By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ? -ਰਮਨਦੀਪ ਕੌਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ? -ਰਮਨਦੀਪ ਕੌਰ
ਨਜ਼ਰੀਆ view

ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ? -ਰਮਨਦੀਪ ਕੌਰ

ckitadmin
Last updated: July 16, 2025 9:06 am
ckitadmin
Published: February 22, 2002
Share
SHARE
ਲਿਖਤ ਨੂੰ ਇੱਥੇ ਸੁਣੋ

ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ।
 

ਮੰਨਿਆ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ ਬਚਪਨ ਵਿੱਚ ਸਿਖਾਇਆ ਜਾਵੇਗਾ ਜਾਂ ਜਿਸਦੀ ਉਹ ਨਕਲ ਕਰੇਗਾ ਉਵੇਂ ਦਾ ਹੀ ਜਵਾਨੀ ਵਿੱਚ ਬਣੇਗਾ। ਪਰੰਤੂ ਅੱਜ ਕੱਲ੍ਹ ਟੀ.ਵੀ. ਚੈੱਨਲਾਂ ਉੱਪਰ ਚੱਲ ਰਹੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨੇ ਬਚਪਨ ਦੀ ਕੋਮਲਤਾ ਨੂੰ ਕਾਫੀ ਹੱਦ ਤੱਕ ਝੰਜੋੜਿਆ ਹੈ। ਲੋੜ ਅਨੁਸਾਰ ਗੀਤਾਂ ਦੇ ਫਿਲਮਾਂਕਣ ਸਮੇਂ ਬਾਲ ਕਲਾਕਾਰਾਂ. ਬੱਚਿਆਂ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਉਹਨਾਂ ਦੇ ਮਾੜੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਬੱਚੇ ਦੇ ਦਿਮਾਗ ਉੱਪਰ ਅਜੋਕੇ ਦਿਖਾਵੇ ਪੱਖੀ ਪਿਆਰ ਨੂੰ, ਹਿੰਸਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਠਹਿਰਾਉਣਾ ਔਖਾ ਹੈ।

 

 

ਇੱਕ ਪੱਖ ਤੋਂ ਸਮਾਜ ਵਿਦਿਆਰਥੀਆਂ ਨੂੰ ਅੱਜ ਦੇ ਬੱਚੇ, ਕੱਲ੍ਹ ਦੇ ਨੇਤਾ ਕਹਿ ਕੇ ਉਹਨਾਂ ਉੱਪਰ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਦੀ ਪੰਡ ਰੱਖ ਕੇ ਇੱਕ ਸਮਰੱਥਾਵਾਨ ਵਿਅਕਤੀ ਬਣਾਉਣ ਦੀ ਕੋਸ਼ਿਸ਼ ‘ਚ ਹੈ ਤੇ ਦੂਸਰੇ ਪਾਸੇ ਓਹੀ ਬੱਚੇ ਗੀਤਾਂ ਦੀ ਵੀਡੀਓਜ਼ ਕਿਸੇ ਮੁੰਡੇ-ਕੁੜੀ ਦੀ ਤਸਵੀਰ ਨੂੰ ਬਚਪਨ ਵਿੱਚ ਹੀ ਵਸਾ ਕੇ ਆਪਣੇ ਪਿਆਰ ਰੂਪੀ ਰੰਗ ਵਿੱਚ ਪੇਸ਼ ਕਰਦੇ ਹਾਂ। ਬਚਪਨ ਵੱਲ ਝਾਤ ਪਾਉਣ ਤੇ ਪਤਾ ਚੱਲਦਾ ਹੈ ਕਿ ਇਹ ਅਸਲੀਅਤ ਤੋ ਦੂਰ ਹੈ, ਬਚਪਨ ਦੀ ਮਾਸੂਮੀਅਤ, ਕੋਮਲਤਾ ਵਿੱਚ ਅਜਿਹੀ ਪ੍ਰਵਿਰਤੀ ਨਹੀਂ ਪਾਈ ਜਾਂਦੀ।
 
ਅੱਜ ਜੇਕਰ ਤੁਸੀਂ ਕਿਸੇ ਵੀ ਵਿਅਕਤੀ ਨਾਲ ਗੱਲ ਕਰੋਗੇ ਤਾਂ ਇੱਕ ਸ਼ਬਦ ਹਰੇਕ ਵਿਅਕਤੀ ਦੇ ਮੂੰਹੋਂ ਸੁਣਨ ਨੂੰ ਮਿਲੇਗਾ ਕਿ ਅੱਜ ਕੱਲ੍ਹ ਤਾਂ ਜ਼ਮਾਨਾਂ ਹੀ ਬਹੁਤ ਖਰਾਬ ਹੋ ਗਿਆ ਹੈ, ਆਪਣੇ ਸਮਾਜ ਦਾ ਬੇੜਾ ਗਰਕ ਹੋ ਗਿਆ ਹੈ। ਇਹ ਸ਼ਬਦ ਹਰ ਵਿਅਕਤੀ ਨੂੰ ਕਹਿਣ ਲਈ ਕਿਸੇ ਹੋਰ ਨੇ ਮਜ਼ਬੂਰ ਨਹੀਂ ਕੀਤਾ ਬਲਕਿ ਹਰ ਮਨੁੱਖ ਨੇ ਆਪਣੇ ਆਪ ਦਾ ਬੇੜਾ ਗਰਕ ਕਰਨ ਦੀ ਸਥਿਤੀ ਆਪ ਸਹੇੜੀ ਹੈ ਕਿਉਂਕਿ ਜਿਸ ਸਮਾਜ ਨੂੰ ਉਹ ਭੰਡ ਰਿਹਾ ਹੈ, ਉਹ ਖੁਦ ਵੀ ਓਸੇ ਸਮਾਜ ਦਾ ਹਿੱਸਾ ਹੈ ਤੇ ਕਿਤੇ ਨਾ ਕਿਤੇ ਉਹ ਵੀ ਦੋਸ਼ੀ ਹੈ, ਕਦੇ ਉਸ ਨੇ ਸਮਾਜ ਨੂੰ ਸੇਧ, ਸੁਧਾਰ ਲਈ ਕੋਈ ਯਤਨ ਕੀਤਾ ਹੈ?
 
ਤਕਨੀਕ ਨੇ ਅਜੋਕੇ ਮਨੁੱਖ ਤੇ ਮਾੜੂ ਪ੍ਰਭਾਵ ਵੀ ਪਾਇਆ ਹੈ ਜਿਸਦੀ ਵਲਗਣ ਵਿੱਚੋਂ ਨਿਕਲਣਾ ਔਖਾ ਜਾਪ ਰਿਹਾ ਹੈ। ਘਰਾਂ ਵਿੱਚ ਮੈਂਬਰਾਂ ਦਾ ਧਿਆਨ ਬੱਚਿਆਂ ਦੀ ਆਦਰਸ਼ ਪ੍ਰਵਰਿਸ਼ ਨਾਲੋਂ ਕੱਪੜਿਆਂ  ਅਤੇ ਪਦਾਰਥਵਾਦੀ ਵਸਤਾਂ ਲੈ ਕੇ ਦੇਣ ਵਿੱਚ ਜ਼ਿਆਦਾ ਹੈ। ਅੱਜ ਹਰ ਘਰ ਵਿੱਚ ਕੇਬਲ, ਡਿਸ਼, ਇੰਟਰਨੈੱਟ ਦੀ ਭਰਮਾਰ ਹੈ ਜੋ ਸਾਡੇ ਬੱਚਿਆਂ ਦੇ ਬਚਪਨ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ। ਜਿਨ੍ਹਾਂ ਗੀਤਾਂ ਵਿੱਚ ਫਿਲਮਾਂਕਣ ਸਮੇਂ ਬਚਪਨ ਨੂੰ ਇਸ਼ਕੀਆਂ ਸੰਕਲਪ ਨਾਲ ਪੇਸ਼ ਕੀਤਾ ਹੈ ਉਹ ਅਜੋਕੇ ਬੱਚਿਆਂ ਦੇ ਬਚਪਨ ਲਈ ਘਾਤਕ ਸਿੱਧ ਹੋ ਰਿਹਾ ਹੈ। ਬੱਚੇ ਫਿਲਮਾਂਕਣ ਨੂੰ ਆਪਣੀ ਜਿੰਦਗੀ ਦਾ ਹਿੱਸਾ ਮੰਨ ਬੈਠਦੇ ਹਨ ਅਤੇ ਇਸਦੇ ਮਾੜੂ ਪ੍ਰਭਾਵ ਤੋਂ ਗ੍ਰਸਤ ਹੋ ਜਾਂਦੇ ਹਨ, ਜਿਸ ਨਾਲ ਜ਼ਮਾਨਾ ਖਰਾਬ ਹੈ, ਸਮਾਜ ਦਾ ਬੇੜਾ ਗਰਕ ਜਿਹੇ ਸ਼ਬਦਾਂ ਦੀ ਸਿਰਜਣਾ ਕਰਨੀ ਪੈਂਦੀ ਹੈ। ਲੋੜ ਹੈ ਅੱਜ ਦੇ ਸਮਾਜ ਨੂੰ ਜਾਗਰੂਕ ਹੋਣ ਦੀ ਤੇ ਇਹੋ ਜਿਹੇ ਫਿਲਮਾਂਕਣ ਬੰਦ ਕਰਨ ਦੀ ਤਾਂ ਜੋ ਸਮਾਜ ਵਿੱਚ ਵਧ ਰਹੇ ਜਿਸਮਾਨੀ ਸ਼ੋਸ਼ਣ ਨੂੰ ਠੱਲ ਪਾਈ ਜਾ ਸਕੇ। ਬੱਚਿਆਂ ਨੂੰ ਟੀ.ਵੀ.  ਦਾ ਲਾਲਚ ਘੱਟ ਕਰਾਕੇ ਰੋਜ ਸੰਸਕਾਰਿਕ ਕਹਾਣੀਆਂ ਸੁਣਾਈਆਂ ਜਾਣ, ਉਹਨਾਂ ਨੂੰ ਨੈਤਕਿਤਾ ਦੇ ਗੁਣਾਂ ਬਾਰੇ ਬਚਪਨ ਤੋਂ ਹੀ ਜਾਗਰੂਕ ਕੀਤਾ ਜਾਵੇ ਤੇ ਨਾਲ ਹੀ ਪਰਿਵਾਰ ਦੇ ਹਰ ਮੈਂਬਰ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਅੱਗੇ ਆਦਰਸ਼ ਵਿਅਕਤੀ ਦੇ ਗੁਣਾਂ ਨੂੰ ਅਪਣਾਇਆ ਜਾਵੇ ਤਾਂ ਜੋ ਬੱਚੇ ਨਕਲ ਕਰਕੇ ਉਹੀ ਸਿੱਖ ਸਕਣ।
 
ਅੱਜ ਕੱਲ੍ਹ ਦੇਖਿਆ ਜਾਵੇ ਮਾਵਾਂ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਬੱਚਿਆਂ ਨੂੰ ਟੀ.ਵੀ. ਚਾਲੂ ਕਰਕੇ ਦੇ ਦਿੰਦੀਆਂ ਹਨ ਤੇ ਆਪ ਆਪਣੇ ਕੰਮਾਂ ਵਿੱਚ ਰੁਝ ਕੇ, ਬੱਚੇ ਦੀ ਨਜ਼ਰਸਾਨੀ ਤੋਂ ਸੁਰਖਰੂ ਹੋ ਜਾਂਦੀਆਂ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ ਜੇਕਰ ਅਸੀਂ ਆਪਣੇ ਬੱਚੇ ਦੀ ਸੰਭਾਲ ਨਾਲੋਂ ਜ਼ਿਆਦਾ ਮਹੱਤਤਾ ਆਪਣੇ ਕੰਮਾਂ ਨੂੰ ਦੇ ਰਹੇ ਹਾਂ ਤਾਂ ਇਹੀ ਬੱਚਾ ਆਉਣ ਵਾਲੇ ਸਮੇਂ ਵਿੱਚ ਸਾਡੀ ਜ਼ਿੰਦਗੀ ਦੇ ਕੰਮਾਂ ਲਈ ਮੁਸ਼ਕਿਲਾਂ ਪੈਦਾ ਕਰੇਗਾ ਤੇ ਉਹਨਾਂ ਕੋਲ ਫਿਰ ਪਛਤਾਵੇ ਜਾਂ ਝੁਰਣ ਤੋਂ ਸਿਵਾਏ ਕੋਈ ਹੋਰ ਹੱਲ ਨਹੀਂ ਹੋਵੇਗਾ।
 
ਬੱਚਿਆਂ ਨੂੰ ਵਿਅਸਤ ਰੱਖੋ ਪਰ ਕਿਸੇ ਖੇਡ ਜਾਂ ਸਿਰਜਨਾਤਮਿਕ ਕਿਰਿਆ ਵਿੱਚ ਤਾਂ ਜੋ ਉਹਨਾਂ ਦਾ ਬੌਧਿਕ ਤੇ ਸਰੀਰਕ ਵਿਕਾਸ ਚੰਗੀ ਤਰ੍ਹਾਂ ਹੋ ਸਕੇ, ਨਾ ਕਿ ਟੀ.ਵੀ., ਇੰਟਰਨੈੱਟ ਤੇ ਜਿਸ ਨਾਲ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਤਬਾਹ ਹੋ ਜਾਵੇ ਤੇ ਬੱਚੇ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੋ ਜਾਣ।
 
ਸਮੇਂ ਦੀ ਮੰਗ ਹੈ ਪਰਿਵਾਰਾਂ ਨੂੰ ਸੰਭਾਲਣ ਤੇ ਬੱਚਿਆਂ ਲਈ ਸਹੀ ਦਿਸ਼ਾ ਨਿਰਦੇਸ਼ ਕਰਨ ਤੇ ਮਾਣ ਮਹਿਸੂਸ ਕਰਨ ਤੇ ਇਹੀ ਬੱਚੇ ਅੱਗੇ ਭਵਿੱਖ ਵਿੱਚ ਮਹਾਨ ਯੋਧੇ, ਸੂਰਬੀਰ ਤੇ ਦੈਵੀ ਗੁਣਾਂ ਦੇ ਮਾਲਕ ਵਿਅਕਤੀ ਪੈਦਾ ਹੋਣ ਜੋ ਸਮਾਜ ਨੂੰ ਸਹੀ ਸੇਧ ਦੇ ਸਕਣ।
ਪੰਜਾਬ ਦੀ ਲੋੜ: ਜੈਵਿਕ ਖੇਤੀ -ਡਾ.ਅਮਰਜੀਤ ਟਾਂਡਾ
ਵੇਲਾ ਰੋਣ ਦਾ ਨਹੀਂ ਸਥਿਤੀ ਨੂੰ ਸਹੀ ਸੇਧ ਦੇਣ ਦਾ ਹੈ ਭਾਰਤ ਵਾਸੀਓ -ਸੁੱਚਾ ਸਿੰਘ ਨਰ (ਜਰਮਨੀ)
ਕੀ ਸਨ ਧਾਰਾ 370 ਦੀਆਂ ਵਿਵਸਥਾਵਾਂ?
ਸ਼ਹੀਦ – ਮਿੰਟੂ ਬਰਾੜ
ਕੌਮੀ ਜਲ ਨੀਤੀ – 2012 : ਇਕ ਵਿਸ਼ਲੇਸ਼ਣ – ਪ੍ਰੋ: ਐੱਚ ਐੱਸ ਡਿੰਪਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕੀ ਹੁੰਦੀ ਇਹ ਆਜ਼ਾਦੀ? –ਓਂਕਾਰਪ੍ਰੀਤ ਸਿੰਘ

ckitadmin
ckitadmin
January 20, 2015
…ਤੇ ਉਹ ਨਸ਼ੇ ਦਾ ਸਵਾਦ ਵੇਖਣ ’ਚ ਹੀ ਇਸ ਦੇ ਸ਼ਿਕਾਰ ਹੋ ਗਏ
ਗ਼ਜ਼ਲ – ਪਰਮ ਜੀਤ ਰਾਮਗੜੀਆ
ਗ਼ਰੀਬੀ ਦੂਰ ਕਰਨ ਲਈ ਵਿਦੇਸ਼ ਪੁੱਜਾ ਕੁਲਦੀਪ ਰਾਣਾ ਆਬੂ ਧਾਬੀ ਦੀ ਜੇਲ੍ਹ ’ਚ ਬੰਦ
ਹਿੰਦੂਵਾਦੀਆਂ ਦੇ ਵਿਰਲਾਪ ਦੇ ਬਾਵਜੂਦ ਨੇਪਾਲ ‘ਹਿੰਦੂ ਰਾਸ਼ਟਰ’ ਨਹੀਂ ਬਣ ਸਕਿਆ -ਆਨੰਦ ਸਵਰੂਪ ਵਰਮਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?