By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜੁਨੈਦ ਦੀ ਆਪਣੀ ਅੰਮੀ ਦੇ ਨਾਮ ਲਿਖੀ ਇੱਕ ਕਲਪਿਤ ਚਿੱਠੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਜੁਨੈਦ ਦੀ ਆਪਣੀ ਅੰਮੀ ਦੇ ਨਾਮ ਲਿਖੀ ਇੱਕ ਕਲਪਿਤ ਚਿੱਠੀ
ਨਜ਼ਰੀਆ view

ਜੁਨੈਦ ਦੀ ਆਪਣੀ ਅੰਮੀ ਦੇ ਨਾਮ ਲਿਖੀ ਇੱਕ ਕਲਪਿਤ ਚਿੱਠੀ

ckitadmin
Last updated: July 18, 2025 11:02 am
ckitadmin
Published: August 5, 2017
Share
SHARE
ਲਿਖਤ ਨੂੰ ਇੱਥੇ ਸੁਣੋ

 ( ਇਹ ਚਿੱਠੀ ਜੁਨੈਦ ਦੇ ਮਿੱਤਰ ਮੁਹੰਮਦ ਅਜਹਰੂਦੀਨ ਦੁਆਰਾ ਲਿਖੀ ਗਈ ਹੈ , ਜੋ ਹਿੰਦੂਤਵੀ ਦਹਿਸ਼ਤਗਰਦੀ ਖ਼ਿਲਾਫ਼ ਹੋਏ ਕਈ ਰੋਸ ਦਿਖਾਵਿਆਂ `ਚ ਪੜ੍ਹੀ ਜਾ ਚੁੱਕੀ ਹੈ )

                  ਮੇਰੀ ਪਿਆਰੀ ਅੰਮੀ ,

                  ਅਸਲਾਮ ਅਲੈਕੁਮ ਵਾ ਰਹਿਮਤੁੱਲਾਹੇ ਵਾ ਬਰਕਾਤੁਲਾ

            ਉਮੀਦ ਹੈ ਤੁਸੀਂ ਠੀਕ -ਠਾਕ ਹੋਵੋਗੇ , ਖੁਦਾ ਅੱਗੇ ਦੁਆ ਕਰਦਾ ਹਾਂ ਕਿ ਤੁਸੀਂ ਸਦਾ ਠੀਕ ਰਹੋ ।

          ਮਾਂ, ਮੈਂ ਆਪਣੇ ਅਸਲ ਘਰ ਪਹੁੰੰਚ ਗਿਆ ਹਾਂ । ਮੈਂ ਜੱਨਤ `ਚ ਹਾਂ । ਤੁਸੀਂ ਮੈਨੂੰ ਨਵੇਂ ਕਪੜਿਆਂ `ਚ ਦੇਖਣਾ ਚਾਹੁੰਦੇ ਸੀ , ਦੇਖੋ ਮੈਂ ਬਿਲਕੁਲ ਨਵੇਂ ਕੱਪੜੇ ਪਹਿਨੇ ਹੋਏ ਹਨ । ਤੁਸੀਂ ਕੱਪੜੇ ਖ਼ਰੀਦਣ ਲਈ ਮੈਨੂੰ ਦਿੱਲੀ ਭੇਜਿਆ ਸੀ , ਪਰ ਮੇਰਾ ਨਸੀਬ ਮੈਨੂੰ ਜੱਨਤ  ਲੈ ਆਇਆ । ਮੈਂ ਇਥੇ ਆਪਣੇ ਲਈ ਬਿਲਕੁਲ ਨਵਾਂ ਜੋੜਾ ਖ਼ਰੀਦਿਆ ਹੈ ।

      
ਮਾਂ ਮੈਂ ਇਥੇ ਬਹੁਤ ਖੁਸ਼ ਹਾਂ , ਇਥੇ ਭੀੜ ਦਾ ਡਰ  ਨਹੀਂ , ਨਾ ਇਥੇ ਕੋਈ ਭੇਦ -ਭਾਵ ਹੈ । ਮੈਂ ਜੱਨਤ ਦੇ ਬਗੀਚਿਆਂ `ਚ ਟਹਿਲਦਾ ਹਾਂ ਅਤੇ ਇੱਥੇ ਲੱਗੇ ਫ਼ਲ ਖਾਂਦਾ ਹਾਂ । ਇਹ ਦੱਸਣਾ ਤਾਂ ਭੁੱਲ ਹੀ ਗਿਆ ਕਿ ਦੂਜੇ ਸ਼ਹੀਦਾਂ ਨਾਲ ਮੈਂ ਇੱਥੇ ਈਦ ਮਨਾ ਰਿਹਾ ਹਾਂ । ਮੇਰੇ ਨਾਲ ਮੋਹਸਿਨ ਸ਼ੇਖ, ਮਿਨਹਾਜ ਅੰਸਾਰੀ ਅਤੇ ਕਈ ਹੋਰ ਹਨ । ਅਸੀਂ ਸਭ ਇੱਥੇ ਐਸ਼ੋ-ਆਰਾਮ ਨਾਲ ਰਹਿ ਰਹੇ ਹਾਂ । ਪਰ ਮਾਂ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ । ਮੈਂ ਆਪਣੇ ਭਰਾਵਾਂ ਨੂੰ ਵੀ ਨਹੀਂ ਭੁੱਲ ਪਾ ਰਿਹਾ । ਉਹਨਾਂ ਨੂੰ ਵੀ ਤਾਂ ਸੱਟਾਂ ਲੱਗੀਆਂ ਸਨ । ਭੀੜ ਨੇ ਸਾਨੂੰ ਸਭ ਨੂੰ ਚਾਕੂਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ । ਪਰ ਦੇਖ ਮਾਂ ਸਭ ਕੁਝ ਬਦਲ ਗਿਆ ਹੁਣ ਮੈਂ ਹਮੇਸ਼ਾ ਜਿੰਦਾ ਰਹਾਂਗਾ ।

 

 

ਮਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਤੁਸੀਂ ਨਵੇਂ ਕੱਪੜੇ ਨਹੀਂ ਪਹਿਨੋਗੇ । ਤੁਸੀਂ ਈਦ `ਤੇ ਸੇਵੀਆਂ ਵੀ ਨਹੀਂ ਬਣਾਓਗੇ । ਪਿਛਲੀਆਂ ਈਦਾਂ ਵਾਂਗ ਤੁਹਾਡੇ ਚਹਿਰੇ `ਤੇ ਖੁਸ਼ੀ ਨਹੀਂ ਹੋਵੇਗੀ ਕਿਉਂਕਿ ਮੈਂ ਤੁਹਾਡੇ ਕੋਲ ਨਹੀਂ ਹੋਵਾਂਗਾ । ਈਦ `ਤੇ ਕਿਸ ਲਈ ਤੁਸੀਂ ਸੇਵੀਆਂ ਬਣਾਉਣਗੇ ? ਕੌਣ ਨਵੇਂ ਕਪੜੇ ਪਹਿਨ ਕੇ ਤੁਹਾਨੂੰ ਖੁਸ਼ ਕਰਨ ਤੁਹਾਡੇ ਕੋਲ ਆਵੇਗਾ ? ਕੌਣ  ਘਰ ਦੇ ਆਲੇ -ਦੁਆਲੇ ਸ਼ਰਾਰਤਾਂ ਕਰਦਾ ਫਿਰੇਗਾ । ? ਤੁਸੀਂ ਹਮੇਸ਼ਾ ਮੈਨੂੰ ਨਵੇਂ ਕਪੜੇ ਖ਼ਰੀਦਣ ਭੇਜ ਦਿੰਦੇ ਸੀ ਤਾਂ ਕਿ ਮੈਂ ਲਾੜੇ ਦੀ ਤਰ੍ਹਾਂ ਸੋਹਣਾ ਲੱਗਾਂ, ਪਰ ਮੈਂ ਕੀ ਕਰਾਂ ਮਾਂ ਕਈ ਗੱਲਾਂ ਸਾਡੇ ਹੱਥ-ਵੱਸ ਨਹੀਂ ਹੁੰਦੀਆਂ …ਤੁਸੀਂ ਮੈਨੂੰ ਮੇਰੇ ਨਵੇਂ ਕੱਪੜਿਆਂ `ਚ ਨਹੀਂ ਦੇਖ ਸਕੋਗੇ ।
       
ਮਾਂ , ਪ੍ਰੇਸ਼ਾਨ ਨਾ ਹੋਵੋ , ਜੱਨਤ `ਚ ਹੂਰਾਂ ਨਾਲ ਮੇਰਾ ਵਿਆਹ ਹੋ ਗਿਆ ਹੈ । ਤੁਸੀਂ ਮੈਨੂੰ ਦੇਖ ਕੇ ਬਹੁਤ ਖੁਸ਼ ਹੋਵੋਗੇ । ਪਹਿਲੂ ਖਾਨ ਤੇ ਅਖ਼ਲਾਕ ਵੀ ਮੇਰੀ ਬਾਰਾਤ `ਚ ਆਏ ਸਨ  ਪਰ ਮਾਂ ਤੁਸੀਂ ਇਹ ਸਭ ਗੱਲਾਂ ਬਾਰੇ ਨਾ ਸੋਚੋ । ਧਰਤੀ `ਤੇ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ । ਇਕ ਦਿਨ ਤੁਸੀਂ ਵੀ ਮੇਰੇ ਕੋਲ ਆਵੋਂਗੇ ਉਦੋਂ ਆਪਾਂ ਇਕੱਠੇ ਰਹਾਂਗੇ ।
        
ਮਾਂ ਮੈਨੂੰ ਤੁਹਾਡੇ ਤੋਂ ਇੱਕ ਸ਼ਿਕਾਇਤ ਹੈ , ਸੁਣੋਗੇ ਨਾ ?  ਤੁਸੀਂ ਝੂਠ ਬੋਲਦੇ ਸੀ ਕਿ ਹਿੰਦੂ ਅਤੇ ਮੁਸਲਮਾਨ ਭਾਈ -ਭਾਈ ਹਨ , ਲੇਕਿਨ ਜਦੋਂ ਭੀੜ ਮੈਨੂੰ ਮਾਰਨ ਆਈ ਕੋਈ ਮੈਨੂੰ ਬਚਾਉਣ ਨਹੀਂ ਆਇਆ । ਸਾਰੇ ਚੁੱਪਚਾਪ ਤਮਾਸ਼ਾ ਦੇਖਦੇ ਰਹੇ । ਮੈਂ ਮੱਦਦ ਲਈ ਕੁਰਲਾਉਂਦਾ ਰਿਹਾ ਪਰ ਲੋਕ ਮੈਨੂੰ ਬਚਾਉਣ ਦੀ ਥਾਂ ਮੇਰੇ ਲਹੂ -ਲੁਹਾਣ ਦੀ ਵੀਡੀਓ ਬਣਾਉਂਦੇ ਰਹੇ । ਕੀ ਕੋਈ ਆਪਣੇ ਭਾਈ ਨੂੰ ਮੌਤ ਦੇ ਮੂੰਹ ਜਾਂਦੇ  ਦੇਖਦਾ ਰਹੂਗਾ ? ਕੀ ਭਰਾ ਨਾਲ ਅਜਿਹਾ ਹੁੰਦਿਆਂ ਕੋਈ ਵੀਡੀਓ ਉਤਾਰਦਾ ਰਹੂਗਾ ? ਮਾਂ ਰੱਬ ਕਰਕੇ ਹੋਰ ਝੂਠ ਨਾ ਬੋਲੋ ; ਹੁਣ ਇਹ ਨਾ ਆਖਣਾ ਕਿ ਆਪਣੀ ਮੱਦਦ ਲਈ ਸਰਕਾਰ ਹੈ । ਹੁਣ ਤਾਂ ਤੁਸੀਂ ਵੀ ਦੇਖ ਲਿਆ ਹੋਣਾ ਕਿ ਮੋਦੀ ਜੀ ਨੇ ਮੇਰੀ ਮੌਤ `ਤੇ ਦੋ ਹਰਫ਼ ਤੱਕ ਨਹੀਂ ਆਖੇ ?
      
ਇਹ ਅਫਵਾਹ ਵੀ ਨਾ ਫੈਲਾਓ ਕਿ ਸਮਾਜ ਤੇ ਸਿਆਸਤ ਸਾਡੇ ਰਖਵਾਲੇ ਹਨ । ਆਪ  ਹੁਣ ਹਰ ਗੱਲ ਜਾਣਦੀ ਹੋ ਕੁਝ ਨੇਤਾ ਵਿਰੋਧ `ਚ ਨੇ ਕੁਝ ਨੂੰ ਇਫਤਾਰ ਪਾਰਟੀਆਂ ਤੋਂ ਵੇਹਲ ਨਹੀਂ ਮਿਲਦੀ ਕੁਝ ਸਿਆਸਤ ਦੇ ਗਲਿਆਰਿਆਂ `ਚ ਸੈਲਫੀਆਂ ਲੈਣ ਨਿਕਲੇ ਹਨ । ਕਿਸੇ ਨੂੰ ਵੀ ਤੁਹਾਡੀ ਜਾਂ ਮੇਰੀ ਪ੍ਰਵਾਹ ਨਹੀਂ ਹੈ । ਕੀ ਤੁਸੀਂ ਇਨਸਾਨ ਨਹੀਂ ਹੋ ? ਕੀ ਮੇਰੇ ਦਿਲ `ਚ ਕੁਰਾਨ -ਏ – ਪਾਕ ਨਹੀਂ ਹੈ ? ਤਾਂ ਫਿਰ ਕਿਓਂ ਨਹੀਂ ਉਹ ਸਾਡਾ ਹਾਲ ਪੁੱਛਣ ਆਉਂਦੇ ?
      ਠੀਕ ਹੈ ਮਾਂ ਇਸ ਗੱਲ ਨੂੰ ਇੱਥੇ ਹੀ ਛੱਡ ਦਿੰਦੇ ਹਾਂ ।
          
ਇੱਕ ਗੱਲ ਤੁਸੀਂ ਹਮੇਸ਼ਾ ਠੀਕ ਕਹਿੰਦੇ ਸੀ ਕਿ ਕੋਈ ਨਹੀਂ ਹੈ ਪਰ ਅੱਲ੍ਹਾ ਹੈ ਜਿਸਦੇ ਵੱਲ ਆਪਾਂ ਦੇਖ ਸਕਦੇ ਹਾਂ । ਕੀ ਤੁਸੀਂ ਦੇਖ ਪਾ ਰਹੇ ਹੋ ਮਾਂ ? ਦੁਖੀ ਉਸਦੀ ਛਾਂ `ਚ ਬੈਠੇ ਹੋਏ ਹਨ । ਇੱਥੇ ਕੋਈ ਸਾਨੂੰ ਪਾਕਿਸਤਾਨੀ ਨਹੀਂ ਕਹਿੰਦਾ । ਸਾਨੂੰ ਕੋਈ ਭਜਾਉਂਦਾ ਨਹੀਂ ਤੇ ਸ਼ੱਕ ਦੀ ਨਿਗਾਹ ਨਾਲ ਨਹੀਂ ਦੇਖਦਾ ।
           
ਪਹਿਲੂ ਖਾਨ ਨੂੰ ਆਪਣੀ ਬੁੱਢੀ ਮਾਂ ਦੀ ਬਹੁਤ ਯਾਦ ਆਉਂਦੀ ਹੈ , ਮੈਂ ਚਾਚਾ ਅਖ਼ਲਾਕ ਦੇ ਚਿਹਰੇ `ਤੇ ਮੌਜੂਦ ਦ੍ਰਿੜਤਾ ਨੂੰ ਦੇਖ ਸਕਦਾ ਹਾਂ । ਓਹਨੂੰ ਆਪਣੀ ਵਿਧਵਾ ਦੀ ਬਹੁਤ ਯਾਦ ਆਉਂਦੀ ਹੈ ਤੇ ਬੱਚਿਆਂ ਦੀ ਵੀ ; ਅਤੇ ਸੈਫ਼ਉਲ੍ਹਾ ਆਪਣੇ ਅੱਬੂ ਤੋਂ ਬਹੁਤ ਨਾਰਾਜ਼ ਹੈ । ਸਿਆਸੀ ਭੇੜੀਆਂ ਨੇ ਉਸਨੂੰ ਨੋਚ ਲਿਆ ਸੀ । ਉਸ ਤੇ ਗ਼ਲਤ ਇਲਜ਼ਾਮ ਲਗਾ ਕੇ ਮਾਰ ਦਿੱਤਾ । ਉਸ ਤੋਂ ਬਾਅਦ ਉਸਦੇ ਪਿਤਾ ਵਰਗਲਾ ਕੇ ਉਸਦੇ ਉਲਟ ਬਿਆਨ ਦਿਵਾਇਆ ਗਿਆ । ਮਾਂ ਲੋਕ ਬੜੇ ਅਜੀਬ ਸ਼ੈਅ ਹੁੰਦੇ ਨੇ ਮੇਰੇ ਕਤਲ `ਤੇ ਵੀ ਉਹ ਦੋ ਫਿਰਕਿਆਂ `ਚ ਵੰਡੇ ਗਏ । ਕੁਝ ਨੇ ਤੁਹਾਡੇ ਨਾਲ ਦੁੱਖ ਸਾਂਝਾ ਕੀਤਾ ਈਦ ਦੀ ਨਮਾਜ਼ ਵੀ ਕਾਲੀਆਂ ਪੱਟੀਆਂ ਬੰਨ੍ਹ ਕੇ ਪੜ੍ਹੀ ।ਕੁਝ ਨੇ ਉਹਨਾਂ ਖ਼ਿਲਾਫ਼ ਫਤਵੇ ਜਾਰੀ ਕੀਤੇ । ਬਹੁਤ ਸਾਰੇ ਲੋਕਾਂ ਨੇ ਫਤਵਿਆਂ ਦੀ ਪ੍ਰਵਾਹ ਕੀਤੇ ਬਿਨਾਂ ਇੰਝ ਕੀਤਾ ਅੱਲਾਹ ਉਹਨਾਂ ਨੂੰ ਨੇਕੀ ਕਰਨ ਦੀ ਹਿੰਮਤ ਬਖਸ਼ੇ । ਪਰ ਇਸ ਤਰ੍ਹਾਂ ਕਰਨ ਨਾਲ ਮੈਨੂੰ ਇਨਸਾਫ ਮਿਲੇਗਾ ?  ਕੀ ਇਹ ਸਭ ਕਰਨ ਨਾਲ ਤੁਹਾਡੀ ਖੁਸ਼ੀਆਂ ਵਾਪਸ ਆ ਜਾਣਗੀਆਂ ।
      
ਮੈਂ ਜਾਣਦਾ ਹਾਂ ਕਿ ਮੈਨੂੰ ਇਨਸਾਫ ਨਹੀਂ ਮਿਲਣਾ , ਨਾ ਹੀ ਤੁਹਾਡੇ ਚਿਹਰੇ ਦੀ ਮੁਸਕਰਾਹਟ ਵਾਪਸ ਆਉਣ ਵਾਲੀ ਹੈ  ਕਿਉਂਕਿ ਜਿਸ ਜੁਨੈਦ ਨੂੰ ਤੁਸੀਂ ਨਵੇਂ ਕੱਪੜੇ ਲੈਣ ਬਾਜ਼ਾਰ ਭੇਜਿਆ ਸੀ ਉਹ ਵਾਪਸ ਨਹੀਂ ਆਉਣਾ  ਕਿਉਂਕਿ ਸਾਡੇ ਨੇਤਾਵਾਂ ਨੂੰ , ਅਸਲ `ਚ ਸਾਡੇ ਨਹੀਂ ਤੁਹਾਡੇ …… ਨੇਤਾਵਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ।
                
ਮੇਰੇ ਚਲੇ ਜਾਣ ਦਾ ਭੋਰਾ ਵੀ ਗ਼ਮ ਨਾ ਕਰਨਾ ਅਤੇ ਰੋਣਾ ਨਹੀਂ … ਕਿਉਂਕਿ ਮਰੇ ਹੋਏ ਲੋਕਾਂ ਲਈ ਰੋਇਆ ਜਾਂਦਾ ਹੈ ਮਗਰ ਮੈਂ ਤਾਂ ਅਮਰ ਹੋ ਗਿਆ ਹਾਂ । ਮੈਂ ਜਿੰਦਾ ਹਾਂ ।
                   
ਮੈਨੂੰ ਹਮੇਸ਼ਾ ਆਪਣੀਆਂ ਦੁਆਵਾਂ `ਚ ਯਾਦ ਕਰਨਾ ਤੇ ਕੁਰਾਨ ਦੀਆਂ ਆਇਤਾਂ ਨੂੰ ਦੁਹਰਾਉਂਦੇ ਰਹਿਣਾ ।
                                                         

                                                        ਹਾਫਿਜ਼ ਜੁਨੈਦ ਸ਼ਹੀਦ
                                         ਨਿਵਾਸ – ਜੱਨਤ ਉਲ ਫਿਰਦੌਸ
ਘੱਟ ਗਿਣਤੀਆਂ ਦੀ ਭਲਾਈ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਯੂ.ਪੀ.ਏ. -ਗੁਰਪ੍ਰੀਤ ਸਿੰਘ ਖੋਖਰ
ਸਿਆਸੀ ਰੰਗਕਰਮੀ ਹੋਣ ਦੀ ਸਜ਼ਾ
ਆਮ ਪੰਜਾਬੀ ਦਾ ਹਿਸਾਬ ਕਿਤਾਬ – ਗੁਰਚਰਨ ਪੱਖੋਕਲਾਂ
ਮਹਾਂਰਾਸ਼ਟਰ ਸਰਕਾਰ ਵੱਲੋਂ ਬਾਬਾਸਾਹਿਬ ਪੁਰਾਂਦਰੇ ਨੂੰ ਸਨਮਾਨ ਦੇਣ ਨਾਲ ਜਾਤੀ ਵਿਰੋਧ ਹੋਇਆ ਤਿੱਖਾ
ਇਤਿਹਾਸ-ਬੋਧ ਅਤੇ ਯਾਦਗਾਰਾਂ ਦਾ ਮਾਮਲਾ -ਸੁਮੇਲ ਸਿੰਘ ਸਿੱਧੂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਬੇਅਰਥ ਜ਼ਿੰਦਗੀ – ਸਤਗੁਰ ਸਿੰਘ ਬਹਾਦੁਰਪੁਰ

ckitadmin
ckitadmin
June 2, 2016
ਪਾਕਿਸਤਾਨ `ਚ ਪੰਜਾਬੀ ਦੀ ਤਰਸਯੋਗ ਹਾਲਤ ਤੋਂ ਪਾਕਿ ਵਿਦਵਾਨ ਚਿੰਤਤ -ਸ਼ਿਵ ਇੰਦਰ ਸਿੰਘ
ਅੱਧ ਨੰਗੀ ਕੁੜੀ ਨਾਲ ਅਖੰਡ ਕੀਰਤਨੀ ਜਥੇ ਦੇ ਆਗੂ ਦੀ ਵੀਡੀਓ ਸੋਸ਼ਿਲ ਮੀਡੀਆਂ ਦੀ ਚਰਚਾ ‘ਚ
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਹਰਿਆਓ ਖੁਰਦ ਵਿਖੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਸੀਲ ਕਰਨ ਸਬੰਧੀ ਤੱਥ ਖੋਜ ਰਿਪੋਰਟ
ਆਮ ਆਦਮੀ ਦੀ ਕਮਰ ਤੋੜੇਗਾ ਕੇਂਦਰੀ ਬਜਟ -ਡਾ. ਸੁਰਜੀਤ ਬਰਾੜ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?