ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੇ ਵਿਕਾਸ-ਪ੍ਰਸਾਰ ਲਈ ਹੋਂਦ ਵਿਚ ਆਈ ਸੀ ਹੁਣ ਇਕ ਦੁਕਾਨ ਬਣ ਗਈ ਹੈ। ਏਥੇ ਕੰਮ ਕਰਦੇ ਨਿੱਕੇ ਵੱਡੇ ਕਰਮਚਾਰੀ ਆਪਣੀ ਹੈਸੀਅਤ ਮੁਤਾਬਕ ਨਿੱਕੇ ਵੱਡੇ ਦੁਕਾਨਦਾਰ ਹਨ। ਇੱਥੇ ਵਿਦਿਆਰਥੀਆਂ ਦੀ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਲੁੱਟ ਜਾਰੀ ਹੈ। ਕ੍ਰੈਕਸ਼ਨ, revaluation, rechecking ਇਹ ਸਭ ਲੁੱਟ ਦਾ ਜ਼ਰੀਆ ਹੀ ਤਾਂ ਹਨ!
ਮਈ 2014 ਤੋਂ ਮੈਂ ਇਸ ਯੂਨੀਵਰਸਿਟੀ ਤੋਂ ਆਪਣੀ ਐਮ਼ ਫਿਲ ਦੀ ਡਿਗਰੀ ਪੂਰੀ ਕੀਤੀ। ਉਦੋਂ ਤੋਂ ਲੈਕੇ ਅੱਜ ਤੱਕ ਮੈਂ ਆਪਣੀ ਡਿਗਰੀ ਲਈ ਕਈ ਵਾਰ ਆਪਣੇ ਵਿਭਾਗ ਵਿਚ ਪਤਾ ਕਰਦਾ ਰਿਹਾ ਪਰ ਡਿਗਰੀ ਨਾ ਮਿਲੀ। ਅੱਜ ਜਦੋਂ ਐਡਮ ਬਲੌਕ ਜਾ ਕੇ ਡਿਗਰੀ ਬਾਰੇ ਪਤਾ ਕੀਤਾ ਤਾਂ ਉਹਨਾਂ ਕਿਹਾ ਕਿ ਤੁਹਾਡੀ ਡਿਗਰੀ ਪਿਛਲੇ ਸਾਲ ਸਤੰਬਰ ਵਿਚ ਤੁਹਾਡੇ ਵਿਭਾਗ ਵਿਚ ਭੇਜ ਦਿੱਤੀ ਹੈ। ਮੈਂ ਵਿਭਾਗ ਵਿਚ ਜਾ ਜਦੋਂ ਆਪਣੀ ਚਾਰ ਸਾਲ ਪੁਰਾਣੀ ਡਿਗਰੀ ਪ੍ਰਾਪਤ ਕੀਤੀ ਤਾਂ ਦੇਖਿਆ ਕਿ ਉਸ ਵਿਚ ਕਈ ਗਲਤੀਆਂ ਹਨ। ਤੇ ਮੈਨੂੰ 600 ਪਰ ਸਮੈਸਟਰ ਦੇ ਹਿਸਾਬ ਨਾਲ (1200) ਇਹ ਗਲਤੀਆਂ ਠੀਕ ਕਰਾਉਣ ਲਈ ਫੀਸ ਭਰਨੀ ਪੈਣੀ। ਮੇਰਾ ਸਵਾਲ ਹੈ ਕਿ ਯੂਨੀਵਰਸਿਟੀ ਜਾਂ ਵਿਭਾਗ ਦੀ ਨਾਲਾਇਕੀਆਂ ਦੀ ਹਰਜ਼ਾਨਾ ਵਿਦਿਆਰਥੀ ਕਿਉਂ ਭਰਨ?
ਅੱਜ ਤਕਰੀਬਨ ਦੋ-ਤਿੰਨ ਹਜ਼ਾਰ ਵਿਦਿਆਰਥੀ ਯੂਨੀਵਰਸਿਟੀ ਨੂੰ ਬਿਨਾਂ ਗਲਤੀ ਦੇ ਹਜ਼ਾਰਾਂ ਰੁਪਾਏ ਲੁਟਾ ਕੇ ਗਿਆ ਹੈ। ਤੇ ਰੋਜ਼ ਏਨੇ ਹੀ ਵਿਦਿਆਰਥੀ ਤੋਂ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਯੂਨੀਵਰਸਿਟੀ ਲੁੱਟ ਰਹੀ ਹੈ।
ਹੁਣ ਸਵਾਲ ਇਹ ਹੈ ਕਿ ਯੂਨੀਵਰਸਿਟੀ ਦੀ ਕੀਤੀਆਂ ਗਲਤੀਆਂ ਦੀ ਫੀਸ ਵਿਦਿਆਰਥੀ ਕਿਉਂ ਭਰਨ?
ਅਗਲੀ ਗੱਲ ਕੀ ਸਮੇਂ ਸਿਰ ਡਿਗਰੀ ਦੇਣਾ ਵਿਭਾਗ ਜਾਂ ਪ੍ਰਬੰਧਕੀ ਬਲੌਕ ਦਾ ਕੰਮ ਨਹੀਂ!
ਕੀ ਇਹ ਜਾਣ ਬੁੱਝ ਕੇ ਕੀਤੀ ਜਾ ਰਹੀ ਲੁੱਟ ਨਹੀਂ ਹੈ?
ਅਗਲੀ ਗੱਲ ਕੀ ਸਮੇਂ ਸਿਰ ਡਿਗਰੀ ਦੇਣਾ ਵਿਭਾਗ ਜਾਂ ਪ੍ਰਬੰਧਕੀ ਬਲੌਕ ਦਾ ਕੰਮ ਨਹੀਂ!
ਕੀ ਇਹ ਜਾਣ ਬੁੱਝ ਕੇ ਕੀਤੀ ਜਾ ਰਹੀ ਲੁੱਟ ਨਹੀਂ ਹੈ?
ਇਸ ਬਾਬਤ ਜਦੋਂ ਮੈਂ ਵਿਭਾਗ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਐਡਮ ਬਲੌਕ ਦਾ ਨਜ਼ਲਾ ਸਾਡੇ ‘ਤੇ ਨਾ ਝਾੜੋ!
ਕੀ ਇਹ ਸ਼ਬਦ ਕਿਸੇ ਵਿਭਾਗ ਦੇ ਮੁਖੀ ਲਈ ਸ਼ੋਭਾ ਦਿੰਦੇ ਹਨ।
ਆਖਰੀ ਗੱਲ ਇਹ ਮੇਰੀ ਇਕੱਲੇ ਦੀ ਸਮੱਸਿਆ ਨਹੀਂ ਹੈ। ਕਿੰਨੇ ਹੀ ਹੋਰ ਵਿਦਿਆਰਥੀ ਨੇ ਜੋ ਇਸ ਮਾਨਸਿਕ ਤੇ ਆਰਥਿਕ ਲੁੱਟ ਦਾ ਸ਼ਿਕਾਰ ਹਨ। ਇਸ ਯੂਨੀਵਰਸਿਟੀ ਖਿਲਾਫ ਕੋਈ ਜਨਤਕ ਲਹਿਰ ਸ਼ੁਰੂ ਕਰਨੀ ਬਣਦੀ ਹੈ। ਮੈਂ ਇਸ ਲੁੱਟ ਦੇ ਖਿਲਾਫ ਹਾਂ ਤੇ ਮੈਂ ਤਵੱਕੋ ਕਰਦਾਂ ਕਿ ਇਸ ਲੁੱਟ ਦੇ ਖਿਲਾਫ ਇਕ ਜੁੱਟ ਹੋਈਏ!!!


