ਪ੍ਰਗਟਾਵੇ ਦੀਆਂ ਕਈ ਵਿਧੀਆਂ ਵਿੱਚੋਂ ਪੱਤਰਕਾਰਿਤਾ ਵੀ ਇੱਕ ਹੈ।ਕਹਾਣੀਆਂ, ਕਵਿਤਾਵਾਂ, ਨਾਟਕਾਂ ਆਦਿ ਦੀ ਪੇਸ਼ਕਾਰੀ ਦਾ ਕੋਈ ਇੱਕ ਨਿਸ਼ਚਿਤ ਢਾਂਚਾ ਨਹੀਂ ਹੈ।ਕਹਾਣੀਆਂ, ਕਵਿਤਾਵਾਂ, ਨਾਟਕ ਕਈ ਤਰ੍ਹਾਂ ਨਾਲ ਤਜਵੀਜ਼ੇ ਜਾਂਦੇ ਹਨ।ਪੱਤਰਕਾਰਿਤਾ ਦੀ ਵਿਧੀ ਵਿੱਚ ਵੀ ਪੇਸ਼ਕਾਰੀ ਦੇ ਕਈ ਰੂਪ ਅਤੇ ਸ਼ੈਲੀਆਂ ਹਨ। ਸਮਾਚਾਰ, ਵਿਸ਼ਲੇਸ਼ਣ, ਸੂਚਨਾ, ਟਿੱਪਣੀ ਆਦਿ ਪੇਸ਼ਕਾਰੀ ਦੇ ਰੂਪ ਅਤੇ ਉਹਨਾਂ ਰੂਪਾਂ ਦੀ ਆਪਣੀ ਭਾਸ਼ਾ-ਸ਼ੈਲੀ ਹੈ। ਜਿਸ ਤਰ੍ਹਾਂ ਕਹਾਣੀਆਂ ਅਤੇ ਕਵਿਤਾਵਾਂ ਲਈ ਮੂਲਭੂਤ ਤੱਤ ਜ਼ਰੂਰੀ ਹੈ, ਉਸੇ ਤਰ੍ਹਾਂ ਪੱਤਰਕਾਰਿਤਾ ਦੇ ਮੂਲ ਵਿੱਚ ਦੇਸ਼ ਦੁਨੀਆ ਦੇ ਵਿੱਚ ਲਗਾਤਾਰ ਸੰਵਾਦ ਦੀ ਸਥਿਤੀ ਬਣਾਉਣਾ ਹੁੰਦਾਹੈ।
ਪੱਤਰਕਾਰਿਤਾ ਦੀ ਪੇਸ਼ਕਾਰੀ ਦੇ ਵਿਭਿੰਨ ਰੂਪਾਂ ਵਿੱਚੋਂ ਇੰਟਰਵਿਊ ਬੇਹੱਦ ਲੋਕ-ਪ੍ਰਸਿੱਧ ਹੈ।ਇੰਟਰਵਿਊ ਦੋ ਲੋਕਾਂ ਦੇ ਵਿੱਚ ਸੰਵਾਦ ਦਾ ਇੱਕ ਦ੍ਰਿਸ਼ ਜ਼ਰੂਰ ਤਿਆਰ ਕਰਦਾ ਹੈ, ਪਰ ਅਸਲ ਵਿੱਚ ਉਹ ਦੋ ਹੀ ਲੋਕਾਂ ਦੇ ਵਿੱਚ ਸਵਾਲ-ਜਵਾਬ ਨਹੀਂ ਹੁੰਦਾ।
ਇੰਟਰਵਿਊ ਦੇ ਵਿੱਚ ਸਵਾਲ ਕਰਨ ਵਾਲੇ ਮੀਡੀਆ (ਜਨਸੰਚਾਰ ਮਾਧਿਅਮ) ਦੇ ਪ੍ਰਤੀਨਿਧੀ ਹੁੰਦੇ ਹਨ, ਪਰ ਉਹ ਸਵਾਲ ਉਨ੍ਹਾਂ ਦੇ ਨਿੱਜੀ ਨਹੀਂ ਹੁੰਦੇ। ਉਹ ਦਰਸ਼ਕਾਂ, ਪਾਠਕਾਂ ਅਤੇ ਸਰੋਤੇਆਂ ਦੇ ਸਮਾਜਿਕ-ਰਾਜਨੀਤਿਕ ਸਵਾਲਾਂ ਦੇ ਪ੍ਰਤੀਨਿਧੀ ਹੁੰਦੇ ਹਨ।ਬਲਕਿ ਇਸਦਾ ਵੀ ਵਿਸਥਾਰ ਹੁੰਦਾ ਹੈ। ਜਿਸਦਾ ਇੰਟਰਵਿਊ ਕਰਦੇ ਹਨ ਉਸਦੇ ਵਿਸ਼ੇ ਅਤੇ ਉਸ ਨਾਲ ਜੁੜੇ ਲੋਕਾਂ ਦੇ ਉਹ ਬਤੌਰ ਪ੍ਰਤੀਨਿਧੀ ਵੀ ਹੁੰਦੇ ਹਨ।
ਪੱਤਰਕਾਰਿਤਾ ਵਿੱਚ ਪ੍ਰਗਟਾਵੇ ਦੇ ਲਈ ਜਿਨ੍ਹਾਂ ਰੂਪਾਂ ਨੂੰ ਵਿਕਸਤ ਕੀਤਾ ਗਿਆ ਹੈ, ਉਸ ਵਿੱਚ ਸਿਆਸਤਦਾਨਾਂ ਨਾਲ ਇੰਟਰਵਿਊ ਦੇ ਪ੍ਰਚਲਨ ਲੋਕਤੰਤਰ ਦੇ ਵਿਸਥਾਰ ਨਾਲ ਹੀ ਵਧਦਾ ਰਿਹਾ ਹੈ।ਜੇਕਰ ਪੱਤਰਕਾਰਿਤਾ ਵਿੱਚ ਪ੍ਰਗਟਾਵੇ ਦੇ ਵਿਭਿੰਨ ਰੂਪਾਂ ਦਾ ਕਾਲ ਅਤੇ ਉਸਦੇ ਪ੍ਰਚਲਨ ਦੀਆਂ ਸਥਿਤੀਆਂ ਦਾ ਅਧਿਐਨ ਕਰੀਏ ਤਾਂ ਉਸਦੀ ਪਿੱਠ-ਭੂਮੀ ਵਿੱਚ ਸਮਾਜਿਕ ਅਤੇ ਰਾਜਨੀਤਿਕ ਸਥਿਤੀਆਂ ਵਿੱਚ ਤਤਕਾਲੀਨਤਾ ਦਾ ਪ੍ਰਭਾਵ ਦਿਖ ਸਕਦਾ ਹੈ। ਉਦਾਹਰਣ ਦੇ ਤੌਰ ’ਤੇ ਭਾਰਤ ਦੇ 1974 ਦੇ ਵਿਦਿਆਰਥੀ ਅੰਦੋਲਨ, ਇੰਦਰਾ ਗਾਂਧੀ ਦੇ ਆਪਾਤਕਾਲ ਦੇ ਫੈਸਲੇ ਅਤੇ ਉਸਦੇ ਵਿਰੁੱਧ ਅੰਦੋਲਨ ਦੇ ਵਿਸਥਾਰ ਦੇ ਬਾਅਦ ਪੱਤਰਕਾਰਿਤਾ ਵਿੱਚ ਆਈਆਂ ਕੁਝ ਮੂਲਭੂਤ ਤਬਦੀਲੀਆਂ ਨੂੰ ਦੇਖਿਆ ਜਾ ਸਕਦਾ ਹੈ।(1) ਉਸ ਅੰਦੋਲਨ ਨੇ ਪੱਤਰਕਾਰਿਤਾ ਤੋਂ ਪਾਠਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਸਨ। ਪੱਤਰਕਾਰਿਤਾ ਵਿੱਚ ਕਈ ਨਵੇਂ ਪ੍ਰਕਾਸ਼ਨ ਸ਼ੁਰੂ ਹੋਏ ਅਤੇ ਉਹ ਵੀ ਪ੍ਰਗਟਾਵੇ ਦੇ ਨਵੇਂ ਰੂਪਾਂ ਦੇ ਨਾਲ ਹੋਏ ਅਤੇ ਉਨ੍ਹਾਂ ਵਿੱਚ ਉਸੇ ਅਨੁਪਾਤ ਵਿੱਚ ਸਰੋਕਾਰ ਦਾ ਵੀ ਵਿਸਥਾਰ ਦਿਖਦਾ ਹੈ।ਯਾਨੀ ਇੱਕ ਤਰ੍ਹਾਂ ਦੀਆਂ ਰਾਜਨੀਤਿਕ ਅਤੇ ਸਮਾਜਿਕ ਸਥਿਤੀਆਂ ਪੱਤਰਕਾਰਿਤਾ ਨੂੰ ਡੂੰਘੇ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ। ਪੱਤਰਕਾਰਿਤਾ ਵਿੱਚ ਜ਼ਾਹਿਰ ਕਰਨ ਦੇ ਨਵੇਂ ਰੂਪ ਸਾਹਮਣੇ ਆਉਂਦੇ ਹਨ। ਪਰ ਇਸਦਾ ਇਹ ਅਰਥ ਕਦੇ ਵੀ ਨਹੀਂ ਲਗਾਇਆ ਜਾਣਾ ਚਾਹੀਦਾ ਕਿ ਨਵਾਂ ਰੂਪ ਬਿਹਤਰ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਰੋਕਾਰਾਂ ਤੋਂ ਭਰਭੂਰ ਹੀ ਹੋਵੇ। ਨਵੇਂ ਰੂਪ, ਨਵੇਂ ਤਰ੍ਹਾਂ ਦੇ ਸਰੋਕਾਰਾਂ ਨਾਲ ਭਰਭੂਰ ਹੁੰਦੇ ਹਨ ਅਤੇ ਉਹ ਸਰੋਕਾਰ ਤਤਕਾਲੀਨ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪ੍ਰਭਾਵ ਅਤੇ ਸਥਿਤੀਆਂ ਦੇ ਅਨੁਸਾਰ ਤਹਿ ਹੁੰਦਾ ਹੈ।
ਭਾਰਤ ਵਿੱਚ ਰਾਜਨੀਤਿਕ ਇੰਟਰਵਿਊ ਪੱਤਰਕਾਰਿਤਾ ਦਾ ਇੱਕ ਵਿਸਥਾਰ 1990 ਦੇ ਆਸ-ਪਾਸ ਦਿਖਦਾ ਹੈ। 1990 ਦੀ ਪਿੱਠ-ਭੂਮੀ ਵਿੱਚ ਕਈ ਅਜਿਹੀਆਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤਬਦੀਲੀ ਦੀਆਂ ਘਟਨਾਵਾਂ ਰਹੀਆਂ ਹਨ ਜਿਨ੍ਹਾਂ ਨੇ ਭਾਰਤ ਦੇ ਅਗਲੇ ਕਈ ਦਹਾਕਿਆਂ ਦੇ ਲਈ ਇੱਕ ਨਵਾਂ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਨਕਸ਼ਾ ਤਿਆਰ ਕਰ ਦਿੱਤਾ। ਬੋਫ਼ਰਸ ਦੇ ਰੱਖਿਆ ਸੌਦੇ ਵਿੱਚ ਦਲਾਲੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਵਿਰੁੱਧ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਅੰਦੇਲਨ ਅਤੇ ਮਤਦਾਤਾਵਾਂ ਦੇ ਵਿੱਚ ਨਵੇਂ ਤਰ੍ਹਾਂ ਦਾ ਉਭਾਰ ਅਤੇ ਸੱਤਾ ਪਰਿਵਰਤਨ ਦੀ ਵੱਡੀ ਘਟਨਾ ਦੇਖੀ ਗਈ।ਰਾਜਨੀਤੀਵਾਨਾਂ ਨਾਲ ਮੀਡੀਆ ਪ੍ਰਤੀਨਿਧੀ ਦਾ ਇੰਟਰਵਿਊ ਸਧਾਰਨ ਘਟਨਾ ਸੀ। ਰਾਜਨੀਤੀਵਾਨਾਂ ਨਾਲ ਇੰਟਰਵਿਊ ਇੱਕ ਘਟਨਾ ਦੇ ਰੂਪ ਵਿੱਚ ਮਹਿਸੂਸ ਕੀਤੀ ਗਈ ਕਿਉਂਕਿ ਇੰਟਰਵਿਊ ਦੇ ਬਾਅਦ ਰਾਜਨੀਤਿਕ ਘਟਨਾਵਾਂ ਵਿੱਚ ਤੇਜ਼ੀ ਨਾਲ ਤਬਦੀਲੀਆਂ ਦਿਖਾਈ ਦਿੱਤੀਆਂ ਅਤੇ ਉਸਨੇ ਪੂਰੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ।ਟੈਲੀਵੀਜ਼ਨ ਦੇ ਵਿਸਥਾਰ ਦੇ ਨਾਲ ਰਾਜਨੀਤਿਕ ਇੰਟਰਵਿਊ ਟੈਲੀਵੀਜ਼ਨ ਦੇ ਲਈ ਇੱਕ ਖਾਸ ਪ੍ਰੋਗਰਾਮਦੇ ਰੂਪ ਵਿੱਚ ਸਥਾਪਿਤ ਹੋਇਆ। ਰਾਜਨੀਤਿਕ ਇੰਟਰਵਿਊ ਖ਼ਬਰਾਂ ਦੇ ਰੂਪ ਵਿੱਚ ਵਿਸਤਾਰਿਤ ਹੋਏ। ਇੰਟਰਵਿਊ ਦੇ ਦੌਰਾਨ ਜੋ ਸਮੱਗਰੀ ਪ੍ਰਾਪਤ ਹੋਈ, ਉਹ ਖ਼ਬਰ ਦੇ ਰੂਪ ਵਿੱਚ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਹੋਈ।
ਇੰਟਰਵਿਊ ਦੀ ਸ਼ੈਲੀ ਨੇ ਮੀਡੀਆ ਦੇ ਲਈ, ਕਈ ਰੂਪਾਂ ਵਿੱਚ ਪੇਸ਼ ਕਰਨ ਦੀ ਸਮੱਗਰੀ ਪ੍ਰਦਾਨ ਕੀਤੀ। ਇੱਕ ਵੱਖਰੀ ਤਰ੍ਹਾਂ ਦੀ ਸਥਿਤੀ ਇਸ ਰੂਪ ਵਿੱਚ ਦਿਖਦੀ ਹੈ ਕਿ ਕਿਸੇ ਇੱਕ ਖ਼ਬਰ ਦੇ ਬਾਅਦ ਉਸਨੂੰ ਫਾਲੋਅਪ ਕਰਨਾ,ਉਸ ’ਤੇ ਵਿਸ਼ਲੇਸ਼ਣ, ਟਿੱਪਣੀ ਆਦਿ ਦੇ ਰੂਪ ਵਿੱਚ ਮੀਡੀਆ ਦੇ ਲਈ ਸਮੱਗਰੀ ਦਾ ਵਿਸਥਾਰ ਹੁੰਦਾ ਰਿਹਾ ਹੈ, ਖ਼ਬਰ ਦੀ ਜਗ੍ਹਾ ਇੰਟਰਵਿਊ ਨੇ ਲੈ ਲਈ।(2)
ਇੰਟਰਵਿਊ ਦੇ ਸਿਧਾਂਤ, ਪੱਤਰਕਾਰ ਦੋ ਤਰ੍ਹਾਂ ਦੇ ਇੰਟਰਵਿਊ ਕਰ ਸਕਦੇ ਹਨ:
– ਸਮਾਚਾਰ ਇੰਟਰਵਿਊ: ਇਸਦਾ ਮਕਸਦ ਕਿਸੇ ਖਾਸ ਘਟਨਾ ਜਾਂ ਪ੍ਰਸਥਿਤੀ ਵਿੱਚ ਖ਼ਬਰ ਬਣਾਉਣ ਦੇ ਲਈ ਸੂਚਨਾ ਜੋੜਨਾ ਹੈ।
– ਪ੍ਰੋਫਾਇਲ: ਇਹ ਕਿਸੇ ਵਿਅਕਤੀ ’ਤੇ ਕੇਂਦ੍ਰਿਤ ਹੁੰਦਾ ਹੈ। ਕੁਝ ਸਮਾਚਾਰੀ ਅੰਸ਼ ਪ੍ਰੋਫਾਇਲ ਇੰਟਰਵਿਊ ਨੂੰ ਨਿਆਏ-ਸੰਗਤ ਬਣਾਉਂਦੇ ਹਨ।
ਪ੍ਰਭਾਵਸ਼ਾਲੀ ਇੰਟਰਵਿਊ ਦੇ ਲਈ ਪੱਤਰਕਾਰਾਂ ਨੂੰ ਸਾਵਧਾਨੀ:
ਪੂਰਵਕ ਤਿਆਰੀ ਕਰਨੀ ਚਾਹੀਦੀ ਹੈ।ਉਹ ਗੱਲਬਾਤ ਦੀ ਸ਼ੁਰੂਆਤ ਇਸ ਤਰ੍ਹਾਂ ਨਾਲ ਕਰ ਸਕਦੇ ਹਨ, ਜਿਸ ਨਾਲ ਸ੍ਰੋਤ ਹੌਲੀ-ਹੌਲੀ ਸਹਿਜ ਹੋਣ ਲੱਗੇ। ਪੱਤਰਕਾਰ ਦੇ ਦਿਮਾਗ ਵਿੱਚ ਚੱਲ ਰਹੇ ਕਿਸੇ ਐਸੇ ਮੁੱਦੇ ’ਤੇ ਸਵਾਲ, ਇੰਟਰਵਿਊ ਦੀ ਸ਼ੁਰੂਆਤ ਵਿੱਚ ਪੁੱਛੇ ਜਾਣੇ ਚਾਹੀਦੇ ਹਨ।
ਉਸ ਨਾਲ ਜੇਕਰ ਹੋਰ ਕੋਈ ਮਹੱਤਵਪੂਰਣ ਸਵਾਲ ਚੱਕਦਾ ਹੈ ਤਾਂ ਪੱਤਰਕਾਰ ਉਸਨੂੰ ਸੂਤਰਬੱਧ ਕਰ ਸਕਦਾ ਹੈ।
ਪੱਤਰਕਾਰਾਂ ਨੂੰ ਇਸ ਗੱਲ ਦਾ ਨੋਟ ਲੈਣਾ ਚਾਹੀਦਾ ਹੈ ਕਿ ਇੰਟਰਵਿਊ ਵਿੱਚ ਕੀ ਕਿਹਾ ਗਿਆ?ਕਿਸ ਤਰ੍ਹਾਂ ਨਾਲ ਕਿਹਾ ਗਿਆ ਅਤੇ ਕੀ ਨਹੀਂ ਕਿਹਾ ਗਿਆ?ਇੰਟਰਵਿਊ ਦੇਣ ਵਾਲੇ ਨੂੰ ਪੱਤਰਕਾਰ ਆਪ ਹਾਵ-ਭਾਵ ਅਤੇ ਗੱਲਬਾਤ ਨਾਲ ਉਕਸਾਉਂਦੇ ਰਹਿੰਦਾ ਹੈ।
ਜੇਕਰ ਇੱਕ ਮੁਲਾਂਕਣ ਕਰੀਏ ਕਿ 1990 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਤੋਂ ਬਾਅਦ ਰਾਜਨੀਤਿਕ ਇੰਟਰਵਿਊ ਦੀ ਦਿਸ਼ਾ ਕਿਸ ਰੂਪ ਵਿੱਚ ਬਦਲੀ ਤਾਂ ਇੱਕ ਇਹ ਤੱਥ ਸਪਸ਼ਟ ਰੂਪ ’ਚ ਸਾਹਮਣੇ ਆਉਂਦਾ ਹੈ ਕਿ ਖੁੱਲੀ ਅਰਥ-ਵਿਵਸਥਾ, ਭੂ-ਮੰਡਲੀਕਰਣ ਅਤੇ ਲੋਕਤੰਤਰ-ਪਾਰਦਰਸ਼ਿਤਾ ਦੇ ਵਿੱਚ ਰਾਜਨੀਤਿਕ ਇੰਟਰਵਿਊ ਦੇ ਲਈ ਪੱਤਰਕਾਰਿਤਾ ਦਾ ਦਾਇਰਾ ਤੰਗ ਹੁੰਦਾ ਗਿਆ। ਰਾਜਨੀਤਿਕ ਇੰਟਰਵਿਊ ਦੀ ਸੰਖਿਆ ਵਿੱਚ ਹੀ ਕਮੀ ਨਹੀਂ ਦੇਖੀ ਜਾਂਦੀ ਬਲਕਿਰਾਜਨੀਤਿਕ ਇੰਟਰਵਿਊ ਦੀ ਪੂਰੀ ਪ੍ਰਕਿਰਿਆ ਹੀ ਪ੍ਰਭਾਵਿਤ ਹੋਈ ਹੈ।
ਕਿਸੇ ਇੰਟਰਵਿਊ ਦੇ ਲਈ ਮੀਡੀਆ ਪ੍ਰਤੀਨਿਧੀ ਦੀ ਤਿਆਰੀ ਦੇ ਲਈ ਪੂਰੀ ਦੁਨੀਆ ਵਿੱਚ ਪਾਠਕ੍ਰਮ ਨਿਰਧਾਰਿਤ ਹਨ।(3) ਪੱਤਰਕਾਰਿਤਾ ਦੀ ਸਿਖਲਾਈ ਦੇ ਦੌਰਾਨ ਇਹ ਖ਼ਾਸ ਤੌਰ ਨਾਲ ਦੱਸਿਆ ਜਾਂਦਾ ਹੈ ਕਿ ਕਿਸੇ ਇੱਕ ਇੰਟਰਵਿਊ ਦੇ ਲਈ ਕਿਸ ਤਰ੍ਹਾਂ ਨਾਲ ਤਿਆਰੀ ਕਰਨੀ ਪੈਂਦੀ ਹੈ। ਇੰਟਰਵਿਊ ਇੱਕ ਸੂਖ਼ਮ ਅਧਿਐਨ ਦੀ ਮੰਗ ਕਰਦਾ ਹੈ। ਪਰ ਰਾਜਨੀਤਿਕ ਘਟਨਾਕਰਮਾਂ ਦੇ ਵਿੱਚ ਰਾਜਨੀਤੀਵਾਨਾਂ ਦੇ ਨਾਲ ਇੰਟਰਵਿਊ ਕਰਨ ਦੀ ਪੂਰੀ ਸ਼ੈਲੀ ਪ੍ਰਭਾਵਿਤ ਹੁੰਦੀ ਗਈ।
ਭਾਰਤ ਵਿੱਚ ਰਾਜਨੀਤਿਕ ਘਟਨਾਕਰਮਾਂ ਵਿੱਚ ਇੱਕ ਮਹੱਤਵਪੂਰਣ ਤਬਦੀਲੀ ਬੀ.ਜੇ.ਪੀ.ਦੇ ਗੁਜਰਾਤ ਵਿੱਚ ਮੁੱਖ-ਮੰਤਰੀ ਨਰੇਂਦਰ ਮੋਦੀ ਦਾ ਕੇਂਦਰ ਸਰਕਾਰ ਵਿੱਚ ਪ੍ਰਧਾਨ ਮੰਤਰੀ ਬਣਨ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਨਰੇਂਦਰ ਮੋਦੀ ਦੀ ਅਗਵਾਈ ਵਾਲ਼ੀ ਸਰਕਾਰ ਨੇ ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਜਨ ਸੰਚਾਰ ਮਾਧਿਅਮਾਂ ਨੂੰ ਡੂੰਘੇ ਰੂਪ ਵਿੱਚ ਪ੍ਰਭਾਵਿਤ ਕੀਤਾ ਹੈ। ਇਹ ਦਾਵਾ ਕੀਤਾ ਜਾ ਸਕਦਾ ਹੈ ਕਿ ਜਨ ਸੰਚਾਰ ਮਾਧਿਅਮਾਂ ਅਤੇ ਸਰਕਾਰ ਦਾ ਰਿਸ਼ਤਾ ਵਟਾਂਦਰੇ ਦੇ ਇੱਕ ਨਵੇਂ ਵਿਸ਼ੇ ਦੇ ਰੂਪ ਵਿੱਚ ਸਥਾਪਿਤ ਹੋਇਆ। ਪੱਤਰਕਾਰਿਤਾ ਦੇ ਸਿਖਲਾਈ ਕੇਂਦਰਾਂ ਅਤੇ ਅਕਾਦਮਿਕ ਸੰਸਥਾਵਾਂ ਵਿੱਚ ਸੋਧ ਦੀ ਪ੍ਰਵਿਰਤੀਦਾ ਤੇਜ਼ੀ ਨਾਲ ਵਿਕਾਸ ਦੇਖਿਆ ਗਿਆ। ਇਸਦੀਆਂ ਦੋ ਪ੍ਰਮੁੱਖ ਵਜ੍ਹਾ ਸਨ।ਇੱਕ ਤਾਂ ਰਾਜਨੀਤੀਵਾਨ ਦੇ ਰੂਪ ਵਿੱਚ ਨਰੇਂਦਰ ਮੋਦੀ ਅਤੇ ਉਸਦੀ ਪਾਰਟੀ ਦਾ ਜਨ ਸੰਚਾਰ ਮਾਧਿਅਮਾਂ ’ਤੇ ਚੁਣਾਵੀ ਸਫ਼ਲਤਾ ਲਈ ਨਿਰਭਰਤਾ ਦਾ ਵਧਣਾਹੈ। ਇਸ ਹੀ ਕ੍ਰਮ ਵਿੱਚ ਉਸਦੀਆਂ ਵਿਰੋਧੀ ਪਾਰਟੀਆਂ ਅਤੇ ਰਾਜਨੀਤੀਵਾਨਾਂ ਦੇ ਵਿੱਚ ਵੀ ਜਨ ਸੰਚਾਰ ਮਾਧਿਅਮਾਂ ਤੇ ਵੱਧਦੀ ਨਿਰਭਰਤਾ ਨੇ ਜਨ ਸੰਚਾਰ ਮਾਧਿਅਮਾਂ ਨੂੰ ਰਾਜਨੀਤਿਕ ਘਟਨਾ ਕਰਮਾਂ ਦਾ ਜ਼ਰੂਰੀ ਅਤੇ ਸੰਭਵਤ: ਸਭ ਤੋਂ ਮਹੱਤਵਪੂਰਣ ਹਿੱਸਾ ਬਣਾ ਦਿੱਤਾ। ਦੂਜਾ ਇਹ ਵੀ ਜਨਸੰਚਾਰ ਮਾਧਿਅਮਾਂ ਦੇ ਲਈ ਇੱਕ ਤਰਫਾ ਸੰਵਾਦ ਦੀ ਸਥਿਤੀਆਂ ਸਰਕਾਰ ਨੇ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ।ਯਾਨੀ ਸਰਕਾਰ ਨੇ ਜਨ ਸੰਚਾਰ ਮਾਧਿਅਮਾਂ ਨੂੰ ਆਪਣੇ ਅਨੁਕੂਲ ਹੀ ਬਣਾਈ ਰੱਖਣ ਦੀਆਂ ਯੋਜਨਾਵਾਂ ’ਤੇ ਜ਼ੋਰ ਦਿੱਤਾ। ਇਸ ਲਈ ਪੱਤਰਕਾਰਿਤਾ ਵਿੱਚ “ਬਰੀਫਿੰਗ” ਸਮੱਗਰੀ ਬਹੁਤਾਤ ਵਿੱਚ ਵਿਸਤਾਰਿਤ ਹੋਈ।
ਇੰਟਰਵਿਊ ਦਾ ਜ਼ਰੂਰੀ ਤੱਤ ਦੋ ਤਰਫਾ ਸੰਵਾਦ ਦੀਆਂ ਸਥਿਤੀਆਂ ਹੁੰਦੀਆਂ ਹਨ। ਸੰਵਾਦ ਲੋਕਤੰਤਰ ਦਾ ਸਭ ਤੋਂ ਵੱਧ ਮਹੱਤਵਪੂਰਣ ਗੁਣ ਹੈ। ਬਲਕਿ ਲੋਕਤੰਤਰ ਦੇ ਵਿਸਥਾਰ ਦੀ ਗਤੀ ਦੋ ਤਰਫਾ ਸੰਵਾਦ ਵਿੱਚ ਹੀ ਨਿਹਿਤ ਹੁੰਦੀ ਹੈ। ਇੱਕ ਤਰਫਾ ਸੰਵਾਦ ਦੀਆਂ ਸਥਿਤੀਆਂ ਦੀਆਂ ਯੋਜਨਾਵਾਂ ਪੱਤਰਕਾਰਿਤਾ ਵਿੱਚ ਉਸੇ ਦੇ ਅਨੁਰੂਪ ਪੇਸ਼ਕਾਰੀ ਦੀ ਉੱਨਤੀ ਅਤੇ ਪ੍ਰਕਿਰਿਆ ਦੀ ਜ਼ਰੂਰਤ ’ਤੇ ਜ਼ੋਰ ਦਿੰਦੀ ਹੈ। ਇਸ ਹੀ ਲੜੀ ਵਿੱਚ ਵਿਸ਼ਵ ਵਿਆਪੀ ਇੰਬੈਡੇਡ ਜਰਨਲਿਜ਼ਮ ਦੇ ਵਿਸਥਾਰ ਨੂੰ ਵੀ ਦੇਖਿਆ ਜਾ ਸਕਦਾਹੈ।(4)ਇੰਬੈਡੇਡ ਜਰਨਲਿਜ਼ਮ ਦਾ ਅਰਥ ਮਹਿਜ਼ ਕਿਸੇ ਦੇਸ਼ ’ਤੇ ਹਮਲੇ ਦੇ ਦੌਰਾਨ ਹਮਲਾਵਰ ਸੈਨਾ ਦੇ ਨਾਲ ਮੀਡੀਆ ਪ੍ਰਤੀਨਿਧੀਆਵਾਂ ਦੀ ਭਾਗੇਦਾਰੀ ਦੇ ਹੋਣ ਤੱਕ ਸੀਮਤ ਨਹੀਂ ਹੈ। ਚਰਿੱਤਰ ਵਿੱਚ ਇੰਬੈਡੇਡ ਅਤੇ ਰੂਪ ਵਿੱਚ ਜਰਨਲਿਜ਼ਮ ਦੇ ਵਿੱਚ ਇਸ ਅਵਧਾਰਨਾ ਨੂੰ ਵੱਖ ਕਰ ਕੇ ਦੇਖਿਆ ਜਾਣਾ ਚਾਹੀਦਾ ਹੈ।ਪੱਤਰਕਾਰਿਤਾ ਦੇ ਅੰਦਰ ਇੰਬੈਡੇਡ ਨੇ ਕਈ ਤਰੀਕੇ ਵਿਕਸਤ ਕੀਤੇ।
ਇੱਕ ਤਰਫ਼ਾ ਸੰਵਾਦ ਦੇ ਢਾਂਚੇ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਬਹਿਸ ਹੋਈ ਹੈ।ਮੈਕਬ੍ਰਾਇਡ ਕਮਿਸ਼ਨ ਦੀ ਰਿਪੋਰਟ ਦਾ ਆਧਾਰ ਅਜਿਹੀ ਹੀ ਬਹਿਸ ਸੀ। ਪਰ ਉਸ ਦਾ ਨਜ਼ਰੀਆ ਥੋੜਾ ਅਲੱਗ ਸੀ।ਉਹ ਸਵਤੰਤਰ ਅਤੇ ਸਰਵਭੋਮਿਕ ਰਾਸ਼ਟਰ ਬਨਾਮ ਸਾਮਰਾਜਵਾਦ ਦੇ ਸੰਦਰਭ ਵਿੱਚ ਇਸ ਬਹਿਸ ਨੂੰ ਇੱਕ ਆਕਾਰ ਦਿੰਦੀ ਹੈ ਅਤੇ ਦੁਨੀਆਂ ਦੇ ਸਾਹਮਣੇ ਉਸਦੇ ਸਿੱਟਿਆਂ ਨੂੰ ਪੇਸ਼ ਕਰਦੀ ਹੈ। ਪਰ ਕਿਸੇ ਰਾਸ਼ਟਰ ਦੇ ਅੰਦਰ ਵੀ ਇੱਕ-ਪਾਸੜ ਸੰਵਾਦ ਦੀਆਂ ਯੋਜਨਾਵਾਂ ਨੂੰ ਲਾਗੂ ਕਰਦੀ ਹੈ। ਕਿਸੇ ਵੀ ਸਵਤੰਤਰ ਰਾਸ਼ਟਰ ਦੇ ਅੰਦਰ ਸੰਵਾਦ ਦਾ ਅਜਿਹਾ ਹੀ ਢਾਂਚਾ ਵਿਕਸਿਤ ਕੀਤਾ ਜਾ ਸਕਦਾ ਹੈ ਜਿਹੋ ਜਿਹਾ ਸਮਰਾਜਵਾਦੀ ਦੇਸ਼ਾਂ ਦੁਆਰਾ ਕਰੇ ਜਾਣਦੀਆਂ ਸਥਿਤੀਆਂ ਰਹੀਆਂ ਹਨ। ਜਨ-ਸੰਚਾਰ ਮਾਧਿਅਮਾਂ ਦੇ ਪ੍ਰਸੰਗ ਵਿੱਚ ਕਿਸੇ ਇੱਕ ਰਾਸ਼ਟਰ ਦੇ ਅੰਦਰ ਦੋ ਵਿਰੋਧੀ ਧਾਰਨਾਵਾਂ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ।ਭਾਰਤ ਦਾ ਹੀ ਪ੍ਰਸੰਗ ਲੈ ਲਓ ਤਾਂ 1975 ‘ਚ ਆਪਾਤਕਾਲੀਨ ਘੋਸ਼ਣਾਅਤੇ ਉਸ ਦੇ ਮੱਦੇ-ਨਜ਼ਰ ਮੀਡੀਆ ਸੈਂਸਰਸ਼ਿੱਪ ਦਾ ਇੱਕ ਲੰਬਾ ਤਜ਼ਰਬਾ ਦੇਖਣ ਨੂੰ ਮਿਲਦਾ ਹੈ।
ਨਰਿੰਦਰ ਮੋਦੀ ਦੀ ਸਰਕਾਰ ਤੋਂ ਬਾਅਦ ਪੱਤਰਕਾਰਿਤਾ ਦਾ ਪੂਰਾ ਢਾਂਚਾ ਵੱਖ-ਵੱਖ ਪੱਧਰ ‘ਤੇ ਪ੍ਰਭਾਵਿਤ ਹੁੰਦਾ ਦਿਖਾਈ ਦਿੰਦਾ ਹੈ। ਇਸ ਪ੍ਰਭਾਵ ਖ਼ੇਤਰ ਵਿੱਚ ਮੀਡੀਆ ਸਮੱਗਰੀ ਦੀ ਪੇਸ਼ਕਾਰੀ ਅਤੇ ਉਸਦੇ ਰੂਪ ਵੀ ਆਉਂਦੇ ਹਨ। ਇਸਦੇ ਵਿੱਚ ਹੀ ਸਿਆਸੀ ਇੰਟਰਵਿਊ ਵੀ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੀ ਸ਼ੈਲੀਆਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦੁਆਰਾ ਦੇਸ਼ ਦੁਨੀਆ ਦੇ ਕਈ ਮੀਡੀਆ ਨੁਮਾਇੰਦਿਆਂ ਨੂੰ ਇੰਟਰਵਿਊ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਦੀ ਵੈਬਸਾਈਟ ‘ਤੇ ਇਨ੍ਹਾਂ ਇੰਟਰਵਿਊਆਂ ਦੇ ਵੇਰਵੇ ਦੇਖੇ ਜਾ ਸਕਦੇ ਹਨ।(5)
ਪਰ ਕੀਇੰਟਰਵਿਊ ਦੇ ਬੁਨਿਆਦੀ ਤੱਤ ਉਸ ਵਿੱਚ ਸ਼ਾਮਿਲ ਦਿਖਦੇ ਹਨ? ਕੀਇਹ ਇੰਟਰਵਿਊ ਦੀ ਸ਼ੈਲੀ ਵਿੱਚ ਪੇਸ਼ ਇੱਕ-ਪਾਸੜ ਗੱਲਬਾਤ ਦੀਆਂ ਸਥਿਤੀਆਂ ਨੂੰ ਉਲੀਕਦੇ ਹਨ?ਸਿਆਸੀ ਇੰਟਰਵਿਊ ਦੇ ਲਈ ਇਹ ਜ਼ਰੂਰੀ ਮੰਨਿਆ ਜਾਂਦਾ ਹੈ ਕਿ ਜਨ-ਸੰਚਾਰ ਮਾਧਿਅਮਾਂ ਦੇ ਪ੍ਰਤੀਨਿਧੀਆਂ ਨੂੰ ਗੱਲਬਾਤ ਕਰਨ ਦੀ ਖੁੱਲ੍ਹੀ ਅਤੇ ਪੂਰੀ ਛੂਟ ਹੁੰਦੀ ਹੈ।ਜਦੋਂ ਕੋਈ ਰਾਜਨੀਤੀਵਾਨ ਕਿਸੇ ਮੀਡੀਆ ਪ੍ਰਤੀਨਿਧੀ ਦੇ ਨਾਲ ਗੱਲਬਾਤ ਲਈ ਤਿਆਰ ਹੁੰਦਾ ਹੈ ਤਾਂ ਇਸਦਾ ਸੌਖਾ ਮਤਲਬ ਇਹ ਲਗਾਇਆ ਜਾਂਦਾ ਹੈ ਕਿ ਉਹ ਆਪਣੇ ਉੱਪਰ ਉੱਠਣ ਵਾਲੇ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬਾਂ ਨਾਲ ਲੋਕਾਂ ਨੂੰ ਸੰਬੋਧਿਤ ਕਰਨ ਲਈ ਤਿਆਰ ਹੈ। ਯਾਨੀ ਪੱਤਰਕਾਰਿਤਾ ਲਈ ਇੰਟਰਵਿਊ ਰੋਜ਼ਾਨਾਂ ਦੀ ਘਟਨਾ ਨਹੀਂ ਹੁੰਦੀ।ਸਿਆਸੀ ਇੰਟਰਵਿਊ ਨੂੰ ਪੱਤਰਕਾਰਿਤਾ ਦੇ ਅੰਦਰ ਇੱਕ ਵਿਸ਼ੇਸ਼ ਘਟਨਾ ਦੇ ਤੌਰ ’ਤੇ ਦੇਖਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਰਿੰਦਰ ਮੋਦੀ ਦੁਆਰਾ ਜਿੰਨੇ ਵੀ ਇੰਟਰਵਿਊ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਉਸ ਵਿੱਚ ਇੱਕ-ਪਾਸੜ ਗੱਲਬਾਤ ਦੀਆਂ ਸਥਿਤੀਆਂ ਦੀ ਜਾਣਕਾਰੀ ਦਾ ਸਰਵਜਨਿਕਕਰਣਪਹਿਲੀ ਵਾਰ ਉਨ੍ਹਾਂ ਦੇ ਵਿਦੇਸ਼ ਦੌਰੇ ਦੇ ਦੌਰਾਨ ਆਇਆ।“ਫ੍ਰਾਂਸ ਦੇ ਦੌਰੇ ਤੇ ਗਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਟਰਵਿਊ ਨੂੰ ਉੱਥੋਂ ਦੇ ਮਸ਼ਹੂਰ ਅਖਬਾਰ ‘Le Mond’ ਨੇ ਛਾਪਣ ਤੋਂ ਇਨਕਾਰ ਕਰ ਦਿੱਤਾ। “ਇਸਦੀ ਵਜ੍ਹਾ ਇਹ ਸੀ ਕਿ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਸੀ ਕਿ ਉਨ੍ਹਾਂ ਨੂੰ ਇੰਟਰਵਿਊ ਤੋਂ ਪਹਿਲਾਂ ਸਵਾਲ ਭੇਜ ਦਿੱਤੇ ਜਾਣ ਅਤੇ ਉਹ ਉਨ੍ਹਾਂ ਦਾ ਉੱਤਰ ਲਿਖ ਕੇ ਦੇਣਗੇ। ਅਖ਼ਬਾਰ ਇਸ ਦੇ ਲਈ ਤਿਆਰ ਨਹੀਂ ਸੀ। ਅਖ਼ਬਾਰ ਦੇ ਪ੍ਰਤੀਨਿਧੀ ਚਾਹੁੰਦੇ ਸੀ ਕਿ ਇੰਟਰਵਿਊ ਆਹਮਣੇ-ਸਾਹਮਣੇ ਬੈਠ ਕੇ ਕੀਤਾ ਜਾਵੇ। ਅਖ਼ਬਾਰ ਨੇ ਨਾ ਸਿਰਫ਼ ਇੰਟਰਵਿਊ ਕਰਨ ਤੋਂ ਇਨਕਾਰ ਕਰ ਦਿੱਤਾ ਬਲਕਿ ਇਹ ਗੱਲ ਪੂਰੀ ਦੁਨੀਆ ਨੂੰ ਵੀ ਦੱਸ ਦਿੱਤੀ।
ਇਸ ਗੱਲ ਦਾ ਖੁਲਾਸਾ ‘Le Mond’ ਦੇ ਦੱਖਣੀ ਏਸ਼ੀਆਈ ਪੱਤਰਕਾਰ ਜੂਲੀਅਨ ਬੁਵੀਸ਼ਾ ਨੇ ਟਵਿੱਟਰ ਤੇ ਕੀਤਾ। ਉਸਦੇ ਟਵਿੱਟਦੇ ਮੁਤਾਬਿਕ “ਸਾਨੂੰ ਦੱਸਿਆ ਗਿਆ ਸੀ ਕਿ ਨਰੇਂਦਰ ਮੋਦੀ ਸਵਾਲਾਂ ਦੇ ਜਵਾਬ ਲਿਖਕੇ ਦੇਣਗੇ ਨਾ ਕਿ ਸਾਹਮਣੇ ਬੈਠ ਕੇ, ਇਸ ਲਈ ‘Le Mond’ ਨੇ ਇੰਟਰਵਿਊ ਕਰਨ ਤੋਂ ਇਨਕਾਰ ਕਰ ਦਿੱਤਾ।” ਇਸ ਤੋਂ ਬਾਅਦ ਪੀ.ਐਮ.ਓ. ਨੇ ਦੂਸਰੇ ਅਖ਼ਬਾਰ “ਲਾਫ਼ਿਗਾਰ” ਨਾਲਇਸ ਇੰਟਰਵਿਊ ਲਈ ਗੱਲ ਕੀਤੀ। ਇਹਅਖ਼ਬਾਰ ‘Le Mond’ ਦਾ ਵਿਰੋਧੀ ਅਖ਼ਬਾਰ ਹੈ। ਇਸ ਤੋਂ ਇਲਾਵਾ ‘Le Figar’ ਸੋਸਪ੍ਰੇਸੇ ਦਾ ਅਖ਼ਬਾਰ ਹੈ ਜੋ ‘ਦਸੋ’ ਦੀ ਕੰਪਨੀ ਹੈ।‘ਦਸੋ’ ਉਹ ਕੰਪਨੀ ਹੈ ਜੋ ਭਾਰਤ ਨੂੰ 126 Rafale ਲੜਾਕੂ ਜਹਾਜ਼ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੇ ਵੀ ਪੀ.ਐਮ.ਓ.ਨੇ ਮੋਦੀ ਦੇ ਇੰਟਰਵਿਊ ਲਈ ਸਵਾਲ ਪਹਿਲਾਂ ਦੇਣ ਅਤੇ ਉਨ੍ਹਾਂ ਦੇ ਜਵਾਬ ਲਿਖਤੀ ਦੇਣ ਦੀ ਗੱਲ ਕੀਤੀ ਸੀ।”(6)
ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਸੰਵਾਦ ਦੀ ਜਗ੍ਹਾ ਮੀਡੀਆ ਨੂੰ ਆਪਣੀ ਸਮੱਗਰੀ ਲਈ ਇਸਤੇਮਾਲ ਕਰਨ ਦਾ ਇੱਕ ਢਾਂਚਾ ਵਿਕਸਿਤ ਕਰਨ ਦੀ ਕੋਸ਼ਿਸ਼ ਦੇਖਦੀ ਰਹੀ ਹੈ।ਕਈ ਮੀਡੀਆ ਕਰਮੀਆਂ ਨੇ ਇਸ ਪੂਰੇ ਢਾਂਚੇ ਨੂੰ ਸੰਕੇਤਕ ਰੂਪ ਵਿੱਚ ਆਪਣੇ ਸ਼ਬਦਾਂ ਵਿੱਚ ਪ੍ਰਗਟ ਕੀਤਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪਿਛਲੇ ਇੱਕ ਸਾਲ ਦੇ ਕਾਰਜਕਾਲ ਵਿੱਚ ਉਨ੍ਹਾਂ ਦਾ ਮੀਡੀਆ ਪ੍ਰਤੀ ਨਜ਼ਰੀਆ ਸਭ ਤੋਂ ਜ਼ਿਆਦਾ ਚੌਂਕਾਉਣ ਵਾਲਾ ਅੰਤਰ ਵਿਰੋਧ ਹੈ।ਆਜ਼ਾਦੀ ਤੋਂ ਬਾਅਦ ਹਾਲੇ ਤੱਕ ਕੋਈ ਵੀ ਪ੍ਰਧਾਨ ਮੰਤਰੀ ਆਪਣੇ ਚਰਿੱਤਰ ਨੂੰ ਲੈ ਕੇ ਉਨ੍ਹਾਂ ਜਿੰਨਾ ਚਿੰਤਤ ਰਹਿਣ ਵਾਲਾ ਨਹੀਂ ਹੋਇਆ।ਉਨ੍ਹਾਂ ਦਾ ਇਹ ਹੀ ਰਵੱਈਆ ਉਨ੍ਹਾਂ ਨੂੰ ਪੱਤਰਕਾਰਾਂ ਤੋਂ ਦੂਰ ਰੱਖਦਾ ਹੈ। ਇਸ ਲਈ ਪੱਤਰਕਾਰਾ ਨਾਲ ਉਨ੍ਹਾਂ ਵਰਗਾ ਬੇਰਹਿਮ ਵਿਵਹਾਰ ਹਾਲੇ ਤੱਕ ਕਿਸੇ ਦਾ ਵੀ ਨਹੀਂ ਰਿਹਾ।
ਮੋਦੀ ਦੀ ਸਫ਼ਲਤਾ ਵਿੱਚ ਇਹ ਵਿਰੋਧਾਭਾਸ ਰਾਸਤੇ ਵਿੱਚ ਨਹੀਂ ਆ ਰਿਹਾ ਹੈ। 2002 ਦੇ ਸੰਪ੍ਰਦਾਇਕ ਦੰਗਿਆਂ ਦੇ ਸਾਏ ਵਿੱਚ ਉਨ੍ਹਾਂ ਦੀ ਮੀਡੀਆ ਰਣਨੀਤੀ ਨੇ ਗੁਜਰਾਤ ਵਿੱਚ ਕਮਾਲ ਦਿਖਾਇਆ ਹੈ। ਮੁੱਖ ਮੰਤਰੀ ਦੇ ਤੌਰ ‘ਤੇ ਉਨ੍ਹਾਂ ਨੇ ਆਪਣੇ ਕਾਰਜਕਾਲ ’ਚ ਪੱਤਰਕਾਰਾਂ ਖ਼ਾਸ ਕਰਕੇ ਅੰਗਰੇਜ਼ੀ-ਭਾਸ਼ਾ ਮੀਡੀਆ ਨੂੰ ਵਿਵਹਾਰਿਕ ਤੌਰ ਤੇ ਗਾਂਧੀ ਨਗਰ ਵਿੱਚ ਸਕੱਤਰੇਤ ਤੋਂ ਦੂਰ ਹੀ ਰੱਖਿਆ।ਮੰਤਰੀਆਂ ਨੂੰ ਵੀ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।
ਅਸਲ ਵਿੱਚ ਉਨ੍ਹਾਂ ਨੇ ਵੀ ਕਦੇ ਕੋਈ ਸੁਹਿੱਤ ਪੱਤਰਕਾਰ ਵਾਰਤਾ ਨਹੀਂ ਬੁਲਾਈ, ਇੱਕੇ-ਦੁੱਕੇ ਨੂੰ ਇਕੱਲੀ ਇੰਟਰਵਿਊ ਹੀ ਦਿੱਤੀ ਹੈ।ਹਾਲੇ ਪੱਤਰਕਾਰਾਂ ਨੂੰ ਉਨ੍ਹਾਂ ਦੇ ਪੀ.ਆਰ.ਓ. ਜਗਦੀਸ਼ ਠੱਕਰ ਦੁਆਰਾ ਬਣਾਈ ਪ੍ਰੈਸ ਰਿਲੀਜ਼ ਦੀਆਂ ਖ਼ਬਰਾਂ ਲੈਣੀਆਂ ਹੁੰਦੀਆ ਹਨ।ਮੋਦੀ ਨੂੰ ਉਨ੍ਹਾਂ ਦੇ ਆਪਣੇ ਰਾਜ ਵਿੱਚ ਚੁਣਾਵੀ ਜਿੱਤ ਨੇ ਇਹ ਰਾਸਤਾ ਦਿਖਾਇਆ ਕਿ ਉਹ ਰਵਾਇਤੀ ਮੀਡੀਆ ਦੀ ਪ੍ਰਭੂਸੱਤਾ ਨੂੰ ਕੁਚਲਦੇ ਹੋਏ ਵੀ ਅੱਗੇ ਵਧ ਸਕਦੇ ਹਨ।2014 ਦੀ ਸੰਸਦੀ ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਉਨ੍ਹਾਂ ਨੇ ਇਸ ਗੱਲ ਦਾ ਠੋਸ ਮੁਲਾਂਕਣ ਕੀਤਾ ਕਿ ਕਿਹੜੇ ਤਰੀਕੇ ਨਾਲ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਇਆ ਜਾ ਸਕਦਾ ਹੈ ਅਤੇ ਇਸ ਲਈ ਉਨ੍ਹਾਂ ਨੇ ਵੱਡੇ ਪੈਮਾਨੇ ਤੇ ਜਨ-ਸਭਾਵਾਂ ਕੀਤੀਆਂ ਜਾਂ ਜਨ-ਸਭਾਵਾਂ ਵਿੱਚ ਪ੍ਰਤੀਕ ਦੇ ਤੌਰ ਤੇ ਮੌਜੂਦ ਰਹੇ– ਉਹ ਜਾਣਦੇ ਸੀ ਕਿ ਇਸ ਨਾਲ ਭਾਰੀ ਕਵਰੇਜ਼ ਮਿਲੇਗੀ।ਇਸ ਵਜ੍ਹਾ ਕਰਕੇ ਪ੍ਰੇਸ਼ਾਨ ਕਰਨ ਵਾਲੇ ਪੱਤਰਕਾਰਾਂ ਨੂੰ ਮਿਲੇ ਜੁਲੇ ਬਿਨ੍ਹਾਂ ਵੀ ਉਨ੍ਹਾਂ ਦਾ ਕੰਮ ਚੱਲ ਗਿਆ।
ਇਸੀ ਮੁਸ਼ਕਿਲ ਤੋਂ ਬਚਣ ਦਾ ਦੂਜਾ ਤਰੀਕਾ ਸੀ ਕਿ ਸ਼ੋਸ਼ਲ ਮੀਡੀਆ ਨੂੰ ਵੱਡੇ ਪੈਮਾਨੇ ਤੇ ਇਸਤੇਮਾਲ ਕੀਤਾ ਜਾਏ ਜੋ ਸਿੱਧਾ, ਬਿਨ੍ਹਾਂ ਕਿਸੇ ਰੁਕਾਵਟ ਜਾਂ ਸ਼ਰਤ ਦੇ ਮੁਫ਼ਤ ’ਚ ਘੱਟੋ-ਘੱਟ ਉਨ੍ਹਾਂ ਲੋਕਾਂ ਤੱਕ ਪਹੁੰਚ ਸਕਦੀ ਹੈ ਜਿਨ੍ਹਾਂ ਕੋਲ ਫ਼ੋਨ ਹੈ। ਤੇਜ਼ ਰਫ਼ਤਾਰ ਵਾਲੀ ਰਾਜਨੀਤਿਕ ਦੁਕਾਨਦਾਰੀ (ਮਾਰਕੀਟਿੰਗ) ਲੋਕਤੰਤਰਿਕ ਰਾਜੀਨੀਤੀ ਦੇ ਲਈ ਆਪਣੇ ਆਪ ਵਿੱਚ ਅਨੋਖੀ ਗੱਲ ਸੀ,ਅਤੇ ਇਸਦਾ ਨਤੀਜਾ ਵੀ ਅਨੋਖਾ ਹੀ ਰਿਹਾ – ਭਾਜਪਾ ਦੀ ਚਮਤਕਾਰੀ ਜਿੱਤ। ਇਸ ਤੇ ਤਾਂ ਕੋਈ ਸ਼ੱਕ ਨਹੀਂ ਕਰ ਸਕਦਾ ਕਿ ਇਸ ਜਿੱਤ ਦੀ ਇੱਕਲੀ ਵਜ੍ਹਾ ਮੋਦੀ ਦੀ ਸ਼ਖ਼ਸੀਅਤ, ਭਾਸ਼ਣਬਾਜ਼ੀ ਦਾ ਅੰਦਾਜ਼ ਅਤੇ ਚੰਗੀ ਮੀਡੀਆ ਰਣਨੀਤੀ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਵੀ ਉਹ ਉਨ੍ਹਾਂ ਹੀ ਤਿੰਨ ਨੁਸਖਿਆਂ ਨੂੰ ਅਜ਼ਮਾ ਰਹੇ ਹਨ।
ਆਪਣੇ ਪੁਰਖਿਆਂ ਦੇ ਉਲਟ ਉਨ੍ਹਾਂ ਨੇ ਕੁਝ ਵਿਦੇਸ਼ੀ ਪੱਤਰਕਾਰਾਂ ਨੂੰ ਇੰਟਰਵਿਊ ਦਿੱਤਾ।ਆਪਣੀਆਂ ਵਿਦੇਸ਼ੀ ਯਾਤਰਾਵਾਂ ਵਿੱਚ ਵਿੱਚ ਸਿਰਫ਼ ਸਰਕਾਰੀ ਮਲਕੀਅਤ ਵਾਲੇ ਮੀਡੀਆ ਸੰਸਥਾਵਾਂ ਦੇ ਸੰਵਾਦਦਾਤਾਵਾਂ ਨੂੰ ਨਾਲ ਲੈ ਜਾਂਦੇ ਹਨ। ਉਨ੍ਹਾਂ ਦੇ ਮਹੀਨਾਵਾਰ ਰੇਡੀਓ ਪ੍ਰਸਾਰਨ ਵਿੱਚ ਸ੍ਰੋਤਿਆਂ ਦੇ ਸਵਾਲਾਂ ਲਈ ਕੋਈ ਜਗ੍ਹਾ ਨਹੀਂ ਹੈ। ਹੁਣ ਜਾ ਕੇ ਉਨ੍ਹਾਂ ਨੇ ਆਪਣੇ ਮੰਤਰੀਆਂਨੂੰ ਇਹ ਕਿਹਾ ਹੈ ਕਿ ਉਹ ਪਿਛਲੇ ਮਹੀਨੇ ਦੀਆਂ ਪ੍ਰਾਪਤੀਆਂ ਬਾਰੇ ਇੰਟ ਦੇਣ।
ਪਿਛਲੇ ਇੱਕ ਸਾਲ ਦੇ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਤਿੱਖੀ ਗਿਰਾਵਟ ਆਈ ਹੈ, ਪਰ ਹਾਲੇ ਵੀ ਇਹ ਜ਼ਿਆਦਾ ਹੀ ਹੈ। ਰਵਾਇਤੀ ਮੀਡੀਆ ਦੇ ਲਈ ਸਾਫ਼ ਸੰਦੇਸ਼ ਹੈ ਕਿ ਲੋਕਤੰਤਰ ਦੇ ਚੌਥੇ ਥੰਮ ਦੇ ਦਾਅਵੇ ਦੀਆਂ ਧੱਜੀਆਂ ਉੜਾ ਦੇਓ। ਮੀਡੀਆ ਦਾ ਮਾਧਿਅਮ ਹੀ ਉਨ੍ਹਾਂ ਦਾ ਸੁਨੇਹਾ ਹੈ।(7)
“ਸਾਫ਼ ਜਿਹੀ ਗੱਲ ਹੈ, ਮੋਦੀ ਸਵਤੰਤਰ ਅਤੇ ਨਿੱਜੀ ਮੀਡੀਆ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਉਹ ਲੋਕਾਂ ਨੂੰ ਸੰਬੋਧਿਤ ਕਰਨ ਲਈ ਦੂਰਦਰਸ਼ਨ, ਆਕਾਸ਼ਬਾਣੀ(ਮਨ ਕੀ ਬਾਤ) ਜਾਂ ਆਪਣੇ ਟਵਿੱਟਰ ਨੂੰ ਤਰਜੀਹ ਦਿੰਦੇ ਹਨ। ਜਦੋਂ ਵਿਦੇਸ਼ ਜਾਂਦੇ ਹਨ ਤਾਂ ਸਿਰਫ਼ ਦੂਰਦਰਸ਼ਨ ਅਤੇ ਏ.ਐਨ.ਆਈ. ਉਨ੍ਹਾਂ ਨਾਲ ਹੁੰਦਾ ਹੈ ਅਤੇ ਕਦੇ ਕਦਾਰ ਜੇ ਉਹ ਭਾਰਤ ਦੇ ਜ਼ਿਆਦਾ ਲੋਕਾਂ ਤੱਕ ਪਹੁੰਚਣ ਚਾਹੁੰਦੇ ਹੋਣ ਤਾਂ ਪੀ.ਟੀ.ਆਈ. ਵੀ ਨਾਲ ਜਾਂਦਾ ਹੈ। ਜੋ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਕਵਰ ਕਰਦੇ ਹਨ ਉਨ੍ਹਾਂ ਸਭ ਨੂੰ ਪ੍ਰੈੱਸ ਰਿਲੀਜ਼ ਫੜ੍ਹਾ ਦਿੱਤੀ ਜਾਂਦੀ ਹੈ।ਸਾਰੀਆਂ ਖ਼ਬਰਾਂ ਉਨ੍ਹਾਂ ਦੇ 70 ਸਾਲ ਦੇ ਪੁਰਾਣੇ ਸਹਿਯੋਗੀ ਜਗਦੀਸ਼ ਠੱਕਰ ਦੀ ਮੁੱਠੀ ਵਿੱਚ ਕੈਦ ਹੁੰਦੀਆਂ ਹਨ, ਜਿਨ੍ਹਾਂ ਦੇ ਬਾਰੇ ਬਿਜ਼ਨਸ ਸਟੈਂਡਰਡ ਦਾ ਕਹਿਣਾ ਹੈ ਕਿ “ਉਨ੍ਹਾਂ ਵਿੱਚ ਇਹ ਵਿਲਖਣ ਪ੍ਰਤਿਭਾ ਹੈ ਕਿ ਉਹ ਕਿਸੇ ਵੀ ਜਾਣਕਾਰੀ ਨੂੰ ਅਜਿਹੇ ਹੱਥਾਂ ਵਿੱਚ ਨਹੀਂ ਜਾਣ ਦਿੰਦੇ ਜਿੱਥੇ ਉਸ ਦਾ ਹੋਣਾ ਠੀਕ ਨਹੀਂ ਹੈ।”ਪੀ.ਐਮ.ਓ. ਬੀਟ ਕਵਰ ਕਰਨ ਵਾਲੇ ਸੰਵਾਦਦਾਤਾਵਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਠੱਕਰ ਨਾ ਤਾਂ ਕਿਸੇ ਸੁਨੇਹੇ ਦਾ ਜਵਾਬ ਦਿੰਦੇ ਹਨ ਅਤੇ ਨਾਂ ਹੀ ਕਿਸੇ ਫੋਨ ਦਾ।”ਪੀ.ਐਮ.ਓ. ਨੂੰ ਕਵਰ ਕਰਨ ਵਾਲੇ ਇੱਕ ਸੀਨੀਅਰ ਪੱਤਰਕਾਰ ਕਿ ਕਹਿਣਾ ਹੈ ਕਿ ਮਨਮੋਹਨ ਅਤੇ ਮੋਦੀ ਦੀ ਮੀਟਿੰਗ ਬਾਰੇ ਉਦੋਂ ਤੱਕ ਕੋਈ ਨਹੀਂ ਜਾਣ ਸਕਦਾ ਜਦੋਂ ਤੱਕ ਮੋਦੀ ਖ਼ੁਦ ਟਵੀਟ ਨਾ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਪੀ.ਐਮ.ਓ. ਬੀਟ ਖ਼ਤਮ ਹੋ ਰਹੀ ਹੈ।(8)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਟਰਵਿਊ ਦੀ ਇੱਕ ਸ਼ੈਲੀ ਨੂੰ ਵਿਕਸਿਤ ਕਰਨ ਦੀ ਯੋਜਨਾ ਨੂੰ ਅੰਜਾਮ ਦਿੱਤਾ ਹੈ।ਇੰਟਰਵਿਊ ਦੇ ਨਾਲ ਖੁੱਲੀ ਗੱਲਬਾਤ ਦੇ ਲਈ ਦੋ ਤਰਫੀ ਤਿਆਰੀ ਦੀ ਸਥਿਤੀ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ।ਇਹ ਕਹਿਣਾ ਵੀ ਉਚਿਤ ਹੋ ਸਕਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਦੇ ਕਾਰਜਕਾਲ ਵਿੱਚ ਪੱਤਰਕਾਰਿਤਾ ਵਿੱਚ ਸਿਆਸੀ ਇੰਟਰਵਿਊ ਦੇ ਅੰਤ ਦਾ ਐਲਾਨ ਕੀਤਾ ਗਿਆ ਹੈ। 1990 ਦੇ ਕਰੀਬ ਜੋ ਇੰਟਰਵਿਊ ਦੇ ਲਈ ਵਿਸਥਾਰ ਦੇ ਸਮੇਂ ਦੇ ਰੂਪ ਵਿੱਚ ਚਿੰਨਿਤ ਕੀਤਾ ਜਾਂਦਾ ਸੀ ਉਸਦੀ ਮਿਆਦ ਬਹੁਤ ਛੋਟੀ ਰਹੀ ਹੈ। ਕਿਉਂਕਿ ਭਾਰਤ ਵਿੱਚ 1995 ਦੇ ਆਸ-ਪਾਸ ਵਿਸ਼ਵੀਕਰਨ ਅਤੇ ਉਸ ਦੀਆਂ ਆਰਥਿਕ ਨੀਤੀਆਂ ਦੇ ਅਸਰ ਵਿੱਚ ਪੱਤਰਕਾਰਿਤਾ ਦਿਖਣ ਲੱਗੀ ਹੈ। ਪੱਤਰਕਾਰਿਤਾ ਦੇ ਰਾਹੀਂ ਪ੍ਰਗਟਾਵੇ ਦੇ ਵਿਭਿੰਨ ਵੀ ਉਸੇ ਤਰ੍ਹਾਂ ਨਾਲ ਪ੍ਰਭਾਵਿਤ ਲੱਗਦੇ ਹਨ।ਭਾਰਤ ਵਿੱਚ ਇੱਕ ਦੂਜੇ ਦੀਆਂ ਵਿਰੋਧੀ ਹੋਣ ਦਾ ਦਾਵਾ ਕਰਨ ਵਾਲੀਆਂ ਦੋਨੋਂ ਹੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਵਿਸ਼ਵੀਕਰਨ ਅਤੇ ਉਸਦੀਆਂ ਆਰਥਿਕ ਨੀਤੀਆਂ ਦੀਆਂ ਜ਼ੋਰਦਾਰ ਸਮਰਥਕ ਰਹੀਆਂ ਹਨ।ਬਲਕਿ ਆਰਥਿਕ ਨੀਤੀਆਂ ਨੂੰ ਲਾਗੂ ਕਰਨ ’ਚ ਪਿੱਛੇ ਰਹਿਣ ਦੀ ਤੋਹਮਤ ਲਗਾ ਕੇ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨੂੰ ਆਪਣੀ ਸਿਆਸੀ ਸਫ਼ਲਤਾ ਮੰਨਦੀਆਂ ਰਹੀਆਂ ਹਨ। ਨਰਿੰਦਰ ਮੋਦੀ ਦੀ ਸਰਕਾਰ ਤੋਂ ਪਹਿਲਾਂ ਮਨਮੋਹਣ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਦੌਰਾਨ ਵੀ ਦੋ ਤਰਫ਼ਾ ਸੰਵਾਦ ਦੇ ਰੂਪ ਪ੍ਰਭਾਵਿਤ ਹੁੰਦੇ ਰਹੇ ਹਨ।ਪ੍ਰਧਾਨ ਮੰਤਰੀ ਦੀ ਪ੍ਰੈੱਸ ਕਾਨਫਰੰਸ ਵਿੱਚ ਮੀਡੀਆ ਕਰਮੀਆਂ ਦਾ ਸਵਾਲਾਂ ਦੇ ਲਈ ਚੁਣਨਾ ਅਤੇ ਸਵਾਲਾਂ ਨੂੰ ਕਾਨਫਰੰਸ ਦੇ ਸਮੇਂ ਤੋਂ ਪਹਿਲਾਂ ਹੀ ਜਾਣ ਲੈਣ ਦਾ ਅਭਿਆਸ ਇਸ ਦੌਰਾਨ ਵਿਕਸਿਤ ਹੋਇਆ।
ਪ੍ਰਧਾਨ ਮੰਤਰੀ ਨੇ ਦਿੱਤੇ ਗਏ ਦੁਆਰਾ ਦਿੱਤੇ ਗਏ ਇੰਟਰਵਿਊ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਪੱਤਰਕਾਰਿਤਾ ਦੇ ਵਿੱਚ ਸਵਾਲਾਂ ਅਤੇ ਜਵਾਬਾਂ ਜਾਂ ਉਸ ਤੇ ਅਧਾਰਿਤ ਖ਼ਬਰ ਦੀ ਪੇਸ਼ਕਾਰੀ ਦਾ ਇੱਕ ਰੂਪ ਜ਼ਰੂਰ ਦਿਖਦਾ ਹੈ ਪਰ ਆਪਣੇ ਚਰਿੱਤਰ ਵਿੱਚ ਉਹ ਬ੍ਰੀਫ਼ਿੰਗ ਹੀ ਦਿਖਦੀ ਹੈ।ਭਾਵ ਜਵਾਬ ਦੇਣ ਵਾਲੇ ਨੇ ਹੀ ਸਵਾਲ ਤਹਿ ਕੀਤੇ ਹੋਣ। ਦੂਸਰੇ ਅਰਥਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਿਆਸਤਦਾਨਾਂ ਨੂੰ ਦੇਸ਼ ਦੇ ਲੋਕਾਂ ਨੂੰ ਇੰਟਰਵਿਊ ਦੇ ਰੂਪ ਵਿੱਚ ਸੰਬੋਧਿਤ ਕਰਨ ’ਚ ਲਗਦਾ ਹੈ ਕਿ ਉਹ ਇਸ ਨਾਲ ਜ਼ਿਆਦਾ ਜਮਹੂਰੀ ਹੋਣ ਦਾ ਦਾਅਵਾ ਕਰ ਸਕਣਗੇ। ਜਵਾਬ ਦੇਣ ਦੇ ਲਈ ਸਵਾਲਾਂਦੀ ਤਿਆਰੀ ਦੀ ਇਹ ਇੱਕ ਪੁੱਠੀ ਪ੍ਰਕਿਰਿਆ ਤਿਆਰ ਹੁੰਦੀ ਦਿਖਦੀ ਹੈ।
ਫ੍ਰਾਂਸ ਵਿੱਚ ‘Le Mond’ ਦੇਪ੍ਰਧਾਨ ਮੰਤਰੀ ਮੋਦੀ ਦੇ ਇੰਟਰਵਿਊ ਦੇ ਲਈ ਸਵਾਲਾਂ ਨੂੰ ਲਿਖਤੀ ਵਿੱਚ ਦੇਣ ਤੋਂ ਇਨਕਾਰ ਕਰਨ ਦੀ ਘਟਨਾ ਤੋਂ ਠੀਕ ਪਹਿਲਾਂ ਭਾਰਤ ਵਿੱਚ ਮੀਡੀਆ ਪ੍ਰਤੀਨਿਧੀਆਂ ਅਤੇ ਨਰਿੰਦਰ ਮੋਦੀ ਦੇ ਨਾਲ ਸਵਾਲਾਂ ਅਤੇ ਜਵਾਬਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਉਸਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਕਿ ਇਹ ਇੰਟਰਵਿਊ ਦੇ ਮਿਆਰ ਅਤੇ ਸਿਧਾਂਤਾਂ ਦੇ ਕਿਸ ਤਰ੍ਹਾਂ ਨਾਲ ਅਨੁਰੂਪ ਹੈ।(9)
ਨਰਿੰਦਰ ਮੋਦੀ ਦੇ ਕਾਰਜਕਾਲ ਦਾ ਪੱਤਰਕਾਰਿਤਾ ਦੇ ਸਥਾਪਿਤ ਕਦਰਾਂ ਅਤੇ ਅਭੀਵਿਅਕਤੀ ਦੇ ਰੂਪ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਗਹਿਰਾ ਸ਼ੋਧ ਕਰਿਆ ਜਾ ਸਕਦਾ ਹੈ।
ਹਵਾਲਾ:
1.ਅੰਦਰੂਨੀ ਆਪਾਤਕਾਲ ਦੇ ਦੌਰਾਨ ਪ੍ਰਚਾਰ ਮਾਧਿਅਮਾਂ ਦੇ ਦੁਰਉਪਯੋਗ ਦੇ ਬਾਰੇ ਵਿੱਚ ਸ਼ਵੇਤ ਪੱਤਰ, ਅਗਸਤ 1977


