By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਹਾਜੀ ਬਾਬਾ ਸਲਾਮ – ਰਵੇਲ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਹਾਜੀ ਬਾਬਾ ਸਲਾਮ – ਰਵੇਲ ਸਿੰਘ
ਨਿਬੰਧ essay

ਹਾਜੀ ਬਾਬਾ ਸਲਾਮ – ਰਵੇਲ ਸਿੰਘ

ckitadmin
Last updated: October 24, 2025 9:04 am
ckitadmin
Published: October 24, 2015
Share
SHARE
ਲਿਖਤ ਨੂੰ ਇੱਥੇ ਸੁਣੋ

ਮੇਰਾ ਜਨਮ ਜਿਸ ਪਿੰਡ ਵਿੱਚ ਹੋਇਆ, ਉਸ ਵਿੱਚ ਬਹੁਤੀ ਆਬਾਦੀ ਸਿੱਖਾਂ ਦੀ ਸੀ। ਕੁਝ ਘਰ ਖਤਰੀ , ਬ੍ਰਾ੍ਹਮਣ , ਮਹਿਰਿਆਂ ਦੇ ਸਨ। ਕੁਝ ਘਰ ਮੁਸਲਮ ਬਰਾਦਰੀ ਦੇ ਵੀ ਸਨ ,ਜਿਨ੍ਹਾਂ ਵਿੱਚ ਆਮ ਕਰਕੇ ਮੋਚੀ , ਮੁਸੱਲੀ , ਤੇਲੀ ,ਹਜਾਮ ,ਜੁਲਾਹੇ ਲਲਾਰੀ ਤੇ ਇੱਕ ਮੁਹੱਲਾ ਕਸ਼ਮੀਰੀ ਮੁਸਲਮਾਨਾਂ ਦਾ ਵੀ ਸੀ । ਨਿੱਕੇ ਹੁੰਦੇ ਮੈਂ ਜਦ ਆਪਣੇ ਸਾਥੀਆਂ ਨਾਲ ਜਦ ਸਕੂਲ ਜਾਂਦਾ ਤਾਂ ਰਸਤੇ ਵਿੱਚ ਹਾਜੀ ਬਾਬਾ ਲਲਾਰੀ ਦੀ ਦੁਕਾਨ ਆਉਂਦੀ ਸੀ। ਜੋ ਰੰਗ ਕਰਨ ਵਾਲੇ ਵੱਡੇ ਸਾਰੇ ਪਿੱਤਲ ਦੇ ਬਾਟੇ ਵਿੱਚ ਕੱਪੜੇ ਪਾਕੇ ਰੰਗਦਾ ਹੁੰਦਾ ਸੀ ,ਗੋਲ ਗਲਮੇ ਵਾਲਾ ਖੱਦਰ ਦਾ ਚੋਗ਼ੇ ਵਰਗਾ ਲੰਮਾ ਕੁਰਤਾ ਸਿਰ ਤੇ ਸਫੇਦ ਗੋਲ ਪੱਗ , ਖੱਦਰ ਦਾ ਤਹਿਮਤ ,ਚੌੜਾ ਚੱਘਰਾ ਚਿਹਰਾ ਲਬਾਂ ਤੋਂ ਹੇਠਾਂ ਦੀਆਂ ਕਤਰੀਆਂ ਮੁੱਛਾਂ, ਲੰਮੀ  ਗੋਲ ਕਤਰਾਵੀਂ ਦਾੜ੍ਹੀ , ਮੋਟੀਆਂ ਕਾਲੀਆਂ ਅੱਖਾਂ ਤੇ ਡਾਢਾ ,ਮਿੱਠ ਬੋਲੜਾ ,ਬੱਚਿਆਂ ਨੂੰ ਵੇਖ ਕੇ ਖੁਸ੍ਹ ਹੋਣ ਵਾਲਾ ਹਾਜੀ ਬਾਬਾ ਸਾਨੂੰ ਸਭ ਨੂੰ ਬੜਾ ਚੰਗਾ ਲਗਦਾ ਸੀ ।

ਅਸੀਂ ਸਕੂਲ ਜਾਂਦੇ  ਕੋਲੋਂ ਲੰਘਦੇ ਜਦ ਉਸ ਨੂੰ “ਹਾਜੀ ਬਾਬਾ ਸਲਾਮ, ਹਾਜੀ ਬਾਬਾ ਸਲਾਮ “ ਕਹਿੰਦੇ ਤਾਂ ਉਹ ਵੀ ਸਭ ਨੂੰ ਖੁਸ਼ ਹੋ ਕੇ ਵਾ ਇਸਲਾਮਾ ਅਲੈਕਮ ,ਵਾ ਇਸਲਾਮਾ ਲੈਕਮ ਬੱਚਿਓ ਕਹਿਕੇ ਬੜਾ ਖੁਸ਼ ਹੁੰਦਾ ।

 

 

ਸਾਡੇ ਸਕੂਲ ਜਾਣ ਵਾਲੇ ਸਾਥੀਆਂ ਵਿੱਚ ਸਾਰੇ ਧਰਮਾਂ ਦੇ ਬੱਚੇ ਹੁੰਦੇ । ਕਿਸੇ ਨੇ ਖਤਨੇ ਕਰਾਏ ਹੁੰਦੇ ਕੋਈ ਮੋਨਾ ਹੁੰਦਾ ਕਿਸੇ ਦੇ ਸਿਰ ਤੇ ਜੂੜਾ ਕੀਤਾ ਹੁੰਦਾ ਅਤੇ ਕਿਸੇ ਦੇ ਸਿਰ ਤੇ ਬੋਦੀ ਹੁੰਦੀ ਪਰ ਹਾਜੀ ਬਾਬਾ ਸਾਰਿਆਂ ਨੂੰ ਇੱਕੋ ਜਿੰਨਾ ਪਿਆਰ ਕਰਦਾ ਸੀ ।

ਇੱਕ ਦਿਨ ਸਕੂਲੋਂ ਘਰ ਵਾਪਸੀ ਵੇਲੇ ਜਦੋਂ ਮੈਂ ਇਕੱਲਾ ਹੀ ਗਲ਼ ਵਿੱਚ ਫੱਟੀ ਬਸਤਾ ਪਾਈ ਹਾਜੀ ਬਾਬੇ ਦੀ ਦੁਕਾਨ ਅੱਗੋਂ ਲੰਘਿਆ ਤਾਂ ਹਾਜੀ ਬਾਬਾ ਆਪਣਾ ਕੰਮ ਮੁਕਾ ਕੇ ਪਿੱਪਲ ਦੀ ਛਾਂਵੇਂ ਮੰਜੇ ਤੇ ਆਰਾਮ ਕਰ ਰਿਹਾ ਸੀ। ਮੈਂ ਲੰਘਦੇ ਨੇ ਰੋਜ਼ ਵਾਂਗੋਂ ਉਸ ਨੂੰ ਜਦ “ ਹਾਜੀ ਬਾਬਾ ਸਲਾਮ ਕਹੀ “ਤਾਂ ਉਹ ਮੰਜੀ ਤੋਂ ਉਠਿਆ ਤਾਂ ਮੈਨੂੰ ਇਕੱਲੇ ਨੂੰ ਧੁੱਪ ਵਿੱਚ ਖਲੋਤੇ ਵੇਖ ਕੇ ਬੜੇ ਪਿਆਰ ਨਾਲ ਕਹਿਣ ਲੱਗਾ ਛਾਵੇਂ ਆ ਜਾ ਪੁੱਤਰਾ , ਧੁੱਪ ਬੜੀ ਏ ਅੱਜ ਤੂੰ ਇਕੱਲਾ ਕਿਉਂ ਪਿੱਛੇ ਰਹਿ ਗਿਆ । ਮੈਂ ਚੁੱਪ ਚਾਪ ਚਾਪ ਖਲੋ ਕੇ ਉਸ ਦੇ ਮੂੰਹ ਵਲੱ ਵਾ ਲੈਕਮ ਸਲਾਮ ਕਹਿਣ ਲਈ ਉਡੀਕ ਰਿਹਾ ਸਾਂ, ਪਰ ਉਹ ਧੁੱਪ ਵਿੱਚ ਖਲੋਤੇ ਨੂੰ ਵੇਖ ਕੇ ਮੇਰੇ ਵੱਲ ਆਇਆ ਤੇ ਬੜੇ ਪਿਆਰ ਨਾਲ ਆਪਣੀ ਗੋਦ ਵਿੱਚ ਬਿਠਾ ਕੇ ਮੇਰੇ ਨਾਲ ਮਿੱਠੀਆਂ ਮਿੱਠੀਆਂ  ਗੱਲਾਂ ਕਰਨ ਲੱਗ ਪਿਆ ।

ਇਹ ਵੇਖ ਕੇ ਅੰਦੋਰੋਂ ਉਸ ਦੀ ਘਰ ਵਾਲੀ ਆ ਕੇ ਕਹਿਣ ਲੱਗੀ ਕਿ ਇਸ ਸਿੱਖਾਂ ਦੇ ਬੱਚੇ ਨੂੰ ਗੋਦੀ ਵਿਚ ਕਿਉਂ ਬਿਠਾ ਲਿਆ ਜੇ, ਘਰ ਜਾਣ ਦਿਓ ਐਵੇਂ। ਇਸ ਦੇ ਮਾਂ ਬਾਪ ਗੁੱਸੇ ਹੋਣਗੇ , ਨਾਲੇ ਸਾਡਾ ਇਨ੍ਹਾਂ ਨਾਲ ਕੀ ਵਾਸਤਾ । ਇਹ ਸੁਣ ਕੇ ਹਾਜੀ ਬਾਬਾ ਆਪਣੀ ਘਰ ਵਾਲੀ ਨੂੰ ਬੜੇ ਧੀਰਜ ਨਾਲ ਕਹਿਣ ਲੱਗਾ ਭਾਗਾਂ ਵਾਲੀਏ ਅੱਲਾ ਦੀ ਜ਼ਾਤ ਹੈ । ਇਸ ਵਿੱਚ ਧਰਮ ਵਾਲੀ ਕਿਹੜੀ ਗੱਲ ਹੈ ,ਇਹ ਬੱਚੇ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਹਨ ਵੇਖ ਖਾਂ ਧੁੱਪ ਨਾਲ ਕਿਵੇਂ ਇਸ ਦਾ ਮੂੰਹ ਲਾਲ ਸੂਹਾ ਹੋਇਆ ਪਿਆ । ਫਿਰ ਥੋੜ੍ਹੀ ਦੇਰ ਕੋਲ ਬਿਠਾ ਕੇ ਹਾਜੀ ਬਾਬਾ ਮੈਨੂੰ ਕਹਿਣ ਲੱਗਾ ਜਾ ਬੱਚਾ ਘਰ ਜਾ ਹੁਣ ਮਾਂ ਉਡੀਕਦੀ ਹੋਵੇਗੀ । ਜਦ ਘਰ ਗਿਆ ਤਾਂ ਬੇਬੇ ਮੈਨੂੰ ਵੇਖ ਕੇ ਅਗੋਂ ਹੀ ਦੌੜੀ ਦੌੜੀ ਆਈ ਤੇ ਕੁੱਛੜ ਚੁੱਕ ਕੇ ਪੁੱਛਣ ਲੱਗੀ ਬੇਟਾ ਅੱਜ ਬੜੀ ਦੇਰ ਕਰ ਦਿੱਤੀ ਮੈਨੂੰ ਤਾਂ ਬਹੁਤ ਫਿਕਰ ਲੱਗਾ ਹੋਇਆ ਸੀ ਤੇਰਾ ਇੰਨੀ ਦੇਰੀ ਕਿਉਂ ਲਾ ਦਿੱਤੀ।

ਮੈਂ ਕਿਹਾ ਬੇਬੇ ਮੈਂ ਅੱਜ ਪਿੱਛੇ ਇੱਕਲਾ ਰਹਿ ਗਆ ਸਾਂ , ਧੁੱਪ ਬੜੀ ਸੀ ਹਾਜੀ ਬਾਬੇ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਬੜਾ ਪਿਆਰ ਕੀਤਾ ਤੇ ਫਿਰ ਕਹਿਣ ਲੱਗਾ ਜਾ ਹੁਣ ਘਰ ਜਾ ਤੇਰੀ ਮਾਂ ਉਡੀਕਦੀ ਹੋਵੇਗੀ । ਮੈਂ ਮਾਂ ਨੂੰ ਕਿਹਾ ਬੇਬੇ ਹਾਜੀ ਬਾਬਾ ਮੈਨੂੰ ਬੜਾ ਚੰਗਾ ਲਗਦਾ ਹੈ । ਉਸ ਦੀ ਗੋਦ ਵਿੱਚ ਬੈਠ ਕੇ ਅੱਜ ਮੈਨੂੰ ਬੜਾ ਮਜ਼ਾ ਆਇਆ । ਬੇਬੇ ਕਹਿਣ ਲੱਗੀ ਰੱਬ ਲੰਮੀ ਉਮਰ ਕਰੇ ਉਸ ਦੀ ਹਾਜੀ ਬਾਬਾ ਹੈ ਹੀ ਬੜਾ ਚੰਗਾ ,ਮੈਂ ਬੇਬੇ ਨੂੰ ਪੁੱਛਿਆ ਬੇਬੇ ਭਲਾ ਹਾਜੀ ਬਾਬੇ ਨੂੰ ਹਾਜੀ ਬਾਬਾ ਕਿਉਂ ਕਹਿੰਦੇ ਨੇ। ਬੇਬੇ ਕਹਿਣ ਲੱਗੀ ਪੁੱਤਰ ਹਾਜੀ ਬਾਬਾ ਮੱਕੇ ਰੱਬ ਦੇ ਘਰ ਹੱਜ ਤੇ ਦਰਸ਼ਨ ਕਰਨ ਲਈ ਹਰ ਵਾਰ ਜਾਂਦਾ ਹੈ। ਮੈਂ ਫਿਰ ਪੁੱਛਿਆ ਬੇਬੇ ਭਲਾ ਹੱਜ ਕੀ ਹੁੰਦਾ ਹੈ। ਬੇਬੇ ਆਖਣ ਲੱਗੀ ਰੱਬ ਦੇ ਘਰ ਜਾਣ ਦੀ ਯਾਤ੍ਰਾ ਨੂੰ ਹੱਜ ਕਹਿੰਦੇ ਹਨ। ਮੈਂ ਕਿਹਾ ਬੇਬੇ ਮੈਂ ਵੀ ਜ਼ਰੂਰ ਰੱਬ ਦੇ ਘਰ ਦੀ ਯਾਤ੍ਰਾ ਕਰਨ ਜਾਊਂਗਾ। ਸਾਡੇ ਰੱਬ ਦਾ ਘਰ ਵੀ ਕਿਤੇ ਹੋਵੇਗਾ ਹੀ ਨਾ ਬੇਬੇ। ਮੇਰੀ ਇਸ ਮਾਸੂਮ ਸੋਚ ਬਾਰੇ ਸੁਣ ਕੇ ਬੋਲੀ ਹਾਂ ਹੈ ਪੁੱਤਰ ਸਾਡਾ ਵੀ ਗੁਰੂ ਬਾਬੇ ਨਾਨਕ ਦਾ ਘਰ ਨਨਕਾਣਾ ਸਾਹਿਬ ਹੈ। ਮੈਂ ਵੀ ਤੈਨੂੰ ਐਤਕਾਂ ਉਸ ਪਵਿਤਰ ਅਸਥਾਨ ਦੀ ਯਾਤ੍ਰਾ ਤੇ ਲੈ ਜਾਂਵਾਂਗੀ। ਵੇਖੀਂ ਦਰਸ਼ਨ ਕਰਕੇ ਤੂੰ ਕਿੰਨਾ ਖੁਸ਼ ਹੋਵੇਂਗਾ। ਮੈਂ ਫਿਰ ਕਿਹਾ ਤੇ ਫਿਰ ਮੈਨੂੰ ਵੀ ਸਾਰੇ ਹਾਜੀ ਬਾਬਾ ਸਲਾਮ ਕਿਹਾ ਕਰਨ ਗੇ ।

ਬੇਬੇ ਮੈਨੂੰ ਪਿਆਰ ਨਾਲ ਗਲ ਲਾ ਕੇ ਬੋਲੀ ਨਹੀਂ ਮੇਰੇ ਲਾਡਲੇ ਵੇਖੀਂ ਤੂੰ ਬਾਬੇ ਦੇ ਦਰਸ਼ਨ ਕਰਕੇ ਕਿੰਨਾ ਖੁਸ਼ ਹੋਵੇਂਗਾ। ਮੈਂ ਤਾਂ ਪਹਿਲਾਂ ਹੀ ਸਤਿਗੁਰ ਬਾਬੇ ਨਾਨਕ ਦੀ ਆਗਿਆ ਲੈ ਕੇ ਤੇਰਾ ਨਾਂ ਗੁਰ ਦਰਸ਼ਨ ਸਿੰਘ ਰੱਖਿਆ ਸੀ । ਤੂੰ ਜਦ ਵੱਡਾ ਹੋ ਕੇ ਪੜ੍ਹ ਲਿਖ ਕੇ ਵੱਡਾ ਕੋਈ ਵੱਡਾ ਆਦਮੀ ਤਾਂ ਸਗੋਂ ਬਣੇਗਾ ਲੋਕ ਤੈਨੂੰ ਹਾਜੀ ਬਾਬਾ ਨਹੀਂ ਸਰਦਾਰ ਗੁਰ ਦਰਸ਼ਨ ਸਿੰਘ ਕਿਹਾ ਕਰਨਗੇ । ਹਾਜੀ ਬਾਬੇ ਵਰਗੇ ਨੇਕ ਬੰਦੇ ਕਿਤੇ ਵਿਰਲੇ ਹੀ ਮਿਲਦੇ ਹਨ, ਜੋ ਸਭ ਨਾਲ ਇਕੋ ਜਿਹਾ ਪਿਆਰ ਕਰਦੇ ਹਨ। ਤੂੰ ਹਾਜੀ ਬਾਬੇ ਨੂੰ ਸਲਾਮ ਕਹਿਣੀ ਨਾ ਭੁੱਲੀਂ ।

ਹਾਜੀ ਬਾਬਾ ਜਦੋਂ ਵੀ ਕਦੇ ਗੁਰਦੁਆਰੇ ਅੱਗੋਂ ਲੰਘਦਾ ਤਾਂ ਗੁਰ ਦੁਆਰੇ ਦੇ ਸਾਮ੍ਹਣਿਓਂ ਬੜੇ ਸਤਿਕਾਰ ਨਾਲ ਸਿਰ ਨਿਵਾ ਕੇ ਲੰਘਦਾ ਤੇ ਜਦੋਂ ਵੀ ਗੁਰੂ ਨਾਨਕ ਦਾ ਗੁਰ ਪੁਰਬ ਮਨਾਉਂਦੀਆਂ ਸੰਗਤਾਂ ਦਾ ਜਲੂਸ ਉਸ ਕੋਲੋਂ ਲੰਘਦਾ ਤਾਂ ਉਹ ਕੁਝ ਨਾ ਕੁਝ ਇਸ ਸਮਾਗਮ ਵਿੱਚ ਆਪਣਾ ਹਿੱਸਾ ਜ਼ਰੂਰ ਪਾਉਂਦਾ ਅਤੇ ਕਹਿੰਦਾ ਬਾਬਾ ਨਾਨਕ ਵੀ ਤਾਂ ਸਭ ਦਾ ਸਾਂਝਾ ਅੱਲਾ ਦਾ ਨੂਰ ਸੀ ,ਉਹ ਵੀ ਤਾਂ ਮੱਕੇ ਦੀ ਜਿ਼ਆਰਤ ਕਰਨ ਮੱਕੇ ਗਿਆ ਸੀ । ਜਿੱਥੇ ਜਾ ਕੇ ਉਸ ਨੇ ਵੱਖਰੇ ਤੇ ਅਨੋਖੇ ਅੰਦਾਜ਼ ਨਾਲ ਆਪਣੇ ਉਪਦੇਸ਼ ਰਾਹੀਂ ਇਹ ਦੱਸਣ ਦਾ ਯਤਨ ਕੀਤਾ ਸੀ ਕਿ ਰੱਬ ਸਿਰਫ ਮੱਕੇ ਵਿੱਚ ਹੀ ਨਹੀਂ ਉਸ ਦਾ ਨੂਰ ਤਾਂ ਧਰਤੀ ਦੇ ਚਾਰੇ ਪਾਸੇ ਹੀ ਨਹੀਂ, ਸਗੋਂ ਹਰ ਥਾਂ ਮੌਜੂਦ ਹੈ । ਰਮਜ਼ਾਨ ਦੇ ਰੋਜਿ਼ਆਂ ਦੀ ਸਮਾਪਤੀ ਤੇ ਹਾਜੀ ਬਾਬਾ ਜ਼ਕਾਤ ਦੇ ਤੌਰ ਰੱਖੇ ਪੈਸਿਆਂ ਵਿੱਚੋਂ ਸਾਨੂੰ ਸਕੂਲ ਜਾਂਦਿਆਂ ਨੂੰ ਬੜੇ ਪਿਆਰ ਨਾਲ ਕੋਲ ਬੁਲਾ ਕੇ ਸਾਰਿਆਂ ਨੂੰ ਇੱਕ ਇੱਕ ਪੈਸਾ ਵੰਡਦਾ। ਉਦੋਂ ਪੈਸੇ ਦੀ ਵੀ ਬੜੀ ਕੀਮਤ ਸੀ । ਇੱਕ ਪੈਸੇ ਨਾਲ ਮੁੰਗ ਫਲੀ ਤੇ ਰਿਓੜੀਆਂ ਨਾਲ ਝੋਲੀ ਭਰ ਜਾਂਦੀ ਸੀ ।

ਪਹਿਲੇ ਸਮਿਆਂ ਵਿੱਚ ਰੰਗੀਆਂ ਰੰਗਾਈਆਂ ਪੁੱਗਾਂ ਦੁਪੱਟੇ ਚੁੰਨੀਆਂ ਨਹੀਂ ਸਨ ਮਿਲਦੀਆਂ ਤੇ ਇਨ੍ਹਾਂ ਨੂੰ ਮਨ ਪਸੰਦ ਦੇ ਰੰਗ ਲਲਾਰੀ ਹੀ ਰੰਗਦੇ ਸਨ ,ਬਹੁਤ ਰੰਗਾਈ ਦਾ ਕੰਮ ਹਾਜੀ ਬਾਬੇ ਕੋਲ ਹੀ ਆਉਂਦਾ ਸੀ । ਇੱਕ ਦਿਨ ਬੇਬੇ ਇੱਕ ਪੱਗ ਰੰਗਣ ਲਈ ਹਾਜੇ ਬਾਬੇ ਨੂੰ ਦੇ ਆ ਆਈ ,ਮੈਂ ਵੀ ਬੇਬੇ ਨਾਲ ਹਾਜੀ ਬਾਬੇ ਕੋਲੋਂ ਰੰਗੀ ਪੱਗ ਲੈਣ ਲਈ ਗਿਆ ,ਪੱਗ ਫੜਾਉਂਦਾ ਹੋਇਆ ਹਾਜੀ ਬਾਬਾ ਬੋਲਿਆ ਧੀਏ ਇਹ ਪੱਗ ਕਿੱਸ ਲਈ ਰੰਗਾਈ ਏ ,ਬੇਬੇ ਕਹਿਣ ਲੱਗੀ ਬਾਬਾ ਇਹ ਪੱਗ ਪਹਿਲੀ ਵਾਰ ਮੈਂ ਆਪਣੇ ਇਸ ਪੁੱਤਰ ਦੇ ਸਿਰ ਤੇ ਬੰਨਣੀ ਏ। ਉਹ ਮੁਸਕ੍ਰਾਉਂਦਾ ਹੋਇਆ ਮੇਰੇ ਮੂੰਹ ਵੱਲ ਵੇਖਦਾ ਹੋਇਆ ਬੋਲਿਆ ਹੱਛਾ ਇਸ ਨਿੱਕੇ ਸਰਦਾਰ ਦੇ ਸਿਰ ਬੰਨਣੀ ਏ । ਬੇਬੇ ਜ਼ੋਰ ਲਾ ਰਹੀ ਪਰ ਹਾਜੀ ਬਾਬੇ ਨੇ ਰੰਗਾਈ ਦੇ ਪੈਸੇ ਨਹੀਂ ਲਏ ।

ਕਹਿਣ ਲੱਗਾ ਜਿਉਂਦਾ ਰਹੇ ਸਾਰੀ ਉਮਰ ਇਨ੍ਹਾਂ ਦੇ ਸਿਰ ਬੰਨ੍ਹਣ ਵਾਲੀਆਂ ਪੱਗਾਂ ਹੀ ਰੰਗਣੀਆਂ ਹਨ । ਇਹ ਦੌਲਤ ਤਾਂ ਆਉਂਦੀ ਜਾਂਦੀ ਰਹਿਣੀ ਹੈ ਸਾਰਾ ਸੰਸਾਰ ਸੁਖੀ ਵੱਸੇ ਰੱਸੇ ਅੱਲਾ ਸਭ ਤੇ ਮਿਹਰ ਰੱਖੇ ਨਾਲੇ ਬੀਬੀ ਯਾਦ ਰੱਖੀਂ ਇਹ ਤੇਰਾ ਬੱਚਾ ਬੜੇ ਮੁਕੱਦਰ ਵਾਲਾ ਹੋਸੀ, ਇਸ ਦਾ ਮੂੰਹ ਨਾ ਫਿਟਕਾਰੀਂ ਇਸ ਨੂੰ ਚੰਗਾ ਚੋਖਾ ਪੜ੍ਹਾਵੀਂ । ਦੂਸਰੇ ਦਿਨ ਬੇਬੇ ਨੇ ਗੁਰਦੁਆਰੇ ਜਾ ਕੇ ਭਾਈ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਨਾਮਾ ਲੈ ਕੇ ਅਰਦਾਸ ਕਰਵਾ ਕੇ ਘਰ ਜਾ ਕੇ ਫੌਜੀ ਚਾਚੇ ਤੋਂ ਪੱਗ ਬਨ੍ਹਵਾ ਕੇ ਜਦ ਮੈਂ ਸਕੂਲ ਗਿਆ ਤਾਂ ਕੋਲੋਂ ਲੰਘਦੇ ਨੂੰ ਹਾਜੀ ਬਾਬਾ ਮੇਰੇ ਸਿਰ ਤੇ ਪੱਗ ਬੱਝੀ ਵੇਖ ਕੇ ਖੁਸ਼ ਹੋ ਰਿਹਾ ਸੀ । ਮੈਂ ਆਪਣੇ ਨਾਲ ਦੇ ਸਾਥੀਆਂ ਨਾਲ ਰੋਜ਼ ਵਾਂਗ ਉਸ ਨੂੰ ਜਦ ਹਾਜੀ ਬਾਬਾ ਸਲਾਮ ਕਿਹਾ ਤਾਂ ਹਾਜੀ ਬਾਬਾ” ਸਤ ਸ੍ਰੀ ਆਕਾਲ ਨਿੱਕੇ ਸਰਦਾਰ ਜੀ “ ਕਹਿੰਦਾ ਹੋਇਆ ਨਾਲ ਹੀ ਇਸਲਾਮਾ ਲੈਕਮ ਕਹਿਕੇ ਇੱਕ ਅਨੋਖੀ ਅਦਾ ਨਾਲ ਸਰਬ ਸਾਂਝੀਵਾਲਤਾ ਦੇ ਰੰਗ ਵਿੱਚ ਇੱਕ ਅਨੋਖੀ ਮਹਿਕ ਵੀ ਘੋਲ ਰਿਹਾ ਸੀ ।

ਦੇਸ਼ ਦੀ ਵੰਡ ਦੇ ਰੌਲੇ ਗੌਲਿਆਂ ਵਿੱਚ ਜਦ ਅੱਲਾ ਹੂ ਅਕਬਰ , ਬੋਲੇ ਸੋ ਨਿਹਾਲ ਨਾਹਰਿਆਂ ਨੇ ਹਾਜੀ ਬਾਬੇ ਨੂੰ ਬੇ ਆਰਾਮ ਕਰ ਛਡਿਆ ਸੀ। ਉਸ ਦਾ ਜਦ ਵੀ ਨਮਾਜ਼ ਦਾ ਵੇਲਾ ਹੁੰਦਾ ਇਨ੍ਹਾਂ ਨਾਹਰਿਆਂ ਦਾ ਸ਼ੋਰ ਉਸ ਮਨ ਦੇ ਟਿਕਾਅ ਲਈ ਵੱਡਾ ਵਿਘਣ ਪੈਂਦਾ ਤੇ ਜਦੋਂ ਰਾਤੋ ਰਾਤ ਮੂੰਹ ਹਨੇਰੇ ਪਿੰਡ ਦੇ ਕਈ ਲੋਕ ਆਪਣਾ ਸਭ ਕੁਝ ਉਸੇ ਤਰ੍ਹਾਂ ਧਰਿਆ ਧਰਾਇਆ ਤੇ ਖੁਲ੍ਹੇ ਬੂਹੇ ਛੱਡ ਕੇ ਆਪਣੇ ਹੀ ਦੇਸ਼ ਵਿਚੋਂ ਆਪਣੀਆਂ ਜਾਨਾਂ ਬਚਾ ਕੇ ਸਦਾ ਲਈ ਆਪਣੀ ਜਨਮ ਭੂਮੀ ਤੋਂ ਦੇਸ਼ ਨਿਕਾਲਾ ਲੈ ਕੇ ਜਾ ਰਹੇ ਸਨ ਤਾਂ ਹਾਜੀ ਬਾਬਾ ਮਨੁੱਖਤਾ ਦਾ ਦਰਦ ਆਪਣੇ ਸੀਨੇ ਵਿੱਚ ਦਬਾ ਕੇ ਉਨ੍ਹਾਂ ਲੋਕਾਂ ਵੱਲ ਵੇਖ ਰਿਹਾ ਸੀ ਜਿਨ੍ਹਾਂ ਨੂੰ ਹਾਜੀ ਬਾਬੇ ਨੇ ਕਦੇ ਧਰਮ ਜਾਂ ਜ਼ਾਤ ਨਾਲ ਜੋੜ ਕੇ ਕਦੀ ਨਹੀਂ ਸੀ ਵੇਖਿਆ । ਅਸੀਂ ਇਸ ਕਾਫਿਲੇ ਵਿੱਚ ਸਭ ਤੋਂ ਪਿੱਛੇ ਰਹਿ ਗਏ ਸਾਂ ਦਿਨ ਚੜ੍ਹ ਚੁਕਾ ਸੀ ਮੈਂ ਜਦ ਬੇਬੇ ਦੀ ਉੰਗਲੀ ਫੜੀ ਜਾਂਦੇ ਹੋਏ ਪਿੱਛੇ ਮੁੜ ਕੇ ਵੇਖਿਆ ਤਾਂ ਹਾਜੀ ਬਾਬਾ ਮਨੁੱਖਤਾ ਦੀ ਦੁਰ ਦਸ਼ਾ ਦੇ ਇਸ ਘਿਨਾਉਣੇ ਕਾਰੇ ਨੂੰ ਬੜੇ ਹੀ ਦੁੱਖ ਦਰਦ ਭਰੇ ਮਨ ਨਾਲ ੳਦਾਸ ਹੋਇਆ ਵੇਖ ਰਿਹਾ ਸੀ।

ਬੇਬੇ ਦੀ ਉਂਗਲੀ ਫੜੀ ਮੈਂ ਉਸ ਕੋਲੋਂ ਲੰਘਦੇ ਨੂੰ ਪਹਿਲਾਂ ਵਾਂਗ ਪਿੱਛੇ ਮੁੜ ਕੇ ਹਾਜੀ ਬਾਬਾ ਸਲਾਮ ਹਾਜੀ ਬਾਬਾ ਸਲਾਮ ਕਿਹਾ ਤਾਂ ਉਸ ਵੱਲੋਂ ਜੁਆਬ ਵਜੋਂ ਕਹੀ ਗਈ ਵਾ ਅਲੈਕਮ ਸਲਾਮ ਲੈਕਮ ਖੌਰੇ ਆਪਣਾ ਵਤਨ ਛੱਡ ਕੇ ਜਾਂਦੇ ਲੋਕਾਂ ਦੀ ਦੌੜ ਭੱਜ ਦੇ ਰੌਲੇ ਵਿੱਚ ਗੁਆਚ ਗਈ ਜਾਪਦੀ ਸੀ । ਬੇਬੇ ਕਹਿ ਰਹੀ ਸੀ ਹੁਣ ਹਾਜੀ ਬਾਬੇ ਦਾ ਖਿਆਲ ਛੱਡ ਤੇ ਕਾਫਿਲੇ ਦੇ ਨਾਲ ਰਲੀਏ । ਮਤਾਂ ਕੋਈ ਲੁਟੇਰਾ ਪਿੱਛੋਂ ਮਾੜਾ ਕਾਰਾ ਨਾ ਕਰ ਦਵੇ । ਅੱਜ ਇਸ ਘਟਣਾ ਨੂੰ ਢੇਰ ਸਮਾਂ ਬੀਤ ਗਿਆ ਹੈ। ਮੈਂ ਜਦ ਵੀ ਦੇਸ਼ ਦੀ ਵੰਡ ਦੇ ਕਾਲੇ ਦਿਨਾਂ ਨੂੰ ਯਾਦ ਕਰਦਾ ਹਾਂ ਤਾਂ ਹਾਜੀ ਬਾਬੇ ਦਾ ਸਰਬ ਸਾਂਝੀਵਾਲਤਾ ਦੀ ਅਨੋਖੀ ਛਵੀ ਵਾਲੀ ਸੁੰਦਰ ਨੁਹਾਰ ਆਪ ਮੁਹਾਰੇ ਮੇਰੇ ਖਿਆਲਾਂ ਵਿੱਚ ਉੱਭਰ ਆਂਦੀ ਹੈ ।

ਈ-ਮੇਲ: rewailsingh@gmail.com
ਪ੍ਰਤੀਬੱਧ ਅਤੇ ਸੰਘਰਸ਼ਸ਼ੀਲ ਸ਼ਖ਼ਸੀਅਤ ਘਣਸ਼ਾਮ ਜੋਸ਼ੀ
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ – ਡਾ. ਨਿਸ਼ਾਨ ਸਿੰਘ ਰਾਠੌਰ
ਕੌਮਾਂਤਰੀ ਨਰਸ ਦਿਵਸ -ਗੋਬਿੰਦਰ ਸਿੰਘ ਢੀਂਡਸਾ
ਅਜ਼ਾਦ – ਅਮਨਦੀਪ ਸਿੰਘ
ਪੂੰਜੀਵਾਦੀ ਪ੍ਰਬੰਧ ਵਿੱਚ ਕੂੜੇ ਦੀ ਪੈਦਾਵਾਰ -ਸੁਖਵੰਤ ਹੁੰਦਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਭਾਜਪਾ ਨੂੰ ਹਿੰਦੂ ਰਾਸ਼ਟਰ ਲਈ ਫਤਵਾ, ਸਾਊਥ ਏਸ਼ੀਆ ਦੇ ਖਿੱਤੇ ਨੂੰ ਤਬਾਹੀ ਵੱਲ ਲਿਜਾਏਗਾ? -ਹਰਚਰਨ ਸਿੰਘ ਪਰਹਾਰ

ckitadmin
ckitadmin
May 28, 2019
ਤਰਕਸ਼ੀਲ਼ ਸੱਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੱਲੋਂ ਐਬਸਫੋਰਡ ਵਿੱਚ ਇੱਕ ਹੋਰ ਸਫਲ ਪ੍ਰੋਗਰਾਮ
“ਉਡਤਾ ਪੰਜਾਬ” -ਅਕਸੈ ਖਨੌਰੀ
ਕੀ ਕਹਿੰਦੇ ਹਨ ਪੰਜਾਬ ਦੇ 13 ਸੰਸਦੀ ਹਲਕੇ?- ਜਸਪ੍ਰੀਤ ਸਿੰਘ
ਰੈਗਿੰਗ ਰੋਕੂ ਕਨੂੰਨ ਦੀ ਸਖਤੀ ਕਿੰਨੀ ਕੁ ਸਾਰਥਿਕ? – ਗੁਰਤੇਜ ਸਿੱਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?