By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੋਕ-ਹਿੱਤਾਂ ਲਈ ਸੰਘਰਸ਼ਸ਼ੀਲ ਰਹਿਣ ਵਾਲੇ ਕਾਮਰੇਡ ਅਮਰਜੀਤ ਸਿੰਘ ਕਲਾਰ ਨਹੀਂ ਰਹੇ – ਗੁਰਪ੍ਰੀਤ ਸਿੰਘ ਰੰਗੀਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਲੋਕ-ਹਿੱਤਾਂ ਲਈ ਸੰਘਰਸ਼ਸ਼ੀਲ ਰਹਿਣ ਵਾਲੇ ਕਾਮਰੇਡ ਅਮਰਜੀਤ ਸਿੰਘ ਕਲਾਰ ਨਹੀਂ ਰਹੇ – ਗੁਰਪ੍ਰੀਤ ਸਿੰਘ ਰੰਗੀਲਪੁਰ
ਨਿਬੰਧ essay

ਲੋਕ-ਹਿੱਤਾਂ ਲਈ ਸੰਘਰਸ਼ਸ਼ੀਲ ਰਹਿਣ ਵਾਲੇ ਕਾਮਰੇਡ ਅਮਰਜੀਤ ਸਿੰਘ ਕਲਾਰ ਨਹੀਂ ਰਹੇ – ਗੁਰਪ੍ਰੀਤ ਸਿੰਘ ਰੰਗੀਲਪੁਰ

ckitadmin
Last updated: October 24, 2025 9:02 am
ckitadmin
Published: October 24, 2016
Share
SHARE
ਲਿਖਤ ਨੂੰ ਇੱਥੇ ਸੁਣੋ

ਜਨਤਕ ਲਹਿਰਾਂ ਦੇ ਉਸਰਈਏ ਦੇ ਵਿਛੋੜੇ ’ਤੇ ਸ਼ਰਧਾਂਜਲੀ


ਲੋਕੀਂ ਜੰਮਦੇ ਅਤੇ ਮਰਦੇ ਰਹਿੰਦੇ ਹਨ । ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਲਿਆ ਜਾਂਦਾ ਹੈ, ਜੋ ਸਮਾਜ ਲਈ ਕੁਝ ਨਾ ਕੁਝ ਕਰ-ਗੁਜ਼ਰਦੇ ਹਨ । ਆਪਣੇ ਲਈ ਤਾਂ ਸਾਰੇ ਜੀਉਂਦੇ ਹਨ, ਪਰ ਮਜ਼ਾ ਤਾਂ ਹੈ ਜੇ ਦੂਸਰਿਆਂ ਲਈ ਜੀਆ ਜਾਂ ਮਰਿਆ ਜਾਵੇ । ਮਨੁੱਖੀ ਜੀਵਨ ਦੇ ਰੋਜ਼ੀ-ਰੋਟੀ ਲਈ ਹੀ ਐਨੇ ਵਿਅਸਥ ਹੋਣ ਕਰਕੇ ਕਿਸੇ ਹੋਰ ਦੇ ਭਲੇ ਬਾਰੇ ਸੋਚਣਾ ਅਸੰਭਵ ਜਿਹਾ ਹੋ ਗਿਆ ਹੈ । ਕਿਸੇ ਅਗਿਆਤ ਸ਼ਾਇਰ ਨੇ ਖੂਬ ਕਿਹਾ ਹੈ ਕਿ,

 

” ਵੰਦਨਾ ਮੇਰੀ ਤੈਨੂੰ ਭੋਲਿਆ ਜੱਟਾ ।
ਤੁੱਕੇ, ਡੇਲੇ, ਗੰਢੇ ਖਾਵੇ, ਅਚਾਰ ਅੰਬ ਦਾ । ਮੌਤ ਨਾਲ ਤੇਰੀ ਟੱਕਰ, ਤੂੰ ਨਹੀਂ ਕੰਬਦਾ ।
ਐਤਵਾਰ ਦੀ ਬੀਬਾ ਤੂੰ ਕਦੇ ਨਾ ਕੀਤੀ ਛੁੱਟੀ, ਕੰਮਾਂ ਤੋਂ ਕਦੇ ਨਾ ਤੇਰੀ ਤਾਰ ਟੁੱਟੇੀ,
ਕਹੀ ਤੇ ਕੁਹਾੜੀ ਵਾਲਾ ਨਾ ਮੁੱਕੇ ਰੱਟਾ । … ( ਅਗਿਆਤ )

 

 

ਲੋਕਾਂ ਦੇ ਮਸਲਿਆਂ ਦੇ ਹੱਲ ਲਈ ਲਗਾਤਾਰ ਯਤਨ ਕਰਦੇ ਰਹਿਣਾ ਕੋਈ ਆਮ ਗੱਲ ਨਹੀਂ ਹੈ । ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਇਹੋ-ਜਿਹਾ ਸੂਰਮਾ ਕੋਈ ਵਿਰਲਾ-ਟਾਵਾਂ ਹੀ ਨਜ਼ਰੀਂ ਆਉਂਦਾ ਹੈ । ਇਸ ਰਸਤੇ ਤੁਰਨ ਵਾਲੇ ਦਾ ਫਿਰ ਧਰਮ ਜਿਹੜਾ ਮਰਜ਼ੀ ਹੋਵੇ, ਜਾਤ-ਪਾਤ ਜੋ ਮਰਜ਼ੀ ਹੋਵੇ, ਪਾਰਟੀ ਭਾਂਵੇ ਜਿਹੜੀ ਮਰਜ਼ੀ ਹੋਵੇ ਮਾਹਣੇ ਨਹੀਂ ਰੱਖਦੀ, ਸਿਰਫ ਸਮਾਜ ਦਾ ਭਲਾ ਹੀ ਜੀਵਨ-ਉਦੇਸ਼ ਹੋ ਨਿੱਬੜਦਾ ਹੈ । ਲੋਕਾਂ ਲਈ ਸਾਰੀ ਜ਼ਿੰਦਗੀ ਲਾ ਦੇਣ ਵਾਲੀ ਅਜਿਹੀ ਹੀ ਸ਼ਖ਼ਸੀਅਤ ਸਨ ਕਾਮਰੇਡ ਅਮਰਜੀਤ ਸਿੰਘ ਕਲਾਰ ।

ਕਾਮਰੇਡ ਅਮਰਜੀਤ ਸਿੰਘ ਕਲਾਰ ਦਾ ਜਨਮ 6 ਜੂਨ 1934 ਨੂੰ ਚੱਕ ਨੰਬਰ 74 ਪਕੀਂਵਾ ਜ਼ਿਲ੍ਹਾ ਲਾਇਲਪੁਰ ( ਪਾਕਿਸਤਾਨ ) ਵਿਖੇ ਹੋਇਆ । ਉਹਨਾਂ ਦੇ ਪਿਤਾ ਸੁੰਦਰ ਸਿੰਘ ਸਨ । ਮਾਤਾ ਤੇਜ਼ ਕੌਰ ਸਨ । ਉਹਨਾਂ ਦਾ ਪਾਲਣ-ਪੌਸ਼ਣ ਉਹਨਾਂ ਦੀ ਤਾਈ ਕਰਮ ਕੌਰ ਜੀ ਨੇ ਕੀਤਾ ਸੀ । ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਪਿੰਡ ਕਲਾਰ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਰਹਿਣ ਲੱਗ ਪਿਆ । 1966 ਵਿੱਚ ਉਹਨਾਂ ਦਾ ਵਿਆਹ ਸਰਕਾਰੀ ਅਧਿਆਪਕਾ ਸਵਿੱਤਰ ਕੌਰ ਨਾਲ ਹੋਇਆ । 25 ਅਗਸਤ 2014 ਨੂੰ ਉਹਨਾਂ ਦੀ ਜੀਵਨ ਸਾਥਨ ਸਵਿੱਤਰ ਕੌਰ ਉਹਨਾਂ ਦਾ ਸਾਥ ਛੱਡ ਗਏ । ਫਿਰ ਵੀ ਉਹ ਆਪਣੇ ਰਾਹ ਤੇ ਚਲਦੇ ਨਹੀਂ ਥਿੜਕੇ । ਅੰਤ 15 ਦਸੰਬਰ 2015 ਨੂੰ ਦਿਲ ਦਾ ਦੌਰਾ ਪੈਣ ਕਾਰਨ ਕਾਮਰੇਡ ਅਮਰਜੀਤ ਸਿੰਘ ਕਲਾਰ ਸਾਨੂੰ ਸਦੀਵੀ ਵਿਛੋੜਾ ਦੇ ਗਏ ।

ਸਮਾਜਵਾਦ ਬਾਰੇ ਕਾਮਰੇਡ ਜੀ ਨੇ ਸਕੂਲ ਸਮੇਂ ਲੱਗੇ ਰਸਾਲੇ ਪ੍ਰੀਤਲੜੀ ਤੇ ਫੁਲਵਾੜੀ ਤੋਂ ਹੀ ਸਿੱਖਣਾ ਸ਼ੁਰੂ ਕਰ ਦਿੱਤਾ ਸੀ । ਜਨਤਕ ਲਹਿਰਾਂ ਵਿੱਚ ਉਹਨਾਂ ਨੇ ਸ਼ੁਰੂਆਦ ਉਸ ਵੇਲੇ ਕੀਤੀ ਜਦੋਂ 1953 ਵਿੱਚ ਹੜ੍ਹ ਆਏ । ਹੜ੍ਹ ਦੇ ਪਾਣੀ ਕਰਕੇ ਈਸਾਈਆਂ ਦੀ ਖੂਹੀ ਦਾ ਪਾਣੀ ਪੀਣ ਯੋਗ ਨਾ ਰਿਹਾ । ਜਿੱਥੇ ਉਹ ਰਹਿੰਦੇ ਸਨ ਉਹ ਲੋਕ ਈਸਾਈਆਂ ਨੂੰ ਚੰਗਾ ਨਹੀਂ ਸਮਝਦੇ ਸਨ । ਇਸ ਲਈ ਉਹਨਾਂ ਦੀ ਖੂਹੀ ਤੋਂ ਪਾਣੀ ਭਰ ਕੇ ਈਸਾਈਆਂ ਨੂੰ ਦੇਣਾ ਬੜੇ ਦੂਰ ਦੀ ਗੱਲ ਸੀ । ਫਿਰ ਵੀ ਕਲਾਰ ਸਾਹਿਬ ਆਪਣੀ ਸੋਚ-ਸਮਝ ਵਾਲੇ ਜੋਟੀਦਾਰਾਂ ਨਾਲ ਡਾਗਾਂ ਖਲਾਰ ਕੇ ਈਸਾਈਆਂ ਨੂੰ ਪਾਣੀ ਭਰਨ ਲਈ ਲੈ ਆਏ ਤੇ ਪਾਣੀ ਭਰਵਾਇਆ । ਨੱਕ-ਬੁੱਲ਼੍ਹ ਵੱਟਦੇ ਲੋਕਾਂ ਨੇ ਬਟਾਲਿੳਂ ਨਲਕੇ ਲਿਆ ਕੇ ਘਰਾਂ ਵਿੱਚ ਲਾ ਲਏ । ਇਹ ਉਹਨਾਂ ਦਾ ਪਹਿਲਾ ਜਮਾਤੀ ਸੰਘਰਸ਼ ਸੀ ।

ਦੂਜਾ ਸੰਘਰਸ਼ ਉਹਨਾਂ ਕਾਲਜ ਵਿੱਚ ਯੂਨੀਅਨ ਬਣਾਉਣ ਸਮੇਂ ਲੜਿਆ । ਜਦੋਂ ਉਹਨਾਂ ਦੀ ਮੀਟਿੰਗ ਦਾ ਭੇਦ ਖੁੱਲ਼੍ਹ ਗਿਆ ਤਾਂ ਪ੍ਰਿੰਸੀਪਲ ਨੇ ਉਹਨਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ । ਫਿਰ ਉਹਨਾਂ ਲਗਾਤਾਰ ਖੁਸ਼ਹੈਸੀਅਤ ਵਿਰੁੱਧ ਲੱਗੇ ਕਿਸਾਨ ਮੋਰਚੇ ਵਿੱਚ, ਐਮਰਜੈਂਸੀ ਵਿੱਚ, ਦਿਹਾਤੀ ਮਜ਼ਦੂਰਾਂ ਦੇ ਪਲਾਟਾਂ ਲਈ ਲੱਗੇ ਮੋਰਚੇ ਵਿੱਚ, ਗੰਨੇ ਦਾ ਭਾਅ ਵਧਾਉਣ ਲਈ ਲੱਗੇ 1980 ਦੇ ਮੋਰਚੇ ਵਿੱਚ, 1981 ਦੇ ਗੰਨੇ ਲਈ ਕੀਤੇ ਸੰਘਰਸ਼ ਵਿੱਚ, 1987 ਵਿੱਚ ਕੀਤੇ ਕਣਕ ਦੇ ਸੰਘਰਸ਼ ਵਿੱਚ, 1988 ਵਿੱਚ ਧੁੱਸੀ ਬੰਨ੍ਹ ਦੇ ਮੋਰਚੇ ਵਿੱਚ, ਲੋਕਾਂ ਵੱਲੋਂ ਸ਼ੁਰੂ ਕੀਤੇ ਗਏ ਪੁੱਲ ਦੇ ਮੋਰਚੇ ਵਿੱਚ, ਫਿਸ਼ ਪਾਰਕ ਗੁਰਦਾਸਪੁਰ ਲਈ ਲੱਗੇ ਮੋਰਚੇ ਵਿੱਚ, ਅੱਤਵਾਦ ਦੇ ਵਿਰੋਧ ਵਿੱਚ ਅਤੇ ਹੋਰ ਅਨੇਕਾਂ ਬਲਾਕ, ਜ਼ਿਲਾ੍ਹ ਤੇ ਸੂਬਾ ਪੱਧਰੀ ਐਕਸ਼ਨਾਂ ਵਿੱਚ ਆਗੂ ਰੋਲ ਨਿਭਾ ਕੇ ਸਾਰੀ ਜ਼ਿੰਦਗੀ ਕਈ ਸੰਘਰਸ਼ ਲੜੇ ।

ਅੰਤ ਵਿੱਚ ਮਾਰਟਿਨ ਨਿਮਿੳਲਰ ਦੀ ਕਵਿਤਾ ਦੀਆਂ ਸਤਰਾਂ ਕਹਿ ਕੇ ਤੁਹਾਨੂੰ ਸਭ ਨੂੰ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਧਰਮਾਂ, ਜਾਤ-ਪਾਤ ਅਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਕਾਮਰੇਡ ਅਮਰਜੀਤ ਸਿੰਘ ਕਲਾਰ ਵਾਂਗੂੰ ਸਮਾਜ ਦੇ ਭਲੇ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕਰਦਾ ਹਾਂ ਤਾਂ ਕਿ ਕਿਤੇ ਜਦੋਂ ਸਾਡੀ ਵਾਰੀ ਆਏ ਅਸੀਂ ਵੀ ਹੇਠਾਂ ਦਿੱਤੇ ਤਰ੍ਹਾਂ ਇਕੱਲੇ ਨਾ ਰਹਿ ਜਾਈਏ :

” ਉਹ ਟਰੇਡ ਯੂਨੀਅਨਿਸਟਾਂ ਲਈ ਆਏ,
ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਟਰੇਡ ਯੂਨੀਅਨਿਸਟ ਨਹੀਂ ਸੀ ।
ਅਖੀਰ ਵਿੱਚ ਉਹ ਮੇਰੇ ਲਈ ਆਏ,
ਤੇ ਕੋਈ ਨਹੀਂ ਸੀ ਬਚਿਆ,
ਜੋ ਮੇਰੇ ਲਈ ਬੋਲਦਾ । ” … ( ਮਾਰਟਿਨ ਨਿਮਿੳਲਰ )
ਸੰਪਰਕ: +91 98552 07071
ਆਦਰਸ਼ ਸਮਾਜ ਦਾ ਮੂਲ ਮੰਤਰ -ਗੋਬਿੰਦਰ ਸਿੰਘ ‘ਬਰੜ੍ਹਵਾਲ’
ਵਿਸ਼ਵ ਫੋਟੋਗ੍ਰਾਫੀ ਦਿਹਾੜਾ – ਗੋਬਿੰਦਰ ਸਿੰਘ ਢੀਂਡਸਾ
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ – ਡਾ. ਨਿਸ਼ਾਨ ਸਿੰਘ ਰਾਠੌਰ
ਮਰ ਕੇ ਵੀ ਅਮਰ ਹੋ ਗਿਆ ਚਮਕੀਲਾ – ਸੰਦੀਪ ਰਾਣਾ
ਤੁਰਦਿਆਂ ਦੇ ਨਾਲ ਤੁਰਦੇ . . . – ਡਾ. ਨਿਸ਼ਾਨ ਸਿੰਘ ਰਾਠੌਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਸੁਕਮਾ ਦੌਰੇ ਬਾਰੇ ਸੀ.ਡੀ.ਆਰ.ਓ. ਦਾ ਬਿਆਨ

ckitadmin
ckitadmin
August 15, 2017
ਚੀਨ ਨੇ ਮਾਰਕਸਵਾਦੀ ਨੈਤਿਕਤਾ ਦਾ ਸੰਕਲਪ ਉਭਾਰਿਆ – ਡਾ. ਸਵਰਾਜ ਸਿੰਘ
ਦ੍ਰਿਸ਼ਟੀਹੀਣ ਵਿਦਿਆਰਥੀਆਂ ਲਈ ਸਿੱਖਿਆ – ਮਨਜੀਤ ਕੌਰ
ਪ੍ਰਿੰ. ਸਰਵਣ ਸਿੰਘ ਨਾਲ ਮੁਲਾਕਾਤ
ਗ਼ਦਰ ਪਾਰਟੀ ਦਾ ਇਤਿਹਾਸ : ਰਾਜਨੀਤੀ -ਸੋਹਨ ਸਿੰਘ ਜੋਸ਼
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?