By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅਜੋਕੀ ਔਰਤ ਅਜੇ ਵੀ ਵਧੀਕੀਆਂ ਦੀ ਸ਼ਿਕਾਰ – ਗੁਰਤੇਜ ਸਿੱਧੂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਅਜੋਕੀ ਔਰਤ ਅਜੇ ਵੀ ਵਧੀਕੀਆਂ ਦੀ ਸ਼ਿਕਾਰ – ਗੁਰਤੇਜ ਸਿੱਧੂ
ਨਜ਼ਰੀਆ view

ਅਜੋਕੀ ਔਰਤ ਅਜੇ ਵੀ ਵਧੀਕੀਆਂ ਦੀ ਸ਼ਿਕਾਰ – ਗੁਰਤੇਜ ਸਿੱਧੂ

ckitadmin
Last updated: July 23, 2025 9:41 am
ckitadmin
Published: February 29, 2016
Share
SHARE
ਲਿਖਤ ਨੂੰ ਇੱਥੇ ਸੁਣੋ

ਦੁਨੀਆਂ ਵਿੱਚ ਅੱਠ ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਹ ਦਿਨ ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ।ਸੰਨ 1909 ‘ਚ ਨਿਊਯਾਰਕ ਵਿੱਚ ਪਹਿਲੀ ਵਾਰ 28 ਫਰਵਰੀ ਨੂੰ ਕੌਮੀ ਔਰਤ ਦਿਵਸ ਮਨਾਇਆ ਗਿਆ।ਉੱਥੋਂ ਦੀ ਸੋਸ਼ਲਿਸਟ ਪਾਰਟੀ ਨੇ ਨਿਊਯਾਰਕ ‘ਚ ਕੰਮਕਾਜੀ ਔਰਤਾਂ ਦੁਆਰਾ ਆਪਣੇ ਹੱਕ ਲਈ ਕੀਤੇ ਧਰਨੇ ਦੇ ਸਨਮਾਨ ਵਿੱਚ ਇਹ ਦਿਨ ਮਨਾਇਆ ਸੀ।ਸੰਨ 1975 ਵਿੱਚ ਸੰਯੁਕਤ ਰਾਸਟਰ ਨੇ ਇਸ ਸਾਲ ਨੂੰ ਕੌਮਾਂਤਰੀ ਔਰਤ ਵਰ੍ਹਾ ਐਲਾਨਿਆ ਅਤੇ ਅੱਠ ਮਾਰਚ ਨੂੰ ਵਿਸ਼ਵ ਔਰਤ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਸੀ।ਵੀਹ ਸਾਲ ਪਹਿਲਾਂ ਸੰਸਾਰ ਦੇ 189 ਦੇਸ਼ਾਂ ਨੇ ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਸਨਮਾਨ ਹਿਤ ਇਕਰਾਰਨਾਮੇ ‘ਤੇ ਦਸਤਖਤ ਕੀਤੇ ਸਨ।ਇਸ ਦੇ ਬਾਵਜੂਦ ਵੀ ਅਜੋਕੀ ਔਰਤ ਹਰ ਪੱਖੋਂ ਵਧੀਕੀਆਂ ਦੀ ਸ਼ਿਕਾਰ ਹੈ।ਧਾਰਮਿਕ,ਸਮਾਜਿਕ,ਰਾਜਨੀਤਕ ਅਤੇ ਸੁਰੱਖਿਆ ਦੇ ਲਿਹਾਜ ਨਾਲ ਉਹ ਅਜੇ ਵੀ ਪੱਛੜੀ ਹੋਈ ਹੈ।

ਸਾਡੇ ਦੇਸ਼ ਵਿੱਚ ਔਰਤ ਨੂੰ ਦੇਵੀ ਆਖ ਸਤਿਕਾਰਿਆ ਜਾਂਦਾ ਹੈ ਤੇ ਕੰਜਕਾਂ ਦੀ ਪੂਜਾ ਕੀਤੀ ਜਾਦੀ ਹੈ।ਰੱਖੜੀ ਦਾ ਤਿਉਹਾਰ ਅਤੇ ਹੋਰ ਰੀਤੀ ਰਿਵਾਜ ਸਾਨੂੰ ਔਰਤਾਂ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਅਹਿਸਾਸ ਦਿਵਾਉਂਦੇ ਹਨ।ਅਜਿਹੀਆਂ ਮਾਣ ਮਰਿਆਦਾਵਾਂ ਹੋਣ ਦੇ ਬਾਵਜੂਦ ਸਦੀਆਂ ਤੋਂ ਔਰਤ ਦੀ ਦਸ਼ਾ ਨਿੱਘਰੀ ਹੋਈ ਹੈ ਜੋ ਮਰਦ ਪ੍ਰਧਾਨ ਸਮਾਜ ਦਾ ਮੂੰਹ ਚਿੜਾਉਂਦੀਆਂ ਹਨ।

 

 

ਚਾਹੇ ਸਾਰੇ ਧਰਮ ਉਸਦੀ ਅਜ਼ਾਦੀ ਅਤੇ ਬਿਹਤਰੀ ਦੀ ਦੁਹਾਈ ਦਿੰਦੇ ਹਨ ਪਰ ਕਈ ਧਾਰਮਿਕ ਸਥਾਨਾਂ ‘ਤੇ ਉਸਦੀ ਮੌਜੂਦਗੀ ਧਰਮ ਦੇ ਠੇਕੇਦਾਰਾਂ ਨੂੰ ਸੂਲ ਵਾਂਗ ਚੁੱਭਦੀ ਹੈ।ਮਰਿਆਦਾ ਦਾ ਢੰਡੋਰਾ ਪਿੱਟ ਕੇ ਔਰਤਾਂ ਦੀ ਧਾਰਮਿਕ ਅਜ਼ਾਦੀ ਦਾ ਗਲਾ ਘੋਟਿਆ ਜਾ ਰਿਹਾ ਹੈ।ਪਿਛਲੇ ਦਿਨੀਂ ਮਹਾਰਾਸ਼ਟਰ ਵਿੱਚ ਸ਼ਨੀਦੇਵ ਦੇ ਮੰਦਿਰ ਵਿੱਚ ਸ਼ਨੀਦੇਵ ਦੀ ਮੂਰਤੀ ‘ਤੇ ਤੇਲ ਚੜਾਉਣ ਲਈ ਔਰਤਾਂ ਨੂੰ ਮਨਾਹੀ ਦਾ ਮੁੱਦਾ ਸੁਰਖੀਆਂ ਵਿੱਚ ਰਿਹਾ ਹੈ।ਇਸ ਕਰਕੇ ਔਰਤਾਂ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੋਈ ਹੈ।ਮੁਸਲਿਮ ਧਰਮ ਵਿੱਚ ਔਰਤ ਨੂੰ ਮਸਜਿਦ ‘ਚ ਜਾਕੇ ਨਮਾਜ਼ ਪੜਨ ਦੀ ਇਜਾਜ਼ਤ ਨਹੀਂ ਹੈ।ਸਭ ਤੋਂ ਆਧੁਨਿਕ ਕਹੇ ਜਾਣ ਵਾਲੇ ਸਿੱਖ ਧਰਮ ਜਿਸ ਵਿੱਚ ਔਰਤ ਦੀ ਬਿਹਤਰੀ ਲਈ ਗੁਰੂਆਂ ਵੱਲੋਂ ਅਵਾਜ਼ ਬੁਲੰਦ ਕੀਤੀ ਗਈ ਸੀ ਉਸ ਵਿੱਚ ਤਖਤਾਂ ‘ਤੇ ਅਜੇ ਵੀ ਬੀਬੀਆਂ ਨੂੰ ਕੀਰਤਨ ਕਰਨ ਦੀ ਮਨਾਹੀ ਹੈ।ਇਸ ਤੋਂ ਸਾਫ ਜਾਹਿਰ ਹੈ ਕਿ ਧਾਰਮਿਕ ਪੱਖੋਂ ਔਰਤ ਅਜੇ ਵੀ ਵਧੀਕੀਆਂ ਦਾ ਸ਼ਿਕਾਰ ਹੈ।

ਇਸ ਤੋਂ ਬਾਅਦ ਗੱਲ ਰਾਜਨੀਤੀ ਦੀ ਕਰਦੇ ਹਾਂ ਜਿਸ ਵਿੱਚ 33 ਫੀਸਦੀ ਔਰਤਾਂ ਲਈ ਰਾਖਵਾਂਕਰਨ ਹੈ ਪਰ ਅਜੇ ਵੀ ਰਾਜਨੀਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਘੱਟ ਹੈ।ਪਿੰਡਾਂ ਵਿੱਚ ਮਹਿਲਾ ਸਰਪੰਚ ਸਿਰਫ ਨਾਂਅ ਦੀਆਂ ਸਰਪੰਚ ਹਨ ਕਿਉਕਿ ਪੰਚਾਇਤ ਦਾ ਕੰਮਕਾਜ ਉਨ੍ਹਾਂ ਦੇ ਪਤੀ ਕਰਦੇ ਹਨ।ਕਿਸੇ ਵੀ ਫੈਸਲੇ ਸਮੇ ਉਹ ਉੱਥੇ ਮੌਜੂਦ ਤੱਕ ਨਹੀਂ ਹੁੰਦੀ।ਦਲਿਤ ਮਹਿਲਾ ਨੇਤਾਵਾਂ ਨੂੰ ਤਾਂ ਲੋਕ ਕੁਝ ਸਮਝਦੇ ਹੀ ਨਹੀਂ ਹਨ ਉਹ ਅਗਰ ਕੋਈ ਅਜ਼ਾਦ ਤੌਰ ‘ਤੇ ਫੈਸਲਾ ਲੈਂਦੀਆਂ ਵੀ ਹਨ ਤਾਂ ਉਸ ‘ਤੇ ਅਮਲ ਨਹੀਂ ਹੁੰਦਾ।ਅਕਸਰ ਔਰਤਾਂ ਨੂੰ ਮਾੜੀ ਸ਼ਬਦਾਵਲੀ ਨਾਲ ਸੰਬੋਧਨ ਕੀਤਾ ਜਾਂਦਾ ਹੈ।

ਔਰਤਾਂ ਦੀ ਸੁਰੱਖਿਆ ਦਾ ਮੁੱਦਾ ਖਾਸ ਕਰਕੇ ਵਿਚਾਰਨਯੋਗ ਹੈ,ਅਜੋਕੇ ਅਗਾਂਹਵਧੂ ਯੁੱਗ ਅੰਦਰ ਔਰਤਾਂ ਦੀ ਸੁਰੱਖਿਆ ਅੱਜ ਵੀ ਸ਼ੱਕ ਦੇ ਘੇਰੇ ਹੇਠ ਹੈ ਜਿਸਦੀ ਸ਼ੁਰੂਆਤ ਉਸਦੇ ਜਨਮ ਤੋਂ ਪਹਿਲਾਂ ਹੀ ਹੋ ਜਾਦੀ ਹੈ ਤੇ ਪੂਰੀ ਉਮਰ ਅਸੁਰੱਖਿਅਤਾ ਦੇ ਆਲਮ ‘ਚ ਗੁਜ਼ਰਦੀ ਹੈ।ਜਨਮ ਤੋਂ ਬਾਅਦ ਜਵਾਨੀ ‘ਚ ਪੈਰ ਧਰਦੇ ਹੀ ਸਮਾਜ ਦੇ ਖੁਦਗਰਜ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਅਤੇ ਹਰਕਤਾਂ ਦੀ ਸ਼ਿਕਾਰ ਹੁੰਦੀ ਹੈ ਜੋ ਔਰਤ ਨੂੰ ਸਰੀਰਕ ਮਾਨਸਿਕ ਰੂਪ ‘ਚ ਜ਼ਖਮੀ ਕਰਦੀਆਂ ਹਨ।ਇੱਕ ਅਨੁਮਾਨ ਅਨੁਸਾਰ ਸੰਸਾਰ ਅੰਦਰ ਔਸਤਨ ਤੇਜ਼ਾਬ ਸੁੱਟਣ ਦੇ 1500 ਕੇਸ ਹਰ ਸਾਲ ਰਿਕਾਰਡ ਹੁੰਦੇ ਹਨ।ਭਾਰਤ ਵਿੱਚ ਸੰਨ 2002-10 ਤੱਕ 174 ਤੇਜ਼ਾਬ ਕੱਟਣ ਦੇ ਕੇਸ ਸਾਹਮਣੇ ਆਏ ਜੋ ਸਰਕਾਰੀ ਫਾਈਲਾਂ ਦੇ ਨਾਲ ਸਮਾਜਿਕ ਚਿਹਰੇ ਮੋਹਰੇ ਨੂੰ ਕਰੂਪ ਕਰਦੇ ਹਨ।

ਦਿੱਲੀ ਵਿੱਚ 16 ਦਸੰਬਰ 2012 ਨੂੰ ਦਾਮਿਨੀ ਨਾਲ ਚੱਲਦੀ ਬੱਸ ਵਿੱਚ ਬੱਸ ਅਮਲੇ ਵੱਲੋਂ ਜੋ ਦਰਿੰਦਗੀ ਕੀਤੀ ਗਈ ਸੀ ਜਿਸ ‘ਚ ਇੱਕ ਨਾਬਾਲਿਗ ਵੀ ਸ਼ਾਮਿਲ ਸੀ, ਉਸ ਤੋਂ ਪੂਰਾ ਦੇਸ਼ ਵਾਕਿਫ ਹੈ।ਤੇਰਾਂ ਦਿਨ ਦੀ ਜੱਦੋਜਹਿਦ ਮਗਰੋਂ ਉਸਨੇ ਦਮ ਤੋੜਿਆ ਸੀ ਪਰ ਦੁਰਾਚਾਰ ਦੀਆਂ ਸ਼ਿਕਾਰ ਔਰਤਾਂ ਲਈ ਇਨਸਾਫ ਦੀ ਜੰਗ ਛੇੜ ਗਈ ਸੀ।ਰੋਸ ਪ੍ਰਦਰਸ਼ਨ ਹੋਏ ਸਰਕਾਰ ਹਰਕਤ ‘ਚ ਆਈ,ਕਨੂੰਨ ‘ਚ ਤਬਦੀਲੀ ਹੋਈ ਅਤੇ ਫਾਸਟ ਟ੍ਰੈਕ ਕੋਰਟਾਂ ਦੀ ਸਥਾਪਨਾ ਹੋਈ ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ।ਉਦੋਂ ਜਾਪਦਾ ਸੀ ਕਿ ਹੁਣ ਦੇਸ਼ ਅੰਦਰ ਔਰਤਾਂ ਸੁਰੱਖਿਅਤ ਹੋ ਜਾਣਗੀਆਂ ਪਰ ਅਜਿਹਾ ਹੋਇਆ ਨਹੀਂ।ਇਸ ਘਟਨਾ ਤੋਂ ਕੁਝ ਸਮੇ ਬਾਅਦ ਹੀ ਦਿੱਲੀ ਫਿਰ ਸ਼ਰਮਸਾਰ ਹੋਈ ਇੱਕ ਬੱਸ ਡਰਾਈਵਰ ਵੱਲੋਂ ਬੱਸ ‘ਚ ਪੰਜ ਸਾਲਾ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ।ਪੰਜਾਬ ਵਿੱਚ ਮੋਗਾ ਬੱਸ ਕਾਂਡ, ਜਿਸ ਵਿੱਚ ਇੱਕ ਨਿੱਜੀ ਬੱਸ ਦੇ ਅਮਲੇ ਵੱਲੋਂ ਇੱਕ ਔਰਤ ਅਤੇ ਉਸਦੀ ਲੜਕੀ ਨਾਲ ਛੇੜਖਾਨੀ ਕੀਤੀ ਗਈ ਤੇ ਵਿਰੋਧ ਕਰਨ ਤੇ ਧੱਕਾ ਮੁੱਕੀ ਕਰਕੇ ਚਲਦੀ ਬੱਸ ‘ਚੋਂ ਹੇਠਾਂ ਸੁੱਟ ਦਿੱਤਾ ਗਿਆ ਸੀ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ ਸੀ।ਇਸ ਮੰਦਭਾਗੀ ਘਟਨਾ ਦੇ ਜ਼ਖਮ ਅਜੇ ਵੀ ਹਰੇ ਹਨ ਕਿ ਬੀਤੇ ਦਿਨੀਂ ਜਲੰਧਰ ਨੇੜੇ ਸਰਕਾਰੀ ਬੱਸ ਅਮਲੇ ਨੇ ਇੱਕ ਔਰਤ ਨਾਲ ਕਥਿਤ ਵਧੀਕੀ ਕੀਤੀ।

ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਪ੍ਰਸ਼ਾਸ਼ਨ ਸੁੱਤਾ ਪਿਆ ਹੈ।ਬੱਸਾਂ ‘ਚ ਅਜੇ ਵੀ ਬੇਨਿਯਮੀਆਂ ਹੋ ਰਹੀਆਂ ਹਨ।ਬੱਸਾਂ ਵਿੱਚ ਸੀਸੀਟੀਵੀ ਕੈਮਰੇ ਅਜੇ ਤੱਕ ਨਹੀਂ ਲੱਗ ਸਕੇ ਅਤੇ ਬੱਸ ਅਮਲੇ ਦੀ ਵਰਦੀ ਨਾਮ ਪਲੇਟ ਵਾਲੀ ਨਹੀਂ ਹੋ ਸਕੀ।ਕਾਲੇ ਸ਼ੀਸ਼ਿਆਂ ਦੀ ਜਗ੍ਹਾ ਪਾਰਦਰਸ਼ੀ ਸ਼ੀਸ਼ੇ ਅਜੇ ਵੀ ਬੱਸਾਂ ‘ਚੋਂ ਗਾਇਬ ਹਨ।ਔਰਤਾਂ ਦੀ ਮੱਦਦ ਲਈ ਹੈਲਪਲਾਈਨ ਨੰਬਰ ਜ਼ਿਆਦਾਤਰ ਬੱਸਾਂ ਵਿੱਚ ਮੌਜੂਦ ਨਹੀਂ ਹੈ।ਅਸ਼ਲੀਲ ਗੀਤ ਤੇ ਫਿਲਮਾਂ ਦਾ ਰੌਲਾ ਪ੍ਰਸ਼ਾਸ਼ਨ ਅਜੇ ਤੱਕ ਚੁੱਪ ਨਹੀਂ ਕਰਵਾ ਸਕਿਆ।ਹਮਾਤੜ ਲੋਕਾਂ ਦੀ ਉਹ ਸੁਣਦੇ ਨਹੀਂ ਜਿਸਦਾ ਕਾਰਨ ਉਨ੍ਹਾਂ ਦੇ ਅਸਰ ਰਸੂਖ ਵਾਲੇ ਆਕਾ ਹਨ ਜਿਨ੍ਹਾਂ ਦੀ ਸ਼ਹਿ ‘ਤੇ ਇਹ ਸਾਰੇ ਕੰਮਾਂ ਨੂੰ ਅੰਜਾਮ ਦਿੰਦੇ ਹਨ।ਖੁਦਗਰਜ ਲੋਕਾਂ ਦੀ ਕਰਨੀ ਦਾ ਫਲ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਸਭ ਤੋਂ ਵੱਡੀ ਗੱਲ ਲੋਕ ਤਮਾਸ਼ਬੀਨ ਬਣ ਗਏ ਹਨ ਕਿਸੇ ਨਾਲ ਹੁੰਦੀ ਵਧੀਕੀ ਦੇਖ ਕੇ ਚੁੱਪ ਚਾਪ ਬੈਠੇ ਰਹਿੰਦੇ ਹਨ ਅਤੇ ਇੱਕ ਅੱਧੇ ਇਨਸਾਨ ਦੀ ਅਗਰ ਜ਼ਮੀਰ ਜਾਗਦੀ ਹੈ ਉਸ ‘ਤੇ ਦਰਿੰਦੇ ਹਾਵੀ ਹੋ ਜਾਦੇ ਹਨ।ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹੋ ਜਿਹੇ ਹਾਦਸੇ ਉਨ੍ਹਾਂ ਦੀ ਧੀ ਭੈਣ ਨਾਲ ਵੀ ਹੋ ਸਕਦੇ ਹਨ।“ਅਸੀਂ ਕੀ ਲੈਣਾ” ਇਹ ਮਾਨਸਿਕਤਾ ਤਿਆਗਣੀ ਚਾਹੀਦੀ ਹੈ।

ਕੌੰਮੀ ਅਪਰਾਧ ਰਿਕਾਰਡ ਬਿਊਰੋ ਦੇ ਸੰਨ 2013 ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ 24923 ਦੁਸ਼ਕਰਮ ਦੇ ਕੇਸ ਸਾਹਮਣੇ ਆਏ ਹਨ,ਇਨ੍ਹਾਂ ‘ਚੋਂ 24470 ਕੇਸਾਂ ਦਾ ਹੈਰਾਨੀਜਨਕ ਸੱਚ ਇਹ ਹੈ ਕਿ ਦੁਸ਼ਕਰਮ ਜਾਣਕਾਰਾਂ ਦੁਆਰਾ ਕੀਤਾ ਗਿਆ।ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਦੁਰਾਚਾਰ ਹੋਏ।ਸੰਨ 2002-11 ਤੱਕ ਸਾਲਾਨਾ ਔਸਤਨ 22 ਹਜ਼ਾਰ ਦੁਸ਼ਕਰਮ ਹੋਏ।ਪਿਛਲੇ ਦੋ ਦਹਾਕਿਆਂ ਦੌਰਾਨ ਦੁਸ਼ਕਰਮ ਦੇ ਕੇਸਾਂ ਵਿੱਚ 30 ਫੀਸਦੀ ਵਾਧਾ ਹੋਇਆ ਹੈ।ਦੇਸ਼ ਵਿੱਚ ਹਰ ਰੋਜ ਔਸਤਨ 92 ਦੁਸ਼ਕਰਮ ਦੇ ਕੇਸ ਦਰਜ ਹੁੰਦੇ ਹਨ ਜਦਕਿ ਦਿੱਲੀ ‘ਚ ਹਰ ਰੋਜ 4 ਦੁਸ਼ਕਰਮ ਕੇਸ ਦਰਜ ਹੁੰਦੇ ਹਨ।ਦੁਨੀਆਂ ਦੇ ਦਸ ਦੇਸ਼ ਜਿੱਥੇ ਦੁਸ਼ਕਰਮ ਜ਼ਿਆਦਾ ਹੁੰਦੇ ਹਨ ਭਾਰਤ ਦਾ ਉਸ ਵਿੱਚ ਤੀਜਾ ਸਥਾਨ ਹੈ।ਕੌਮਾਂਤਰੀ ਪੱਧਰ ‘ਤੇ 33 ਫੀਸਦੀ ਔਰਤਾਂ ਘਰੇਲੂ ਹਿੰਸਾ ਦੀ ਸ਼ਿਕਾਰ ਹਨ ਜਦਕਿ ਸਾਡੇ ਦੇਸ਼ ਵਿੱਚ 43 ਫੀਸਦੀ ਔਰਤਾਂ ਘਰੇਲੂ ਹਿੰਸਾ ਦੀ ਸ਼ਿਕਾਰ ਹਨ,ਜਿਸ ਵਿੱਚ ਪੜੇ੍ਹ ਲਿਖੇ ਅਤੇ ਸੱਜਦੇ ਪੁੱਜਦੇ ਘਰਾਂ ਦੀਆਂ ਔਰਤਾਂ ਵੀ ਸ਼ਾਮਿਲ ਹਨ।

ਇਸ ਵਰਤਾਰੇ ਦੇ ਕਾਰਨ ਬਹੁਤ ਜ਼ਿਆਦਾ ਹਨ ਜਿਸ ‘ਚ ਮੁੱਖ ਤੌਰ ਤੇ ਨਸ਼ੇ,ਬੇਰੁਜ਼ਗਾਰੀ ,ਮਾਪਿਆਂ ਦੀ ਅਣਗਹਿਲੀ,ਇੰਟਰਨੈਟ ਦੀ ਦੁਰਵਰਤੋਂ ਅਤੇ ਕਈ ਸਮਾਜਿਕ ਕਾਰਨ ਹਨ ਜੋ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਘਿਨੌਣੇ ਕੰਮ ਲਈ ਪ੍ਰੇਰਦੇ ਹਨ।ਮਨੋਰੰਜਨ ਇੰਡਸਟਰੀ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ।ਅਜੋਕਾ ਸਿਨੇਮਾ ਆਪਣੀ ਜ਼ਿੰਮੇਵਾਰੀ ਭੁੱਲ ਚੁੱਕਾ ਹੈ ਤੇ ਮੁਨਾਫੇ ਲਈ ਅਸ਼ਲੀਲਤਾ ਪਰੋਸ ਰਿਹਾ ਹੈ।ਸੈਂਸਰ ਬੋਰਡ ਦੇ ਲੋਕ ਸੁੱਤੇ ਹੋਏ ਹਨ ਜਾਂ ਫਿਰ ਚੰਦ ਨੋਟਾਂ ਦੀ ਖਾਤਿਰ ਵਿਕੇ ਹੋਏ ਹਨ।ਟੀਵੀ ਸੀਰੀਅਲਾਂ ਤੇ ਇਸ਼ਤਿਹਾਰਾਂ ਵਿੱਚ ਵੀ ਅਸ਼ਲੀਲਤਾ ਦੀ ਭਰਮਾਰ ਹੈ।ਇਸ ਲਈ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਜੋ ਅਜਿਹੇ ਮਨੋਰੰਜਨ ਨੂੰ ਕਬੂਲਦੇ ਹਨ।

ਦੁਸ਼ਕਰਮ ਦੇ ਬਹੁਤੇ ਕੇਸ ਪਿਛਲੇ ਵੀਹ ਸਾਲਾਂ ਤੋਂ ਲਟਕੇ ਹੋਏ ਹਨ ਅਤੇ ਕਨੂੰਨ ਨਾਲ ਸਬੰਧਿਤ ਲੋਕ ਅਜੇ ਵੀ ਕਨੂੰਨ ਦੀਆਂ ਬਰੀਕੀਆਂ ਦਾ ਲਾਹਾ ਦੋਸ਼ੀਆਂ ਨੂੰ ਦਿਵਾ ਰਹੇ ਹਨ।ਦੁਰਾਚਾਰ ਦੇ ਕੇਸਾਂ ‘ਚ ਕਨੂੰਨ ਸਖਤ ਕੀਤਾ ਗਿਆ ਹੈ ਪਰ ਜਦ ਤੱਕ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ ਉਦੋਂ ਤੱਕ ਕਨੂੰਨ ਦੀ ਸਖਤੀ ਸਾਰਥਿਕ ਸਿੱਧ ਨਹੀਂ ਹੋ ਸਕਦੀ।ਸਖਤ ਕਨੂੰਨ ਦੀ ਆੜ ਹੇਠ ਸ਼ੱਕੀ ਔਰਤਾਂ ਅਤੇ ਖੁਦਗਰਜ ਲੋਕਾਂ ਨੇ ਆਪਣੇ ਸੌੜੇ ਹਿਤ ਪੂਰੇ ਹਨ।ਦੋਵਾਂ ਧਿਰਾਂ ਦੀ ਗਲਤੀ ਹੋਣ ਦੇ ਬਾਵਜੂਦ ਆਦਮੀ ਨੂੰ ਹੀ ਸਜ਼ਾ ਦਾ ਹੱਕਦਾਰ ਬਣਾਇਆ ਜਾ ਰਿਹਾ ਹੈ।ਇਸ ਪਹਿਲੂ ‘ਤੇ ਵੀ ਕਨੂੰਨਸਾਜ ਜ਼ਰੂਰ ਧਿਆਨ ਦੇਣ।

ਅਜੋਕੇ ਸਮੇ ਅੰਦਰ ਸਮਾਜ ਅਤੇ ਸਰਕਾਰਾਂ ਨੂੰ ਅਜਿਹੇ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਕਿਸੇ ਦੀ ਆਬਰੂ ਤਾਰ ਤਾਰ ਨਾ ਹੋਵੇ।ਸ਼ੱਕੀ ਔਰਤਾਂ ‘ਤੇ ਲਗਾਮ ਕਸੀ ਜਾਵੇ ਬੇਕਸੂਰਾਂ ਦੀ ਜਗ੍ਹਾ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ।ਬਹੁਤੇ ਦੇਸ਼ਾਂ ‘ਚ ਸਜ਼ਾ ਦੇ ਤੌਰ ਤੇ ਦੋਸ਼ੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ।ਕਈ ਦੇਸ਼ਾਂ ਵਿੱਚ ਕੈਮੀਕਲ ਤੇ ਸਰਜੀਕਲ ਵਿਧੀਆਂ ਦੀ ਵਰਤੋ ਕੀਤੀ ਜਾਦੀ ਹੈ।ਸਜ਼ਾ ਦੇ ਨਾਲ ਨੈਤਿਕ ਸਿੱਖਿਆ ਵੀ ਸਿੱਖਿਆ ਪ੍ਰਣਾਲੀ ‘ਚ ਸ਼ਾਮਿਲ ਕੀਤਾ ਜਾਵੇ ਅਤੇ ਇਸਦੀ ਜਗ੍ਹਾ ਲੋਕਾਂ ਦੇ ਦਿਲ ਦਿਮਾਗ ‘ਚ ਬਣਾਈ ਜਾਵੇ।ਸਾਨੂੰ ਆਪਣੇ ਪੁਰਖਿਆਂ ਦੀ ਉਹ ਰੀਤ ਕਾਇਮ ਕਰਨੀ ਹੋਵੇਗੀ ਜੇ ਉਹ ਅਹਿਮਦ ਸ਼ਾਹ ਅਬਦਾਲੀ ਅੱਗੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਅੜ ਸਕਦੇ ਸਨ ਤਾਂ ਸਾਨੂੰ ਵੀ ਉਹ ਕਦਮ ਜਰੂਰ ਚੁੱਕਣਾ ਚਾਹੀਦਾ ਹੈ।ਔਰਤਾਂ ਵੀ ਆਪਣੇ ਗਿਆਨ,ਚਰਿੱਤਰ ਨੂੰ ਉੱਚਾ ਰੱਖਣ ਤੇ ਹਰ ਚੁਣੌਤੀ ਦਾ ਡਟਵਾਂ ਮੁਕਾਬਲਾ ਕਰਨ ਲਈ ਲਾਮਬੰਦ ਹੋਣ ਫਿਰ ਹੀ ਸਾਰੀਆਂ ਵਧੀਕੀਆਂ ਦਾ ਅੰਤ ਹੋ ਸਕਦਾ ਹੈ।

ਸੰਪਰਕ: +91 94641 72783
**ਲੇਖਕ ਮੈਡੀਕਲ ਵਿਦਿਆਰਥੀ ਹਨ।
ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ -ਸੁਮੀਤ ਸ਼ੰਮੀ
ਸ਼ਹੀਦਾਂ ਦੇ ਸੰਘਰਸ਼ ਦੀ ਗਾਥਾ ਹੈ ਅਜ਼ਾਦੀ -ਗੁਰਤੇਜ ਸਿੰਘ
ਭਾਰਤ ਪਾਕ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ – ਮੁਹੰਮਦ ਸ਼ੋਇਬ ਆਦਿਲ
ਡਿਜੀਟਲ ਇੰਡੀਆ: ਇਕ ਹੋਰ ਨਵਉਦਾਰਵਾਦੀ ਹਮਲਾ -ਮਨਦੀਪ
ਰਾਜਧਾਨੀ ’ਚ ਵਾਹਨਾਂ ਦੀ ਵਧਦੀ ਭੀੜ -ਅਸ਼ੋਕ ਗੁਪਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੰਜਾਬ : ਅਸੀਂ ਬਹੁਤ ਸ਼ਰਮਸਾਰ ਹਾਂ – ਕੇਹਰ ਸ਼ਰੀਫ਼

ckitadmin
ckitadmin
January 25, 2013
ਨੀਮ-ਹਕੀਮ ਦੇ ਚੱਕਰ ‘ਚ ਫਸ ਰਹੇ ਨੌਜਵਾਨ -ਡਾ. ਸ਼ਿਆਮ ਸੁੰਦਰ ਦੀਪਤੀ
ਐੱਸ.ਐੱਸ.ਡੀ ਕਾਲਜ ਬਰਨਾਲਾ ਵਿਚ ਐੱਸ.ਸੀ.ਵਿਦਿਆਰਥੀਆਂ ਦੀਆਂ ਫੀਸਾਂ ਦਾ ਮਸਲਾ
ਪਾਕਿਸਤਾਨ ਖਿਲਾਫ ਮੈਚ ਦੌਰਾਨ ਹੋਏ ਵਿਵਾਦ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਸਾਂਝਾ ਕੀਤਾ ਇੱਕ ਨਵਾਂ ਵੀਡੀਓ, ਲਿਖਿਆ, ਇਹ ਕੁੱਤਾ ਭੌਂਕਦਾ ਹੈ…
ਕੀ ਨੌਜਵਾਨਾਂ ਦੇ ਸ਼ੋਸ਼ਣ ਨਾਲ ਹੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ? – ਜਗਸੀਰ ਸਿੰਘ ਟਿੱਬਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?