By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੈਰਿਸ ਹਮਲੇ ਦੇ ਪਿੱਛੇ ਅਸਲੀਅਤ ਨੂੰ ਸਮਝਦਿਆਂ !
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਪੈਰਿਸ ਹਮਲੇ ਦੇ ਪਿੱਛੇ ਅਸਲੀਅਤ ਨੂੰ ਸਮਝਦਿਆਂ !
ਨਜ਼ਰੀਆ view

ਪੈਰਿਸ ਹਮਲੇ ਦੇ ਪਿੱਛੇ ਅਸਲੀਅਤ ਨੂੰ ਸਮਝਦਿਆਂ !

ckitadmin
Last updated: July 23, 2025 9:42 am
ckitadmin
Published: February 26, 2016
Share
SHARE
ਲਿਖਤ ਨੂੰ ਇੱਥੇ ਸੁਣੋ

– ਸਚਿੰਦਰਪਾਲ ਪਾਲੀ

ਹਾਲ ਹੀ ਵਿੱਚ ਆਈ.ਐਸ.ਆਈ.ਐਸ.ਨੇ ਫ੍ਰਾਂਸ (ਪੈਰਿਸ) ਦੇ ਲੋਕਾਂ ‘ਤੇ ਇੱਕ ਆਤਮਘਾਤੀ ਹਮਲਾ ਕੀਤਾ ਹੈ।ਇਹ ਹਮਲਾ ਮਨੁੱਖਤਾ ਦੇ ਚਿਹਰੇ ‘ਤੇ ਇੱਕ ਕਾਲਾ ਧੱਬਾ ਹੈ।ਸਾਨੂੰ ਆਈ.ਐਸ.ਆਈ.ਐਸ.ਦੇ ਇਸ ਸ਼ਰਮਨਾਕ ਹਮਲੇ ਦੀ ਨਿੰਦਾ ਕਰਨੀ ਚਾਹੀਦੀ ਹੈ।ਜਦੋਂ ਅਸੀਂ ਅਜਿਹੇ ਹਮਲੇ ਦੀ ਨਿੰਦਾ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸੰਸਾਰ ਵਿੱਚ ਸਾਰੇ ਕਿਸਮ ਦੀ ਧਾਰਮਿਕ ਕੱਟੜਤਾ ਦੀ ਨਿੰਦਾ ਵੀ ਜ਼ਰੂਰ ਕਰਨੀ ਚਾਹੀਦੀ ਹੈ ਫ਼ਿਰ ਚਾਹੇ ਉਹ ਕੱਟੜਤਾ ਇਸਲਾਮ, ਇਸਾਈ, ਸਿੱਖ ਜਾਂ ਹਿੰਦੂ ਧਰਮ ਵਿੱਚ ਹੀ ਹੋਵੇ।ਅਜਿਹੇ ਹਮਲੇ ਸਾਡੇ ਮਨਾਂ ਵਿੱਚ ਕੁਝ ਸਵਾਲ ਜ਼ਰੂਰ ਪੈਦਾ ਕਰਦੇ ਹਨ ਕਿ ਆਖਿਰ ਅਜਿਹਾ ਵਾਪਰਦਾ ਕਿਉਂ ਹੈ?

ਜੇਕਰ ਅਸੀਂ ਪੱਛਮੀ ਚੌਧਰਵਾਜੀ ਦੇ ਇਤਿਹਾਸ ਨੂੰ ਫਰੋਲਣ ਲੱਗੀਏ ਤਾਂ ਸਾਨੂੰ ਸਾਮਰਾਜਵਾਦ ਦੇ ਇਤਿਹਾਸ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਇਸ ਤਰ੍ਹਾਂ ਦੇ ਹਮਲਿਆਂ ਪਿੱਛੇ ਮੁੱਖ ਦੋਸ਼ੀ ਹੈ। ਮਨੁੱਖਤਾ ਦੀ ਨਸਲਕੁਸ਼ੀ ਪੱਛਮੀ ਦੇਸ਼ਾਂ (ਸਾਮਰਾਜਵਾਦੀ ਦੇਸ਼ਾਂ) ਦੁਆਰਾ ਕੀਤੀ ਜਾਂਦੀ ਰਹੀ ਹੈ।(ਅਤੇ ਹਾਲੇ ਤੱਕ ਵੀ ਕੀਤੀ ਜਾਂਦੀ ਹੈ) ਉਹ ਤੀਜੀ ਦੁਨੀਆ ਦੇ ਦੇਸ਼ਾਂ ਦੇ ਕੁਦਰਤੀ ਸਰੋਤਾਂ ਦੀ ਲੁੱਟ ਲਈ ਉਨ੍ਹਾਂ ’ਤੇ ਹਮਲਾ ਕਰਦੇ ਰਹੇ ਹਨ।

 

 

ਤੀਜੀ ਦੁਨੀਆ ਦੇ ਲੋਕਾਂ ਖਿਲਾਫ਼ ਬਹੁਤ ਸਾਰੇ ਯੁੱਧ ਅਤੇ ਹਮਲੇ ਲੜੇ ਗਏ ਹਨ। ਉਦਾਹਰਨ ਲਈ, Guenter Lewy ਦੇ ਅਨੁਮਾਨ ਅਨੁਸਾਰ, 1978 ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਵਿੱਚ 1965-1974 ਦੇ ਸਮੇਂ ਦੌਰਾਨ ਕੁੱਲ 1313000 ਕਤਲ ਹੋਏ, ਉਸ ਸਮੇਂ ਅਮਰੀਕਾ ਵੀਅਤਨਾਮ ਜੰਗ ਵਿਚ ਲੱਗਾ ਹੋਇਆ ਸੀ। (1) ਅਤੇ ਇੱਕ ਹੋਰ ਅੰਕੜਾ ਇਹ ਕਹਿੰਦਾ ਹੈ ਕਿ ਵੀਅਤਨਾਮੀ ਫੌਜੀਆਂ ਅਤੇ ਨਾਗਰਿਕਾਂ ਦੀਆਂ 15 ਲੱਖ ਤੋਂ 38 ਲੱਖ ਤੱਕ ਮੌਤਾਂ ਹੋਈਆਂ ਹਨ,ਅਮਰੀਕਾ ਦੁਆਰਾ ਕੰਬੋਡੀਆ ਮੁਹਿੰਮ ਦੇ ਨਤੀਜੇ ਵਜੋਂ 6 ਤੋਂ 8 ਲੱਖ ਤੱਕ ਕਤਲ ਹੋਏ ਅਤੇ ਲਾਉਟੀਅਨ ਜੰਗ ਵਿੱਚ 10 ਲੱਖ ਮੌਤਾਂ ਦਾਅੰਦਾਜਾ ਹੈ।(2) 9/11 ਦੇ ਹਮਲੇ ਤੋਂ ਬਾਅਦ 2011 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅੰਦਾਜੇ ਮੁਤਾਬਿਕ,ਅਮਰੀਕਾ ਦੇ ਇਰਾਕ ਵਿੱਚ ਹਮਲੇ ਦੇ ਨਤੀਜੇ ਵਜੋਂ ਲੱਗਭਗ 5 ਲੱਖ ਇਰਾਕੀ ਲੋਕ ਮਾਰੇ ਗਏ ਹਨ।(3) ਇੱਕ ਕੰਜ਼ਰਵੇਟਿਵ ਪ੍ਰੀਸ਼ਦ ਨੇ ਵਿਦੇਸ਼ੀ ਸੰਬੰਧਾਂ ਦੇ ਵਿਸ਼ਲੇਸ਼ਣ ਦਾ ਜਾਇਜ਼ਾ ਲਿਆ ਹੈ ਕਿ ਇਰਾਕ ਅਤੇ ਅਫਗਾਨਿਸਤਾਨ ਦੇ ਵਿੱਚ 500 ਡਰੋਨ ਹਮਲਿਆਂ ਦੁਆਰਾ 3674 ਲੋਕ ਮਾਰੇ ਗਏ ਹਨ।(4)

ਅਜਿਹਾ ਹੀ ਅਧਿਐਨ ਸਾਲ 2006 ਵਿੱਚ ‘ਦਾਲੈਨਸਟ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਵਿੱਚ ਵਾਦ-ਵਿਵਾਦ ਤੋਂ ਬਾਅਦ ਇਹ ਸਥਾਪਿਤ ਕੀਤਾ ਗਿਆ ਸੀ ਕਿ ਅਮਰੀਕਾ ਯੁੱਧ ਦੇ ਨਤੀਜੇ ਵਜੋਂ 6 ਲੱਖ ਤੋਂ ਵੱਧ “ਵਾਧੂ ਮੌਤਾਂ” ਹੋਈਆਂ ਹਨ।(5)ਏਸ਼ੀਆ ਫ਼ਾਉਂਡੇਸ਼ਨ ਦਾ ਸਰਵੇਖਣ ਕਹਿੰਦਾ ਹੈ ਕਿ ਇਰਾਕ ਵਿੱਚ ਸਾਲ 2011 ਵਿੱਚ 6 ਲੱਖ ਤੋਂ ਵੱਧ ਲੋਕਾਂ ਨੇ ਨਿੱਜੀ ਤੌਰ ਤੇ ਆਪਣੇ ਘਰਾਂ ਵਿੱਚ ਅਪਰਾਧ ਜਾਂ ਕਿਸੇ ਕਿਸਮ ਦੀਹਿੰਸਾ ਦਾ ਅਨੁਭਵ ਕੀਤਾ ਹੈ। ਉਨ੍ਹਾਂ’ਚੋਂ 8% (ਲੱਗਭਗ5 ਲੱਖ ਲੋਕਾਂ ਨੇ) ਨੇ “ਵਿਦੇਸ਼ੀ ਸੈਨਾਵਾਂ ਦੇ ਹੱਥੋਂ (ISAF)ਹਿੰਸਾ ਦੀ ਰਿਪੋਰਟ ਕੀਤੀ ਹੈ–ਅਤੇ ਇਹ ਅੰਕੜੇ ਯੁੱਧ ਦੇ ਸਿਰਫ਼ ਇੱਕ ਸਾਲ ਦੀ ਤਸਵੀਰ ਹਨ, ਹੁਣ ਇਨ੍ਹਾਂ ਨੂੰ 14 ਸਾਲਾਂ ਨਾਲ ਗੁਣਾ ਕਰ ਲਓ।(5) ਤੁਹਾਨੂੰ ਪਤਾ ਹੈ ਕਿ ਅਮਰੀਕਾ ਅਤੇ ਬਰਤਾਨੀਆ ਦੇਹਮਲੇ ਤੋਂ ਪਹਿਲਾਂ ਤੱਕ ਇਰਾਕ ਵਿੱਚ ਕੋਈ ਅਲ-ਕਾਇਦਾ ਨਹੀਂ ਸੀ।(4)
ਸਿਰਫ਼50 ਦਿਨਾਂ ਵਿੱਚ, ਇਜਰਾਇਲੀ ਸੈਨਾਵਾਂ ਦੁਆਰਾ ਫ਼ਲਸਤੀਨ ਦੀ ਗਾਜ਼ਾ ਪੱਟੀ ਵਿੱਚ 2192 ਨਿਰਦੋਸ਼ ਲੋਕ ਮਾਰੇ ਗਏ ਹਨ, ਜਿਨ੍ਹਾਂ ’ਚ 513 ਬੱਚੇ ਸ਼ਾਮਿਲ ਸਨ, ਅਤੇ 11100 ਲੋਕ ਜ਼ਖਮੀ ਹੋਏ ਹਨ, ਅਤੇ12000 ਤੋਂਵੱਧ ਘਰ ਤਬਾਹ ਕੀਤੇ ਗਏ ਹਨ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਇਜ਼ਰਾਇਲ ਅਮਰੀਕਾ ਦੇ ਬੁਰੇ ਕੰਮਾਂ ਵਿੱਚ ਉਸਦਾ ਸੱਜੇ ਹੱਥ ਵਾਂਗੂੰ ਸਾਥ ਦਿੰਦਾ ਰਿਹਾ ਹੈ ਅਤੇ ਅਮਰੀਕਾ ਗਾਜ਼ਾ ਵਿੱਚ ਹੋ ਰਹੇ ਕਤਲੇਆਮ ਤੇ ਚੁੱਪ ਰਿਹਾ ਹੈ।(6) ਯਮਨ ਦੇਸ਼ਵਿੱਚ ਵੀ ਸਥਿਤੀ ਬਹੁਤ ਹੀ ਗੰਭੀਰ ਹੈ,ਜਿੱਥੇ ਸਾਊਦੀ ਅਰਬ ਦੇ ਬੰਬਾਂ ਦੁਆਰਾ 150 ਦਿਨਾਂ ਵਿੱਚ4500 ਲੋਕ ਮਾਰੇ ਗਏ ਸਨ।

ਇਹ ਮੱਧ ਪੂਰਬੀ ਰਾਸ਼ਟਰ(ਜਿਨ੍ਹਾਂ’ਚ ਸਾਊਦੀ ਅਰਬ ਸ਼ਾਮਿਲ ਹੈ)ਵੀ ਅਮਰੀਕੀ ਦੇ ਨਾਲ ਗੱਠਜੋੜ ਵਿੱਚ ਹਨ।(7)24 ਨਵੰਬਰ 2014 ਤੱਕ, ਅਮਰੀਕਾ ਦੁਆਰਾ ਪਾਕਿਸਤਾਨ ਦੇ ਵਿੱਚ ਨਿਸ਼ਾਨੇ ਦੇ ਸਿਰਫ਼ 41 ਲੋਕਾਂ ਨੂੰ ਮਾਰਨ ਲਈ ਕੀਤੇ ਡਰੋਨ ਹਮਲਿਆਂ ਵਿੱਚ 1147 ਨਿਰਦੋਸ਼ ਲੋਕ ਮਾਰੇ ਗਏ ਹਨ। ਇੱਕ ਹੋਰ ਅੰਕੜੇ ਮੁਤਾਬਿਕ ਪਾਕਿਸਤਾਨ ਦੇ ਵਿੱਚ ਖ਼ਾਸ ਤੌਰ ‘ਤੇ 24 ਲੋਕਾਂ ਨੂੰ ਮਾਰਨ ਦੇ ਨਤੀਜੇ ਵਜੋਂ 874 ਨਿਰਦੋਸ਼ ਕਤਲ ਕੀਤੇ ਗਏ ਸਨ ਜਿਨ੍ਹਾਂ ਵਿੱਚ 142 ਬੱਚੇ ਸ਼ਾਮਿਲ ਹਨ।ਯਮਨ ਵਿੱਚ17 ਲੋਕਾਂ ਨੂੰ ਮਾਰਨ ਦੇ ਲਈ ਕੀਤੇ ਡਰੋਨ ਹਮਲਿਆਂ ਵਿੱਚ 273 ਨਿਰਦੋਸ਼ ਲੋਕ ਮਾਰੇ ਗਏ ਸਨ। ਇਹ ਅੰਕੜੇ ਅਸਲੀਅਤ ਵਿੱਚ ਕੀਤੇ ਗਏ ਕਤਲਾਂ ਦਾ ਸਿਰਫ਼ ਇੱਕ ਹਿੱਸਾ ਹਨ।(8) ਪਰ ਹਾਲੇ ਵੀ ਬਰਾਕ ਓਬਾਮਾ ਇਨ੍ਹਾਂ ਨੂੰ ‘ਨਿਸ਼ਾਨੇ ਦਾਰੀ ਮੌਤਾਂ’ ਕਹਿੰਦਾ ਹੈ, ਜਦਕਿ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਡਰੋਨ ਹਮਲਿਆਂ ਦੁਆਰਾ ਕੀਤੀਆਂ ਗਈਆਂ ਇਨ੍ਹਾਂ ‘ਨਿਸ਼ਾਨੇਦਾਰੀ ਮੌਤਾਂ’ਵਿੱਚ ਕਿੰਨੇ ਸਾਰੇ ਆਮ ਨਾਗਰਿਕ ਕਤਲੇ ਆਮ ਕੀਤੇ ਗਏ ਹਨ।

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਰਾ ਕੁਝ ਪੱਛਮੀ ਦੇਸ਼,ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਆਪਣੇ ਹਿੱਤਾਂ ਦੀ ਪੂਰਤੀ ਲਈ ਹੀ ਕਰ ਰਹੇ ਹਨ। ਪੱਛਮੀ ਦੇਸ਼ਾਂ ਦੀਆਂ ਖੁਫੀਆ ਏਜੇਂਸੀਆਂ [ਸੀ.ਆਈ.ਏ. (ਅਮਰੀਕਾ), ਮੋਸਾਦ(ਇਜ਼ਰਾਇਲ), ਐਮ.ਆਈ.6 (ਯੂ.ਕੇ.), ਐਫ.ਐੱਸ.ਬੀ.(ਰੂਸ), ਬੀ.ਐਨ.ਡੀ. (ਜਰਮਨੀ), ਡੀ.ਜੀ.ਐਸ.ਈ. (ਫ੍ਰਾਂਸ) …]ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਕੀ ਕਰ ਰਹੀਆਂ ਹਨ? ਅਤੇ ਹੁਣ ਰੂਸੀ ਰਾਸ਼ਟਰਪਤੀ ਪੁਤੀਨ ਕਹਿ ਰਹੇ ਹਨ ਕਿ ਆਈ.ਐਸ.ਆਈ.ਐਸ. ਨੂੰ 40 ਦੇਸ਼ ਵਿੱਤੀ ਸਹਾਇਤਾ ਕਰ ਰਹੇ ਹਨ ਜਿਨ੍ਹਾਂ ਵਿੱਚ G-20 ਦੇ ਮੈਂਬਰ ਵੀ ਸ਼ਾਮਿਲਹਨ।(9)

ਪਰ ਸਵਾਲ ਇਹ ਹੈ ਕਿ ਇਨ੍ਹਾਂ ਜੰਗਾਂ ਦੇ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਚੁੱਪ ਕਿਉਂ ਸੀ?ਅਸੀਂ ਇਸਨੂੰ ਆਸਾਨੀ ਨਾਲ ਵੀਅਤਨਾਮ ਜੰਗ, ਅਫਗਾਨਿਸਤਾਨ ਜੰਗ, ਇਰਾਕ ਜੰਗ, ਫਲਸਤੀਨ ਜੰਗ(ਜੋ ਹਾਲੇ ਵੀ ਜਾਰੀ ਹੈ) ਦੇ ਦੌਰਾਨ ਵੇਖ ਸਕਦੇ ਹਾਂ।
ਇਨ੍ਹਾਂ ਸਾਰੀਆਂ ਸ਼ਰਮਨਾਕ ਘਟਨਾਵਾਂ ਵਿੱਚ ਮੀਡੀਆ ਦੀ ਪੱਖਪਾਤੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ।ਅਤੇ ਮੀਡੀਆ ਹਮਲਿਆਂ ਦੌਰਾਨ ਚੁੱਪ ਕਿਉਂ ਸੀ/ਹੈ?ਇੱਥੇ ਵੱਖ-ਵੱਖ ਹਮਲਿਆਂ ਨੂੰ ਸਮਰਥਨ ਕਰਨ ਜਾਂ ਨਾ ਕਰਨ ਵਿੱਚ ਮੀਡੀਆ ਪੱਖਪਾਤੀ ਕਿਉਂ ਹੈ? ਇਸਦਾ ਜਵਾਬ ਉਸ ਸਵਾਲ ਦੇ ਜਵਾਬ ਵਿੱਚ ਪਿਆ ਹੈ ਕਿ ਮੀਡੀਆ ਦੀ ਮਲਕੀਅਤ ਕਿਸ ਕੋਲ ਹੈ?ਜਵਾਬ ਆਸਾਨ ਹੈ ਕਿ ਵੱਡੇ ਕਾਰਪੋਰੇਟ; ਜੋ ਹਮੇਸ਼ਾ ਅਜਿਹੀਆਂ ਖ਼ਬਰਾਂ ਨੂੰ ਦਿਖਾਉਣ ਵਿੱਚ ਪੱਖਪਾਤੀ ਰਹੇ ਹਨ।

ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਵੱਖ-ਵੱਖ ਹਮਲਿਆਂ ਦਾ ਇੱਕ ਜਮਾਤੀ ਸੁਭਾਅ ਹੁੰਦਾ ਹੈ।ਆਮ ਲੋਕ ਆਮ ਤੌਰ ‘ਤੇ ਆਪਣੀਆਂ ਸਰਕਾਰਾਂ ਤੇ ਅੰਨੇ ਵਾਹ ਵਿਸ਼ਵਾਸ ਕਰਦੇ ਹਨ।ਇਸੇ ਕਰਕੇ ਸਰਕਾਰ ਆਪਣੀਆਂ ਵੱਖ ਵੱਖ ਤਰ੍ਹਾਂ ਦੀਆਂ ਹਿੰਸਕ ਕਾਰਵਾਈਆਂ ਨੂੰ ਜੋ ਉਹ ਆਪਣੇ ਹੀ ਲੋਕਾਂ(ਜੋ ਆਪਣੇ ਬੁਨਿਆਦੀ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹੁੰਦੇ ਹਨ) ਖਿਲਾਫ਼ ਕਰਦੀ ਹੈ ਉਸਨੂੰ ਉਹ ਵੱਖੋ-ਵੱਖਰੇ ਸਾਧਨਾਂ ਦੁਆਰਾ ਜਾਇਜ਼ ਠਹਿਰਾਉਂਦੀ ਹੈ।ਇਹ ਵੱਖੋ-ਵੱਖਰੇ ਪ੍ਰਚਾਰ ਦੇ ਸਾਧਨ ਟੀ.ਵੀ., ਨਿਊਜ਼ ਚੈਨਲ, ਸੱਭਿਆਚਾਰਕ ਕੰਮ, ਫਿਲਮਾਂ ਆਦਿ ਹਨ। ਸਰਕਾਰ ਸੱਤਾਧਾਰੀ ਜਮਾਤ ਹੋਣ ਕਰਕੇ ਆਪਣੀਆਂ ਕਿਰਿਆਵਾਂ ਨੂੰ ਸਾਰੇ ਪ੍ਰਚਾਰ ਦੇ ਸਾਧਨਾਂ ਦੀ ਮਾਲਕੀ ਨਾਲ ਜਾਇਜ਼ ਠਹਿਰਾਉਂਦੀ ਹੈ।ਦੂਜੇ ਪਾਸੇ ਜਦੋਂ ਲੋਕ ਵਾਪਿਸ ਲੜਾਈ ਲੜਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਦੇਸ਼ ਵਿਰੋਧੀ ਦਿਖਾਉਣ ਲਈ ਉਨ੍ਹਾਂ ਤੇ ਵੱਖੋ-ਵੱਖਰੇ ਟੈਗ ਇਸਤੇਮਾਲ ਕਰਦੀ ਹੈ। ਇਹ ਟੈਗ ‘ਅੱਤਵਾਦੀ’, ‘ਸਮਾਜ-ਵਿਰੋਧੀ ਤੱਤ’, ‘ਵੱਖਵਾਦੀ’, ‘ਨਕਸਲਵਾਦੀ’ ਅਤੇ ‘ਮਾਓਵਾਦੀ’ ਆਦਿ ਵੀ ਹੋ ਸਕਦੇ ਹਨ। ਅਤੇ ਇਨ੍ਹਾਂ ਦੇਸ਼ ਵਿਰੋਧੀ ਦਿਖਾਉਣ ਵਾਲੇ ਟੈਗਾਂ ਦੁਆਰਾ ਹੀ ਸਰਕਾਰ ਰਾਸ਼ਟਰਵਾਦ ਦੇ ਨਾਮ ’ਤੇ ਆਪਣੀ ਸੱਤਾਧਾਰੀ ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ ਆਮ ਲੋਕ ਦੀ ਹਮਦਰਦੀ ਇਕੱਠੀ ਕਰਦੀ ਹੈ,ਜਿਸ ਨੂੰ ਅਸੀਂ ਆਮ ਤੌਰ ‘ਤੇ ਸਵਾਲ ਨਹੀਂ ਕਰਦੇ।

ਮੈਂ ਇੱਥੇ ਆਈ.ਐਸ.ਆਈ.ਐਸ ਦੇਆਤਮਘਾਤੀਹਮਲੇ ਨੂੰ ਜਾਇਜ਼ ਨਹੀਂ ਠਹਿਰਾ ਰਿਹਾ,ਬਲਕਿ ਅਸੀਂ ਇੱਥੇ ਅਜਿਹੇ ਹੋ ਰਹੇ ਹਮਲਿਆਂ ਨੂੰ ਡੂੰਘਾਈ ਨਾਲ ਸਮਝਣਾ ਚਾਹੁੰਦੇ ਹਾਂ।ਸੰਸਾਰ ਵਿੱਚ ਕੋਈ ਵੀ ਮਾਂ ਕਦੇ ਵੀ ਕਿਸੇ ‘ਅੱਤਵਾਦੀ’ ਨੂੰ ਜਨਮ ਨਹੀਂ ਦਿੰਦੀ; ਇਹ ਇਸ ਗਲੇ ਸੜੇ ਸਿਸਟਮ ਦੀਆਂ ਸਮਾਜਿਕ, ਸਿਆਸੀ ਅਤੇ ਆਰਥਿਕ ਹਾਲਾਤਾਂ ਹੀ ਹਨ ਜੋ ਉਸਨੂੰ ਅਜਿਹਾ ਬਣਨ ਤੇ ਮਜ਼ਬੂਰ ਕਰਦੀਆਂ ਹਨ।ਸਾਨੂੰ ਅਜਿਹੇ ਮਾਹੌਲ ਨੂੰ ਹੀ ਸਵਾਲ ਕਰਨ ਦੀ ਲੋੜ ਹੈ ਜੋ ਲੋਕਾਂ ਨੂੰ ਅਜਿਹਾ ਬਣਨ ਤੇ ਮਜ਼ਬੂਰ ਕਰ ਰਿਹਾ ਹੈ ਤੇ ਅਜਿਹਾ ਮਾਹੌਲ ਵੀ ਇਨ੍ਹਾਂ ਲੋਕ ਵਿਰੋਧੀ ਸਰਕਾਰਾਂ ਦੁਆਰਾ ਹੀ ਤਿਆਰ ਕੀਤਾ ਜਾਂਦਾ ਹੈ। ਇਸ ਕਰਕੇ ਵੱਖ-ਵੱਖ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਹੀ ਆਮ ਲੋਕਾਂ ਨੂੰ ਹਥਿਆਰ ਚੁੱਕਣ ਲਈ ਮਜ਼ਬੂਰ ਕਰਦੀਆਂ ਹਨ।ਦੂਜੇ ਪਾਸੇ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਸਾਰੇ ਵਿਕਸਤ ਦੇਸ਼ ਹੀ ਹਥਿਆਰਾਂ ਦੇ ਵੱਡੇ ਬਰਾਮਦਕਾਰ ਹਨ।ਸੋ ਅਜਿਹੀਆਂ ਸਾਰੀਆਂ ਜੰਗਾਂ ਉਨ੍ਹਾਂ ਨੂੰ ਬਹੁਤ ਸਾਰਾ ਲਾਭ ਵੀ ਪਹੁੰਚਾਉਂਦੀਆਂ ਹਨ, ਇਹ ਵੀ ਇੱਕ ਤਕੜਾ ਕਾਰਨ ਹੈ ਜਿਸ ਕਰਕੇ ਉਹ ਇਨ੍ਹਾਂ ਜੰਗਾਂ/ਯੁੱਧਾਂ ਨੂੰ ਰੋਕਣਾ ਨਹੀਂ ਚਾਹੁੰਦੇ।

ਇਸੇ ਤ੍ਹਰਾਂ ਅਸੀਂ ਉਪਰੋਕਤ ਘਟਨਾ ਨੂੰ ਭਾਰਤੀ ਸੰਦਰਭ ਵਿੱਚ ਵੀ ਸਮਝ ਸਕਦੇ ਹਾਂ। ਭਾਰਤ ਵਿੱਚਵੀ ਵੱਖ-ਵੱਖ ਜਗ੍ਹਾ ਤੇ ਸਰਕਾਰ ਦੇ ਖਿਲਾਫ਼ ਲੋਕਾਂ ਦੇ ਸੰਘਰਸ਼ ਚੱਲ ਰਹੇ ਹਨ, ਜਿਵੇਂ ਕਿ ਕਸ਼ਮੀਰ,ਉੱਤਰੀ-ਪੂਰਬੀ ਸੂਬਿਆਂ ’ਚ ਅਤੇ ਮੱਧ ਭਾਰਤ ਦੇ ਲੋਕਾਂ ਦਾ ਕਬਾਇਲੀ ਸੰਘਰਸ਼ ਆਦਿ। ਪਰ ਭਾਰਤੀ ਸਰਕਾਰ ਇਨ੍ਹਾਂ ਸਮਾਜਿਕ-ਸਿਆਸੀ-ਆਰਥਿਕ ਮੁੱਦਿਆਂਨੂੰ ਹੱਲ ਨਹੀਂ ਕਰਨਾ ਚਾਹੁੰਦੀ, ਬਲਕਿ ਸਰਕਾਰ ਆਪਣੇ ਹੱਕਾਂ ਲਈ ਲੜ੍ਹ ਰਹੇ ਲੋਕਾਂ ਨੂੰ ਉਪਰੋਕਤ ਜ਼ਿਕਰਯੋਗ ਟੈਗਾਂ ਦੇ ਦੋਸ਼ ਤਹਿਤਹੀ ਖ਼ਤਮ ਕਰਨਾ ਚਾਹੁੰਦੀ ਹੈ।ਸਾਡਾ ਪੀ.ਐਮ.ਓ. ਦਫ਼ਤਰ ਸਖਤੀ ਨਾਲ ਮੀਡੀਆ ਕਰਮੀਆਂ ਨੂੰ ਲੋਕਾਂ ਦੇ ਸੰਘਰਸ਼ਾਂਦੀ ਖਬਰ ਨਾ ਦਿਖਾਉਣਦਾ ਆਦੇਸ਼ ਦਿੰਦਾ ਹੈ।ਜਦਕਿ ਭਾਰਤੀ ਫ਼ੌਜ ਉਪਰੋਕਤ ਲਹਿਰਾਂ ਵਾਲੇ ਖੇਤਰਾਂ ਵਿੱਚ ਸੈਂਕੜੇ ਲੋਕ ਮਾਰ ਰਹੀ ਹੈ।ਸੈਕੜੇ ਆਦਿਵਾਸੀ ਰੋਜ਼ਾਨਾ ਓਪਰੇਸ਼ਨ ਗਰੀਨ ਹੰਟ ਦੇ ਤਹਿਤ ਭਾਰਤੀ ਫ਼ੌਜ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ ਅਤੇ ਸੈਂਕੜੇ ਕਸ਼ਮੀਰੀ ਲੋਕਾਂ ਨੂੰ ਅਫਸਪਾ ਵਰਗੇ ਕਾਲੇ ਕਾਨੂੰਨਾਂ ਦੇ ਤਹਿਤ ਮਾਰਿਆ ਗਿਆ ਹੈ। ਪਰ ਕੋਈ ਵੀ ਮੀਡੀਆ ਉਨ੍ਹਾਂ ਕਤਲਾਂ ਦੀਆਂ ਖ਼ਬਰਾਂ ਨੂੰ ਨਹੀਂ ਦਿਖਾਉਂਦਾ।ਸਰਕਾਰ ਇਹ ਕਾਲੇ ਕਾਨੂੰਨ ਲੋਕਾਂ ਦੀ ਰਾਖੀ ਲਈ ਨਹੀਂ ਬਣਾਉਂਦੀ ਬਲਕਿ ਇਹ ਕਾਨੂੰਨ ਵੱਖ-ਵੱਖ ਲੋਕ ਅੰਦੋਲਨਾਂ ਨੂੰ ਕੁਚਲਣ ਲਈ ਹੀ ਬਣਾਏ ਜਾਂਦੇ ਹਨ। ਸਰਕਾਰ ਅਫ਼ਸਪਾ,ਟਾਡਾ,ਪੋਟਾ,ਆਦਿ ਵਰਗੇ ਕਾਨੂੰਨਾਂ ਨੂੰ ਸੰਘਰਸ਼ਸ਼ੀਲ ਲੋਕਾਂ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੇ ਸਬੂਤਾਂ ਤੋਂ ਗ੍ਰਿਫਤਾਰ ਕਰਕੇ ਕਤਲ ਕਰਨ ਲਈ ਹੀ ਬਣਾਉਂਦੀ ਹੈ।ਅਤੇ ਇੱਥੇ ਵੱਖ-ਵੱਖ ਸਰਕਾਰਾਂ ਦਾ ਇੱਕ ਲੰਬਾ ਇਤਿਹਾਸ ਹੈ ਜਿਨ੍ਹਾਂ ਦੀਆਂ ਖੁਫੀਆ ਏਜੇਂਸੀਆਂ ਖ਼ੁਦ ਲੋਕਾਂ ’ਤੇ ਹਮਲੇ ਕਰਾਉਣ ਵਿੱਚ ਸ਼ਾਮਿਲ ਰਹੀਆਂ ਹਨ ਤਾਂ ਜੋ ਉਹ ਅਜਿਹੇ ਕਾਨੂੰਨਾਂ ਨੂੰ ਲੋਕਾਂ ਵਿੱਚ ਜਾਇਜ਼ ਠਹਿਰਾ ਸਕਣ।

ਹੁਣ ਅਸੀਂ ਆਈ.ਐਸ.ਆਈ.ਐਸ. ਦੇਬਣਨ ਦੀ ਪ੍ਰਕਿਰਿਆ ਨੂੰ ਸੰਖੇਪ ਵਿੱਚ ਸਮਝਦੇ ਹਾਂ। ਤਾਲਿਬਾਨ ਅਤੇ ਆਈ.ਐਸ.ਆਈ.ਐਸ. ਸਾਮਰਾਜਵਾਦੀ ਏਜੰਡੇ ਦੀ ਹੀ ਪੈਦਾਇਸ਼ ਹਨ। ਤਾਲਿਬਾਨ ਸ਼ੀਤ ਯੁੱਧ ਦੇ ਸਮੇਂ ਦੌਰਾਨ ਉਦੋਂ ਬਣਾਇਆ ਗਿਆ ਸੀ ਜਦੋਂ ਅਮਰੀਕਾ ਸੋਵੀਅਤ ਰੂਸ ਨੂੰ ਰੋਕਣਾ ਚਾਹੁੰਦਾ ਸੀ।ਜਦੋਂ ਰੂਸ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ ਤਾਂ ਉਸਨੂੰ ਰੋਕਣ ਲਈ ਅਮਰੀਕਾ ਵਾਲਿਆਂ ਨੇ ਅਫਗਾਨਿਸਤਾਨ ਦੇ ਇਸਲਾਮਿਕ ਕੱਟੜਪੰਥੀ ਲੋਕਾਂ ਨੂੰ ਹਥਿਆਰ ਦਿੱਤੇ ਸਨ।ਇਸ ਰੂਸੀ ਹਮਲੇ ਨੂੰ ਰੋਕਣ ਲਈ ਤਾਲਿਬਾਨੀ ਗਰੁੱਪ ਨੂੰ ਜੰਗ ‘ਚ ਸ਼ਾਮਿਲ ਕੀਤਾ ਗਿਆ ਸੀ। ਉਹ ਸਿਰਫ਼ ਇੱਥੇ ਨਹੀਂ ਰੁਕੇ ਅਤੇ ਉਸਦਾ ਨਵਾਂ ਉਭਰਦਾ ਕੱਟੜ ਚਹਿਰਾ ਅਸੀਂ ਮੌਜੂਦਾ ਸਮੇਂ ਵਿੱਚ ਦੇਖਦੇ ਹਾਂ।ਇਸੇ ਤਰ੍ਹਾਂ ਦੀ ਅਸਲੀਅਤ ਆਈ.ਐਸ.ਆਈ.ਐਸ. ਦੀ ਹੈ, ਜੋ ਅਲ-ਕਾਇਦਾ ਦਾ ਛੋਟਾ ਜਿਹਾ ਗਰੁੱਪ ਸੀ ਇਸਨੇਅਲ-ਕਾਇਦਾ ਨੂੰ ਛੱਡ ਦਿੱਤਾ ਸੀ।ਪਰ ਸੀਰੀਆ ਵਿੱਚ‘ਬਸ਼ਰ ਅਲ-ਅਸਦ’ਦੀ ਸਰਕਾਰ ਹੈਜਿਸਦੇਰੂਸ ਨਾਲ ਚੰਗੇ ਸੰਬੰਧ ਹਨ। ਅਮਰੀਕਾ ਸੀਰੀਆ ਵਿੱਚ ਕੁਦਰਤੀ ਸਰੋਤ (ਤੇਲ) ਅਤੇ ਜੀਓ-ਸਿਆਸੀ ਪ੍ਰਸੰਗ ਲਈ ਆਪਣੇ ਪੱਖੀ ਇੱਕ ਨਵੀਂ ਸਰਕਾਰ ਬਣਾਉਣ ਚਾਹੁੰਦਾ ਹੈ। ਜੀਓ-ਸਿਆਸੀ ਪ੍ਰਸੰਗ ਦਾ ਮਤਲਬ ਹੈ ਕਿ ਅਮਰੀਕਾ ਸੰਸਾਰ ਦੀ ਦੂਸਰੀ ਸਾਮਰਾਜਵਾਦੀ ਤਾਕਤ ਰੂਸ ਦੀ ਘੇਰਾਬੰਦੀ ਕਰਨਾ ਚਾਹੁੰਦਾ ਹੈ। ਇਸ ਲਈ ਹੀ ਅਮਰੀਕਾ ਨੇ ਸੀਰਿਆ ਵਿੱਚ ਅਸਦ ਦੀ ਸਰਕਾਰ ਨੂੰ ਪਲਟਾਉਣ ਲਈ ਅਲ-ਕਾਇਦਾ ਦੇ ਇਸ ਛੋਟੇ ਗਰੁੱਪ ਦਾ ਸਹਿਯੋਗ ਲਿਆ ਜੋ ਬਾਅਦ ਵਿੱਚ ਆਈ.ਐਸ.ਆਈ.ਐਸ. ਬਣਕੇ ਉੱਭਰੀ ਹੈ।

ਸਾਨੂੰ ਹਰ ਇੱਕ ਮਸਲੇ ਨੂੰ ਬੜੀ ਹੀ ਸਾਵਧਾਨੀ ਨਾਲ ਦੇਖਣ ਦੀ ਜ਼ਰੂਰਤ ਹੈ। ਸਾਨੂੰ ਵੱਖ-ਵੱਖ ਹਮਲਿਆਂਦੇ ਪਿੱਛੇ ਦੀ ਸੱਚਾਈ ਨੂੰ ਪੜਤਾਲ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਬਹੁਤ ਸਾਰੇ ਦਸਤਾਵੇਜਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਅਮਰੀਕਾ ਦੇ ਵਰ੍ਲਡ ਟ੍ਰੇਡ ਸੈਂਟਰ ਤੇ ਹੋਇਆ 9/11 ਦਾ ਹਮਲਾ,ਉਨ੍ਹਾਂ ਦੀ ਸਰਕਾਰ ਨੇ ਖ਼ੁਦ ਹੀ ਕਰਵਾਇਆ ਸੀ ਤਾਂ ਜੋ ਉਹ ਮੁਸਲਿਮ ਕੱਟੜਪੰਥੀਆਂ ਤੇ ਇਲਜਾਮ ਲਗਾ ਕੇ ਇਰਾਕ ਦੇ ਤੇਲ ਭੰਡਾਰਾ ਤੇ ਕਬਜ਼ਾ ਕਰ ਸਕਣ।ਜੋ ਅਮਰੀਕਾ ਅਤੇ ਫ੍ਰਾਂਸ ਆਈ.ਐਸ.ਆਈ.ਐਸ. ਦੇ ਵਿਰੁੱਧ ਜੰਗ ਦੇ ਨਾਮ ਹੇਠ ਕਰ ਰਹੇ ਹਨ ਉਸਨੇ ਬਹੁਤ ਸਾਰੇ ਨਾਗਰਿਕਾਂ ਦੀਆਂ ਜਾਨਾਂ ਲਈਆਂ ਹਨ।ਇਹ ਮਾਸੂਮ ਅਤੇ ਬੇਕਸੂਰ ਲੋਕਾਂ ’ਤੇ ਸਰਕਾਰਾਂ ਦੁਆਰਾ ਹਮਲਾ ਹੈ ਅਤੇ ਜੋ ਆਈ.ਐਸ.ਆਈ.ਐਸ. ਕਰ ਰਿਹਾ ਹੈ ਉਹ ਵੀ ਮਾਸੂਮ ਲੋਕਾਂ ਤੇ ਹਮਲਾ ਹੈ।ਸਾਨੂੰ ਦੋਨੋਂ ਤਰ੍ਹਾਂ ਦੇ ਹਮਲਿਆਂ ਦੀ ਨਿੰਦਾ ਕਰਨ ਦੀ ਲੋੜ ਹੈ, ਅਤੇ ਵੱਡੇ ਰੂਪ ਵਿੱਚ ਸਾਮਰਾਜਵਾਦੀ ਹਿੱਤਾਂ ਲਈ ਆਮ ਲੋਕਾਂ ਨੂੰ ਵਰਤ ਅਤੇ ਮਾਰ ਰਹੀਆਂ ਇਨ੍ਹਾਂ ਸਾਮਰਾਜਵਾਦੀ ਤਾਕਤਾਂ ਦਾ ਵਿਰੋਧ ਕਰਨ ਦੀ ਲੋੜ ਹੈ।

ਲੋਕਾਂ ਦੇ ਸੰਘਰਸ਼ ਲੋਕ ਵਿਰੁੱਧੀ ਸਰਕਾਰਾਂ(ਖ਼ਾਸ ਕਰਕੇ ਕਾਰਪੋਰੇਟ ਘਰਾਣੇ ਜੋ ਇਨ੍ਹਾਂ ਸਰਕਾਰਾਂ ਨੂੰ ਚਲਾਉਂਦੇ ਹਨ) ਦੇ ਖਿਲਾਫ਼ ਹੋਣੇ ਚਾਹੀਦੇ ਹਨ ਨਾਂ ਕਿ ਆਮ ਲੋਕਾਂ ਦੇ ਖਿਲਾਫ਼।ਨਹੀਂ ਤਾਂ ਸਾਮਰਾਜਵਾਦੀ ਸਰਕਾਰਾਂ, ਅਜਿਹੀਆਂ ਸ਼ਰਮਨਾਕ ਘਟਨਾਵਾਂ ਦੀ ਆੜ੍ਹ ਹੇਠ ਤੀਜੀ ਦੁਨੀਆ ਦੇ ਆਮ ਲੋਕਾਂ ’ਤੇ ਹਮਲਿਆਂ ਨੂੰ ਹੋਰ ਤੇਜ਼ ਕਰਨਗੀਆਂ ਅਤੇ ਨਾਲ ਹੀ ਨਾਲ ਵਿਕਸਿਤ ਦੇਸ਼ਾਂ ਦੇ ਇਸਲਾਮਿਕ ਲੋਕਾਂ ‘ਤੇ ਵੀ ਹੋਰ ਹਮਲੇ ਹੋਣਗੇ।ਇਸ ਤਰ੍ਹਾਂ ਨਾਲ ਦੁਨੀਆ ਦੇ ਆਮ ਲੋਕਾਂ ਵਿੱਚ ਮੁਸਲਮਾਨਾਂ ਪ੍ਰਤੀ ਨਫਤਰ ਦੋਬਾਰਾ ਫ਼ਿਰ ਵਧਾਈ ਜਾਵੇਗੀ।ਜੇਕਰ ਭਾਰਤ ਦੇ ਸੰਦਰਭ ਵਿੱਚ ਦੇਖਿਆ ਜਾਏ ਤਾਂ ਜਿਸ ਤਰ੍ਹਾਂ ਦਾ ਮਾਹੌਲ ਆਰ.ਐਸ.ਐਸ.ਦੇ ਵੱਖ-ਵੱਖ ਗਰੁੱਪ ਘੱਟ ਗਿਣਤੀਆਂ ਖ਼ਾਸਕਰ ਮੁਸਲਮਾਨਾਂ ਅਤੇ ਦਲਿਤਾਂ ਖਿਲਾਫ਼ ਬਣਾ ਰਹੇ ਹਨ,ਜਾਹਿਰ ਹੈ ਘੱਟ ਗਿਣਤੀਆਂ ਵੀ ਆਉਣ ਵਾਲੇ ਸਮੇਂ ਵਿੱਚ ਕਿਸੇ ਆਈ.ਐਸ.ਆਈ.ਐਸ. ਵਰਗੇਹਾਦਸੇ ਨੂੰ ਬੁਲਾਵਾ ਦੇ ਸਕਦੇ ਹਨ।ਆਈ.ਐਸ.ਆਈ.ਐਸ. ਅਤੇ ਆਰ.ਐਸ.ਐਸ. ਵਿੱਚ ਇੱਕੋ ਤਰ੍ਹਾਂ ਦੀ ਧਾਰਮਿਕ ਕੱਟੜਤਾ ਦਿਖਦੀ ਹੈ। ਸਾਨੂੰ ਇਨ੍ਹਾਂ ਦੋਨੋਂ ਤਰ੍ਹਾਂ ਦੇ ਹਮਲਿਆਂ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਇਨ੍ਹਾਂ ਦੇ ਖਿਲਾਫ਼ ਸੰਘਰਸ਼ ਕਰਨ ਦੀ ਲੋੜ ਹੈ, ਫ਼ਿਰ ਚਾਹੇ ਉਹ ਧਾਰਮਿਕ ਕੱਟੜਪੰਥੀਆਂ ਵੱਲੋਂ ਕੀਤੇ ਗਏ ਹੋਣ ਚਾਹੇ ਸਾਮਰਾਜਵਾਦੀ ਤਾਕਤਾਂ ਦੁਆਰਾ।

ਸੰਪਰਕ: +91 98145 07116
ਪੰਜਾਬ (ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿਲ 2014 –ਮਨਦੀਪ
ਔਰਤਾਂ ਬੋਲਦੀਆਂ ਕਿਉਂ ਨਹੀਂ? -ਸੁਕੀਰਤ
ਅਕਾਲੀ-ਕਾਂਗਰਸੀ ਹਾਕਮੀ ਕੁੱਤਾ-ਭੇੜ ਦੀ ਭੇਂਟ ਚੜਿਆ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ
ਅਮਰੀਕਾ ਦਾ ਇਕਲੱਵਿਆ -ਗੁਰਪ੍ਰੀਤ ਸਿੰਘ
ਅਣਖ ਦੇ ਨਾਂ ’ਤੇ ਹੁੰਦੇ ਕਤਲ –ਪਰਮਜੀਤ ਸਿੰਘ ਕੱਟੂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮੋਦੀ ਨਿਜ਼ਾਮ ਫਾਸ਼ੀਵਾਦ ਤੇ ਨਾਜ਼ੀਵਾਦ ਦੇ ਰਾਹਾਂ ‘ਤੇ—-

ckitadmin
ckitadmin
September 26, 2018
ਕਸਰ – ਸੁਖਪਾਲ ਕੌਰ ‘ਸੁੱਖੀ’
ਬਦਲੇ ਸਿਆਸੀ ਦਿ੍ਰਸ਼ ’ਚ ਭਾਰਤੀ ਜਨਤਾ ਪਾਰਟੀ -ਵਰਗਿਜ਼ ਕੇ ਜ਼ਾਰਜ਼
ਬਾਲ-ਮਨਾਂ ਨੂੰ ਸਿੱਖਿਆਤਮਿਕ ਸੇਧਾਂ ਦੇਣ ਵਾਲਾ ਬਾਲ ਲੇਖਕ ਮੰਗਲਦੀਪ – ਗੁਰਪ੍ਰੀਤ ਸਿੰਘ ਰੰਗੀਲਪੁਰ
ਹਰਮਨ ਪਿਆਰੇ ਅਧਿਆਪਕ ਸਨ ਡਾ. ਅੰਮ੍ਰਿਤਪਾਲ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?