ਲੋਕੀ ਕਹਿੰਦੇ ਸ਼ਾਇਰ ਝੱਲੇ
ਬਸ ਕਮਲਾਂ ਹੀ ਏਨਾ ਪੱਲੇ
ਸੋਚ ਬਦਲਣੀ ਕੀ ਲੋਕਾਂ ਦੀ
ਜੱਗੋਂ ਵਖਰੇ ਦਿਸਣ ਇਕਲੇ
ਵਿਕੇ ਆਪ ਏ ਕੋਡੀ ਦੇ ਭਾਅ
ਦੁਨੀਆਂ ਵਿਚ ਪਰ ਬੱਲੇ ਬੱਲੇ
ਫੱਕਰ ਮਸਤ ਨੇ ਜੇਬੋਂ ਖਾਲੀ
ਸ਼ੋਹਰਤ ਧਨ ਨਾ ਛਾਪਾਂ ਛੱਲੇ
ਲੋਕੀ ਤਕਦੇ ਉੱਪਰ ਵੱਲ ਨੂੰ
ਸ਼ਾਇਰ ਤਕਦੇ ਹਿਰਦੇ ਥੱਲੇ
ਰੂਹ ਦੇ ਰਾਹੀ ਸ਼ਾਇਰ ਬਿੰਦ੍ਰਾ
ਲੋਕਾ ਦੇ ਦਿਲ ਫੇਰ ਵੀ ਮੱਲੇ
ਸੰਪਰਕ: 003 933 4289 9610

