ਦੋ ਪਲ ਹਾੜੇ ਕਢ ਲਵੋ ਰੱਬ ਦੇ
ਆਸਤਿਕ ਬਣਨਾ ਸੋਖਾ
ਤਰਕ ਅਧਾਰਿਤ ਤਥ ਤ੍ਰਾਸ ਕੇ
ਨਾਸਤਿਕ ਬਣਨਾ ਔਖਾ
ਸੱਚਾ ਨਾਸਤਿਕ ਓਹੀ ਮਿੱਤਰੋ
ਸੱਚ ਪਹਿਚਾਣੇ ਚੋਖਾ
ਤਾਂਤਰਿਕ ,ਬਾਬੇ ,ਸਾਧ ਪਾਖੰਡੀ
ਭੋਲੇ ਪਣ ਦਾ ਧੋਖਾ
ਧਰਮ ਜਾਤ ਦਾ ਭੰਬਲ ਭੂਸਾ
ਖੇਡ ਹੈ ਬੜਾ ਅਨੋਖਾ
ਨ੍ਹੇਰ ਕੋਠੜੀ ਵਿਚੋਂ ਕੱਢ ਲੈ
ਬਿੰਦਰਾ ਕੋਈ ਝਰੋਖਾ
ਜਾਨ ਨੂੰ ਕਮਲਾ ਲੋਕੀ ਕਹਿੰਦੇ
ਦੇ ਦੇ ਹਫ਼ਿਆ ਹੋਕਾ

