By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੋਕ ਗਾਇਕ ਜਾਂ ਮੋਕ ਗਾਇਕ? -ਮਿੰਟੂ ਬਰਾੜ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਲੋਕ ਗਾਇਕ ਜਾਂ ਮੋਕ ਗਾਇਕ? -ਮਿੰਟੂ ਬਰਾੜ
ਨਜ਼ਰੀਆ view

ਲੋਕ ਗਾਇਕ ਜਾਂ ਮੋਕ ਗਾਇਕ? -ਮਿੰਟੂ ਬਰਾੜ

ckitadmin
Last updated: July 16, 2025 6:25 am
ckitadmin
Published: May 10, 2020
Share
SHARE
ਲਿਖਤ ਨੂੰ ਇੱਥੇ ਸੁਣੋ

ਵਿਵਾਦ’, ਮਸ਼ਹੂਰੀ ਅਤੇ ਸਫਲਤਾ ਲੈਣ ਦਾ ਇਕ ਸਭ ਤੋਂ ਕਾਰਗਰ ਤੇ ਸੁਖਾਲਾ ਹਥਿਆਰ ਹੈ। ਜਿਸ ਨੂੰ ਅਕਸਰ ਸੁਨਹਿਰੀ ਦੁਨੀਆ ਦੇ ਲੋਕ ਬੜੀ ਬਾਖ਼ੂਬੀ ਨਾਲ ਵਰਤਦੇ ਰਹਿੰਦੇ ਹਨ। ਆਮ ਜਨਤਾ ਇਹਨਾਂ ਦਾ ਸ਼ਿਕਾਰ ਹੁੰਦੀ ਹੈ। ਕਦੇ ਇਹ ਜਨਤਾ ਦੀ ਜੇਬ ਕੁਤਰਦੇ ਹਨ ਤੇ ਕਦੇ ਭਾਵਨਾਵਾਂ। ਖ਼ਾਸ ਕਰ ਜੇ ਪੰਜਾਬੀ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸਸਤੀ ਸ਼ੁਹਰਤ ਦੇ ਭੁੱਖੇ ਤੁਹਾਨੂੰ ਆਮ ਹੀ ਦੇਖਣ ‘ਚ ਮਿਲ ਜਾਣਗੇ।

ਜਿਨ੍ਹਾਂ ਗਾਇਕਾਂ ਨੇ ਆਪਣਾ ਜ਼ਮੀਰ ਨਹੀਂ ਵੇਚਿਆ ਤੇ ਮਿਆਰ ਕਾਇਮ ਰੱਖਿਆ ਉਨ੍ਹਾਂ ਨੂੰ ਸਦਾ ਸਲਾਮ ਹੈ। ਪਰ ਜਿਹੜੇ ਅੱਜ ਦੀ ਜਵਾਨੀ ਨੂੰ ਗੁੰਮ ਰਾਹ ਕਰ ਰਹੇ ਹਨ ਉਨ੍ਹਾਂ ਲਈ ਹੈ ਇਹ ਲੇਖ।

ਪਾਠਕਾਂ ਤੋਂ ਅਗਾਊਂ ਮਾਫ਼ੀ ਇਸ ਲਈ ਮੰਗ ਰਿਹਾ ਹਾਂ ਕਿ ਜੋ ਸ਼ਬਦ ਅੱਜ ਦੇ ਇਸ ਲੇਖ ‘ਚ ਲਿਖੇ ਜਾਣਗੇ ਉਹ ਮੇਰੇ ਕਿਰਦਾਰ ਦਾ ਹਿੱਸਾ ਨਹੀਂ ਹਨ। ਮਾਫ਼ੀ ਸਿਰਫ਼ ਪਾਠਕਾਂ ਤੋਂ ਹੈ ਕਿਉਂਕਿ ਉਹ ਮੇਰੇ ਤੋਂ ਮੰਦੀ ਭਾਸ਼ਾ ਦੀ ਆਸ ਨਹੀਂ ਕਰਦੇ, ਨਾ ਕਿ ਉਨ੍ਹਾਂ ਲੋਕਾਂ ਤੋਂ ਜੋ ਆਪਣੇ ਕਹੇ ਤੇ ਖੜ੍ਹਨ ਦੀ ਹਿੰਮਤ ਨਹੀਂ ਰੱਖਦੇ।

ਲੇਖ ਲਿਖਣ ਦਾ ਕਾਰਨ ਹੈ, ਤੇਜ਼ੀ ਨਾਲ ਆਇਆ ਤੇ ਉੱਨੀ ਹੀ ਤੇਜ਼ੀ ਨਾਲ ਗਿਆ ਗੀਤ ‘ਮੇਰਾ ਕੀ ਕਸੂਰ’। ਜੋ ਕਿ ‘ਬੀਰ ਸਿੰਘ’ ਵੱਲੋਂ ਲਿਖਿਆ ਤੇ ‘ਰਣਜੀਤ ਬਾਵਾ’ ਵੱਲੋਂ ਗਾਇਆ ਗਿਆ ਸੀ। ਭਾਵੇਂ ਗੀਤ ਨੂੰ ਹਰ ਥਾਂ ਤੋਂ ਵਾਪਸ ਲੈ ਕੇ ਗਾਇਕ ਨੇ ਅਫ਼ਸੋਸ ਜਤਾ ਲਿਆ ਹੈ। ਉਸ ਦਾ ਮੰਨਣਾ ਹੈ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ।

 

 

ਅੱਜ ਜਦੋਂ ਇਸ ਗੱਲ ਦੀਆਂ ਖ਼ਬਰਾਂ ਬਣੀਆਂ ਤਾਂ ਮੈਂ ਆਪਣੇ ਇਕ ਮਿੱਤਰ ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲ ਕਰਦਾ ਕਹਿ ਬੈਠਾ ਕਿ ਆਹ ਜੋ ਪੰਜਾਬੀ ‘ਲੋਕ ਗਾਇਕ’ ਹਨ ਇਹਨਾਂ ਦਾ ਕੀ ਕੀਤਾ ਜਾਵੇ? ਤਾਂ ਉਹ ਮੂਹਰੇ ਕਹਿੰਦਾ ਬਾਈ ਇਹਨਾਂ ਨੂੰ ‘ਲੋਕ ਗਾਇਕ’ ਕਹਿਣਾ ਸ਼ੋਭਾ ਨਹੀਂ ਦਿੰਦਾ ਲੋਕ ਗਾਇਕ ਤਾਂ ਉਹ ਹੁੰਦੇ ਹਨ ਜੋ ਆਮ ਲੋਕਾਂ ਦੀਆਂ ਮੁਸੀਬਤਾਂ ਨੂੰ ਹਾਕਮਾਂ ਮੂਹਰੇ ਹਿੱਕ ਤਾਣ ਕੇ ਗਾਉਂਦੇ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਬਹੁਤ ਸਾਰੇ ਅਫ਼ਰੀਕਨ ਗਾਇਕ ‘ਲੋਕ ਗਾਇਕ’ ਕਹਾਉਣ ਦੇ ਹੱਕਦਾਰ ਹਨ। ਮੈਂ ਕਿਹਾ ਫੇਰ ਇਹਨਾਂ ਨੂੰ ਕੀ ਕਿਹਾ ਜਾਵੇ? ਤਾਂ ਉਹ ਬੜੇ ਹੀ ਸਹਿਜ  ‘ਚ ਕਹਿੰਦਾ ‘ਲੋਕ’ ਦੀ ਥਾਂ ‘ਮੋਕ’ ਕਹਿ ਸਕਦੇ ਹੋ ਬਾਈ, ਕਿਉਂਕਿ ਇਹ ਆਪਣੇ ਗਿੱਟੇ ਲਿਬੇੜਦੇ ਬਿੰਦ ਨਹੀਂ ਲਾਉਂਦੇ। ਸੋ ਸਹਿਜੇ ਹੀ ਗੁਰਪ੍ਰੀਤ ਅੱਜ ਦੇ ਇਸ ਲੇਖ ਦਾ ਸਿਰਲੇਖ ਮੈਨੂੰ ਦੇ ਗਿਆ।

ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਦੀ ਜਵਾਨੀ ਦੇ ਆਦਰਸ਼ ਜ਼ਿਆਦਾਤਰ ਲੋਕ ਗਾਇਕ ਤੇ ਫ਼ਿਲਮੀ ਨਾਇਕ ਹਨ। ਅਸਲ ਜ਼ਿੰਦਗੀ ਦੇ ਨਾਇਕ ਤਾਂ ਸਿਰਫ਼ ਕਿਤਾਬਾਂ ‘ਚ ਹੀ ਸਿਮਟ ਕੇ ਰਹਿ ਗਏ ਹਨ।

ਦੇਸ਼ ਦੀ ਜਵਾਨੀ ਖ਼ਿਆਲੀ ਪੁਲਾਅ ਦੇ ਗੀਤ ਸੁਣਦੀ ਹੈ ਤੇ ਫੇਰ ਆਪਣੇ ਆਦਰਸ਼ਾਂ ‘ਤੇ ਟਿਕ-ਟਾਕ ਬਣਾ ਕੇ ਦੇਸ਼ ਦਾ ਭਵਿੱਖ ਸਿਰਜਣ ‘ਚ ਵਿਅਸਤ  ਹੈ।

ਇਹ ਵੀ ਅਫ਼ਸੋਸ ਹੈ ਕਿ ਪਿਛਲੇ ਇਕ ਸਾਲ ‘ਚ ਇਹਨਾਂ ’ਚੋਂ ਕਈ ਆਦਰਸ਼ ਜੋ ਗੀਤਾਂ ‘ਚ ਆਪਣੇ ਆਪ ਨੂੰ ‘ਫੰਨੇ ਖਾਂ’ ਦੱਸਦੇ ਸਨ ਪਰ ਜਦੋਂ ਵਾਹ ਪਿਆ ਤਾਂ ਗਿੱਟੇ ਲਿਬੇੜ ਗਏ। ਜਿਨ੍ਹਾਂ ‘ਚ ਜ਼ਿਕਰਯੋਗ ਐਲੀ ਮਾਂਗਟ, ਮੂਸੇ ਵਾਲਾ ਅਤੇ ਹੁਣ ਰਣਜੀਤ ਬਾਵਾ ਤੁਹਾਡੇ ਸਾਹਮਣੇ ਹੈ।

ਗੱਲ ਰਣਜੀਤ ਬਾਵਾ ਦੀ ਕਰਦੇ ਹਾਂ।  ਸ਼ੁਰੂ ‘ਚ ਚੰਗਾ ਗਾਇਆ ਤੇ ਲੋਕਾਂ ਨੇ ਉਨ੍ਹਾਂ ਕੋਲੋਂ ਉਹੋ ਜਿਹੀਆਂ ਉਮੀਦਾਂ ਰੱਖ ਲਈਆਂ। ਫੇਰ ਜਦੋਂ ਅਚਾਨਕ ਸਲਵਾਰਾਂ ਦੇ ਪੌਂਚੇ ਮਿਣਨ ਲੱਗ ਪਿਆ ਤਾਂ ਥੋੜ੍ਹੀ ਬਹੁਤ ਥੂ-ਥੂ ਵੀ ਹੋਈ। ਪਰ ਇਹੋ ਜਿਹੇ ਮੌਕਿਆਂ ਤੇ ਸਾਡੇ ਇਹਨਾਂ ਗਾਇਕਾਂ ਦੇ ਤਰਕਸ਼ ‘ਚ ਇੱਕ ਧਾਰਮਿਕ ਤੀਰ ਹੁੰਦਾ ਹੈ ਫੇਰ ਇਹ ਉਹ ਚਲਾ ਦਿੰਦੇ ਹਨ ਤੇ ਭੋਲੀ-ਭਾਲੀ ਜਨਤਾ ਭੁੱਲਣਹਾਰ ਹੈ ਤੇ ਭੁੱਲ ਜਾਂਦੀ ਹੈ। ਬਿਨਾਂ ਸ਼ੱਕ ਚੰਗਾ ਵੀ ਬਹੁਤ ਕੁਝ ਗਾਇਆ,  ਇਸ ਚੰਗੇ ਦੀ ਲੜੀ ‘ਚ ਹੀ ਸੀ ‘ਮੇਰਾ ਕੀ ਕਸੂਰ’।  ਪਰ ਅਫ਼ਸੋਸ ਜਦੋਂ ਮਾੜਾ ਗਾਇਆ ਹਿੱਕ ਠੋਕ ਕੇ ਪਹਿਰਾ ਦਿੱਤਾ ਪਰ ਜਦੋਂ ਕੁਝ ਚੰਗਾ ਗਾਇਆ ਤਾਂ ਮੈਦਾਨ ਛੱਡ ਗਏ।

ਇਸ ਵਿਸ਼ੇ ਤੇ ਮੇਰਾ ਇੱਕ ਮਿੱਤਰ ਮਨਪ੍ਰੀਤ ਕਹਿੰਦਾ ਕਿ ਬਾਈ ਇਸ ਦਾ ਇਕ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਬਾਵੇ ਦੇ ਪਰਵਾਰ ਨੇ ਉਸ ਨੂੰ ਰੋਕ ਦਿੱਤਾ ਹੋਵੇ ਕਿਉਂਕਿ ਉਸ ਨੇ ਬਚਪਨ ‘ਚ ਆਪਣੇ ਬਾਪ ਨੂੰ ਖੋਹ ਦਿੱਤਾ ਸੀ।  ਮੈਂ ਉਸ ਨਾਲ ਇਸ ਗੱਲ ‘ਤੇ ਕੁਝ ਹੱਦ ਤੱਕ ਸਹਿਮਤ ਹਾਂ ਖ਼ੁਦ ਇਸ ਦੌਰ ‘ਚੋਂ ਲੰਘਿਆ ਹਾਂ। ਪਰ ਫੇਰ ਉਸ ਦਾ ਪਰਵਾਰ ਦੋਸ਼ੀ ਹੈ ਕਿਉਂਕਿ ਉਸ ਵਕਤ ਪਰਵਾਰ ਨੇ ਕਿਉਂ ਨਹੀਂ ਰੋਕਿਆ ਜਦੋਂ ਲੋਕਾਂ ਦੀਆਂ ਧੀਆਂ ਦੀਆਂ ਮਿਣਤੀਆਂ ਕਰਦਾ ਸੀ ਜਾਂ ਫੇਰ ਚੌਂਕ ‘ਚ ਬੰਦੇ ਮਾਰਨ ਦੀਆਂ ਗੱਲਾਂ ਕਰਦਾ ਸੀ।

ਇਕ ਪਹਿਲੂ ਜੋ ਹੋਰ ਵਿਚਾਰਨਯੋਗ ਹੈ ਉਹ ਹੈ ਜੇਕਰ ਅਸੀਂ ਕੋਈ ਸੂਰਬੀਰਤਾ ਵਾਲੀ ਕਵਿਤਾ, ਕਹਾਣੀ, ਕਿਤਾਬ ਜਾਂ ਫੇਰ ਕੋਈ ਫ਼ਿਲਮ ਦੇਖ ਲਈਏ ਤਾਂ ਪਿੰਡੇ ‘ਤੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਤੇ ਦਿਲ ‘ਚ ਵੀ ਇਕ ਜਜ਼ਬਾ ਆ ਜਾਂਦਾ ਹੈ ਤੇ ਕਈਆਂ ਦਾ ਮੈਂ ਜੀਵਨ ਵੀ ਸਿਰਫ਼ ਇਕ ਘਟਨਾ ਨਾਲ ਬਦਲਦੇ ਦੇਖਿਆ। ਪਰ ਬਾਵੇ ਦੇ ਮਾਮਲੇ ‘ਚ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਸ ਨੇ ‘ਤੂਫ਼ਾਨ ਸਿੰਘ’ ਫ਼ਿਲਮ ‘ਚ ਇਕ ਇਹੋ ਜਿਹਾ ਚਰਿੱਤਰ ਜੀਵਿਆ ਜੋ ਕੌਮ ਦੀ ਅਣਖ ਲਈ ਸਭ ਕੁਰਬਾਨ ਕਰ ਗਿਆ। ਲੰਮੇ ਚਿਰ ‘ਚ ਇਹ ਫ਼ਿਲਮ ਬਣੀ ਸੀ ਪਰ ਪਤਾ ਨਹੀਂ ਕਿਉਂ ਉਹ ਰਣਜੀਤ ਨੂੰ ਇੰਨਾ ਕੁ ਹੌਸਲਾ ਵੀ ਨਹੀਂ ਦੇ ਕੇ ਗਈ ਕਿ ਅੱਜ ਉਸ ਨੂੰ ਇਕ ਸੱਚ ਬੋਲਣ ਤੇ ਭੱਜਣ ਦੀ ਲੋੜ ਨਾ ਪੈਂਦੀ।

ਭਾਵੇਂ ਅਧਿਕਾਰਤ ਤੌਰ ਤੇ ਗੀਤ ਹਟਾ ਲਿਆ ਗਿਆ ਹੈ ਪਰ ਨਿੱਜੀ ਤੌਰ ਤੇ ਹਾਲੇ ਵੀ ਬਹੁਤ ਥਾਂ ਘੁੰਮ ਰਿਹਾ ਹੈ। ਉਸ ਗੀਤ ਦੇ ਮੈਂ ਸਾਰੇ ਬੋਲ ਕਈ ਬਾਰ ਸੁਣ ਕੇ ਇਹ ਲੇਖ ਲਿਖਣ ਬੈਠਾ ਹਾਂ। ਮੈਨੂੰ ਉਸ ਗੀਤ ‘ਚ ਇਕ ਵੀ ਇਹੋ ਜਿਹਾ ਸ਼ਬਦ ਨਹੀਂ ਲੱਭਿਆ ਜੋ ਝੂਠ ਹੋਵੇ। ਗੀਤਕਾਰ ਬੀਰ ਸਿੰਘ ਦੀ ਕਲਮ ਦਾ ਮੈਂ ਵੀ ਇਕ ਮੁਰੀਦ ਹਾਂ। ਇਹ ਗੀਤ ਸੁਣ ਕੇ ਸਹਿਜ ਸੁਭਾਅ ਮੈਂ ਉਨ੍ਹਾਂ ਨੂੰ ‘ਸ਼ਾਬਾਸ਼ ਸ਼ੇਰਾ’ ਵੀ ਕਹਿ ਚੁੱਕਿਆ ਹਾਂ।

ਮੈਨੂੰ ਲਗਦਾ ਗਿੱਦੜਾ ਦੀ ਸਲਾਹ ਕਾਮਯਾਬ ਹੋ ਗਈ ਹੈ, ਜਿਨ੍ਹਾਂ ਅਖੀਰ ‘ਅਖੌਤੀ ਸ਼ੇਰ’ ਘੇਰ ਹੀ ਲਿਆ। ਇਕ ਸੱਚ ਬੋਲਣਾ ਤੇ ਫੇਰ ਭੱਜਣਾ, ਸਮਝ ਤੋਂ ਬਾਹਰ ਦੀ ਗੱਲ ਹੈ? ਮਾਫ਼ ਕਰਨਾ! ਫੇਰ ਤਾਂ ਇਸ ਨੂੰ ‘ਮੋਕ’ ਮਾਰਨਾ ਹੀ ਕਿਹਾ ਜਾਵੇਗਾ।

ਗਾਇਕ ਕਹਿ ਰਿਹਾ ਹੈ ਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ ਮੈਂ ਇਸ ਲਈ ਇਹ ਗੀਤ ਹਟਾ ਰਿਹਾ ਹਾਂ। ਪਰ ਦਿਲ ਤਾਂ ਉਦੋਂ ਵੀ ਕਈਆਂ ਦੇ ਦੁਖੇ ਹੋਣੇ ਹਨ ਜਦੋਂ ਤੁਸੀਂ ਕਿਸੇ ਦੀ ਧੀ ਵੱਲੋਂ ਪਾਏ ਕੱਪੜਿਆਂ ਨੂੰ ਦੇਖਣ ਦਾ ਨਜ਼ਰੀਆ ਬਦਲ ਦਿੱਤਾ ਸੀ। ਤੁਸੀਂ ਆਪਣੇ ਹੋਰ ਵੀ ਗੀਤ ਸੁਣ ਕੇ ਦੇਖ ਲਵੋ ਕਿਸੇ ਨਾ ਕਿਸੇ ਦਾ ਹਿਰਦਾ ਤਾਂ ਹਰ ਗੀਤ ਨੇ ਵਲੂੰਧਰਿਆਂ ਹੋਣਾ। ਇਕ ਗੀਤ ‘ਚ ਚੌਂਕ ‘ਚ ਗੋਲੀ ਮਾਰਨ ਤੱਕ ਦੀ ਗੱਲ ਕੀਤੀ ਜਾਂਦੀ ਹੈ।

ਪਰ ਹੁਣ ਜੇ ਮੂਤ ਅਤੇ ਇਨਸਾਨ ਦੇ ਫ਼ਰਕ ਤੇ ਸੱਚ ਬੋਲ ਦਿੱਤਾ ਤਾਂ ਕਿਹੜਾ ਲੋਹੜਾ ਆ ਗਿਆ? ਜੇ ਧਰਮ ਦੇ ਭੇਖੀਆਂ ਨੂੰ ਭੇਖੀ ਕਹਿ ਦਿੱਤਾ ਤਾਂ ਕਿਹੜੀ ਗ਼ਲਤ ਗੱਲ ਹੋ ਗਈ?

ਅਸਲ ‘ਚ ਇਸ ਦਾ ਕਾਰਨ ਇਹ ਹੈ ਕਿ ਜੋ ਬਹੁ ਗਿਣਤੀ ਅਛੂਤ ਜਾਂ ਪੀੜਤ ਹਨ ਉਨ੍ਹਾਂ ਨੇ ਕੋਈ ਸ਼ਾਬਾਸ਼ ਜਾ ਆਰਥਿਕ ਫ਼ਾਇਦਾ ਨਹੀਂ ਦੇਣਾ ਸੀ। ਮੁੱਠੀ ਭਰ ਅਮੀਰ ਲੋਕਾਂ ਨੇ ਆਪਣੇ ਰਸੂਖ਼ ਅਤੇ ਪੈਸੇ ਦੇ ਜ਼ੋਰ ਤੇ ਖਾਟ ਵੀ ਖੜ੍ਹੀ ਕਰ ਦੇਣੀ ਸੀ ਤੇ ਗਾਇਕ ਦੀ ਰੋਟੀ ਚ ਵੀ ਲੱਤ ਮਾਰਨੀ ਸੀ।

ਕਿਸੇ ਨੇ ਜੇ ਤੁਹਾਡੇ ਖ਼ਿਲਾਫ਼ ਕੋਈ ਪਰਚਾ ਦਰਜ ਕਰਵਾ ਦਿੱਤਾ ਤਾਂ ਕਿਹੜਾ ਤੂਫ਼ਾਨ ਆ ਗਿਆ ਸੀ? ਅਦਾਲਤ ‘ਚ ਸੱਚ ਨੂੰ ਸੱਚ ਕਹਿਣਾ ਅਤੇ ਉਸ ਨੂੰ ਸਾਬਿਤ ਕਰਨਾ ਕਿੰਨਾ ਕੁ ਔਖਾ ਸੀ? ਹੁਣ ਤੱਕ ਕਮਾਏ ਪੈਸਿਆਂ ‘ਚੋਂ ਜੇ ਚਾਰ ਪੈਸੇ ਲਾ ਕੇ ਆਪਣੀ ਬੇਸ਼ਕੀਮਤੀ ਇੱਜ਼ਤ ਬਚਾ ਲਈ ਜਾਂਦੀ ਤਾਂ ਕੀ ਗ਼ਲਤ ਸੀ? ਮਿਹਨਤ ਕਰ ਕੇ ਪੈਸੇ ਇਸੇ ਲਈ ਕਮਾਏ  ਜਾਂਦੇ ਹਨ ਕਿ ਲੋੜ ਪੈਣ ਤੇ ਇਹੋ ਜਿਹੇ ਫੋੜੇ ਤੇ ਲਾ ਕੇ ਇਸ ਦਾ ਇਲਾਜ ਕਰਾ ਲਿਆ ਜਾਵੇ।

ਜੇਕਰ ਗੁਰੂ ਨਾਨਕ ਦੇਵ ਜੀ ਇਹ ਸ਼ਬਦ ਉਚਾਰ ਕੇ

 

ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਭਗਤ ਕਬੀਰ ਜੀ ਇਹ ਦੋਹਾ ਲਿਖ ਕੇ
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀ ਆਇਆ॥


ਅਤੇ ਭਗਤ ਨਾਮ ਦੇਵ ਜੀ ਤੁਗਲਕ ਮੂਹਰੇ ਸੱਚ ਬੋਲ ਕੇ ਮਾਫ਼ੀ ਮੰਗ ਜਾਂਦੇ ਤਾਂ ਅੱਜ ਜੋ ਆਜ਼ਾਦੀ ਅਸੀਂ ਮਾਣ ਰਹੇ ਹਾਂ, ਉਹ ਵੀ ਨਹੀਂ ਮਿਲਣੀ ਸੀ।

ਪੰਜ ਅਤੇ ਸੱਤ ਸਾਲ ਦੇ ਬਾਲ ਸਾਹਿਬਜ਼ਾਦੇ ਸੱਚ ਲਈ ਅੜ ਕੇ ਸਾਰੀ ਕਾਇਨਾਤ ਤੱਕ ਆਪਣਾ ਬਚਪਨ ਸੰਭਾਲ ਗਏ।

ਜੇ ਭਗਤ ਸਿੰਘ ਬੰਬ ਸੁੱਟ ਕੇ ਭੱਜ ਜਾਂਦਾ ਤਾਂ ਉਸ ਨੇ ਰਹਿੰਦੀ ਦੁਨੀਆ ਤੱਕ ਜਵਾਨ ਨਹੀਂ ਸੀ ਰਹਿਣਾ। ਇਹ ਸੂਰੇ ਡਰੇ ਨਹੀਂ ਅਤੇ ਨਾ ਹੀ ਵਿਕੇ ਤਾਂ ਹੀ ਇਹਨਾਂ ਦੀਆਂ ਤਸਵੀਰਾਂ ਵਿਕਦੀਆਂ।

ਅਸੀਂ ਉਸ ਗੁਰੂ ਹਰਿ ਰਾਏ ਸਾਹਿਬ ਦੇ ਸਿੱਖ ਹਾਂ ਜਿਨ੍ਹਾਂ ਆਪਣੇ ਪੁੱਤਰ ਬਾਬਾ ਰਾਮ ਰਾਏ ਨੂੰ ਸਾਰੀ ਉਮਰ ਇਸ ਲਈ ਮੱਥੇ ਨਹੀਂ ਸੀ ਲਾਇਆ ਕਿਉਂਕਿ ਉਨ੍ਹਾਂ ਨੇ ਹਕੂਮਤ ਦੇ ਡਰੋਂ ‘ਮਿਟੀ ਮੁਸਲਮਾਨ ਕੀ’ ਦੀ ਥਾਂ ‘ਮਿਟੀ ਬੇਈਮਾਨ ਕੀ’ ਕਹਿ ਦਿੱਤਾ ਸੀ।

ਬਾਵਾ ਜੀ ਜਦੋਂ ਤੁਸੀਂ ਇਸ ਗੀਤ ਦੇ ਬੋਲ ਸੁਣੇ ਹੋਣਗੇ ਜਾਂ ਗਾਇਆ ਹੋਣਾ  ਉਦੋਂ ਨਹੀਂ ਪਤਾ ਸੀ ਕਿ ਦਮ ਤਾਂ ਇਕ ਦਬਕੇ ਦਾ, ਫੇਰ ਪੰਗਾ ਕਾਹਨੂੰ ਲੈਣਾ? ਇਹ ਸਤਰਾਂ ਲਿਖਦੇ ਨੂੰ ਮੈਨੂੰ ਪੂਰਾ ਪਤਾ ਕਿ ਇਹ ਤੁਹਾਡੇ ਅਤੇ ਤੁਹਾਡੇ ਜਿਹੇ ਹੋਰ ਕਈਆਂ ਦਾ ਦਿਲ ਦੁਖਾਉਣਗੀਆਂ। ਭਾਵੇਂ ਤੁਹਾਡਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ ਪਰ ਮੇਰਾ ਮਕਸਦ ਹੀ ਤੁਹਾਨੂੰ ਸ਼ੀਸ਼ਾ ਦਿਖਾਉਣਾ ਹੈ। ਸੋ ਅੰਜਾਮ ਜੋ ਹੋਵੇਗਾ ਭੁਗਤਾਂਗੇ।

ਬੰਦਾ ਗ਼ਲਤੀਆਂ ਦਾ ਪੁਤਲਾ ਹੈ ਤੇ ਗ਼ਲਤੀ ਹੋਣ ਤੇ ਝੁਕ ਜਾਣ ‘ਚ ਕੋਈ ਬੁਰਾਈ ਨਹੀਂ। ਦੁੱਖ ਇਸ ਗੱਲ ਦਾ ਹੈ ਕਿ ਸੱਚ ਬੋਲ ਕੇ ਡਰ ਜਾਣ ਨੂੰ ਤਾਂ ਫੇਰ ‘ਮੋਕ ਮਾਰਨਾ’ ਹੀ ਕਿਹਾ ਜਾਵੇਗਾ। ਫੇਰ ਐਵੇਂ ਨਾ ਲੋਕਾਂ ਦੇ ਪੁੱਤਾਂ ਨੂੰ ਗੁੰਮਰਾਹ ਕਰੀ ਜਾਇਆ ਕਰੋ ਕਿ ਅਸੀਂ ਸ਼ੇਰ ਹੁੰਦੇ ਆ ਚੌਂਕ ‘ਚ ਬੰਦਾ ਮਾਰ ਦਿੰਦੇ ਹਾਂ ਆਦਿ।

ਗ਼ਲਤ ਨੂੰ ਗ਼ਲਤ ਕਹੇ ਬਿਨਾਂ ਨਹੀਂ ਰਹਿ ਸਕਦਾ 2012 ‘ਚ ਐਡੀਲੇਡ ਵਿਖੇ ਹਨੀ ਸਿੰਘ ਨਾਲ ਇਕ ਮੁਲਾਕਾਤ ਕੀਤੀ ਸੀ ਉਸ ਦੇ ਮੂੰਹ ਤੇ ਸੱਚ ਬੋਲਿਆ ਸੀ। ਪਰਚਾ ਵੀ ਦਰਜ ਹੋਇਆ ਮੇਰੇ ਤੇ, ਉਸ ਦੇ ਚਾਹੁਣ ਵਾਲੇ ਇਕ ਨਹੀਂ ਹਜ਼ਾਰਾਂ ਲੋਕਾਂ ਨੇ ਗਾਲ੍ਹਾਂ ਵੀ ਕੱਢੀਆਂ। ਜੋ ਅੱਜ ਵੀ ਯੂ-ਟਿਊਬ ਤੇ ਜਾ ਕੇ ਪੜ੍ਹੀਆਂ ਜਾ ਸਕਦੀਆਂ ਹਨ। ਭਾਵੇਂ ਰੋਜ਼ ਕਮਾ ਕੇ ਖਾਣ ਵਾਲੇ ਹਾਂ ਪਰ ਉਨ੍ਹਾਂ ਸਰਮਾਏਦਾਰਾਂ ਅੱਗੇ ਝੁਕੇ ਨਹੀਂ ਸੀ। ਅੱਜ ਵੀ ਮਾਣ ਹੈ ਉਸ ਕਾਰਜ ‘ਤੇ ਅਤੇ ਉਨ੍ਹਾਂ ਸਾਥੀਆਂ ‘ਤੇ ਜੋ ਉਸ ਵਕਤ ਨਾਲ ਖੜੇ ਸਨ।

ਉਸ ਤੋਂ ਵੀ ਕਈ ਵਰ੍ਹੇ ਪਹਿਲਾਂ ਮੇਰੇ ਹੰਸ ਰਾਜ ਹੰਸ ਨਾਲ ਵੀ ਕੁਝ ਇਹੋ ਜਿਹੇ ਸਿੰਘ ਫਸੇ ਸਨ। ਜਦੋਂ ਉਸ ਨੇ ਆਪਣੀ ਕਲਾ ਛੱਡ ਸਮੇਂ ਦੇ ਹਾਕਮਾਂ ਦੇ ਡਰ ‘ਚ ਸਸਤਾ ਆਟਾ ਦਾਲ ਵੇਚਣਾ ਸ਼ੁਰੂ ਕਰ ਦਿੱਤਾ ਸੀ। ਅੱਜ ਵੀ ਉਹ ਲੇਖ “ਹੁਣ ਸਾਡੇ ਰਾਜ ਗਾਇਕ ਸਸਤਾ ਆਟਾ ਦਾਲ ਵੇਚਿਆ ਕਰਨਗੇ” ਸਿਰਲੇਖ ਥੱਲੇ ਆਨ ਲਾਈਨ ਪੜ੍ਹਿਆ ਜਾ ਸਕਦਾ ਹੈ।

ਰਣਜੀਤ ਤਾਂ ਸਿਰਫ਼ ਇਹ ਲੇਖ ਲਿਖਣ ਦਾ ਸਬੱਬ ਬਣ ਗਿਆ। ਨਿੱਜੀ ਤੌਰ ਤੇ ਮੇਰਾ ਉਸ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈ। ਬਿਨਾਂ ਆਖਿਆ ਨਹੀਂ ਰਹਿ ਸਕਦਾ, ਬਿਨਾਂ ਖਾਧਿਆਂ ਰਹਿ ਸਕਦਾ ਹਾਂ।

ਡਾ ਜੇ ਡੀ ਚੌਧਰੀ ਦੀ ਇਕ ਕਵਿਤਾ ਜੋ ਮੈਨੂੰ ਸਦਾ ਪ੍ਰੇਰਦੀ ਰਹੀ ਹੈ ਕਿ ;

 

ਕੋਈ ਵੀ ਗੱਲ ਸੁਣ ਸਕਦਾ ਹਾਂ,
ਕੋਈ ਵੀ ਗੱਲ ਕਹਿ ਸਕਦਾ ਹਾਂ,
ਬਿਨਾਂ ਆਖਿਆ ਨਹੀਂ ਰਹਿ ਸਕਦਾ,
ਬਿਨਾਂ ਖਾਧਿਆਂ ਰਹਿ ਸਕਦਾ ਹਾਂ।
ਉਹ ਖੇਤਾਂ ਵਿਚ ਖੜੇ ਡਰਾਉਣੇ,
ਨਾਲੋਂ ਵੱਧ ਕੁਝ ਹੋਰ ਨਹੀਂ,
ਜੋ ਵੀ ਮੇਰਾ ਰਾਹ ਰੋਕੇਗਾ,
ਮੈਂ ਉਹਦੇ ਸੰਗ ਖਹਿ ਸਕਦਾ।
ਬਦਲ ਰਹੇ ਮੌਸਮ ਦੇ ਕੋਲੋਂ,
ਤੈਨੂੰ ਚਿੰਤਾ ਹੋ ਸਕਦੀ ਹੈ,
ਮੈਂ ਗਰਮੀ ਚੋਂ ਵੀ ਲੰਘਿਆਂ ਹਾਂ,
ਤੇ ਸਰਦੀ ਵੀ ਸਹਿ ਸਕਦਾ ਹਾਂ।
ਜੇ ਕਰ ਵਹਿੰਦੇ ਪਾਣੀ ਦੇ ਸੰਗ,
ਵਹਿ ਜਾਣਾ ਫ਼ਿਤਰਤ ਹੈ ਤੇਰੀ,ਤੂੰ ਕਿੰਝ ਇਹ ਸੋਚ ਲਿਆ,
ਮੈਂ ਤੇਰੇ ਸੰਗ ਵਹਿ ਸਕਦਾ ਹਾਂ।
ਅਣਜਾਣੀ ਵੱਡੀ ਮਹਿਫ਼ਲ ਵਿਚ,
ਜਾਹ ਕੇ ਗ਼ੈਰ ਸਦਾਵਣ ਦੇ ਥਾਂ,
ਮੈਂ ਕੱਲਾ ਹੀ ਉੱਠ ਸਕਦਾ ਹਾਂ,
ਮੈਂ ਕੱਲਾ ਹੀ ਬਹਿ ਸਕਦਾ ਹਾਂ।


ਉਮੀਦ ਤੇ ਦੁਨੀਆ ਕਾਇਮ ਹੈ ਤਾਂ ਹੀ ਉਮੀਦ ਹੈ ਕਿ ‘ਨਾਨਕ ਦਾ ਪੁੱਤ’ ਕਹਾਉਣ ਵਾਲਾ ‘ਬੀਰ ਸਿੰਘ’ ਇਸ ਤੋਂ ਵੀ ਸਖ਼ਤ ਸ਼ਬਦਾਂ ਦੀਆਂ ਰਚਨਾਵਾਂ ਲਿਖ ਕੇ ਤੇਰਾ-ਤੇਰਾ ਤੋਲਦਾ ਰਹੇਗਾ ਅਤੇ ਲੋਕ ਗੀਤਕਾਰ ਕਹਾਏਗਾ। ਇਸ ਤੋਂ ਬਾਅਦ ਰਣਜੀਤ ਬਾਵਾ ਤੋਂ ਉਮੀਦ ਹੈ ਕਿ ਜੇ ਸੱਚ ਗਾਉਣ ਦਾ ਹੌਸਲਾ ਨਾ ਵੀ ਕਰ ਪਾਇਆ ਤਾਂ ਘੱਟ ਤੋਂ ਘੱਟ ਜਵਾਨੀ ਨੂੰ ਗੁੰਮਰਾਹ ਕਰਨ ਵਾਲੇ ਗੀਤ ਤਾਂ ਨਹੀਂ ਗਾਏਗਾ।

ਅੰਤ ‘ਚ ਫਿੱਟ ਲਾਹਨਤ ਉਨ੍ਹਾਂ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੂੰ ਆਪਣੇ ਫ਼ਰਜ਼ਾਂ ਤੋਂ ਵੱਧ ਮੂਸੇ ਆਲ਼ੇ ਨੂੰ ਖ਼ੁਸ਼ ਕਰਨਾ ਜ਼ਿਆਦਾ ਸਹੀ ਲੱਗਿਆ। ਬੇਨਤੀ, ਇਹਨਾਂ ਗਾਇਕਾਂ ਨੂੰ ਆਪਣੇ ਆਦਰਸ਼ ਮੰਨਣ ਵਾਲੇ ਨੌਜਵਾਨਾਂ ਨੂੰ ਹੈ ਕਿ ਰੱਜ ਰੱਜ ਜਵਾਨੀਆਂ ਮਾਣੋ। ਜੇ ਕਿਸੇ ਨੂੰ ਆਦਰਸ਼ ਹੀ ਬਣਾਉਣਾ ਹੈ ਤਾਂ ਬਹੁਤ ਉੱਚੀਆਂ ਤੇ ਸੁੱਚੀਆਂ ਸ਼ਖ਼ਸੀਅਤਾਂ ਹੋਈਆਂ ਨੇ ਦੁਨੀਆ ‘ਚ, ਉਨ੍ਹਾਂ ਬਾਰੇ ਜਾਣੋ। ਹਾਂ ਮੈਂ ਨਹੀਂ ਕਹਿੰਦਾ ਕਿ ਜਵਾਨੀ ਵੇਲੇ ਤੁਸੀਂ ਮਨੋਰੰਜਨ ਨਾ ਕਰੋ। ਚੰਗੇ ਗੀਤ ਸੁਣੋ, ਨੱਚੋ ਟੱਪੋ ਤੇ ਇਹਨਾਂ ਕਲਾਕਾਰਾਂ ਨੂੰ ਬਣਦਾ ਮਾਣ ਸਤਿਕਾਰ ਦਿਓ ਪਰ ਆਪਣਾ ਰੱਬ ਨਾ ਬਣਾਓ। ਕਿਉਂਕਿ ਸਾਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਬਹੁਤ ਪਹਿਲਾਂ ਹੀ ‘ਆਸਾ ਕੀ ਵਾਰ’ ‘ਚ ਵਿਸਤਾਰ ਪੂਰਵਕ ਦੱਸ ਗਏ ਸਨ ਕਿ ਇਹ ਸਭ ਰੋਟੀਆਂ ਕਮਾਉਣ ਲਈ ਹੈ;

 

ਮਃ ੧ ॥

ਵਾਇਨਿ ਚੇਲੇ ਨਚਨਿ ਗੁਰ ॥
ਪੈਰ ਹਲਾਇਨਿ ਫੇਰਨਿੑ ਸਿਰ ॥
ਉਡਿ ਉਡਿ ਰਾਵਾ ਝਾਟੈ ਪਾਇ ॥
ਵੇਖੈ ਲੋਕੁ ਹਸੈ ਘਰਿ ਜਾਇ ॥
ਰੋਟੀਆ ਕਾਰਣਿ ਪੂਰਹਿ ਤਾਲ ॥
ਆਪੁ ਪਛਾੜਹਿ ਧਰਤੀ ਨਾਲਿ ॥

 

+61 434 289 905
mintubrar@gmail.com
ਪੁਲਿਸ ਪ੍ਰਬੰਧ ਨੂੰ ਲੋਕਾਂ ਪ੍ਰਤੀ ਜੁਆਬਦੇਹ ਕਿਵੇਂ ਬਣਾਇਆ ਜਾਵੇ? -ਨਿਰੰਜਣ ਬੋਹਾ
ਪੰਜਾਬੀ ਕੌਮ ਦੀ ਸਾਂਝੀ ਵਿਰਾਸਤ: ਇੱਕ ਪੱਖ -ਕੇਹਰ ਸ਼ਰੀਫ਼
ਬਾਲਟੀਮੋਰ ਤੋਂ ਮੋਗਾ ਵਾਇਆ ਦਿੱਲੀ -ਬਿੰਦਰਪਾਲ ਫ਼ਤਿਹ
ਰਾਜ-ਸੱਤਾ ਤੇ ਸੰਪਰਦਾਇਕਤਾ ਦੀ ਚੁਣੌਤੀ- ਰਘਬੀਰ ਸਿੰਘ
ਦੇਸ਼ ਦੀ ਏਕਤਾ ਲਈ ਫਿਰਕਾਪ੍ਰਸਤ ਤਾਕਤਾਂ ਦਾ ਡਟਵਾਂ ਵਿਰੋਧ ਜ਼ਰੂਰੀ -ਇੰਦਰਜੀਤ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਬੀਬੀ ਹਰਸਿਮਰਤ ਕੌਰ ਦੇ ਬਹਾਨੇ ਨੂੰਹਾਂ-ਧੀਆਂ ਦੀ ਸੁਰੱਖਿਆ ਦੀ ਗੱਲ -ਰਣਜੀਤ ਲਹਿਰਾ

ckitadmin
ckitadmin
January 13, 2016
ਕੰਪਿਊਟਰ, ਹੈਕਰ ਅਤੇ ਤੁਸੀਂ -ਪਰਵਿੰਦਰ ਜੀਤ ਸਿੰਘ
ਨਵੀਂ ਸਿੱਖਿਆ ਨੀਤੀ ਦੇ ਝਰੋਖੇ ‘ਚੋਂ: ‘ਸਮਾਰਟ ਸਕੂਲ ਨੀਤੀ’ ਦਾ ਕੱਚ-ਸੱਚ – ਯਸ਼ ਪਾਲ
ਅਮਰੀਕਾ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾਸੂਸੀ ਦੇ ਅਰਥ – ਜੇਮਜ਼ ਪੀਟਰਜ਼
ਚੋਣਾਂ ਅਤੇ ਭਾਰਤੀ ਪਰਵਾਸੀਆਂ ਦੀ ਜਗਦੀ-ਬੁਝਦੀ ਆਸ – ਸਿੱਧੂ ਦਮਦਮੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?