
ਅਸਲ ‘ਚ ਗੁੱਸਾ ਇਕ ਮਾਨਸਿਕ ਸਥਿਤੀ ਹੈ। ਗੁੱਸਾ ਆਉਣਾ ਇਕ ਆਮ ਕਿਰਿਆ ਹੈ ਪਰ ਸਮੱਸਿਆ ਉਦੋਂ ਖੜੀ ਹੁੰਦੀ ਹੈ, ਜਦੋਂ ਇਸ ਦਾ ਠੀਕ ਢੰਗ ਨਾਲ ਪ੍ਰਬੰਧਨ ਯਾਨੀ ਇਸਨੂੰ ਮੈਨੇਜ ਨਹੀਂ ਕੀਤਾ ਜਾਂਦਾ। ਕਈ ਵਾਰ ਇਹ ਦਿਮਾਗੀ ਅਸੰਤੁਲਨ (ਸਾਈਕੈਟਰਸਟ ਡਿਸਆਰਡਰ) ਵੀ ਹੋ ਸਕਦਾ ਹੈ, ਜਿਸ ਨੂੰ ‘ਮੇਨੀਆਂ’ ਨਾਂ ਦੀ ਬਿਮਾਰੀ ਕਿਹਾ ਜਾਂਦਾ ਹੈ।
ਕੀ ਹੁੰਦੇ ਹਨ ਸਰੀਰਕ ਬਦਲਾਅ
ਜਦੋਂ ਵੀ ਤੁਹਾਡੇ ‘ਤੇ ਗੁੱਸੇ ਦਾ ਦੌਰਾ ਪੈਂਦਾ ਹੈ ਤਾਂ ਤੁਹਾਡੇ ਦਿਲ ਦੀ ਧੜਕਨ ਵਧ ਜਾਂਦੀ ਹੈ। ਇਸ ਨਾਲ ਹੀ ਵੱਧ ਜਾਂਦਾ ਹੈ ਬਲੱਡ ਪ੍ਰੈਸ਼ਰ, ਨਾਲ ਹੀ ਐਨਰਜੀ ਹਾਰਮੋਨ ਦਾ ਪੱਧਰ ਵੀ ਵੱਧ ਜਾਂਦਾ ਹੈ। ਇਸੇ ਤਰ੍ਹਾਂ ਐਂਡਰਲਿਨ ਤੇ ਨੋਡਰਾਲਿਨ ਆਦਿ ਦਾ ਪੱਧਰ ਵੀ ਉ¥ਚਾ ਹੋ ਜਾਂਦਾ ਹੈ। ਕਦੇ-ਕਦੇ ਤਾਂ ਗੁੱਸੇ ਦੇ ਦੌਰੇ ਦੇ ਨਾਲ ਦਿਲ ਦਾ ਦੌਰਾ ਵੀ ਪੈ ਜਾਂਦਾ ਹੈ।
ਕੀ ਹੁੰਦੇ ਹਨ ਕਾਰਨ
ਗੁੱਸਾ ਆਉਣ ਦੇ ਬਾਹਰੀ ਅਤੇ ਅੰਦਰਲੇ ਦੋ ਤਰ੍ਹਾਂ ਦੇ ਕਾਰਨ ਹੁੰਦੇ ਹਨ। ਤੁਸੀਂ ਕਿਸੇ ਵਿਅਕਤੀ ‘ਤੇ ਗੁੱਸੇ ਹੋ ਸਕਦੇ ਹੋ ਜਾਂ ਫਿਰ ਕੋਈ ਘਟਨਾ ਤੁਹਾਡਾ ਗੁੱਸਾ ਵਧਾ ਸਕਦੀ ਹੈ। ਤੁਸੀਂ ਘਰ ਪਰਿਵਾਰ ਦੇ ਕਿਸੇ ਮੈਂਬਰ ‘ਤੇ ਗੁੱਸੇ ਹੋ ਸਕਦੇ ਹੋ ਜਾਂ ਨਾਲ ਕੰਮ ਕਰਨ ਵਾਲੇ ਸਾਥੀਆਂ ‘ਤੇ ਗੁੱਸੇ ਹੋ ਸਕਦੇ ਹੋ। ਕਦੀ ਟ੍ਰੈਫਿਕ ਜਾਮ ਹੋਣ ਕਾਰਨ ਤੁਹਾਡਾ ਪਾਰਾ ਚੜ੍ਹ ਸਕਦਾ ਹੈ ਜਾਂ ਕਦੀ ਬੌਸ ਦੀਆਂ ਝਿੜਕਾਂ ‘ਤੇ ਗੁੱਸਾ ਆ ਸਕਦਾ ਹੈ। ਕਿਸੇ ਵੀ ਕਿਸਮ ਦੇ ਖ਼ਤਰੇ ਦੀ ਸੰਭਾਵਨਾ ਦੀ ਪਹਿਲੀ ਪ੍ਰਤੀਕਿਰਿਆ ਗੁੱਸੇ ਦੇ ਰੂਪ ‘ਚ ਪ੍ਰਗਟ ਹੁੰਦੀ ਹੈ। ਜ਼ਿਆਦਾ ਤੇਜ਼ੀ ਦੀ ਸਥਿਤੀ ‘ਚ ਤੁਸੀਂ ਹਮਲਾ ਵੀ ਕਰ ਸਕਦੇ ਹੋ। ਇਹੀ ਸਾਡੇ ਸਵੈ ਦੀ ਰੱਖਿਆ ਕਰਨ ਵਾਲੀ ਪਹਿਲੀ ਭਾਵਨਾ ਵੀ ਹੈ। ਦਰਅਸਲ, ਅਸੀਂ ਆਧੁਨਿਕ ਸਮਾਜ ‘ਚ ਆਪਣੇ ਗੁੱਸੇ ਦੀਆਂ ਭਾਵਨਾਵਾਂ ਹਮੇਸ਼ਾ ਤੇ ਹਰ ਕਿਸੇ ਦੇ ਸਾਹਮਣੇ ਪ੍ਰਗਟ ਨਹੀਂ ਕਰ ਸਕਦੇ। ਸਮਾਜਿਕ ਨਿਯਮ ਕਾਨੂੰਨ ਤੇ ਸਭਿਅਤਾ ਸਾਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੇ ਹਨ। ਇਹੀ ਵਜ੍ਹਾ ਹੈ ਕਿ ਸਾਨੂੰ ਆਪਣੇ ਗੁੱਸੇ ‘ਤੇ ਕਾਬੂ ਰੱਖਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਪ੍ਰੰਤੂ ਹੱਲ ਕਿਤੇ ਹੋਰ ਤੋਂ ਨਹੀਂ ਖੁਦ ਤੋਂ ਹੀ ਆਵੇਗਾ ਕਿਉਂਕਿ ਗੁੱਸਾ ਅੰਦਰੋਂ ਹੀ ਆ ਰਿਹਾ ਹੈ।

