By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅੱਧ ਨੰਗੀ ਕੁੜੀ ਨਾਲ ਅਖੰਡ ਕੀਰਤਨੀ ਜਥੇ ਦੇ ਆਗੂ ਦੀ ਵੀਡੀਓ ਸੋਸ਼ਿਲ ਮੀਡੀਆਂ ਦੀ ਚਰਚਾ ‘ਚ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਅੱਧ ਨੰਗੀ ਕੁੜੀ ਨਾਲ ਅਖੰਡ ਕੀਰਤਨੀ ਜਥੇ ਦੇ ਆਗੂ ਦੀ ਵੀਡੀਓ ਸੋਸ਼ਿਲ ਮੀਡੀਆਂ ਦੀ ਚਰਚਾ ‘ਚ
ਖ਼ਬਰਸਾਰ

ਅੱਧ ਨੰਗੀ ਕੁੜੀ ਨਾਲ ਅਖੰਡ ਕੀਰਤਨੀ ਜਥੇ ਦੇ ਆਗੂ ਦੀ ਵੀਡੀਓ ਸੋਸ਼ਿਲ ਮੀਡੀਆਂ ਦੀ ਚਰਚਾ ‘ਚ

ckitadmin
Last updated: August 27, 2025 7:46 am
ckitadmin
Published: December 10, 2014
Share
SHARE
ਲਿਖਤ ਨੂੰ ਇੱਥੇ ਸੁਣੋ

-ਜਸਪਾਲ ਸਿੰਘ ਜੱਸੀ


ਰਘਵੀਰ ਸਿੰਘ ਭੈਰੋਵਾਲ ਦੀ ਇਸ ‘ਪੋਸਟ’ ਨੂੰ 45,150 ਲੋਕਾਂ ਨੇ ਦੇਖਕੇ 750 ਖਾਤੇਦਾਰਾਂ ਵੱਲੋ ‘ਟਕੋਰਾ’


ਇਹੋ ਜਿਹਿਆਂ ਕਰਕੇ ਹੀ ਸਿੱਖ ਕੌਮ ਦੀ ਬਦਨਾਮੀ ਹੁੰਦੀਆਂ…ਇਹ ਬਖਸ਼ੇ ਨਹੀਂ ਜਾਣਗੇ : ਕੁਮੈਟ

‘ਮਾਸਟਰ ਜੀ’ ਕੈਪਾਂ ਚ ਦੱਸਦੇ ਨੇ ਅਧਿਆਪਕਾਂ ਨੂੰ ‘ਨੈਤਿਕ ਸਿੱਖਿਆ’ ਦੇ ‘ਗੁਰ’

ਬੁਢਲਾਡਾ: ਵਿਆਹ ਸਮਾਗਮ ਚ ਆਰਕੈਸਕਟਰਾ ਵਾਲੀ 16-17 ਸਾਲਾ ਅੱਧਨੰਗੀ ਕੁੜੀ ਦੇ ਹੱਥਾਂ ’ਚ ਹੱਥ ਪਾਕੇ ਬੇਸ਼ਰਮੀ ਨਾਲ ਨੱਚਣ ਵਾਲੇ ਅਧਿਆਪਕ ਤੇ ਅਖੰਡ ਕੀਰਤਨੀ ਜੱਥੇ ਮਾਨਸਾ ਦੇ ਇੱਕ ਆਗੂ ਦੀ ਵੀਡੀਓ ਸੋਸ਼ਲ ਮੀਡੀਆ ਦੀ ਸਾਈਟ ਫੇਸਬੁੱਕ ਉਪਰ ਅੱਜ ਕੱਲ੍ਹ ਬੇਹੱਦ ਚਰਚਾ ’ਚ ਹੈ।ਅਖੰਡ ਕੀਰਤਨੀ ਜਥੇ ਦੇ ਆਗੂ ਤੇ ਕਿੱਤੇ ਪੱਖੋਂ ਅਧਿਆਪਨ ਨਾਲ ਜੁੜੇ ਇਸ ਵਿਆਕਤੀ ਦੀ ਵੀਡੀਓ  ਰਘਵੀਰ ਸਿੰਘ ਭੈਰੋਵਾਲ ਨਾਮ ਇੱਕ ਫੇਸਬੁੱਕ ਖਾਤੇਦਾਰ ਨੇ ਮਿਤੀ 27 ਨਵੰਬਰ ਦੇ ਦਿਨ ਆਪਣੀ ਪ੍ਰੋਫਾਇਲ ’ਚ ਪੇਸਟ ਕੀਤੀ ਹੈ, ਜਿਸ ਨੂੰ ਖਬਰ ਲਿਖੇ ਜਾਣ ਤੱਕ ਦੇਖਣ ਵਾਲਿਆਂ ਦੀ ਗਿਣਤੀ 45 ਹਜ਼ਾਰ 150 ਹੈ ਤੇ  ਇਸ ਨੂੰ 750 ਫੇਸਬੁੱਕ ਖਾਤੇਦਾਰ ਆਪਣੀਆਂ ਪ੍ਰੋਫਾਇਲਾਂ ਉਪਰ ਸ਼ੇਅਰ ਕਰ ਚੁੱਕੇ ਹਨ ਅਤੇ ਲੱਗਭੱਗ ਇੰਨੇ ਹੀ ਲੋਕਾਂ ਨੇ ਇਸ ਨੂੰ ਪਸੰਦ ਕਰਕੇ ਕੁਮੈਟ ਲਿਖੇ ਹਨ।

 

 

ਮਾਨਸਾ ਜ਼ਿਲ੍ਹੇ ਦੇ ਇੱਕ ਸਰਕਾਰੀ ਸੈਕੰਡਰੀ ਸਕੂਲ ਚ ਲੈਕਚਰਾਰ ਦੇ ਅਹੁਦੇ ਉਪਰ ਤਾਇਨਾਤ ਇਹ ਅਧਿਆਪਕ, ਜਿਥੇ ਗਤਕਾ ਫੈਡਰੇਸ਼ਨ ਅਤੇ ਕੀਤਰਤਨ ਮੰਡਲ ’ਚ ਉੱਚ ਰੱਖਦੇ ਉਥੇ ਅਧਿਆਪਕਾਂ ਦੇ ਲਗਾਏ ਜਾਦੇ ਕੈਪਾਂ ਚ ਮਾਸਟਰਾਂ ਨੂੰ ‘ਨੈਤਿਕ ਸਿੱਖਿਆ’ ਦੇ ‘ਗੁਰ’ ਵੀ ਦੱਸਦੈ..।ਕਮੈਟਾਂ ’ਚ ਫੇਸਬੁੱਕ ਖਾਤੇਦਾਰ ਚਰਨਪ੍ਰੀਤ ਸਿੰਘ ਨੇ ਲਿਖਿਆ ਹੈ ਕਿ ‘ਸਿੰਘਾਂ ਦੇ ਸਿਰ ਤੇ ਕਲੰਕ ਹਨ ਇਸ ਤਰਾਂ ਦੇ ਗੰਦੇ ਬੰਦੇ’। ਜਤਿੰਦਰ ਸਿੰਘ ਗਰੇਵਾਲ ਨੇ ਲਿਖਿਆ ਹੈ ਕਿ ‘ਇਨ੍ਹਾਂ ਨੇ ਸਿਰਫ ਭੇਖ ਹੀ ਧਾਰਿਆ ਹੋਇਆ ਹੈ,ਸਿੱਖੀ ਦੇ ਸਿਧਾਂਤਾਂ ਤੋ ਕੋਹਾਂ ਦੂਰ ਨੇ ਇਹ ਸਿੱਖ ਜਥੇਬੰਦੀਆਂ ਦੇ ਆਗੂ ਕਹਾਉਣ ਵਾਲੇ ਲੋਕ’।ਦੀਪ ਰਾਮਗੜੀਆ ਨਾਮਕ ਖਾਤੇਦਾਰ ਲਿਖਦੈ ‘ਸ਼ਰਮ ਨਾਲ ਮਰ ਜਾਣ’।

ਸੁਖਦੇਵ ਸਿੰਘ ਨੇ ਲਿਖਿਆ ਹੈ ‘ਭੇਖ ਦਿਖਾਓ ਜਾਤਕੋ..ਲੋਗਨ ਕੋ ਬਸਲੀਨ..ਇਹ ਕਿਰਦਾਰ ਹੈ ਇੰਨਾਂ ਦਾ, ਨਾਲੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਗੁਰੂ ਹੀ ਨਹੀਂ ਮੰਨਦੇ, ਸਭ ਭੇਖੀ ਨੇ’।ਕੁਲਵੀਰ ਸਿੰਘ ਸੰਧੂ ਲਿਖਦੈ..’ਜਿਸ ਕੰਮ ਨੂੰ ਦੇਖਕੇ ਸ਼ਰਮ ਆਉਂਦੀ ਹੈ,ਇਹ ਲੋਕ ਕਰ ਪਤਾ ਨੀ ਕਿਵੇਂ ਲੈਂਦੇ ਆ..’। ਭਲਵਿੰਦਰ ਸਿੰਘ ਸਿੱਧੂ ਲਿਖਦੈ ‘ਸ਼ਰਮ ਕਰ ਸ਼ਰਮ’।ਜਸਵੀਰ ਸਿੰਘ ਨਾਮ ਫੇਸਬੁੱਕ ਖਾਤੇਦਾਰ ਲਿਖਦੈ ‘ਡਾਂਸ ਯੂਅਰ ਡਾਯਟਰ ਏਜ ਗਰਲ…ਸ਼ੇਮ ਆਨ ਯੂ..’।ਭਿੰਦਰ  ਥਿੰਦ ਲਿਖਦੈ ‘ਇਹ ਤਾਂ ਧਰਮ ਦੇ ਠੇਕੇਦਾਰ ਨੇ, ਜੋ ਮਰਜ਼ੀ ਕਰ ਸਕਦੇ ਨੇ..’।ਦਿਲਬਰ ਸਹੋਤਾ ਨੇ ਇਸ ਚਰਚਿਤ ਵੀਡੀਓ ਨੂੰ ਆਪਣੀ ਪ੍ਰੋਫਾਇਲ ਚ ਪੇਸਟ ਕਰਨ ਵਾਲੇ ਰਘਵੀਰ ਸਿੰਘ ਭੈਰੋਵਾਲ ਨੂੰ ਮੁਖਾਤਿਬ ਹੁੰਦਿਆਂ  ਲਿਖਿਆ ਹੈ ਕਿ ‘ਭੈਰੋਵਾਲ ਵੀਰ ਜੀ…ਅਖੰਡ ਕੀਰਤਨੀ ਨਹੀਂ..ਪਖੰਡ ਕੀਰਤਨੀ ਲਿਖਿਆ ਕਰੋ ਜੀ…’।ਇਸੇ ਕੁਮੈਟ ਉਪਰ ਪ੍ਰਤੀਕਿਰਆ ਦਿੰਦਿਆਂ ਇੱਕ ਹੋਰ ਖਾਤੇਦਾਰ ਹਰਪ੍ਰੀਤ ਸਿੰਘ ਨੇ ਲਿਖਿਆ ਹੈ ਕਿ ‘ਇਹ ਬੰਦਾ ਗਲਤ ਹੋ ਸਕਦਾ ਹੈ ਪਰ ਅਖੰਡ ਕੀਰਤਨੀ ਵਾਸਤੇ ਵਰਤੇ ਉਕਤ ਸ਼ਬਦ ਗਲਤ ਹਨ’। ਵੀਡੀਓ ’ਚ ਠਰਕੀ ਅਧਿਆਪਕ ਵੱਲੋਂ ਆਪਣੀ ਬੇਟੀ ਦੀ ਉਮਰ ਦੀ ਆਰਕੈਸਟਰਾ ਵਾਲੀ ਅੱਧਨੰਗੀ ਕੁੜੀ ਦੇ ਹੱਥਾਂ ਚ ਹੱਥ ਪਾਕੇ  ਨੱਚਣ ਬਾਰੇ ਜਸਵਿੰਦਰ ਗਿੱਲ ਨਾਮਕ ਇੱਕ ਖਾਤੇਦਾਰ ਨੇ ਲਿਖਿਆ ਹੈ ਕਿ ‘ਵਟਸ ਰੋਗ ਇੰਨ ਡਾਂਸ’ ਤੇ ਗੁਰਮੇਲ ਬੇਗਾ ਲਿਖਦੈ ‘ਬਾਈ ਜੀ ਮੈਂ ਇਸ ਇਨਸਾਨ ਨੂੰ ਜਾਣਦਾ ਹਾਂ…ਇੱਕ ਵਧੀਆ ਇਨਸਾਨ ਹੈ।ਇੱਕ ਵਧੀਆ ਅਧਿਆਪਕ ਵੀ..ਇਹ ਸਿਫਰ ਵਿਆਹ ਸਮਾਗਮ ਚ ਹੀ ਨੱਚ ਰਿਹਾ ਹੈ, ਜਿਸ ਚ ਕੁਝ ਵੀ ਗਲਤ ਨਹੀਂ ਹੈ’।ਮਨਮਿੰਦਰ ਚੰਨਾ ਨੇ ਨੱਚਣ ਵਾਲੇ ਠਰਕੀ ਅਧਿਆਪਕ ਨੂੰ ਲਾਹਣਤਾ ਪਾਉਂਦਿਆਂ ਲਿਖਿਆ ਹੈ ‘ਮਾਰ-ਮਾਰ ਜੁੱਤੀਆਂ ਇਨ੍ਹਾਂ ਦਾ ਸਿਰ ਕਰ ਦੇਵੇ ਗੰਜਾ’।ਜਸ਼ਨਦੀਪ ਸਿੰਘ ਲਿਖਦੈ..’ਇਹੋ ਜਿਹਿਆ ਕਰਕੇ ਹੀ ਸਿੱਖ ਕੌਮ ਦੀ ਬਦਨਾਮੀ ਹੁੰਦੀਆਂ..ਇਹ ਬਖਸ਼ੇ ਨਹੀਂ ਜਾਣਗੇ’ ਅਤੇ ਮਰਦੇ ਮੁਜਾਹਿਦ ਨਾਮਕ ਖਾਤੇਦਾਰ ਲਿਖਦੈ ‘ਮੌਜਾਂ ਲੈਣਦੋ ਪਤੰਦਰਾਂ ਨੂੰ..ਇਨ੍ਹਾਂ ਨੂੰ ਚਿੱਟੀਆਂ ਦਾੜੀਆਂ ਦੀ ਸ਼ਰਮ ਸ਼ੁਰਮ ਹੈਨੀ ਭਾਊ..’।।

‘ਜ਼ਿਆਦਾ ਮਹੱਤਵਪੂਰਨ ਬੰਦਿਆਂ’ ਨੂੰ ਦਿੱਤੀ ਸੁਰੱਖਿਆ ਬਾਰੇ ਕੁਝ ਨਹੀਂ ਦੱਸਣਾ ਚਾਹੁੰਦੀ ਪੁਲਸ
10 ਬਾਇ 10 ਦੀ ਜ਼ਿੰਦਗੀ ਨੂੰ ਸਲਾਮ -ਅਮਨਦੀਪ ਹਾਂਸ
ਗੁਜਰਾਤ ਵਿਧਾਨ ਸਭਾ ਚੋਣਾਂ ਤੇ ਖੌਫ਼ਜ਼ਦਾ ਮੁਸਲਿਮ ਭਾਈਚਾਰਾ -ਰਾਜੀਵ ਖੰਨਾ
ਸਾਹਿਤ ਅਕੈਡਮੀ ਲੁਧਿਆਣਾ ਦੀਆਂ ਰਿਓੜੀਆਂ –ਮਿੱਤਰ ਸੈਨ ਮੀਤ
ਪੰਜਾਬ ਵਿਚ ਗਹਿਰਾ ਹੁੰਦਾ ਬਿਜਲੀ ਸੰਕਟ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਨਿਧੜਕ ਪੱਤਰਕਾਰ ਗੌਰੀ ਲੰਕੇਸ਼ ਨੂੰ ਯਾਦ ਕਰਦਿਆਂ –ਬੂਟਾ ਸਿੰਘ

ckitadmin
ckitadmin
September 5, 2020
ਕਰੋਨਾ ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ – ਮਿੰਟੂ ਬਰਾੜ
ਨਵੀਂ ਫ਼ਸਲ ਖ਼ਰੀਦ ਨੀਤੀ: ਕਿਸਾਨਾਂ ਨਾਲ ਫਰੇਬ -ਮੋਹਨ ਸਿੰਘ (ਡਾ:)
ਵਰਲਡ ਪੰਜਾਬੀ ਸੈਂਟਰ ਦੀਆਂ ਗ਼ਲਤ ਬਿਆਨਬਾਜ਼ੀਆਂ
ਕਿਰਤੀ ਲੋਕਾਂ ਨੂੰ ਸੰਘਰਸ਼ ਦਾ ਸੁਨੇਹਾ ਦਿੰਦਾ ਸ਼ਹੀਦ -ਏ -ਆਜ਼ਮ ਦਾ ਬੁੱਤ -ਸ਼ਿਵ ਇੰਦਰ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?