By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬਲਿਊ ਸਟਾਰ 1984 ਦੇ ਨਾ ਭੁੱਲਣਯੋਗ ਇਤਿਹਾਸਕ ਵਰਤਾਰੇ – ਗੁਰਚਰਨ ਸਿੰਘ ਪੱਖੋਕਲਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਬਲਿਊ ਸਟਾਰ 1984 ਦੇ ਨਾ ਭੁੱਲਣਯੋਗ ਇਤਿਹਾਸਕ ਵਰਤਾਰੇ – ਗੁਰਚਰਨ ਸਿੰਘ ਪੱਖੋਕਲਾਂ
ਨਜ਼ਰੀਆ view

ਬਲਿਊ ਸਟਾਰ 1984 ਦੇ ਨਾ ਭੁੱਲਣਯੋਗ ਇਤਿਹਾਸਕ ਵਰਤਾਰੇ – ਗੁਰਚਰਨ ਸਿੰਘ ਪੱਖੋਕਲਾਂ

ckitadmin
Last updated: July 22, 2025 11:23 am
ckitadmin
Published: May 30, 2016
Share
SHARE
ਲਿਖਤ ਨੂੰ ਇੱਥੇ ਸੁਣੋ

ਤਿੰਨ ਦਹਾਕਿਆਂ ਬਾਅਦ ਭਾਰਤ ਸਰਕਾਰ ਦੁਆਰਾ ਸਿੱਖਾਂ ਦੇ ਸਰਵ ਉੱਚ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਦੀ ਪਰਕਰਮਾ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਕੀਤੀ ਫੌਜੀ ਕਾਰਵਾਈ ਅੱਜ ਵੀ ਇੱਕ ਦੁਖਦਾਈ ਯਾਦ ਹੈ। ਭਾਰਤ ਸਰਕਾਰ ਦੀ ਇਤਿਹਾਸਕ ਗਲਤੀ ਦਾ ਸੰਤਾਪ ਧਾਰਮਿਕ , ਰਾਜਨੀਤਕ ਅਤੇ ਸਮਾਜਿਕ ਤੌਰ ਤੇ ਪੰਜਾਬੀ ਅੱਜ ਵੀ ਹੰਢਾ ਰਹੇ ਹਨ । ਇਸ ਬਲਿਊ ਸਟਾਰ ਨਾਂ ਦੀ ਕਾਰਵਾਈ ਤੋਂ ਬਅਦ ਇਸ ਦੇ ਕਾਰਨ ਇਸ  ਵਿੱਚੋਂ ਉਪਜੇ ਅੱਤਵਾਦ , ਦਹਿਸਤ, ਆਰਥਿਕ ਪਿਛੜਾਪਨ ਅਤੇ ਲੱਖਾ ਅਸੰਖ ਗਿਣਤੀ ਵਿੱਚ ਪੰਜਾਬੀ ਲੋਕ ਮੌਤ ਦੇ ਮੂੰਹ ਪਏ ਸਨ। ਇਕੱਲੇ ਤਰਨਤਾਰਨ ਤਹਿਸੀਲ ਵਿੱਚ ਹੀ 30000 ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਸਰਕਾਰੀ ਦਲੀਲਾਂ ਦਾ ਮੂੰਹ ਚਿੜਾ ਰਿਹਾ ਹੈ । ਸਰਕਾਰ ਅਨੁਸਾਰ ਮੌਤਾਂ ਦੀ ਗਿਣਤੀ ਬਹੁਤ ਹੀ ਘੱਟ ਦਰਸਾਈ ਜਾਂਦੀ ਹੈ ਜਦੋਂ ਕਿ ਇਸ ਤਰਾਸਦੀ ਦੇ ਸਿੱਟੇ ਬਹੁਤ ਹੀ ਭਿਆਨਕ ਤਸਵੀਰ ਪੇਸ ਕਰਦੇ ਹਨ।

 ਦੇਸ਼ ਦਾ ਨੰਬਰ ਇੱਕ ਤਰੱਕੀ ਪਸੰਦ ਲੋਕਾਂ ਦਾ ਸੂਬਾ ਪੰਜਾਬ ਆਰਥਿਕ ਤੌਰ ਅਤੇ ਵਿਕਾਸ ਪੱਖੋਂ ਦਹਾਕਿਆਂ ਦੇ ਹਿਸਾਬ ਪਿੱਛੇ ਚਲਾ ਗਿਆ। ਦੇਸ਼ ਵਿੱਚ ਸਰਦਾਰੀਆਂ ਦਾ ਮਾਣ ਹਾਸਲ ਕਰਨ ਵਾਲੇ ਪੰਜਾਬੀ ਅਤੇ ਸਿੱਖ ਨਫਰਤ ਦੀ ਹਨੇਰੀ ਦਾ ਸਿਕਾਰ ਹੋਕੇ 84 ਵਿੱਚ ਹੀ ਇੰਦਰਾਂ ਦੀ ਮੌਤ ਬਾਅਦ ਦਿੱਲੀ ਅਤੇ ਸਮੁੱਚੇ ਦੇਸ਼ ਵਿੱਚ ਨਸਲੀ ਹਿੰਸਾ ਦਾ ਸ਼ਿਕਾਰ ਹੋਕੇ ਤਰਸਯੋਗ ਹਾਲਤਾਂ ਵਿੱਚ ਦਿਖਾਈ ਦਿੱਤੇ।

 

 

ਅਣਮੁਲੀਆਂ ਲੱਖਾਂ ਜਾਨਾਂ ਦੀ ਕੀਮਤ ਚੁਕਾਕੇ ਵੀ ਜਬਰ ਸਹਿੰਦਿਆਂ ਸਬਰ ਰੱਖਦਿਆਂ ਗੁਰੂਆਂ ਪੀਰਾਂ ਫਕੀਰਾਂ ਦੀ ਸ਼ਾਨ ਉੱਚੀ ਰੱਖਣ ਵਾਲੇ ਪੰਜਾਬੀ ਦੁਨੀਆਂ ਲਈ ਮਿਸਾਲ ਹਨ। ਉਸ ਕਾਤਲੀ ਦੌਰ ਵਿੱਚ ਪੰਜਾਬ ਦੇ ਲੱਖਾ ਹਿੰਦੂ ਸਿੱਖ ਪੰਜਾਬੀ ਦੂਸਰੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋਏ ਅਤੇ ਆਪਣੇ ਕਿਰਤ ਕਰਨ ਦੇ ਸੁਭਾਅ ਕਾਰਨ ਦੁਨੀਆਂ ਨੂੰ ਆਪਣੀ ਹੋਂਦ ਦਿਖਾਉਣ ਵਿੱਚ ਵੀ ਕਾਮਯਾਬ ਹੋ ਰਹੇ ਹਨ।
                                   
ਪੰਜਾਬ ਦੇ ਹਰ ਧਾਰਮਿਕ ਫਿਰਕੇ ਦੇ ਲੋਕ ਹੀ ਜੁਝਾਰੂ ਬਿਰਤੀ ਦੇ ਹੋਣ ਕਾਰਨ ਸਦਾ ਹੀ ਨਵੀਆਂ ਮੰਜ਼ਿਲਾਂ ਛੋਹਣ ਵਿੱਚ ਕਾਮਯਾਬ ਰਹੇ ਹਨ। ਇਸ ਬਲਿਊ ਸਟਾਰ ਦੀ ਕਾਰਵਾਈ ਕਰਨ ਦੇ ਲਈ ਭਾਵੇਂ ਭਾਰਤ ਸਰਕਾਰ ਨੇ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਸੀ ਪਰ ਅਸਲ ਵਿੱਚ ਇਸ ਕਾਰਵਾਈ ਦਾ ਮੁੱਢ ਬੰਨਣ ਵਿੱਚ ਭਾਰਤ ਦੀਆਂ ਗੁਪਤ ਏਜੰਸੀਆਂ ਅਤੇ ਵਿਦੇਸ਼ੀ ਸਰਕਾਰਾਂ ਦਾ ਵੀ ਅਹਿਮ ਰੋਲ ਸੀ। ਭਾਰਤ ਸਰਕਾਰ ਦੇ ਰਾਜਸੱਤਾ ਦੇ ਮਾਲਕ ਰਾਜਨੀਤਕਾਂ ਦੀ ਹਰੀ ਕਰਾਂਤੀ ਕਰਨ ਵਾਲੇ ਪੰਜਾਬੀਆਂ ਨੂੰ ਸਤਿਕਾਰ ਦੀ ਥਾਂ ਨਫਰਤ ਕਰ ਰਹੇ ਸਨ । ਪੰਜਾਬ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਫੈਸਲੇ ਅਤੇ ਪੰਜਾਬ ਦੇ ਵਿੱਚ ਰਾਜਨੀਤਕ ਅਸਥਿਰਤਾ ਪੈਦਾ ਕਰਕੇ , ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਵਿਹੂਣੇ ਕਰਕੇ ਜੋ ਬੀਜ ਬੀਜਿਆ ਗਿਆ ਉਸਦੀ ਪੈਦਾਵਾਰ ਹੀ ਸੀ ਇਹ ਕਾਲਾ ਦੌਰ। ਪੰਜਾਬ ਦੇ ਰਾਜਨੀਤਕ ਆਗੂਆਂ ਦਾ ਵੀ ਇਸ ਦੌਰ ਵਿੱਚ ਬਹੁਤ ਹੀ ਗਲਤ ਰੋਲ ਰਿਹਾ ਹੈ। ਪੰਜਾਬ ਦੇ ਰਾਜਨੀਤਕ ਅਤੇ ਧਾਰਮਿਕ ਆਗੂਆਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਕੇ ਪੰਜਾਬ ਦੇ ਭਵਿੱਖ ਨਾਲ ਬਹੁਤ ਹੀ ਵੱਡੀ ਗਦਾਰੀ ਕੀਤੀ ਸੀ। ਆਪੋ ਆਪਣੀ ਕੁਰਸੀ ਦੀ ਲੰਬੀ ਉਮਰ ਕਰਨ ਲਈ ਗਿਆਨੀ ਜੈਲ ਸਿੰਘ , ਦਰਬਾਰਾ ਸਿੰਘ, ਪਰਕਾਸ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ  ਅਤੇ ਸੁਖਜਿੰਦਰ ਸਿੰਘ ਦਾ ਰੋਲ ਪੰਜਾਬ ਦੇ ਪੱਖ ਵਿੱਚ ਨਹੀਂ ਭੁਗਤਿਆ ਸੀ ਪਰ ਉਹ ਆਪਣੇ ਛੋਟੇ ਰਾਜਨੀਤਕ ਹਿੱਤਾਂ ਕਾਰਨ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਜਰੂਰ ਝੋਕ ਗਏ ਸਨ। ਇੰਦਰਾਂ ਗਾਂਧੀ ਨੇ ਆਪਣੇ ਹੰਕਾਰੀ ਰਵੱਈਏ  ਅਤੇ ਵਿਦੇਸੀ ਇਸਾਰਿਆਂ ਤੇ ਇਸ ਨੀਲੇ ਤਾਰੇ ਨੂੰ ਅੰਜਾਮ ਦੇਕੇ ਇਤਿਹਾਸਕ ਤੌਰ ਤੇ ਕਾਲੇ ਅੱਖਰਾਂ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ। ਇਸ ਕਾਲੇ ਦੌਰ ਵਿੱਚ ਨਿਮਾਣੇ ਨਿਤਾਣੇ ਨਿਉਟੇ ਲੋਕਾਂ ਦੀ ਅਵਾਜ ਪੰਜਾਬੀ ਆਪਣੀ ਵਰਾਸਤ ਤੋਂ ਬੇਮੁੱਖ ਹੁੰਦੇ ਦਿਖਾਈ ਦਿੱਤੇ ਸਨ।
                          
ਹਜ਼ਾਰਾਂ ਮਾਪਿਆਂ ਨੇ ਆਪਣੇ ਨੌਜਵਾਨ ਔਲਾਦਾਂ ਸੂਲੀ ਤੇ ਚੜਦੀਆਂ ਦੇਖੀਆਂ ਅਤੇ ਉਹਨਾਂ ਦੀਆਂ ਲਾਸ਼ਾਂ  ਦਾ ਸਸਕਾਰ ਕਰਨਾ ਵੀ ਨਸੀਬ ਨਹੀਂ ਹੋਇਆ। ਦਰਿਆਵਾਂ ਨਹਿਰਾਂ, ਜੰਗਲਾਂ ਦੇ ਵਿੱਚ ਪੰਜਾਬ ਦੇ ਹਜਾਰਾਂ ਪੁੱਤ ਗੁਪਤਵਾਸ ਕਰ ਦਿੱਤੇ ਗਏ ਸਨ। ਮਾਝੇ ਦੁਆਬੇ ਵਿੱਚ ਮਾਪਿਆ ਬਗੈਰ ਸੁੰਨੇ ਮੋਹ ਵਿਹੂਣੇ ਮਹੌਲ ਵਿੱਚ ਪਲੇ ਹੋਏ ਅਣਗਿਣਤ ਅੱਜ ਦੇ ਨੌਜਵਾਨ ਨਸ਼ਿਆ ਦੇ ਦਰਿਆ ਵਿੱਚ ਡੁੱਬੇ ਦਿਖਾਈ ਦਿੰਦੇ ਹਨ ਉਸ ਕਾਲੇ ਦੌਰ ਦੀ ਬਦੌਲਤ ਹੀ। ਲੋਕ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਪੰਜਾਬੀ ਲੰਬਾਂ ਸਮਾਂ ਘਸਿਆਰੇ ਬਣਨ ਲਈ ਮਜਬੂਰ ਕਰ ਦਿੱਤੇ ਗਏ ਸਨ। ਤੀਹ ਸਾਲਾਂ ਬਾਅਦ ਵੀ ਉਸ ਦੌਰ ਵਰਗੀ ਘਟੀ ਕੋਈ ਘਟਨਾਂ ਅੱਜ ਵੀ ਪੰਜਾਬੀਆਂ ਦਾ ਦਿਲ ਦਹਿਲਾ ਜਾਂਦੀ ਹੈ। ਵਰਤਮਾਨ ਸਮਾਂ ਆਰਥਿਕ ਤੌਰ ਤੇ ਤਾਕਤਵਰ ਮੁਲਕਾਂ ਅਤੇ ਲੋਕਾਂ ਦਾ ਹੈ ਅਤੇ ਪੰਜਾਬ ਨੂੰ ਵੀ ਆਰਥਿਕ ਤੌਰ ਤੇ ਤਾਕਤਵਰ ਬਨਾਉਣਾ ਪੰਜਾਬ ਦੇ ਰਾਜਨੀਤਕ ਆਗੂਆਂ ਦਾ ਪਹਿਲਾ ਫਰਜ ਹੋਣਾ ਚਾਹੀਦਾ ਹੈ। ਵਰਤਮਾਨ ਸਮੇਂ ਪੰਜਾਬ ਦੇ ਬਹੁਤੇ ਰਾਜਨੀਤਕ ਆਗੂ ਪਰੀਵਾਰ ਪ੍ਰਸਤ ਬਣ ਗਏ ਹਨ ਜਿਹਨਾਂ ਤੋਂ ਪੰਜਾਬ ਦੇ ਵਧੀਆ ਭਵਿੱਖ ਦੀ ਆਸ ਨਹੀਂ ਕੀਤੀ ਜਾ ਸਕਦੀ।ਉਸ ਕਾਲੇ ਦੌਰ ਨੂੰ ਸ਼ੁਰੂਆਤੀ ਤੀਲੀ ਲਾਉਣ ਵਾਲੇ ਅਖੌਤੀ ਧਾਰਮਿਕ ਡੇਰੇਦਾਰਾਂ ਅਤੇ ਦੇ ਵਾਰਿਸ ਅੱਜ ਦੁਬਾਰਾ ਪੰਜਾਬ ਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦੇ ਲੋਕਾਂ ਵਿੱਚੋਂ ਗੁਰੂਆਂ ਦੇ ਨਾਂ ਤੇ ਵਸਣ ਦੀ ਸੋਚ ਦੀ ਅੰਤਿਮ ਅਰਦਾਸ ਕਰਨ ਦੇ ਯਤਨ ਕਰਕੇ ਪੰਜਾਬੀਆਂ ਦੀ ਹਿੰਮਤ ਅਤੇ ਦਲੇਰੀ ਨੂੰ ਕਸਵੱਟੀ ਤੇ ਚੜਾਇਆ ਜਾ ਰਿਹਾ ਹੈ। ਦੁਨੀਆਂ ਨੂੰ ਰਾਹ ਦਸੇਰਾ ਬਣਨ ਦੇ ਦਾਅਵਿਆਂ ਦੇ ਉਲਟ ਪੰਜਾਬ ਦੇ ਵਿੱਚ ਪਾਕਿ ਪਵਿੱਤਰ ਰਾਜਨੀਤੀ ਕਰਨ ਵਾਲਿਆਂ ਦੀ ਕਮੀ ਦਿਖਾਈ ਦੇ ਰਹੀ ਹੈ। ਇਹੋ ਜਿਹੀ ਇਤਿਹਾਸਕ ਖੜੋਤ ਪੈਦਾ ਕਰਨ ਵਿੱਚ ਬਲਿਊ ਸਟਾਰ ਅਤੇ ਉਸ ਤੋਂ ਬਾਅਦ ਬਣੇ ਹਾਲਾਤ ਦਾ ਬਹੁਤ ਵੱਡਾ ਯੋਗਦਾਨ ਹੈ। ਕੁਦਰਤ ਬਹਾਦਰ , ਕਿਰਤੀ ਪੰਜਾਬੀਆਂ ਨੂੰ ਇਹੋ ਜਿਹੇ ਕਾਲੇ ਦੌਰ ਵਿੱਚੋਂ ਬਾਹਰ ਨਿਕਲਣ ਦਾ ਵਰ ਜ਼ਰੂਰ ਦੇਵੇਗੀ।  ਪਾਕਿ ਪਵਿੱਤਰ ਸੋਚ ਹੀ ਸਾਨੂੰ ਦੁਨੀਆਂ ਉੱਪਰ ਆਪਣੀ ਕਿਰਤ ਹਿੰਮਤ ਦਲੇਰੀ ਨਾਲ ਉੱਚਾ ਮੁਕਾਮ ਹਾਸਲ ਕਰਨ ਵੱਲ ਤੋਰੇਗੀ ਅਤੇ ਉਸ ਸਮੇਂ ਦੀ ਆਸ ਕਰਨੀ ਬਣਦੀ ਹੈ। ਸਾਡੀ ਸਭ ਪੰਜਾਬੀਆਂ ਨੂੰ ਦੁਆ ਅਤੇ ਯਤਨ ਕਰਨੇ ਬਣਦੇ ਹਨ ਕਿ ਪੰਜਾਬ ਮੁੜ ਕਦੇ ਉਸ ਕਾਲੇ ਦੌਰ ਨੂੰ ਨਾ ਦੇਖੇ ਅਤੇ ਤਰੱਕੀ ਦੇ ਰਸਤੇ  ਉੱਪਰ ਵਾਪਸ ਤੁਰਨ ਦੀ ਹਿੰਮਤ ਬਖਸੇ। ਪੰਜਾਬ ਦਾ ਭਵਿੱਖ ਸ਼ਾਂਤੀ ਅਤੇ ਗੁਰੂਆਂ ਦੇ ਦੱਸੇ ਪਾਕਿ ਪਵਿੱਤਰ ਰਸਤੇ ਤੇ ਤੁਰਦਿਆਂ ਹੀ ਬਿਹਤਰ ਹੋ ਸਕਦਾ ਹੈ।

 ਸੰਪਰਕ: +91 94177 27245
ਸਿਹਤ ਨੀਤੀ ’ਚ ਬਦਲਾਅ ਦੀ ਲੋੜ -ਗੁਰਤੇਜ ਸਿੱਧੂ
ਦੱਖਣੀ ਕੋਰੀਆ ਦੇ ਕਾਮਿਆਂ ਦਾ ਵਿਸ਼ਾਲ, ਸਾਂਝਾ ਤੇ ਲੰਮਾ ਸੰਘਰਸ਼ -ਮਨਦੀਪ
ਸਲਾਹੁਣਯੋਗ ਹੈ ਸਿੱਖਿਆ ਵਿਭਾਗ ਦਾ ਬੱਚਿਆਂ ਦੀ ਨਿੱਤ ਨਵੇਂ ਸ਼ਬਦਾਂ ਨਾਲ ਸਾਂਝ ਪਾਉਣ ਦਾ ਉਪਰਾਲਾ – ਬਲਕਰਨ ‘ਕੋਟ ਸ਼ਮੀਰ’
ਮਿਰਗ ਤ੍ਰਿਸ਼ਨਾ ਦੇ ਮਾਰੂਥਲ ਚ ਭਟਕਦੇ ਭਾਰਤੀ ਲੋਕ – ਹਰਜਿੰਦਰ ਸਿੰਘ ਗੁਲਪੁਰ
ਜਦੋਂ ਇੱਕ ਬੁਰੀ ਧਾਰਣਾ ਅਸਲੀਅਤ ਨੂੰ ਟੱਕਰਦੀ ਹੈ -ਪ੍ਰਾਗਿਆ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਔਰਤ – ਬਿੰਦਰ ਜਾਨ -ਏ-ਸਾਹਿਤ

ckitadmin
ckitadmin
August 3, 2014
ਸ਼ਹੀਦ ਭਗਤ ਸਿੰਘ ਦੇ ਲੇਖ ਮੈਂ ਨਾਸਤਕ ਕਿਉਂ ਹਾਂ? ਬਾਰੇ ਵਿਚਾਰ ਚਰਚਾ ਬਹਾਨੇ -ਸਾਧੂ ਬਿਨਿੰਗ
ਪਾਕਿਸਤਾਨ ‘ਚ ਕੱਟੜਪੰਥੀ ਦਹਿਸ਼ਤਵਾਦ ਅਤੇ ਘੱਟ ਗਿਣਤੀਆਂ ਦੀ ਦਰਦਨਾਕ ਹਾਲਤ -ਤਨਵੀਰ ਜਾਫ਼ਰੀ
ਵਤਨ -ਪਵਨ ਕੁਮਾਰ
ਮਾਸੂਮਾਂ ਦੀ ਹੱਤਿਆ ਤੋਂ ਦੁਨੀਆਂ ਨੂੰ ਸਬਕ ਸਿੱਖਣ ਦੀ ਜ਼ਰੂਰਤ- ਗੁਰਚਰਨ ਪੱਖੋਕਲਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?