ਸੰਪਰਕ: +91 98764 42052
(ਨੋਟ :- ਬਰਾਕ ਉਬਾਮਾ, ਨਰਿੰਦਰ ਮੋਦੀ ਦੇ ਟਵੀਟ ਸੱਦੇ ਉਪਰ ਭਾਰਤ ਦੇ ਗਣਤੰਤਰ ਦਿਵਸ ’ਤੇ ਚੀਫ ਗੈਸਟ ਬਣਕੇ ਭਾਰਤ ਆਏ ਹੋਏ ਹਨ। ਇਸ ਫੇਰੀ ਦੌਰਾਨ ਭਾਰਤ ਤੇ ਅਮਰੀਕਾ ਵਿਚਕਾਰ ਸੁਰੱਖਿਆ ਤਕਨੀਕ, ਵਪਾਰ, ਸਿਵਲ ਨਿਊਕਲੀਅਰ ਮਿਲਵਰਤਣ, ਪ੍ਰਮਾਣੂ ਊਰਜਾ, ਇੰਨਫਰਾਸਟਰਕਚਰ ਤੇ ਸਿੱਖਿਆ ਦੇ ਵਿਕਾਸ ਆਦਿ ਲਈ ਸਮਝੌਤਿਆਂ ਤੇ ਚਰਚਾ ਹੋਣ ਦੇ ਚਰਚੇ ਹਨ। ਅਮਰੀਕਾ ਜੋ ‘ਮੁਸਲਿਮ ਦਹਿਸ਼ਤਗਰਦੀ’ ਦੇ ਬਹਾਨੇ ਸੀਰੀਆ, ਇਰਾਕ, ਫਲਸਤੀਨ ਤੇ ਅਫਗਾਨਿਸਤਾਨ ਆਦਿ ਦੇਸ਼ਾਂ ਦੇ ਮਾਲ-ਖਜਾਨਿਆਂ ਤੇ ਕਾਬਜ ਹੋਣ ਲਈ ਅਤੇ ਆਪਣੀਆਂ ਪਸਾਰਵਾਦੀ ਨੀਤੀਆਂ ਨੂੰ ਅੱਗੇ ਵਧਾਉਣ ਲਈ ਹਮਲਾਵਰ ਕਾਰਵਾਈਆਂ ਕਰਦਾ ਆ ਰਿਹਾ ਹੈ, ਉਹ ਹੁਣ ਭਾਰਤ ਵਿਚ ਵੀ ਆਪਣੇ ਫੌਜ਼ੀ ਯੁੱਧਨੀਤਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਜਮੀਨ ਤਿਆਰ ਕਰ ਰਿਹਾ ਹੈ। ਉਬਾਮਾ ਦੀ ਭਾਰਤ ਫੇਰੀ ਦੌਰਾਨ ਭਾਰਤ ਵਿਚ ਘੱਟਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਲਈ ਭਾਰਤੀ-ਅਮਰੀਕੀ ਮੁਸਲਿਮ ਕਾਊਂਸਲ ਵੱਲੋਂ ਇਹ ਪੱਤਰ ਲਿਖਿਆ ਗਿਆ ਹੈ।ਘੱਟਗਿਣਤੀਆਂ ਦੇ ਹਿੱਤਾਂ ਦੇ ਇਹ ਫਿਕਰ ਵਾਜਿਬ ਹਨ ਪਰ ਇਨ੍ਹਾਂ ਦੀ ਪ੍ਰਾਪਤੀ ਦੀ ਆਸ ਸੰਸਾਰ ਦੇ ਸਭ ਤੋਂ ਵੱਡੇ ਹਮਲਾਵਰ ਅਮਰੀਕੀ ਸਾਮਰਾਜਵਾਦ ਦੇ ਨੁਮਾਇੰਦੇ ਤੋਂ ਲਗਾਕੇ ਰੱਖਣੀ, ਮਹਿਜ ਇਕ ਖਾਮਖਿਆਲੀ ਹੀ ਹੋਵੇਗੀ।
ਰਾਸ਼ਟਰਪਤੀ ਬਰਾਕ ਉਬਾਮਾ
ਵਾਇਟ ਹਾਊਸ
1600 ਪੈਨੀਸਿਲਵਾਨੀਆ ਐਵੀਨਿਊ
ਵਾਸ਼ਿੰਗਟਨ ਡੀ. ਸੀ. 20500
ਜਨਵਰੀ 22, 2015
ਪਿਆਰੇ ਰਾਸ਼ਟਰਪਤੀ,
ਮੈਂ ਤੁਹਾਨੂੰ ਭਾਰਤੀ ਅਮਰੀਕੀ-ਮੁਸਲਿਮ ਕਾਊਂਸਲ ਦੀ ਤਰਫੋਂ ਲਿਖ ਰਿਹਾ ਹਾਂ। ਭਾਰਤੀ-ਅਮਰੀਕੀ ਮੁਸਲਿਮ ਵੱਡਾ ਵਕਾਲਤੀ ਗਰੁੱਪ ਮਨੁੱਖੀ ਅਧਿਕਾਰਾਂ ਦੇ ਬਹੁਵਾਦ, ਸ਼ਹਿਣਸ਼ੀਲਤਾ ਤੇ ਸਤਿਕਾਰ ਦਾ ਹਿਮਾਇਤੀ ਹੈ ਤੇ ਇਸਨੂੰ ਫੈਲਾਉਣ ਲਈ ਲਗਾਤਾਰ ਸਮਰਪਿਤ ਹੈ। ਇਹੀ ਆਦਰਸ਼ ਅਮਰੀਕਾ ਅਤੇ ਭਾਰਤ ਦੁਆਰਾ ਸਾਂਝੇ ਕੀਤੇ ਜਾ ਰਹੇ ਹਨ। ਸਾਡੇ ਵਿਚੋਂ ਬਹੁਤੇ ਭਾਰਤੀ ਡਾਇਸਪੋਰਾ ਨੇ ਤੁਹਾਡੀ 26 ਜਨਵਰੀ ਨੂੰ ਭਾਰਤੀ ਗਣਤੰਤਰ ਦਿਵਸ ਤੇ ਮੁੱਖ ਮਹਿਮਾਨ ਵਜੋਂ ਨਿਕਟਵਰਤੀ ਫੇਰੀ ਬਾਰੇ ਸੁਣਿਆ। ਅਸੀਂ ਮੰਨਦੇ ਹਾਂ ਕਿ ਤੁਹਾਡੀ ਫੇਰੀ ਦੋ ਮੁਲਕਾਂ ਦੀ ਆਪਸੀ ਨੇੜਤਾ ਦੇ ਮੌਕੇ ਦੀ ਪੇਸ਼ਕਾਰੀ ਕਰਦੀ ਹੈ, ਇਹ ਆਮ ਯੁਧਨੀਤਿਕ ਹਿੱਤਾਂ ‘ਚ ਹੀ ਨਹੀਂ ਬਲਕਿ ਸਾਡੀਆਂ ਆਮ ਕਦਰਾਂ-ਕੀਮਤਾਂ ਦੇ ਮੁੱਦਿਆਂ ਨਾਲ ਵੀ ਸਬੰਧਿਤ ਹੈ। ਯੂ. ਐੱਨ. ਦੇ ਮਨੁੱਖੀ ਸੁਧਾਰਾਂ ਦੇ ਐਲਾਨਨਾਮੇ ਦੇ ਹਾਮੀ ਹੋਣ ਕਾਰਨ, ਦੋਵੇਂ ਭਾਰਤ ਤੇ ਅਮਰੀਕਾ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਅਜ਼ਾਦੀ ਦੇ ਨਿਸ਼ਚਿਤ ਹੀ ਹਾਮੀ ਹਨ। ਇਸ ਸੰਦਰਭ ‘ਚ ਅਸੀਂ ਤੁਹਾਡਾ ਧਿਆਨ ਦੁਨੀਆਂ ਦੀ ਵੱਡੀ ਜਮਹੂਰੀਅਤ ਦੇ ਵਿਕਾਸ ‘ਚ ਗਹਿਰੇ ਰੂਪ ‘ਚ ਵਿਘਨ ਪਾ ਰਹੇ ਪੱਖਾਂ ਵੱਲ ਦਿਵਾਉਣਾ ਚਾਹੁੰਦੇ ਹਾਂ, ਜਿਹੜੇ ਕਿ ਭਾਰਤ ਦੀਆਂ ਕਰੋੜਾਂ ਧਾਰਮਿਕ ਘੱਟ ਗਿਣਤੀਆਂ ’ਤੇ ਅਤੀਅੰਤ ਨਾਂਹਪੱਖੀ ਪ੍ਰਭਾਵ ਪਾ ਰਹੇ ਹਨ, ਸਮੇਤ ਈਸਾਈਆਂ, ਮੁਸਲਮਾਨਾਂ, ਸਿੱਖਾਂ, ਜੈਨੀਆਂ, ਬੋਧੀਆਂ ਤੇ ਪਾਰਸੀਆਂ ਦੇ। ਇੱਥੋਂ ਤੱਕ ਕਿ ਪਹਿਲਾਂ ਵੀ ਮੌਜੂਦਾ ਪ੍ਰਸ਼ਾਸ਼ਨਿਕ ਢਾਂਚਾ ਜਦੋਂ ਸੱਤਾ ‘ਚ ਆਇਆ, ਭਾਰਤ ਵਿਚ ਘੱਟਗਿਣਤੀਆਂ ਦੀ ਹਾਲਤ ਨੂੰ ਅਮਰੀਕੀ ਰਾਜ ਵਿਭਾਗ ਅਤੇ ਅਮਰੀਕਾ ਦੇ ਅੰਤਰਰਾਸ਼ਟਰੀ ਧਾਰਮਿਕ ਅਜ਼ਾਦੀ ਕਮਿਸ਼ਨ ਕੋਲ ਇਕਸਾਰਤਾ ਨਾਲ ਕਈ ਸਾਲਾਂ ਤੋਂ ਬਿਆਨ ਕਰਦਾ ਰਿਹਾ ਸੀ। ਜਦੋਂ ਤੋਂ ਮੌਜੂਦਾ ਪ੍ਰਸ਼ਾਸ਼ਨਿਕ ਢਾਂਚਾ ਨਰੇਂਦਰ ਮੋਦੀ ਦੇ ਅਧੀਨ ਆਇਆ ਉਸਨੇ ਵਿਕਾਸ ਅਤੇ ਗੁੱਡ ਗਵਰਨਸ ਦੇ ਰਾਜਕੀ ਏਜੰਡੇ ਨੂੰ ਦਫਤਰੀ ਪੱਧਰ ’ਤੇ ਚੁਣਿਆ ਸੀ, ਪਰ ਆਖਰੀ ਛੇ ਮਹੀਨੇ ਦੀਆਂ ਘਟਨਾਵਾਂ ਨੂੰ ਭਾਰਤ ਵਿੱਚ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਨਾਲ ਸਬੰਧ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਇਨ੍ਹਾਂ ਦੀ ਸੁਰੱਖਿਆ ਕਰਨ ਦੀ ਚਿਤਾਵਨੀ ਦੇ ਰਹੀਆਂ ਹਨ।
1. ਜਦੋਂ ਤੋਂ ਨਵੀਂ ਸਰਕਾਰ ਬਣੀ ਹੈ, ਇਕੱਲੇ ਉਤਰ ਪ੍ਰਦੇਸ਼ ਵਿਚ ਹੀ ਘੱਟਗਿਣਤੀਆਂ ਖਿਲਾਫ ਧਾਰਮਿਕ ਹਿੰਸਾ ਦੀਆਂ 600 ਤੋਂ ਵੱਧ ਵਾਰਦਾਤਾਂ ਵਾਪਰ ਚੁਕੀਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਰੁਝਾਨ ਵਿਚ ਇਕਦਮ ਤੇਜੀ ਆਈ ਹੈ ਅਤੇ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਕੱਟੜ ਹਿੰਦੂ ਜੱਥੇਬੰਦੀਆਂ ਨੇ ਧਾਰਮਿਕ ਘੱਟਗਿਣਤੀਆਂ ਦੀ ਧਾਰਮਿਕ ਅਤੇ ਸੱਭਿਆਚਾਰਕ ਪਹਿਚਾਣ ਖਿਲਾਫ ਮੁਹਾਜ ਖੋਲ੍ਹ ਦਿੱਤਾ ਹੈ।
2. ਪ੍ਰਮੁੱਖ ਹਿੰਦੂ ਜੱਥੇਬੰਦੀਆਂ ਨੇ, ਜਿਹੜੀਆਂ ਸੱਤਾਧਾਰੀ ਭਾਜਪਾ ਦਾ ਸਿਆਸੀ ਵਿੰਗ ਹਨ, ਮੁਸਲਮਾਨਾਂ ਤੇ ਈਸਾਈਆਂ ਨੂੰ ਜਬਰੀ ਧਰਮ ਪਰਿਵਰਤਨ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ।
3. ਮੁਸਲਮਾਨਾਂ ਤੇ ਈਸਾਈਆਂ ਖਿਲਾਫ ਹਿੰਸਾ ਦੀਆਂ ਗੰਭੀਰ ਘਟਨਾਵਾਂ ਵਿੱਚ, ਜਿਨ੍ਹਾਂ ਮੁੱਖ ਦੋਸ਼ੀਆਂ ਖਿਲਾਫ ਚਾਰਜ ਲੱਗੇ ਹੋਏ ਸਨ, ਜਿਹੜੇ ਕਿ ਪ੍ਰਮੁੱਖ ਹਿੰਦੂ ਸੰਗਠਨਾਂ ਨਾਲ ਸਬੰਧਿਤ ਸਨ, ਛੱਡ ਦਿੱਤੇ ਗਏ।
4. ਸਰਕਾਰ ਵਿਚਲੇ ਉੱਚ ਮੰਤਰੀਆਂ ਨੇ ਵਿਧਾਨ ਘੜਨੀ ਨੂੰ ਪਰਿਵਰਤਨ-ਵਿਰੁੱਧ ਕਾਨੂੰਨ ਲਈ ਸੱਦਾ ਦਿੱਤਾ ਜਿਹੜਾ ਕਿ ਕੇਵਲ ਸੰਗੀਨ ਹਿੰਸਾ ਵਿਰੁੱਧ ਭਾਰਤ ਦੇ ਆਪਣੇ ਸੰਵਿਧਾਨ ‘ਚ ਹੀ ਨਹੀਂ ਬਲਕਿ ਵਿਸ਼ਵ ਪੱਧਰ ’ਤੇ ਧਾਰਮਿਕ ਅਜ਼ਾਦੀ ਦੇ ਆਦਰਸ਼ਾਂ ਨੂੰ ਪ੍ਰਵਾਨ ਕਰਦਾ ਹੈ।
5. ਸੱਤਾਧਾਰੀ ਪਾਰਟੀ ਨਾਲ ਸਬੰਧਿਤ ਇਕ ਪਾਰਲੀਮੈਂਟ ਮੈਂਬਰ ਦੁਆਰਾ ਆਪਣੇ ਭੜਕਾਊ ਭਾਸ਼ਣ ‘ਚ ਭਾਰਤੀ ਘੱਟਗਿਣਤੀਆਂ ਦਾ ਪਰਸਪਰ ਸ਼ਹਿਰੀ ਹੱਕਾਂ ਨੂੰ ਘਟਾਉਣ ਅਤੇ ਅਤੇ ਭਾਵਨਾਵਾਂ ਦੀ ਨਾਕਾਬੰਦੀ ਨੂੰ ਤੀਬਰ ਕੀਤਾ। ਸਰਵੋਤਮ ਸ਼ਹਿਰ ਨਵੀਂ ਦਿੱਲੀ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕੇ ਵਿਚ, ਇਕੱਲੇ ਆਖਰੀ ਦੋ ਮਹੀਨਿਆਂ ‘ਚ ਚਰਚਾਂ ਉਪਰ ਗੰਭੀਰ ਹਮਲੇ ਹੋਏ।
6. ਕ੍ਰਿਸਮਿਸ ਦਿਵਸ ਨੂੰ, ਜਦੋਂ ਭਾਰਤ ਵਿਚ ਅਜ਼ਾਦੀ ਦੇ ਸਮੇਂ ਤੋਂ ਹੀ ਜਨਤਕ ਛੁੱਟੀ ਹੁੰਦੀ ਹੈ, ਈਸਾਈਆਂ ਪ੍ਰਤੀ ਪੱਖਪਾਤ ਦੇ ਕਾਰਨ ਸਰਕਾਰ ਦੁਆਰਾ ਹੁਣੇ-ਹੁਣੇ ਖਤਮ ਕਰ ਦਿੱਤੀ ਗਈ ਹੈ। ਕਾਨੂੰਨੀ ਨੋਟੀਫਿਕੇਸ਼ਨ ਸਕੂਲਾਂ ਅਤੇ ਸਰਕਾਰੀ ਦਫਤਰਾਂ ਨੂੰ ਭੇਜ ਦਿੱਤੇ ਗਏ ਸਨ, ਅਤੇ ਉਨ੍ਹਾਂ ਨੂੰ ਤਾਕੀਦ ਕੀਤੀ ਗਈ ਕਿ 25 ਦਸੰਬਰ ਦੇ ਦਿਨ ਨੂੰ ਗੁੱਡ ਗਵਰਨਸ ਦਿਵਸ ਵਜੋਂ ਮਨਾਇਆ ਜਾਵੇ। ਭਾਰਤ ‘ਚ ਸੰਸਾਰ ਭਰ ‘ਚੋਂ ਧਾਰਮਿਕ ਘੱਟਗਿਣਤੀਆਂ ਦੀ ਵੱਡੀ ਵਸੋਂ ਹੈ। ਇਸ ਤੋਂ ਬਿਨਾਂ ਭਾਰਤ ‘ਚ ਘੱਟਗਿਣਤੀਆਂ ‘ਚ ਬੇਗਾਨਗੀ ਤੇ ਅਸਥਿਰਤਾ ਦਾ ਖਤਰਾ ਵੱਧ ਰਿਹਾ ਹੈ ਅਤੇ ਇਹ ਖੇਤਰ ਵਿੱਚ ਅਮਰੀਕਾ ਦੇ ਯੁੱਧਨੀਤਿਕ ਹਿੱਤਾਂ ਨੂੰ ਹਰਜਾ ਪਹੁੰਚਾਏਗਾ। ਇਸ ਲਈ ਅਸੀਂ ਸਤਿਕਾਰ ਨਾਲ ਤਾਕੀਦ ਕਰਦੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਤੁਹਾਡੀ ਗੱਲਬਾਤ ਦੌਰਾਨ ਤੁਸੀਂ ਭਾਰਤ ‘ਚ ਧਾਰਮਿਕ ਘੱਟਗਿਣਤੀਆਂ ਦੀ ਧਾਰਮਿਕ ਅਜ਼ਾਦੀ ਤੇ ਮਾਨਵ ਅਧਿਕਾਰਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਵੋਂ। ਭਾਰਤ ਦੀਆਂ ਧਾਰਮਿਕ ਘੱਟ ਗਿਣਤੀਆਂ 200 ਮਿਲੀਅਨ ਤੋਂ ਜਿਆਦਾ ਵਸੋਂ ਦੀ ਪ੍ਰਤੀਨਿਧਤਾ ਕਰਦੀਆਂ ਹਨ, ਉਨ੍ਹਾਂ ਉਪਰ ਹੋ ਰਹੇ ਅੱਤਿਆਚਾਰਾਂ ਨੂੰ, ਸੀਮਤ ਧਾਰਮਿਕ ਅਜ਼ਾਦੀ ਤੇ ਸ਼ਹਿਰੀ ਹੱਕਾਂ ਦੇ ਘਟਾਉਣ ਨੂੰ, ਬਿਨਾਂ ਅੰਤਰਰਾਸ਼ਟਰੀ ਸਰੋਕਾਰਾਂ ਤੇ ਧਿਆਨ ਨਹੀਂ ਦਿਵਾਇਆ ਜਾ ਸਕਦਾ। ਅਜਿਹੀ ਸੰਭਾਵਨਾ ਨੂੰ ਟਾਲਿਆ ਨਹੀਂ ਜਾ ਸਕਦਾ, ਅਸੀਂ ਤੁਹਾਨੂੰ ਨਿਮਨਲਿਖਤ ਕਦਮਾਂ ਨੂੰ ਗ੍ਰਹਿਣ ਕਰਨ ਦੀ ਤਾਕੀਦ ਕਰਾਂਗੇ :
1. ਪ੍ਰਧਾਨ ਮੰਤਰੀ ਮੋਦੀ ਤੇ ਹੋਰਨਾਂ ਭਾਰਤੀ ਅਹਿਲਕਾਰਾਂ ਨਾਲ ਤੁਹਾਡੀ ਗੱਲਬਾਤ ਦੌਰਾਨ ਭਾਰਤ ਵਿਚ ਈਸਾਈਆਂ, ਸਿੱਖਾਂ, ਮੁਸਲਮਾਨਾਂ ਅਤੇ ਹੋਰ ਘੱਟਗਿਣਤੀਆਂ ਦੀ ਨਿਘਰਦੀ ਜਾ ਰਹੀ ਹਾਲਤ ‘ਤੇ ਚਿੰਤਾ ਸਾਂਝੀ ਕਰਨੀ ਚਾਹੀਦੀ ਹੈ। ਤੁਹਾਡੇ ਭਾਸ਼ਣ ਵਿਚ ਉਨ੍ਹਾਂ ਦੀ ਦਸ਼ਾ ਦਾ ਹਵਾਲਾ ਭਾਰਤ ਵਿਚ ਜਮੀਨੀ ਹਕੀਕਤਾਂ ਪ੍ਰਤੀ ਕੌਮਾਂਤਰੀ ਭਾਈਚਾਰੇ ਦਾ ਬਿਆਨ ਦਿਵਾਉਣ ਲਈ ਮੀਲ ਪੱਥਰ ਦਾ ਕੰਮ ਦੇਵੇਗਾ।
2. ਭਾਰਤੀ-ਅਮਰੀਕੀ ਯੁੱਧਨੀਤਿਕ ਗੱਲਬਾਤ ਦੇ ਚੌਖਟੇ ਵਿੱਚ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਅਜ਼ਾਦੀ ਸਮੇਤ ਰਾਜਕੀ ਵਿਭਾਗਾਂ ਨੂੰ ਨਿਰਦੇਸ਼ਤ ਕਰੋ।
3. ਭਾਰਤੀ ਪ੍ਰਸ਼ਾਸ਼ਨ ਨੂੰ, ਭਾਰਤ ਦੇ ਧਰਮ ਨਿਰਪੱਖ ਸੰਵਿਧਾਨ ਅਤੇ ਬਹੁਵਾਦ ਦੀ ਲੰਮੀ ਰਵਾਇਤ ਮੁਤਾਬਕ ਸਮਾਨਤਾਵਾਦੀ ਨੀਤੀਆਂ ਤੇ ਚੱਲਣ ਦਾ ਸੱਦਾ ਦੇਣਾ।
ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਫੇਰੀ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਦੇ ਆਦਰਸ਼ਾਂ ਲਈ, ਧਾਰਮਿਕ ਅਜ਼ਾਦੀ ਅਤੇ ਜਮਹੂਰੀਅਤ ਲਈ, ਲਾਭਦਾਇਕ ਹੋਵੇ।
ਤੁਹਾਡੇ ਧਿਆਨ ਲਈ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।
ਉਮਰ ਮਲਿਕ
ਪ੍ਰਧਾਨ ਭਾਰਤੀ-ਅਮਰੀਕੀ ਮੁਸਲਿਮ ਕਾਉਂਸਿਲ
www.iamc.com ਤੋਂ ਧੰਨਵਾਦ ਸਹਿਤ ਅਨੁਵਾਦ ਕੀਤਾ।


