By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਤਾਂ ਕੀ ਅਫੀਮ ਨੇ ਲੁਆਈ ਸੀ ਮਾਲਦਾ ਵਿੱਚ ਅੱਗ ?
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਤਾਂ ਕੀ ਅਫੀਮ ਨੇ ਲੁਆਈ ਸੀ ਮਾਲਦਾ ਵਿੱਚ ਅੱਗ ?
ਖ਼ਬਰਸਾਰ

ਤਾਂ ਕੀ ਅਫੀਮ ਨੇ ਲੁਆਈ ਸੀ ਮਾਲਦਾ ਵਿੱਚ ਅੱਗ ?

Suhi Saver
Last updated: May 7, 2026 6:02 am
Suhi Saver
Published: January 18, 2016
Share
SHARE
ਲਿਖਤ ਨੂੰ ਇੱਥੇ ਸੁਣੋ

ਮਾਲਦਾ ਜ਼ਿਲ੍ਹੇ ਦੇ ਕਾਲਿਆਚਕ ਵਿੱਚ ਤਿੰਨ ਜਨਵਰੀ ਨੂੰ ਹੋਈ ਹਿੰਸਾ ’ਤੇ ਜਿੱਥੇ ਦੇਸ਼ ਭਰ ਵਿੱਚ ਬਹਿਸ ਚੱਲ ਰਹੀ ਹੈ, ਉੱਥੇ ਹੀ ਕਸਬੇ ਵਿੱਚ 1200 ਬਿੱਘੇ ਵਿੱਚ ਲੱਗੀ ਅਫੀਮ ਦੀ ਫ਼ਸਲ ਉਜਾੜੀ ਜਾ ਚੁੱਕੀ ਹੈ ।

ਜਦੋਂ ਮੈਂ ਹਿੰਦੂ ਬਹੁਗਿਣਤੀ ਡੋਮਾਈਚਕ ਪਿੰਡ ਅੱਪੜਿਆ ਤਾਂ ਉੱਥੇ ਬੀ.ਐਸ.ਐਫ., ਬੰਗਾਲ ਪੁਲਿਸ, ਐਨ.ਸੀ.ਬੀ. ਅਤੇ ਆਬਕਾਰੀ ਵਿਭਾਗ ਇੱਕ ਸਾਂਝਾ ਆਪਰੇਸ਼ਨ ਚਲਾ ਰਹੇ ਸਨ,  ਪਿੰਡ ਵਾਲੇ ਹਿੰਦੂ – ਮੁਸਲਮਾਨ ਤਮਾਸ਼ਬੀਨ ਬਣੇ ਖੜ੍ਹੇ ਸਨ ।

ਇਸਦੇ ਨਾਲ ਹੀ ਗਾਂਜੇ ਦੀ ਫ਼ਸਲ ਵੀ ਨਸ਼ਟ ਕੀਤੀ ਜਾ ਰਹੀ ਸੀ ।

ਮਾਲਦਾ ਦੇ ਆਬਕਾਰੀ ਸੁਪਰਡੈਂਟ ਸੁਪ੍ਰਭਾਤ ਵਿਸ਼ਵਾਸ ਨੇ ਦੱਸਿਆ, ਸ਼ਾਹਬਾਜਪੁਰ ਅੰਚਲ ਦੇ ਡੋਮਾਈਚਕ, ਸ਼ਾਹਬਾਨਚਕ,  ਬੇਦਰਾਬਾਦ, ਕਾਲੀਨਗਰ ਅਤੇ ਮਾਲੀਤੁਪੁਰ ਪਿੰਡਾਂ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ ਹੈ ।

ਸਥਾਨਿਕ ਲੋਕ ਦੱਸਦੇ ਹਨ ਕਿ ਸੀਮਾ ਉੱਤੇ ਰਹਿਣ ਵਾਲੇ ਜ਼ਿਆਦਾਤਰ ਕਿਸਾਨਾਂ ਨੇ ਅਫੀਮ – ਮਾਫੀਆਵਾਂ ਨੂੰ ਕਿਰਾਏ ਉੱਤੇ ਆਪਣੀ ਜ਼ਮੀਨ ਦੇ ਰੱਖੀ ਹੈ । ਇਸ ਵਿੱਚ ਮੁਸਲਮਾਨਾਂ ਦੇ ਨਾਲ ਹਿੰਦੂ ਵੀ ਸ਼ਾਮਿਲ ਹਨ ।

 

 

ਜਿੱਥੇ ਭਾਜਪਾ ਅਤੇ ਉਸ ਨਾਲ ਜੁੜੇ ਸੰਗਠਨ ਮਾਮਲੇ ਨੂੰ ਸੰਪ੍ਰਦਾਇਕ ਹਿੰਸਾ ਦੱਸ ਰਹੇ ਹਨ, ਉੱਥੇ ਹੀ ਰਾਜ ਦੇ ਇੱਕੋ – ਇੱਕ  ਭਾਜਪਾ ਵਿਧਾਇਕ ਸਾਮਿਕ ਭੱਟਾਚਾਰਿਆ ਕਹਿੰਦੇ ਹਨ ਕਿ ਹਿੰਸਾ ਦੇ ਪਿੱਛੇ ਮਾਫੀਆ ਦਾ ਹੱਥ ਹੈ ।

ਸਾਮਿਕ ਕਹਿੰਦੇ ਹਨ, ਇੱਥੋਂ ਦੇਸ਼ ਭਰ ਵਿੱਚ ਜਾਅਲੀ ਨੋਟਾਂ ਦੀ ਖੇਪ ਪਹੁੰਚਾਈ ਜਾਂਦੀ ਹੈ । ਗ਼ੈਰਕਾਨੂੰਨੀ ਹਥਿਆਰਾਂ ਦਾ ਧੰਦਾ ਪੁਰਾਣਾ ਹੈ । ਇਸ ਮਾਫੀਆ ਗਿਰੋਹਾਂ ਨੇ ਭੀੜ ਦਾ ਫਾਇਦਾ ਚੁੱਕ ਕੇ ਥਾਣੇ ਵਿੱਚ ਤੋੜ-ਫੋੜ ਕੀਤੀ ਅਤੇ ਉੱਥੇ ਕਾਗਜ਼ਾਤ ਸਾੜ ਦਿੱਤੇ । ਪੂਰਾ ਹੰਗਾਮਾ ਥਾਣੇ ਵਿੱਚ ਰੱਖੇ ਕਾਗਜ਼ਾਤ ਮਚਾਉਣ ਅਤੇ ਪੁਲਿਸ – ਬੀ.ਐਸ.ਐਫ਼. ਨੂੰ ਆਤੰਕਿਤ ਕਰਨ ਲਈ ਕੀਤਾ ਗਿਆ ।

ਕਿਵੇਂ ਹੈ ਇਹ ਕਸਬਾ ?

ਕਾਲਿਆਚਕ ਦੇ ਭੀੜ ਭਰੇ ਚੁਰਾਹੇ ਉੱਤੇ ਦੁਕਾਨ ਚਲਾਉਣ ਵਾਲਾ ਫਿਰੋਜ਼ ਕਹਿੰਦਾ ਹੈ, “ਇੱਥੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਸਦੀਆਂ ਪੁਰਾਣੀ ਏਕਤਾ ਹੈ ।”

ਅਣਗਿਣਤ ਸਾਲ ਪੁਰਾਣੀ ਪੰਜ ਮੰਜਿਲਾ ਜਾਮਾ ਮਸਜਿਦ ਵਿੱਚ ਨਮਾਜ਼ ਪੜ੍ਹਨ ਆਏ ਫਿਰੋਜ਼, ਲਿਆਕਤ ਤੇ ਦੂਜੇ ਲੋਕਾਂ ਨੇ ਦੱਸਿਆ ਕਿ ਕਾਲਿਆਚਕ ਵਿੱਚ ਪਹਿਲਾਂ ਅਜਿਹਾ ਕਦੇ ਨਹੀਂ ਵਾਪਰਿਆ ਸੀ ।

ਐੱਨ.ਐੱਚ – 34 ਨਾਲ ਲੱਗਦੇ ਇਸ ਕਸਬੇ ਦੇ ਬਾਜ਼ਾਰ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਦੁਕਾਨਾਂ ਨਾਲ – ਨਾਲ ਲੱਗਦੀਆਂ ਹਨ । ਇੱਥੇ ਹੀ ਫੁੱਲ ਵੇਚਣ ਵਾਲੇ ਪ੍ਰੇਮ ਕੁਮਾਰ ਗੁਪਤਾ ਵੀ ਕਹਿੰਦੇ ਹਨ ਕਿ ਕਾਲਿਆਚਕ ਵਿੱਚ ਹਮੇਸ਼ਾ ਮੇਲ -ਮਿਲਾਪ ਦਾ ਮਾਹੌਲ ਰਿਹਾ ਹੈ ।

ਹਿੰਦੂਵਾਦੀ ਨੇਤਾ ਕਮਲੇਸ਼ ਤਿਵਾਰੀ ਦੀ ਪੈਗੰਬਰ ਹਜ਼ਰਤ ਮੁਹੰਮਦ ਦੇ ਬਾਰੇ ਲਖਨਊ ਵਿੱਚ ਕੀਤੀ ਗਈ ਟਿੱਪਣੀ ਦੇ ਖਿਲਾਫ਼ ਇਦਾਰਾ – ਏ – ਸ਼ਰਿਆ ਸਮੇਤ ਕਈ ਮੁਸਲਮਾਨ ਸੰਗਠਨਾਂ ਨੇ ਵਿਰੋਧ – ਮਾਰਚ ਦਾ ਪ੍ਰਬੰਧ ਕੀਤਾ ਸੀ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਸਨ ।

ਫਿਰੋਜ਼ ਕਹਿੰਦਾ ਹੈ, “ਸਥਾਨਿਕ ਪੁਲਿਸ ਤੋਂ ਇਸ ਦੀ ਆਗਿਆ ਲਈ ਗਈ ਸੀ । ਇਸਦੇ ਬਾਵਜੂਦ ਯੋਗ ਸੁਰੱਖਿਆ ਬੰਦੋਬਸਤ ਨਹੀਂ ਕੀਤੇ ਗਏ ਸਨ । ਇਸਦਾ ਫਾਇਦਾ ਭੀੜ ਵਿੱਚ ਸ਼ਾਮਿਲ ਕੁਝ ਅਸਮਾਜਿਕ ਤੱਤਾਂ ਨੇ ਚੁੱਕਿਆ । ਜੇਕਰ ਇਹ ਹਿੰਸਾ ਸੰਪ੍ਰਦਾਇਕ ਹੁੰਦੀ ਤਾਂ ਥਾਣਾ ਪਰਿਸਰ ਵਿੱਚ ਮੌਜੂਦ ਮੰਦਿਰ ਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ ।”

ਉਨ੍ਹਾਂ ਨੇ ਦੱਸਿਆ ਕਿ ਭੀੜ ‘ਕਮਲੇਸ਼ ਤਿਵਾਰੀ ਨੂੰ ਫ਼ਾਂਸੀ ਦੋ ’ ਵਰਗੇ ਨਾਹਰੇ ਲਗਾਉਂਦੇ ਹੋਏ ਕੱਢਿਆ ਗਿਆ । ਉਨ੍ਹਾਂ ਦਾ ਪੁਤਲਾ ਵੀ ਸਾੜਿਆ ਗਿਆ । ਮੰਦਿਰ ਦੇ ਪੁਜਾਰੀ ਪ੍ਰਤਾਪ ਤ੍ਰਿਵੇਦੀ ਨੇ ਬੀ.ਬੀ.ਸੀ. ਨੂੰ ਦੱਸਿਆ ਕਿ “ਉਸ ਦਿਨ ਮਾਹੌਲ ਡਰਾਵਨਾ ਜ਼ਰੂਰ ਸੀ ਪਰ ਲੋਕਾਂ ਨੇ ਮੰਦਿਰ ਨੂੰ ਹੱਥ ਤੱਕ ਨਹੀਂ ਲਾਇਆ ।”

ਤਕਰੀਬਨ 90 ਫ਼ੀਸਦੀ ਮੁਸਲਮਾਨ ਆਬਾਦੀ ਵਾਲੇ ਕਾਲਿਆਚਕ ਦੇ ਬਾਲਿਆਡਾਂਗਾ ਮੁਹੱਲੇ ਵਿੱਚ ਕਰੀਬ 300 ਘਰ ਹਿੰਦੂਆਂ ਦੇ ਹਨ । ਇੱਥੇ ਪਿਛਲੇ 10 ਸਾਲ ਤੋਂ ਚਾਹ ਵੇਚਣ ਵਾਲੇ ਸਿਤੇਸ਼ ਮਾਹਰਾ ਦੀ ਦੁਕਾਨ ਨੂੰ ਵੀ ਹੰਗਾਮਾਕਾਰੀਆਂ ਨੇ ਨਿਸ਼ਾਨਾ ਬਣਾਇਆ ।

ਸਿਤੇਸ਼ ਮਾਹਰਾ ਨੇ ਬੀ.ਬੀ.ਸੀ. ਨੂੰ ਦੱਸਿਆ, “ ਉਨ੍ਹਾਂ ਨੇ ਮੇਰੀ ਦੁਕਾਨ ਦੇ ਇੱਕ ਹਿੱਸੇ ਨੂੰ ਤੋੜ ਦਿੱਤਾ । ਦੁਕਾਨ ਵਿੱਚ ਪਏ 5 ਲੀਟਰ ਦੁੱਧ ਵਿੱਚ ਮਿੱਟੀ ਦਾ ਤੇਲ ਪਾ ਦਿੱਤਾ । ਦੁਕਾਨ ਤੋਂ 100 ਮੀਟਰ ਦੀ ਦੂਰੀ ਉੱਤੇ ਮੌਜੂਦ ਥਾਣੇ ਦੀ ਪੁਲਿਸ ਨੂੰ ਇੱਥੇ ਆਉਣ ਵਿੱਚ 6 ਘੰਟੇ ਲੱਗ ਗਏ ।”

ਮਾਹਰਾ ਦੀ ਦੁਕਾਨ ਦੇ ਸਾਹਮਣੇ ਹੀ ਇੱਕ ਘਰ ਦੇ ਚੁਗਿਰਦੇ ਵਿੱਚ ਖੜੀ ਮੋਟਰਸਾਇਕਲ ਨੂੰ ਅੱਗ ਲਾ ਦਿੱਤੀ ਗਈ ।  ਬਾਲਿਆਡਾਂਗਾ ਦੇ ਤਨਮੇ ਉਰਫ਼ ਗੋਪਾਲ ਤਿਵਾਰੀ ਦੇ ਪੈਰ ਵਿੱਚ ਗੋਲੀ ਲੱਗੀ ਹੈ । ਉਸ ਦਾ ਮਾਲਦਾ ਵਿੱਚ ਇਲਾਜ ਚੱਲ ਰਿਹਾ ਹੈ ।

ਉਨ੍ਹਾਂ ਨੇ ਦੱਸਿਆ ਕਿ ਹਿੰਸਾ ਦਾ ਵਿਰੋਧ ਕਰਨ ਵੇਲੇ ਉਸਦੇ ਪੈਰ ਵਿੱਚ ਗੋਲੀ ਮਾਰ ਦਿੱਤੀ ਗਈ, ਹੰਗਾਮਾਕਾਰੀਆਂ ਨੇ ਇੱਕ ਮੰਦਿਰ ਦੀ ਬਾਉਂਡਰੀ ਵੀ ਤੋੜ ਦਿੱਤੀ ।

ਇੱਕ ਮੌਕੇ ਦੇ ਗਵਾਹ ਨੇ ਦੱਸਿਆ ਕਿ “ ਜਦੋਂ ਭੀੜ ਥਾਣੇ ਵਿੱਚ ਅੱਪੜੀ ਤਾਂ ਸਾਰੇ ਪੁਲਿਸ ਵਾਲੇ ਥਾਣਾ ਛੱਡਕੇ ਭੱਜ ਗਏ । ਇਸ ਤੋਂ ਬਾਅਦ ਉੱਥੇ ਭਾਸ਼ਣਬਾਜੀ ਹੋਈ । ਉਸ ਭਾਸ਼ਣ ਦੇ ਬਾਅਦ ਹੀ ਭੀੜ ਵਿੱਚ ਕੁੱਝ ਲੋਕ ਹਿੰਸਕ ਹੋ ਗਏ ਅਤੇ ਥਾਣਾ ਪਰਿਸਰ ਵਿੱਚ ਰੱਖੇ ਟਰੱਕ, ਮੋਟਰਸਾਇਕਲ ਸਮੇਤ ਕਰੀਬ ਦੋ ਦਰਜਨ ਗੱਡੀਆਂ ਨੂੰ ਅੱਗ ਲਗਾ ਦਿੱਤੀ ।”

ਮਾਲਦਾ ਦੇ ਜ਼ਿਲ੍ਹਾ ਅਧਿਕਾਰੀ ਦੇਵਾਤੋਸ਼ ਮੰਡਲ ਨੇ ਬੀ.ਬੀ.ਸੀ. ਨਾਲ ਗੱਲਬਾਤ ਵਿੱਚ ਕਿਹਾ, “ਇਸ ਮਾਮਲੇ ਵਿੱਚ ਰਿਪੋਰਟ ਦਰਜ ਕਰਕੇ ਕੁਝ ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ । ਹਿੰਸਾ ਹੋਈ ਹੈ ਪਰ ਉਸ ਉੱਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ ।”

ਥਾਣੇ ਦੇ ਸਾਹਮਣਿਓਂ ਸੜੀਆਂ/ਮੱਚੀਆਂ ਗੱਡੀਆਂ ਨੂੰ ਹਟਾ ਕੇ ਰੰਗਾਈ – ਲਿਪਾਈ ਕਰਵਾ ਦਿੱਤੀ ਗਈ ਹੈ, ਪਰ ਅਸਲ ਸਮੱਸਿਆ ਦਾ ਕੋਈ ਹੱਲ ਹੋਇਆ ਨਹੀਂ ਲੱਗਦਾ ।

‘ਬੀ.ਬੀ.ਸੀ.’ ’ਚੋਂ ਧੰਨਵਾਦ ਸਹਿਤ
ਕਮਿਊਨਟੀ ਪਖਾਨੇ ਅਤੇ ਗੋਬਰ ਗੈਸ ਪਲਾਂਟ ਦੀ ਹੋਂਦ ਖ਼ਤਮ
ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦਾ ਮਸਲਾ -ਨਵਕਿਰਨ ਪੱਤੀ
ਸਿੱਖਿਆ ਵਿਭਾਗ ਦੀ ਅਣਦੇਖੀ ਕਾਰਨ ਚੁਣੌਤੀ ਗ੍ਰਸਤ ਬੱਚਿਆਂ ਦੀ ਪੜ੍ਹਾਈ ਠੱਪ
ਵਰਲਡ ਪੰਜਾਬੀ ਸੈਂਟਰ ਦੇ ਫਜ਼ੂਲ ਖਰਚੇ ਦੀ ਕਹਾਣੀ-ਤੱਥਾਂ ਦੀ ਜ਼ੁਬਾਨੀ
ਅਜੇ ਵੀ ਸਹਿਮ ਦਾ ਸ਼ਿਕਾਰ ਹਨ ਗੁਜਰਾਤ ਵਸਦੇ ਪੰਜਾਬੀ ਕਿਸਾਨ -ਸ਼ਿਵ ਇੰਦਰ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਗ਼ਰੀਬ ਦੀ ਕਵਿਤਾ – ਵਰਗਿਸ ਸਲਾਮਤ

Suhi Saver
Suhi Saver
January 20, 2015
ਰਾਜਸੀ ਬੇਚੈਨੀ ਦੇ ਆਲਮ ‘ਚੋਂ ਗੁਜ਼ਰ ਰਿਹਾ ਪੰਜਾਬ -ਹਰਜਿੰਦਰ ਸਿੰਘ ਗੁਲਪੁਰ
ਆਈਐਸਆਈਐਸ ਮੁਖੀ ਅਲਬਗਦਾਦੀ ਦੇ ਅਸਲ ਇਰਾਦੇ -ਤਨਵੀਰ ਜਾਫ਼ਰੀ
ਦਵਾ ਕੰਪਨੀਆਂ ਦੇ ਦਬਾਅ ਹੇਠ ਦਵਾਈਆਂ ਦੀਆਂ ਕੀਮਤਾਂ ’ਚ ਭਾਰੀ ਵਾਧਾ -ਡਾ. ਪਿਆਰਾ ਲਾਲ ਗਰਗ
ਅਜ਼ਾਦ – ਅਮਨਦੀਪ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?