By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ -ਡਾ. ਨਿਸ਼ਾਨ ਸਿੰਘ ਰਾਠੌਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ -ਡਾ. ਨਿਸ਼ਾਨ ਸਿੰਘ ਰਾਠੌਰ
ਨਿਬੰਧ essay

ਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ -ਡਾ. ਨਿਸ਼ਾਨ ਸਿੰਘ ਰਾਠੌਰ

ckitadmin
Last updated: October 23, 2025 5:47 am
ckitadmin
Published: May 23, 2020
Share
SHARE
ਲਿਖਤ ਨੂੰ ਇੱਥੇ ਸੁਣੋ

ਮਨੁੱਖੀ ਜੀਵਨ ਰਿਸ਼ਤਿਆਂ ਦੀ ਡੋਰ ਵਿਚ ਬੱਝਾ ਹੁੰਦਾ ਹੈ। ਇਹ ਡੋਰ ਜਿੰਨੀ ਮਜ਼ਬੂਤ ਹੁੰਦੀ ਹੈ ਉੰਨੀ ਹੀ ਕੋਮਲ ਵੀ ਹੁੰਦੀ ਹੈ। ਇਹਨਾਂ ਰਿਸ਼ਤਿਆਂ ਕਰਕੇ ਮਨੁੱਖ ਜਿੱਥੇ ਜ਼ਿੰਦਗੀ ਨੂੰ ਜਿਉਂਦਾ ਹੈ ਉੱਥੇ ਕਈ ਵਾਰ ਇਹਨਾਂ ਰਿਸ਼ਤਿਆਂ ਵਿਚ ਆਈਆਂ ਉਲਝਣਾਂ ਕਰਕੇ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਰਾਹ ਵੀ ਪੈ ਜਾਂਦਾ ਹੈ। ਇਹ ਕਾਰਜ ਮਨੁੱਖ ਦੇ ਆਪਣੇ ਹੱਥ ਵਿਚ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਪਰਿਵਾਰਾਂ ਵਿਚ ਰਹਿ ਕੇ ਰਿਸ਼ਤਿਆਂ ਦੇ ਨਿੱਘ ਨਾਲ ਸਵਰਗ ਬਣਾਉਣਾ ਚਾਹੁੰਦਾ ਹੈ ਜਾਂ ਫਿਰ ਨਰਗ?

ਹਰ ਸਾਲ 15 ਮਈ ਦਾ ਦਿਨ ‘ਅੰਤਰਰਾਸ਼ਟਰੀ ਪਰਿਵਾਰ ਦਿਵਸ’ ਵੱਜੋਂ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦੀ ਆਰੰਭਤਾ ਅਮਰੀਕਾ ਵਿਚ 1994 ਨੂੰ ਕੀਤੀ ਗਈ ਸੀ ਤਾਂ ਕਿ ਅਜੋਕੇ ਮਨੁੱਖ ਨੂੰ ਪਰਿਵਾਰ ਦਾ ਮਹੱਤਵ ਸਮਝਾਇਆ ਜਾ ਸਕੇ, ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਜਾ ਸਕੇ। ਪਰ! ਬਦਕਿਸਮਤੀ ਹਰ ਸਾਲ ਪਰਿਵਾਰਾਂ ਦਾ ਟੁੱਟਣਾ ਵੱਧਦਾ ਜਾ ਰਿਹਾ ਹੈ। ਪਰਿਵਾਰਾਂ ਵਿਚ ਦੂਰੀਆਂ ਵੱਧ ਰਹੀਆਂ ਹਨ, ਮੋਹ ਭਿੱਜੇ ਰਿਸ਼ਤੇ ਬੀਤੇ ਵੇਲਿਆਂ ਦੀ ਗੱਲ ਹੁੰਦੇ ਜਾ ਰਹੇ ਹਨ। ਮਨੁੱਖ ਅੰਦਰ ਇੱਕਲਾਪਾ ਆਪਣਾ ਪ੍ਰਭਾਵ ਵਧਾਉਂਦਾ ਜਾ ਰਿਹਾ ਹੈ; ਜਿਸ ਦਾ ਨਤੀਜਾ ਖੁਦਕੁਸ਼ੀਆਂ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।

 

 

ਖ਼ੈਰ! ਅੱਜ ਦਾ ਮਨੁੱਖ ਜਿੱਥੇ ਭੱਜਦੌੜ ਭਰੀ ਜ਼ਿੰਦਗੀ ਨੂੰ ਜਿਉਣ ਦਾ ਸੰਤਾਪ ਹੰਢਾ ਰਿਹਾ ਹੈ ਉੱਥੇ ਹੀ ਕਿਸੇ ਕੋਲ ਆਪਣੇ ਸਕੇ- ਸੰਬੰਧੀਆਂ ਕੋਲ ਬੈਠਣ ਦਾ ਵਕਤ ਨਹੀਂ ਹੈ। ਸਮੇਂ ਦੇ ਗੇੜ ਨੂੰ ਜੇਕਰ ਵੀਹ ਕੂ ਸਾਲ ਪਿਛਾਂਹ ਕਰਕੇ ਉਸ ਵਕਤ ਦੇ ਸਮਾਜ ਦੇ ਜੀਵਨ ਨੂੰ ਵੇਖੀਏ ਤਾਂ ਮਨੁੱਖ ਦਾ ਜੀਵਨ ਅੱਜ ਨਾਲੋਂ ਕਿਤੇ ਜ਼ਿਆਦਾ ਸਕੂਨ ਭਰਿਆ ਸੀ। ਹਾਲਾਂਕਿ ਉਸ ਵਕਤ ਸਹੂਲਤਾਂ ਅੱਜ ਨਾਲੋਂ ਘੱਟ ਸਨ ਪਰ ਮਨੁੱਖ ਸੰਤੁਸ਼ਟ ਸੀ, ਖੁਸ਼ ਸੀ। ਇਸ ਖੁਸ਼ੀ ਦਾ ਵੱਡਾ ਕਾਰਣ ਮਨੁੱਖ ਦਾ ਆਪਣੇ ਪਰਿਵਾਰ ਨਾਲ ਮੋਹ ਸੀ ਅਤੇ ਜ਼ਿੰਦਗੀ ਜਿਉਣ ਲਈ ਸੀਮਤ ਜ਼ਰੂਰਤਾਂ ਸਨ। ਮਨੁੱਖ ਆਪਣੇ ਸੀਮਤ ਸਾਧਨਾਂ ਵਿਚ ਸੀਮਤ ਇੱਛਾਵਾਂ ਦੀ ਪੂਰਤੀ ਸਹਿਜੇ ਹੀ ਕਰ ਲੈਂਦਾ ਸੀ। ਇਸ ਕਰਕੇ ਅੱਜ ਨਾਲੋਂ ਵਧੇਰੇ ਖੁਸ਼ ਸੀ। ਪਰ! ਅੱਜ ਅਸੀਮਤ ਇੱਛਾਵਾਂ ਨੇ ਮਨੁੱਖ ਨੂੰ ਬੇਚੈਨ ਕਰਕੇ ਰੱਖ ਦਿੱਤਾ ਹੈ। ਮਨੁੱਖ ਜ਼ਿੰਦਗੀ ਨੂੰ ਜਿਉਣਾ ਭੁੱਲ ਗਿਆ ਹੈ ਬਲਕਿ ਜ਼ਿੰਦਗੀ ਨੂੰ ਕੱਟ ਰਿਹਾ ਹੈ, ਢੋਹ ਰਿਹਾ ਹੈ।

ਦੂਜੀ ਅਹਿਮ ਗੱਲ ਕਿ ਅੱਜ ਦੇ ਵਕਤ ਅਤੇ ਬੀਤੇ ਵਕਤ ਵਿਚ ਮੁੱਢਲਾ ਫਰਕ; ਰਿਸ਼ਤਿਆਂ ਦੀ ਕਦਰ ਘੱਟਣ ਕਰਕੇ ਪੈਦਾ ਹੋਇਆ ਹੈ। ਅੱਜ ਬਹੁਤੀਆਂ ਨੂੰਹਾਂ ਨੂੰ ਆਪਣੀਆਂ ਸੱਸਾਂ ਨਾਲ ਰਹਿਣ ਵਿਚ ਦਿੱਕਤ ਆਉਂਦੀ ਹੈ ਪਰ ਬੀਤੇ ਵੇਲੇ ਸੱਸ ਮਾਂ ਤਾਂ ਬਹੁਤ ਦੂਰ ਦੀ ਗੱਲ; ਪਿੰਡ ਦੀਆਂ ਹੋਰ ਔਰਤਾਂ ਨਾਲ ਮੋਹ ਵੀ ਕਿਸੇ ਗੱਲੋਂ ਲੁਕਿਆ ਹੋਇਆ ਨਹੀਂ ਸੀ। ਪਿੰਡ ਦੀ ਨੂੰਹ ਸਾਰੇ ਪਿੰਡ ਦੀ ਨੂੰਹ ਹੁੰਦੀ ਸੀ। ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ। ਪਿੰਡਾਂ ਵਿਚ ਬਹੁਤੇ ਪਰਿਵਾਰਾਂ ਵਿਚ ਇਕੱਠ ਹੁੰਦਾ ਸੀ, ਏਕਾ ਹੁੰਦਾ ਸੀ। ਕਮਾਉਣ ਵਾਲੇ ਭਾਵੇਂ ਘੱਟ ਸਨ ਪਰ ਮੁਹਬੱਤੀ ਰਿਸ਼ਤਿਆਂ ਦੀ ਘਾਟ ਨਹੀਂ ਸੀ। ਇੱਕ ਪਰਿਵਾਰ ਦਾ ਦੁੱਖ ਪੂਰੇ ਪਿੰਡ ਦਾ ਦੁੱਖ ਸਮਝਿਆ ਜਾਂਦਾ ਸੀ। ਇੱਕ ਪਰਿਵਾਰ ਦੀ ਖੁਸ਼ੀ ਵਿਚ ਪੂਰਾ ਪਿੰਡ ਖੁਸ਼ ਹੁੰਦਾ ਸੀ।

ਯਕੀਨਨ, ਮਸ਼ੀਨੀ ਯੁੱਗ ਨੇ ਜਿੱਥੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ ਉੱਥੇ ਹੀ ਪਰਿਵਾਰਾਂ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ, ਮੋਹ ਭਿੱਜੇ ਰਿਸ਼ਤਿਆਂ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ। ਮਨੁੱਖ ਆਪਣੇ ਜੀਵਨ ਵਿਚ ਐਸ਼ਪ੍ਰਸਤੀ ਚਾਹੁੰਦਾ ਹੈ, ਪੈਸਾ ਚਾਹੁੰਦਾ ਹੈ, ਖੁਸ਼ੀ ਚਾਹੁੰਦਾ ਹੈ, ਨਾਮ ਕਮਾਉਣਾ ਚਾਹੁੰਦਾ ਹੈ। ਪਰ! ਇਹਨਾਂ ਇੱਛਾਵਾਂ ਦੀ ਇਵਜ਼ ਵਿਚ ਉਸ ਨੇ ਆਪਣਾ ਸੁਖ ਅਤੇ ਚੈਨ ਗੁਆ ਲਿਆ ਹੈ, ਆਪਣੇ ਰਿਸ਼ਤੇ ਗੁਆ ਲਏ ਹਨ, ਆਪਣੀ ਮੁਹੱਬਤ ਗੁਆ ਲਈ ਹੈ, ਰੂਹ ਦਾ ਸਕੂਨ ਗੁਆ ਲਿਆ ਹੈ ਅਤੇ ਆਪਣੇ ਪਰਿਵਾਰ ਗੁਆ ਲਏ ਹਨ।

ਇਹ ਗੱਲ ਪੱਥਰ ‘ਤੇ ਲਕੀਰ ਵਾਂਗ ਸੱਚ ਹੈ ਕਿ ਕੋਈ ਵੀ ਮਨੁੱਖ ਪਰਿਵਾਰ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਇਹ ਪਰਿਵਾਰ ਮਨੁੱਖਾਂ ਨਾਲ, ਆਪਣਿਆਂ ਨਾਲ, ਰਿਸ਼ਤਿਆਂ ਨਾਲ ਗੜੁੱਚ ਹੁੰਦਾ ਹੈ। ਇਹਨਾਂ ਤੋਂ ਬਿਨਾਂ ਮਨੁੱਖਤਾ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਪਰ! ਅਜੋਕੇ ਦੌਰ ਵਿਚ ਮਨੁੱਖ ਇਹਨਾਂ ਮੋਹ ਭਿੱਜੇ ਰਿਸ਼ਤਿਆਂ ਤੋਂ ਦੂਰ ਹੋ ਗਿਆ ਹੈ। ਇਹਨਾਂ ਦੂਰੀਆਂ ਦਾ ਮੂਲ ਕਾਰਣ ਮਨੁੱਖ ਦੀਆਂ ਅਸੀਮ ਇੱਛਾਵਾਂ ਹਨ। ਇਹਨਾਂ ਇੱਛਾਵਾਂ ਦੀ ਪੂਰਤੀ ਕਰਦਿਆਂ ਉਸਨੂੰ ਰਤਾ ਭਰ ਵੀ ਇਲਮ ਨਹੀਂ ਹੁੰਦਾ ਕਿ ਉਹ ਆਪਣਿਆਂ ਨਾਲੋਂ ਟੁੱਟ ਗਿਆ ਹੈ। ਮਸ਼ੀਨਾਂ ਨਾਲ ਮਸ਼ੀਨ ਬਣ ਗਿਆ ਹੈ। ਹੁਣ ਉਸਦੇ ਕੋਲ ਪੈਸਾ, ਐਸ਼ ਅਤੇ ਨਾਮ ਤਾਂ ਹੈ ਪਰ! ਪਰਿਵਾਰ ਅਤੇ ਮੁਹਬੱਤੀ ਰਿਸ਼ਤੇ ਗੁਆਚ ਗਏ ਹਨ।

ਸਿਆਣਿਆਂ ਦਾ ਕਥਨ ਹੈ ਕਿ ਲੰਘਿਆ ਵਕਤ ਕਦੇ ਮੁੜ ਕੇ ਵਾਪਿਸ ਨਹੀਂ ਆਉਂਦਾ ਪਰ ਲੰਘੇ ਵਕਤ ਦੇ ਤਜ਼ੁਰਬੇ ਬੰਦੇ ਨੂੰ ਭਵਿੱਖ ਲਈ ਸਬਕ ਜ਼ਰੂਰ ਸਿਖਾ ਜਾਂਦੇ ਹਨ। ਇਹ ਸਬਕ ਬੰਦੇ ਨੂੰ ਆਉਣ ਵਾਲੇ ਵਕਤ ਲਈ ਸਿਆਣਪ ਦਾ ਪਾਠ ਪੜ੍ਹਾ ਜਾਂਦੇ ਹਨ। ਜਿਹੜਾ ਮਨੁੱਖ ਇਹ ਪਾਠ ਆਪਣੇ ਜੀਵਨ ਵਿਚ, ਜ਼ਿਹਨ ਵਿਚ ਚੇਤੇ ਰੱਖਦਾ ਹੈ ਉਹ ਮਨੁੱਖ ਅਸਲ ਅਰਥਾਂ ਵਿਚ ਮਨੁੱਖ ਕਹਾਉਣ ਦਾ ਹੱਕਦਾਰ ਹੁੰਦਾ ਹੈ। ਉਹ ਮਨੁੱਖ ਇਹਨਾਂ ਮੁਹੱਬਤੀ ਰਿਸ਼ਤਿਆਂ ਦੀ ਕਦਰ ਕਰਨਾ ਸਿੱਖ ਜਾਂਦਾ ਹੈ ਅਤੇ ਉਹੀ ਮਨੁੱਖ ਰਿਸ਼ਤਿਆਂ ਦੇ ਨਿੱਘ ਨੂੰ ਮਾਣ ਪਾਉਂਦਾ ਹੈ। ਇਹਨਾਂ ਰਿਸ਼ਤਿਆਂ ਵਿਚ ਜਿਉਂਦੇ ਮਨੁੱਖ ਦਾ ਜੀਵਨ ਸੁਖੀ ਹੁੰਦਾ ਹੈ, ਖੁਸ਼ਹਾਲ ਹੁੰਦਾ ਹੈ। ਅੱਜ ਅਜਿਹੇ ਜੀਵਨ ਦੀ ਲੋੜ ਹੈ ਤਾਂ ਕਿ ਮਨੁੱਖ ਨੂੰ ਮਸ਼ੀਨ ਬਣਨ ਤੋਂ ਰੋਕਿਆ ਜਾ ਸਕੇ। ਪਰ! ਇਹ ਹੁੰਦਾ ਕਦੋਂ ਹੈ?, ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।

ਸੰਪਰਕ : 75892 33437
ਢਿੱਡੋਂ ਭੁੱਖੇ ਰੂਹ ਦੇ ਰੱਜੇ ‘ਹਰੀ ਸਿੰਘ ਦਿਲਬਰ’ ਦੇ ਤੁਰ ਜਾਣ ‘ਤੇ – ਮਿੰਟੂ ਬਰਾੜ ਆਸਟ੍ਰੇਲੀਆ
ਨਸ਼ੇ ਦੇ ਖਿਲਾਫ਼ ਇੱਕ ਉਮੀਦ – ਗੋਬਿੰਦਰ ਸਿੰਘ ਢੀਂਡਸਾ
ਸਰਘੀਆਂ ਦੇ ਬੋਲਾਂ ਦਾ ਮਘਦਾ ਸੂਰਜ : ਦਰਸ਼ਨ ਦੁਸਾਂਝ -ਜਸਵੀਰ ਕੌਰ ਮੰਗੂਵਾਲ
ਆਪਣੇ ਸਮੇਂ ਤੋਂ ਅਗਾਂਹ ਜਿਉਣ ਵਾਲ਼ਾ ਸ਼ਾਇਰ : ਸ਼ਿਵ ਕੁਮਾਰ ਬਟਾਲਵੀ
ਪੰਚਾਇਤੀ ਚੋਣਾਂ ਵਿੱਚ ਸਰਬਸੰਮਤੀ ਦੀ ਮਹੱਤਤਾ – ਗੋਬਿੰਦਰ ਸਿੰਘ ਢੀਂਡਸਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਧਰਮ ਦੀ 21ਵੀਂ ਸਦੀ ਵਿੱਚ ਪ੍ਰਸੰਗਕਿਤਾ! -ਹਰਚਰਨ ਸਿੰਘ ਪਰਹਾਰ

ckitadmin
ckitadmin
December 28, 2019
ਕੰਮੀਆਂ ਦੇ ਵਿਹੜੇ ਦੀ ਲਾਲੀ ’ਤੇ ਕਰਜ਼ੇ ਦਾ ਪਰਛਾਂਵਾਂ -ਬਲਜਿੰਦਰ ਕੋਟਭਾਰਾ
ਯੂਨੀਸੇਫ (UNICEF) – ਗੋਬਿੰਦਰ ਸਿੰਘ ਢੀਂਡਸਾ
ਗ਼ਜ਼ਲ -ਸੁਰਿੰਦਰ ਸ਼ਰਮਾਂ
ਸਰਕਾਰੀ ਅਤੇ ਗ਼ੈਰ-ਸਰਕਾਰੀ ਜ਼ਬਰ ਦੀ ਇੱਕ ਘਟਨਾ – ਗੁਰਮੀਤ ਸਿੰਘ ਬੱਖਤਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?