By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੋਕਤੰਤਰ ਦੇ ਮੰਦਰ ’ਤੇ ਦਾਗ਼ੀਆਂ ਦਾ ਕਬਜ਼ਾ – ਗੁਰਪ੍ਰੀਤ ਸਿੰਘ ਖੋਖਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਲੋਕਤੰਤਰ ਦੇ ਮੰਦਰ ’ਤੇ ਦਾਗ਼ੀਆਂ ਦਾ ਕਬਜ਼ਾ – ਗੁਰਪ੍ਰੀਤ ਸਿੰਘ ਖੋਖਰ
ਨਜ਼ਰੀਆ view

ਲੋਕਤੰਤਰ ਦੇ ਮੰਦਰ ’ਤੇ ਦਾਗ਼ੀਆਂ ਦਾ ਕਬਜ਼ਾ – ਗੁਰਪ੍ਰੀਤ ਸਿੰਘ ਖੋਖਰ

ckitadmin
Last updated: July 26, 2025 10:27 am
ckitadmin
Published: February 10, 2015
Share
SHARE
ਲਿਖਤ ਨੂੰ ਇੱਥੇ ਸੁਣੋ

ਮੋਦੀ ਸਰਕਾਰ ਦੇ 30 ਫੀਸਦੀ ਮੰਤਰੀਆਂ ਖਿਲਾਫ ਅਪਰਾਧਕ ਕੇਸ ਦਰਜ ਹਨ ਤੇ 91 ਫੀਸਦੀ ਕਰੋੜਪਤੀ ਹਨ । ਸਾਫ-ਸੁਥਰੀ ਰਾਜਨੀਤੀ ਦੇ ਸਮਰਥਕਾਂ ਨੂੰ ਇਹ ਅੰਕੜੇ ਨਿਰਾਸ਼ ਕਰਨ ਵਾਲੇ ਹਨ । ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੇ ਅੰਕੜਿਆਂ ਅਨੁਸਾਰ 44 ’ਚੋਂ 8 ਮੰਤਰੀਆਂ (18 ਫੀਸਦੀ) ਵਿਰੁੱਧ ਇਰਾਦਾ-ਏ-ਕਤਲ, ਫਿਰਕੂ ਭਾਵਨਾਵਾਂ ਭੜਕਾਉਣ, ਅਗਵਾ ਤੇ ਚੋਣ ਨਿਯਮਾਂ ਦੇ ਉਲੰਘਣ ਜਿਹੇ ਗੰਭੀਰ ਦੋਸ਼ ਹਨ। ਇਸ ਦੇ ਨਾਲ ਹੀ ਮੋਦੀ ਸਰਕਾਰ ਦੀ ਕੈਬਨਿਟ ਦੇ ਮੈਂਬਰਾਂ ਦੀ ਔਸਤ ਜਾਇਦਾਦ 13.47 ਕਰੋੜ ਰੁਪਏ ਹੈ । ਸਭ ਤੋਂ ਜ਼ਿਆਦਾ ਦੌਲਤ ਵਿੱਤ ਮੰਤਰੀ ਅਰੁਣ ਜੇਟਲੀ ਕੋਲ (113 ਕਰੋੜ ਰੁਪਏ) ਹੈ ਜਦੋਂਕਿ ਸਭ ਤੋਂ ਘੱਟ ਜਨਜਾਤੀ ਮਾਮਲਿਆਂ ਦੇ ਮੰਤਰੀ ਮਨਸੁਖ ਭਾਈ ਧਨਜੀਭਾਈ ਵਸਾਵਾ ਕੋਲ (65 ਲੱਖ ਰੁਪਏ ) ਹੈ।

16 ਵੀਂ ਲੋਕ ਸਭਾ ’ਚ ਦਾਗ਼ੀ ਤੇ ਕਰੋੜਪਤੀ ਸਾਂਸਦਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ । ‘ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ’ ’ਚ ਸ਼ਾਮਲ ਹੋਣ ਵਾਲੇ ਲੋਕ ਪ੍ਰਤੀਨਿਧੀਆਂ ’ਚੋਂ 82 ਫੀਸਦੀ ਕਰੋੜਪਤੀ ਤੇ 34 ਫੀਸਦੀ ਦਾਗ਼ੀ ਹਨ। ਇਹ ਅੰਕੜੇ ਦੱਸਦੇ ਹਨ ਕਿ ਸਾਡੀ ਸੰਸਦ ਦਾ ਚਿਹਰਾ ਕਿਹੋ ਜਿਹਾ ਹੈ?

 

 

ਹੁਣ ਤੋਂ 10 ਸਾਲ ਪਹਿਲਾਂ ( ਸਾਲ 2004) ਲੋਕ ਸਭਾ ’ਚ ਸਿਰਫ 30 ਫੀਸਦੀ ਸਾਂਸਦ ਕਰੋੜਪਤੀ ਤੇ 24 ਫੀਸਦੀ ਅਪਰਾਧਕ ਮਾਮਲਿਆਂ ਦੇ ਦੋਸ਼ੀ ਸਨ। ਮਤਲਬ ਇਹ ਕਿ 10 ਸਾਲਾਂ ’ਚ ਕਰੋੜਪਤੀ ਸਾਂਸਦਾਂ ਦੀ ਗਿਣਤੀ ’ਚ 52 ਫੀਸਦੀ ਤੇ ਦਾਗ਼ੀਆਂ ਦੀ ਜਮਾਤ ’ਚ 10 ਫੀਸਦੀ ਦਾ ਵਾਧਾ ਹੋਇਆ ਹੈ। ਸੰਕੇਤ ਖ਼ਤਰਨਾਕ ਹਨ। ਟਿਕਟ ਵੰਡਦੇ ਸਮੇਂ ਹੁਣ ਹਰ ਪਾਰਟੀ ਆਪਣੇ ਉਮੀਦਵਾਰ ਦੀ ਜਿੱਤ ਦੀ ਸੰਭਾਵਨਾ ਨੂੰ ਪਹਿਲ ਦਿੰਦੀ ਹੈ । ਜਿੱਤ ਲਈ ਯੋਗਤਾ ਦੇ ਨਾਲ-ਨਾਲ ਧਨ ਬਲ ਤੇ ਬਾਹੂ ਬਲ ਵੀ ਤੋਲਿਆ ਜਾਂਦਾ ਹੈ, ਇਸ ਲਈ ਇਮਾਨਦਾਰ ਤੇ ਸਰਗਰਮ ਆਗੂ ਅਕਸਰ ਪਾਰਟੀ ਦੀ ਟਿਕਟ ਲੈਣ ਦੀ ਦੌੜ ’ਚ ਪੱਛੜ ਜਾਂਦੇ ਹਨ । ਸਾਫ਼ – ਸੁਥਰੀ ਰਾਜਨੀਤੀ ਦਾ ਦਾਅਵਾ ਕਰਨ ਵਾਲੀਆਂ ਦੇਸ਼ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਵੀ ਦਾਗ਼ੀਆਂ ਤੇ ਧਨਪਤੀਆਂ ਦੇ ਮੋਹ ’ਚ ਬੁਰੀ ਤਰ੍ਹਾਂ ਜਕੜੀਆਂ ਹਨ । ਇਸ ਵਾਰ ਲੋਕ ਸਭਾ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਇੱਕ ਤਿਹਾਈ ਤੋਂ ਜ਼ਿਆਦਾ ਸਾਂਸਦ ਦਾਗ਼ੀ ਹਨ ਤੇ ਇਨ੍ਹਾਂ ’ਚੋਂ 20 ਫੀਸਦੀ ਖਿਲਾਫ ਗੰਭੀਰ ਦੋਸ਼ ਹਨ।

ਕਾਂਗਰਸ ਦੇ 18 ਫੀਸਦੀ ਜੇਤੂ ਉਮੀਦਵਾਰ ਦਾਗ਼ੀ ਹਨ ਤੇ ਇਨ੍ਹਾਂ ’ਚੋਂ ਸੱਤ ਫੀਸਦੀ ਖਿਲਾਫ ਥਾਣਿਆਂ ’ਚ ਗੰਭੀਰ ਅਪਰਾਧ ਨਾਲ ਜੁੜੇ ਮਾਮਲੇ ਦਰਜ ਹਨ। ਖੇਤਰੀ ਪਾਰਟੀਆਂ ਦੀ ਸਥਿਤੀ ਤਾਂ ਹੋਰ ਵੀ ਬਦਤਰ ਹੈ । ਆਰ.ਜੇ.ਡੀ. ਦੇ ਸਾਰੇ ਦੇ ਸਾਰੇ ਸਾਂਸਦ ਦਾਗ਼ੀ ਹਨ, ਜਦੋਂਕਿ ਸ਼ਿਵ ਸੈਨਾ ਦੇ 18 ’ਚੋਂ 15 ਤੇ ਐੱਨ.ਸੀ.ਪੀ. ਦੇ 5 ’ਚੋਂ ਚਾਰ ਸਾਂਸਦ ਦਾਗ਼ੀ ਹਨ । ਅਪਰਾਧਕ ਪਿਛੋਕੜ ਵਾਲੇ ਸਾਂਸਦ ਚੁਣਨ ’ਚ ਉੱਤਰ ਪ੍ਰਦੇਸ਼, ਬਿਹਾਰ ਤੇ ਮਹਾਂਰਾਸ਼ਟਰ ਅੱਵਲ ਰਹੇ ਹਨ।

ਅਸੀਂ ਚੋਣਾਂ ਦੀ ਜੋ ਪ੍ਰਣਾਲੀ ਅਪਣਾਈ ਹੈ, ਉਹ ਅਸਲ ’ਚ ਸੱਤਾਧਾਰੀ ਪਾਰਟੀ ਜਾਂ ਵੱਡੀਆਂ ਪਾਰਟੀਆਂ ਨੂੰ ਹੀ ਪਸੰਦ ਹੈ । ਸਾਡੀ ਪ੍ਰਣਾਲੀ ’ਚ ਜੋ ਉਮੀਦਵਾਰ ਸਭ ਤੋਂ ਜ਼ਿਆਦਾ ਵੋਟ ਲੈਂਦਾ ਹੈ, ਉਹ ਜਿੱਤ ਜਾਂਦਾ ਹੈ । ਅਸਲ ’ਚ ਇਹ ਪ੍ਰਣਾਲੀ ਹੀ ਸਾਰੀਆਂ ਚੋਣਾਵੀ ਬੀਮਾਰੀਆਂ ਦੀ ਜੜ੍ਹ ਹੈ । ਇਸ ਕਾਰਨ ਧਨ ਬਲ ਤੇ ਬਾਹੂ ਬਲ ਨੂੰ ਸ਼ਹਿ ਮਿਲਦੀ ਹੈ, ਉੱਥੇ ਹੀ ਕਈ ਵਾਰ ਚੰਗੇ-ਖਾਸੇ ਵੋਟ ਲੈਣ ਵਾਲੀਆਂ ਪਾਰਟੀਆਂ ਦਾ ਇੱਕ ਵੀ ਸਾਂਸਦ ਸੰਸਦ ’ਚ ਨਹੀਂ ਹੁੰਦਾ ।

ਅੱਜ ਯੂਰਪ ਦੇ ਜ਼ਿਆਦਾਤਰ ਦੇਸ਼ਾਂ ’ਚ ਅਨੁਪਾਤਿਕ ਚੋਣ ਪ੍ਰਣਾਲੀ (ਪ੍ਰਪੋਰਸ਼ਨਲ ਰਿਪਰੈਜਨਟੈਂਸ਼ਨ) ਲਾਗੂ ਹੈ । ਇਸ ਪ੍ਰਣਾਲੀ ’ਚ ਜਿਸ ਪਾਰਟੀ ਨੂੰ ਚੋਣਾਂ ’ਚ ਜਿੰਨੇ ਫੀਸਦੀ ਵੋਟਾਂ ਮਿਲਦੀਆਂ ਹਨ, ਉਸ ਦੇ ਓਨੇ ਹੀ ਪ੍ਰਤੀਨਿਧੀ ਸੰਸਦ ’ਚ ਹੁੰਦੇ ਹਨ। ਇਸ ਨਾਲ ਵੋਟਿੰਗ ਕਿਸੇ ਉਮੀਦਵਾਰ ਦੇ ਪੱਖ ’ਚ ਨਹੀਂ, ਪਾਰਟੀ ਦੇ ਪੱਖ ’ਚ ਹੁੰਦੀ ਹੈ । ਉਦਾਹਰਣ ਲਈ ਚੋਣਾਂ ’ਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ 31, ਕਾਂਗਰਸ ਨੂੰ 19 , ਬਹੁਜਨ ਸਮਾਜ ਪਾਰਟੀ ਨੂੰ 4 ਤੇ ਖੱਬੇਪੱਖੀ ਮੋਰਚੇ ਨੂੰ 4 ਫੀਸਦੀ ਵੋਟਾਂ ਪਈਆਂ ਤਾਂ ਇਸੇ ਅਨੁਪਾਤ ਨਾਲ ਉਨ੍ਹਾਂ ਦੇ ਸਾਂਸਦ ਚੁਣੇ ਜਾਣਗੇ। ਇਸ ਪ੍ਰਣਾਲੀ ਨੂੰ ਅਪਣਾਉਣ ਨਾਲ ਜਿੱਥੇ ਧਨ ਬਲ ਤੇ ਬਾਹੂ ਬਲ ਨਾਲ ਜਿੱਤਣ ਵਾਲੇ ਉਮੀਦਵਾਰਾਂ ’ਤੇ ਨਕੇਲ ਕਸੀ ਜਾਂਦੀ ਹੈ, ਉੱਥੇ ਹੀ ਸੰਸਦ ’ਚ ਦੇਸ਼ ਤੇ ਸਮਾਜ ਦੇ ਹਰ ਤਬਕੇ ਨੂੰ ਉਸ ਦੀ ਗਿਣਤੀ ਦੇ ਆਧਾਰ ’ਤੇ ਪ੍ਰਤੀਨਿਧਤਾ ਮਿਲ ਜਾਂਦੀ ਹੈ ਤੇ ਫਿਰਕੂ ਤੇ ਜਾਤੀ ਆਧਾਰਿਤ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਵੀ ਆਖਰ ਪ੍ਰਭਾਵਹੀਣ ਹੋ ਜਾਂਦੀਆਂ ਹਨ। ਉਮੀਦ ਹੈ ਕਿ ਸਰਕਾਰ ਤੇ ਸਾਰੀਆਂ ਸਿਆਸੀ ਪਾਰਟੀਆਂ ਇਸ ਪ੍ਰਣਾਲੀ ਨੂੰ ਅਪਣਾਉਣ ’ਤੇ ਵਿਚਾਰ ਕਰਨਗੀਆਂ।

 

ਸੰਪਰਕ: +91 86849 41262
ਸ਼ਰੂਤੀ ਅਗਵਾ ਕਾਂਡ -ਮਨਦੀਪ
ਅੰਗਰੇਜ਼ੀ ਰਾਜ ਤੋਂ 1947 ਤੱਕ ਅਤੇ ਬਾਅਦ ‘ਚ ਚੋਣ ਧੋਖੇ ਦੀ ਖੇਡ ਤੇ ਹਕੂਮਤੀ ਮਸ਼ੀਨਰੀ ਦੇ ਰੋਲ ਬਾਰੇ -ਮੱਖਣ ਕਾਲਸਾਂ
ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਉੱਤੇ ਸੁਕੀਰਤ ਦੇ ਲੇਖ ਨਾਲ ਸ਼ੁਰੂ ਹੋਈ ਬਹਿਸ ਨੂੰ ਅਸੀਂ ਇਸ ਲਈ ਰੋਕ ਦਿੱਤਾ ਸੀ ਕਿ ਇਸ ਬਹਿਸ ’ਚ ਸੰਜੀਦਗੀ ਵਾਲਾ ਕੁਝ ਨਹੀਂ ਸੀ (ਖ਼ਾਸ ਕਰ ਸਾਡੇ ਤੱਤੇ ਵੀਰਾਂ ਵੱਲੋਂ ਜੋ ਬਿਆਨਬਾਜ਼ੀ ਹੋ ਰਹੀ ਸੀ ਜਾਂ ਲਿਖਿਆ ਜਾ ਰਿਹਾ ਸੀ)। ਇਸ ਸਭ ਹਾਲਤ ਬਾਰੇ ਕਰਮ ਬਰਸਟ ਹੁਰਾਂ ਇੱਕ ਲੇਖ ਭੇਜਿਆ ਹੈ, ਜਿਸ ਨੂੰ ਇੱਥੇ ਛਾਪ ਰਹੇ ਹਾਂ ਤੇ ਇਹ ਆਸ ਵੀ ਕਰਦੇ ਹਾਂ ਕਿ ਇਸ ਲੇਖ ਤੋਂ ਸਾਡੇ ਜਨੂਨੀ ਵੀਰ ਸੇਧ ਲੈ ਕੇ ਸੰਵਾਦ ਦਾ ਲੜ੍ਹ ਜ਼ਰੂਰ ਫੜਨਗੇ। (ਸੰਪਾ.) ਸੁਕੀਰਤ ਨੇ ਮਨੁੱਖੀ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਬਾਬਤ ਕੁਝ ਬੁਨਿਆਦੀ ਸਵਾਲ ਉਠਾਏ ਹਨ। ਇਨ੍ਹਾਂ ਸਵਾਲਾਂ ਬਾਬਤ ਠਰ੍ਹਮੇ ਨਾਲ ਚਰਚਾ ਕਰਨ ਦੀ ਥਾਂ ਕੁਝ ਦੇਸੀਂ ਜਾਂ ਬਦੇਸ਼ੀਂ ਬੈਠੇ ਤੱਤੇ ਭਰਾਵਾਂ ਨੇ ਕਾਮ-ਰੇਟ ਵਰਗੇ ਪੁਰਾਣੇ ਲਕਬ ਵਰਤ ਕੇ ਗੱਲ ਨੂੰ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਹੈ। ਅਸੀਂ ਅਨੇਕਾਂ ਸਾਲਾਂ ਤੋਂ ਕਮਿਊਨਿਸਟਾਂ ਲਈ ”ਕੌਮਨਸ਼ਟ” ਜਿਹੇ ਵਿਸ਼ੇਸ਼ਣ ਸੁਣਦੇ ਆ ਰਹੇ ਹਾਂ। ਇਹ ਕਿਸੇ ਲਿਖਤ ‘ਤੇ ਸੰਵਾਦ ਕਰਨ ਦਾ ਨਹੀਂ, ਬਲਕਿ ਵਿਵਾਦ ਕਰਨ ਦਾ ਤਰੀਕਾ ਹੈ। ਇਸੇ ਲਈ ਅੱਜ ਤੱਕ ਸਿੱਖਾਂ ਸਮੇਤ ਦੁਨੀਆਂ ਦੇ ਕਿਸੇ ਵੀ ਧਰਮ ਦਾ ਆਮ ਸ਼ਰਧਾਲੂ ਤਾਂ ਦੂਰ ਦੀ ਗੱਲ ਹੈ, ਕੋਈ ਵੱਡੇ ਤੋਂ ਵੱਡਾ ਧਰਮ-ਗੁਰੂ ਵੀ ਕਮਿਊਨਿਸਟਾਂ ਨਾਲ ਚੱਜ ਨਾਲ ਸੰਵਾਦ ਨਹੀਂ ਰਚਾ ਸਕਿਆ। ਇਹ ਕੋਈ ਅਨਹੋਣੀ ਗੱਲ ਨਹੀਂ, ਸ਼ਾਇਦ ਬਹੁਤੇ ਵੀਰਾਂ ਨੂੰ ਪਤਾ ਹੀ ਨਾ ਹੋਵੇ, ਕਿ ਖਾਲਿਸਤਾਨੀ ਲਹਿਰ ਨੇ ਆਪਣੇ ਮੁੱਢ ਵਿੱ ਚ ਹੀ ਕਮਿਊਨਿਸਟਾਂ ਨੂੰ ਆਪਣੇ ਸਭ ਤੋਂ ਵੱਡੇ ਚਾਰ ਦੁਸ਼ਮਣਾਂ ‘ਚੋਂ ਇਕ ਮਿੱਥ ਲਿਆ ਸੀ। ਇਸੇ ਨੀਤੀ ਵਿੱਚੋਂ ਹੀ ‘ਚੰਗਿਆੜੀ’ ਦੇ ਸੰਪਾਦਕ ਸੁਖਰਾਜ ਖੱਦਰ ਅਤੇ ‘ਪ੍ਰੀਤਲੜੀ’ ਦੇ ਸੰਪਾਦਕ ਸੁਮੀਤ ਸਿੰਘ ਨੂੰ ”ਬਾਬਿਆਂ” ਨੇ ਪਹਿਲੇ ਹੱਲੇ ਵਿੱਚ ਹੀ ਸੋਧਾ ਲਾ ਦਿੱਤਾ ਸੀ। ਇਹ ਉਹ ਦੌਰ ਸੀ, ਜਦੋਂ ਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਆਸੀ ਦ੍ਰਿਸ਼ ਉੱਪਰ ਮਸ਼ਹੂਰ ਹੋਏ ਸਨ, ਨਾ ਬਦਨਾਮ ”ਸਾਕਾ ਨੀਲਾ ਤਾਰਾ” ਅਤੇ ਨਾ ਹੀ ਦਿੱਲੀ ਜਾਂ ਹੋਰਨਾਂ ਥਾਵਾਂ ‘ਤੇ ਅਤਿ ਦੇ ਵਹਿਸ਼ੀ ਸਿੱਖ ਵਿਰੋਧੀ ਨਸਲਕੁਸ਼ੀ ਵਰਗੇ ਵਰਤਾਰੇ ਹੋਂਦ ਵਿਚ ਆਏ ਸਨ। ਇਨ੍ਹਾਂ ਸਾਰੀਆਂ ਸਿੱਖ ਖਾਸ਼ ਕਰਕੇ ਮਨੁੱਖਤਾ ਵਿਰੋਧੀ ਕਰਤੂਤਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਮਿਊਨਿਸਟਾਂ ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗ ਦੇਸ਼ ਭਗਤਾਂ ਦੇ ਕਤਲ ਹੋਣੇ ਸ਼ੁਰੂ ਹੋ ਚੁੱਕੇ ਸਨ, ਜਿਨ੍ਹਾਂ ਨੇ ਗਦਰ ਲਹਿਰ ਤੋਂ ਲੈਕੇ ਪੰਜਾਬ ਵਿਚ ਚੱਲੀ ਹਰੇਕ ਖਾੜਕੂ ਲਹਿਰ ਦੌਰਾਨ ਕੇਂਦਰੀ ਅਤੇ ਸੂਬਾਈ ਹਕੂਮਤ ਦੇ ਕਹਿਰ ਨੂੰ ਆਪਣੇ ਪਿੰਡਿਆਂ ‘ਤੇ ਝੱਲਿਆ ਸੀ। ਭਾਈ ਰਾਜੋਆਣਾ ਦੇ ਸਮਰਥਕਾਂ ਨੂੰ ਇਹ ਵੀ ਚੇਤੇ ਨਾ ਹੋਵੇ ਕਿ ਪੰਜਾਬ ਵਿੱਚ ਆਰੀਆ ਸਮਾਜੀ ਗ੍ਰੋਹ ਦੇ ਸਭ ਤੋਂ ਵੱਡੇ ਥੰਮ ਲਾਲਾ ਜਗਤ ਨਰਾਇਣ ਦਾ ਕਤਲ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਾਈਂ (ਮਰਹੂਮ) ਭਾਈ ਨਛੱਤਰ ਸਿੰਘ ਰੋਡੇ ਨੇ ਹੀ ਕੀਤਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਖ਼ੁਦ ਆਪ ਜਾਂ ਆਪਣੇ ਕਿਸੇ ਨਿਕਟਵਰਤੀ ਨੂੰ ਇਸ ਝਮੇਲੇ ਵਿੱਚ ਫਸਿਆ ਦੇਖਣਾ ਨਹੀਂ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਆਪਣੇ ਪਿੰਡ ਦੇ ਸਭ ਤੋਂ ਪਤਿਤ ਲੇਕਿਨ ਹੱਦ ਦਰਜੇ ਦੇ ਈਮਾਨਦਾਰ, ਲੜਾਕੂ ਅਤੇ ‘ਲਾਈਲੱਗ’ ਵੀਰ ਨੂੰ ”ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ” ਦੀ ਕਹਾਵਤ ਮੁਤਾਬਕ ਵੰਝ ‘ਤੇ ਚੜ੍ਹਾ ਦਿੱਤਾ ਅਤੇ ਆਪ ਪਹਿਲਾਂ ਹੀ ਧਰਮ ਪ੍ਰਚਾਰ ਕਰਨ ਹਿੱਤ ਬੰਬਈ ਵੱਲ ਨਿਕਲ ਗਏ ਸਨ। ਇਹ ਉਨ੍ਹਾਂ ਦੀ ਸੋਚੀ ਸਮਝੀ ਰਣਨੀਤੀ ਸੀ ਜਾਂ ਕੁਝ ਹੋਰ, ਇਹ ਨਿਰੀ ਤੁੱਕੇਬਾਜ਼ੀ ਹੋਵੇਗੀ। ਇਨ੍ਹਾਂ ਵੀਰਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਨੂੰ ਦਾਦਰ ਦੇ ਗੁਰਦਵਾਰੇ ‘ਚੋਂ ਰਾਤੋ ਰਾਤ ਮਹਿਤਾ ਚੌਕ ਪਹੁੰਚਾਣ ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਅਤੇ ਬੀਬੀ ਇੰਦਰਾ ਦੀਆਂ ਖੂਫ਼ੀਆ ਏਜੰਸੀਆਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਸਿੱਖਾਂ ਦੇ ਇਕ ਹੋਰ ਵੱਡੇ ਦੁਸ਼ਮਣ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ (ਮਰਹੂਮ) ਭਜਨ ਲਾਲ ਨੇ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਵਿਚ ਪੂਰੀ ਵਾਹ ਲਗਾ ਦਿੱਤੀ ਸੀ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬੱਸ ਦੰਦ ਪੀਹਣ ਜੋਗਾ ਰਹਿ ਗਿਆ ਸੀ। ਪੰਜਾਬ ਪੁਲੀਸ ਨੇ ਇਸੇ ਬੁਖਲਾਹਟ ਵਿਚ ਚੰਦੋਕਲਾਂ ਵਾਲਾ ਕੁਕਰਮ ਕਰ ਦਿਖਾਇਆ ਸੀ। ਮੇਰੀ ਸੁਕੀਰਤ ਨਾਲ ਜਾਣ ਪਛਾਣ ਨਹੀਂ ਅਤੇ ਜੇ ਹੁੰਦੀ ਵੀ ਤਦ ਵੀ ਮੈਂ ਉਸ ਨਾਲ ਬਹੁਤ ਸਾਰੀਆ ਗੱਲਾਂ ‘ਤੇ ਸਹਿਮਤ ਨਹੀਂ ਹਾਂ। ਪਹਿਲੀ ਗੱਲ ਮੈਂ ਫਾਂਸੀ ਦੇਣ ਵਰਗੀ ਕਰਤੂਤ ਨੂੰ ਸੱਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਸਮਝਦਾ ਹਾਂ। ਦੁਨੀਆਂ ਭਰ ਦੇ 57 ਦੇਸ਼ਾਂ ਵਿੱਚੋਂ ਇਹ ਲਾਹਨਤ ਖ਼ਤਮ ਕੀਤੀ ਜਾ ਚੁੱਕੀ ਹੈ। ਦੂਜੀ ਗੱਲ ਭਾਈ ਰਾਜੋਆਣਾ ਦੇ ਸੰਬੰਧ ਵਿੱਚ ਭਾਵੇਂ ਅਕਾਲੀ ਸਰਕਾਰ ਦੀ ਸਰਪਰਸਤੀ ਅਧੀਨ ਹੀ ਪੰਜਾਬੀਆਂ ਨੇ ਉਸ ਦੀ ਫ਼ਾਂਸੀ ਦੀ ਸ਼ਜ਼ਾ ਮੁਆਫ਼ ਕਰਵਾਉਣ ਲਈ ਜਿਸ ਏਕੇ ਦਾ ਸਬੂਤ ਦਿੱਤਾ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਤੀਜੀ ਗੱਲ ਜੇਕਰ ਕੋਈ ਧਰਮ ਅਸਥਾਨ ਜਾਂ ਧਰਮ ਗੁਰੂ ਕਿਸੇ ਵਿਅਕਤੀ ਨੂੰ ”ਜ਼ਿੰਦਾ ਸ਼ਹੀਦ” ਦਾ ਰੁਤਬਾ ਦਿੰਦਾ ਹੈ, ਭਾਵੇਂ ਉਹ ਕੋਈ ਰਾਜੋਆਣਾ ਹੋਵੇ, ਦਾਰਾ ਸਿੰਘ ਹੋਵੇ ਜਾਂ ਅਫ਼ਜ਼ਲ ਕਸਾਬ ਹੋਵੇ, ਇਹ ਸਬੰਧਤ ਮਜ਼੍ਹਹਬ ਦੇ ਧਰਮ ਗੁਰੂਆਂ ਅਤੇ ਸੰਗਤਾਂ ਉੱਪਰ ਛੱਡ ਦੇਣਾ ਚਾਹੀਦਾ ਹੈ। ਜੇ ਕਿਸੇ ਲਈ ਇੰਦਰਾ ਜਾਂ ਬੇਅੰਤ ਸਿੰਘ ਵਰਗੇ ਕਸਾਈ ”ਸ਼ਹੀਦ” ਹੋ ਸਕਦੇ ਹਨ ਤਾਂ ਘੱਟ ਗਿਣਤੀਆਂ ਨੂੰ ਵੀ ਉਨਾ ਹੀ ਹੱਕ ਹੈ, ਕਿ ਉਹ ਆਪਣੇ ਕਿਸੇ ਮੈਂਬਰ ਨੂੰ ਸ਼ਹੀਦ ਮੰਨਣ ਜਾਂ ਨਾ ਮੰਨਣ। ਇਹੀ ਹੱਕ ਕਮਿਊਨਿਸਟਾਂ ਦੇ ਹਿੱਸੇ ਵੀ ਆਉਂਦਾ ਹੈ, ਕਿ ਉਨ੍ਹਾਂ ਨੇ ਕਿਸ ਵਿਅਕਤੀ ਨੂੰ ਸ਼ਹੀਦ ਮੰਨਣਾ ਹੈ ਜਾਂ ਨਹੀਂ। ਕਿਸੇ ਅਨਭੋਲ ਵਿਅਕਤੀ ਦੀ ਵਿਧਵਾ ਦੀ ਫਰਿਆਦ ‘ਤੇ ਗੌਰ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਸ ਦੀ ਮਰਜ਼ੀ ਅੱਗੇ ਸਿਰ ਨਹੀਂ ਝੁਕਾਇਆ ਜਾ ਸਕਦਾ। ਉਸ ਦਾ ਦੁਖ ਵੰਡਾਉਣ ਦੇ ਹੋਰ ਬੜੇ ਤਰੀਕੇ ਹਨ। ਕੋਈ ”ਦੁਸ਼ਮਣ” ਵਾਰ ਵਾਰ ਅੜਿੱਕੇ ਨਹੀਂ ਆਉਂਦਾ ਹੁੰਦਾ। ਕੁਝ ਅਨਭੋਲ ਰੂਹਾਂ ਦੀ ਬਲੀ ਦੀ ਵੀ ਅਣਸਰਦੀ ਲੋੜ ਪੈ ਜਾਂਦੀ ਹੈ। ਅਸਲ ਵਿੱਚ ਗੱਲ ਤਾਂ ਗੁਰਬਾਣੀ ਦੀਆਂ ਪ੍ਰੰਪਰਾਵਾਂ ਨੂੰ ਮੁੜ ਤੋਂ ਬੁਲੰਦ ਕਰਨ ਦੀ ਲੋੜ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਤੋਂ ਬਾਅਦ ਗੁਰਬਾਣੀ ਦੀ ਚੌਥੀ ਵੱਡੀ ਮਹਾਨ ਪ੍ਰੰਪਰਾ ”ਗੋਸਟਿ” ਭਾਵ ਸੰਵਾਦ ਦੀ ਹੈ। ਇਸ ਵੇਲੇ ਮੇਰੇ ਦਿਮਾਗ ਵਿੱਚ ਉਹ ਸਾਖੀ ਆ ਰਹੀ ਹੈ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਵਿਚ ਬੈਠੇ ਮੁਲਾਣਿਆਂ ਨਾਲ ਗੋਸਟਿ ਕਰ ਰਹੇ ਹਨ। ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ 33ਵੀਂ ਪਉੜੀ ਵਿੱਚ ਬਹੁਤ ਹੀ ਖੂਬਸੂਰਤ ਸ਼ਬਦੀ-ਚਿੱਤਰ ਪੇਸ਼ ਕੀਤਾ ਹੈ। ਗੋਸਟਿ ਦੌਰਾਨ ਮੁਲਾਣੇ ਪੁੱਛ ਰਹੇ ਸਨ। ਪੁੱਛਨਿ ਫੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦਰਗਹ ਅੰਦਰ ਲਹਨਿ ਨ ਢੋਈ। ਕਰਨ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ। ਇਹ ਉਹ ਸਮਾਂ ਸੀ, ਜਦੋਂ ਬਾਬਾ ਜੀ ਹਾਲੇ ਸਿਰਫ਼ ਸਿੱਖ ਧਰਮ ਦੀ ਨੀਂਹ ਰੱਖ ਰਹੇ ਸਨ ਅਤੇ ਮੱਕੇ ਵਿਚ ਮੁਲਾਣਿਆਂ ਦੇ ਸਥਾਪਤ ਸੰਸਾਰ ਵਿੱਚ ਉਨ੍ਹਾਂ ਨਾਲ ਹੀ ਤਿੱਖੇ ਸੰਵਾਦੀ ਖਹਿਭੇੜ ਵਿਚ ਪਏ ਹੋਏ ਤਰਕ-ਰੱਤੇ ਗਿਆਨ ਨਾਲ ਲਲਕਾਰ ਰਹੇ ਸਨ। ਹੁਣ ਸੁਕੀਰਤ ਦੇ ਲੇਖ ‘ਤੇ ਜਿਹੋ ਜਿਹੇ ਪ੍ਰਤੀਕਰਮ ਕੁਝ ਗਰਮ ਖਿਆਲੀ ਵੀਰਾਂ ਨੇ ਕੀਤੇ ਹਨ, ਅਤੇ 1977 ਤੋਂ ਲੈਕੇ ਬੇਅੰਤ ਸਿੰਘ ਦੇ ਕਤਲ ਤੱਕ ਪੰਜਾਬ ਵਿੱਚ ”ਸਿੱਖੀ ਭੇਖ ਵਿਚਲੇ ਮੌਲਾਣਿਆਂ” ਨੇ ਜਿਹੜਾ ਖਰੂਦ ਪਾਇਆ ਹੈ, ਤਾਂ ਮੈਨੂੰ ਸ਼ੱਕ ਹੀ ਨਹੀਂ, ਸਗੋਂ ਪੱਕਾ ਯਕੀਨ ਹੈ, ਕਿ ਮੱਕੇ ਵਿੱਚ ਆਪਣੇ ਬਾਬਾ ਜੀ ਦੀ ਮ੍ਰਿਤਕ ਦੇਹ ਵੀ ਕਿਸੇ ਨੇ ਨਹੀਂ ਸਾਂਭਣੀ ਸੀ। ਇਸ ਲਈ ਵੀਰਨੋ, ਅਜੇ ਵੀ ਡੁੱਲੇ ਬੇਰ ਬੇਸ਼ਕ ਚੋਖੇ ਖ਼ਰਾਬ ਹੋ ਚੁੱਕੇ ਹਨ, ਲੇਕਿਨ ਜੇਕਰ ਚੰਗੀ ਤਰ੍ਹਾਂ ਝਾੜਪੂੰਝ ਕੇ ਝੋਲੀ ਵਿੱਚ ਪਾ ਲਈਏ ਅਤੇ ਗੁਰਬਾਣੀ ਦੀ ਗੋਸਟਿ ਪ੍ਰੰਪਰਾ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਈਏ, ਤਾਂ ਅਸੀਂ ਬਾਕੀ ਧਰਮਾਂ ਦੇ ਕੁਰਾਹੇ ਪਏ ਮਨਮਤੀਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹਾਂ। ਈ-ਮੇਲ: karambarsat@gmail.com
ਮੈਂ ਤੇ ਮੇਰਾ ਹਾਣੀ ‘ਬਠਿੰਡੇ ਵਾਲਾ ਥਰਮਲ’ -ਮਿੰਟੂ ਬਰਾੜ ਆਸਟ੍ਰੇਲੀਆ
ਵਾਤਾਵਰਨ ਦੇ ਸੰਕਟ ਬਾਰੇ ਗੱਲਬਾਤ ਨੂੰ ਕੁਰਾਹੇ ਪਾਉਣ ਵਿੱਚ ਕਾਰਪੋਰੇਸ਼ਨਾਂ ਦੀ ਭੂਮਿਕਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਬ੍ਰਾਂਡਿਡ ਜ਼ਿੰਦਗੀ ਬਨਾਮ ਨੋ ਬ੍ਰਰਾਂਡ ਜ਼ਿੰਦਗੀ – ਡਾ. ਖੁਸ਼ਪਾਲ ਗਰੇਵਾਲ

ckitadmin
ckitadmin
March 23, 2021
ਪਤਝੜ੍ਹ ਬਨਾਮ ਬਹਾਰ -ਪ੍ਰੀਤੀ ਸ਼ੈਲ਼ੀ
ਖ਼ੁਦਕੁਸ਼ੀ ਦੇ ਹਾਣ ਦਾ ਵੇਲਾ ਨਹੀਂ… ਗੁਰਦੀਪ ਸਿੰਘ ਭਮਰਾ
ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਸਾਰ ਵਿੱਚ ਕੰਪਿਊਟਰ ਦਾ ਯੋਗਦਾਨ-ਸੀ. ਪੀ. ਕੰਬੋਜ
ਰੁਜ਼ਗਾਰੀ ਸਫ਼ਰ -ਹਰਜੀਤ ਸਿੰਘ ਬਾਗੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?