By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵਾਹ ਓ ਖਰਬੂਜ਼ਿਆ ਤੇਰੇ ਵੀ ਨਵੇਕਲੇ ਰੰਗ – ਰਵੇਲ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਵਾਹ ਓ ਖਰਬੂਜ਼ਿਆ ਤੇਰੇ ਵੀ ਨਵੇਕਲੇ ਰੰਗ – ਰਵੇਲ ਸਿੰਘ
ਨਿਬੰਧ essay

ਵਾਹ ਓ ਖਰਬੂਜ਼ਿਆ ਤੇਰੇ ਵੀ ਨਵੇਕਲੇ ਰੰਗ – ਰਵੇਲ ਸਿੰਘ

ckitadmin
Last updated: October 23, 2025 5:57 am
ckitadmin
Published: July 23, 2019
Share
SHARE
ਲਿਖਤ ਨੂੰ ਇੱਥੇ ਸੁਣੋ

ਧਰਤੀ ਦੇ ਗਲੋਬ ਵਰਗੇ ਆਕਾਰ ਦਾ ਬੰਸਤੀ ਰੰਗਾ ਖਰਬੂਜ਼ਾ ਜਿਸ ਤੇ ਕੁਦਰਤ ਦੇ ਕਾਦਰ ਨੇ ਬੜੀ ਤਰਤੀਬ ਨਾਲ ਬਣਾਈਆਂ ਹਰੇ ਰੰਗ ਦੀਆਂ ਲਕੀਰਾਂ,ਅਤੇ ਜਿਸ ਨੂੰ ਸੁੰਘਣ ਤੇ ਹੀ ਇਹ ਝੱਟ ਪੱਟ ਆਪਣੇ  ਮਿੱਠੇ ਫਿੱਕੇ ਹੋਣ ਦਾ ਅਨੁਭਵ ਕਰਵਾ ਦੇਂਦਾ ਹੈ। ਹੋਰਨਾਂ ਫਲ਼ਾਂ ਵਾਂਗ ਖਰਬੂਜ਼ੇ ਨੂੰ ਵੀ ਕੁਦਰਤ ਨੇ ਕਈ ਕਿਸਮਾਂ ਅਤੇ ਰੰਗਾਂ ਤੇ ਅਕਾਰ ਦੀ ਦੀ ਬਖਸ਼ਸ਼ ਕੀਤੀ ਹੈ।ਇਸ ਦੀ ਫਸਲ  ਸਖਤ ਅਤੇ ਖੁਸ਼ਕ ਭੂਮੀ ਵਿੱਚ ਹੁੰਦੀ ਹੈ ਅਤੇ ਪਾਣੀ ਦੀ ਵੀ ਬਚਾ ਕਰਦਾ ਹੈ।ਇਸ ਦੇ ਬੀਜ, ਗੁੱਦਾ, ਅਤੇ ਛਿੱਲੜ ਆਪਣੇ ਗੁਣਾਂ ਕਰਕੇ ਸਾਰੇ ਹੀ ਸਿਹਤ ਲਈ ਜਾਣੇ ਜਾਂਦੇ ਹਨ। ਖਰਬੂਜ਼ਾ ਸਾਉਣੀ ਸਾਉਣੀ ਦੀ ਵਾਧੂ ਫਸਲ ਹੈ,ਜਿਸ ਨੂੰ ਗਿਦਾਵਰੀ ਦੇ ਰਜਿਸਟਰ ਵਿੱਚ ਜ਼ਾਇਦ ਖਰੀਫ ਕਰਕੇ ਲਿਖਿਆ ਜਾਂਦਾ ਹੈ। ਇਹ ਕਈ ਵਾਰ ਮੱਕੀ ਦੀ ਫਸਲ ਦੇ ਵਿੱਚ  ਵੀ ਬੀਜਿਆ ਜਾਂਦਾ ਹੈ।

ਖਰਬੂਜ਼ਿਆਂ ਦੇ ਖੇਤ ਨੂੰ ਵਾੜਾ ਕਿਹਾ ਜਾਂਦਾ ਹੈ।ਖਰਬੂਜ਼ਾ ਬਾਹਰੋਂ ਵੇਖਣ ਨੂੰ ਸੁਹਣਾ ਤਾਂ ਲਗਦਾ ਤਾਂ ਹੈ ਈ, ਪਰ ਅੰਦਰੋਂ ਵੀ ਇਸ ਦਾ ਸੰਧੂਰੀ ਰੰਗ ਵੀ ਬਹੁਤ ਮਨ ਮੁਹਣਾ ਹੁੰਦਾ ਹੈ।ਅੱਧ ਪੱਕੇ ਖਰਬੂਜ਼ੇ ਨੂੰ ਕਚਰਾ ਕਿਹਾ ਜਾਂਦਾ ਹੈ।ਹਰੀਆਂ ਲੰਮੀਆਂ ਚੌੜੀਆਂ, ਚੌੜੇ ਚੌੜੇ ਪੱਤਿਆਂ ਵਾਲੀਆਂ ਸੰਘਣੀਆਂ ਵੇਲਾਂ ਦੀ ਠੰਡੀ ਗੋਦ ਨਾਲ ਲੱਗਿਆ ਫਲਦਾ ਫੁਲਦਾ ਗੁੱਛ ਮਾਰੀ ਇਹ ਪੱਕਣ ਤੱਕ ਚੁੱਪ ਚੁਪੀਤਾ ਲੁਕਿਆ ਰਹਿੰਦਾ ਹੈ।ਪੱਕ ਜਾਣ ਤੇ ਆਪਣਾ ਰੰਗ ਬਦਲ ਕੇ ਜਦੋਂ ਵਾੜੇ ਵਿੱਚ ਆਪਣੀ ਮਹਿਕ ਖੁਸ਼ਬੋ ਖਿਲਾਰਦਾ ਹੈ ਤਾਂ, ਨਾਲ ਹੀ ਇਸ ਦੇ ਨਾਲ  ਕਈ ਹੋਰ ਖਰਬੂਜ਼ੇ ਵੀ ਇਸ ਦੀ ਵੇਖੋ ਵੇਖੀ ਰਾਤੋ ਰਾਤ ਆਪਣਾ ਰੰਗ ਬਦਲ  ਲੈਂਦੇ ਹਨ।ਇਸੇ ਲਈ ਐਵੈਂ ਤਾਂ ਨਹੀਂ ਸਿਆਣਿਆਂ ਕਹਾਵਤ ਬਣਾਈ,ਕਿ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ।
       

 

 

ਗਰਮੀਆਂ ਦੀ ਰੁੱਤੇ ਸੜਕਾਂ ਕਿਨਾਰੇ, ਬੜੀ ਤਰਤੀਬ ਨਾਲ ਵੇਚਣ ਲਈ ਲਾਏ ਮਹਿਕਾਂ ਛੱਡਦੇ ਖਰਬੂਜ਼ਿਆਂ ਦੇ  ਵੱਡੇ ਵੱਡੇ ਢੇਰ ਵੇਖਦਿਆਂ ਵੇਖਦਿਆਂ ਹੀ ਲੋਕ ਹੱਥੋ ਹਥੀਂ ਲੈ ਜਾਂਦੇ ਹਨ।ਹੁਣ ਹਰੇ,ਪੀਲੇ,ਬਸੰਤੀ ਰੰਗ ਦੇ ਦੇਸੀ ਖਰਬੂਜ਼ੇ ਕਿਤੇ ਕਿਤੇ ਹੀ ਵੇਖਣ ਨੂੰ ਮਿਲਦੇ ਹਨ।ਜਦੋਂ ਕਿ ਹੋਰ ਨਵੀਆਂ ਨਵੀਆਂ ਨਵੀਆਂ ਹੋਰ ਵੀ ਕਈ ਕਿਸਮਾਂ ਦੇ ਖਰਬੂਜ਼ੇ ਜਿਨ੍ਹਾਂ ਵਿੱਚ ਬਾਹਰੋਂ ਖਰਵ੍ਹੀ ਤੇ ਮੋਟੀ ਛਿੱਲ ਵਾਲੇ ਮੋਟੇ ਮੋਟੇ ਮਿੱਠੇ ਖਰਬੂਜ਼ੇ ਵੀ ਵੇਖਣ ਨੂੰ ਆਮ ਹੀ ਮਿਲਦੇ ਹਨ।
         
ਖਰਬੂਜ਼ੇ ਬਾਰੇ ਹੱਥਲਾ ਲੇਖ ਲਿਖਦਿਆਂ ਮੈਨੂੰ ਮੇਰੇ ਬਚਪਨ ਵੇਲੇ ਦੇ ਦਾਦੀ ਨਾਲ  ਬਿਤਾਏ ਪਲਾਂ ਦੀ ਯਾਦ ਆ ਗਈ ਜੋ ਮੇਰਾ ਪਾਠਕਾਂ ਨਾਲ  ਵੀ ਸਾਂਝੇ ਕਰਨ ਨੂੰ ਮਨ ਕਰ ਆਇਆ, ਜਦੋਂ ਦਾਦੀ ਮੈਨੂੰ ਮੰਜੇ ਤੇ ਲੇਟ ਕੇ ਆਪਣੇ ਗੋਡਿਆਂ ਤੇ ਬਿਠਾ ਕੇ ਝੂਟੇ ਦੇਂਦਿਆ ਨਾਲ ਨਾਲ ਹੌਲ਼ੀ ਹੌਲੀ ਇਹ ਵੀ ਗਾਇਆ ਕਰਦੀ ਸੀ:-                                                                                                                                                                                                                             

” ਅੰਬ ਪੱਕੇ ਖਰਬੂਜ਼ੇ,ਲੈ ਲੈ ਕਾਕਾ ਝੂਟੇ,ਧਰੇਕਾਂ ਵਾਲੇ ਖੂਹ ਤੇ, ਤੇਰੇ ਬਾਪੂ ਨੇ ਲਾਏ ਬੂਟੇ …………. ਤੇ ਮੈਨੂੰ ਦਾਦੀ ਦੇ ਗੋਡਿਆਂ ਤੇ ਝੂਟੇ ਲੈਂਦਿਆਂ ਜਦੋਂ ਕਿਤੇ ਨੀਂਦ ਦਾ ਕਦੇ ਹੁਲਾਰਾ ਆ ਜਾਣਾ ਤਾਂ ਦਾਦੀ ਮੇਰਾ ਮੂੰਹ ਚੁੰਮਦੇ ਹੋਏ ਮੈਨੂੰ ਚੁੱਕ ਕੇ ਸੁਆਉਣ ਲਈ ਆਪਣੀ ਗੋਦ ਵਿੱਚ ਲੈ ਲੈਂਦੀ।ਪਹਿਲੇ ਸਮਿਆਂ ਵਿੱਚ ਫਰਿੱਜ ਨੂੰ ਕੌਣ ਜਾਣਦਾ ਸੀ, ਖਾਣ ਲਈ ਲਿਆਂਦੇ ਖਰਬੂਜ਼ੇ ਰਾਤ ਨੂੰ ਠੰਡੇ ਪਾਣੀ ਦੀ ਬਾਲਟੀ ਵਿੱਚ ਠੰਡੇ ਹੋਣ ਲਈ ਰੱਖ ਦੇਣੇ, ਜਿਨ੍ਹਾਂ ਨੂੰ ਠੰਡੇ ਹੋਣ ਤੇ ਸਵੇਰੇ ਸਵੇਰੇ ਖਾਣ ਦਾ ਬੜਾ ਮਜ਼ਾ ਆਉਂਦਾ। ਬੀਜ ਸੁਕਾ ਕੇ ਰੱਖ ਲੈਣੇ, ਜੋ ਸੁਕਣ ਤੇ ਉਨ੍ਹਾਂ ਵਿੱਚੋਂ ਗਿਰੀ ਕੱਢ ਕੇ  ਖਾਣ ਦਾ ਵੀ ਸੁਆਦ ਆਉਂਦਾ ਸੀ।ਦਿਮਾਗੀ ਸ਼ਕਤੀ ਤੇ ਆਮ ਕਮਜ਼ੋਰੀ ਲਈ ਖਰਬੂਜ਼ੇ ,ਹਦਵਾਣੇ,ਕੱਦੂ,ਅਤੇ ਖੀਰੇ ਦੇ ਬੀਜਾਂ ਨੂੰ ਹਿਕਮਤ ਵਿੱਚ ਚਾਰੇ ਮਗਜ਼ ਕਿਹਾ ਜਾਂਦਾ ਹੈ।,ਇਨ੍ਹਾਂ ਵਿੱਚ ਖਰਬੂਜ਼ੇ ਦੇ ਬੀਜਾਂ ਦਾ ਖਾਸ ਅਸਥਾਨ ਹੈ।ਖਰਬੂਜ਼ਾ ਹਾਜ਼ਮੇ ਲਈ ਬਹੁਤ ਵਧੀਆ ਫਲ਼ ਹੈ,ਇਸ ਨੂੰ ਖਾਣ ਨਾਲ ਨੀਂਦ ਵੀ ਚੰਗੀ ਆਉਂਦੀ ਹੈ।ਖਰਬੂਜ਼ੇ ਦੀ ਅੰਦਰਲੀ ਮਹਿਕ,ਅਤੇ ਸੰਧੂਰੀ ਰੰਗ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਖਰਬੂਜ਼ਾ ਆਮ ਤੌਰ ਤੇ ਚਾਕੂ ਨਾਲ ਕੱਟ ਕੇ ਫਾੜੀਆਂ ਕਰਕੇ ਖਾਧਾ ਜਾਂਦਾ ਹੈ,ਪਰ ਕਈ ਵਾਰ ਚਾਕੂ ਤੋਂ ਬਿਨਾਂ ਵੀ ਦੋਹਾਂ ਹੱਥਾਂ ਨਾਲ ਦਬਾ ਕੇ ਇਸ ਦੇ ਟੁਕੜੇ ਕਰਕੇ ਖਾਣ ਦਾ ਖਾਣ ਦਾ ਸਾਦ ਮੁਰਾਦਾ ਢੰਗ ਵੀ ਵੱਖਰਾ ਹੀ ਹੁੰਦਾ ਹੈ।
           
ਸਾਡੇ ਪਿੰਡ ਵਿੱਚ  ਘਸੀਟੂ ਨਾਂ ਦਾ ਇਕ ਬੰਦਾ ਹੁੰਦਾ ਸੀ ਜੋ ਹਰ ਸਾਲ ਖਰਬੂਜ਼ੇ ਬੀਜਿਆ ਕਰਦਾ ਸੀ।ਉਹ ਬੜਾ ਹੀ ਗੁੱਸੇ ਵਾਲੇ ਸੁਭਾ ਦਾ ਅਤੇ ਬੜੀ ਡਰਾਉਣੀ ਜਿਹੀ ਸ਼ਕਲ ਵਾਲਾ ਅਤੇ ਕਰੜੇ ਸੁਭਾਅ ਵਾਲਾ ਵੀ ਸੀ।ਇਸੇ ਲਈ ਉਸ ਦਾ ਨਾਮ ਸੁਣਨ ਤੇ ਹੀ ਨਿਆਣੇ ਤ੍ਰਭਕ ਜਾਇਆ ਕਰਦੇ ਸਨ।ਜਦੋਂ ਉਹ ਵਾੜੇ ਵਿੱਚ ਖਰਬੂਜ਼ਿਆਂ ਦੀ ਰਾਖੀ ਕਰਦਾ ਮੰਜੇ ਤੇ ਲੰਮਾ ਪਿਆ ਹੁੱਕੀ ਦੇ ਸੂਟੇ ਲਾਉਂਦਿਆਂ ਜਦੋਂ ਕਿਤੇ ਸੌਂ ਜਾਂਦਾ ਤਾਂ ਨਿਆਣੇ ਮੌਕਾ ਤਾੜ  ਕੇ ਉਸ ਦੇ ਖੇਤ ਵਿੱਚੋਂ ਖਰਬੂਜ਼ੇ ਚੋਰੀ ਕਰਦੇ ਹੋਏ ਜਦੋਂ ਕਿਤੇ ਉਸ ਦੇ ਕਾਬੂ ਆ ਜਾਂਦੇ ਤਾਂ,ਉਹ ਉਨ੍ਹਾਂ ਲਈ ਤਾਂ ਉਹ ਕਿਸੇ ਠਾਣੇਦਾਰ ਤੋਂ  ਘੱਟ ਨਹੀਂ ਹੁੰਦਾ ਸੀ।ਕਈ ਵਾਰ ਤਾਂ ਉਹ ਉਨ੍ਹਾਂ ਦੇ ਚੋਰੀ ਕੀਤੇ ਖਰਬੂਜ਼ੇ ਉਨ੍ਹਾਂ ਦੇ ਹੱਥਾਂ ਵਿੱਚ ਫੜਾ ਕੇ ਦੱਸ ਦੱਸ ਬੈਠਕਾਂ ਕਢਵਾ ਕੇ ਤੇ ਉਨ੍ਹਾਂ ਦੇ ਹੇਠੋਂ ਦੀ ਕੰਨ ਫੜਾ ਕੇ ਉਨ੍ਹਾਂ ਦੀ ਤੋਬਾ ਤੋਬ ਕਰਵਾ ਕੇ ਛਡਦਾ, ਪਰ ਉਸ ਨਾਲ ਨਿਆਣਿਆਂ ਨੂੰ ਫਿਰ ਉਸ ਨਾਲ ਨਵੀਆਂ ਨਵੀਆਂ ਇੱਲਤਾਂ ਕਰਨੀਆਂ ਪਤਾ ਨਹੀਂ ਕਿਉਂ ਚੰਗੀਆਂ ਲਗਦੀਆਂ।ਜਦੋਂ ਉਹ ਖਰਬੂਜ਼ਿਆਂ ਦੀ ਚੋਰੀ ਕਰਨੀ ਛਡ ਕੇ ਉਸ ਨੁੰ ਸੁੱਤਾ ਪਿਆ ਵੇਖ ਕੇ ਕਦੀ ਉਸ ਦੀ ਜੁੱਤੀ ਕਦੇ ਹੁੱਕੀ ਕਦੇ ਰਾਖੀ ਕਰਨ ਵਾਲੀ ਮੋਟੇ ਖੁੰਗਿਆਂ ਵਾਲੀ ਸੋਟੀ ਕਿਤੇ ਲੁਕਾ ਕੇ, ਲਾਂਭੇ ਬੈਠ ਕੇ ਉਸ ਦਾ ਤਮਾਸ਼ਾ ਵੇਖਦੇ,ਉਹ ਜਿਉਂ ਜਿਉਂ ਖਿਝਦਾ ਉਨ੍ਹਾਂ ਨੂੰ ਮੰਦਾ ਚੰਗਾ ਬੋਲਦਾ ਤਾਂ ਨਿਆਣੇ ਝੱਟ ਜਿਧਰ ਨੂੰ ਰਾਹ ਲਭਦਾ ਇੱਕ ਦੂਜੇ ਤੇ ਡਿਗਦੇ, ਸ਼ੂਟਾਂ ਵੱਟ ਜਾਂਦੇ ਤੇ  ਘਸੀਟੂ ਆਪਣੀ ਜੁੱਤੀ, ਹੁੱਕੀ ਸੋਟੀ ਨੂੰ ਲੱਭਦਾ ਖਿਝਦਾ ਖਪਦਾ ਵਾੜੇ ਦੀ ਰਾਖੀ ਕਰਨੀ ਵੀ ਭੁੱਲ ਜਾਇਆ ਕਰਦਾ ਸੀ।
              
ਹਰ ਦੇਸ਼,ਹਰ ਇਲਾਕੇ,ਪਿੰਡ ਸ਼ਹਿਰ, ਦੀ ਕੋਈ ਨਾ ਕੋਈ ਆਪਣੀ ਖਾਸੀਅਤ ਹੁੰਦੀ ਹੈ, ਇਸ ਗੱਲੋਂ ਖਰਬੂਜ਼ਾ ਵੀ ਪਿੱਛੇ ਨਹੀਂ ਰਿਹਾ,ਜ਼ਿਲ੍ਹਾ ਅਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਇੱਕ ਬਹੁਤ ਵੱਡਾ  ਚਮਿਆਰੀ ਨਾਂ ਦਾ ਪਿੰਡ ਹੈ ਜਿੱਥੋਂ ਦੇ ਖਰਬੂਜ਼ੇ ਕਦੇ ਆਪਣੀ ਮਿਠਾਸ ਤੇ ਸੁੰਦਰਤਾ ਕਰਕੇ ਬਹੁਤ ਮਸ਼ਹੂਰ ਹੋਇਆ ਕਰਦੇ ਸਨ। ਇਨ੍ਹਾਂ ਬਾਰੇ ਤਾਂ ਕਿਸੇ  ਗੀਤ ਕਾਰ ਦੇ ਲਿਖੇ ਬੋਲ ਹੁਣ ਵੀ ਚੇਤੇ ਆ ਜਾਂਦੇ ਹਨ।ਜਦੋਂ ਕੋਈ ਗੱਭਰੂ ਆਪਣੀ ਨਵੀਂ ਵਿਆਹੀ ਮੁਟਿਆਰ ਨੂੰ ਖੁਸ਼ ਕਰਨ ਲਈ ਉਸ ਨੂੰ ਇਸ ਪਿੰਡ ਦਾ ਲਿਆਂਦਾ ਖਰਬੂਜ਼ਾ ਖਾਣ ਲਈ ਦੇਂਦਾ ਇਵੇਂ ਕਹਿੰਦਾ ਹੈ।

“ਤੇਰੇ ਤੋਂ ਸਭ ਕੁਝ ਵਾਰੀ ਦਾ,ਤੈਨੂੰ ਵੈਖ ਕੇ ਸੀਨਾ ਠਾਰੀਦਾ,                                                                                    ਮਹਿਕਾਂ ਦੀ ਭਰੀ ਪਟਾਰੀ ਦਾ,ਖਰਬੂਜ਼ੇ ਵਰਗੀ ਨਾਰੀ ਦਾ,                                                                                         ਜਿਉਂ ਹੁੰਦਾ ਹੱਟ ਲਲਾਰੀ ਦਾ,ਜਾਂ ਤਿੱਖੀ ਤੇਜ਼ ਕਟਾਰੀ ਦਾ।                                                                                    ਕੋਈ ਭਾਂਡਾ,ਹੈ ਘੁਮਿਆਰੀ ਦਾ,ਜ਼ੁਲਫਾਂ ਨਾਲ ਸ਼ਿੰਗਾਰੀ ਦਾ।                                                                                                                                                           ਮੁੱਲ ਜੋ ਵੀ ਮੰਗੇਂ  ਤਾਰੀਦਾ,ਕਦੇ ਜਿੱਤੀ ਦਾ ਕਦੇ ਹਾਰੀਦਾ,                                                                                         ਨੀਂ ਪੱਲਾ ਚੁੱਕ ਫੁਲਕਾਰੀ ਦਾ,ਖਰਬੂਜ਼ਾ ਲੈ ਚਮਿਆਰੀ ਦਾ।“
          
ਹੋਰ ਤਾਂ ਹੋਰ ਖਰਬੂਜ਼ਾ ਹੋਰ ਵੀ ਭਾਗਾਂ ਵਾਲਾ ਹੋ ਗਿਆ ਜਦੋਂ ਕਿਤੇ ਪੜ੍ਹਿਆ ਜਾਂ ਸੁਣਿਆ ਕਿ ਬਾਬਾ ਨਾਨਕ ਜਦੋਂ ਸੁਲਤਾਨਪੁਰ ਲੋਧੀ ਨੌਕਰੀ ਕਰਦੇ ਸਨ, ਤਾਂ ਉਥੇ ਇਕ ਫਕੀਰ ਵੀ ਰਹਿੰਦਾ ਸੀ। ਜਿਸ ਨੇ ਬਾਬਾ ਨਾਨਕ ਨਾਲ ਉਨ੍ਹਾਂ ਦੀ ਸੰਗਤ ਕਰਦੇ ਹੋਏ ਉਨ੍ਹਾਂ ਦੇ ਮੁਬਾਰਕ ਹੱਥੋਂ ਲੈਕੇ ਖਰਬੂਜ਼ਾ ਖਾਧਾ,ਉਦੋਂ ਤੋਂ ਹੀ ਉਹ ਫਕੀਰ ਖਰਬੂਜ਼ਿਆਂ ਦਾ ਸ਼ੌਕੀਨ ਹੋਣ ਕਰਕੇ ਸਾਈਂ ਖਰਬੂਜ਼ੇ ਸ਼ਾਹ ਦੇ ਨਾਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਇਸ ਤਰ੍ਹਾਂ ਖਰਬੂਜ਼ਾ ਇਨ੍ਹਾਂ ਦੋਹਾਂ ਰੂਹਾਨੀ ਹਸਤੀਆਂ ਨਾਲ ਵੀ ਸਾਂਝ ਪਾਈ ਬੈਠਾ ਹੈ।ਖਰਬੂਜ਼ਾ ਸਰੀਰ ਅਤੇ ਤੱਤ ਅਤੇ ਸੁੰਦਰਤਾ ਰੂਹ ਦਾ ਪ੍ਰਤੀਕ ਹੈ। ਮਿਠਾਸ ਦਾ ਗੁਣ ਇਸ ਦੀ ਪਹਿਚਾਣ ਹੈ।ਜਿਸਦੇ ਜਿਸਮ ਦੇ ਸਾਰੇ ਹੀ ਅੰਗ ਕਿਸੇ ਨਾ ਕਿਸੇ  ਤਰ੍ਹਾਂ ਕਾਰਆਮਦ ਹੋਣ ਕਰਕੇ, ਇਹ ਪਰਉਪਕਾਰੀ ਸੁਭਾ ਦਾ ਵੀ ਹੈ, ਜੋ ਮਿੱਟੀ ਚੋਂ ਨਿਕਲ ਕੇ ਮਿੱਟੀ ਵਿੱਚ ਸਮਾਂ ਜਾਣ ਤੱਕ ਮਨੁੱਖ ਦੇ ਕੰਮ ਆਉਂਦਾ ਹੈ।
 
    ਅੰਬ ਨੂੰ ਬਹੁ ਗੁਣੀ ਹੋਣ ਕਰਕੇ ਫਲ਼ਾਂ ਦਾ ਬਾਦਸ਼ਾਹ ਕਿਹਾ ਜਾ ਕੇ ਵਡਿਆਇਆ ਜਾਂਦਾ ਹੈ ਇਸ ਦੇ ਇਲਾਵਾ ਹੋਰ ਵੀ ਕਈ ਫਲ਼ ਜਿਨ੍ਹਾਂ ਦਾ ਵਿਸਥਾਰ ਕਰਕੇ ਹਥਲਾ ਲੇਖ ਬਹੁਤ ਲੰਮਾ ਹੋ ਜਾਏਗਾ, ਪਰ ਇਸ ਵਿੱਚ ਵੱਡੀ ਗੱਲ ਇਹ ਹੈ ਇਹ ਛੋਟੇ ਮੋਟੇ ਪੇੜ ਪੌਦਿਆਂ ਤੇ ਲਗਦੇ ਹਨ, ਲਗ ਪਗ ਖਰਬੂਜ਼ਾ ਤੇ ਹਦਵਾਣਾ ਦੋ ਫਲ਼ ਐਸੇ ਹਨ ਜੋ ਧਰਤੀ ਤੇ ਵੇਲਾਂ ਨਾਲ ਲਗਦੇ ਹਨ। ਬੇਸ਼ਕ ਇਨ੍ਹਾਂ ਦੇ ਇਲਾਵਾ ਵੇਲਾਂ ਤੇ ਹੋਰ ਵੀ ਕਈ ਕਿਸਮਾਂ ਦੇ ਫਲ਼ ਜਿਵੇਂ ਕੱਦੂ, ਕਰੇਲੇ,ਤੋਰੀਆਂ ਟੀਂਡੇ ਵਗੈਰਾ,ਵੀ ਲਗਦੇ ਹਨ, ਪਰ ਇਹ ਫਲ਼ ਆਮ ਤੌਰ ਤੇ ਸਬਜ਼ੀਆਂ ਵਿੱਚ ਹੀ ਸ਼ੁਮਾਰ ਹੁੰਦੇ ਹਨ।ਹਦਵਾਣਾ ਆਪਣੀ ਥਾਂ ਤੇ ਅਤੇ ਖਰਬੂਜ਼ਾ ਆਪਣੀ ਥਾਂ ਤੇ ਖਾਣ ਯੋਗ ਫਲ਼ ਹੁੰਦਾ ਹੈ।ਫਿਰ ਵੀ ਜੇ ਖਰਬੂਜ਼ੇ ਦਾ ਮੁਕਾਬਲਾ ਕੀਤਾ ਜਾਏ ਤਾਂ ਕਿੱਥੇ ਖਰਬੂਜ਼ਾ ਕਿੱਥੇ ਹਦਵਾਣਾ,ਗੱਲ ਹੋਰ ਪਾਸੇ ਚਲੀ ਜਾਂਦੀ ਹੈ,ਖਰਬੂਜ਼ਾ ਰੰਗਾ,ਮਹਿਕਾਂ, ਨਕਸ਼ਾਂ, ਆਕਾਰ,ਸੁਹਜ ਸੁਆਦ, ਅਤੇ ਹੋਰ ਗਈ ਗੁਣਾਂ ਨਾਲ ਲੈਸ ਖਰਬੂਜ਼ੇ ਦੀ ਰੀਸ ਹਦਵਾਣੇ ਨੇ ਕੀ ਕਰਣੀ,ਜਿਸਦੇ ਆਕਾਰ ਦੀ ਤੁਲਣਾ ਕਿਸੇ ਹਲਵਾਈ ਜਾਂ ਕਿਸੇ ਲ਼ਾਲੇ,ਜਾਂ ਕਿਸੇ ਵੇਹਲੜ ਦੀ  ਮੋਟੀ ਵਧੀ ਗੋਗੜ ਨਾਲ ਕੀਤੀ ਜਾਂਦੀ ਹੈ। ਇੱਥੇ ਵਿਦੇਸ਼ਾਂ ਵਿੱਚ ਤਾਂ ਹਦਵਾਣੇ ਪੰਝੀ ਪੰਝੀ ਕਿੱਲੋ ਤੋਂ ਵੀ ਭਾਰੇ ਹੁੰਦੇ ਹਨ,ਜੋ ਕਿਸੇ ਦੇ ਕੰਮ ਆਉਣ ਤੋਂ ਪਹਿਲਾਂ ਹੀ ਕਈ ਵਾਰ ਆਪਣਾ ਭਾਰ ਨਾ ਝੱਲਦੇ ਹੋਏ ਸੰਭਲਣ ਨਾ ਸਕਣ ਕਰਕੇ ਆਪਣਾ ਆਪ ਹੀ ਗੁਆ ਬੈਠਦੇ ਹਨ।    
         
ਕੋਈ ਸਮਾਂ ਸੀ ਜਦੋਂ ਖਰਬੂਜ਼ੇ ਦੇ ਵਾੜੇ ਪੰਜਾਬ ਵਿੱਚ ਥਾਂ ਥਾਂ ਮਿਲਦੇ ਸਨ ਪਰ ਸਮੇਂ ਦੇ ਨਾਲ ਨਾਲ ਜਦੋਂ ਸਿੰਜਾਈ ਦੇ ਸਾਧਣ ਵਧ ਗਏ, ਕਨਕ ਝੋਨੇ ਦੀ ਫਸਲ ਨੇ ਧਰਤੀ ਦੀ ਤਾਸੀਰ ਹੀ ਬਦਲ ਦਿੱਤੀ,ਤੇ ਜਿੱਥੇ ਪੰਜਾਬ ਦੀਆਂ ਬਹੁਤ ਸਾਰੀਆਂ ਫਸਲਾਂ ਜਿਨ੍ਹਾਂ ਵਿੱਚ ਮਸਰ, ਛੋਲੇ,ਅਲਸੀ,ਸਰ੍ਹੋਂ, ਮੱਕੀ ਬਾਜਰਾ ਵਰਗੀਆਂ ਲਾਭ ਕਾਰੀ ਫਸਲਾਂ ਹੌਲੀ ਹੌਲੀ ਅਲੋਪ ਹੋ ਰਹੀਆਂ ਹਨ,ਇਸ ਮਾਰ ਤੋਂ ਵਿਚਾਰ ਖਰਬੂਜ਼ਾ ਵੀ ਨਹੀਂ ਬਚ ਸਕਿਆ।ਮੈਨੂੰ ਯਾਦ ਹੈ, ਮੱਕੀ ਦੀ ਫਸਲ ਵਿੱਚ ਬੀਜੇ ਖਰਬੂਜ਼ਿਆਂ ਦੀਆਂ ਪੰਡਾਂ ਜਦੋਂ ਲੋਕ ਘਰਾਂ ਵਿੱਚ ਖੇਤਾਂ ਵਿੱਚੋਂ ਘਰੀਂ ਲਿਆਂਦੇ ਤਾਂ ਇਹ ਹੋਰ ਪੱਕ ਕੇ ਜ਼ਰਾ ਨਰਮ ਹੋਣ ਲਈ ਇਨ੍ਹਾਂ ਨੂੰ ਕੋਠੀਆਂ ਵਿੱਚ ਰੱਖੇ ਜਾਂਦੇ ਸਨ। ਸਵੇਰ ਸਾਰ ਕੱਢ ਕੇ ਠੰਡੇ ਪਾਣੀ ਵਿੱਚ ਰੱਖ ਕੇ ਖਾਣ ਦਾ ਸੁਆਦ ਆ ਜਾਂਦਾ ਸੀ।ਹੁਣ ਇਨ੍ਹਾਂ ਦੀ ਹੋਂਦ ਬਾਹਰੋਂ ਆਉਣ ਤੇ , ਦੁਕਾਨਾਂ,ਸੜਕਾਂ ਜਾਂ ਰੇੜ੍ਹੀਆਂ ਤੇ ਲਗਣ ਤੀਕ ਹਹਿ ਗਈ ਹੈ,ਤੇ ਹੁਣ ਤਾਂ ਇਹ,” ਵਿਚਾਰਾ ਖਰਬੂਜ਼ਾ” ਬਣ ਕੇ ਹੀ ਰਹਿ ਗਿਆ ਹੈ।ਇਹ ਤਾਂ ਪਹਿਲਾਂ ਵੀ ਆਪਣੀ ਮਿਠਾਸ ਤੇ ਸੁੰਦਰਤਾ ਤੇ ਝਟ ਤਗੜਿਆਂ ਦੇ ਕਾਬੂ ਆ ਜਾਂਦਾ ਸੀ ਪਰ ਹੁਣ ਵੀ,ਇਸ ਨਾਲ ਵੱਡਿਆਂ ਦਾ ਸੱਤੀਂ ਵੀਹੀਂ ਸੌ ਵਾਲੀ ਗੱਲ ਹੀ ਹੈ। ਸਿਆਣਿਆਂ ਦੀ ਕਹਾਵਤ ਹੈ ਕਿ ਚਾਕੂ ਭਾਵੇਂ ਹੇਠਾਂ ਹੋਵੇ ਭਾਂਵੇਂ ਉੱਤੇ ਹੋਵੇ,ਨੁਕਸਾਨ ਤਾਂ ਖਰਬੂਜ਼ੇ ਦਾ ਹੀ ਹੋਣਾ ਹੈ।
         
ਖਰਬੂਜ਼ੇ ਦੀ ਇਹ ਹਾਲਤ ਅਜੋਕੀ,ਸਿਆਸਤ ਅਤੇ ਲੀਡਰਾਂ ਉੱਤੇ ਵੀ ਪੂਰੀ ਪੂਰੀ ਢੁੱਕਦੀ ਹੈ ਜਦੋਂ ਆਮ ਲੋਕਾਂ ਦੀਆਂ ਕਈ ਕਮਜ਼ੋਰੀਆਂ ਦਾ ਪੂਰਾ ਪੂਰਾ ਲਾਹਾ ਲੈਕੇ ਨੇਤਾ ਲੋਕ ਇਕ ਦੂਜੇ ਦੇ ਪੈਰ ਮਿੱਧਦੇ ਹੋਏ ਨੇਤਾ ਗਿਰੀ ਕਰਦੇ  ਉਨ੍ਹਾਂ ਦੀਆਂ ਭਾਵਨਾਵਾਂ  ਨਾਲ ਖਿਲਵਾੜ ਕਰਦੇ,ਉਨ੍ਹਾਂ ਦੇ ਰਾਖੇ  ਹੋਣ ਦੇ ਫੋਕੇ ਦਾਅਵੇ ਕਰਦੇ ਸਿਆਸਤ ਦੀਆਂ ਪਉੜੀਆਂ ਚੜ੍ਹਦੇ ਉਨ੍ਹਾਂ ਦੇ ਹੁਕਮਰਾਨ ਬਣ ਕੇ ਚੰਮ ਦੀਆਂ ਚਲਾਂਦੇ ਹਨ।ਇਹ ਵਰਤਾਰਾ ਚਾਕੂ ਤੇ ਖਰਬੂਜ਼ੇ ਵਰਗਾ ਹਰ ਪੰਜੀਂ ਸਾਲ ਲੋਕ ਵੇਖਦੇ ਹਨ।ਮੁੜ ਫਿਰ ਉਹੀ ਪਰਾਣੇ ਰਾਗ ਤੇ ਸਰੰਗੀਆਂ ਵੱਜਣ ਲੱਗ ਪੈਂਦੀਆਂ ਹਨ।ਤੇ ਖਰਬੂਜ਼ਾ ਰੂਪੀ ਪਰਜਾ ਫਿਰ ਆਪਣੀ ਬਲ਼ੀ ਦੇਣ ਲਈ, ਨਵੇਂ ਨਵੇਂ ਚਾਕੂਆਂ ਦੀ ਭਾਲ ਵਿੱਚ ਰਹਿੰਦੀ ਹੈ ਤੇ ਫਿਰ ਉਹ ਹੀ  ਲਹੂ ਵੀਟਣੇ   ਖੁੰਢੇ  ਜਾਂ ਤਿੱਖੇ ਹੋਏ ਨਵੇਂ ਪਰਾਣੇ ਚਾਕੂ ਛੁਰੀਆਂ,ਨਵੇਂ ਨਵੇਂ ਰੂਪਾਂ ਵਿੱਚ ਬਦਲਦੇ ਰਹਿੰਦੇ ਹਨ। ਉਹ ਸਮਝਦੇ ਹਨ ਕਿ ਪਰਜਾ ਸ਼ਾਇਦ ਉਨ੍ਹਾਂ ਲਈ ਇਸੇ ਮਕਸਦ ਨਾਲ ਹੀ ਬਣੀ ਹੈ।ਇਵੇਂ ਹੀ ਸ਼ਾਇਦ ਖਰਬੂਜ਼ਾ ਤੇ ਚਾਕੂ ਦੋਵੇਂ ਇਕ ਦੂਜੇ ਲਈ ਹੀ ਬਣੇ ਜਾਪਦੇ ਹਨ।

ਮੁਆਫ਼ੀਨਾਮਾ – ਗੋਬਿੰਦਰ ਸਿੰਘ ਢੀਂਡਸਾ
ਲੰਬੀ ਉਮਰ ਲਈ ਪਹਿਲਾਂ ਹਾਸੇ ਮਾਣੋ -ਅਮਰਜੀਤ ਟਾਂਡਾ
ਸਮੁੱਚੀ ਮਾਨਵਤਾ ਦੇ ਭਲੇ ਲਈ ਚੇਤੰਨ ਹੋ ਕੇ ਸੰਘਰਸ਼ਸ਼ੀਲ ਹੋਣ ਦਾ ਸੁਨੇਹਾ ਦਿੰਦੀ ਉੱਘੀ ਰੰਗਕਰਮੀ ਤੇ ਸ਼ਾਇਰਾ ‘ਬਖਸ਼ ਸੰਘਾ’
ਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ -ਡਾ. ਨਿਸ਼ਾਨ ਸਿੰਘ ਰਾਠੌਰ
ਪਲੇਠੀ ਰਚਨਾ ਨੇ ਮੁਸੀਬਤਾਂ ਨਾਲ ਲੜਨਾ ਸਿਖਾਇਆ – ਪ੍ਰੋ. ਹਰਗੁਣਪ੍ਰੀਤ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਮੀਡੀਆ-ਸਾਰ

ਪੱਤ ਕੁਮਲਾ ਗਏ (ਕਾਂਡ-1) -ਅਵਤਾਰ ਸਿੰਘ ਬਿਲਿੰਗ

ckitadmin
ckitadmin
April 15, 2013
ਇੰਦਰਜੀਤ ਮਹਿਤਾ ਦੀਆਂ ਕੁਝ ਕਾਵਿ-ਰਚਨਾਵਾਂ
ਗੁਲਾਬ ਦੀਆਂ ਕਲਮਾਂ
ਇੰਡੋ-ਕੈਨੇਡੀਅਨ ਔਰਤਾਂ ਦੇ ਕਤਲਾਂ ਦੀ ਦਾਸਤਾਨ – ਸੁਖਵੰਤ ਹੁੰਦਲ
ਹਰ ਕਸ਼ਮੀਰੀ – ਯੋਧ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?