By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੋਕ ਕਵੀ ਬਾਬਾ ਨਜਮੀ ਦੇ ਰੂਬਰੂ ਹੁੰਦਿਆਂ – ਰਵੇਲ ਸਿੰਘ ਇਟਲੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਲੋਕ ਕਵੀ ਬਾਬਾ ਨਜਮੀ ਦੇ ਰੂਬਰੂ ਹੁੰਦਿਆਂ – ਰਵੇਲ ਸਿੰਘ ਇਟਲੀ
ਨਿਬੰਧ essay

ਲੋਕ ਕਵੀ ਬਾਬਾ ਨਜਮੀ ਦੇ ਰੂਬਰੂ ਹੁੰਦਿਆਂ – ਰਵੇਲ ਸਿੰਘ ਇਟਲੀ

ckitadmin
Last updated: October 23, 2025 9:02 am
ckitadmin
Published: October 23, 2020
Share
SHARE
ਲਿਖਤ ਨੂੰ ਇੱਥੇ ਸੁਣੋ

ਪ੍ਰਸਿੱਧ ਲੋਕ ਕਵੀ ਬਾਬਾ ਨਜਮੀ ਜੀ ਨੂੰ ਮੈਂ ਬਹੁਤ ਵਾਰੀ ਆਨ ਲਾਈਨ  ਕਈ ਵੈੱਬ ਸਾਈਟਾਂ ਵੱਲੋਂ ਪਾਈਆਂ ਗਈਆਂ ਯੂ ਟਿਊਬ ਵਿੱਚ ਤਾਂ ਸੁਣਿਆ ਸੀ।ਪਰ ਉਸ ਨੂੰ ਕਿਸੇ ਸਟੇਜ ਤੇ ਸੁਣਨ ਦੀ ਤਾਂਘ  ਚਿਰਾਂ ਤੋਂ ਸੀ ।ਜੋ ਅੱਜ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ ਦੇ ਉਪ੍ਰਾਲੇ ਸਦਕਾ ਮਿਤੀ 28 ਜੁਲਾਈ ਨੂੰ ਜਦੋਂ ਉਨ੍ਹਾਂ ਨੂੰ ਸ੍ਰੋਤਿਆਂ ਦੇ ਰੂਬਰੂ ਹੋ ਕੇ ਵੇਖਣ ਅਤੇ ਸੁਨਣ ਦਾ  ਸੁਨਹਿਰੀ ਮੌਕਾ ਮਿਲਿਆ ।
              
ਇਸ ਦਾ ਸਬੱਬ ਮੇਰੇ ਇਟਲੀ ਤੋਂ ਕੈਨੇਡਾ ਆਉਣ ਤੇ ਇਸ ਤਰ੍ਹਾਂ ਬਣਿਆ ਕਿ ਇੱਕ ਦਿਨ ਸ਼ਾਮਾਂ ਨੂੰ ਸੜਕ ਕਿਨਾਰੇ ਬਜ਼ੁਰਗਾਂ ਦੇ ਬੈਠਣ ਤੇ ਗੱਪ ਸ਼ੱਪ ਕਰਨ ਲਈ ਬਣੀ ਝੌਂਪੜੀ ਹੇਠ ਕੁੱਝ ਸੱਜਣ ਬੈਠੇ ਹੋਏ ਸਨ। ਇੱਕ ਸਜਨ ਕੋਲੋਂ  ਅਖਬਾਰ” ਖ਼ਬਰ ਨਾਮਾ”  ਲੈ ਕੇ ਇਹ ਖ਼ਬਰ ਪੜ੍ਹੀ ਕਿ  ਬਾਬਾ ਨਜਮੀ ਜੀ ਮਿਤੀ 28 ਜੁਲਾਈ ਨੂੰ ਇੰਡੋ ਕੈਨੇਡੀਅਨ ਵਰਕਰ ਅਸੋਸੀਏਸ਼ਨ ਆਫ ਕੈਨੇਡਾ ਵੱਲੋਂ ਬਾਬਾ ਨਜਮੀ ਜੀ ਨੂੰ ਇੱਥੇ ਇੱਕ ਸੰਮੇਲਣ ਵਿੱਚ  ਸਨਮਾਨਿਤ ਕੀਤਾ ਜਾ ਰਿਹਾ ਹੈ।ਮੈਂ ਬੜੀ ਸ਼ਿੱਦਤ ਨਾਲ ਇੱਸ ਪ੍ਰੋਗ੍ਰਾਮ ਨੂੰ ਵੇਖਣਾ ਚਾਹੁੰਦਾ ਸਾਂ, ਪਰ ਇੱਥੇ ਨਵਾਂ ਆਇਆ ਹੋਣ ਕਰਕੇ ਮੇਰੀ ਵਾਕਫੀ ਨਾ ਹੋਣ ਕਰਕੇ ਇੱਸ ਪ੍ਰੋਗ੍ਰਾਮ ਨੂੰ ਵੇਖਣਾ ਮੇਰੇ ਲਈ ਬਹੁਤ ਮੁਸ਼ਕਲ ਜਾਪਦਾ ਸੀ। ਇੱਸੇ ਦੌਰਾਨ ਮੇਰੀ ਵਾਕਫੀ ਇੱਕ ਬੜੇ ਹੀ ਮਿਲਣ ਸਾਰ ਅਤੇ ਇੱਥੋਂ ਦੀ ਕਾਫੀ ਅਸਰ ਰਸੂਖ ਅਤੇ ਵਾਕਫੀ  ਰੱਖਣ ਵਾਲੀ ਸ਼ਖਸੀਅਤ ਸ. ਟਹਿਲ ਸਿੰਘ ਬ੍ਰਾੜ ਨਾਲ ਹੋਈ। ਅਤੇ ਉਨ੍ਹਾਂ ਨੇ ਮੈਨੂੰ ਇਸ ਪ੍ਰੋਗ੍ਰਾਮ ਨੂੰ ਵੇਖਣ ਲਈ ਆਪਣੇ ਨਾਲ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਲੈ ਲਈ।

 

 

ਅਸੀਂ  ਮਿਥੀ ਹੋਈ ਥਾਂ  ਮਿਥੇ ਹੋਏ ਸਮੇਂ ਅਨੁਸਾਰ  ਆਪਣੇ ਉਸ ਸੁਹਿਰਦ ਅਜ਼ੀਜ ਮਿੱਤਰ ਨਾਲ  ਪਹੁੰਚ ਗਏ। ਉਨ੍ਹਾਂ ਨੇ ਮੈਨੂੰ ਇੱਥੇ ਆਏ ਕਈ ਲੇਖਕਾਂ  ਨਾਲ ਵਾਕਫੀ ਕਰਵਾਈ। ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਸਾਹਿਤਕਾਰਾਂ  ਦੀ ਬਹੁ ਗਿਣਤੀ ਵੇਖ ਕੇ ਕੈਨੇਡਾ ਦੀ ਇੱਸ ਸੁਹਣੀ ਧਰਤੀ ਨੂੰ ਸਲਾਮ ਕਰਨ ਨੂੰ ਮਨ ਕਰਦਾ  ਹੈ। ਵੇਖਦੇ ਵੇਖਦੇ ਝੱਟ ਸਾਰਾ ਹਾਲ ਦਰਸ਼ਕਾਂ ਨਾਲ ਖਚਾ ਖਚ ਭਰ ਗਿਆ  ਇਸ ਪ੍ਰਗ੍ਰਾਮ ਵਿੱਚ ਸ੍ਰੋਤਿਆਂ ਦੇ ਬੈਠਣ ਲਈ ਕੁਰਸੀਆਂ ਦੀ ਬਜਾਏ  ਬੈਠਣ ਲਈ ਗੋਲ ਟੇਬਲਾਂ ਦੁਆਲੇ ਕੁਰਸੀਆਂ ਤੇ ਬੈਠ ਕੇ ਇਸ ਪ੍ਰੋਗਾਂਮ ਨੂੰ ਵੇਖਣ ਸੁਨਣ ਦਾ ਵਧੀਆਂ ਪ੍ਰਬੰਧ ਸੀ।ਸਟੇਜ ਤੇ ਬਹੁਤੇ ਮੁੱਖ ਮਹਿਮਾਨ ਨਹੀਂ ਸਨ। ਪ੍ਰੋਗ੍ਰਾਮ ਵੀ ਨੀਯਤ ਸਮੇਂ ਤੇ ਸ਼ੁਰੂ ਹੋ ਗਿਆ।
                
ਪ੍ਰੋਗ੍ਰਾਮ ਦਾ ਅਰੰਭ ਇੱਕ  ਗਇਕ ਦੀ ਸੁਰੀਲੀ ਆਵਾਜ਼ ਨਾਲ ਹੋਇਆ। ਬਹੁਤ ਸਾਰੇ ਗਾਇਕਾਂ ਨੇ ਬਾਬਾ ਨਜਮੀ ਦੀਆਂ ਲਿਖੀਆਂ ਰਚਨਾਂਵਾਂ ਨੂੰ  ਬੜੀ ਹੀ ਸੁੰਦਰ ਅਦਾ ਨਾਲ ਪੇਸ਼ ਕੀਤਾ। ਬਾਬਾ ਨਜਮੀ ਜੀ ਦੀ ਇੰਤਜ਼ਾਰ ਸਟੇਜ ਤੇ ਆਉਣ ਦੀ ਹੋ ਰਹੀ ਸੀ।ਇਵੇਂ ਲੱਗ ਰਿਹਾ ਸੀ ਜਿਵੇਂ ਸ੍ਰੋਤੇ ਉਨ੍ਹਾਂ ਵੇਖਣ ਤੇ ਸੁਨਣ ਲਈ ਬੜੇ ਉਤਾਵਲੇ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਹੱਥਲੇ ਲੇਖ ਦਾ ਲੇਖਕ ਤਾਂ ਸ਼ਾਇਦ ਸੱਭ ਤੋਂ ਵੱਧ ਨਜਮੀ ਜੀ ਨੂੰ ਵੇਖਣ ਲਈ ਉਤਾਵਲਾ ਸੀ।ਆਖਿਰ ਸਟੇਜ ਸਕੱਤਰ ਨੇ ਉਨ੍ਹਾਂ ਦੇ ਸਟੇਜ ਤੇ ਆਉਣ ਲਈ ਜਦੋਂ ਐਨਾਊਂਸ ਮੈਂਟ ਕੀਤੀ ਤਾਂ ਸਾਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ।
        
ਥੋੜ੍ਹੀ ਦੇਰ ਪਿੱਛੋਂ ਬਾਬਾ ਨਜਮੀ ਜੀ ਕੁੱਝ  ਸਾਥੀਆਂ ਨਾਲ ਜਦ ਸਟੇਜ ਤੇ ਆਏ ਤਾਂ ਹਾਲ ਵਿੱਚ ਬੈਠੇ ਹੋਏ ਸ੍ਰੋਤੇ ਉਨ੍ਹਾਂ ਦੇ  ਸੁਆਗਤ ਲਈ ਉੱਠ ਖੜੇ ਹੋਏ।ਸਾਰਾ ਹਾਲ ਇੱਕ ਵਾਰ ਫਿਰ ਤਾਲੀਆਂ ਨਾਲ ਗੂੰਜਿਆ ।ਸਾਰਿਆਂ ਦਾ ਸਤਿਕਾਰ ਕਰਦੇ ਹੋਏ ਉਹ ਆ ਕੇ ਆਪਣੀ ਥਾਂ ਤੇ ਬੈਠ ਗਏ।  ਕਾਲੇ ਰੰਗ ਦਾ ਕੋਟ,ਪਜਾਮਾ, ਮੋਢਿਆ ਤੱਕ ਪਿੱਛੇ ਨੂੰ ਸੁੱਟੇ ਚਿੱਟੇ ਦੁੱਧ ਬਰਫ ਰੰਗੇ ਵਾਲ,ਕੱਦ ਮਧਰਾ ਪਰ ਫੁਰਤੀਲਾ ਸਰੀਰ, ਚਿਹਰੇ ਨਾਲ ਜੱਚਦੀਆਂ ਸਾਦੀਆਂ ਕਾਤਰਵੀਆਂ ਮੁੱਛਾਂ, ਪੈਰੀਂ  ਲੰਮੀ ਨੋਕ ਵਾਲੀ ਦੇਸੀ ਜੁੱਤੀ ਤੋਂ ਉਨ੍ਹਾਂ ਦੀ ਸਾਦ ਮੁਰਾਦੇ ਪਹਿਰਾਵੇ ਦਾ ਪੂਰਾ ਪ੍ਰਭਾਵ ਦੇ ਰਹੀ ਜਾਪਦੀ ਸੀ।ਉਮਰ ਦੇ 75 ਵਰ੍ਹੇ ਦੇ ਹੋਣ ਤੇ ਵੀ ਉਹ ਪੂਰੀ ਤਰ੍ਹਾਂ ਸਿਹਤ ਪੱਖੋਂ ਠੀਕ ਤੇ ਚੁਸਤ ਲੱਗ ਰਹੇ ਸਨ।
          
    ਛੇਤੀ ਉਨ੍ਹਾਂ ਦੀਆਂ ਕਵਿਤਾਂਵਾਂ ਪੜ੍ਹਨ ਦਾ ਦੌਰ ਸ਼ੁਰੂ ਹੋ ਗਿਆ,ਜਿਨ੍ਹਾਂ ਉਨ੍ਹਾਂ ਵਿੱਚੋਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਂਵਾਂ ਭਾਂਵੇਂ ਮੈਂ ਪਹਿਲਾਂ ਵੀ ਵੱਖ ਵੱਖ ਯੂ ਟਿਊਬਾਂ ਤੇ ਸੁਣੀਆਂ ਪਰ ਉਨ੍ਹਾਂ ਨੂੰ ਸਟੇਜ ਤੇ ਪਹਿਲੀ ਵਾਰ ਉਨ੍ਹਾਂ ਦੇ ਮੂਹੋਂ ਜਦੋਂ ਸੁਣੀਆਂ ਤਾਂ ਉਹ ਨਜ਼ਾਰਾ ਕੁੱਝ ਹੋਰ ਹੀ ਸੀ। ਉਨ੍ਹਾਂ ਦੀ ਆਵਾਜ਼ ਵਿੱਚ ਲੋਹੜੇ ਦਾ ਦਮ ਹੈ। ਬੜਾ ਹੀ ਨਿਧੜਕ ਹੋ ਕੇ ਗਰਜਵੀਂ ਆਵਾਜ਼ ਵਿੱਚ ਬੋਲਦੇ ਹਨ।ਸਮਾਜ ਦੀਆਂ ਡਿਗਦੀਆਂ ਕਦਰਾਂ ਕੀਮਤਾਂ ਨੂੰ  ਆਪਣੇ ਵੱਖਰੇ ਅੰਦਾਜ਼ ਵਿੱਚ ਬਿਆਨ ਕਰਦੇ ਹਨ।ਕਾਮਿਆਂ ਮਜ਼ਦੂਰਾਂ,ਜ਼ਾਤ ਪਾਤ ਦੀਆਂ ਪਾਈਆਂ ਵੰਡੀਆਂ ਨੂੰ ਆਪਣੀ ਜੋਸ਼ੀਲੀ ਆਵਾਜ਼ ਵਿੱਚ ਆਪਣੀ ਕਵਿਤਾ ਰਾਹੀਂ ਜਦੋਂ ਝੰਜੋੜਦੇ ਹਨ ਤਾਂ ਕਦੇ ਤਾੜੀਆਂ ਦੀ ਆਵਾਜ਼ ਗੂੰਜਦੀ ਹੈ। ਕਦੇ ਸ਼੍ਰੋਤੇ ਸੁਣਦੇ ਸੁੰਨ ਜਿਹੇ ਹੋ ਜਾਂਦੇ ਹਨ। ਗਰੀਬ ਮਾਪਿਆਂ ਦੇ ਧੀਆਂ ਵਿਆਹੁਣ ਦੇ ਧੁੰਦਲੇ ਸੁਪਣੇ ਜਦੋਂ ਆਪਣੀ ਕਿਸੇ ਕਵਿਤਾ ਨੂੰ ਸੁਣਾ ਰਿਹਾ ਸੀ ਤਾਂ ਮੇਰੇ ਨਾਲ ਬੈਠਾ ਮੇਰਾ ਸਾਥੀ ਭਾਵੁਕ ਹੋ ਕੇ ਆਪਣੇ ਹੰਝੂ ਐਨਕ ਉਤਾਰ ਕੇ ਆਪਣੇ ਰੁਮਾਲ ਨਾਲ ਪੂੰਝ ਰਿਹਾ ਸੀ।ਸਰਬ ਸਾਂਝੀਵਾਲਤਾ ਦੀ  ਨਜ਼ਮ ਪੜ੍ਹਦਿਆਂ ਉਹ ਜਦ  ਉੰਗਲੀ ਦਾ ਇਸ਼ਾਰਾ ਕਰਦਿਆਂ ਜਿਵੇਂ ਉਹ ਸੱਭ ਨੂੰ ਸੁਵਾਲ ਕਰਦ ਜਾਪਦਾ ਸੀ,ਜਿਵੇਂ ਉਹ ਸੱਭ ਨੂੰ ਇੱਸ ਦਾ ਜੁਵਾਬ ਪੁੱਛ ਰਿਹਾ ਹੋਵੇ।

 ਇੱਕੋ ਤੇਰਾ ਮੇਰਾ ਪਿਉ,
 ਇੱਕੋ ਤੇਰੀ ਮੇਰੀ ਮਾਂ,
ਇੱਕੋ ਸਾਡੀ ਜੰਮਣ ਭੌਂ,
ਤੂੰ ਸਰਦਾਰ ਮੈਂ ਕੰਮੀ ਕਿੱਉਂ।

        
ਉਦੋਂ ਸ੍ਰੋਤੇ ਵੀ ਇੱਸ ਸੁਵਾਲ ਦਾ ਜੁਵਾਬ ਇਧਰ ਉਧਰ ਝਾਕ ਕੇ ਜਿਵੇਂ ਇਕ ਦੂਜੇ ਤੋਂ ਪੁੱਛਦੇ ਜਾਪਦੇ ਹਨ। ਭੈੜੀ ਸੋਚ ਵਾਲੇ ਰੀਜਨੀਤਕ ਨੀਯਤ ਵਾਲੇ ਆਗੂਆਂ ਤੇ  ਧਰਮ ਦੇ ਠੇਕੇਦਾਰਾਂ ਨੂੰ ਉਹ ਮਿਲਕੇ ਲੈਂਦਾ ਹੈ। ਲੋਕਾਂ ਨੂੰ ਆਪਣੀ ਨਜ਼ਮ” ਗੰਦੇ ਅੰਡੇ ਇਧਰ ਵੀ ਨੇ ਉਧਰ ਵੀ ਨੇ” ਦੇਸ਼ ਦੀ ਵੰਡ ਤੋਂ ਬਾਅਦ ਦੋਹਾਂ ਦੇਸ਼ਾ ਦੀ ਤ੍ਰਾਸਦੀ ਦੀ ਗੱਲ ਉਹ ਆਪਣੀ ਇਸ ਨਜ਼ਮ ਰਾਹੀਂ ਜਦ ਬਿਆਨ ਕਰਦਾ ਹੈ ਤਾਂ ਦੋਹਾਂ ਪਾਸਿਆਂ ਦੀ  ਸਿਆਸਤ ਦੀ ਬਦਤਰ ਹੋਈ ਹਾਲਤ ਬਿਆਨ ਕਰਨ ਵਿੱਚ ਉਹ ਸ੍ਰੋਤਿਆਂ ਦੇ ਮਨਾਂ ਅੰਦਰ ਧੁਰ ਤੱਕ ਲਹਿੰਦਾ ਜਾਪਦਾ ਹੈ।ਉਸ ਦੀਆਂ ਉੱਸ ਦਿਨ ਤੇ ਉੱਸ ਦੀਆਂ ਪੜ੍ਹ ਕੇ ਸੁਣਾਈਆਂ ਬਹੁਪੱਖੀ ਕਵਿਤਾਵਾਂ ਦਾ ਹਵਾਲਾ ਦੇਣ ਲੱਗਿਆਂ ਤਾਂ ਮੇਰਾ ਇਹ ਲੇਖ ਸੂਰਜ ਨੂੰ ਦੀਵਾ ਵਿਖਾਉਣ ਵਾਂਗ ਹੀ ਹੋਵੇਗਾ।
           
ਉਸ ਨੂੰ ਸੁਣ ਕੇ ਤੇ ਵੇਖ ਕੇ ਇਵੇਂ ਲੱਗਿਆ ਜਿਵੇਂ  ਬਾਬੇ ਨਜਮੀ ਦਾ ਕੱਦ ਕਾਠ ਤਾਂ ਬੇਸ਼ੱਕ ਛੋਟਾ ਹੈ ਪਰ ਉੱਸ ਦਾ ਸਾਹਿਤਕ ਕੱਦ ਅਸਮਾਨ ਦੀਆਂ ਸਿਖਰਾਂ ਨੂੰ ਛੁਹੰਦਾ ਜਾਪਦਾ ਹੈ।ਬਾਬਾ ਨਜਮੀ ਵਾਕਈ ਲੋਕਾਂ ਦੀ ਹਰ ਵੇਦਨਾ,ਦੁੱਖਾਂ ਦਰਦਾਂ ਪੀੜਾਂ ਨੂੰ ਸਮਝਣ ਵਾਲਾ ਅਤੇ ਲੋਕਾਂ ਨੂੰ ਤੱਗੜੇ  ਤੇ ਇੱਕ ਮੁੱਠ ਹੋ ਕੇ ਉਨ੍ਹਾਂ ਨਾਲ ਹਰ ਤਰ੍ਹਾਂ ਦੇ ਕੀਤੇ ਜਾਂਦੇ ਵਿਤਕਰਿਆਂ ਦੇ ਵਿਰੁਧ ਆਪ ਵੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੱਕ ਅਤੇ ਨਾ ਇਨਸਾਫ ਵਿਰੁਧ ਜੂਝਣ ਲਈ ਪ੍ਰੇਰਣਾ ਦੇਣ ਵਾਲਾ ਸਹੀ ਅਰਥਾਂ ਵਿੱਚ ਲੋਕ ਕਵੀ ਹੈ। ਉੱਸ ਦਾ ਜਿੰਨਾ ਵੀ ਮਾਣ ਸਤਿਕਾਰ ਕੀਤਾ ਜਵੇ ਥੋੜ੍ਹਾ ਹੈ।
          
ਆਖਰ ਆਪਣੇ ਸਮੇਂ ਸਿਰ ਅੱਜ ਦਾ ਬਾਬੇ ਨਜਮੀ ਜੀ ਦਾ ਇਹ ਯਾਦਗਾਰੀ ਸਾਹਿਤਕ ਸੰਮੇਲਣ ਖਤਮ ਹੋ ਗਿਆ।ਮੈਂ ਵੇਖਿਆ ਕਿ ਬਾਬਾ ਨਜਮੀ ਜੀ ਦੇ  ਆਟੋ ਗ੍ਰਾਫ ਲੈਣ ਲਈ  ਉੱਸ ਦੇ ਪ੍ਰਸ਼ੰਸਕਾਂ ਦੀ ਲੰਮੀ ਲਾਈਨ ਲੱਗੀ ਹੋਈ ਸੀ।ਅਤੇ ਮੈਂ ਸੋਚ ਰਿਹਾ ਸਾਂ ਕਿ ਮੇਰੀ ਇੱਟਲੀ ਤੋਂ ਕੈਨੇਡਾ ਆਉਣ ਦੀ ਯਾਤ੍ਰਾ ਵੀ ਅੱਜ ਦਾ ਇਹ ਪ੍ਰਗ੍ਰਾਮ ਵੇਖ ਕੇ ਸਫਲ ਹੋ ਗਈ ਹੈ। ਉਨ੍ਹਾਂ ਪ੍ਰਤੀ ਆਪਣੇ ਵਿਚਾਰਾਂ ਨੂੰ ਕਾਵਿਕ ਰੂਪ ਦੇ ਕੇ ਮੈਂ ਬਾਬਾ ਨਜਮੀ ਜੀ ਨੂੰ ਸੁਣ ਕੇ ਇਹ ਸਤਰਾਂ ਮੈਂ ਉਨ੍ਹਾਂ ਨੂੰ ਸਮ੍ਰਪਿਤ ਕਰ ਰਿਹਾ ਹਾਂ।

ਜਦ ਮੈਂ ਸੁਣਿਆ ਆਉਣਾ ਬਾਬੇ ਨਜਮੀ ਨੇ,
 ਇਟਲੀ ਤੋਂ ਚੱਲ ਆਇਆ ਵਿੱਚ ਕੈਨੇਡਾ ਮੈਂ,
ਸੱਟੀਆਂ ਪਰ੍ਹਾਂ ਵਗਾਹ ਕੇ ਲੋੜਾਂ ਥੋੜਾਂ ਨੂੰ,
ਕਰਕੇ ਆਪਣਾ ਜੇਰਾ ਪਰਬਤ ਜੇਡਾ ਮੈਂ ।
ਵੇਖ ਲਿਆ ਤੇ ਸੁਣ ਲਿਆ ਬਾਬੇ ਨਜਮੀ ਨੂੰ,
ਯਾਰੋ ਸੱਚੀਂ ਕਿਸਮਤ ਵਾਲਾ ਕੇਡਾ ਮੈਂ
ਸੂਰਜ ਸਾਂਹਵੇਂ ਇੱਸ ਦੀਵੇ ਨੇ ਕੀ ਬਲਣਾ,
ਉੱਸ ਦੇ ਅੱਗੇ ਲੱਗਾਂ ਨਿਰਾ ਛਲੇਡਾ ਮੈਂ।
ਕਲਮ ਮੇਰੀ ਦੀ ਉਮਰ ਤਾਂ ਅਜੇ ਨਿਆਣੀ ਏਂ,
ਖਾ ਨਾ ਜਾਂਵਾ ਕਿਧਰੇ ਧੱਕਾ ਠੇਡਾ ਮੈਂ।
ਤੱਕ ਲਿਆ ਬੈਠ ਸਾਮ੍ਹਣੇ ਬਾਬੇ ਨਜਮੀਂ ਨੂੰ,
ਇਟਲੀ ਵਿੱਚੋਂ ਆਕੇ ਵਿੱਚ ਕੈਨੇਡਾ ਮੈਂ।
ਲੰਮੀ ਉਮਰ ਹੰਢਾਵੇ,ਬਾਬਾ ਨਜਮੀ ਜੀ,
ਕਦੇ ਨਾ ਤੁਰਦਾ  ਵੇਖਾਂ ਵਿੰਗਾ ਟੇਢਾ ਮੈਂ।
ਕੀ ਕੈਨੇਡਾ, ਬਾਹਰ ਦੇ ਦੇਸ਼ਾਂ ਦੀ ਗੌਰਮਿੰਟ ਮਾਪਿਆਂ ਵਰਗੀ ਹੈ?
ਅੱਖਾਂ ਹਨ ਅਨਮੋਲ ਦਾਤ -ਸਤਵਿੰਦਰ ਕੌਰ ਸੱਤੀ
ਦੂਜੇ ਪਾਸਿਉਂ– ਮਾਂ ਬਨਣ ਤੋਂ ਬਾਅਦ ਮੇਰਾ ਪਹਿਲਾ ਮਦਰਜ਼-ਡੇਅ – ਲਵੀਨ ਕੌਰ ਗਿੱਲ
ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ – ਗੋਬਿੰਦਰ ਸਿੰਘ ‘ਬਰੜ੍ਹਵਾਲ’
ਪੰਜਾ ਸਾਹਿਬ ਦਾ ਮਹਾਨ ਸਾਕਾ – ਰੂਪਇੰਦਰ ਸਿੰਘ (ਫ਼ੀਲਖਾਨਾ)
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮੋਦੀ ਦੇਸ਼ ਭਗਤ ਜਾਂ ਗ਼ਦਾਰ ? – ਮੇਘ ਰਾਜ ਮਿੱਤਰ

ckitadmin
ckitadmin
July 18, 2020
ਏਡਜ਼: ਸਿਰਫ਼ ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ
ਚੋਰੀ ਦੇ ਚੁੰਮਣ –ਨਿਰਮਲ ਦੱਤ
ਵੇਲਾ ਰੋਣ ਦਾ ਨਹੀਂ ਸਥਿਤੀ ਨੂੰ ਸਹੀ ਸੇਧ ਦੇਣ ਦਾ ਹੈ ਭਾਰਤ ਵਾਸੀਓ -ਸੁੱਚਾ ਸਿੰਘ ਨਰ (ਜਰਮਨੀ)
ਆ ਕਰੀਏ ਕੁਝ ਮਸਲੇ ‘ਤੇ ਗੱਲ -ਡਾ. ਨਿਸ਼ਾਨ ਸਿੰਘ ਰਾਠੌਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?