By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਤੁਰ ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗਮ -ਰਣਜੀਤ ਸਿੰਘ ਪ੍ਰੀਤ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਤੁਰ ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗਮ -ਰਣਜੀਤ ਸਿੰਘ ਪ੍ਰੀਤ
ਸਾਹਿਤ ਸਰੋਦ ਤੇ ਸੰਵੇਦਨਾ

ਤੁਰ ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗਮ -ਰਣਜੀਤ ਸਿੰਘ ਪ੍ਰੀਤ

ckitadmin
Last updated: July 14, 2025 7:42 am
ckitadmin
Published: April 25, 2013
Share
SHARE
ਲਿਖਤ ਨੂੰ ਇੱਥੇ ਸੁਣੋ

ਸੈਂਕੜੇ ਹਿੱਟ ਗੀਤਾਂ ਦੀ ਨਾਮਵਰਤੀ ਭਾਰਤੀ ਪਿੱਠਵਰਤੀ ਗਾਇਕਾ ਸ਼ਮਸ਼ਾਦ ਬੇਗਮ 23 ਅਪਰੈਲ ਦੀ ਰਾਤ ਨੂੰ ਸਦਾ ਸਦਾ  ਲਈ ਇਸ ਜਹਾਨੋਂ ਤੁਰ ਗਈ, ਉਹ 94 ਵਰਿਆਂ ਦੀ ਸੀ। ਪੰਦਰਾਂ ਸਾਲ ਦੀ ਉਮਰ ਵਿਚ 1934 ਨੂੰ ਗਣਪਤ ਲਾਲ ਬੱਤੋ ਨਾਲ਼ ਵਿਆਹੀ ਸ਼ਮਸ਼ਾਦ ਬੇਗਮ 1955 ਵਿਚ ਪਤੀ ਦੀ ਮੌਤ ਮਗਰੋਂ ਇਕੱਲੀ ਰਹਿ ਗਈ ਅਤੇ ਆਪਣੀ ਧੀ ਊਸ਼ਾ ਰੱਤੜਾ ਨੂੰ ਪਾਲ਼ਿਆ ਸੰਭਾਲਿਆ ਅਤੇ ਉਹਦਾ ਨਿਕਾਹ ਕਰਿਆ। ਹੁਣ ਆਖਰੀ ਸਮੇਂ ਵੀ ਉਹ ਆਪਣੀ ਧੀ ਅਤੇ ਦਾਮਾਦ ਨਾਲ ਹੀ ਮੁੰਬਈ ਵਿੱਚ ਰਹਿ ਰਹੀ ਸੀ।

 


ਬਚਪਨ ਵਿਚ ਨਾਅਤਾਂ ਗਾਉਣ ਵਾਲੀ ਸ਼ਮਸ਼ਾਦ ਦੀ ਆਵਾਜ਼ ਸੁਣ ਕੇ ਕਿਹਾ ਜਾਂਦਾ ਸੀ ਕਿ ਇਹ ਤਾਂ ਕਿਸੇ ਟੈਂਪਲ ਵਿੱਚ ਵਜਦੀ ਘੰਟੀ ਵਰਗੀ ਆਵਾਜ਼ ਹੈ,112 ਫ਼ਿਲਮਾਂ ਵਿੱਚ ਪਿੱਠ ਵਰਤੀ ਗਾਇਕਾ ਵਜੋਂ ਵੱਖ ਵੱਖ ਅਦਾਕਾਰਾਂ ਲਈ ਆਵਾਜ਼ ਬਣਨ ਵਾਲੀ ਸ਼ਮਸ਼ਾਦ ਬੇਗਮ ਨੇ ਸਿਰਫ਼ ਸ਼ਮਸ਼ਾਦ ਦੇ ਨਾਂ ਨਾਲ ਪਹਿਲੀ ਵਾਰ ਪਿੱਠਵਰਤੀ ਗਾਇਕਾ ਵਜੋਂ 16 ਸਾਲ ਦੀ ਉਮਰ ਵਿੱਚ ਅਸਾਮੀ ਫ਼ਿਲਮ ਜੌਇਮਾਤੀ ਲਈ 1935 ਵਿੱਚ ਗਾਇਆ।

ਇਸ ਫ਼ਿਲਮ ਦੇ ਡਾਇਰੈਕਟਰ,ਕਹਾਣੀਕਾਰ,ਮਿਊਜ਼ਿਕ ਮਾਸਟਰ ਅਤੇ ਗੀਤਕਾਰ ਜਿਓਤੀ ਪ੍ਰਸਾਦ ਅਗਰਵਾਲ ਹੀ ਸਨ। ਸ਼ਮਸ਼ਾਦ ਬੇਗਮ ਦੀ ਆਖਰੀ ਫ਼ਿਲਮ ਮੈ ਪਾਪੀ ਤੂੰ ਬਖਸ਼ਣਹਾਰ 1976 ਰਹੀ। ਅਜਿਹੇ ਕਰਿਸ਼ਮੇ ਦਾ ਹੁਸਨ ਸ਼ਮਸ਼ਾਦ ਬੇਗਮ ਦਾ ਜਨਮ ਅੰਮ੍ਰਿਤਸਰ ਵਿੱਚ 14 ਅਪਰੈਲ 1919 ਨੂੰ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ, ਇਹ ਕੇਹਾ ਸਬੱਬ ਸੀ ਕਿ ਇਹੀ ਵਿਸਾਖੀ ਵਾਲਾ ਦਿਨ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਕਾਂਡ ਵਾਲਾ ਦਿਨ ਸੀ।

 

 

 

ਸ਼ਮਸ਼ਾਦ ਬੇਗਮ ਕੁੰਦਨ ਲਾਲ ਸਹਿਗਲ ਤੋਂ ਬਹੁਤ ਪ੍ਰਭਵਿਤ ਸੀ ਅਤੇ ਇਸ ਨੇ ਉਹਦੀ ਫ਼ਿਲਮ ਦੇਵਦਾਸ 14 ਵਾਰੀ ਵੇਖੀ ਸੀ। ਉਦੋਂ ਸ਼ਮਸ਼ਾਦ ਸਿਰਫ਼ 15 ਰੁਪਏ ਇੱਕ ਗੀਤ ਦੇ ਲਿਆ ਕਰਦੀ ਸੀ ਅਤੇ ਫ਼ਿਰ ਐਕਸਿਨੋਫੋਨ ਨਾਲ ਸਮਝੋਤਾ ਕਰ ਲਿਆ। ਇਸ ਨੇ 16 ਦਸੰਬਰ 1947 ਨੂੰ ਲਾਹੌਰ ਰੇਡੀਓ ਸਟੇਸ਼ਨ ਤੋਂ ਪਹਿਲੀ ਵਾਰੀ ਗਾ ਕੇ ਆਪਣਾ ਗਾਇਕੀ ਸਫ਼ਰ ਸ਼ੁਰੂ ਕੀਤਾ। ਇਸ ਸਮੇਂ ਰੇਡੀਓ ਤੋਂ ਗਾਇਆ ਉਹਦਾ ਇਹ ਗੀਤ ਇਕ ਬਾਰ ਫਿਰ ਕਹੋ ਜ਼ਰਾ ਬਹੁਤ ਮਕਬੂਲ ਹੋਇਆ ਸੀ।

ਗੱਲ 1998 ਦੀ ਹੈ,ਜਦ ਸ਼ਮਸ਼ਾਦ ਬੇਗਮ ਦੇ ਇੰਤਕਾਲ ਹੋਣ ਦੀ ਗੱਲ ਫ਼ੈਲ ਗਈ। ਪਰ ਇਹ ਗੱਲ ਸੱਚ ਨਹੀਂ ਸੀ। ਸ਼ਮਸ਼ਾਦ ਬੇਗਮ ਨੂੰ 2009 ਵਿੱਚ ਪਦਮ ਭੂਸ਼ਨ ਐਵਾਰਡ ਨਾਲ ਨਿਵਾਜ਼ਿਆ ਗਿਆ। ਏਥੋਂ ਤੱਕ ਕਿ 1970 ਤੱਕ ਕਿਸੇ ਦਰਸ਼ਕ ਨੇ ਉਹਦਾ ਚਿਹਰਾ ਵੀ ਨਹੀਂ ਸੀ ਤੱਕਿਆ। ਬੱਸ ਉਹਦੀ ਆਵਾਜ਼ ਦੇ ਹੀ ਮਤਵਾਲੇ ਸਨ। ਉਸ ਨੇ ਜ਼ਿਆਦਾਤਰ ਨੌਸ਼ਾਦ ਅਲੀ ਅਤੇ ਓ ਪੀ ਨਈਅਰ ਦੇ ਸੰਗੀਤਬੱਧ ਕੀਤੇ ਗੀਤਾਂ ਨੂੰ ਹੀ ਬੁਲਾਂ ਦੀ ਸੁਰਖੀ ਬਣਾਇਆ। ਸ਼ਮਸ਼ਾਦ ਦੇ 1950,1960 ਅਤੇ 1970 ਦੇ ਆਰੰਭ ਤੱਕ ਗਾਏ ਗੀਤਾਂ ਵਿੱਚੋਂ ਬਹੁਤ ਸਾਰੇ ਗੀਤ ਲੋਕਾਂ ਦੀ ਜ਼ੁਬਾਨ ‘ਤੇ ਚੜੇ। ਉਸ ਨੇ ਆਪਣਾ ਮਿਊਜ਼ੀਕਲ ਗਰੁੱਪ ਦਾ ਕਰਾਊਨ ਇੰਪੀਰੀਅਲ ਥਿਏਟਰੀਕਲ ਕੰਪਨੀ ਆਫ਼ ਪਰਫਾਰਮਿੰਗ ਆਰਟਸ ਵੀ ਬਣਾਇਆ ਅਤੇ ਆਲ ਇੰਡੀਆ ਰੇਡੀਓ ਲਈ ਵੀ ਉਹ ਗਾਉਂਦੀ ਰਹੀ।

ਉਸ ਨੇ ਨਾਮਵਰ ਸਾਰੰਗੀ ਮਾਸਟਰ ਉਸਤਾਦ ਹੁਸੈਨ ਬਕਸ਼ਵਾਲੇ ਸਾਹਿਬ ਤੋਂ ਸੰਗੀਤ ਸਿੱਖਿਆ ਵੀ ਹਾਸਲ ਕੀਤੀ। ਲਾਹੌਰ ਬੇਸਡ ਕੰਪੋਸਰ ਗੁਲਾਮ ਹੈਦਰ ਨੇ ਵੀ ਉਸ ਤੋਂ ਖ਼ਜ਼ਾਨਚੀ 1941,ਖਾਨਦਾਨ 1942 ਲਈ ਗੀਤ ਗਵਾਏ। ਜਦੋਂ ਉਹ 1944 ਵਿੱਚ ਮੁੰਬਈ ਆ ਪਹੁੰਚਿਆ ਤਾਂ ਸ਼ਮਸ਼ਾਦ ਵੀ ਸਾਰਾ ਪਰਿਵਾਰ ਛੱਡ ਕੇ ਏਥੇ ਆਪਣੇ ਚਾਚਾ ਕੋਲ ਆ ਗਈ ਅਤੇ ਮਹਿਬੂਬ ਖ਼ਾਨ ਦੀ ਇਤਿਹਾਸਕ ਫ਼ਿਲਮ ਹੁਮਾਯੂੰ ਵਿਚ ਗਾਇਆ ਗੀਤ ਨੈਨਾ ਭਰ ਆਏ ਨੀਰ ਹਿੱਟ ਗੀਤ ਅਖਵਾਇਆ। । ਸੀ ਰਾਮਚੰਦਰਾ ਅਤੇ ਓ ਪੀ ਨਈਅਰ ਦਾ ਤਿਆਰ ਗੀਤ ਮੇਰੀ ਜਾਨ ਸੰਡੇ ਕੇ ਸੰਡੇ ਨਾਲ ਉਸ ਨੂੰ ਬਹੁਤ ਪ੍ਰਸਿੱਧੀ ਮਿਲੀ।

ਉਸ ਦੇ ਪੰਜਾਬੀ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਗਾਏ ਮਸ਼ਹੂਰ ਸੋਲੋ ਅਤੇਡਿਊਟ ਗੀਤਾਂ ਵਿੱਚੋਂ ਕੁੱਝ ਕੁ ਇਹ ਗੀਤ ਅੱਜ ਵੀ ਤਰੋ ਤਾਜਾ ਹਨ। ਜਿਨ੍ਹਾਂ ਦੀ ਬਦੌਲਤ ਉਹ ਜੀਵਤ ਪ੍ਰਤੀਤ ਹੁੰਦੀ ਰਹੇਗੀ। ਲੈ ਕੇ ਪਹਿਲਾ ਪਹਿਲਾ ਪਿਆਰ,ਮਿਲਤੇ ਹੀ ਆਂਖੇ ਦਿਲ ਹੂਆ,ਚਲੀ ਚਲੀ ਕੈਸੀ ਯੇਹ ਹਵਾ ਚਲੀ,ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨਾ,ਮੇਰੇ ਪੀਆ ਗਏ ਰੰਗੂਨ,ਕਜ਼ਰਾ ਮੁਹੱਬਤ ਵਾਲਾ,ਕਭੀ ਆਰ ਕਭੀ ਪਾਰ,ਸਈਆਂ ਦਿਲ ਮੇਂ ਆਨਾ ਰੇ,ਅਤੇ ਛੋੜ ਬਾਬੁਲ ਕਾ ਘਰ ਸ਼ਾਮਲ ਹਨ।

ਪੰਜਾਬੀ ਗੀਤਾਂ ਵਿਚੋਂ ਬੱਤੀ ਬਾਲ਼ ਕੇ ਬਨੇਰੇ ਉੱਤੇ ਰੱਖਨੀ ਆਂ, ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਮ , ਮੁੱਲ ਵਿਕਦਾ ਸੱਜਣ ਮਿਲ ਜਾਵੇ,ਤੇਰੀ ਕਣਕ ਦੀ ਰਾਖੀ ਮੁੰਡਿਆ, ਭਾਵੇਂ ਬੋਲ ਤੇ ਭਾਵੇਂ ਨਾ ਬੋਲ,ਓਹ ਵੇਲਾ ਯਾਦ ਕਰ ਉਹ ਵੇਲਾ,ਦੱਸ ਰੋਇਆ ਕਰੇਂਗਾ ਸਾਨੂੰ ਯਾਦ ਕਰਕੇ, ਬੀਨ ਨਾ ਵਜਾਈਂ ਮੁੰਡਿਆਂ,ਕੱਚੀ ਰੁੱਟ ਗਈ ਜਿਨ੍ਹਾਂ ਦੀ ਯਾਰੀ,ਆਦਿ ਸ਼ਮਸ਼ਾਦ ਦੇ ਸਦਾਬਹਾਰ ਗੀਤ ਹਨ।

ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? – ਡਾ. ਜੋਗਾ ਸਿੰਘ
ਕਿਸਾਨੀ ਦੇ ਅਜੋਕੇ ਹਾਲਾਤਾਂ ਵਿੱਚ ਸਰਕਾਰ ਦੀ ਬੇਰੁਖੀ ਦਾ ਮੰਜ਼ਰ -ਹਰਪ੍ਰੀਤ ਸਿੰਘ ਕਾਹਲੋਂ
ਜੁਝਾਰਵਾਦੀ ਕਵਿਤਾ ਦੇ ਵਿਭਿੰਨ ਪਾਸਾਰ – ਡਾ. ਭੀਮ ਇੰਦਰ ਸਿੰਘ
ਛੇੜੋ-ਛੇੜੋ ਦਿਲ ਦੀਆਂ ਗੱਲਾਂ, ਕਰੋ ਕਿਤੇ ਕੋਈ ਹੱਲਾ-ਗੁੱਲਾ – ਅਜਮੇਰ ਸਿੱਧੂ
ਪੰਜਾਬੀ ਸਾਹਿਤ ਅਤੇ ਚਿੰਤਨ ਦੇ ਅੰਤਰ ਦ੍ਰਿਸ਼ ਅੰਦਰ ਸਾਲ 2014 – ਡਾ. ਅਮਰਜੀਤ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਆਦਮੀ – ਹਰਜਿੰਦਰ ਸਿੰਘ ਗੁਲਪੁਰ

ckitadmin
ckitadmin
November 20, 2014
ਪਾਕਿਸਤਾਨ ਨਹੀਂ ਸੀ ਬਣਨਾ ਚਾਹੀਦਾ? – ਮੁਹੰਮਦ ਸ਼ੁਏਬ ਆਦਿਲ
ਕੈਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ -ਸਾਧੂ ਬਿਨਿੰਗ
ਅਕਤੂਬਰ 1947 ਅਣਦੱਸਿਆ ਸੱਚ – ਅਮਨਜੀਤ ਸਿੰਘ
ਸੰਘ ਦੀਆਂ ਵੱਧ ਰਹੀਆਂ ਸਰਗਰਮੀਆਂ ਕਾਰਨ ਪੰਜਾਬ ’ਚ ਭਾਰੀ ਸਿਆਸੀ ਹਲਚਲ -ਰਾਜਨ ਮਾਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?