By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੱਤਰਕਾਰਤਾ ਦੇ ਮਖੌਟੇ ਬਨਾਮ ਮੌਕਾਪ੍ਰਸਤੀ – ਤਰਨਦੀਪ ਦਿਓਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਪੱਤਰਕਾਰਤਾ ਦੇ ਮਖੌਟੇ ਬਨਾਮ ਮੌਕਾਪ੍ਰਸਤੀ – ਤਰਨਦੀਪ ਦਿਓਲ
ਨਜ਼ਰੀਆ view

ਪੱਤਰਕਾਰਤਾ ਦੇ ਮਖੌਟੇ ਬਨਾਮ ਮੌਕਾਪ੍ਰਸਤੀ – ਤਰਨਦੀਪ ਦਿਓਲ

ckitadmin
Last updated: August 20, 2025 8:12 am
ckitadmin
Published: August 24, 2013
Share
SHARE
ਲਿਖਤ ਨੂੰ ਇੱਥੇ ਸੁਣੋ

ਨਿਦਾ ਫ਼ਾਜ਼ਲੀ ਆਖਦਾ ਹੈ ਹਰ ਆਦਮੀ ਮੇਂ ਹੋਤੇ ਹੈਂ ਦਸ ਵੀਸ ਆਦਮੀ ਜਿਸੇ ਭੀ ਦੇਖਨਾ ਬਾਰ-ਬਾਰ ਦੇਖਨਾ। ਗੱਲ ਸਿਰਫ ਆਦਮੀ ਨੂੰ ਵਾਰ-ਵਾਰ ਦੇਖਣ ਤੋਂ ਅਗਾਂਹ ਉਸਦੇ ਕੰਮਾਂ ਉਹਲੇ ਲੁੱਕੀਆਂ ਮੌਕਾਪ੍ਰਸਤੀਆਂ ਨੂੰ ਵਾਚਣ ਦੀ ਵੀ ਹੈ। ਅੱਜ ਸਮੁੱਚੇ ਸੰਸਾਰ ਵਿਚ ਸੱਜੇ-ਪੱਖੀ ਅਤੇ ਖੱਬੇ ਪੱਖੀ ਸਿਆਸਤ ਦੇ ਵਿਚਕਾਰ ਇਕ ਚੀਜ਼ ਸਾਂਝੀ ਹੈ, ਉਹ ਹੈ ਪੱਤਰਕਾਰੀ। ਦੋਵਾਂ ਦੀਆਂ ਨੀਤੀਆਂ ਗੱਲਾਂ, ਯੋਜਨਾਵਾਂ ਨੂੰ ਆਮ ਲੋਕਾਂ ਵਿਚ ਕਿਸ ਤਰੀਕੇ ਨਾਲ ਪੇਸ਼ ਕਰਨਾ। ਉਸ ਦੀ ਪੇਸ਼ਕਾਰੀ ਤੋਂ ਬਾਅਦ ਵਾਚਨਾ। ਕੀ ਲੋਕਾਂ ਨੇ ਉਸਦੇ ਅਰਥ ਪਹਿਲਾਂ ਨਿਰਧਾਰਤ ਪਾਲਿਸੀ ਤਹਿਤ ਲਏ ਹਨ ਜਾਂ ਹੋਰ ਕੱਢੇ ਹਨ?

ਜਦੋਂ ਪੱਤਰਕਾਰ ਦੁਆਰਾ ਨਿਰਧਾਰਤ ਪਾਲਿਸੀ ਅਨੁਸਾਰ ਉਸ ਨੂੰ ਸਫਲਤਾ ਮਿਲਦੀ ਹੈ ਤਾਂ ਉਹ ਆਪਣੀ ਗੱਲ ਵਿਚਲੀ ਰਾਜਨੀਤੀ ਨੂੰ ਲੋਕਾਈ ਵਿਚ ਲੈ ਕੇ ਜਾਣ ਵਿਚ ਸਫਲ ਹੋ ਜਾਂਦਾ ਹੈ, ਪਰ ਜਦੋਂ ਉਸਦੇ ਦੁਆਰਾ ਵੱਖਰੇ ਤਰੀਕੇ ਨਾਲ ਲਿਆਂਦੀ ਗਈ ਗੱਲ ਦੀਆਂ ਪਰਤਾਂ ਦਾ ਪੋਸਟ-ਮਾਰਟਮ ਹੋ ਜਾਂਦਾ ਹੈ ਤਾਂ ਉਸਦੇ ਅਰਥ ਹੋਰ ਝਲਕਾਰੇ ਮਾਰਨ ਲੱਗ ਪੈਂਦੇ ਹਨ। ਉਸਨੂੰ ਨੰਗੀ ਅੱਖ ਨਾਲ ਨਹੀਂ ਵਾਚਿਆ ਜਾਂਦਾ, ਸਗੋਂ ਖੁਰਦਬੀਨਾਂ ਚੁੱਕਣੀਆਂ ਪੈਂਦੀਆਂ ਹਨ, ਕਿਉਂਕਿ ਪੈਂਦੀ ਸੱਟੇ ਗੱਲ ਉਸ ਤਰੀਕੇ ਨਾਲ ਨਹੀਂ ਦਿਸਦੀ ਸਗੋਂ ਹੋਰ ਬਣਦੀ ਨਜ਼ਰ ਆਉਂਦੀ ਹੈ। ਹਾਂ, ਜਦੋਂ ਤੁਸੀਂ ਪੋਸਟ-ਮਾਰਟਮ ਦੀ ਰਿਪੋਰਟ ਨੂੰ ਵਾਰ-ਵਾਰ ਪੜ੍ਹਦੇ ਹੋ ਤਾਂ ਹੌਲੀ-ਹੌਲੀ ਸਪਸ਼ਟ ਵੀ ਹੋ ਜਾਂਦਾ ਹੈ।

ਇਹ ਟੈਰੀ ਈਗਲਟਨ ਦੇ ਕਹਿਣ ਵਾਂਗ ਉਸੇ ਤਰ੍ਹਾਂ ਹੈ ਜਿਵੇਂ ਆਮ ਬੰਦੇ ਨੁੰ ਇਹ ਸਮਝਾਉਣਾ ਬਹੁਤ ਮੁਸ਼ਕਲ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਕਿਉਂਕਿ ਆਮ ਬੰਦੇ ਨੁੰ ਤਾਂ ਸੂਰਜ ਘੁੰਮਦਾ ਦਿਸ ਰਿਹਾ ਹੁੰਦਾ ਹੈ। final ਸਵਾਲ ਸੰਵਾਦ ਤਹਿਤ ਲਿਖੇ ਲੇਖ ਵਿਚ ਵੀ ਇਵੇਂ ਹੀ ਹੈ। ਜਿਥੇ ਇਕ ਨਵੇਂ ਸਫਰ ਦੀ ਸ਼ੁਰੂਆਤ ਮੇਰੇ ਪੱਤਰਕਾਰ ਵੀਰ ਵੱਲੋਂ ਕੀਤੀ ਜਾ ਰਹੀ ਹੈ। ਕੀ ਉਹ ਆਪਣੇ ਪੁਰਾਣੇ ਬਿੰਬ ਤੋਂ ਕਿਸ ਤਰ੍ਹਾਂ ਨਿਜਾਤ ਪਾਵੇ? ਉਸ ਦੂਰੀ ਲਈ ਇਸ ਤਰ੍ਹਾਂ ਦੇ ਲੇਖ ਉਸਦੀ ਭਰਪੂਰ ਮਦਦ ਕਰਦੇ ਹਨ ਅਤੇ ਉਸਦੇ ਅਖੌਤੀ ਖੱਬੇਪਣ ਨੂੰ ਸੱਜਾਪਣ ਬਣਾ ਕੇ ਉਸਨੂੰ ਪੱਤਰਕਾਰੀ ਦੀ ਸਿਆਸੀ ਸੜਕ ਤੇ ਇਕ ਸੂਝਵਾਨ (ਮੌਕਾਪ੍ਰਸਤ) ਡਰਾਇਵਰ ਬਣਨ ਵਿਚ ਮਦਦ ਕਰਦੇ ਨਜ਼ਰ ਆਉਂਦੇ ਹਨ।

 

 

ਉਪਰੋਕਤ ਲੇਖ ਵਿਚ ਵੀ ਭਾਰਤੀ ਸਿਆਸਤ ਨੂੰ ਖੰਡ ਪਾਈ ਗਈ ਜਾਪਦੀ ਹੈ, ਜਿਵੇਂ ਆਮ ਬੰਦੇ ਨੁੰ ਤਾਂ ਸੂਰਜ ਘੁੰਮਦਾ ਦਿਸ ਰਿਹਾ ਹੁੰਦਾ ਹੈ ਪਰ ਉਸਦੇ ਮਾਇਨੇ ਤੇ ਮਿਕਦਾਰ ਮਤਲਬ ਖੰਡ ਘਿਓ ਕਿਨ੍ਹਾਂ ਲਈ ਅਤੇ ਸਰਕਾਰੀ ਡੀਪੂ ਤੇ ਮਿਲਦੀ ਦੁਇਮ ਦਰਜੇ ਦੀ ਖੰਡ ਕਿਨ੍ਹਾਂ ਲਈ, ਇਸ ਦਾ ਨਿਰਨਾ ਕਰਨਾ ਜ਼ਰੂਰੀ ਹੈ। ਸਿਰਫ ਖੰਡ ਪਾਈ ਦੀ ਗੱਲ ਕਰਕੇ ਪਾਸੇ ਹੋ ਜਾਣਾ ਅਗਿਆਨਤਾ ਹੀ ਨਹੀਂ ਮੂਰਖਤਾ ਵੀ ਹੈ।

ਪੱਤਰਕਾਰ ਵੀਰ ਦੇ ਲੇਖ ਵਿਚ ਦੋ ਗੱਲਾਂ ਸਾਫ ਹੋਈਆ ਹਨ, ਪਹਿਲੀ, ਪੱਤਰਕਾਰ ਵੀਰ ਦੀ ਗੱਡੀ ਲੀਹੋਂ ਲੱਥਣੀ ਸ਼ੁਰੂ ਹੋ ਗਈ ਹੈ। ਜਿਸ ਬਾਰੇ ਚੰੜ੍ਹੀਗੜ ਦੀਆਂ ਪੱਤਰਕਾਰ ਜੁੰਡਲੀਆਂ ਅੱਜ-ਕੱਲ੍ਹ ਖੁੰਡ-ਚਰਚਾ ਵੀ ਕਰ ਰਹੀਆਂ ਹਨ। ਹਾਲਾਂ ਕਿ ਇਸ ਦਾ ਪਰਛਾਵਾਂ ਤਾਂ ਇਕ ਚੈਨਲ ਦੀ ਬਦਲੀ ਮਾਲਕੀ ਤੋਂ ਹੀ ਦੂਰੋਂ ਦਿਖਣ ਲੱਗ ਪਿਆ ਸੀ। ਤੇ ਡਾ. ਜਗਤਾਰ ਦਾ ਸ਼ਿਅਰ ਸੱਚ ਹੋ ਰਿਹਾ ਸੀ ਕਿ ਹਾਵਾਂ ਭਾਵਾਂ ਤੇ ਨਜ਼ਰ ਰੱਖ ਚਿਹਰਿਆਂ ਦੇ ਨਾਲ-ਨਾਲ ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ-ਨਾਲ, ਪਰ ਲੇਖ ਨੇ ਧੁੰਦਲਾ ਚਿਹਰਾ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਜਦੋਂ ਭਾਜਪਾ ਵਿਚ ਮੋਦੀ ਦੇ ਵੱਡੇ ਕੱਦ ਬਾਰੇ ਸ਼ੁਰੂਆਤੀ ਸਤਰਾਂ ਵਿਚ ਹੀ ਗੱਲ ਹੋ ਜਾਂਦੀ ਹੈ, ਕਿਸੇ ਹੋਰ ਪੱਤਰਕਾਰ ਦੇ ਹਵਾਲੇ ਨਾਲ, ਜਦੋਂ ਆਰ.ਐਸ.ਐਸ. ਆਗੂ ਦੇ ਸ਼ਬਦ ਇਕ ਖਾਸ ਜਗ੍ਹਾ ਫਿਟ ਕੀਤਾ ਜਾਂਦੇ ਹਨ। ਇਸ ਤੋਂ ਬਾਅਦ ਮੋਦੀ ਦੀ 15 ਅਗਸਤ ਦੀ ਤਕਰੀਰ ਨੂੰ ਇਕ ਲਪੇਟੇ ਦੁਆਰਾ ਠੀਕ ਦਰਸਾਉਣ ਦਾ ਯਤਨ ਕੀਤਾ ਜਾਦਾ ਹੈ। ਮੌਜੂਦਾ ਪ੍ਰਧਾਨ ਮੰਤਰੀ ਦੇ ਮੁਕਾਬਲਤਨ ਮੋਦੀ ਰਣਨੀਤੀ ਵਾਰ-ਵਾਰ ਸਾਹਮਣੇ ਲਿਆਂਦੀ ਜਾਂਦੀ ਹੈ, ਕਿਉਂਕਿ ਇਥੇ ਸਾਰੇ ਜਾਣਦੇ ਹਨ ਕਿ 99.9 ਫੀਸਦ ਪ੍ਰਧਾਨ ਮੰਤਰੀ ਯੂ ਪੀ ਏ ਜਾਂ ਐਨ ਡੀ ਏ ’ਚੋਂ ਹੀ ਬਣਨਾ ਹੈ। ਕਿਉਂਕਿ ਤੀਸਰੀਆਂ ਧਿਰਾਂ ਦੇ ਮੱਤਭੇਦ ਅਤੇ ਸੌੜੇ ਰਾਜਸੀ ਹਿੱਤ ਉਨ੍ਹਾਂ ਨੂੰ ਇਕ ਪਲੇਟ-ਫਾਰਮ ਤੇ ਇਕੱਠਾ ਨਹੀਂ ਹੋਣ ਦੇ ਰਹੇ।

ਫਿਰ ਗੱਲ, ਵਧੇਰੇ ਘਾਤਕ ਕੌਣ….? ਉਸਦੀ ਚੱਲ ਪੈਂਦੀ ਹੈ। ਇਸ ਲੇਖ ਵਿਚ ਵੀ ਮੌਜੂਦਾ ਪ੍ਰਧਾਨ ਮੰਤਰੀ ਨੂੰ ਮੋਦੀ ਤੋਂ ਜ਼ਿਆਦਾ ਖਤਰਨਾਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੱਤਰਕਾਰ ਵੀਰ ਦੀਆਂ ਲੇਖ ਦੇ ਅੰਤ ਵਿਚ ਲਿਖੀਆਂ ਇਹ ਸਤਰਾਂ “ਇਸ ਵੇਲੇ ਸਭ ਤੋਂ ਵੱਡਾ ਸਵਾਲ ਫਿਰਕਾਪ੍ਰਸਤੀ ਨਹੀਂ, ਸਗੋਂ 65 ਸਾਲਾਂ ਦੀਆਂ ਨਾਕਾਮਯਾਬੀਆਂ ਅਤੇ ਸਿਆਸੀ ਬੇਸ਼ਰਮੀ ਹੈ। ਫਿਰਕਾਪ੍ਰਸਤੀ ਦਾ ਅਹਿਮ ਮੁੱਦਾ ਹੋਣਾ ਜ਼ਿਆਦਾਤਰ ਪਾਰਟੀਆਂ ਦੇ ਲੋਟ ਆਉਂਦਾ ਹੈ। ਕਿਉਂਕਿ ਇਸ ਨਾਲ ਬਿਆਨਬਾਜ਼ੀ ਦਾ ਮੁਕਾਬਲਾ ਜ਼ਿਆਦਾ ਦੇਰ ਤੱਕ ਖੇਡਿਆ ਜਾ ਸਕਦਾ ਹੈ।” ਆਖਿਰ ਕੀ ਇਸ਼ਾਰਾ ਕਰਦੀਆਂ ਹਨ…??? ਤੇ ਮੈਨੂੰ ਪਾਸ਼ ਦੀਆਂ ਸਤਰਾਂ ਚੇਤੇ ਆ ਰਹੀਆਂ ਹਨ ਕਾਮਰੇਡ ਤੂੰ ਨਹੀਂ ਜਾਣਦਾ ਤੂੰ ਸ਼ਬਦਾਂ ਨੂੰ ਕੀ ਕਰ ਦਿੱਤਾ ਹੈ … ਤੂੰ ਸ਼ਬਦਾਂ ਨੂੰ ਆਪਣੀ ਸਹੂਲੀਅਤ ਲਈ ਛਾਂਗਣਾ ਸਿੱਖ ਲਿਆ ਹੈ, ਜਿਵੇਂ ਕੋਈ ਬੰਨਾ ਕਢਵਾਉਣ ਲਈ ਪਟਵਾਰੀ ਨੂੰ ਮਿਲਦੈ। ਇਹ ਪੱਤਰਕਾਰੀ ਦੀਆਂ ਕਲਾਬਾਜ਼ੀਆਂ ਦਾ ਇਕ ਹਿੱਸਾ ਹੈ। ਜਿਸ ਵਿਚ ਵਿਦਵਾਨ ਪੱਤਰਕਾਰ ਜੀ ਮਾਹਿਰ ਹੀ ਨਹੀਂ ਸਗੋਂ ਪ੍ਰਸਿੱਧ ਖਿਡਾਰੀ ਵੀ ਹਨ। ਸਮਾਂ ਸਾਰੇ ਪੈਂਤੜਿਆਂ ਨੂੰ ਇਤਿਹਾਸ ਵਿਚ ਦਰਜ ਕਰ ਦਿੰਦਾ ਹੈ। ਅੱਜ 10 ਸਾਲ ਪਹਿਲਾਂ ਦੇ ਪੈਂਤੜੇ ਵਿਦਵਾਨ ਪੱਤਰਕਾਰ ਦੇ ਹੋਰ ਸਨ, ਅੱਜ ਇਨ੍ਹਾਂ ਦੀ ਸਪਸ਼ਟਤਾ ਵਧੇਰੇ ਹੈ। ਆਉਣ ਵਾਲੇ ਸਮੇਂ ਵਿਚ ਇਹ ਸਪਸ਼ਟਤਾ ਮਾਨ ਸਰੋਵਰ ਵਾਂਗ ਹੋਵੇਗੀ, ਜਿਥੇ ਚਿਹਰੇ ਸ਼ੀਸ਼ੇ ਵਾਂਗ ਵਿਖਣਗੇ। ਇਹ ਉਸੇ ਵਰਤਾਰੇ ਦਾ ਹਿੱਸਾ ਹੈ ਜਿਸ ਬਾਰੇ ਫਰੈਡਰਿਕ ਜੇਮਸਨ ਆਖਦਾ ਹੈ ਮਨੁੱਖਤਾ ਵਿਰੋਧੀ ਵਰਤਾਰੇ ਨੂੰ ਸਿਰਜਣ ਵਿਚ ਜਨ-ਮਾਧਿਅਮ, ਪ੍ਰਚਾਰ-ਪਾਸਾਰ, ਵਿਗਿਆਪਨ ਤੇ ਲੌਕਿਕ ਮਨੋਰੰਜਨਤਾ ਅਤੇ ਬੁੱਧੀਜੀਵੀ ਅੱਜਕੱਲ੍ਹ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।

ਡੇਰੇ ਦਾ ਆਪਣੇ ਅਸੂਲਾਂ ਤੋਂ ਥਿੜਕਿਆ ਸਿਆਸੀ ਫੈਸਲਾ -ਪ੍ਰੋ. ਰਾਕੇਸ਼ ਰਮਨ
ਸੰਕਟ ਦੇ ਦੌਰ ’ਚੋਂ ਗੁਜ਼ਰ ਰਹੀ ਕਾਂਗਰਸ -ਗੁਰਪ੍ਰੀਤ ਸਿੰਘ ਖੋਖਰ
ਕਿਰਨਜੀਤ ਕੌਰ ਮਹਿਲ ਕਲਾਂ ਸੰਘਰਸ਼ ਨਾਮਵਰ ਬੁੱਧੀਜੀਵੀਆਂ ਦੀ ਨਜ਼ਰ ਵਿੱਚ
.. ਤਾਂ ਅੱਗੇ ਥੋੜ੍ਹੇ ਚੰਦ ਚੜ੍ਹਾਏ ਨੇ ਪੰਜਾਬੀਆਂ ਨੇ ! – ਕਰਨ ਬਰਾੜ
ਤਾਲਿਬਾਨੀ ਦਹਿਸ਼ਤਗਰਦੀ ਦੀ ਕਾਇਰਤਾ ਭਰੀ ਕਰਤੂਤ – ਮਨਦੀਪ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਕਨ੍ਹੱਈਆ ਕੁਮਾਰ ਦਾ ਭਾਸ਼ਣ

ckitadmin
ckitadmin
March 1, 2016
ਛੇੜੋ-ਛੇੜੋ ਦਿਲ ਦੀਆਂ ਗੱਲਾਂ, ਕਰੋ ਕਿਤੇ ਕੋਈ ਹੱਲਾ-ਗੁੱਲਾ – ਅਜਮੇਰ ਸਿੱਧੂ
ਮੁੜ ਉਸਾਰੀ – ਗੁਰਮੇਲ ਬੀਰੋਕੇ
ਮਨ ਨਾਲ ਬੇਰੁਖੀ -ਡਾ. ਟੀਐਲ ਚੋਪੜਾ
ਜ਼ਿੰਮੇਵਾਰੀਆਂ ਤੋਂ ਭੱਜਦਾ ਮਨੁੱਖ -ਡਾ. ਨਿਸ਼ਾਨ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?