ਮੇਰੀ ਮਹਿਬੂਬਾ ਕਹਿੰਦੀ-
ਤੇਰੀ ਕਵਿਤਾ
ਹਾਲੇ ਨਿਆਣੀ
ਤੇਰੀ ਕਵਿਤਾ
ਹਾਲੇ ਨਿਆਣੀ
ਤੇਰੀ ਕਵਿਤਾ
ਹਾਲੇ ਪਿੰਡ ਹੀ ਫਿਰਦੀ
ਤੇਰੀ ਕਵਿਤਾ
ਹਾਲੇ ਨਲ਼ੀਆਂ ਪੂੰਝੇ
ਵਿਹੜੇ ਵਾਲਿਆਂ ਦੇ ਜਵਾਕਾਂ ਦੀਆਂ
ਇਹ ਸ਼ਹਿਰ ਕਦ ਆਵੇਗੀ ?
ਮੈਂ ਕਿਹਾ-
ਭਲੀਏ ਲੋਕੇ !
ਮੇਰੀ ਕਵਿਤਾ ਦੇ ਅੱਖਰਾਂ ਦੀ ਬਰਾਤ
ਤੇਰੇ ਸ਼ਹਿਰ ਜ਼ਰੂਰ ਆਵੇਗੀ
ਤੈਨੂੰ ਡੋਲੀ ਪਾ ਲੈ ਜਾਵੇਗੀ
ਮੇਰੀ ਕਵਿਤਾ ਦਾ ਹਰ ਸ਼ਬਦ
ਮੰਗਲ ‘ਤੇ ਛੁੱਟੀਆਂ ਕੱਟੇਗਾ
ਚੰਦ ‘ਤੇ ਹਨੀਂ ਮੂਨ ਮਨਾਵੇਗਾ
ਬੱਸ ਇਹ
ਧਾਰਮਿਕ ਸਥਾਨਾਂ ਦੀਆਂ
ਟੱਲੀਆਂ ਨਹੀਂ ਵਜਾਵੇਗਾ
ਮੇਰੀ ਕਵਿਤਾ ਦਾ ਹਰ ਸ਼ਬਦ
ਕਪਾਹ ਦੇ ਟੀਡਿਆਂ ਅੰਦਰ ਲੁਕਕੇ
ਵੜੇਵਿਆਂ ਦੇ ਕਾਲ਼ਜੇ ਖਾਂਦੀਆਂ
ਸੁੰਡੀਆਂ ਉੱਤੇ ਵੀ ਵਰ੍ਹ ਜਾਵੇਗਾ
ਕਪਾਹ ਦੇ ਟੀਡਿਆਂ ਅੰਦਰ ਲੁਕਕੇ
ਵੜੇਵਿਆਂ ਦੇ ਕਾਲ਼ਜੇ ਖਾਂਦੀਆਂ
ਸੁੰਡੀਆਂ ਉੱਤੇ ਵੀ ਵਰ੍ਹ ਜਾਵੇਗਾ
ਮੇਰੀ ਕਵਿਤਾ
“ਜਨ- ਗਨ- ਮਨ” ਦਾ ਗੀਤ ਨਹੀਂ
ਜਿਹੜਾ ਲੰਡਨ ਦੀ ਰਾਣੀ ਵੱਲੋਂ
ਲਾਲ ਕਿਲੇ ਨਾਲ ਬੰਨ੍ਹੀ
“ਫੰਡਰ ਅਜ਼ਾਦੀ” ਮੂਹਰੇ
ਵੱਜਦਾ ਰਹੇਗਾ
ਨਾਲੇ ਹਾਲੇ ਤਾਂ ਮੈਂ
ਕਲਮ ਹੀ ਤਿੱਖੀ ਕਰਦਾ ਹਾਂ
ਨਾਲੇ ਹਾਲੇ ਤਾਂ ਮੈਂ. . .
ਸੰਪਰਕ: 001-604-825-8053

