ਧੁਖਦੇ ਮਾਰੂਥਲ ਬੇਦਰਦੀ
ਰਾਹ ਸੱਸੀ ਦਾ ਰੋਕਣ
ਪਾਣੀ ਚੰਦ੍ਰੇਆਂ ਕੀ ਦੇਣਾ ਸੀ
ਖੂਨ ਵੀ ਲੱਗੇ ਸੋਕਣ
ਰੂਹ ਅੱਜ ਰੂਹ ਨੂੰ ਪਾਣਾ ਚਾਵੇ
ਕਿੰਝ ਕੋਈ ਆਵੇ ਟੋਕਣ
ਸਿਖਰ ਦੁਪਿਹਰ ਕੁਲਹਣੀ ਹੋਈ
ਅੱਜ ਸੱਸੀ ਦੀ ਸੌਕਣ

ਹੋਂਕੇ ਹਿਕੜੀ ਨੂੰ ਜਦ ਚੀਰਨ
ਹਵਾ ਬਰੋਲੇ ਹੋਂਕਣ
ਰਾਹੇ ਮੋਹਬਤ ਨੂ ਜਿਓਂ ਬਿੰਦ੍ਰਾ
ਲੱਗੀ ਕੁਦਰਤ ਰੋਕਣ
ਸੰਪਰਕ: 003 934 543 68549

