By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਿੱਖ ਬੀਬੀਆਂ ਦੇ ਵਹਿਮ-ਭਰਮ -ਰਾਜਬੀਰ ਕੌਰ ਸੇਖੋਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਸਿੱਖ ਬੀਬੀਆਂ ਦੇ ਵਹਿਮ-ਭਰਮ -ਰਾਜਬੀਰ ਕੌਰ ਸੇਖੋਂ
ਨਜ਼ਰੀਆ view

ਸਿੱਖ ਬੀਬੀਆਂ ਦੇ ਵਹਿਮ-ਭਰਮ -ਰਾਜਬੀਰ ਕੌਰ ਸੇਖੋਂ

ckitadmin
Last updated: August 21, 2025 9:21 am
ckitadmin
Published: August 8, 2013
Share
SHARE
ਲਿਖਤ ਨੂੰ ਇੱਥੇ ਸੁਣੋ

ਸਮੁੱਚਾ ਸਿੱਖ ਇਤਿਹਾਸ ਗੁਰੂ ਸਾਹਿਬਾਨਾਂ ਤੇ ਭਗਤਾਂ ਮਹਾਂਪੁਰਸ਼ਾਂ ਦੀ ਬਾਣੀ, ਕੁਰਬਾਨੀਆਂ, ਉਦੇਸ਼ਾਂ ਅਤੇ ਸ਼ਹੀਦਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਜਿਸ ਨੂੰ ਪੜ੍ਹ  ਸੁਣ ਕੇ ਇੰਝ ਜਾਪਦਾ ਹੈ ਕਿ ਜਿਵੇਂ ਅਸਲ ਵਿੱਚ ਮਨੁੱਖ ਦਾ ਧਰਤੀ ਉੱਤੇ ਆਗਮਨ ਹੀ ਬਾਬੇ ਨਾਨਕ ਦੀ ਇਲਾਹੀ ਬਾਣੀ ਨਾਲ ਹੋਇਆ ਹੋਵੇ। ਮਨੁੱਖ ਦੀ ਮਾਨਵਤਾ, ਕੁਦਰਤ ਦੀ ਸਰਵ-ਉੱਚਤਾ, ਮਨੁੱਖਾਂ ਤੋਂ ਇਲਾਵਾ ਧਰਤੀ ਦੇ ਅਨੇਕ ਜੀਵ ਜੰਤੂਆਂ ਦਾ ਜ਼ਿਕਰ ਕਰਕੇ ਬਾਣੀਕਾਰਾਂ ਨੇ ਇਕ ਅਸਲੋਂ ਨਵੇਂ ਸੰਸਾਰ ਦੀ ਪ੍ਰੀਭਾਸ਼ਾ ਦਿੱਤੀ। ਗ਼ੈਰਤ ਅਤੇ ਅਣਖ ਨਾਲ ਜੀਣ ਦੀ ਸੀਖ ਕੇਵਲ 1699 ਦੀ ਵਿਸਾਖੀ ਵਿੱਚ ਹੀ ਨਹੀਂ ਸਗੋਂ ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਸਾਰੇ ਸਿੱਖ ਜਗਤ ਨੂੰ ਮਿਲੀ। ਬਾਬਰ ਦੇ ਜ਼ਾਲਿਮਾਨਾ ਹਮਲਿਆਂ ਵਿੱਚ ਹੋਈ ਮਨੁੱਖ ਦੀ ਦੁਰਦਸ਼ਾ ਨੂੰ ਵੇਖ ਬਾਬਰ ਨੂੰ ਲਾਹਣਤਾਂ ਪਾ ਪਰਮਾਤਮਾ ਅੱਗੇ ਹਾਅ ਦਾ ਨਾਅਰਾ ਹੀ ਨਹੀਂ ਮਾਰਿਆ ਸਗੋਂ ਡਿਗ ਚੁੱਕੀ ਜ਼ਮੀਰ, ਮੁੱਕ ਚੁੱਕੀ ਅਣਖ ਅਤੇ ਇਨਸਾਨੀਅਤ ਨੂੰ ਵੀ ਜਗਾਇਆ ਤੇ ਹੁਲਾਰਾ ਦਿੱਤਾ। ਸਿਰ ਚੁੱਕ ਕੇ ਜੀਣ ਦਾ ਫਲਸਫਾ ਦਿੱਤਾ। ਹੋਈ ਬਰਬਾਦੀ ਤੇ ਬੇਪਤੀ ਦਾ ਜ਼ਿੰਮੇਦਾਰ ਆਮ ਮਨੁੱਖ ਨੂੰ ਵੀ ਠਹਿਰਾਇਆ। ਇਹ ਪਹਿਲੀ ਅਜਿਹੀ ਅਵਾਜ਼ ਸੀ ਜੋ ਏਨੀ ਬੁਲੰਦ ਸੀ ਜਿਸ ਨੇ ਆਮ ਜਨਤਾ ਦੇ ਹਿਰਦੈ ਨੂੰ ਹੀ ਨਹੀਂ ਹਲੂਣਿਆ ਸਗੋਂ ਬਾਬਰ ਦਾ ਤਖ਼ਤ ਤੱਕ ਹਿਲਾ ਦਿੱਤਾ। ਏਸੇ ਬੇਖੌਫ਼, ਬੁਲੰਦ ਅਤੇ ਨਿਆਂ ਦੀ ਪੁਕਾਰ ਵਿੱਚੋਂ ਸਿੱਖ ਧਰਮ ਦੀ ਨੀਂਹ ਰੱਖੀ ਗਈ ਤੇ ਅੱਗੇ ਉਸਾਰੀ ਹੋਈ।

ਗੁਰੂ ਸਾਹਿਬ ਨੇ ਜ਼ੁਲਮ ਅੱਗੇ ਸਿਰ ਚੁੱਕ ਕੇ ਅਤੇ ਕੇਵਲ ਪਰਮਾਤਮਾ ਅੱਗੇ ਸਿਰ ਨਿਵਾਅ ਕੇ ਜੀਣ ਦੀ ਗੱਲ ਕੀਤੀ। ਉਹਨਾਂ ਦੇ ਇਹ ਉਪਦੇਸ਼ ਕੇਵਲ ਤੇ ਕੇਵਲ ਮਰਦਾਂ ਲਈ ਹੀ ਨਹੀਂ ਸਨ ਸਗੋਂ ਔਰਤਾਂ ਲਈ ਵੀ ਬਰਾਬਰ ਮਹੱਤਤਾ ਰੱਖਦੇ ਹਨ। ਗੁਰੂ ਸਾਹਿਬ ਵੱਲੋਂ ਉਠਾਈ ਗਈ ਨਿਡਰਤਾ ਭਰੀ ਆਵਾਜ਼ ਨੇ ਔਰਤਾਂ ਵਿੱਚ ਵੀ ਨਿਰਭੈਤਾ ਅਤੇ ਨਿਰਵੈਰਤਾ ਵਾਲਾ ਕਣ ਜਗਾ ਦਿੱਤਾ। ਜਿਸਦੀ  ਗਵਾਹੀ ਵਿੱਚ ਇਤਿਹਾਸ ਵਿੱਚ ਪਾਈਆਂ ਜਾਣ ਵਾਲੀਆਂ ਸਿੰਘਣੀਆਂ ਦੀਆਂ ਬਹਾਦਰੀਆਂ ਅਤੇ ਧਰਮ ਲਈ ਦਿੱਤੀਆਂ ਕੁਰਬਾਨੀਆਂ ਭਰੀਆਂ ਵਾਰਤਾਵਾਂ ਦਿੰਦੀਆਂ ਹਨ।

ਬੇਬੇ ਨਾਨਕੀ ਜਿਨ੍ਹਾ  ਬਾਬੇ ਨਾਨਕ ਦੀ ਬਾਣੀ ਨੂੰ ਸਭ ਤੋਂ ਪਹਿਲਾਂ ਸਮਝ ਕੇ, ਅਪਣਾ ਕੇ ਸਿੱਖੀ ਕਬੂਲ ਕੀਤੀ। ਬੇਬੇ ਨਾਨਕੀ ਤੋਂ ਪ੍ਰੇਰਨਾ ਲੈ ਕੇ ਗੁਰੂ, ਗੁਰਬਾਣੀ, ਸਾਦਗੀ, ਬਹਾਦਰੀ ਅਤੇ ਭਾਣਾ ਮੰਨਣ ਦੇ ਉਪਦੇਸ਼ਾਂ ਸਬੰਧੀ ਔਰਤ ਨੇ ਜੀਵਨ ਦੇ ਨਵੇਂ ਅਰਥ ਸਮਝੇ। ਉਹਨੇ ਫਰਜ਼ ਨਿਭਾਉਂਦਿਆਂ ਧਰਮ ਦੇ ਰਾਹ ਉੱਤੇ ਤੁਰਨ ਦੀ ਜਾਚ ਸਿੱਖੀ। ਲੰਗਰ ਦੀ ਸੇਵਾ ਤੋਂ ਸ਼ੁਰੂ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਸਿੰਘਾਂ ਦੇ ਬਰਾਬਰ ਤਿਆਰ ਬਰ ਤਿਆਰ, ਘੋੜ ਸਵਾਰੀ ਕਰਦੀਆਂ ਸ਼ਸ੍ਰਤਰਧਾਰੀ ਬੀਬੀਆਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦਿਆਂ ਇਤਿਹਾਸ ਦੇ ਪੰਨ੍ਹਿਆਂ ‘ਤੇ ਆਪਣੀ ਅਣਖ ਦੀ ਗੂਹੜੀ ਛਾਪ ਛੱਡ ਗਈਆਂ। ਮੋਹ ਮਾਇਆ, ਵਹਿਮਾਂ ਭਰਮਾਂ ਅਤੇ ਕਰਮ ਕਾਂਡਾਂ ਤੋਂ ਦੂਰ ਗੁਰੂ ਨੂੰ ਸਮਰਪਿਤ ਇਹ ਬੀਬੀਆਂ ਦੁਨੀਆਂ ਦੇ ਇਤਿਹਾਸ ਵਿੱਚ ਮਿਸਾਲ ਦੇ ਤੌਰ ‘ਤੇ ਜਾਣੀਆਂ ਜਾਣ ਲੱਗੀਆਂ। ”ਭੈ ਕਾਹੂ ਕੋ ਦੇਤ  ਨਾਹਿ, ਨਹਿ ਭੈ ਮਾਨਤ ਆਨ” ਦੀ ਪਾਵਨ ਤੁੱਕ ਨੂੰ ਹਿਰਦੈ ਵਿੱਚ ਵਸਾ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦੇ ਭਾਣੇ ਨੂੰ ਸਿਰ ਮੱਥੇ ਮੰਨਿਆ। ਬੇਬੇ ਨਾਨਕੀ ਮਾਤਾ ਖੀਵੀ, ਬੀਬੀ ਭਾਨੀ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ, ਮਾਤਾ ਜੀਤੋ ਜੀ ਆਦਿ ਅਨੇਕ ਮਾਤਾਵਾਂ ਭੈਣਾਂ ਨੇ ਸਿਦਕ ਅਤੇ ਸਿਰੜ ਵਾਲਾ ਜੀਵਨ ਬਤੀਤ ਕੀਤਾ। ਵਹਿਮਾਂ-ਭਰਮਾਂ, ਮੜ੍ਹੀਆਂ -ਮਸਾਣਾਂ, ਪੱਕੀਆਂ ਥਾਵਾਂ, ਜੋਤਸ਼ੀਆਂ, ਪੁੱਛਾਂ, ਵਰਤ, ਜਾਦੂ-ਟੂਣੇ, ਵਾਰ ਮਨਾਉਣ ਤੋਂ ਲੈ ਕੇ ਹਰ ਕਰਮ ਕਾਂਡ ਨੂੰ ਤਿਆਗਿਆ ਤੇ ਗੁਰਮਤਿ ਵਾਲਾ ਜੀਵਨ ਬਤੀਤ ਕੀਤਾ।
ਪ੍ਰੰਤੂ ਅੱਜ ਦੀਆਂ ਸਿੱਖ ਬੀਬੀਆਂ ਦੀ ਕੀ ਸਥਿਤੀ ਹੈ? ਕੀ ਉਹ ਗੁਰੂ ਦੇ ਦੱਸੇ ਮਾਰਗ ਉੱਪਰ ਚੱਲ ਰਹੀਆਂ ਹਨ? ਰੱਬ ਦੇ ਭਾਣੇ ਨੂੰ ਮੰਨਦੀਆਂ ਹਨ?

 

 

 

ਕਰਮ-ਕਾਂਡਾਂ ਤੋਂ ਦੂਰ ਹਨ? ਨਹੀਂ! ਬਿਲਕੁਲ ਨਹੀਂ। ਆਪਣੇ ਆਮ ਖਾਸ ਤਾਂ ਕੀ ਆਪੋ ਆਪਣੇ ਘਰਾਂ ‘ਚ ਨਿਗਾਹ ਮਾਰ ਕੇ ਦੇਖੋ ਕਿ ਕਿਹੋ ਜਿਹਾ ਵਾਤਾਵਰਣ ਬਣ ਚੁੱਕਾ ਹੈ, ਕਿਸ ਮਾਰਗ ਤੇ ਚੱਲ ਰਹੀਆਂ ਹਨ ਸਿੱਖ ਬੀਬੀਆਂ?  ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਵਹਿਮਾਂ ਦੀ। ਜੇ ਕਿਧਰੇ ਜਾਣਾ ਹੋਵੇ ਤਾਂ ਇੱਕ ਜਵਾਕ ਵੱਲੋਂ ਮਾਰੀ ਛਿੱਕ ਸੁਣ ਕੇ ਘਰੋਂ ਹੀ ਨਹੀਂ ਤੁਰਦੀਆਂ। ਸਿਰ ਪੈਂਦੀ ਵੱਲ ਕਰਕੇ ਸੌਣਾ ਘੋਰ ਅਪਸ਼ਗਨ ਹੈ। ਪੌਣ ਪੈ ਜਾਵੇ ਭਾਵ ਕਿਤੇ ਜਾਣ ਵੇਲੇ ਜਾਂ ਕਿਸੇ ਸ਼ੁਭ ਕੰਮ ਵੇਲੇ ਜੇਕਰ ਘੜੀ ਉੱਤੇ ਪੌਣੇ ਚਾਰ, ਪੌਣੇ ਤਿੰਨ ਆਦਿ ਵਕਤ ਹੋਵੇ ਤਾਂ ਤੁਰਨਾ ਠੀਕ ਨਹੀਂ ਮੰਨਿਆ ਜਾਂਦਾ। ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਮੌਕੇ ਉੱਤੇ ਕਿਸੇ ਵਿਧਵਾ ਜਾਂ ਬਾਂਝ ਔਰਤ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਤੁਰਨ ਵੇਲੇ ਪਿੱਛੋਂ ਹਾਕ ਨਹੀਂ ਮਾਰਨੀ ਚਾਹੀਦੀ। ਘਰੋਂ ਨਿਕਲਦਿਆਂ ਨੂੰ ਕਿਸੇ ਰੋਂਦੇ ਵਿਅਕਤੀ ਦੇ ਮੱਥੇ ਲੱਗਣਾ, ਅਰਥੀ ਦੇਖਣਾ ਅਪਸ਼ਗਨ ਹੈ। ਏਥੋਂ ਤੱਕ ਕਿ ਘਰ ਵਿੱਚ ਕੋਈ ਲੋਹੇ ਦੀ ਵਸਤੂ ਜਾਂ ਵਾਹਨ ਖਰੀਦਣਾ ਹੋਵੇ ਤਾਂ ਵੀਰਵਾਰ ਦਾ ਦਿਨ ਚੰਗਾ ਨਹੀਂ ਸਮਝਿਆ ਜਾਂਦਾ। ਸੂਰਜ ਢਲਣ ਮਗਰੋਂ ਝਾੜੂ ਫੇਰਨਾ ਅਪਸ਼ਗਨ ਹੈ, ਝਾੜੂ ਸਿੱਧਾ ਖੜਾ ਕਰਨਾ ਅਪਸ਼ਗਨ ਹੈ। ਸੂਰਜ ਢੱਲ ਜਾਣ ਪਿੱਛੋਂ ਸਿਰ ਨਹੀਂ ਵਾਹੁਣਾ, ਮੰਜਾ ਪੁੱਠਾ ਖੜ੍ਹਾ ਕਰਨਾ ਠੀਕ ਨਹੀਂ, ਖਾਸ ਪ੍ਰਾਹੁਣੇ ਦੇ ਤੁਰ ਜਾਣ ਮਗਰੋਂ ਕੱਪੜੇ ਧੋਣੇ ਜਾਂ ਸਫਾਈ ਕਰਨਾ ਠੀਕ ਨਹੀਂ ਸਮਝਿਆ ਜਾਂਦਾ। ਏਹੀ ਨਹੀਂ ਦਿਨਾਂ-ਬਾਰਾਂ ਨੂੰ ਵੀ ਵਹਿਮਾਂ ਭਰਮਾਂ ਨਾਲ ਜੋੜ ਕੇ ਕੰਮ ਵੰਡ ਲਏ ਗਏ ਜਿਵੇਂ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਸਿਰ ਧੋਣਾ, ਕੱਪੜੇ ਧੋਣਾ ਜਾਂ ਮੀਟ ਖਾਣ ਦੀ ਮਨਾਹੀ ਹੈ। ਮੇਰੀ ਹੈਰਾਨੀ ਦੀ ਹੱਦ ਉਸ ਵਕਤ ਹੋਈ ਜਦ ਸਾਡੇ ਘਰ ਆਈਆਂ ਕੁਝ ਮਹਿਮਾਨ ਔਰਤਾਂ ਨੇ ਸਾਡੇ ਘਰ ਪਏ ਲੱਕੜ ਦੇ ਬਣੇ ਹਾਥੀਆਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਘਰ ਵਿੱਚ ਹਾਥੀ ਰੱਖਣੇ ਚੰਗੇ ਨਹੀਂ ਹੁੰਦੇ।

ਇਹ ਤਾਂ ਗੱਲ ਸੀ ਵਹਿਮਾਂ ਭਰਮਾਂ ਦੀ ‘ਤੇ ਆਓ ਹੁਣ ਨਜ਼ਰ ਮਾਰੀਏ ਕਿ ਰੱਬ ਦੇ ਭਾਣੇ ਨੂੰ ਕਿਸ ਹੱਦ ਤੱਕ ਮੰਨਿਆ ਜਾਂਦਾਹੈ। ਅੱਜ ਸਾਡੇ 80% ਸਿੱਖ ਘਰਾਂ ਵਿੱਚ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਪੰਡਤ ਤੋਂ ਪੁੱਛ ਲੈਣਾ ਚੰਗਾ ਸਮਝਿਆ ਜਾਂਦਾ ਹੈ। ਕੁੰਡਲੀਆਂ ਬਣਾਉਣਾ ਤਾਂ ਇਕ ਆਮ ਜੇਹੀ ਗੱਲ ਹੈ। ਨਿੱਕੀ ਮੋਟੀ ਬਿਮਾਰੀ ਲਈ ਡਾਕਟਰ ਨਾਲੋਂ ‘ਪੁੱਛਾਂ’ ਜਾਂ ‘ਹੱਥ ਹਉਲਾ’ ਕਰਵਾਉਣ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ। ਜੇਕਰ ਕਿਸੇ ਨਿਆਣੇ-ਸਿਆਣੇ ਦੀ ਭੁੱਖ ਘੱਟ ਜਾਵੇ ਤਾਂ ਕਿਸੇ ਦੀ ਨਜ਼ਰ ਲੱਗ ਜਾਣ ਦਾ ਖ਼ਤਰਾ ਹੋ ਜਾਂਦਾ ਹੈ। ਜਿਸ ਦਾ ਹੱਲ ਵੀ ਚੁੱਲ੍ਹੇ ਦੀ ਸਵਾਹ ਜਾਂ ਕਾਲੀਆਂ ਮਿਰਚਾਂ ਵਿੱਚੋਂ ਸੁਖਾਲਾ ਲੱਭ ਲਿਆ ਜਾਂਦਾ ਹੈ।

ਇਹੀ ਨਹੀਂ ਸ਼ਨਿਚਰਵਾਰ ਕਾਲੀ ਚੀਜ਼ ਜਾਂ ਤਾਂ ਗਲੀ ‘ਚ ਆਉਣ ਵਾਲੇ ਕਿਸੇ ਭਿਖਾਰੀ ਨੂੰ ਦੇ ਦੇਣਾ ਜਾਂ ਘਰ ਕਿਸੇ ਨੌਕਰ ਆਦਿ ਨੂੰ ਦਾਨ ਕਰ ਦੇਣਾ ਤੇ ਜੇਕਰ ਏਹ ਵੀ ਨਾ ਹੋ ਸਕੇ ਤਾਂ ਗੁਰੂ ਘਰ ਕਾਲੇ ਮਾਂਹ ਹੀ ਚੜ੍ਹਾ ਦਿੱਤੇ ਜਾਣ। ਦਾਨ ਦਾ ਦਾਨ ਤੇ ਨਾਲ ਸ਼ਨੀ ਦੀ ਗ੍ਰਹਿ ਤੋਂ ਮੁਕਤੀ। ਗਾਵਾਂ ਨੂੰ ਰੋਟੀ ਪਾਉਣਾ ਤਾਂ ਜੋ ਘਰ ਵਿੱਚ ਰਿਜਕ ਰਹੇ। ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਕਿਸੇ ਸਾਧ, ਸਿਆਣੇ, ਪੰਡਤ ਜਾਂ ਬਾਬੇ ਤੋਂ ਪੁੱਛ ਕਾਲੇ ਧਾਗੇ ਗੱਲ, ਬਾਂਹ ਜਾਂ ਪੈਰ ‘ਚ ਬੰਨ੍ਹਣਾ  ਤਾਂ ਬੜੀ ਹੀ ਆਮ ਜਹੀ ਗੱਲ ਹੈ। ਹੋਰ ਤਾਂ ਕੀ ਹਰੇ, ਨੀਲੇ, ਲਾਲ, ਗੁਲਾਬੀ ਨਗ ਤਾਂ ਹਰ ਦੂਜੇ ਤੀਜੇ ਬਾਲ ਦੇ ਹੱਥ ਜਾਂ ਗਲੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦੇ ਹਨ। ਚਾਂਦੀ ਦੇ ਕੜੇ ਪਾਉਣੇ, ਵਗਦੇ ਪਾਣੀ ਵਿੱਚ ਸਿੱਕੇ ਜਾਂ ਨਾਰੀਅਲ ਵਹਾਉਣੇ ਅਤੇ ਹੋਰ ਪਤਾ ਨਹੀਂ ਕੀ ਕੀ ਕਰਮ ਕਾਂਡ ਹਰ ਰੋਜ਼ ਵੇਖਣ ਨੂੰ ਮਿਲਦੇ ਹਨ।

ਹੁਣ ਗੱਲ ਕਰਦੇ ਹਾਂ ਮਰਗ ਤੇ ਪਿੱਤਰਾਂ ਨਾਲ ਸੰਬੰਧਤ ਵਹਿਮਾਂ ਦੀ। ਗੁਰੂ ਸਾਹਿਬਾਨਾਂ ਨੇ ਸਾਨੂੰ ਸਬਰ ਸੰਤੋਖ ਅਤੇ ਰੱਬ ਦੇ ਭਾਣੇ ਨੂੰ ਮੰਨਣ ਦਾ ਉਪਦੇਸ਼ ਦਿੱਤਾ। ਹਰ ਸਿੱਖ ਪਰਿਵਾਰ ਨੂੰ ਭਾਵੇਂ ਖੁਸ਼ੀ ਦਾ ਮੌਕਾ ਹੋਵੇ ਜਾਂ ਗ਼ਮੀ ਦਾ ਕੇਵਲ ਗੁਰਬਾਣੀ ਦਾ ਲੜ ਹੀ ਫੜਨਾ ਚਾਹੀਦਾ ਹੈ। ਦੋਹਾਂ ਮੌਕਿਆਂ ‘ਤੇ ਬਾਣੀ ਦੇ ਸਹਿਜ ਜਾਂ ਅਖੰਡ ਪਾਠ ਦੇ ਭੋਗ ਮਰੋਂ ਅਨੰਦ ਸਾਹਿਬ ਪੜ੍ਹ ਕੇ ਸਰਬੱਤ ਦੇ ਭਲੇ ਅਤੇ ਸ਼ਾਂਤੀ ਲਈ ਅਰਦਾਸ ਕਰਨ ਦੇ ਹੁਕਮ ਹਨ। ਪਰ ਕੀ ਅਸੀਂ ਏਸ ਉਪਦੇਸ਼ ਨੂੰ ਪੂਰਨ ਤੌਰ ‘ਤੇ ਸਵੀਕਾਰਦੇ ਹਾਂ? ਮਰਗ ‘ਤੇ ਨਾਰੀਅਲ ਭੰਨਣਾ, ਪਾਣੀ ਦੇ ਭਰੇ ਘੜੇ ਡੋਲ੍ਹਣਾ ਤੇ ਤੋੜਨਾ, ਚਿਤਾ ਨੂੰ ਅਗਨ ਕੇਵਲ ਪੁੱਤਰ ਵੱਲੋਂ ਭੇਟ ਕਰਨੀ ਆਦਿ ਵਹਿਮ ਕਰਨੇ ਆਮ ਜਿਹੀ ਗੱਲ ਹੋ ਚੁੱਕੀ ਹੈ। ਮਰੇ ਵਿਅਕਤੀ ਦੇ ਕਪੜੇ, ਮੰਜੇ, ਬਿਸਤਰੇ ਤੱਕ ਦਾਨ ਕਰਨ ਦੇ ਨਾਮ ਤੇ ਘਰੋਂ ਕੱਢ ਦਿੱਤੇ ਜਾਂਦੇ ਹਨ ਕਿਉਂਕਿ ਮਰੇ ਵਿਅਕਤੀ ਦੀ ਕੋਈ ਵੀ ਚੀਜ਼ ਘਰ ਰੱਖਣਾ ਠੀਕ ਨਹੀਂ ਸਮਝਿਆ ਜਾਂਦਾ। ਕਪੜੇ ਬਿਸਤਰੇ ਤਾਂ ਕੀ ਮਰਨ ਮਗਰੋਂ ਉਸ ਵਿਚਾਰੇ ਦਾ ਸੁਪਨੇ ਤੱਕ ‘ਚ ਆਉਣਾ ਜਾਂ ਸੁਪਨੇ ‘ਚ ਕੁਝ ਖਾਣ ਨੂੰ ਮੰਗਣਾ, ਮਰੇ ਵਿਅਕਤੀ ਦਾ ਹੱਸਦਾ ਮੂੰਹ ਦਿਖਾਉਣਾ ਆਦਿ ਕਿਸੇ ਆਉਣ ਵਾਲੇ ਮਾੜੇ ਸਮੇਂ ਦਾ ਸੰਕੇਤ ਸਮਝਿਆ ਜਾਂਦਾ ਹੈ। ਵਰੀਹਣੇ ਦਾ ਭੋਗ ਜੋ ਕਿ ਮੌਤ ਮਗਰੋਂ ਸਾਲ ਦੇ ਵਿੱਚ-ਵਿੱਚ ਪਵਾਇਆ ਜਾਂਦਾ ਹੈ ਨਹੀਂ ਤਾਂ ਮਰੇ ਹੋਏ ਦੀ ਗਤੀ ਨਹੀਂ ਹੁੰਦੀ। ਕਈ ਪਰਿਵਾਰਾਂ ਵਿੱਚ ਤਾਂ ਹਰ ਸਾਲ ਆਪਣੇ ਮਾਤਾ-ਪਿਤਾ ਆਦਿ ਦੀ ਯਾਦ ਵਿੱਚ ਅਖੰਡ ਪਾਠ ਕਰਵਾਏ ਜਾਂਦੇ ਹਨ। ਇੱਥੋਂ ਤੱਕ ਕਿ ਥਾਵਾਂ, ਜਠੇਰੇ ਆਦਿ ਉੱਤੇ ਜੋ ਕਿ ਆਪਣੇ ਵਡੇਰਿਆਂ ਦੀ ਯਾਦ ਵਿੱਚ ਪਿੰਡਾਂ ਵਿੱਚ ਜਾਂ ਪਿੰਡੋਂ ਬਾਹਰ ਵਾਰ ਥਾਵਾਂ, ਜਗ੍ਹਾ ਬਣਾ ਕੇ ਅਖੰਡ ਪਾਠ ਤੱਕ ਕਰਵਾਏ ਜਾਂਦੇ ਹਨ।

ਇਹ ਸਾਰਾ ਵਹਿਮਾਂ-ਭਰਮਾਂ ਦਾ ਤਾਣਾ-ਬਾਣਾ ਕਮਜ਼ੋਰ ਅਤੇ ਡਰਪੋਕ ਮਾਨਸਿਕਤਾ ਵਿੱਚੋਂ ਨਿਕਲਦਾ ਹੈ? ਅਫਸੋਸ ਕਿ ਇਸ ਮਾਨਸਿਕਤਾ ਦੀਆਂ ਵੱਡੀਆਂ ਹਿੱਸੇਦਾਰ ਸਾਡੀਆਂ ਸਿੱਖ ਬੀਬੀਆਂ, ਭੈਣਾਂ ਅਤੇ ਮਾਤਾਵਾਂ ਹਨ। ਜਿਨ੍ਹਾ ਲਈ ਅੱਜ ਗੁਰੂ ਦੀ ਬਾਣੀ, ਗੁਰੂ ਦੇ ਉਪਦੇਸ਼ਾਂ ਅਤੇ ਹੁਕਮਾਂ ਤੋਂ ਵਧੇਰੇ ਮਹੱਤਵਪੂਰਨ ਆਪਣਾ ਨਿੱਜੀ ਸਵਾਰਥ ਹੈ। ਰਖੜੀ, ਕਰਵਾ ਚੌਥ ਵਰਗੇ ਅੰਧ ਵਿਸ਼ਵਾਸ ਕਈ ਗੁਣਾ ਵੱਧ ਗਏ ਹਨ। ਇਸੇ ਨਿੱਜੀ ਸਵਾਰਥਾਂ ਵਿੱਚੋਂ ਮੇਰੇ ਘਰ ਦਾ ਰਿੱਜਕ, ਮੇਰੀ ਔਲਾਦ ਦੀ ਤੰਦਰੁਸਤੀ, ਮੇਰੇ ਪਤੀ, ਭਰਾ ਤੇ ਪੁੱਤ ਦੀ ਲੰਮੀ ਉਮਰ ਜਹੇ ਸਵਾਰਥਾਂ ਨੇ ਉਸਨੂੰ ਗੁਰੂਆਂ ਵੱਲੋਂ ਬਖ਼ਸ਼ੀ ਨਿਰਭੈਤਾ ਨਿਡਰਤਾ ਅਤੇ ਸਿਦਕ ਤੋਂ ਦੂਰ ਕਰ ਦਿੱਤਾ ਹੈ। ” ਮਾਰੈ ਰਾਖੈ ਏਕੋ ਆਪਿ, ਮਾਨੁਖ ਕੈ ਕਿਛੁ ਨਾਹਿ ਹਾਥ “ਭਾਵ ਕਿ ਸਭ ਕੁਝ ਕਰਨ ਵਾਲਾ ਉਹ ਅਕਾਲ ਪੁਰਖ ਹੈ ਮਨੁੱਖ ਦੇ ਵੱਸ ਕੁਝ ਵੀ ਨਹੀਂ ਪ੍ਰੰਤੂ ਸਾਡੀਆਂ ਬੀਬੀਆਂ ਘਰ ‘ਚ ਹੋਏ ਨਿੱਕੇ-ਮੋਟੇ ਨੁਕਸਾਨ ਲਈ ਕਿਸੇ ਗਵਾਂਢੀ ਜਾਂ ਸ਼ਰੀਕ ਦੀ ਮਾੜੀ ਨੀਅਤ ਨੂੰ ਜ਼ਿੰਮੇਦਾਰ ਠਹਿਰਾਉਂਦੀਆਂ ਇਹ ਬੀਬੀਆਂ ਕਿੰਨੀਆਂ ਕੁ ਬਾਣੀ ਨਾਲ ਜੁੜੀਆਂ ਹੋਈਆਂ ਹਨ! ਆਓ ਜਰਾ ਝਾਤੀ ਮਾਰੀਏ ਕਿ ਗੁਰਬਾਣੀ ਇਹਨਾਂ ਵਹਿਮਾਂ-ਭਰਮਾਂ ਦਾ ਖੰਡਨ ਕਿਵੇਂ ਕਰਦੀ ਹੈ।

 

ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥


ਭਾਵ ਸ਼ਗਨ ਅਤੇ ਅਪਸ਼ਗਨ ਕੇਵਲ ਉਸ ਵਿਅਕਤੀ ਦੇ ਵਿਚਾਰ ਤੇ ਡਰ ਦਾ ਹਿੱਸਾ ਹਨ ਜੋ ਉਸ ਪ੍ਰਮਾਤਮਾ ਵੱਲੋਂ ਬੇਮੁੱਖ ਹੋ ਚੁੱਕਾ ਹੋਵੇ ਨਾ ਕਿ ਉਲਟ ਦਿਸ਼ਾ ਵਿੱਚ ਕਿਸੇ ਦਿਨ ਤੇ ਵਾਰ ਨਾ ਮੰਨਣ ਜਾਂ ਕਿਸੇ ਕੰਮੀਂ ਕਮੀਣ ਦੇ ਮੱਥੇ ਲਗਣ ਨਾਲ ਹੁੰਦਾ ਹੈ।

ਵਾਰ ਭਾਵ ਸੋਮਵਾਰ, ਵੀਰਵਾਰ, ਸ਼ਨਿਚਰਵਾਰ ਆਦਿ ਜਿਹਨਾਂ ਸਬੰਧੀ ਅੱਜ ਅਨੇਕਾਂ ਵਹਿਮ ਜੁੜ ਚੁੱਕੇ ਹਨ। ਇਹਨਾਂ ਵਹਿਮਾਂ ਦਾ ਖੰਡਨ ਕਰਦੀ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਅਨੁਸਾਰ-

 

ਸੋਮਵਾਰਿ ਸਚਿ ਰਹਿਆ ਸਮਾਇ•  ਤਿਸ ਕੀ ਕੀਮਤਿ ਕਹੀ ਨ ਜਾਇ•
ਮੰਗਲਿ ਮਾਇਆ ਮੋਹੁ ਉਪਾਇਆ• ਆਪੇ ਸਿਰਿ ਸਿਰਿ ਧੰਧੈ ਲਾਇਆ•
ਬੁਧਵਾਰਿ ਆਪੇ ਬੁਧਿ ਸਾਰੁ• ਗੁਰ ਮੁਖਿ ਕਰਣੀ ਸ਼ਬਦੁ ਵੀਚਾਰੁ•
ਵੀਰਵਾਰਿ ਵੀਰ ਭਰਿਮ ਭੁਲਾਇ• ਸੁਕ੍ਰਵਾਰਿ ਪ੍ਰਭੁ ਰਹਿਆ ਸਮਾਇ•
ਆਪਿ ਉਪਾਇ ਸਭ ਕੀਮਤਿ ਪਾਈ• ਛਨਿਛਰ ਵਾਰਿ ਸਉਣ ਸਾਸਤ ਬੀਚਾਰੁ•
ਹਉਮੈ ਮੇਰਾ ਭਰਮੈ ਸੰਸਾਰੁ•

 

ਭਾਵ ਗੁਰੂ ਸਾਹਿਬਾਨਾਂ ਨੇ ਹਰ ਵਹਿਮ ਤੋਂ ਉੱਪਰ ਚੁੱਕ ਹਰ ਦਿਨ ਪਰਮਾਤਮਾ ਦੇ ਨਾਮ ਨਾਲ ਜੋੜ ਦਿੱਤਾ ਅਤੇ ਉਸਦੀ ਮੇਹਰ ਨੂੰ ਹੀ ਮੁਕਤੀ ਦਾ ਰਾਹ ਦੱਸਿਆ। ਮਰਗ ਭਾਵ ਮੋਤ ਮਗਰੋਂ ਦੇ ਕੀਤੇ ਜਾਣ ਵਾਲੇ ਵਹਿਮਾਂ ਸਬੰਧੀ ਵਡੇਰਿਆਂ, ਜਠੇਰਿਆਂ, ਦੀਆਂ ਥਾਵਾਂ ਜਾਂ ਪਿੱਤਰਾਂ ਨੂੰ ਪੂਜਣ ਸੰਬੰਧੀ ਬਾਣੀ ਇਹਨਾਂ ਨੂੰ ਮਨਮਤਿ ਅਤੇ ਝੂਠੇ ਕਰਮ ਕਾਂਡ ਦੱਸਦੀ ਕਹਿੰਦੀ ਹੈ।

 

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ•
ਅਗੈ ਵਸਤੁ ਸਿਞਾਈਐ ਪਿਤਰੀ ਚੋਰ ਕਰੇਇ•

 

ਮਾਹਵਾਰੀ ਦੌਰਾਨ ਇਸਤਰੀ ਦਾ ਗੁਰਦਵਾਰੇ ਜਾਂ ਮੰਦਰਾਂ ਵਿੱਚ ਜਾਣਾ ਪਾਪ ਮੰਨਿਆ ਜਾਂਦਾ ਹੈ ਕਿਉਂਕਿ ਇਹਨੀਂ ਦਿਨੀਂ ਔਰਤ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ ਪਰ ਬਾਣੀ ਵਿੱਚ ਏਸ ਵਹਿਮ ਦਾ ਵੀ ਖਾਸ ਵਿਰੋਧ ਪਾਇਆ ਜਾਂਦਾ ਹੈ –
 

ਜਿਉ ਜੋਰੂ ਸਿਰ ਨਾਵਣੀ ਆਵੈ ਵਾਰੋ ਵਾਰ•
ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ•
ਸੂਚੇ ਏਹਿ ਨ ਆਖੀ ਅਹਿ ਬਹਨਿ ਜਿ ਪਿੰਡਾ ਧੋਇ•
ਸੂਚੇ ਸੇਈ ਨਾਨਕ ਜਿਨ ਮਨਿ ਵਸਿਆ ਸੋਇ•


ਦੇਵੀ ਦੇਵਤਿਆਂ ਜਾਂ ਮੂਰਤੀ ਪੂਜਾ ਦਾ ਖੰਡਨ ਕਰਦੀ ਨਾਮ ਦੇਉ ਜੀ ਦੀ ਬਾਣੀ

 

ਸਿਵ ਸਿਵ ਕਰਤੇ ਜੋ ਨਰੁ ਧਿਆਵੈ• ਬਰਦ ਚਢੇ ਡਉਰ ਢਮਕਾਵੈ•
ਮਹਾ ਮਾਈ ਕੀ ਪੂਜਾ ਕਰੈ• ਨਰ ਸੈ ਨਾਰਿ ਹੋਇ ਅਉਤਹੈ•
ਤੂੰ ਕਹੀਅਤ ਹੀ ਆਦਿ ਭਵਾਨੀ• ਮੁਕਤਿ ਕੀ ਬਰੀਆ ਜਹਾ ਛਪਾਨੀ•


ਮਨੁੱਖ ਨੂੰ ਸਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ।

 

ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ•
ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ•


ਮੜ੍ਹੀਆਂ, ਮਸੀਤਾਂ, ਤੀਰਥਾਂ ਦੀ ਯਾਤਰਾ ਅਤੇ ਸੁੱਖ ਪ੍ਰਾਪਤੀ ਲਈ ਕੀਤੇ ਦਾਨ ਦਾ ਖੰਡਨ ਦਸ਼ਮ ਪਾਤਸ਼ਾਹ ਨੇ ਬੜੇ ਹੀ ਸੁਚੱਜੇ ਢੰਗ ਨਾਲ ਕਰਦਿਆਂ ਮਨੁੱਖ ਨੂੰ ਵਹਿਮਾਂ ਤੋਂ ਮੁਕਤ ਹੋਣ ਦੀ ਪ੍ਰੇਰਨਾ ਦਿੱਤੀ ਹੈ।

ਪ੍ਰੰਤੂ ਏਸ ਸਭ ਦੇ ਬਾਵਜੂਦ ਸਾਡੀਆਂ ਬੀਬੀਆਂ ਵਹਿਮਾਂ-ਭਰਮਾਂ ਵਿਚ ਫੱਸ ਪੈਰ ਪੈਰ ਤੇ ਡਰਦੀਆਂ ਪਤਾ ਨਹੀਂ ਕਿੱਥੇ-ਕਿੱਥੇ ਮੱਥੇ ਟੇਕਦੀਆਂ, ਦਾਨ ਪੁੰਨ ਕਰਦੀਆਂ, ਟੂਣਿਆਂ ਤੋਂ ਡਰਦੀਆਂ, ਮਾਤਾਵਾਂ ਦੇ ਬੁੱਤਾਂ ਨੂੰ ਤਿੱਲਕ ਲਾਉਂਦੀਆਂ ਗੁਰੂ ਦੇ ਦੱਸੇ ਰਾਹ ਤੋਂ ਕੋਹਾਂ ਦੂਰ ਹੋ ਗਈਆਂ ਹਨ।

ਹੁਣ ਲੋੜ ਹੈ ਇਸ ਸਭ ਅੰਧ ਵਿਸ਼ਵਾਸੀ ਤਾਣੇ ਬਾਣੇ ਦੇ ਕਾਰਨ ਲਭਣ ਦੀ। ਕੀ ਕਾਰਨ ਹੈ ਕਿ ਜਿਹਨਾਂ ਬੀਬੀਆਂ ਨੂੰ ਸਾਡੇ ਧਰਮ ਵਿੱਚ ਬਰਾਬਰੀ ਦਾ ਦਰਜਾ ਦਿੱਤਾ ਗਿਆ। ਇਨ੍ਹਾਂ ਨੂੰ ਸਤਿਕਾਰਯੋਗ ਧੀਅ, ਭੈਣ, ਮਾਤਾ ਅਤੇ ਬੀਬੀ ਆਖ ਮਾਣ ਦਿੱਤਾ ਗਿਆ। ਸਮਾਜ ਵਿੱਚੋਂ ਨਿਕਾਰੇ ਜਾਣ ਦੇ ਵਿਰੋਧ ਵਿੱਚ ਗੁਰੂ ਸਾਹਿਬਾਨ ਵੱਲੋਂ ”ਸੋ ਕਿਉ ਮੰਦਾ ਆਖੀਐ, ਜਿਤੁ ਜੰਮੈ ਰਾਜਾਨ” ਦੀ ਤੁੱਕ ਉਚਾਰ ਸਨਮਾਨ ਦਿੱਤਾ ਗਿਆ। ਇੱਥੋਂ ਤੱਕ ਕਿ ਬਾਣੀ ਵਿੱਚ ਕਿਤੇ ਵੀ ਕੁੜੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਕੁੜੀ ਸ਼ਬਦ ‘ਕੂੜ’ ਸ਼ਬਦ ਤੋਂ ਬਣਿਆ ਹੈ ਜਿਸਦਾ ਅਰਥ ਹੈ ਅਪਵਿੱਤਰ। ਏਸੇ ਲਈ ਬਾਣੀ ਵਿੱਚ ਕੁੜੀ ਦੀ ਥਾਂ ਭੈਣ, ਲੜਕੀ, ਭੰਡ ਆਦਿ ਸ਼ਬਦ ਵਰਤੇ ਗਏ ਹਨ। ਫੇਰ ਵੀ ਵਹਿਮ ਅਤੇ ਭਰਮ ਕਿਵੇਂ ਇਸਦੇ ਸੁਭਾਅ ਦਾ ਹਿੱਸਾ ਬਣੇ? ਕੇਵਲ ਆਰਥਿਕ ਨਿਰਭਰਤਾ ਨੂੰ ਹੀ ਵੱਡਾ ਕਾਰਨ ਮੰਨਣਾ ਸਹੀ ਨਹੀਂ। ਇਸ ਮਾਨਸਿਕ ਕਮਜ਼ੋਰੀ ਦਾ ਵੱਡਾ ਕਾਰਨ ਬੀਤੇ ਸਮੇਂ ਭਾਵ ਇਤਿਹਾਸ ਤੋਂ ਅਣਜਾਣ ਹੋਣਾ ਹੈ। ਕਿੰਨੀਆਂ ਕੁ ਬੀਬੀਆਂ ਨੂੰ ਪਤਾ ਹੋਵੇਗਾ ਕਿ ਬੀਬੀ ਸ਼ਰਨ ਕੌਰ ਨੇ ਬਿਨਾਂ ਦਿਨ ਅਤੇ ਵਾਰ, ਪਾਪ, ਅਪਸ਼ਗਨ, ਭੂਤ-ਪ੍ਰੇਤ ਜਾਂ ਟੂਣੇ ਦੀ ਪਰਵਾਹ ਕੀਤਿਆਂ ਚਮਕੌਰ ਦੀ ਲੜਾਈ ਸਮੇਂ ਅੱਧੀ ਰਾਤ 32 ਸਿੰਘਾਂ ਦਾ ਦਾਹ ਸਸਕਾਰ ਕੀਤਾ, ਜਿਹਨਾਂ ਵਿੱਚ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਅਤੇ ਉਸਦਾ ਆਪਣਾ ਪਤੀ ਵੀ ਸ਼ਾਮਿਲ ਸੀ। ਬੀਬੀ ਦੀਪ ਕੌਰ ਜਿਸ ਨੇ ਆਪਣੀ ਇੱਜ਼ਤ ਅਤੇ ਧਰਮ ਦੀ ਰਾਖੀ ਲਈ ਛੇ ਮੁਗਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਏਸ ਖਾਲਸੇ ਦੀ ਧੀਅ ਨੂੰ ਦਸ਼ਮੇਸ਼ ਪਿਤਾ ਨੇ ਸੀਨੇ ਨਾਲ ਲਾ ਕੇ ਕਿਹਾ ਸੀ ਕਿ ”ਜਦੋਂ ਤੱਕ ਏਹੋ ਜਿਹੀਆਂ ਮੇਰੀਆਂ ਧੀਆਂ ਰਹਿਣਗੀਆਂ, ਖਾਲਸਾ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ।” ਬੀਬੀ ਧਰਮ ਕੌਰ ਜਿਸ ਨੇ ਆਪਣੇ ਪਤੀ ਦੀ ਗ੍ਰਿਫ਼ਤਾਰੀ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨਾਲ ਲਗਾਤਾਰ ਆਢਾ ਲੈ ਕਿਲ੍ਹੇ ਤੇ ਕਬਜ਼ਾ ਨਾ ਹੋਣ ਦਿੱਤਾ ਅਤੇ ਅਖੀਰ ਆਪਣੀ ਸੈਨਾ ਲੈ ਮਹਾਰਾਜੇ ਤੇ ਚੜ੍ਹਾਈ ਕਰ ਦਿੱਤੀ। ਉਸਦੀ ਬਹਾਦਰੀ ਅਤੇ ਦਲੇਰੀ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਸਿਰ ਝੁਕਾਅ ਦਿੱਤਾ। ਮਾਈ ਭਾਗੋ ਜਿਸ ਨੇ ਮੁਕਤਸਰ ਦੀ ਜੰਗ ਵਿੱਚ ਸਿੰਘਾਂ ਦੇ ਬਰਾਬਰ ਤੇਗ ਵਾਹੀ ਤੇ ਮੁਗਲਾਂ ਦੇ ਮੂੰਹ ਭੰਨੇ। ਬੀਬੀ ਖੇਮ ਕੌਰ ਜਿਸਨੇ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ। ਹੋਰ ਵੀ ਅਨੇਕਾਂ ਨਾਮ ਬੀਬੀ ਦਲੇਰ ਕੌਰ, ਬੀਬੀ ਸੁੰਦਰੀ, ਬੀਬੀ ਰਣਜੀਤ ਕੌਰ, ਮਾਤਾ ਰਾਜ ਕੌਰ, ਸਦਾ ਕੌਰ, ਮਹਾਰਾਣੀ ਜਿੰਦਾਂ ਆਦਿ ਨੇ ਪਤਾ ਨਹੀਂ ਕਿੰਨੇ ਕੁ ਬਹਾਦਰੀ ਦੇ ਝੰਡੇ ਗੱਡੇ। ਜਿਨ੍ਹਾਂ ਦੇ ਨਾਮ ਤੇ ਕਾਰਨਾਮੇ ਇਤਿਹਾਸਕਾਰ ਅਤੇ ਸਾਡੇ ਧਾਰਮਿਕ ਕਥਾਕਾਰ ਲੈਣਾ ਹੀ ਭੁੱਲ ਗਏ।

ਔਰਤ ਦੀ ਬਰਾਬਰੀ ਅਤੇ ਹੱਕਾਂ ਦੀ ਗੱਲ ਕਰਨ ਵਾਲੇ ਔਰਤ ਨੂੰ ਵਿਚਾਰੀ ਬਣਾ ਕੇ ਹੀ ਪੇਸ਼ ਕਰਦੇ ਰਹੇ। ਉਸਨੂੰ ਪਿਤਾ, ਭਰਾ, ਪਤੀ ਅਤੇ ਪੁੱਤ ਦੇ ਜ਼ੁਲਮ ਤੋਂ ਬਚਾਉਣ ਲਈ ਕਨੂੰਨ, ਧਰਮ, ਜਾਂ ਕਰਮ-ਕਾਂਡਾ ਦੇ ਸਹਾਰੇ ਲੱਭਦੇ ਰਹੇ। ਰਖੜੀ ਵਰਗਾ ਤਿਓਹਾਰ ਏਸੇ ਵਿਚਾਰੇਪਨ ਦੀ ਵੱਡੀ ਗਵਾਹੀ ਹੈ। ਭੈਣ ਵੱਲੋਂ ਭਰਾ ਦੇ ਗੁੱਟ ‘ਤੇ ਬਨ੍ਹਿਆ ਧਾਗਾ ਉਸਦੀ ਇੱਜ਼ਤ ਦਾ ਰਾਖਾ ਬਣਾ ਦਿੱਤਾ ਗਿਆ। ਜਦ ਕਿ ਇਹ ਇਤਿਹਾਸ ਬੀਬੀਆਂ ਆਪਣੀ ਅਣਖ ਤੇ ਇੱਜ਼ਤ ਖਾਤਰ ਆਪ ਮੈਦਾਨ ਵਿੱਚ ਸ਼ਾਸਤਰ ਧਾਰ ਲੜਦੀਆਂ ਸ਼ਹਾਦਤ ਹਾਸਲ ਕਰ ਗਈਆਂ। ਪਰ ਅੱਜ ਧਾਗੇ ਤਵੀਤਾਂ ਵਿੱਚ ਉਲਝ ਇਹ ਸਿੱਖ ਬੀਬੀਆਂ ਰਾਹੋਂ ਕੁਰਾਹੇ ਪੈ ਗਈਆਂ। ਮੜ੍ਹੀਆਂ ਮਸਾਣੀਆਂ ਤੇ ਮੱਥੇ ਟੇਕਣ ਵਿੱਚ ਜਾਂ ਪੰਡਤਾਂ ਜੋਤਸ਼ੀਆਂ ਤੋਂ ਆਈ ਨਿੱਕੀ ਮੋਟੀ ਆਫਤ ਦਾ ਗੱਲ ਲੱਭਣ ‘ਚ ਪਲ ਦੀ ਵੀ ਦੇਰ ਨਹੀਂ ਕਰਦੀਆਂ। ਰਹਿੰਦੀ ਕਸਰ ਮੀਡੀਏ ਨੇ ਪੂਰੀ ਕਰ ਦਿੱਤੀ। ਹਰ ਨਾਟਕ ਅਤੇ ਫਿਲਮ ਵਿੱਚ ਔਰਤ ਨੂੰ ਘਰ, ਪਤੀ ਅਤੇ ਔਲਾਦ ਦੀ ਸੁੱਖ ਮੰਗਣ ਲਈ ਪੂਜਾ ਕਰਦਿਆਂ, ਤਰਲੇ ਕੱਢਦਿਆਂ ਹੀ ਦਿਖਾਇਆ ਜਾਂਦਾ ਹੈ। ਪੜ੍ਹਾਈ ਲਿਖਾਈ ਵੀ ਇਹਨਾਂ ਨੂੰ ਏਸ ਦਲ ਦਲ ‘ਚੋਂ ਕੱਢ ਨਾ ਸਕੀ। ਸ੍ਰੀ ਗੁਰੂ ਨਾਨਕ ਦੇਵ ਨੇ ਔਰਤ ਨੂੰ ਭੰਡ ਜਾਂ ਭਾਂਡਾ ਕਿਹਾ ਹੈ ਭਾਵ ਉਹ ਵਸਤ ਜਿਸ ਵਿੱਚ ਚੀਜ਼ ਸਾਂਭ ਕੇ ਰੱਖੀ ਜਾਂਦੀ ਹੈ।
 
ਔਰਤ ਸਮਾਜ ਦੀ ਉਹ ਕੜੀ ਹੈ ਜਿਸ ਵਿੱਚ ਧਰਮ, ਸੰਸਕਾਰ ਅਤੇ ਸਭਿਅਤਾ ਸਾਂਭੀ ਜਾਂਦੀ ਹੈ। ਔਰਤ ਰਾਹੀਂ ਹੀ ਧਰਮ ਪੀੜ੍ਹੀ, ਦਰ ਪੀੜ੍ਹੀ ਅੱਗੇ ਵੱਧਦਾ ਹੈ। ਸਭਿਅਤਾ ਵਿਕਾਸ ਕਰਦੀ ਹੈ। ਪ੍ਰੰਤੂ ਜੇਕਰ ਏਸ ਭਾਂਡੇ ਵਿੱਚੋਂ ਵਹਿਮਾਂ ਦਾ ਪਾਣੀ ਅਤੇ ਡਰ ਦਾ ਰੰਗ ਨਾ ਕੱਢਿਆ ਗਿਆ ਤਾਂ ਹਰੀ ਸਿੰਘ ਨਲੂਏ, ਬਾਬਾ ਬਘੇਲ ਸਿੰਘ, ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧੇ ਸ਼ਾਇਦ ਹੀ ਫੇਰ ਦੁਬਾਰਾ ਸਾਡੇ ਸਿੱਖ ਪੰਥ ਵਿੱਚ ਜਨਮ ਲੈਣ। ਜਨਮ ਲੈਣਗੇ ਤਾਂ ਕੇਵਲ ਗਲਿਆਂ ਵਿੱਚ ਬੱਧੇ ਕਾਲੇ ਧਾਗਿਆਂ ਵਾਲੇ ਜੋ ਕਿਸੇ ਮਾੜੀ ਨਜ਼ਰ ਤੋਂ ਬਚਾਉਣ ਲਈ ਬੰਨ੍ਹੇ ਗਏ ਹੋਣ। ਹੱਥਾਂ ਵਿੱਚ ਪਾਏ ਹੋਏ ਹਰੇ ਜਾਂ ਨੀਲੇ ਮੋਤੀ ਜਿਨ੍ਹਾਂ ਸਦਕਾ ਸਾਡੇ ਗ੍ਰਹਿ ਸਹੀ ਰਹਿਣ। ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਪੰਡਤਾਂ ਦੀ ਸਲਾਹ ਲੈਣ ਵਾਲੇ, ਕਾਲੀ ਬਿੱਲੀ, ਉਬਲੇ ਦੁੱਧ, ਨਿੱਛ ਜਾਂ ਵਾਰਾਂ ਦੇ ਵਿਚਾਰ ਕਰਨ ਵਾਲੇ। ਸ਼ਗਨਾਂ ਅਪਸ਼ਗਨ ਵਿੱਚ ਫਸੇ ਵਿਚਾਰੇ ਮਨੁੱਖ ਜੋ ਕਿਤੇ ਫੇਰ ਕਿਸੇ ਵੀ ਹਕੂਮਤ ਦੇ ਗੁਲਾਮ ਹੋ ਜਾਣਗੇ। ਏਸ ਖੌਫਨਾਕ ਭਵਿੱਖ ਤੋਂ ਬਚਣ ਦਾ ਕੇਵਲ ਇਕ ਹੀ ਰਾਹ ਹੈ ਕਿ ਸਾਡੀਆਂ ਬੀਬੀਆਂ  ਮੁੜ ਬਾਣੀ ਨਾਲ ਸਮਝਦਾਰੀ ਦੀ ਪੱਧਰ ‘ਤੇ ਜੁੜਨ, ਬਹਾਦਰੀ, ਸਵੈਮਾਣ ਤੇ ਅਣਖ ਵਾਲਾ ਜੀਵਨ ਬਤੀਤ ਕਰਨ। ਉਹ ਖ਼ੁਦ ਸਿਰੜੀ ਸਿਦਕਵਾਨ, ਧੀਰਜ ਵਾਲੀਆਂ, ਭਾਣਾ ਮੰਨਣ ਤੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲੀਆਂ ਬਣਨ। ਤਾਂ ਹੀ ਸਾਡੀ ਕੌਮ ਅਤੇ ਸਿੱਖ ਪੰਥ ਬੁਲੰਦੀ ਅਤੇ ਚੜ੍ਹਦੀ ਕਲਾਂ ਵਿੱਚ ਰਹਿ ਸਕੇਗਾ।

ਨਵੀਂ ਤੇ ਪੁਰਾਣੀ ਪੀੜ੍ਹੀ ਆਪਸ ‘ਚ ਬਿਠਾਵੇ ਤਾਲਮੇਲ – ਗੁਰਤੇਜ ਸਿੰਘ
ਸੋਕੇ ਦੀ ਚਪੇਟ ਵਿੱਚ ਉੱਤਰ ਪ੍ਰਦੇਸ਼ : ਘਾਹ ਦੀਆਂ ਰੋਟੀਆਂ ਖਾਣ ਨੂੰ ਮਜਬੂਰ ਹਨ ਲਾਲਵਾੜੀ ਦੇ ਲੋਕ
ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ – ਡਾ. ਨਿਸ਼ਾਨ ਸਿੰਘ ਰਾਠੌਰ
‘ਉੱਤਰ-ਸੱਚ’ ਨਹੀਂ, ਨਿਰੋਲ ਝੂਠਾਂ ਦਾ ਦੌਰ -ਸੁਕੀਰਤ
‘ਮੌਬ ਲਿੰਚਿੰਗ’ ’ਤੇ ਰੋਕ ਜ਼ਰੂਰੀ – ਸੰਦੀਪ ਲਧੂਕਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਓਹ ਪੰਜਾਬ – ਮਨਦੀਪ ਗਿੱਲ ਧੜਾਕ

ckitadmin
ckitadmin
May 11, 2016
ਵਲਾਦੀਮੀਰ ਲੈਨਿਨ – ਪਰਮ ਪੜਤੇਵਾਲਾ
ਹਾਇਕੂ –ਗੀਤ ਅਰੋੜਾ
ਕਾਹਦਾ ਪੁੱਤ ਦਾ ਰਾਜ ਭਾਗ ਮਾਂ ਖੜ੍ਹੀ ਦਫ਼ਤਰੋਂ ਬਾਹਰ! – ਜਸਪਾਲ ਸਿੰਘ ਜੱਸੀ
ਪਰਾਲੀ ਵੀ ਸੜ ਰਹੀ ਹੈ ਅਤੇ ਪੈਸਾ ਵੀ -ਪ੍ਰੋ. ਰਾਕੇਸ਼ ਰਮਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?