ਤੁਸੀਂ ਮਾਰਕਸ ਤੇ ਲੈਨਿਨ ਨਾਲ ਚੱਲੋ
ਮੈਂ ਨਾਨਕ ਤੇ ਬੁੱਧ ਨਾਲ ਆ ਰਿਹਾਂ
ਰੱਲ ਕੇ ਸੋਚਾਂਗੇ
ਘੋਖਾਂਗੇ
ਸਮਾਜਵਾਦ ਤੇ ਅਧਿਆਤਮ
ਨੂੰ ਫ਼ਿਰ ਤੋਂ ਨਿਚੋੜਾਂਗੇ
ਅਰਕ ਕੱਢਾਂਗੇ
ਫ਼ਲਸਫ਼ਿਆਂ ਦੇ ਕਾਲ਼ਜੇ ਪਾੜਾਂਗੇ
ਝੂਠ ਦੇ ਫ਼ਾਹੇ ਵੱਢਾਂਗੇ
ਇੱਕ ਦੁੱਜੇ ਦੀਆਂ ਖਾਮੀਆਂ
ਨੂੰ ਮਜ਼ਬੂਤੀਆਂ ਚ ਬਦਲਾਂਗੇ
ਇਸ ਵਾਰ ਥਿਊਰੀਆਂ ਨਹੀਂ
ਪਰੈਕਟੀਕਲ ਕਰਾਂਗੇ
ਅਵਾਜ਼ਾਂ ਬੁਲੰਦ ਕਰਾਂਗੇ
ਜ਼ੁਲਮ ਨੂੰ ਫ਼ਿਰ ਮਦਲ਼ਾਂਗੇ
ਤੁਸੀ ਮਾਰਕਸ ਤੇ ਲੈਨਿਨ ਨਾਲ ਚੱਲੋ
ਮੈਂ ਨਾਨਕ ਤੇ ਬੁੱਧ ਨਾਲ ਆ ਰਿਹਾਂ
ਸੰਪਰਕ: +91 98151 19987

