By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵਹਿਸ਼ਤ ਦੀ ਇੰਤਹਾ ਹੈ ਤੇਲੰਗਾਨਾ ਦਾ ਹਾਲੀਆ ਪੁਲਿਸ ‘ਮੁਕਾਬਲਾ’ -ਬੂਟਾ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਵਹਿਸ਼ਤ ਦੀ ਇੰਤਹਾ ਹੈ ਤੇਲੰਗਾਨਾ ਦਾ ਹਾਲੀਆ ਪੁਲਿਸ ‘ਮੁਕਾਬਲਾ’ -ਬੂਟਾ ਸਿੰਘ
ਨਜ਼ਰੀਆ view

ਵਹਿਸ਼ਤ ਦੀ ਇੰਤਹਾ ਹੈ ਤੇਲੰਗਾਨਾ ਦਾ ਹਾਲੀਆ ਪੁਲਿਸ ‘ਮੁਕਾਬਲਾ’ -ਬੂਟਾ ਸਿੰਘ

ckitadmin
Last updated: July 25, 2025 6:17 am
ckitadmin
Published: October 17, 2015
Share
SHARE
ਲਿਖਤ ਨੂੰ ਇੱਥੇ ਸੁਣੋ

16 ਸਤੰਬਰ ਨੂੰ ਮੀਡੀਆ ਦੀ ਇਕ ਖ਼ਬਰ ਸੀ: ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦੇ ਜੰਗਲਾਂ ਵਿਚ ਦੋ ਮਾਓਵਾਦੀ ਮੁਕਾਬਲੇ ’ਚ ਹਲਾਕ। ਮਾਰੀ ਗਈ ਨੌਜਵਾਨ ਲੜਕੀ ਸ਼ਰੂਤੀ ਨੇ ਐੱਮ.ਟੈੱਕ. ਦੀ ਡਿਗਰੀ ਕੀਤੀ ਹੋਈ ਸੀ ਅਤੇ ਨੌਜਵਾਨ ਵਿਦਿਆਸਾਗਰ ਰੈੱਡੀ ਉਰਫ਼ ਸਾਗਰ ਵੀ ਖ਼ੂਬ ਪੜ੍ਹਿਆ-ਲਿਖਿਆ ਸੀ। ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਵਾਲੇ ਇਸ ਮੁਲਕ ਵਿਚ ਪੁਲਿਸ ਮੁਕਾਬਲਿਆਂ ਵਿਚ ਕਤਲ ਆਮ ਵਰਤਾਰਾ ਹੈ। ਅਜੇ ਇਸੇ ਸਾਲ ਅਪ੍ਰੈੱਲ ਦੇ ਪਹਿਲੇ ਹਫ਼ਤੇ ਤੇਲੰਗਾਨਾ ਪੁਲਿਸ ਨੇ ਪੰਜ ਮੁਸਲਿਮ ਕੈਦੀਆਂ ਨੂੰ ਅਤੇ ਆਂਧਰਾ ਪੁਲਿਸ ਨੇ ਚੰਦਨ ਮਾਫ਼ੀਆ ਲਈ ਕੰਮ ਕਰਦੇ 20 ਮਜ਼ਦੂਰਾਂ ਨੂੰ ਇਸੇ ਤਰ੍ਹਾਂ ਫਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ ਸੀ। ਹੁਣ 19 ਸਤੰਬਰ ਨੂੰ ਉੜੀਸਾ ਪੁਲਿਸ ਨੇ ਮਲਕਾਨਗਿਰੀ ਜ਼ਿਲ੍ਹੇ ਵਿਚ ਤਿੰਨ ਮਾਓਵਾਦੀਆਂ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਹੈ।

2013 ਤਕ ਦੇ ਚਾਰ ਸਾਲਾਂ ਵਿਚ 555 ਫਰਜ਼ੀ ਮੁਕਾਬਲਿਆਂ ਦੀਆਂ ਸ਼ਿਕਾਇਤਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਦਰਜ ਹੋਈਆਂ। ਜਿਸ ਰਾਜ ਪ੍ਰਬੰਧ ਵਿਚ ਬੇਮਿਸਾਲ ਬੇਰਹਿਮੀ ਦਿਖਾਉਣ ਵਾਲੇ ਜਲਾਦਾਂ ਨੂੰ ‘ਐਨਕਾਊਂਟਰ ਸਪੈਸ਼ਲਿਸਟ’ ਦਾ ਖ਼ਿਤਾਬ, ਸਰਕਾਰੇ-ਦਰਬਾਰੇ ਖ਼ਾਸ ਇਨਾਮ-ਸਨਮਾਨ ਅਤੇ ਅਦਾਲਤਾਂ ਵਿਚ ਕਾਨੂੰਨੀ ਕਾਰਵਾਈ ਤੋਂ ਮੁਕੰਮਲ ਸੁਰੱਖਿਆ ਹਾਸਲ ਹੋਵੇ ਅਤੇ ਜਿਥੇ ਅਵਾਮ ਪ੍ਰਤੀ ਜਵਾਬਦੇਹ ਹੋਣ ਦੀ ਥਾਂ ਸਮਾਜੀ ਬੇਚੈਨੀ ਨੂੰ ਇਸ ਤਰ੍ਹਾਂ ਦੇ ਕਤਲਾਂ ਰਾਹੀਂ ਦਬਾਉਣਾ ਹੁਕਮਰਾਨ ਜਮਾਤ ਦੀ ਬਾਕਾਇਦਾ ਨੀਤੀ ਹੋਵੇ ਅਤੇ ਇਸ ਨੀਤੀ ਤਹਿਤ ‘ਮੁਕਾਬਲੇ’ ਪੁਲਿਸ ਅਧਿਕਾਰੀਆਂ ਲਈ ਇਕ ਸਭ ਤੋਂ ਲਾਹੇਵੰਦਾ ਕਾਰੋਬਾਰ ਬਣ ਜਾਣ ਉਥੇ ਫਰਜ਼ੀ ਮੁਕਾਬਲਿਆਂ ਦੇ ਸਿਲਸਿਲੇ ਦਾ ਆਮ ਵਰਤਾਰਾ ਬਣ ਜਾਣਾ ਸੁਭਾਵਿਕ ਹੈ।

 

 

ਮਾਓਵਾਦੀ ਰਸੂਖ਼ ਵਾਲੇ 10 ਸੂਬੇ ਹੋਣ, ਜੰਮੂ-ਕਸ਼ਮੀਰ ਹੋਵੇ ਜਾਂ ਉਤਰ-ਪੂਰਬੀ ਰਿਆਸਤਾਂ ਵਿਚ ‘ਮੁਕਾਬਲੇ’ ਹੋਣ, ਮੀਡੀਆ ਇਸ ਨੂੰ ਮਹਿਜ਼ ਇਕ ਖ਼ਬਰ ਦੇ ਤੌਰ ’ਤੇ ਲੈਂਦਾ ਹੈ ਅਤੇ ਇਸ ‘ਸਟੋਰੀ’ ਦੇ ਮੀਡੀਆ ਮੰਡੀ ਦੇ ਲਿਹਾਜ਼ ਨਾਲ ਲਾਹੇਵੰਦ ਨਾ ਹੋਣ ਕਾਰਨ ਪੁਲਿਸ ਦੇ ਪ੍ਰੈੱਸ ਨੋਟ ਵਿਚ ਪੇਸ਼ ਕਹਾਣੀ ਹੀ ਖ਼ਬਰ ਹੁੰਦੀ ਹੈ ਅਤੇ ਖ਼ਬਰ ਭੇਜਣ ਤੇ ਛਾਪਣ ਵਾਲੇ ਛਾਣਬੀਣ ਕਰਨ ਦੇ ਯੱਭ ਵਿਚ ਨਹੀਂ ਪੈਂਦੇ। ਫ਼ਿਕਰਮੰਦੀ ਤਾਂ ਇਹ ਹੈ ਕਿ ਸਬੰਧਤ ਲਹਿਰਾਂ, ਮਨੁੱਖੀ/ਸ਼ਹਿਰੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਮਾਰੇ ਗਿਆਂ ਦੇ ਪਰਿਵਾਰਾਂ ਨੂੰ ਛੱਡਕੇ ਬਾਕੀ ਮੁਲਕ ਦੀ ‘ਸਮੂਹਿਕ ਆਤਮਾ’ ਲਈ ਹਕੂਮਤੀ ਦਹਿਸ਼ਤਗਰਦੀ ਕੋਈ ਮਸਲਾ ਹੀ ਨਹੀਂ ਹੈ।

ਇਸ ‘ਮੁਕਾਬਲੇ’ ਵਿਚ ਮਾਓਵਾਦੀਆਂ ਦਾ ਸਫ਼ਾਇਆ ਕਰਨ ਦੇ ਖ਼ਾਸ ਉਦੇਸ਼ ਨਾਲ ਬਣਾਈ ਖ਼ਾਸ ਪੁਲਿਸ, ਗਰੇਅ ਹਾਊਂਡਜ਼, ਵਲੋਂ ਇਸ ਗ਼ੈਰਅਦਾਲਤੀ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਜੋ ਵਹਿਸ਼ੀ ਢੰਗ ਅਖ਼ਤਿਆਰ ਕੀਤੇ ਗਏ ਉਹ ਹੋਰ ਵੀ ਖ਼ਤਰਨਾਕ ਰੁਝਾਨ ਨੂੰ ਦਰਸਾਉਦੇ ਹਨ। ਦੋਵਾਂ ਨੂੰ ਮਾਰਨ ਤੋਂ ਪਹਿਲਾਂ ਘੋਰ ਵਹਿਸ਼ੀ ਤਸੀਹੇ ਦਿੱਤੇ ਗਏ, ਉਨ੍ਹਾਂ ਦੇ ਥਾਂ-ਥਾਂ ਤੋਂ ਵੱਢੇ-ਟੁੱਕੇ ਜਿਸਮ ਇਸ ਦੇ ਗਵਾਹ ਸਨ। ਕੁੜੀ ਨੂੰ ਮਾਰਨ ਤੋਂ ਪਹਿਲਾਂ ਸਮੂਹਕ ਜਬਰ-ਜਨਾਹ ਕੀਤਾ ਗਿਆ ਅਤੇ ਫਿਰ ਉਸਦੇ ਜਨਣ ਅੰਗ ਤੇਜ਼ਾਬ ਪਾਕੇ ਲੂਹ ਦਿੱਤੇ ਗਏ। ਇਹ ਗ਼ੌਰਤਲਬ ਹੈ ਕਿ ਮੁਲਕ, ਖ਼ਾਸ ਕਰਕੇ ਦਿੱਲੀ ਦੇ ਲੋਕ ਜੋ ਰਾਜਧਾਨੀ ਵਿਚ ਨਿਰਭੈ ਕਾਂਡ ਤੋਂ ਬਾਦ ਸੜਕਾਂ ’ਤੇ ਆ ਨਿਕਲੇ ਸਨ ਉਨ੍ਹਾਂ ਲਈ ਨਾ ਤਾਂ ‘ਮੁਕਾਬਲਿਆਂ’ ਵਿਚ ਨੌਜਵਾਨ ਮੁੰਡੇ-ਕੁੜੀਆਂ ਦੇ ਕਤਲ ਕੋਈ ਮਸਲਾ ਹੈ ਅਤੇ ਨਾ ਹੀ ਇਕ ਕੁੜੀ ਨਾਲ ਪੁਲਿਸ ਹਿਰਾਸਤ ਵਿਚ ਕੀਤੀ ਇਹ ਦਰਿੰਦਗੀ ਕੋਈ ਸਰੋਕਾਰ। ਕਿਉਕਿ ਇਸ ਨੂੰ ਅੰਜਾਮ ਦੇਣ ਵਾਲੇ ‘ਅਮਨ-ਕਾਨੂੰਨ’ ਦੇ ਰਖਵਾਲੇ ਹਨ।

ਇਹ ਖ਼ਾਸ ‘ਮੁਕਾਬਲੇ’ ਇਕ ਖ਼ਾਸ ਉਦੇਸ਼ ਨਾਲ ਬਣਾਏ ਜਾ ਰਹੇ ਹਨ। ਵੱਖਰਾ ਤੇਲੰਗਾਨਾ ਸੂਬਾ ਬਣਾਏ ਜਾਣ ਤੋਂ ਬਾਦ ਅਵਾਮ ਦਾ ‘ਵਿਕਾਸ’ ਦਾ ਭਰਮ ਟੁੱਟ ਚੁੱਕਾ ਹੈ। ਨੌਜਵਾਨਾਂ ਵਿਚ ਰਾਜ ਪ੍ਰਬੰਧ ਪ੍ਰਤੀ ਬੇਚੈਨੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਰਿਪੋਰਟਾਂ ਅਨੁਸਾਰ ਪਿਛਲੇ ਦਿਨੀਂ ਤੇਲੰਗਾਨਾ ਅੰਦਰ ਦੋ ਮਹੀਨਿਆਂ ਵਿਚ 36 ਆਹਲਾ ਤਾਲੀਮਯਾਫ਼ਤਾ ਨੌਜਵਾਨ ਆਪਣਾ ਨਿੱਜ ਤਿਆਗਕੇ ਮਾਓਵਾਦੀ ਲਹਿਰ ਵਿਚ ਰੂਪੋਸ਼ ਹੋ ਗਏ। ਭਾਵੇਂ ਤੇਲੰਗਾਨਾ-ਆਂਧਰਾ ਵਿਚ ਮਾਓਵਾਦੀ ਲਹਿਰ ਇਕ ਦਹਾਕਾ ਪਹਿਲਾਂ ਬੇਰਹਿਮੀ ਨਾਲ ਕੁਚਲ ਦਿੱਤੀ ਗਈ ਸੀ ਪਰ ਨੰਗੀ ਬੇਇਨਸਾਫ਼ੀ ਤੇ ਲੁੱਟਮਾਰ ’ਤੇ ਉੱਸਰੇ ਇਸ ਪ੍ਰਬੰਧ ਕੋਲ ਅਵਾਮ ਦੇ ਮਸਲਿਆਂ ਦਾ ਕੋਈ ਹੱਲ ਨਾ ਹੋਣ ਕਾਰਨ ਅਵਾਮ ਅੰਦਰ ਇਸ ਲਹਿਰ ਪ੍ਰਤੀ ਡੂੰਘੀ ਹਮਦਰਦੀ ਪਈ ਹੈ। ਇਸ ਹਮਦਰਦੀ ਦੇ ਕਦੇ ਵੀ ਮੁੜ ਵੱਡਾ ਸਿਆਸੀ ਵਿਸਫੋਟ ਬਣ ਜਾਣ ਦਾ ਖ਼ੌਫ਼ ਹੁਕਮਰਾਨਾਂ ਦੀ ਨੀਂਦ ਉਡਾ ਰਿਹਾ ਹੈ ਅਤੇ ਹਕੂਮਤੀ ਦਹਿਸ਼ਤ ਨੂੰ ਬਰਕਰਾਰ ਰੱਖਣ ਦੀ ਲੋੜ ਵਿੱਚੋਂ ਹੀ ਬਾਕਾਇਦਾ ਰਾਜਕੀ ਨੀਤੀ ਤਹਿਤ ਇਹ ਕਤਲ ਕਰਵਾਏ ਜਾ ਰਹੇ ਹਨ। ਇਸ ਮੁਕਾਬਲੇ ਪਿੱਛੋਂ ਤੇਲੰਗਾਨਾ ਦੇ ਡੀ.ਜੀ.ਪੀ. ਵੱਲੋਂ ਦਿੱਤਾ ਬਿਆਨ ਇਸਦੀ ਤਸਦੀਕ ਕਰਦਾ ਹੈ ਜਿਸਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਮਾਓਵਾਦੀਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

ਇੱਕੀਵੀਂ ਸਦੀ ਦੇ ਵੱਡੇ ਮਨੁੱਖੀ ਦੁਖਾਂਤ ’ਚੋਂ ਗੁਜ਼ਰ ਰਿਹਾ ਸੀਰੀਆ – ਹਰਜਿੰਦਰ ਸਿੰਘ ਗੁਲਪੁਰ
ਸਤਾਲਿਨ-ਹਿਟਲਰ ਯੁੱਧ ਸੰਧੀ ਅਤੇ ਕੌਮਾਂਤਰੀ ਪ੍ਰੋਲੇਤਾਰੀਆ-ਰਾਜੇਸ਼ ਤਿਆਗੀ
ਕੀ ਵੱਧ ਰਹੀ ਅਬਾਦੀ ਇਸ ਧਰਤੀ ਲਈ ਖ਼ਤਰਾ ਹੈ? – ਜੋਗਿੰਦਰ ਬਾਠ ਹੌਲੈਂਡ
ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਜਾਣ ਦੀ ਗਾਥਾ –ਹਜ਼ਾਰਾ ਸਿੰਘ
ਸਿੱਖਿਆ ਨੂੰ ਵਿਸ਼ਵ ਵਪਾਰ ਸੰਸਥਾ ਦੇ ਘੇਰੇ ‘ਚ ਸ਼ਾਮਲ ਕਰਨ ਦਾ ਖਦਸ਼ਾ -ਹਰਜਿੰਦਰ ਸਿੰਘ ਗੁਲਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਿਸਾਨੀ ਸੰਘਰਸ਼ ਲਈ ਧਰਮ ਸੰਕਟ ਖੜਾ ਕਰ ਰਹੀ ਹੈ, ਮਾਰਕੇਬਾਜ਼ਾਂ ਦੀ ਸਿਆਸਤ? -ਹਰਚਰਨ ਸਿੰਘ ਪ੍ਰਹਾਰ

ckitadmin
ckitadmin
April 6, 2021
ਲੋੜ ਹੈ ਅੰਤਰ ਝਾਤ ਮਾਰਨ ਦੀ -ਭੁਪਿੰਦਰ ਸਿੰਘ ਬੋਪਾਰਾਏ
ਹੁਣ ਕਾਲੇ ਕਨੂੰਨ ਲਾਗੂ ਕਰਨ ਲਈ ਗੁਜਰਾਤ ਬਣੇਗਾ ਪ੍ਰਯੋਗਸ਼ਾਲਾ ! – ਹਰਜਿੰਦਰ ਸਿੰਘ ਗੁਲਪੁਰ
ਮਾਰੇ ਸਨ ਸੂਰਮੇ – ਹਰਜਿੰਦਰ ਸਿੰਘ ਗੁਲਪੁਰ
ਅਜ਼ਾਦੀ ਦਿਵਸ – ਇੰਦਰ ਸੁਧਾਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?