ਓ ਮੰਜ਼ਿਲ ਸੀ ਜੋ ਨਹੀਂ ਮਿਲਣੀ
ਇਕ ਕੁਰਬਤ ਠੰਡੜੇ ਸਾਹਾਂ ਦੀ
ਰੀਝਾਂ ਦੀ ਰਾਖ ਵੀ ਧੂੜ ਬਣੀ
ਸੱਜਣਾ ਦੇ ਸੰਦਲੀ ਰਾਹਾਂ ਦੀ
ਗਲਵਕੜੀ ਆਸ ਦੀ ਟੁੱਟ ਗਈ
ਕੀ ਕੀਮਤ ਉੱਠੀਆਂ ਬਾਹਾਂ ਦੀ
ਮੇਰੇ ਰੂਹ ਨੂੰ ਨਿਤ ਰੁਲਾਉਂਦੀ ਏ
ਇਕ ਆਹਟ ਉਖੜੀ ਆਹਾਂ ਦੀ
ਗੁਨਾਹਗਾਰ ਮੈਂ ਖੁਦ ਹੀ ਸੀ
ਇਹੀ ਸਜ਼ਾ ਸੀ ਮੇਰੇ ਗੁਨਾਹਾਂ ਦੀ
ਫੁੱਲਾਂ ਨੂੰ ਕੋਈ ਮਧੋਲ ਗਿਆ
ਸੁਨੀ ਹੂਕ ਨਾ ਮਾਰੀਆਂ ਧਾਹਾਂ ਦੀ
ਅੱਜ ਮੌਤ ਹੋ ਗਈ ਬਿੰਦਰਾ ਵੇ
ਤੇਰੀ ਬਾਹਾਂ ਵਿਚ ਪਨਾਹਾਂ ਦੀ
ਸੰਪਰਕ: 003 93342 899610

