ਰੌਲਾ ਪਾ ਕੇ ਘਰਾਂ ਨੂੰ ਵਾਪਸੀ ਦਾ,
ਤੀਰ ਹਵਾ ’ਚ ਨਵਾਂ ਚਲਾਉਣ ਚੱਲੇ
ਤੀਰ ਹਵਾ ’ਚ ਨਵਾਂ ਚਲਾਉਣ ਚੱਲੇ
ਰੂਪ ਧਾਰ ਕੇ ਸ਼ਾਤਰ ਸਪੇਰਿਆਂ ਦਾ,
ਫੇਰ ਰੱਸੀਓ ਸੱਪ ਬਣਾਉਣ ਚੱਲੇ
ਰਾਜਨੀਤੀ ਨੂੰ ਧਰਮ ਦਾ ਲਾ ਟਿੱਕਾ,
ਆਮ ਲੋਕਾਂ ਨੂੰ ਔਝੜੇ ਪਾਉਣ ਚੱਲੇ
ਸੁਤੇ ਰਖਣ ਦੇ ਲਈ ਸਰੋਤਿਆਂ ਨੂੰ,
ਕਾਲੇ ਕੋਹਾਂ ਦੀ ਕਥਾ ਸੁਣਾਉਣ ਚੱਲੇ
ਰੀਸ ਕਰਕੇ “ਯੋਧੇ”,ਸਿਕੰਦਰਾਂ ਦੀ,
ਆਸੇ ਪਾਸੇ ਦੇ ਕਿੰਗਰੇ ਢਾਉਣ ਚੱਲੇ
ਆਪਣੇ ਘਰੀਂ ਜੋ ਹਸਦੇ ਖੇਡਦੇ ਨੇ,
ਬਾਹਰ ਕਢ ਕੇ ਦੇਖੋ ਰੁਆਉਣ ਚੱਲੇ
ਛਾਲ ਫੱਟੇ ਦੀ ਲਾਣ ਲਈ ਤਿਲਕ ਲਾਕੇ,
ਬਾਜ਼ੀਗਰ ਨੇ ਬਾਜ਼ੀਆਂ ਪਾਉਣ ਚੱਲੇ
ਬਾਜ਼ੀਗਰ ਨੇ ਬਾਜ਼ੀਆਂ ਪਾਉਣ ਚੱਲੇ
ਰੀਝ ਗਏ ਨੇ ਵੱਜਦੀਆਂ ਤਾੜੀਆਂ ਤੇ,
ਪੂਰੇ ਮੁਲਖ ਦੀ ਪਿਠ ਲਵਾਉਣ ਚੱਲੇ
ਘਰ ਵਾਪਸੀ ਕਰਨ ਦੇ ਨਾਂ ਥੱਲੇ,
ਸਾਰੇ ਦੇਸ਼ ਦੀ ਚੂਲ ਹਲਾਉਣ ਚੱਲੇ
ਇੱਕ ਰੰਗ ਦਾ ਕੋਈ ਨੀ ਬਾਗ ਹੁੰਦਾ,
ਕੋਈ ਦੇਸ਼ ਨੀ ਧੱਕੇ ਦੇ ਨਾਲ ਚਲਦਾ,
ਸਦਾ ਸਦਾ ਬਗਾਵਤਾਂ ਹੁੰਦੀਆਂ ਨੇ
ਰਹੇ ਦੀਪ ਹਨੇਰਿਆਂ ਵਿਚ ਬਲਦਾ
ਸੰਪਰਕ: +91 81465 63065

