By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵਿਗਿਆਨ ਕਾਂਗਰਸ ਜਾਂ ਸਰਕਸ -ਮੇਘ ਰਾਜ ਮਿੱਤਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਵਿਗਿਆਨ ਕਾਂਗਰਸ ਜਾਂ ਸਰਕਸ -ਮੇਘ ਰਾਜ ਮਿੱਤਰ
ਨਜ਼ਰੀਆ view

ਵਿਗਿਆਨ ਕਾਂਗਰਸ ਜਾਂ ਸਰਕਸ -ਮੇਘ ਰਾਜ ਮਿੱਤਰ

ckitadmin
Last updated: July 18, 2025 9:50 am
ckitadmin
Published: January 21, 2019
Share
SHARE
ਲਿਖਤ ਨੂੰ ਇੱਥੇ ਸੁਣੋ

3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ। ਆਓ ਵੇਖੀਏ, ਇਸ ਵਿਗਿਆਨਕ ਅਦਾਰੇ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਕੀਤੀ ਹੈ ਜਾਂ ਨਹੀਂ?

ਵਿਗਿਆਨ ਕਾਂਗਰਸ ਨਾਂ ਦਾ ਇਹ ਅਦਾਰਾ 1914 ਤੋਂ ਕਲਕੱਤਾ ਵਿਖੇ ਸ਼ੁਰੂ ਕੀਤਾ ਗਿਆ। ਅਸਲੀਅਤ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਮੁੱਢਲੇ ਕਾਰਜਾਂ ਵਿੱਚ ਇਹ ਦਰਜ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਦਾ ਇਹ ਫਰਜ਼ ਹੈ ਕਿ ਉਹ ਵਿਗਿਆਨ ਅਤੇ ਗਿਆਨ ਦਾ ਪ੍ਰਚਾਰ ਅਤੇ ਪਾਸਾਰ ਕਰਨ। ਇਸ ਲਈ ਆਮ ਤੌਰ ‘ਤੇ ਇਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਕਰਦੇ ਹਨ। ਤਾਂ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਕਾਰਜ ਭਾਰਤੀ ਲੋਕਾਂ ਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੂੰ ਵਿਖਾ ਸਕਣ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਸ ਦਾ ਉਦਘਾਟਨ ਕੀਤਾ ਸੀ। ਉਦਘਾਟਨ ਸਮੇਂ ਜਦੋਂ ਕੁੱਝ ਲੋਕ ਇਹ ਰੌਲਾ ਪਾ ਰਹੇ ਸਨ ਕਿ ”ਡੈਮਾਂ ਦੇ ਪਾਣੀ ਵਿੱਚੋਂ ਬਿਜਲੀ ਨਾਂ ਦਾ ਅੰਮ੍ਰਿਤ ਕੱਢ ਲਿਆ ਗਿਆ ਹੈ। ਹੁਣ ਤਾਂ ਭਾਰਤ ਦੇ ਲੋਕਾਂ ਨੂੰ ਫੋਕਾ ਪਾਣੀ ਹੀ ਪ੍ਰਾਪਤ ਹੋਵੇਗਾ।” ਤਾਂ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਚੁੱਪ ਕਰਾਉਣ ਲਈ ਕਿਹਾ ਸੀ ਕਿ ”ਭਾਰਤ ਦੇ ਡੈਮ ਹੀ ਆਧੁਨਿਕ ਭਾਰਤ ਦੇ ਮੰਦਰ ਹੋਣਗੇ।” ਪਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਵਾਰਿਸ਼ਾਂ ਨੇ ਮਿੱਟੀ ਵਿੱਚ ਰੋਲ ਦਿੱਤਾ।

ਫਗਵਾੜੇ ਵਿਖੇ ਹੋਈ ਇਸ ਸਰਕਸ ਦੇ ਮੈਦਾਨ ਵਿੱਚ ਵਿਗਿਆਨਕਾਂ ਨੇ ਕੀ ਕਿਹਾ ਹੈ, ਇਸ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਭੋਪਾਲ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ ”ਮਿੱਟੀ ਖਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ।” ਭਾਰਤ ਦੇ ਭੁੱਖੇ ਮਰਦੇ ਲੋਕਾਂ ਨੂੰ ਕੋਈ ਗਊ ਦਾ ਪਿਸ਼ਾਬ ਪਿਲਾ ਰਿਹਾ ਹੈ, ਕੋਈ ਗਊ ਦਾ ਗੋਬਰ ਖਾਣ ਦੀ ਸਲਾਹ ਦੇ ਰਿਹਾ ਹੈ, ਕੋਈ ਗੋਬਰ ਵਿੱਚੋਂ ਸੋਨੇ ਦੀ ਪੈਦਾਵਾਰ ਕਰ ਰਿਹਾ ਹੈ। ਪਰ ਵਿਗਿਆਨਕਾਂ ਵੱਲੋਂ ਦਿੱਤੀ ਅਜਿਹੀ ਸਲਾਹ ਸਧਾਰਨ ਲੋਕਾਂ ਦੇ ਮਨਾਂ ‘ਤੇ ਕੀ ਅਸਰ ਪਾਵੇਗੀ? ਕਿਵੇਂ ਅਸੀਂ ਪਸ਼ੂਆਂ ਦੁਆਰਾ ਫਾਲਤੂ ਸਮਝ ਕੇ ਬਾਹਰ ਕੱਢੀ ਰਹਿੰਦ-ਖੂੰਹਦ ਖਾ ਕੇ ਚੰਗੀ ਸਿਹਤ ਦੇ ਸਿਰ ‘ਤੇ ਊਲੰਪਿਕ ਖੇਡਾਂ ਵਿੱਚ ਸੋਨ ਤਗਮੇ ਜਿੱਤ ਸਕਾਂਗੇ? ਵਿਗਿਆਨ ਵਿੱਚ ਹਰੇਕ ਗੱਲ ਪ੍ਰਯੋਗਾਂ, ਪਰਖਾਂ ਅਤੇ ਨਿਰੀਖਣਾਂ ਦੇ ਆਧਾਰ ਤੇ ਕਹੀ ਜਾਂਦੀ ਹੈ, ਪਰ ਇੱਥੇ ਤਾਂ ਵਿਗਿਆਨਕ ਇਹ ਗੱਲ ਇਸ ਆਧਾਰ ‘ਤੇ ਕਹਿੰਦੇ ਹਨ ਕਿ ਸਾਡੇ ਦੇਸ਼ ਦੇ ਸਭ ਤੋਂ ਪਵਿੱਤਰ ਗ੍ਰੰਥ, ਜਿਹੜੇ 25 ਤੋਂ 30 ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ, ਵਿੱਚ ਭਗਵਾਨ ਕ੍ਰਿਸ਼ਨ ਜੀ ਮਿੱਟੀ ਖਾਇਆ ਕਰਦੇ ਸਨ। ਭਾਵੇਂ ਉਸ ਸਮੇਂ ਮਿੱਟੀ ਵਿੱਚ ਮਿਲਦੇ ਮਲੱਪਾਂ ਅਤੇ ਸੂਖਮ ਜੀਵਾਂ ਦੀ ਜਾਣਕਾਰੀ ਨਹੀਂ ਸੀ। ਆਧੁਨਿਕ ਗਿਆਨ ਇਹ ਦੱਸਦਾ ਹੈ ਕਿ ਧਰਤੀ ਉੱਪਰ ਕੋਈ ਵੀ ਸਭਿਅਤਾ ਅਜਿਹੀ ਨਹੀਂ ਮਿਲਦੀ, ਜੋ 7 ਹਜ਼ਾਰ ਸਾਲ ਤੋਂ ਵੱਧ ਪ੍ਰਾਚੀਨ ਹੋਵੇ ਅਤੇ ਨਾ ਹੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਧਰਤੀ ‘ਤੇ ਕਿਸੇ ਵਿਅਕਤੀ ਨੂੰ ਉਸ ਸਮੇਂ ਭਾਸ਼ਾ ਦੀ ਅਤੇ ਲਿੱਪੀ ਦੀ ਜਾਣਕਾਰੀ ਸੀ। ਪੁਰਾਣੀ ਤੋਂ ਪੁਰਾਣੀ ਸਭਿਅਤਾ, ਜਿਸ ਵਿੱਚ ਪਹਿਲੀ ਲਿਖਤ ਮਿਲਦੀ ਹੈ, ਉਹ ਸੁਮੇਰੀਅਨ ਸਭਿਅਤਾ ਦੇ ਲੋਕ ਸਨ।

ਪੰਜਾਬ ਯੂਨੀਵਰਸਿਟੀ ਦੇ ਇੱਕ ਹੋਰ ਵਿਗਿਆਨਕ ਦਾ ਕਹਿਣਾ ਸੀ ਕਿ ਡਾਇਨਾਸੋਰਾਂ ਦੀ ਖੋਜ ਸਭ ਤੋਂ ਪਹਿਲਾਂ ਬ੍ਰਹਮਾ ਜੀ ਨੇ ਕੀਤੀ ਅਤੇ ਉਸ ਨੇ ਵੇਦਾਂ ਵਿੱਚ ਇਹ ਦਰਜ ਵੀ ਕੀਤਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਡਾਇਨਾਸੋਰ ਧਰਤੀ ਉੱਪਰ ਸਾਢੇ ਬਾਰਾਂ ਕਰੋੜ ਵਰੇ ਰਾਜ ਕਰਕੇ ਸਾਢੇ ਛੇ ਕਰੋੜ ਵਰੇ ਪਹਿਲਾਂ ਲੁਪਤ ਹੋ ਗਏ ਸਨ। ਵੇਦਾਂ ਵਿੱਚ ਇਸ ਦਾ ਜ਼ਿਕਰ ਹੋ ਸਕਦਾ ਸੀ, ਪਰ ਹੋਇਆ ਨਹੀਂ। ਕਿਉਂਕਿ ਡਾਇਨਾਸੋਰਾਂ ਦੀ ਹੋਂਦ ਦਾ ਜ਼ਿਕਰ ਆਧੁਨਿਕ ਸਾਇੰਸ, ਜੋ ਕਿ ਪਿਛਲੀਆਂ ਚਾਰ-ਪੰਜ ਸਦੀਆਂ ਤੋਂ ਹੀ ਚਰਚਾ ਵਿੱਚ ਆਈ ਹੈ, ਵਿੱਚ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।

ਆਂਧਰਾ ਪ੍ਰਦੇਸ਼ ਦੇ ਇੱਕ ਵਿਗਿਆਨਕ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ”ਮੈਂ ਤਾਂ ਨਿਊਟਨ, ਆਈਨਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਵੀ ਮਹਾਨ ਹਾਂ। ਉਹਨਾਂ ਦੀ ਚੜਤ ਵੀਹਵੀਂ ਸਦੀ ਤੱਕ ਹੀ ਸੀ ਅਤੇ ਇੱਕੀਵੀਂ ਸਦੀ ਮੇਰੀ ਹੋਵੇਗੀ।” ਭਾਵੇਂ ਇਸ ਵਿਗਿਆਨਕ ਦਾ ਇੱਕ ਵੀ ਪੇਪਰ ਛਪਿਆ ਹੋਇਆ ਨਾ ਹੋਵੇ। ਪਰ ਫਿਰ ਵੀ ਇਹ 2019 ਦੀ ਕਾਂਗਰਸ ਵਿੱਚ ਆਪਣੇ ਨੰਬਰ ਬਣਾ ਗਿਆ।

ਤਾਮਿਲਨਾਡੂ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ ‘ਰਾਵਣ ਕੋਲ 24 ਤਰਾਂ ਦੇ ਪੁਸ਼ਪਕ ਵਿਮਾਨ ਸਨ ਅਤੇ ਮਹਾਂਭਾਰਤ ਦੀ ਲੜਾਈ ਲੜਨ ਵਾਲੇ ਕੌਰਵ 100 ਭਰਾ ਸਨ। ਇਹ ਭਰਾ ਟੈਸਟ ਟਿਊਬ ਬੇਬੀ ਤਕਨੀਕ ਨਾਲ ਹੀ ਪੈਦਾ ਹੋਏ ਸਨ।
ਹੁਣ ਜੇ ਵੇਖਿਆ ਜਾਵੇ ਕਿ ਕੀ ਜਹਾਜ਼ਾਂ ਦੀ ਤਕਨਾਲੋਜੀ ਇੱਕ ਦਿਨ ਵਿੱਚ ਵਿਕਸਿਤ ਹੋ ਜਾਂਦੀ ਹੈ? ਰਾਈਟ ਭਰਾਵਾਂ ਦੇ ਜਹਾਜ਼ ਅਤੇ ਅੱਜ ਦੇ ਜਹਾਜ਼ਾਂ ਵਿੱਚ ਕੋਈ ਫ਼ਰਕ ਨਹੀਂ? ਉਸ ਜਹਾਜ਼ ਦੀ ਗਤੀ ਅਤੇ ਅੱਜ ਦੇ ਜਹਾਜ਼ਾਂ ਦੀ ਗਤੀ ਹੀ ਸਾਨੂੰ ਸਾਰਾ ਕੁੱਝ ਸਪੱਸ਼ਟ ਕਰ ਦੇਵੇਗੀ। ਦੂਸਰੀ ਜੰਗ ਵਿੱਚ ਵਰਤੇ ਗਏ ਜਹਾਜ਼ਾਂ ਦੀ ਕਿਸਮ ਅੱਜ ਜੇ ਕੋਈ ਦੇਸ਼ ਰੱਖਦਾ ਹੈ ਤਾਂ ਉਸ ਨੂੰ ਪਛੜਿਆ ਹੋਇਆ ਮੁਲਕ ਹੀ ਸਮਝਿਆ ਜਾਂਦਾ ਹੈ। ਇਸੇ ਤਰਾਂ ਟੈਸਟ ਟਿਊਬ ਬੇਬੀ ਵੀ ਇੱਕੋ ਦਿਨ ਵਿੱਚ ਪੈਦਾ ਨਹੀਂ ਹੋਇਆ। ਲੱਖਾਂ ਡਾਕਟਰਾਂ ਦੀ ਦਿਨ-ਰਾਤ ਦੀ ਇਹ ਮਿਹਨਤ ਹਨ।

ਜਿੰਨੇ ਵੀ ਊਲ-ਜਲੂਲ ਬਿਆਨ ਉੱਥੇ ਦਿੱਤੇ ਗਏ ਹਨ, ਉਹਨਾਂ ਦਾ ਸਿਹਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਜਾਂਦਾ ਹੈ। ਕਿਉਂਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ, ਉਹਨਾਂ ਨੇ ਜਨਵਰੀ 2014 ਵਿੱਚ ਸਾਇੰਸ ਕਾਂਗਰਸ ਦਾ ਉਦਘਾਟਨ ਕਰਨ ਵੇਲੇ ਕਿਹਾ ਸੀ ਕਿ ”ਵੇਦਾਂ ਵਿੱਚ ਸਰਜਰੀ ਰਾਹੀਂ ਹਾਥੀ ਦੇ ਸਿਰ ਨੂੰ ਮਨੁੱਖ ਦੇ ਸਿਰ ‘ਤੇ ਟਰਾਂਸਪਲਾਂਟ ਕੀਤਾ ਗਿਆ ਸੀ।” ਇਹ ਇੱਕ ਇਸ਼ਾਰਾ ਸੀ, ਜਿਸ ਤੋਂ ਅਗਵਾਈ ਲੈ ਕੇ ਬਹੁਤ ਸਾਰੇ ਮੌਕਾਪ੍ਰਸਤ ਵਿਗਿਆਨਕ ਉਹਨਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਮਹਾਨ ਵਿਗਿਆਨਕ ਹੋਣ ਦਾ ਸਬੂਤ ਦੇ ਰਹੇ ਹਨ, ਤਾਂ ਜੋ ਭਵਿੱਖ ਵਿੱਚ ਉਹ ਕਿਸੇ ਸਿਆਸਤਦਾਨ ਦੀਆਂ ਨਜ਼ਰਾਂ ਵਿੱਚ ਆ ਜਾਣ ਅਤੇ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਵੇ।

ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਦੀ ਸਾਰੀ ਗੰਦੀ ਸਿਆਸਤ ਧਾਰਮਿਕ ਸਥਾਨਾਂ ਤੋਂ ਪੈਦਾ ਕੀਤੀ ਜਾਂਦੀ ਹੈ। ਵਿਗਿਆਨਕ ਸਾਇੰਸ ਕਾਂਗਰਸ ਵਿੱਚ ਵੀ ਅਜਿਹਾ ਹੋ ਰਿਹਾ ਹੈ। ਇੱਕ ਵਿਸ਼ੇਸ਼ ਸਿਆਸਤ, ਸਤਾ ਉੱਪਰ ਕਬਜ਼ਾ ਕਾਇਮ ਰੱਖਣ ਲਈ ਯਤਨਸ਼ੀਲ ਹੈ।

ਇਸ ਲਈ ਹੀ ਰਾਕਟਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਹਵਨ ਕੀਤੇ ਜਾਂਦੇ ਹਨ। ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਮੰਤਰਾਂ ਦੀ ਸ਼ਕਤੀ ਨਾਲ ਹੀ ਰਾਕਟ ਦਾਗੇ ਜਾ ਸਕਦੇ ਹਨ। ਭਾਵੇਂ ਇਹ ਮੰਤਰਾਂ ਦਾ ਉਚਾਰਨ ਇਹ ਸਪੱਸ਼ਟ ਨਹੀਂ ਕਰਦਾ ਕਿ ਕਿਸੇ ਰਾਕਟ ਦੀ ਸਫ਼ਲਤਾ ਜਾਂ ਅਸਫਲਤਾ ਹਵਨਾਂ ਕਰਕੇ ਹੋਈ ਹੈ ਜਾਂ ਵਿਗਿਆਨਕਾਂ ਦੀ ਮਿਹਨਤ ਨਾਲ? ਦੋਵੇਂ ਹੀ ਇਹ ਸਿਹਰਾ ਆਪਣੇ ਸਿਰ ਬੰਨ ਲੈਂਦੇ ਹਨ। ਦੁਨੀਆਂ ਭਰ ਦੇ ਅਤੇ ਭਾਰਤੀ ਡਾਕਟਰ ਵੀ ਅਜਿਹਾ ਹੀ ਕਰਦੇ ਹਨ। ਉਹ ਆਰ ਐਕਸ ਲਿਖ ਮਰੀਜ਼ ਨੂੰ ਦਵਾਈ ਦਿੰਦੇ ਹਨ। ਜੇ ਮਰੀਜ਼ ਮਰ ਜਾਂਦਾ ਹੈ ਤਾਂ ਪ੍ਰਮਾਤਮਾ ਵੱਲ ਉਂਗਲੀ ਕਰ ਦਿੱਤੀ ਜਾਂਦੀ ਹੈ, ਜੇ ਬਚ ਜਾਂਦਾ ਹੈ ਇਸਦਾ ਸਿਹਰਾ ਆਪਣੇ ਸਿਰ ਬੰਨ ਲੈਂਦੇ ਹਨ। ਅਸਲ ਵਿੱਚ ਇਹ ਗੱਲਾਂ ਵਿਅਕਤੀ ਨੂੰ ਆਪਣਾ ਮੁੱਲਾਂਕਣ ਕਰਨ ਤੋਂ ਰੋਕਦੀਆਂ ਹਨ ਅਤੇ ਗਲਤੀ ਦੀ ਸੂਰਤ ਵਿੱਚ ਬਚਣ ਦੇ ਫਜ਼ੂਲ ਬਹਾਨੇ ਦਿੰਦੀਆਂ ਹਨ।

ਸਾਨੂੰ ਮਾਣ ਹੈ ਕਿ ਸਾਡੇ ਪੁਰਖੇ ਬੁੱਧੀਮਾਨ ਵਿਅਕਤੀ ਸਨ। ਉਹਨਾਂ ਨੇ 32 ਕੁ ਸੌ ਵਰੇ ਪਹਿਲਾਂ ਉੱਤਰੀ ਭਾਰਤ ਦੀ ਧਰਤੀ ਉੱਪਰ ਵੇਦਾਂ ਦੀ ਰਚਨਾ ਕੀਤੀ। ਇਹਨਾਂ ਵਿੱਚ ਉਸ ਸਮੇਂ ਦਾ ਬਿਹਤਰੀਨ ਗਿਆਨ ਦਰਜ ਕੀਤਾ ਗਿਆ। ਪਰ ਅੱਜ ਦੀ ਇੱਕੀਵੀਂ ਸਦੀ ਵਿੱਚ ਉਹ ਗਿਆਨ ਸਮੇਂ ਦੇ ਹਾਣ ਦਾ ਨਹੀਂ। ਮੈਂ ਇਹ ਵੀ ਵੇਖਿਆ ਹੈ ਕਿ ਹਰੇਕ ਧਰਮ ਇਹ ਕਹਿੰਦਾ ਹੈ ਕਿ ਸਾਰੀ ਵਿਗਿਆਨ ਉਸ ਦੇ ਧਾਰਮਿਕ ਗ੍ਰੰਥਾਂ ਵਿੱਚ ਪਹਿਲਾਂ ਹੀ ਦਰਜ ਹੈ। ਅਸਲੀਅਤ ਇਹ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਤੁਹਾਨੂੰਂ ਪਾਣੀ ਦਾ ਫਾਰਮੂਲਾ ਵੀ ਨਹੀਂ ਲਿਖਿਆ ਮਿਲੇਗਾ। ਪਰ ਪ੍ਰਾਚੀਨ ਗ੍ਰੰਥਾਂ ਵਿੱਚ ਤੁਹਾਨੂੰ ਪਰੀ ਕਹਾਣੀਆਂ ਜ਼ਰੂਰ ਮਿਲਣਗੀਆਂ। ਇਹਨਾਂ ਪਰੀ ਕਹਾਣੀਆਂ ਦੀ ਅਹਿਮੀਅਤ ਇਹ ਹੈ ਕਿ ਇਹ ਮਨੁੱਖੀ ਕਲਪਨਾਵਾਂ ਨੂੰ ਖੰਭ ਲਾਉਂਦੀਆਂ ਹਨ। ਇਹਨਾਂ ਵਿੱਚ ਦਰਜ ਕੀਤੀਆਂ ਕਾਲਪਨਿਕ ਗੱਲਾਂ ਸਾਡੇ ਵਿਗਿਆਨਕਾਂ ਨੂੰ ਕੀ, ਕਿਉਂ, ਕਿਵੇਂ ਸਿਖਾਉਂਦੀਆਂ ਹਨ।

ਪੁਰਾਤਨ ਗ੍ਰੰਥਾਂ ਨੂੰ ਆਮ ਲੋਕ ਦੇਵੀ-ਦੇਵਤਿਆਂ ਦੀਆਂ ਕਿਰਤਾਂ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਦੇਵਤਿਆਂ ਨੂੰ ਇਹ ਗੱਲਾਂ ਉੱਪਰੋਂ ਉੱਤਰੀਆਂ ਸਨ। ਪਰ ਸਾਇੰਸ ਤਾਂ ਹਮੇਸ਼ਾਂ ਹੀ ਵਿਕਸਿਤ ਹੁੰਦੀ ਰਹਿੰਦੀ ਹੈ। ਜੋ ਗੱਲਾਂ ਅੱਜ ਵਿਗਿਆਨਕ ਹਨ, ਹੋ ਸਕਦਾ ਹੈ ਕੱਲ ਨੂੰ ਉਹ ਜਾਣਕਾਰੀ ਤਬਦੀਲ ਹੋ ਜਾਵੇ। ਪਰ ਧਾਰਮਿਕ ਗ੍ਰੰਥ ਜੇ ਦੇਵਤਿਆਂ ਦੀਆਂ ਕਿਰਤਾਂ ਸਨ, ਤਾਂ ਇਹ ਤਬਦੀਲ ਨਹੀਂ ਹੋ ਸਕਦੇ। ਸੋ, ਵਧੀਆ ਇਹੀ ਹੋਵੇਗਾ ਕਿ ਧਾਰਮਿਕ ਗ੍ਰੰਥਾਂ ਨੂੰ ਵਿਗਿਆਨ ਨਾਲ ਨਾ ਜੋੜਿਆ ਜਾਵੇ। ਨਹੀਂ ਤਾਂ ਅੱਜ ਦੇ ਧਾਰਮਿਕ ਗ੍ਰੰਥ ਕੱਲ ਨੂੰ ਸਮੇਂ ਦੇ ਹਾਣ ਦੇ ਨਹੀਂ ਰਹਿਣਗੇ। ਕਿਉਂਕਿ ਸਾਇੰਸ ਨੇ ਤਾਂ ਬਦਲਣਾ ਹੀ ਹੈ। ਸਾਡੇ ਲੋਕਾਂ ਨੂੰ ਵੀ ਸੱਚਾਈ ਹੀ ਦੱਸਣੀ ਚਾਹੀਦੀ ਹੈ। ਨਹੀਂ ਸਾਡੇ ਦੇਸ਼ ਦੇ ਲੋਕ ਵੀ ਮੌਕਾਪ੍ਰਸਤ ਬਣ ਜਾਣਗੇ।

ਉਹਨਾਂ ਦੇਸ਼ਾਂ ਨੇ ਹੀ ਤਰੱਕੀ ਕੀਤੀ ਹੈ, ਜਿਨਾਂ ਨੇ ਵਿਗਿਆਨਕ ਤਕਨੀਕ ਨੂੰ ਅਪਣਾਇਆ ਹੈ। ਚੀਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਅੱਜ ਉਹ ਭਾਰਤ ਤੋਂ ਦਰਜਨਾਂ ਗੁਣਾ ਵੱਧ ਪੈਸੇ ਵਿਗਿਆਨਕ ਤਕਨੀਕਾਂ ਪ੍ਰਾਪਤ ਕਰਨ ਲਈ ਖਰਚ ਕਰ ਰਿਹਾ ਹੈ। ਭਾਰਤ ਸਰਕਾਰ ਦਿਨੋਂ ਦਿਨ ਵਿਗਿਆਨਕ ਤਕਨੀਕ ਅਤੇ ਵਿਗਿਆਨਕ ਸੋਚ ਲਈ ਬਜ਼ਟ ਘਟਾ ਰਹੀ ਹੈ। ਇਸ ਬਜ਼ਟ ਨੂੰ ਵਿਗਿਆਨ ਵਿਰੋਧੀ ਕਾਰਜਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ। ਕੁੰਭ ਮੇਲਾ ਅਤੇ ਪਟੇਲ ਦੇ ਬੁੱਤ ‘ਤੇ ਕੀਤਾ ਜਾ ਰਿਹਾ ਖਰਚਾ ਇਸ ਦੀਆਂ ਸਿਰਫ਼ ਛੋਟੀਆਂ ਅਤੇ ਤਾਜ਼ੀਆਂ ਉਦਾਹਰਣਾ ਹਨ। ਬਜ਼ਟ ਦਾ ਬਹੁਤਾ ਹਿੱਸਾ ਬਰਬਾਦ ਹੋ ਰਿਹਾ ਹੈ ਅਤੇ ਦੇਸ਼ ਪਛੜ ਰਿਹਾ ਹੈ।

ਇਹ ਵੀ ਅਸਲੀਅਤ ਹੈ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਅਜਿਹੇ ਕੰਮ ਹੁੰਦੇ ਰਹੇ ਹਨ। ਪਰ ਮੋਦੀ ਰਾਜ ਵਿੱਚ ਪੈਸੇ ਦੀ ਬਰਬਾਦੀ ਵੱਧ ਹੋ ਰਹੀ ਹੈ। ਮਨਮੋਹਨ ਦੀ ਵਜ਼ਾਰਤ ਸਮੇਂ ਇੱਕ ਵਜ਼ੀਰ ਨੇ ਕਿਸੇ ਸਾਧ ਦੇ ਸੁਪਨੇ ਵਿੱਚ ਦਿਖਾਈ ਦਿੱਤੇ ਗਏ 10 ਹਜ਼ਾਰ ਟਨ ਸੋਨੇ ਨੂੰ ਲੱਭਣ ਲਈ ਅਕਤੂਬਰ 2013 ਵਿੱਚ ਉੱਤਰ ਪ੍ਰਦੇਸ਼ ਦੇ ‘ਡਾਂਡੀਆ ਖੇੜਾ’ ਇਲਾਕੇ ਵਿੱਚ ਖੁਦਾਈ ਸ਼ੁਰੂ ਕਰਵਾ ਦਿੱਤੀ ਸੀ।

ਅਸੀਂ ਜਾਣਦੇ ਹਾਂ ਕਿ ਵਿਗਿਆਨ ਅਜਿਹਾ ਤਰਤੀਬਵੱਧ ਗਿਆਨ ਹੁੰਦਾ ਹੈ, ਜਿਸਦਾ ਆਧਾਰ ਪ੍ਰਯੋਗ, ਪਰਖ ਅਤੇ ਨਿਰੀਖਣ ਹੁੰਦੇ ਹਨ। ਜੇ ਇਸ ਨੂੰ ਪਰਖਣਾ ਹੋਵੇ ਤਾਂ ਸਾਨੂੰ ਵਾਰ-ਵਾਰ ਦੁਹਰਾਉਣਾ ਪੈਂਦਾ ਹੈ। ਜੇ ਇਹ ਅਸਲੀਅਤ ਹੋਵੇਗੀ ਤਾਂ ਹਰ ਵਾਰ ਉਹੀ ਨਤੀਜੇ ਹੋਣਗੇ। ਉਦਾਹਰਣ ਦੇ ਤੌਰ ‘ਤੇ ਜੇ ਮੇਰੇ ਖੂਨ ਵਿੱਚ ਕੋਈ ਨੁਕਸ ਪੈ ਜਾਵੇ ਤੇ ਮੈਂ ਇਸ ਨੂੰ 10 ਪ੍ਰਯੋਗਸ਼ਾਲਾਵਾਂ ਵਿੱਚ ਪਰਖ ਕਰਨ ਲਈ ਭੇਜ ਦੇਵਾਂ। ਜੇ ਇਸ ਦੇ ਨਤੀਜੇ ਹਰ ਵਾਰ ਲਗਭਗ ਇੱਕ ਜਿਹੇ ਹੋਣਗੇ, ਤਾਂ ਇਹ ਗੱਲ ਵਿਗਿਆਨਕ ਹੋਵੇਗੀ, ਨਹੀਂ ਤਾਂ ਗੈਰ ਵਿਗਿਆਨਕ। ਸੋ, ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਇਹ ਕਸੌਟੀ ਵਰਤਣੀ ਚਾਹੀਦੀ ਹੈ।

ਸਾਡੇ ਪੰਜਾਬ ਵਿੱਚ ਵੀ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਪਿਛਲੀ ਇੱਕ ਸਦੀ ਤੋਂ ਗੰਭੀਰ ਯਤਨ ਹੋਏ ਹਨ। ਹੰਸ ਰਾਜ ਵਾਇਰਲੈਸ ਪੰਜਾਬ ਦਾ ਅਜਿਹਾ ਦੇਸ਼-ਭਗਤ ਵਿਗਿਆਨਕ ਸੀ, ਜੋ ਥਾਲੀ ਵਿੱਚ ਕੁੱਝ ਸੂਈਆਂ ਪਾ ਕੇ ਲੋਕਾਂ ਨੂੰ ਰੇਡੀਓ ਸੁਣਾ ਦਿੰਦਾ ਸੀ। ਉਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਇਹ ਕਾਰਨਾਮੇ ਕਰ ਕੇ ਵਿਖਾਏ ਸਨ। ਰੁਚੀ ਰਾਮ ਸਾਹਨੀ ਵੀ ਅਜਿਹਾ ਕਰਦੇ ਰਹੇ ਹਨ। ਅੱਜ ਵੀ ਲੋਕਾਂ ਨੂੰ ਉਹਨਾਂ ਦੀਆਂ ਜਾਦੂ ਦੀਆਂ ਲਾਲਟੈਨਾਂ ਭੁੱਲੀਆਂ ਨਹੀਂ। ਤਰਕਸ਼ੀਲ ਵੀ 1984 ਤੋਂ ਲਗਾਤਾਰ ਅਜਿਹਾ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।

1916 ਵਿੱਚ ਨੋਬਲ ਇਨਾਮ ਜੇਤੂ ਵਿਗਿਆਨਕ ਵੈਂਕਟਰਮਨ ਰਾਮਾਕ੍ਰਿਸ਼ਨ ਨੂੰ ਵਿਗਿਆਨਕ ਕਾਂਗਰਸ ਵਿੱਚ ਭਾਗ ਲੈਣ ਲਈ ਬੇਨਤੀ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ”ਉਹ ਵਿਗਿਆਨੀਆਂ ਦੀ ਅਜਿਹੀ ਸਰਕਸ ਵਿੱਚ ਨਹੀਂ ਜਾਵੇਗਾ।” ਉਸਦਾ ਇਹ ਕਥਨ 2019 ਦੀ ਸਾਇੰਸ ਕਾਂਗਰਸ ਨੇ ਹੂ-ਬ-ਹੂ ਸਾਬਤ ਕਰ ਦਿੱਤਾ ਹੈ।

ਰਾਬਤਾ: +91 98887 87440

…ਇਸੇ ਲਈ ਮੈਂ ਪੂਰੀ ਤਰ੍ਹਾਂ ਰਾਸ਼ਟਰ ਵਿਰੋਧੀ ਹਾਂ -ਮੀਨਾ ਕੰਡਾਸਵਾਮੀ
ਘੁੱਤੀ ਪਾ – ਮਿੰਟੂ ਬਰਾੜ ਆਸਟ੍ਰੇਲੀਆ
ਪੰਜਾਬ ਦਾ ਮੋਗਾ ਕਾਂਡ ਅਤੇ ਸਲਮਾਨ ਨੂੰ ਹੋਈ ਸਜ਼ਾ – ਬਿੰਦਰਪਾਲ ਫ਼ਤਿਹ
ਹਿੰਦੂਵਾਦੀਆਂ ਦੇ ਵਿਰਲਾਪ ਦੇ ਬਾਵਜੂਦ ਨੇਪਾਲ ‘ਹਿੰਦੂ ਰਾਸ਼ਟਰ’ ਨਹੀਂ ਬਣ ਸਕਿਆ -ਆਨੰਦ ਸਵਰੂਪ ਵਰਮਾ
ਫਿਰਕੂ ਤਾਨਾਸ਼ਾਹੀ ਦੇ ਝੰਡਾਬਰਦਾਰ ਬਾਲ ਠਾਕਰੇ ਨਾਲ ਲੋਕਤੰਤਰੀ ਭਾਰਤੀ ਰਾਜਪ੍ਰਬੰਧ ਦਾ ਜੋੜ-ਮੇਲ -ਮਨਦੀਪ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸਵੱਛ ਭਾਰਤ ਅਭਿਆਨ ਤੇ ਲੋਕਾਂ ਦਾ ਇਸ ਵਿੱਚ ਸਹਿਯੋਗ – ਕੁਲਵਿੰਦਰ ਕੰਗ

ckitadmin
ckitadmin
August 5, 2016
ਇਤਿਹਾਸ ਦੇ ਅਹਿਮ ਪੰਨਿਆਂ ‘ਚ ਭਗਤ ਸਿੰਘ
ਪਾਕਿਸਤਾਨ `ਚ ਪੰਜਾਬੀ ਦੀ ਤਰਸਯੋਗ ਹਾਲਤ ਤੋਂ ਪਾਕਿ ਵਿਦਵਾਨ ਚਿੰਤਤ -ਸ਼ਿਵ ਇੰਦਰ ਸਿੰਘ
ਪੰਜਾਬ ’ਚ ਏਡਜ਼ ਦਾ ਵੱਧ ਰਿਹਾ ਪ੍ਰਕੋਪ – ਕੁਲਦੀਪ ਚੰਦ
ਰਤਾ ਗੌਰ ਕਰਨਾ ! -ਸੁਕੀਰਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?