ਪੱਚੀ ਤੀਹ ਕੁ ਸਾਲ ਪਹਿਲਾਂ ਦੀ ਸੱਚੀ ਗੱਲ ਹੈ ਜੋ ਮੈਨੂੰ ਕਿਸੇ ਨਜ਼ਦੀਕੀ ਨੇ ਦੱਸੀ ਸੀ ਜਿਸ ਵਿੱਚ ਥੋੜੀ ਤਬਦੀਲੀ ਕਰਦਿਆਂ ਲਿਖਾਂਗਾ। ਪੁਲੀਸ ਨੇ ਇੱਕ ਘਰ ਦੀ ਸ਼ਰਾਬ ਕੱਢ ਕੇ ਪੀਣ ਵਾਲਾ ਫੜ ਲਿਆ ਜਿਸ ਕੋਲ ਸਿਰਫ ਇੱਕ ਬੋਤਲ ਹੀ ਸੀ। ਪੁਲੀਸ ਨੇ ਉਸ ਉੱਪਰ ਕੇਸ ਪਾ ਦਿੱਤਾ ਅਤੇ ਜੱਜ ਦੇ ਚਲਾਣ ਪੇਸ਼ ਕਰ ਦਿੱਤਾ। ਗਵਾਹੀਆਂ ਅਤੇ ਪੁਲੀਸ ਕੇਸ ਠੋਸ ਸੀ ਅਤੇ ਉਹ ਵਿਅਕਤੀ ਦੋਸ਼ੀ ਸਿੱਧ ਹੋ ਰਿਹਾ ਸੀ। ਸ਼ਰਾਬ ਦੀ ਬੋਤਲ ਹਰ ਵਾਰ ਸੀਲ ਕੀਤੀ ਹੋਈ ਜੱਜ ਦੇ ਅੱਗੇ ਮੇਜ਼ ਤੇ ਰੱਖ ਦਿੱਤੀ ਜਾਇਆ ਕਰੇ। ਵਧੀਆ ਬਣੀ ਸ਼ਰਾਬ ਬੋਤਲ ਵਿੱਚ ਪਈ ਵੀ ਬਹੁਤ ਹੀ ਸਾਫ ਪਾਕਿ ਪਵਿਤਰਤਾ ਵਾਂਗ ਆਪਣਾ ਝਲਕਾਰਾ ਮਾਰਦੀ ਹੈ।
ਸੋ ਅਸਲ ਵਿੱਚ ਦੋਸਤੋ ਕਾਨੂੰਨ ਅਤੇ ਜ਼ਮੀਰ ਵਿੱਚ ਇਹੋ ਫਰਕ ਹੈ। ਕਾਨੂੰਨ ਕਿਸੇ ਨੂੰ ਫਾਂਸੀ ਚੜਾ ਦਿੰਦਾ ਹੈ ਜਦੋਂਕਿ ਜੱਜ ਦੀ ਜਮੀਰ ਕਹਿੰਦੀ ਹੈ ਕਿ ਇਸ ਨੂੰ ਬਹਾਦਰੀ ਦਾ ਪੁਰਸਕਾਰ ਦੇਣਾ ਚਾਹੀਦਾ ਹੈ। ਵਰਤਮਾਨ ਸਮੇਂ ਵੀ ਇਹੋ ਹੋ ਰਿਹਾ ਹੈ। ਜਿਹੜੇ ਲੋਕ ਜੇਲ੍ਹਾਂ ਵਿੱਚ ਹੋਣੇ ਚਾਹੀਦੇ ਹਨ ਉਹ ਰਾਜਗੱਦੀਆਂ ਤੇ ਬੈਠੇ ਹਨ, ਜਿਹਨਾਂ ਨੂੰ ਅਣਖਾਂ ਅਤੇ ਇੱਜ਼ਤਾਂ ਦੀ ਖਾਤਰ ਸ਼ੇਰ ਦਿਲ ਹੋਕੇ ਸਮਾਜ ਨੂੰ ਸਾਫ ਰੱਖਣ ਲਈ ਕੁਰਬਾਨੀਆਂ ਕਰਨ ਵਰਗੀ ਜੰਗ ਲੜੀ ਹੈ ਉਹ ਕਾਨੂੰਨ ਦੇ ਨਾਂ ਤੇ ਜੇਲ੍ਹਾਂ ਵਿੱਚ ਤੁੰਨੇ ਹੋਏ ਹਨ। ਜੇਲ੍ਹਾਂ ਵਿੱਚ ਜਾਕੇ ਦੇਖੋ ਜਾਂ ਜੇਲ੍ਹਾਂ ਵਿੱਚ ਰਹਿਕੇ ਆਏ ਲੋਕਾਂ ਨੂੰ ਪੁੱਛ ਕੇ ਦੇਖਿਉ ਤੂੰ ਕੀ ਗਲਤ ਕੀਤਾ ਅਤੇ ਕਿਉਂ ਕੀਤਾ ਤੁਹਾਡੀ ਜ਼ਮੀਰ 90 ਪ੍ਰਤੀਸ਼ਤ ਮੁਜ਼ਰਮਾਂ ਨੂੰ ਬਰੀ ਕਰ ਦੇਵੇਗੀ।ਇਸ ਤਰ੍ਹਾਂ ਹੀ ਜੇ ਤੁਹਾਡੀ ਜਮੀਰ ਨੇ ਫੈਸਲੇ ਦੇਣੇ ਹੋਣ ਤਦ ਸਮਾਜ ਦੇ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੇ ਕੰਮ ਦੇਖਕੇ 90 ਪ੍ਰਤੀਸ਼ਤ ਨੂੰ ਜੇਲ੍ਹਾਂ ਵਿੱਚ ਭੇਜਣ ਦਾ ਫੈਸਲਾ ਦੇਵੇਗੀ। ਪੁਰਾਤਨ ਸਮਿਆਂ ਦੇ ਵਿੱਚ ਬਾਦਸ਼ਾਹ ਜਾਂ ਰਾਜਿਆਂ ਦੇ ਹੱਥ ਹੀ ਇਨਸਾਫ ਹੁੰਦਾ ਸੀ ਅਤੇ ਬਹੁਤੀ ਵਾਰ ਇਨਸਾਫ ਹੀ ਕੀਤਾ ਜਾਂਦਾ ਸੀ ਪਰ ਜਦ ਤੋਂ ਧਰਮ ਨਾਂ ਦੇ ਸੰਵਿਧਾਨ ਦੇ ਨਾਂ ਦਾ ਕਾਨੂੰਨ ਬਣਾਕਿ ਫੈਸਲੇ ਦਿੱਤੇ ਜਾਣ ਲੱਗੇ ਤਦ ਤੋਂ ਹੀ ਇਨਸਾਫ ਪ੍ਰਬੰਧ ਬਦਲ ਗਿਆ ਹੋਏ ਇਸ ਵਾਸਤੇ ਹੀ ਗੁਰੂ ਨਾਨਕ ਨੂੰ ਕਹਿਣਾ ਪਿਆ ਸੀ ਕਿ ਕਾਜੀ ਰਿਸਵਤਾਂ ਵੱਢੀਆਂ ਲੈਕੇ ਹੱਕ ਦਾਰ ਦਾ ਹੱਕ ਮਾਰੀ ਜਾ ਰਹੇ ਹਨ।
ਇਸ ਤਰ੍ਹਾਂ ਹੀ ਗੁਰੂ ਅਰਜਨ ਦੇਵ ਵੇਲੇ ਹੋਇਆ ਜਦ ਜਹਾਂਗੀਰ ਨੇ ਕਿਹਾ ਸੀ ਕਿ ਫਕੀਰ ਦਾ ਖੂਨ ਧਰਤੀ ਤੇ ਡੁੱਲਣਾ ਬਹੁਤ ਮਾੜੀ ਗੱਲ ਹੈ ਪਰ ਇਨਸਾਫ ਦੇ ਨਾਂ ਤੇ ਬਣੇ ਝੂਠੇ ਕਾਜੀਆਂ ਜੱਜਾਂ ਨੇ ਇਸਦਾ ਹੱਲ ਕੱਢਿਆ ਸੀ ਕਿ ਤੱਤੀ ਤਵੀ ਤੇ ਬਿਠਾਕਿ ਸਜਾ ਦਿਉ ਜਿਸ ਨਾਲ ਖੂਨ ਧਰਤੀ ਤੇ ਨਹੀਂ ਡੁੱਲੇਗਾ। ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਜ਼ਾ ਦੇਣ ਵੇਲੇ ਵੀ ਨਵਾਬ ਮਾਲੇਰਕੋਟਲੇ ਨੇ ਜ਼ਮੀਰ ਵਿੱਚੋਂ ਫੈਸਲਾ ਹਾਅਦੇ ਨਾਅਰੇ ਵਿੱਚੋਂ ਦਿੱਤਾ ਸੀ ਪਰ ਨਵਾਬ ਸਰਹੰਦ ਅਤੇ ਉਸਦੇ ਕਾਜੀਆਂ ਨੇ ਫੈਸਲਾ ਦੁਨਿਆਵੀ ਹੰਕਾਰ ਵਿੱਚੋਂ ਕੀਤਾ ਸੀ ਜੋ ਇੱਕ ਇਨਕਲਾਬ ਦਾ ਮੁੱਢ ਬੰਨ ਗਿਆ ਸੀ।
ਵਰਤਮਾਨ ਸੰਵਿਧਾਨਕ ਕਾਨੂੰਨ ਵਿਚੋਂ ਉਸਦੀ ਪਰਤੀਕ ਇਨਸਾਫ ਦੀ ਦੇਵੀ ਦੇ ਤਾਂ ਹੋਰ ਵੀ ਅੱਖਾਂ ਕੰਨ ਅਤੇ ਨੱਕ ਤੇ ਪੱਟੀ ਬੰਨੀ ਹੋਈ ਹੈ ਜਿਸਨੂੰ ਆਪਣੀ ਤੱਕੜੀ ਵਿੱਚ ਕਿਸ ਨੇ ਕਿੰਨਾਂ ਝੂਠ ਧਰ ਦਿੱਤਾ ਹੈ ਅਤੇ ਪਲੜਾ ਝੂਠ ਵਾਲਾ ਭਾਰੀ ਹੋ ਗਿਆ ਹੈ ਦੂਸਰੇ ਪਾਸੇ ਸੱਚ ਤਾਂ ਕੱਖੋਂ ਹੌਲਾ ਹੋਇਆ ਉੱਪਰ ਅਸਮਾਨ ਵੱਲ ਨੂੰ ਉੱਠ ਜਾਂਦਾ ਹੈ। ਇਹੋ ਹੈ ਵਰਤਮਾਨ ਲੁਟੇਰਿਆਂ ਦਾ ਇਨਸਾਫ ਪ੍ਰਬੰਧ ਜਿਸ ਵਿੱਚ ਮਾਸੂਮ ਲੋਕਾਂ ਦਾ ਸੱਚ ਕੁਰਲਾਉਂਦਾ ਮੌਤ ਅਤੇ ਜੇਲ੍ਹਾਂ ਵਿੱਚ ਚਲਾ ਜਾਂਦਾ ਹੈ। ਦੁਨੀਆਂ ਦੇ ਸਿਆਣੇ ਅਖਵਾਉਂਦੇ ਜੱਜ ਅਤੇ ਵਕੀਲ ਇਸਦੇ ਗਵਾਹ ਹਨ ਭਾਵੇਂ ਪੁੱਛ ਲਿਉ ਜਾਕੇ ਜਾਂ ਆਪਣੀ ਜ਼ਮੀਰ ਨੂੰ ਪੁੱਛ ਲਿਉ ਕਦੇ ਜੇ ਵਿਹਲ ਹੋਈ ।


