By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਾਇੰਸ ਫਿਕਸ਼ਨ ਦਾ ਬੇਹਤਰੀਨ ਲੇਖਕ ਐੱਚ.ਜੀ. ਵੈਲਸ – ਤਨਵੀਰ ਸਿੰਘ ਕੰਗ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਸਾਇੰਸ ਫਿਕਸ਼ਨ ਦਾ ਬੇਹਤਰੀਨ ਲੇਖਕ ਐੱਚ.ਜੀ. ਵੈਲਸ – ਤਨਵੀਰ ਸਿੰਘ ਕੰਗ
ਨਜ਼ਰੀਆ view

ਸਾਇੰਸ ਫਿਕਸ਼ਨ ਦਾ ਬੇਹਤਰੀਨ ਲੇਖਕ ਐੱਚ.ਜੀ. ਵੈਲਸ – ਤਨਵੀਰ ਸਿੰਘ ਕੰਗ

ckitadmin
Last updated: October 25, 2025 3:22 am
ckitadmin
Published: April 25, 2012
Share
SHARE
ਲਿਖਤ ਨੂੰ ਇੱਥੇ ਸੁਣੋ

ਨਾਵਲ ਦੇ ਖੇਤਰ ਵਿੱਚ ਕਈ ਨਵੇਂ-ਨਵੇਂ ਤਜਰਬੇ ਹੁੰਦੇ ਰਹੇ ਹਨ ਅਤੇ ਹੋ ਰਹੇ ਹਨ, ਇਨ੍ਹਾਂ ਵਿੱਚੋਂ ਇੱਕ ਹੈ ਸਇੰਸ ਫਿਕਸ਼ਨ ‘ਤੇ ਅਧਾਰਤ ਲਿਖੇ ਗਏ ਨਾਵਲ ਅਤੇ ਲਿਖੇ ਜਾ ਰਹੇ ਨਾਵਲ। ਸਾਇੰਸ ਫਿਕਸ਼ਨ ਕੀ ਹੈ? ਅਕਸਰ ਕਿਹਾ ਜਾਂਦਾ ਹੈ ਕਿ ਸਾਇੰਸ ਫਿਕਸ਼ਨ ਬਦਲਾਵ ਦਾ ਸਾਹਿਤ ਹੈ। ਸੌਖੇ ਜਿਹੇ ਸ਼ਬਦਾਂ ਵਿੱਚ ਆਖੀਏ ਤਾਂ ਸਾਇੰਸ ਫਿਕਸ਼ਨ ਇੱਕ ਅਜਿਹੀ ਵਾਰਤਕ ਹੈ ਜਿਸ ਵਿੱਚ ਥੋੜੀ ਜਾਂ ਜ਼ਿਆਦਾ ਸੰਭਾਵਿਤ ਭਵਿੱਖਮੁਖੀ ਸਾਇੰਸ, ਤਕਨੀਕ,  ਸਪੇਸ ਯਾਤਰਾ, ਐਲੀਅਨ ਜਾਂ ਜਾਦੂਈ ਸ਼ਕਤੀਆਂ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਇੰਸ ਫਿਕਸ਼ਨ ਮੁੱਖ ਤੌਰ ’ਤੇ ਲਿਖੀ ਗਈ ਉਹ ਵਾਰਤਕ ਹੁੰਦੀ ਹੈ ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਵਿੱਚ ਹੋ ਸਕਦੀਆਂ ਤਬਦੀਲੀਆਂ ਦੀ ਗੱਲ ਕੀਤੀ ਜਾਂਦੀ ਹੈ,ਪਰ ਇਹ ਸਿਰਫ ਖ਼ਿਆਲੀ ਹੀ ਨਹੀਂ ਹੁੰਦੇ।ਇਸ ਵਿਚਲੇ ਖ਼ਿਆਲ ਕੀਤੇ ਗਏ  ਕੁਝ ਨਾ ਕੁਝ ਤੱਤ ਸਾਇੰਸ ਜਾ ਕੁਦਰਤ ਦੇ ਨਿਯਮਾਂ ਦੇ ਅਨਕੂਲ ਹੋਣ ਕਰਕੇ ਭਵਿੱਖ ਵਿੱਚ ਕਈ ਵਾਰੀ ਸੰਭਵ ਵੀ ਹੋ ਜਾਂਦੇ ਹਨ।

ਸਾਇੰਸ ਫਿਕਸ਼ਨ ਦਾ ਸਾਹਿਤ ਨਾਲ ਰਿਸ਼ਤਾ ਮਿਥਿਹਾਸ ਤੋਂ ਹੀ ਮੰਨਿਆ ਜਾ ਸਕਦਾ ਹੈ। ਦੂਸਰੀ ਸਦੀ ਦੀ ਲਿਖਤ ‘true history’ ਅਤੇ ‘Arabian nights ਦੀਆਂ ਕੁਝ ਕਹਾਣੀਆਂ ਵਿੱਚ ਵੀ ਇਸ ਦੀ ਸਾਫ ਝਲਕ ਮਿਲਦੀ ਹੈ। Jonathan Swift  ਦੀ ਲਿਖਤ Gulliver’s Travels ਅਤੇ Voltaire ਦੀ Micromégas ਨੂੰ ਪਹਿਲੀਆਂ ਮੂਲ਼ ਸਾਇੰਸ ਫਿਕਸ਼ਨ ਕਿਹਾ ਜਾ ਸਕਦਾ ਹੈ।Mary Shelley ਦੀ  Frankenstein ਅਤੇ The Last Man 19ਵੀ ਸਦੀ ਵਿੱਚ ਸਾਇੰਸ ਫਿਕਸ਼ਨ ਦਾ ਨਾਵਲਾਂ ਵਿੱਚ ਮੁੱਢਲਾ ਰੂਪ ਪੇਸ਼ ਕਰਦੀਆਂ ਹਨ। ਇਸ ਤੋਂ ਬਆਦ ਬਿਜਲੀ, ਟੈਲੀਗ੍ਰਾਫ ਦੀ ਤਕਨੀਕ ਅਤੇ ਆਵਾਜਾਈ ਦੇ ਸਾਧਾਨਾਂ ਵਿੱਚ ਹੋਈ ਇਤਿਹਾਸਕ ਤੱਰਕੀ ਤੋਂ ਬਆਦ ਵਿੱਚ ਸਾਇੰਸ ਫਿਕਸ਼ਨ ਦਾ ਇੱਕ ਨਵੇਂ ਰੂਪ ਸਾਮਹਣੇ ਆਇਆ ਅਤੇ ਇਸੇ ਹੀ ਸਮੇਂ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਇਸ ਨਵੀਂ ਤਸਵੀਰ ਨੂੰ ਪੇਸ਼ ਕਰਨ ਵਾਲਾ ਇੱਕ ਲੇਖਕ ਐੱਚ.ਜੀ ਵੈਲਸ ਹੈ। ਜਿਸ ਬਾਰੇ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਇੱਕ ਐਸਾ ਆਦਮੀ ਸੀ ਜਿਸ ਨੇ ‘ਯੂਟੋਪੀਆ’ ਵਿੱਚ ਘਰ ਬਣਾ ਰੱਖਿਆ ਹੈ।


ਹਾਰਬਟ ਜੌਰਜ ਵੈਲਸ ਦਾ ਜਨਮ 21 ਸੰਤਬਰ, 1866 ਵਿੱਚ ਕੈਂਟ, ਲੰਡਨ ਵਿਖੇ ਹੋਇਆ, ਉਸ ਨੇ ਲੰਡਨ ਯੂਨੀਵਰਸਟੀ ਅਤੇ ਰਇਲ ਕਾਲਜ ਆਫ ਸਇੰਸ ਵਿੱਚ ਸਕੋਲਰਸ਼ਿਪ ਹਾਸਲ ਕੀਤੀ ਅਤੇ ਇੱਥੇ ਹੀ ਉਸ ਨੇ ਬਾਈਲੋਜਿਸਟ T.H Hexlay ਦੀ ਨਿਗਰਾਨੀ ਹੇਠ ਬਾਈਲੋਜੀ ਵਿੱਚ ਮੁਹਾਰਤ ਹਾਸਲ ਕੀਤੀ, ਜਿਸ ਨੇ ਉਸ ਅੰਦਰ ਸਮਾਜਿਕ ਅਤੇ ਜੈਵਿਕ ਵਿਕਾਸ ਪ੍ਰਤੀ ਵਿਸ਼ਵਾਸ ਪੈਦਾ ਕੀਤਾ।ਵੈਲਸ ਉੱਪਰ ਸਮਾਜਵਾਦੀ ਵਿਚਾਰਧਾਰਾ ਵੀ ਕਾਫੀ ਹਾਵੀ ਰਹੀ। ਉਹ ਪਹਿਲੀ ਵਿਸ਼ਵ ਜੰਗ ਤੋਂ ਬਾਆਦ ਕਈ ਸੋਸ਼ਲਸਿਟ ਲੀਡਰਾਂ ਲੈਲਿਨ, ਸਟਾਲਿਨ,ਫ੍ਰੈਕਫਿਨ, ਰੂਜ਼ਵਿਲਟ ਨੂੰ ਮਿਲਿਆ,ਉਹ ਰੂਸ ਵੀ ਗਿਆ ਜਿੱਥੇ ਉਹ ਮੈਕਿਸਮ ਗੋਰਕੀ ਕੋਲ ਮਹਿਮਾਨ ਵਜੋਂ ਰਿਹਾ। ਉਸ ਦੀਆਂ ਉਹ ਲਿਖਤਾਂ ਜਿਨ੍ਹਾਂ ਦਾ ਸਾਇੰਸ ਫਿਕਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਜੋ ਜ਼ਿਆਦਾਤਰ ਮਿਡਲ-ਕਲਾਸ ਦੇ ਜੀਵਨ ਬਾਰੇ ਹੀ ਸਨ ਨੇ ਵੈਲਸ ਨੂੰ ਚਾਰਲਸ ਡਿਕਨੱਜ਼ ਵਰਗੀ ਪ੍ਰਸਿੱਧੀ ਦਿਵਾਈ।

 

 

ਵੈਲਸ ਦਾ ਪਹਿਲਾ ਸਇੰਸ ਫਿਕਸ਼ਨ ਨਾਵਲ ‘ਟਾਇਮ ਮਸ਼ੀਨ’ ਦੇ ਰੂਪ ਵਿੱਚ ਸਾਮਹਣੇ ਆਇਆ। ਇਸ ਨਾਵਲ ਦੀ ਕਹਾਣੀ ਵਿੱਚ ਇੱਕ ਟਾਇਮ ਟਰੈਵਲਰ ਦੁਆਰਾ ਸਮੇਂ ਦੇ ਪਾਰ ਕੀਤੀ ਗਈ ਯਾਤਰਾ ਦਾ ਵਰਨਣ ਹੈ ਜੋ ਉਸ ਨੇ ਖੁਦ ਦੀ ਤਿਆਰ ਕੀਤੀ ਗਈ ਟਾਇਮ ਮਸ਼ੀਨ ਦੁਆਰਾ ਤੈਅ ਕੀਤੀ ਹੈ। ਉਹ ਇਸ ਮਸ਼ੀਨ ਰਾਹੀਂ ਸੰਨ 802701 ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਉਸ ਦੀ ਮੁਲਕਾਤ ਛੋਟੇ ਮੁੱਨਖਾਂ ਨਾਲ ਹੁੰਦੀ ਹੈ ਜਿਨ੍ਹਾਂ ਦਾ ਨਾਮ ਉਹ ਐਲ.ਈ ਦੱਸਦਾ ਹੈ। ਇੱਥੇ ਹੀ ਉਸ ਦੀ ਦੋਸਤੀ ਇੱਕ ਵੀਨਾ ਨਾਮ ਦੀ ਐੱਲ.ਈ ਨਾਲ ਹੋ ਜਾਂਦੀ ਹੈ, ਇੱਥੇ ਉਹ ਧਰਤੀ ਦੇ ਹੇਠਾਂ ਰਹਿਣ ਵਾਲੇ  ਮੋਕਲੋਕਸ ਨੂੰ ਮਿਲਦਾ ਹੈ ਜਿਨ੍ਹਾਂ ਨਾਲ ਹੋਏ ਯੁੱਧ ਵਿੱਚ ਵੀਨਾ ਦਾ ਕਤਲ ਹੋ ਜਾਂਦਾ ਹੈ, ਪਰ ਟਾਇਮ ਟਰੈਵਲਰ ਕਿਸੇ ਤਰ੍ਹਾਂ ਟਾਇਮ ਮਸ਼ੀਨ ਰਾਹੀਂ ਜਾਨ ਬਚਾ ਕੇ ਵਾਪਸ ਵਰਤਮਾਨ ਵਿੱਚ ਪਰਤ ਆਉਂਦਾ ਹੈ ਅਤੇ ਰਾਤ ਦੇ ਖਾਣੇ ਸਮੇਂ ਲੋਕਾਂ ਨੂੰ ਇਸ ਸਫਰ ਦੀ ਕਹਾਣੀ ਸੁਣਾਉਣ ਤੋਂ ਅਗਲ਼ੀ ਸਵੇਰ ਉਹ ਫਿਰ ਮਸ਼ੀਨ ਰਾਹੀਂ ਆਪਣੇ ਅਗਲੇ ਸਫਰ ਲਈ ਚੱਲ ਪੈਂਦਾ ਹੈ ਜਿੱਥੋਂ ਉਹ ਕਦੇ ਵੀ ਪਰਤ ਕੇ ਵਾਪਸ ਨਹੀਂ ਆਉਂਦਾ।

ਇਸ ਤੋਂ ਬਾਆਦ ਵੈਲਸ ਦਾ ਅਗਲਾ ਨਾਵਲ The Island of Dr. Moreau ਇੱਕ ਅੇਸੈ ਡਾਕਟਰ ਦੀ ਕਹਾਣੀ ਸੀ ਜੋ ਜਾਨਵਰਾਂ ਨੂੰ ਇਨਸਾਨ ਵਿੱਚ ਬਦਲਣ ਦਾ ਤਜਰਬਾ ਇੱਕ ਟਾਪੂ ਵਿੱਚ ਕਰ ਰਿਹਾ ਸੀ। ਜਿੱਥੇ ਕਹਾਣੀ ਦੇ ਨਾਇਕ ਨੂੰ ਸੱਤ ਅੱਠ ਮਹੀਨੇ ਗੁਜ਼ਾਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਵੈਲਸ ਦਾ ਨਾਵਲ The Invisible Man ਇੱਕ ਸਾਇੰਸਦਾਨ ਦੀ ਕਹਾਣੀ ਹੈ ਜੋ ਖੁਦ ਨੂੰ ਅਦ੍ਰਿਸ਼ ਬਣਾਉਣ ਵਿੱਚ ਤਾਂ ਕਾਮਯਾਬ ਹੋ ਜਾਂਦਾ ਹੈ ਪਰ ਇਸ ਦੇ ਨਤੀਜੇ ਵੱਜੋ ਉਹ ਹੋਲੀ ਹੋਲੀ ਪਾਗਲ ਹੋਣ ਲੱਗ ਜਾਂਦਾ ਹੈ। ਵੈਲਸ ਨੇ ਇੱਕ ਹੋਰ ਸਾਇੰਸ ਫਿਕਸ਼ਨ  The First Men in the Moon ਲਿਖੀ, ਜਿਸ ਦੀ ਕਹਾਣੀ ਇੱਕ ਸਾਇੰਸਦਾਨ ਅਤੇ ਇੱਕ ਬਿਜ਼ਨਸਮੈਨ ਦੇ ਚੰਨ ਉੱਪਰ ਜਾਣ ਦੀ ਕਹਾਣੀ ਹੈ,ਜਿੱਥੇ ਉਨ੍ਹਾਂ ਦਾ ਐਲੀਅਨ ਨਾਲ ਟਕਰਾ ਹੁੰਦਾ ਹੈ ਅਤੇ ਉੱਥੇ ਹੀ ‘ਸਲੀਨੀਟਿਜ਼’ ਦੋਹਾਂ ਨੂੰ ਕੈਦੀ ਬਣਾ ਲੈਂਦੇ ਹਨ। ਜਿਨ੍ਹਾਂ ਵਿੱਚੋਂ ਇੱਕ ਛੁੱਟ ਕੇ ਵਪਾਸ ਆਉਣ ਵਿੱਚ ਕਾਮਯਾਬ ਵੀ ਹੋ ਜਾਂਦਾ ਹੇ,ਪਰ ਦੂਸਰਾ ਉੱਥੇ ਹੀ ਰਹਿ ਜਾਂਦਾ ਹੈ।

War of the Worlds ਵੈਲਸ ਦਾ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਿਹਾ ਨਾਵਲ ਸੀ,ਇਸ ਦੀ ਕਹਾਣੀ ਮਾਰਸ ਦੇ ਵਾਸੀਆਂ ਵੱਲੋਂ ਧਰਤੀ ਉੱਪਰ ਅਤਿ-ਆਧੁਨਿਕ ਤਕਨੀਕ ਨਾਲ ਕੀਤੇ ਗਏ ਹਮਲੇ ਦੀ ਕਹਾਣੀ ਹੈ ਇਸ ਉੱਪਰ 2005 ਵਿੱਚ ਇੱਕ ਫਿਲਮ ਵੀ ਬਣੀ ਹੈ। The Food of the Gods ਤਕਰੀਬਨ 1904 ਵਿੱਚ ਛਪਿਆ ਜਿਸ ਦੀ ਕਹਾਣੀ ਦੋ ਸਾਇੰਸਦਾਨਾਂ ਦੁਆਰਾ ਖੋਜੇ ਗਏ ਇੱਕ ਕੈਮੀਕਲ ਉੱਪਰ ਅਧਾਰਤ ਹੈ ਜਿਸ ਨਾਲ ਜੀਵਾਂ ਦਾ ਵਿਕਾਸ ਕਈ ਗੁਣਾ ਤੇਜ਼ੀ ਨਾਲ ਹੋ ਸਕਦਾ ਹੈ।ਵੈਲਸ ਨੇ ਆਪਣੇ ਇੱਕ ਨਾਵਲ The World Set Free ਵਿੱਚ ਪਰਮਾਣੂ ਬੰਬ ਅਤੇ ਨਿਊਕਲੀਅਰ ਜੰਗ ਅਤੇ ਇਸ ਦੇ ਪ੍ਰਭਾਵ ਦੀ 1913 ਵਿੱਚ ਹੀ ਭਵਿੱਖਬਾਣੀ ਕੀਤੀ ਸੀ।ਜਦੋਂ ਕਿ ਨਿਊਕਲੀਅਰ ਚੈਨ ਰਿਐਕਸ਼ਨ ਦੀ ਖੋਜ ਵੀ 1933 ਵਿੱਚ ਜਾ ਕੇ ਹੋਈ।ਇਸ ਤੋਂ ਬਿਨਾਂ ਵੈਲਸ ਨੇ ਆਪਣੀਆਂ ਸਇੰਸ ਫਿਕਸ਼ਨਸ ਵਿੱਚ ਨਵੀ ਅਤੇ ਐਡਵਾਸ ਤਕਨੀਕ ਬਾਰੇ ਕਈ ਭਵਿੱਖਬਾਣੀਆਂ ਕੀਤੀਆਂ ਜਿਵੇਂ ਰਾਕਟ ਦੀ ਖੋਜ,ਟੈਕਾਂ ਅਤੇ ਜਹਾਜ਼ਾਂ ਦਾ ਲੜਾਈ ਦੇ ਖੇਤਰ ਵਿੱਚ ਵਾਧਾ,ਹੀਟ ਕਿਰਨਾਂ,ਪੌਣ ਊਰਜਾ ਆਦਿ ਜੋ ਸਾਇੰਸ ਨੇ ਬਾਆਦ ਵਿੱਚ ਸੱਚ ਕਰ ਵਿਖਾਈਆਂ।

ਇਸ ਸਭ ਤੋਂ ਬਿਨਾਂ ਵੈਲਸ ਦੀਆਂ ਕਈ ਸਾਇੰਸ ਫਿਕਸ਼ਨ ਹਨ Men like Gods,  When the Sleeper Wakes, The War In the Air, The Shape of Things to Come । 76 ਸਾਲ ਦੀ ਉਮਰ ਵਿੱਚ ਵੈਲਸ ਨੂੰ ਲੰਡਨ ਯੂਨੀਵਰਸਿਟੀ ਨੇ ਸਾਇੰਸ ਦੇ ਖੇਤਰ ਵਿੱਚ ਉਨ੍ਹਾਂ ਦੇ Personality ਬਾਰੇ ਥੀਸਸ ਲਈ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ।13 ਅਗਸਤ, 1946 ਨੂੰ ਸਾਇੰਸ ਫਿਕਸ਼ਨ ਦਾ ਇਹ ਪਿਤਾਮਾ ਦੁਨੀਆਂ ਨੂੰ ਅਲਿਵਦਾ ਕਹਿ ਗਿਆ। ਕੁਝ ਲੋਕ ਉਸ ਨੂੰ ਸਾਇੰਸ ਸਬੰਧੀ ਭਵਿੱਖ ਜਾਨਣ ਵਾਲਾ ਵੀ ਕਹਿੰਦੇ ਹਨ ਪਰ ਜੋ ਵੀ ਹੈ ਵੈਲਸ ਨੇ 100 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਉਸ ਦੀਆਂ ਇਹ ਕਲਾਸਿਕ ਸਾਇੰਸ ਫਿਕਸ਼ਨ ਵੀ ਸ਼ਾਮਲ ਹਨ,ਜਿਨ੍ਹਾਂ ਕਾਰਨ ਐੱਚ.ਜੀ.ਵੈਲਸ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

ਈ ਮੇਲ:   kang_tanveer@yahoo.com
ਫ਼ਰਜ਼ਾਂ ’ਤੇ ਪਹਿਰਾ ਦੇ ਕੇ ਹੀ ਅਸੀਂ ਦੇਸ਼ ਨੂੰ ਮਜ਼ਬੂਤ ਬਣਾ ਸਕਦੇ ਹਾਂ – ਵਰਗਿਸ ਸਲਾਮਤ
ਅਮਰੀਕਾ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾਸੂਸੀ ਦੇ ਅਰਥ – ਜੇਮਜ਼ ਪੀਟਰਜ਼
ਹਸਤਨਗਰ ਦਾ ਕਿਸਾਨ ਸੰਘਰਸ਼ ਜੋ ਪਾਕਿਸਤਾਨ ਨੂੰ ਹਮੇਸ਼ਾਂ ਲਈ ਬਦਲ ਸਕਦਾ ਸੀ – ਸ਼ਾਨੇਲ ਖਾਲਿਕ
ਨੈਤਿਕ ਕਦਰਾਂ ਕੀਮਤਾਂ ਦੇ ਨਾਂ ਹੇਠ ਧਾਰਮਿਕ ਮੂਲਵਾਦ ਦੀ ਪੁਨਰ-ਸੁਰਜੀਤੀ ਪਿੱਛੇ ਲੁਕੇ ਮਨਸੂਬੇ – ਯਸ਼ਪਾਲ
ਕੀ ਤਾਜ ਮਹਿਲ ਭਾਰਤੀ ਸੱਭਿਅਤਾ ਦਾ ਹਿੱਸਾ ਨਹੀਂ ? – ਰਾਮ ਪੁਨਿਆਨੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮਨੁੱਖਤਾ, ਪਛਾਣ, ਹੋਂਦ ਅਤੇ ਹੋਣੀ ਦੇ ਮਸਲੇ ਉਠਾਉਂਦੀ ਪੁਸਤਕ ‘ਬੂਵਆਰ ਦਾ ਨਾਰੀਵਾਦ’ – ਦਵਿੰਦਰ ਸਿੰਘ

ckitadmin
ckitadmin
April 17, 2012
ਇਲਮ – ਗੁਰਮੀਤ ਮੱਕੜ
ਸ਼ਹਿਜ਼ਾਦ ਅਸਲਮ ਦੀਆਂ ਦੋ ਗ਼ਜ਼ਲਾਂ
ਕਿਰਤੀ ਲੋਕਾਂ ਨੂੰ ਸੰਘਰਸ਼ ਦਾ ਸੁਨੇਹਾ ਦਿੰਦਾ ਸ਼ਹੀਦ -ਏ -ਆਜ਼ਮ ਦਾ ਬੁੱਤ -ਸ਼ਿਵ ਇੰਦਰ ਸਿੰਘ
ਇਹੋ ਜਿਹਾ ਸੀ ਸਾਡਾ ਭਗਤ ਸਿੰਘ -ਕੰਵਲਜੀਤ ਖੰਨਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?