ਲਾਡ ਲਡਾਉਂਦੇ ਪੁੱਤਾਂ ਨੂੰ ਜਦ ਮਾਪੇ ਬੁੱਢੇ ਹੋ ਜਾਂਦੇ ਨੇ
ਤਾਂ ਓਹੀ ਪੁੱਤ ਉਨ੍ਹਾਂ ਨੂੰ ਬੁੱਢੀ ਡੰਗੋਰੀ ਆਖ ਬੁਲਾਉਂਦੇ ਨੇ
ਜਿਹੜੀ ਕੁੱਖੋਂ ਜੰਮੇ ਜਾਏ ਅੱਜ ਉਹਨੂੰ ਹੀ ਲੱਤਾਂ ਮਾਰ ਰਹੇ
ਜਿੱਤ ਲਿਆ ਸੰਸਾਰ ਭਾਵੇਂ ਪਰ ਸੰਸਕਾਰ ਨੇ ਸਾਰੇ ਹਾਰ ਰਹੇ

ਜਿਹੜੇ ਮੋਢੇ ਚੜ੍ਹ ਕਦੇ ਵੇਖਿਆ ਸੀ ਬਚਪਨ, ਅੱਜ ਉਹੀਓ ਲੱਗ ਨੇ ਭਾਰ ਰਹੇ
ਜਿਹਨਾਂ ਨੂੰ ਲੋਰੀਆਂ ਸੁਣਾਈਆਂ ਸੀ ਕਦੇ, ਅੱਜ ਉਹੀ ਪੁੱਤ ਨੇ ਮਾਰ ਰਹੇ
ਥਾਂ ਥਾਂ ਖੁੱਲ੍ਹੇ ਬਿਰਥ ਆਸ਼ਰਮ, ਦਿਨੋਂ ਦਿਨ ਵਧਦੇ ਜਾ ਰਹੇ
ਚਾਰ ਰੋਟੀਆਂ ਸੇਕਨੀਆਂ ਭਾਰੀਆਂ ਲੱਗਣ ਨੂੰਹਾਂ ਨੂੰ,
ਆਪ ਭਾਵੇਂ ਨੇ ਮੌਜਾਂ ਮਾਣ ਰਹੇ
ਅੱਜ ਇੱਕ ਨੌਕਰ ਦੀ ਇੱਜ਼ਤ ਵੀ ਮਾਪਿਆਂ ਨਾਲੋਂ ਜ਼ਿਆਦਾ ਹੈ
ਜਿਹਨਾਂ ਨੂੰ ਅੱਖਾਂ ਦਾ ਤਾਰਾ ਮੰਨਿਆਂ ਸੀ ਕਦੇ ਅੱਜ ਉਹੀ ਪੁੱਤ ਨਾ ਪਛਾਣ ਰਹੇ

