ਸਿੱਖਿਆ ਬਦਲ ਦਿੰਦੀ ਹੈ ਤਕਦੀਰਾਂ ਨੂੰ ,
ਏਕਤਾ ਦਾ ਪਾਠ ਸਿਖਾਉਂਦੀ ਏ ਵੀਰਾਂ ਨੂੰ ।
ਬਦਲ ਲਵੇ ਪੜ ਬੰਦਾ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ,
ਸਿੱਖਿਆ ਬਦਲ ਦਿੰਦੀ ਹੈ ਤਕਦੀਰਾਂ ਨੂੰ ।
ਏਕਤਾ ਦਾ ਪਾਠ ਸਿਖਾਉਂਦੀ ਏ ਵੀਰਾਂ ਨੂੰ ।
ਬਦਲ ਲਵੇ ਪੜ ਬੰਦਾ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ,
ਸਿੱਖਿਆ ਬਦਲ ਦਿੰਦੀ ਹੈ ਤਕਦੀਰਾਂ ਨੂੰ ।
ਰਲ ਮਿਲ ਰਹੀਏ ਸਦਾ ਇਹੋ ਸਿਖਾਉਂਦੀ ਏ ,
ਨੈਤਿਕਤਾ ਦੇ ਗੁਣ ਯਾਰੋ ਸਭ ’ਚ ਲਿਆਉਂਦੀ ਏ ।
ਮਾੜੇ ਕੰਮੋਂ ਰੋਕ ਚੰਗੀ ਸੋਚ ਬਣਾਉਂਦੀ ਏ ,
ਦੁੱਖ-ਸੁੱਖ ਦੇ ਸਾਂਝੀ ਬਣਾਉਂਦੀ ਏ ਵੀਰਾਂ ਨੂੰ ।
ਸਿੱਖਿਆ ਬਦਲ…
ਜਦੋਂ ਦੋ ਅੱਖਰਾਂ ਦਾ ਜਾਣੂ ਕੋਈ ਹੋ ਜਾਂਦਾ ,
ਆ ਕੇ ਸਤਿਕਾਰਨ ਯੋਗ ਇਨਸਾਨਾਂ ’ਚ ਖਲੋ੍ਹ ਜਾਂਦਾ ।
ਆ ਕੇ ਇੰਝ ਸਲਾਹਾਂ ਲੈਂਦੇ ਲੋਕੀ ,
ਜਿਵੇਂ ਰਾਜਾ ਪੁੱਛਦਾ ਵਜ਼ੀਰਾਂ ਨੂੰ ।
ਸਿੱਖਿਆ ਬਦਲ. . .
ਆ ਕੇ ਸਤਿਕਾਰਨ ਯੋਗ ਇਨਸਾਨਾਂ ’ਚ ਖਲੋ੍ਹ ਜਾਂਦਾ ।
ਆ ਕੇ ਇੰਝ ਸਲਾਹਾਂ ਲੈਂਦੇ ਲੋਕੀ ,
ਜਿਵੇਂ ਰਾਜਾ ਪੁੱਛਦਾ ਵਜ਼ੀਰਾਂ ਨੂੰ ।
ਸਿੱਖਿਆ ਬਦਲ. . .
ਹੋਵੇ ਕੀ ਬਾਲ ਵਿਆਹ ਤੇ ਹੁੰਦੀ ਕੀ ਭਰੂਣ ਹੱਤਿਆ ,
ਇਸ ਵਾਰੇ ਸਿੱਖਿਆ ਨੇ ਸਭ ਖੋਲ ਕੇ ਦੱਸਿਆ ।
ਰਹਿ ਜਾਵੇ ਜੋ ਅਨਪੜ੍ਹ ਜ਼ਿੰਦਗੀ ਪਿਆਰੀ ’ਚ ,
ਅਨੇਕਾਂ ਕਠਿਨਾਈਆਂ ਉਹ ਫਸਿਆ ।
ਪੜ੍ਹੋ ਲਿਖੋ ਸਾਰੇ ਛੱਡੋ ਅਨਪੜ੍ਹਤਾ ਦੀਆਂ ਜੰਜ਼ੀਰਾਂ ਨੂੰ ,
ਸਿੱਖਿਆ ਬਦਲ ਦਿੰਦੀ ਹੈ ਤਕਦੀਰਾਂ ਨੂੰ ।
ਸੰਪਰਕ: +91 98554 09825

