By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਘੂੜਾ -ਨੁਜ਼ਹਤ ਅੱਬਾਸ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਪੰਘੂੜਾ -ਨੁਜ਼ਹਤ ਅੱਬਾਸ
ਕਹਾਣੀ

ਪੰਘੂੜਾ -ਨੁਜ਼ਹਤ ਅੱਬਾਸ

ckitadmin
Last updated: October 22, 2025 11:48 am
ckitadmin
Published: May 22, 2013
Share
SHARE
ਲਿਖਤ ਨੂੰ ਇੱਥੇ ਸੁਣੋ

ਨਿੱਕੇ ਹੁੰਦਿਆਂ ਸਾਡੇ ਮੁਹੱਲੇ ਵਿਚ ਇਕ ਦੁਨੀਆ ਵਸਦੀ ਸੀ।  ਸਭ ਦੀ ਆਪੋ ਆਪਣੀ ਸਿਆਣਪ ਸੀ ਜਿਵੇਂ ਕਿ ਬਾਬੂ ਰਫ਼ੀਕ ਟੈਲੀਫ਼ੋਨ ਵਾਲੇ ਮਸ਼ਹੂਰ ਸਨ ਤੇ ਮੁਹੱਲੇ ਦੇ ਬਾਕੀ ਘਰ ਕੁਝ ਇੰਜ ਬੁਲਾਏ ਜਾਂਦੇ ਸਨ ਜਿਵੇਂ ਕਿ ਬੰਕ ਵਾਲੀ,ਡਿਪੂ ਵਾਲੀ,ਕੱਪੜੇ ਵਾਲੀ,  ਦੁਕਾਨ ਵਾਲੀ,  ਮੁੱਲ ਵਾਲੀ, ਮਕਾਨਾਂ  ਵਾਲੀ,ਟਰੱਕ ਵਾਲੀ, ਸਕੂਲ ਵਾਲੀ, ਪਲਾਟ ਵਾਲੀ,ਕੋਠੀ ਵਾਲੇ ਤੇ ਕਿਤਾਬਾਂ ਵਾਲੀ। ਜਦ ਔਰਤਾਂ ਬਾਰੇ ਗੱਲ ਹੁੰਦੀ ਤੇ ਇਹ ਸਾਰੇ ਨਾਂ ਬਦਲ ਕੇ ਕੁਝ ਇੰਜ ਬਣ ਜਾਂਦੀ; ਬੰਕ ਵਾਲੀ, ਪਲਾਟ ਵਾਲੀ, ਮਕਾਨਾਂ ਵਾਲੀ ਤੇ ਬਾਬੂ ਰਫ਼ੀਕ ਦੀ ਵੋਹਟੀ ਮਸ਼ਹੂਰ ਸੀ ਟੈਲੀਫ਼ੋਨ ਵਾਲੀ।

ਇਹਦੇ ਇਲਾਵਾ ਉਹਨੂੰ ਨਗੌਰੀ ਵੀ ਆਖਿਆ ਜਾਂਦਾ ਸੀ, ਕਿਉਂ ਜੇ ਓ ਗੋਰੇ ਰੰਗ ਦੀ ਸੀ ਤੇ ਸਗੋਂ ਗੂੜ੍ਹੇ ਲਾਲ਼ ਜਾਮਨੀ ਹਰੇ ਤੇ ਪੀਲੇ ਕੱਪੜੇ ਪਾਕੇ ਹੋਰ ਵੀ ਗੋਰੇ ਰੰਗ ਨੂੰ ਵਧੇਰਾ ਕਰਦੀ ਰਹਿੰਦੀ ਸੀ। ਬਾਬੂ ਰਫ਼ੀਕ ਦੀ ਇਕ ਭੈਣ ਵੀ ਸੀ ਜਿਹੜੀ ਉਸਤਾਨੀ ਸੀ ਤੇ ਸ਼ਾਮ ਨੂੰ ਮੁਹੱਲੇ ਦੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਨਦੀ ਸੀ।ਊਦੇ ਮੁੱਖ ਤੇ ਮੋਟੀਆਂ ਅੱਖੀਆਂ ਉਦਾਸ ਲਗਦੀਆਂ ਤੇ ਓ ਬਹੁਤ ਘੱਟ ਬੋਲਦੀ ਸੀ ।

31 ਮਾਰਚ ਨੂੰ ਸਕੂਲੇ ਨਵੇਂ ਜਮਾਇਤੇ  ਚੜ੍ਹਨ  ਦਾ ਦਿਹਾੜ ਹੁੰਦਾ ਸੀ । ਅੰਮੀ ਕਈ ਦਿਨਾਂ ਤੂੰ ਮੇਰੇ ਤੇ ਨਿੱਕੇ ਵੀਰਾਂ ਲਈ ਚੰਗੇ ਨਤੀਜੇ ਦੀ ਆਸ ਵਿਚ ਕਾਮਯਾਬੀ ਦੇ ਮਿੱਠੇ ਹਾਰ ਬਣਾ ਰਹੀ ਸੀ। ਮੁੱਖਾਨੀ, ਛਵਾਰੀ,ਠੂਠੀ ,ਮੰਕੀ, ਪਿਤਾ ਸ਼ੈ ਤੇ ਵਿਚ ਵਿਚ ਪੀਲੇ ਗਿਣਦੇ ਦੇ ਫੁੱਲ ਪੂਰੋ ਰਹੀ ਸੀ। ਮਾਂ ਸਾਡੇ ਲਈ ਇਹ ਹਾਰ ਹਰ ਵਰੇ ਬਨਾਵਨਦੀ ਸੀ। ਜਦੋਂ ਅਸੀਂ ਪਾਸ ਹੋ ਕੇ ਘਰ ਆਉਂਦੇ ਤੇ ਓ ਹਾਰ ਸਾਡੇ ਗੱਲ ਵਿਚ ਪਾਂਦੀ ਮੁਬਾਰਕ  ਦਿੰਦੀ ਮੂੰਹ ਚੁੰਮਦੀ ਸੀ। ਗਲ ਵਿਚ ਏ ਹਾਰ ਪਾਉਂਦਿਆਂ ਈ  ਅਸੀਂ ਮੀਵਏ ਤੇ ਫੁੱਲ ਖਾਵਣ ਲੱਗ ਪੈਂਦੇ ਸੀ।

ਮੈਨੂੰ ਕਈ ਵਰ੍ਹਿਆਂ ਮਗਰੋਂ ਪਤਾ ਲੱਗਿਆ ਬਈ ਗੇਂਦੇ ਦੇ ਫੁੱਲ ਖਾਵਣ ਲਈ ਨਹੀਂ ਸੀ  । ਮੁਹੱਲੇ ਵਿਚ ਬਹੁਤ ਸਾਰੇ ਬਾਲ ਪਾਸ ਹੁੰਦੇ ਸੀ ਪਰ ਮੀਵਏ  ਦੇ  ਹਾਰ ਸਭ ਨੂੰ ਨਹੀਂ  ਸੀ ਮਿਲਦੇ । ਕਈ  ਮਾਵਾਂ ਖ਼ੁਸ਼ੀ ਵਿਚ ਖੰਡ ਵੰਡ ਦੀਆਂ  ਤੇ ਕਈ ਲੱਡੂ  ਪਰ ਮੀਵਏ ਦੇ ਹਾਰ ਸਾਨੂੰ  ਅੱਗੇ ਪੜ੍ਹਨ ਨੂੰ ਹੱਲਾਸ਼ੇਰੀ ਦਿੰਦੇ। ਸਾਰਾ ਦਿਨ ਅਸੀਂ ਗਲ ਵਿਚ ਹਾਰ ਪਾਕੇ ਮੁਹੱਲੇ ਦੇ ਹਰ ਘਰ ਬਣਾ ਕਿਸੇ ਰੋਕ ਟੋਕ ਦੇ ਨਹਸੀ ਭੱਜੀ ਫਿਰਦੇ ਰਿੰਨਦੀ।  ਉਦੋਂ ਬਾਲ ਤੇ ਘਰ ਸਾਂਝੇ ਈ ਹੁੰਦੇ ਸੀ।

ਜਦੋਂ ਮੈਂ ਚੌਥੀ ਜਮਾਤ ਚੜ੍ਹੀ ਤੇ ਅੰਮੀ ਨੇ ਹਾਰ ਗਲ ਵਿਚ ਪਾਂਦੀਆਂ ਈ ਆਖਿਆ  ਤੋਂ ਹੁਣ ਵੱਡੀ ਜਮਾਇਤੇ ਚੜ੍ਹ ਗਈ ਐਂ ਜੇ ਚਾਹਵੇਂ ਤੇ ਬਾਬੂ ਰਫ਼ੀਕ ਦੀ ਭੈਣ ਕੋਲੋਂ ਟਿਊਸ਼ਨ ਵੀ ਪੜ੍ਹ ਲਿਆ ਕਰੀਂ। ਮੈਂ ਉਸੇ ਵੇਲੇ ਖ਼ੁਸ਼ੀ ਖ਼ੁਸ਼ੀ ਬਾਬੂ ਰਫ਼ੀਕ  ਵੱਲ ਜਾ ਕੇ ਦੱਸ ਦਿੱਤਾ ਕਿ ਛੁੱਟੀਆਂ ਤੋਂ ਬਾਦ ਮੈਂ ਆਪਾਂ ਕੋਲ਼ ਪੜ੍ਹਨ ਆਇਆ ਕਰਾਂਗੀ। ਇਸ ਦਿਨ ਬਾਬੂ ਰਫ਼ੀਕ ਘਰ ਸੀ ਮੈਨੂੰ ਵੇਖ ਕੇ ਪੁੱਛਣ ਲੱਗੇ , ਨਾ ਗੱਲ ਸੁਣ  ਤੂੰ ਇੰਨਾ ਪੜ੍ਹ ਕੇ ਕੀ ਕਰਨਾ ਐਂ? ਕੀ ਤੂੰ ਉਸਤਾਨੀ ਬਣਨਾ ਈ? ਮੈਂ ਅਜੇ ਸੋਚ ਈ ਰਈ ਸੀ ਕਿ ਉਨ੍ਹਾਂ ਨੇ ਮੇਰਾ ਹਾਰ ਹੱਥ ਵਿਚ ਫੜ ਦੀਆਂ ਆਪਣੀਆਂ ਉਂਗਲਾਂ ਮੇਰੇ ਸੀਨੇ ਵਿਚ ਖੂਬ ਦਿੱਤੀਆਂ। ਮੈਂ ਭੱਜਨ ਲੱਗੀ ਤੇ ਮੇਰਾ ਹੱਥ ਫੜ ਕੇ ਆਖਣ ਲੱਗੇ  ਏ ਹਾਰ ਤੇ ਬੜਾ ਮਜ਼ੇਦਾਰ ਲੱਗ ਰੀਆ ਏ ਏਦੇ ਵਿਚੋਂ ਇਕ ਛੂ ਇਰਾ ਮੈਂ ਵੀ ਖਾ ਲਵਾਂ?  ਨਹੀਂ ਨਹੀਂ  ਏ ਪਾਸ ਹੋਣ ਵਾਲੇ ਬੱਚਿਆਂ ਲਈ ਹੁੰਦੇ ਨੇ ਤੁਹਾਡੇ ਲਈ ਨਹੀਂ । ਬਾਬੂ ਰਫ਼ੀਕ ਤੇ ਆਪਣੀ ਵੋਹਟੀ ਵੱਲ ਵੇਖ ਕੇ ਆਖਿਆ ਲਇਉ ਜੀ ਏ ਸਮਝਦੀ ਏ ਕਿ ਅਸੀਂ ਪਾਸ ਹੋਏ ਬਿਨਾਂ ਈ ਟੈਲੀਫ਼ੋਨ ਦੇ ਮਹਿਕਮੇ ਵਿਚ ਅਫ਼ਸਰ ਬਣ ਗਏ ਆਂ  ਓ  ਦੋਵੇਂ ਹੱਸਣ ਲੱਗ ਪਏ ਤੇ ਮੈਂ ਭੱਜ ਕੇ ਘਰ ਆ ਗਈ।
ਚੌਥੀ ਕਲਾਸ ਚੜ੍ਹਦਿਆਂ ਈ ਮੈਂ ਰੋਜ਼ ਸ਼ਾਮ ਨੂੰ ਆਪਾਂ ਕੋਲ਼ ਪੜ੍ਹਨ ਜਾਂਦੀ ਸੀ।ਓ ਮੈਨੂੰ ਕੋਠੇ ਦੀ ਛੱਤ ਉਤੇ ਲੈ ਜਾਂਦੀ ਜਿਥੇ ਅਸੀਂ ਇਕ ਮੰਜੀ ਉੱਤੇ ਬਹਿ ਕੇ ਪੜ੍ਹਨਾ ਸ਼ੁਰੂ ਕਰਦੇ ਪਰ ਛੇਤੀ ਈ ਆਪਾਂ ਮੈਨੂੰ ਜਮ੍ਹਾਂ ਤਫ਼ਰੀਕ ਦੇ ਸਵਾਲ ਦੇ ਕੇ ਆਪ ਥੱਲੇ ਬਾਵਰਚੀ ਖ਼ਾਨੇ ਵਿਚ ਚਲੀ ਜਾਂਦੀ ਸੀ।ਮੈਂ ਸਵਾਲ ਮੁਕਾ ਕੇ ਆਪਾਂ ਨੂੰ ਵਾਜ ਮਾਰਦੀ । ਆਪਾਂ ਜਵਾਬ ਵਿਚ ਆਖਦੀ ਹੁਣ ਪਹਾੜੇ ਯਾਦ ਕਰ। ਪਹਾੜੇ ਮੈਨੂੰ ਸਭ ਯਾਦ ਨੇਂ ।ਏ ਸੁਣ ਕੇ ਓ ਮੈਨੂੰ ਕਿਤਾਬ ਵਿਚੋਂ ਕਹਾਣੀ ਕਾਪੀ ਅਤੇ ਲਿਖ਼ਣ ਵੱਲ ਲਾਈ ਰੱਖਦੀ। ਮੈਨੂੰ ਵੇਖੋ ਵੇਖੀ ਮੁਹੱਲੇ ਦੀਆਂ ਦੋ ਚਾਰ ਹੋਰ ਕੁੜੀਆਂ ਟਿਊਸ਼ਨ ਪੜ੍ਹਨ ਆਉਣ ਲੱਗ ਪਈਆਂ ਸਨ। ਇੰਨਾਂ ਦੇ ਆਉਣ ਨਾਲ਼ ਇਕ ਫ਼ੈਦਾ ਹੋਇਆ ਕਿ ਅਸੀਂ ਆਪਸ ਵਿਚ ਖੇਡਾਂ ਖੇਡਦਿਆਂ ਵੇਲ਼ਾ ਲੰਗਾ ਲੈਂਦੇ ਤੇ ਆਪਾਂ ਨੂੰ ਥੱਲਿਓਂ ਵਾਜ ਮਾਰਨ ਦੀ ਲੋੜ ਈ ਨਾ ਪੈਂਦੀ।

 

 

ਹੌਲੀ ਹੌਲੀ ਬਾਬੂ ਰਫ਼ੀਕ ਦੇ ਘਰ ਤੇ ਊਦੇ ਚਾਰ ਚੁਫ਼ੇਰੇ ਤੋਂ ਜਾਣਕਾਰੀ ਵੱਧ ਗਈ ਸੀ। ਉਨ੍ਹਾਂ ਦੇ ਨਾਲ਼ ਵਾਲੇ ਕੋਠੇ ਉਤੋਂ ਇਕ ਮੁੰਡਾ ਸਾਨੂੰ ਤਾੜ ਦਾ  ਰੀਨਦਾ ਸੀ।ਇਕ ਦਿਹਾੜੇ ਉਸ ਨੇ ਕੁਝ ਲੱਖ਼ ਕੇ ਰੋੜੇ ਅਤੇ  ਸਵੀਟ ਕੇ ਸਾਡੇ ਵੱਲ  ਸੁੱਟਿਆ । ਸਾਨੂੰ ਸਭ ਨੂੰ ਕੰਬਣੀ ਆ ਗਈ ਸੀ ਕਿ ਜੇ ਆਪਾਂ ਨੇ ਦੇਖ ਲਿਆ ਤੇ ਸਾਡਾ ਕੀ ਬਣੇਗਾ? ਏਸ ਵਿਚ ਕੀ ਗ਼ਲਤ ਸੀ ਓ ਤੇ ਨਹੀਂ ਸੀ ਪਤਾ, ਪਰ ਸਾਡਾ ਸਭ ਦਾ ਸਾਹ ਸੁੱਕ ਗਿਆ ਸੀ ।ਦਿਮਾਗ਼ ਵਿਚ ਸਵਾਲ ਉਗਦੇ ਸਨ ਪਰ ਪਤਾ ਨਹੀਂ ਕਿਉਂ ਸਵਾਲ ਪੁੱਛਣ ਦੀ ਹਿੰਮਤ ਈ ਨਈਂ ਸੀ ਪੈਂਦੀ। ਹਰ ਰੋਜ਼ ਹਯਾਤੀ ਇਕ ਡਰਾਮੇ ਵਾਂਗ ਚਲੀ ਜਾ  ਰਹੀ ਸੀ ਜਿਹਦੇ ਵਿਚ ਅਸੀਂ ਵੀ ਨਿੱਕੇ ਨਿੱਕੇ ਕਿਰਦਾਰ ਸੀ।

ਮੈਨੂੰ ਆਪਣੇ ਘਰ ਤੇ ਬਾਬੂ ਰਫ਼ੀਕ ਦੇ ਘਰ ਦਾ ਫ਼ਰਕ ਵੀ ਨਜ਼ਰ ਆਉਣ ਲੱਗ ਪਿਆ ਸੀ। ਮੇਰੇ ਘਰ ਦਾ ਮਾਹੌਲ ਤੇ ਸੋਚਣ ਦਾ  ਅੰਦਾਜ਼ ਵੱਖਰਾ ਈ ਸੀ। ਮੇਰੇ ਭਰਾ ਦੇ ਬਹੁਤ ਸਾਰੇ ਦੋਸਤ ਯਾਰ ਅਕਸਰ ਆਉਂਦੇ ਤੇ ਪਤਾ ਨਹੀਂ ਓ ਸਾਰੇ ਕੋਈ ਲੰਮੀਆਂ ਲੰਮੀਆਂ ਤਕਰੀਰਾਂ ਤੇ ਬਹਿਸਾਂ ਕਰਦੀ। ਮੇਰੀ ਮਾਂ ਇਨ੍ਹਾਂ ਲਈ ਬੜੇ ਚਾਅ ਨਾਲ਼ ਰੋਟੀ ਬਣਾਂਦੀ ਤੇ ਰੀਝ ਨਾਲ਼ ਉਨ੍ਹਾਂ ਨੂੰ ਖੁਵਾਂਦੀ । ਲਗਦਾ ਸੀ ਕਿ ਏ ਸਭ ਬੜਾ ਈ ਅਹਿਮ ਕੰਮ ਕਰ ਰਈਏ ਨੇਂ। ਇਹ ਕਿਤਾਬਾਂ ਵਾਲੇ ਸਾਰੇ ਲੋਗ ਕਿਸੇ ਹੋਰ ਈ  ਦੁਨੀਆ ਦੀ ਮਖ਼ਲੂਕ ਲਗਦੇ ਸਨ।
5
ਇੱਕ ਦਿਨ ਮੈਂ ਆਪਣੇ ਭਰਾ ਨੂੰ ਪੁੱਛ ਈ ਲਿਆ ਕਿ ਇਹ ਤੁਸੀ ਕੀ ਗੱਲਾਂ ਕਰਦੇ ਓ ਤੇ ਇਨ੍ਹਾਂ ਕਿਤਾਬਾਂ ਵਿਚ ਕੀ ਲਿਖ਼ਿਆ ਈ? ਓ ਨਿੰਮਾ ਜਿਹਾ ਹੱਸਿਆ ਤੇ ਆਖਣ ਲੱਗਾ ਤੋਂ ਵੀ ਏ ਕਿਤਾਬਾਂ ਪੜ੍ਹਿਆ ਕਰ ਤੇ ਨਾਲੇ ਸਾਡੇ ਵਿਚ ਬਹਿ ਕੇ ਸੁਣਿਆ ਕਰ ਕਿ ਅਸੀਂ ਕੀ ਗੱਲਾਂ ਕਰਦੇ ਆਂ।ਅਗਲੇ ਦਿਨ ਸ਼ਾਮ ਨੂੰ ਮੈਂ ਆਪਣੇ ਭਰਾ ਨਾਲ਼ ਜੁੜਕੇ ਪੜ੍ਹੇ ਲਿਖੀਆਂ ਦੇ ਸਟੱਡੀ ਸਰਕਲ ਵਿਚ ਬੈਠ ਗਈ।ਮੈਨੂੰ ਕੁਝ ਵੀ ਸਮਝ ਨਹੀਂ ਆਇਆ ਤੇ ਉਨ੍ਹਾਂ ਦੇ ਹਿਲਦੇ ਬਲਾਂ ਵਿਚੋਂ ਬੱਸ ਦਵਾਐ ਅੱਖਰ ਘੜੀ ਮੁੜੀ ਆਖੇ ਜਾਣ ਪਾਰੋਂ ਮੈਨੂੰ ਯਾਦ ਰਹਿ ਗਏ ਤੇ ਉਹ ਸੁਣ ਸਮਾਜੀ ਨਾਇੰਸਾਫ਼ੀ।

ਇਕ ਦੋ ਦਿਨਾਂ ਬਾਦ ਮੇਰੇ ਭਰਾ ਨੇ ਪੁੱਛਿਆ ਅੱਛਾ ਤੇ ਕੀ ਸਮਝ ਆਈ ਤੈਨੂੰ ਸਟੱਡੀ ਸਰਕਲ ਵਿਚੋਂ? ਮੈਂ ਕਿੰਨੀ ਦੇਰ ਸੋਚਣ ਮਗਰੋਂ ਜਵਾਬ ਦਿੱਤਾ ਸਮਝ ਤੇ ਕੁਝ ਨਈਂ ਆਈ। ਖ਼ੋਰੇ ਓਡਾ ਕਟਰ ਸਾਬ ਘੜੀ ਮੁੜੀ ਕੀ ਆਖੀ ਜਾ ਰਹੇ ਸਨ ਸਮਾਜੀ  ਨਾਇੰਸਾਫ਼ੀ। ਭਲਾ ਇਹ ਸਮਾਜੀ ਨਾ ਇੰਸਾਫ਼ੀ ਕੀ ਹੁੰਦੀ ਏ ?  ਭਾਈ ਜਾਨ ਹੱਸਿਆ ਤੇ ਆਖਣ ਲੱਗਾ  ਵੇਖ ਨਾਂ ਇਹ ਸਮਾਜ ਜਿਸ ਵਿਚ ਅਸੀਂ ਰੀਨਦੇ ਆਂ ਜ਼ੁਲਮ ਨਾਲ਼  ਭਰਿਆ  ਏ ।  ਅਸੀਂ ਸਾਰੇ ਸਮਾਜ ਨੂੰ ਨਾਇੰਸਾਫ਼ੀਆਂ ਤੇ ਜ਼ੁਲਮ ਤੋਂ ਆਜ਼ਾਦ ਕਰਨ ਲਈ ਇਕੱਠੇ ਹੁੰਦੇ ਆਂ। ਅਪਣਾ ਸ਼ਊਰ  ਵਧਾਉਣ ਲਈ ਪੜ੍ਹਦੇ ਆਂ।ਕਿਉਂ ਜੇ ਪੜ੍ਹਨ ਤੇ ਊਦੇ ਬਾਰੇ ਤਬਾਦਲਾ-ਏ-ਖ਼ਿਆਲ ਤੋਂ ਬਾਦ ਈ ਸੋਚ ਸਾਫ਼ ਹੁੰਦੀ ਈ। ਇਹ ਸਾਡੀ ਜ਼ਿੰਮੇਦਾਰੀ ਏ ਕਿ ਮਜ਼ਲੂਮ ਤੇ ਬੇਖ਼ਬਰ ਲੋਕਾਂ ਨੂੰ ਇਹ ਗੱਲ ਸਮਝਾਈ ਜਾਵੇ ਕਿ ਉਨ੍ਹਾਂ ਨਾਲ਼ ਕੀ ਕੀ ਜ਼ੁਲਮ ਤੇ ਨਾਇੰਸਾਫ਼ੀਆਂ ਹੋ ਰਈਆਂ ਨੇਂ।ਸਾਨੂੰ ਕੱਠੇ ਹੋ ਕੇ ਜੱਦੋ ਜਹਿਦ ਕਰਨ ਦੀ ਲੋੜ ਈ।  ਮੈਂ ਸਿਰ ਹਿਲਾ ਹਿਲਾ ਕੇ ਆਪਣੀ ਜਾਨ ਛੜਾਈ ਪਰ ਰਾਤ ਸੌਣ ਤੋਂ ਪਹਿਲੇ ਮੈਂ ਦੇਰ ਤੀਕਰ ਸੋਚਦੀ ਰਹੀ ਕਿ ਏ ਤੇ ਭਾਈ ਕੋਲੋਂ ਪੁੱਛਿਆ ਈ ਨੀਇਂ ਕਿ ਓ ਬੇਖ਼ਬਰ ਮਜ਼ਲੂਮ ਲੋਕ ਰੀਨਦੇ ਕਿੱਥੇ ਨੇਂ? ਜਿਹਨਾਂ ਨੂੰ ਦੱਸਣ ਦੀ ਲੋੜ ਏ ਕਿ ਉਨ੍ਹਾਂ ਤੇ ਜ਼ੁਲਮ ਹੁੰਦਾ ਏ ਤੇ ਓ ਸਮਾਜੀ ਨਾ ਇੰਸਾਫ਼ੀ ਦਾ ਸ਼ਿਕਾਰ ਨੇਂ।

ਅਗਲੇ ਦਿਨ ਬਾਬੂ ਰਫ਼ੀਕ ਵੱਲ ਗਈ ਤੇ ਇਹ ਸਵਾਲ ਮੁੜਮੁੜ ਦਿਮਾਗ਼ ਵਿਚ ਘੁੰਮ ਜਾ ਰੀਆ ਸੀ ਪੜ੍ਹਨ ਵਿਚ ਦਿਲ ਵੀ ਨੀਇਂ ਲੱਗ ਰੀਆ ਸੀ। ਉਸਤਾਨੀ ਕੋਲੋਂ ਸਵਾਲ ਪੁੱਛਿਆ ਈ ਨੀਇਂ ਜਾ ਸਕਦਾ ਸੀ ਪਰ ਅੱਜ ਬਾਬੂ ਰਫ਼ੀਕ ਘਰ ਈ ਸੀ ਤੇ ਅਪਣਾ ਨੀਲੇ ਰੰਗ ਦਾ ਸਕੂਟਰ ਧੋ ਰੀਆ ਸੀ। ਮੈਂ ਛੁੱਟੀ ਕਰ ਕੇ ਘਰ ਜਾਣ ਲੱਗੀ ਉਸ ਨੇ ਮੇਰੀ ਬਾਂਹ ਫੜ ਰੋਕ ਲਿਆ।  ਹਾਂ ਭਈ  ਹੋ ਗੇਅਆਂ ਪੜ੍ਹੀਆਂ ? ਮੈਂ ਆਪਣੇ ਧਿਆਨੇ ਆਪਣੀ ਚੁੱਪ ਵਿਚ ਸਾਂ। ਆਖ਼ਿਰ ਮੈਂ ਬਾਬੂ ਰਫ਼ੀਕ ਕੋਲੋਂ ਪੁੱਛ ਲਿਆ ਤੁਹਾਨੂੰ ਪਤਾ ਏ ਓ  ਲੋਕੀ ਕਿੱਥੇ ਰਹਿੰਦੇ ਨੇਂ ਜਿਹੜੇ ਬੇਖ਼ਬਰ ਨੇਂ ਬਈ ਉਨ੍ਹਾਂ ਤੇ ਜ਼ੁਲਮ ਹੁੰਦਾ ਏ ? ਤੁਸੀ ਤੇ ਪੜ੍ਹੇ ਲਿਖੇ ਵੀ ਓ ਨਾਲੇ  ਬਾਹਰ ਅੰਦਰ ਜਾਂਦੇ ਰੀਨਦੇ ਓ। ਓ ਲੋਕ ਕੈਨੀ ਕਿ ਦੂਰ ਰੀਨਦੇ ਨੇਂ?  ਅੱਜ ਬਾਬੂ ਰਫ਼ੀਕ ਮੇਰੀ ਗੱਲ ਸੁਣ ਕੇ ਹੱਸਿਆ ਨਹੀਂ ਸੀ ਤੇ ਨਾ ਈ ਉਸ ਨੇ ਮੇਰੀ ਬਾਂਹ ਮੁੜ ਵੜੀ  ਪਰ ਬੜੀ ਗੂੜ੍ਹੀ ਨਜ਼ਰ ਨਾਲ਼ ਮੈਨੂੰ ਵੇਖ ਕੇ ਆਖਣ ਲੱਗਾ ਇਹ ਤੂੰ ਕੀ ਝੱਲੀਆਂ ਵਾਂਗੂੰ  ਗੱਲਾਂ ਕਰ ਰਈ ਐਂ ਤੇਰਾ ਦਿਮਾਗ਼ ਤੇ ਨੀਇਂ ਚੱਲ ਗਿਆ? ਆਪਣੀ ਪੜ੍ਹਾਈ ਵਿਚ ਧਿਆਣ ਦਿਆ ਕਰ,ਤੇ ਨਾਲੇ ਗੱਲ ਸੁਣ ਨਿੱਕੀ ਉਮਰੇ ਇਹੋ ਜਿਹੀਆਂ ਗੱਲਾਂ ਨੀਇਂ ਸੂਚੀ ਦੀਆਂ।

ਜਦੋਂ ਘਰ ਅਪੜੀ ਤੇ ਭਾਈ ਆਪਣੇ ਇਕ ਨੌਜਵਾਨ ਸ਼ਾਗਿਰਦ ਨਾਲ਼ ਗੱਲਾਂ ਕਰ ਰੀਆ ਸੀ । ਤੋਂ ਜ਼ਰਾ ਸੋਚ ਇਨਸਾਨ ਤੇ ਜਾਨਵਰ ਵਿਚ ਕੀ ਫ਼ਰਕ ਈ? ਸਾਨੂੰ ਅਸ਼ਰਫ਼ ਅਲਮਖ਼ਲੋਕ ਕਿਉਂ ਆਖਿਆ ਜਾਂਦਾ ਈ? ਏਸ ਲਈ ਨਾਂ ਕਿ ਅਸੀਂ ਸੋਚ ਸਕਦੇ ਆਂ ਤੇ ਜਾਨਵਰ ਨਹੀਂ ।ਭਲਾ ਸੋਚ ਏਸ ਹਕੁਮਤ ਦਾ ਕੀ ਮਤਲਬ ਈ? ਈਦਾ ਮਤਲਬ ਏ ਕਿ ਸੋਚੋ , ਗ਼ੌਰ ਕਰੁੱਤੇ ਜ਼ਿੰਦਗੀ ਨੂੰ ਬਾਮਕਸਦ ਬਣਾਇਓ। ਇਸ ਸ਼ਾਗਿਰਦ ਨੇ ਪੁੱਛਿਆ ਕੇ ਇਹ ਸੋਚਣ ਦਾ ਅਮਲ ਕਿਵੇਂ ਸ਼ੁਰੂ ਹੁੰਦਾ ਈ?ਮੇਰੇ ਭਰਾ ਨੇ ਛੇਤੀ ਨਾਲ਼ ਜਵਾਬ ਦਿੱਤਾ ਇਹ ਤੇ ਬੁੱਤ ਸੌਖਾ ਈ। ਸਾਡੇ ਆਲੇ ਦੁਆਲੇ ਜੋ ਕੁੱਝ ਵੀ ਹੋਰ ਯਾ ਹੁੰਦਾ ਏ ਊਦਾ ਗੌਹ ਨਾਲ਼ ਮੁਤਾਲਾ ਕਰੋ ਯਾਨੀ ਆਪਣੇ ਆਸੇ ਪਾਸੇ ਧਿਆਣ ਨਾਲ਼ ਵੇਖੋ ਤੇ ਉਨ੍ਹਾਂ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜੋ ਸਮਝ ਨਾ ਆਓਏ ਊਦੇ ਤੇ ਸਵਾਲ ਕਰੋ।ਉਦੋਂ ਤੀਕਰ ਆਰਾਮ ਨਾਲ਼ ਨਾ ਬੈਠੋ ਜਦ ਤੀਕਰ ਗੱਲ ਸਮਝ ਨਾ ਆ ਜਾਈ। ਹਯਾਤੀ ਤੇ ਖੁੱਲੀ ਕਿਤਾਬ ਦੀ ਤਰਾਂ ਸਾਡੇ ਆਲੇ ਦੁਆਲੇ ਕਹਾਣੀ ਦੀ ਤਰਾਂ ਸਦਾ ਚੱਲ ਰਈ ਹੁੰਦੀ ਈ। ਓ ਸਾਡੇ ਇਨਸਾਨਾਂ ਤੋਂ ਸਿਰਫ਼ ਇੰਨਾਂ ਈ ਚਾਹੁੰਦੀ ਏ ਕਿ ਅਸੀਂ ਈਨੂੰ ਗੌਹ ਨਾਲ਼ ਦੀਖਈਏ ਗੌਹ ਨਾਲ਼ ਸੁਣੀਏ ਤੇ ਕੁੱਝ ਚੰਗਾ ਅਮਲ ਕਰਏ ।

ਮੈਨੂੰ ਨੀਇਂ ਪਤਾ ਕਿ ਇਸ ਸ਼ਾਗਿਰਦ ਨੇ ਭਾਈ ਤੋਂ ਇਹ ਸਬਕ ਸਿੱਖਿਆ ਕਿ ਨਈਂ ਪਰ ਮੇਰੇ ਉੱਤੇ ਉਨ੍ਹਾਂ ਗੱਲਾਂ ਦਾ ਗੂੜਾ ਅਸਰ ਹੋਇਆ ਸੀ ।ਨਾਲ਼ ਈ ਮੈਨੂੰ ਆਪਣੇ ਨਿੱਕੇ ਹੁੰਦਿਆਂ ਦਾ ਓ ਹਾਦਸਾ ਯਾਦ ਆ ਗਿਆ ਜਦੋਂ ਸਾਡੇ ਇਲਾਕੇ ਦੀ ਟੈਕਸ ਟਾਇਲ ਮਿੱਲ ਵਿਚ ਭਾਫ਼ ਦੀ ਭੱਠੀ ਪਾਟਣ ਨਾਲ਼ ਕਈ ਮਜ਼ਦੂਰ ਮਾਰੇ ਗਏ ਸੀ ਤੇ ਅਗਲੇ ਦਿਨ ਅਖ਼ਬਾਰ ਵਿਚ ਨਿਰੇ ਪੱਕੇ ਮਜ਼ਦੂਰਾਂ ਦੇ ਮਰਨ ਦੀ ਈ ਖ਼ਬਰ ਛਪੀ ਸੀ। ਮੇਰਾ ਪੀਓ ਏਸ ਜ਼ੁਲਮ ਤੇ ਕੁਰਲਾ ਉਠਿਆ ਸੀ। ਮੈਨੂੰ ਹੁਣ ਕੁੱਝ ਕੁੱਝ ਸਮਝ ਆਉਣ ਲੱਗ ਪਈ ਸੀ ਕਿ ਸਮਾਜੀ ਜ਼ੁਲਮ ਦਾ ਕੀ ਮਤਬਲ ਈ।

ਮੇਰਾ ਹਯਾਤੀ ਨੂੰ ਗੌਹ ਨਾਲ਼ ਵੇਖਣ ਦਾ ਸਫ਼ਰ ਮੁੜ ਤੋਂ ਸ਼ੁਰੂ ਹੋਇਆ  ਜਦੋਂ ਮੈਂ ਅਗਲੇ ਦਿਨ ਬਾਬੂ ਰਫ਼ੀਕ ਦੇ ਘਰ ਗਈ।

ਬਾਬੂ ਰਫ਼ੀਕ ਦੀਆਂ ਚਾਰ  ਧੀਆਂ ਸਨ। ਵੱਢੀ ਧੀ ਛੇ ਵਰ੍ਹਿਆਂ ਦੀ ਤੇ ਨਿੱਕੀ ਕੁੱਝ ਮਹੀਨਾਂ ਦੀ। ਵੱਡੀਆਂ ਤਣੇ ਕੁੜੀਆਂ ਮਾਂ ਵਾਂਗੂੰ ਗੋਰਿਆਂ ਚਿੱਟੀਆਂ ਤੇ ਗੋਲ ਮਟੋਲ ਸਨ ਪਰ ਨਿੱਕੀ ਧੀ ਪੱਕੇ ਰੰਗ ਦੀ ਪੰਘੂੜੇ ਵਿਚ ਪਈ ਨਜ਼ਰ ਈ ਨਈਂ ਸੀ ਆਉਂਦੀ। ਮੈਨੂੰ ਮਸੂਸ ਹੋਇਆ ਕਿ ਕੋਈ ਵੀ ਉਸ ਬੱਚੀ ਨੂੰ ਗੋਦੀ ਵੀ ਨਹੀਂ ਚੁੱਕਦਾ ਨਾ ਲੋਰੀਆਂ ਸੁਣਾਂਦਾ ਤੇ  ਨਾ ਕੋਈ ਲਾਡ ਕਰਦਾ  ਏ । ਉਹ ਅਕਸਰ ਰੋਂਦੀ ਰਹਿੰਦੀ ਤੇ ਰੋਵਣ ਦੀ ਵਾਜ ਵੀ ਕਮਜ਼ੋਰ ਤੇ ਬੇਵੱਸ ਜਈ ਹੁੰਦੀ। ਮੇਰਾ ਏਸ ਬਾਲੜੀ ਨਾਲ਼ ਅਜੀਬ ਜਿਹਾ ਰਿਸ਼ਤਾ ਬਣ ਗਿਆ । ਮੈਂ ਆਉਂਦੀਆਂ ਜਾਂਦੀਆਂ ਏਸ ਬੱਚੀ ਨੂੰ ਵੇਖਣ ਦੀ ਕੋਸ਼ਿਸ਼ ਕਰਦੀ ਸੀ। ਮੈਨੂੰ ਨਈਂ ਯਾਦ ਕਿ ਮੈਂ ਕਦੀ  ਊਦੇ  ਪੰਘੂੜੇ ਕੋਲ਼ ਉਦੀ ਮਾਂ ,ਪਿਓ ਯਾਂ ਆਪਾਂ ਨੂੰ ਵੇਖਿਆ ਹੋਈਏ ਹਾਂ ਅਲਬੱਤਾ ਜਦੋਂ ਬੱਚੀ ਰੋਂਦੀ ਤੇ ਛੇ ਸਾਲਾਂ ਵਾਲੀ ਕੁੜੀ ਊਦੇ ਮੂੰਹ ਵਿਚ ਦੁੱਧ ਦੀ ਬੋਤਲ ਲਾ ਦਿੰਦੀ ਸੀ। ਇਕ ਦਿਨ ਕੋਠੇ ਉੱਤੇ ਬਹੁਤ ਧੁੱਪ ਤੇ ਗਰਮੀ ਸੀ । ਆਪਾਂ ਸਾਨੂੰ ਥੱਲੇ ਵੇੜੇ ਵਿਚ ਬੈਠ ਕੇ ਪੜ੍ਹਨ ਦਾ ਹੁਕਮ ਦਿੱਤਾ। ਬਾਬੂ ਰਫ਼ੀਕ ਦੀ  ਵੋਹਟੀ ਸਾਡੇ ਕੋਲ਼ ਈ ਬੈਠੀ ਦਾਲ਼ ਚੁਗਦੀ ਪਈ ਸੀ। ਨਿੱਕੀ ਕੁੜੀ ਰੋ  ਰਹੀ ਸੀ ਤੇ ਮੇਰਾ ਧਿਆਣ ਇਸੇ ਵਿਚ ਲੱਗਾ ਸੀ।ਮੇਰੇ ਅੰਦਰ ਇਕ ਅਚੋਂਵਾਹੀ ਲੱਗੀ ਸੀ ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਸ ਦਾ ਕੀ ਕਰਾਂ।ਅਖ਼ੀਰ ਮੇਰੇ ਤੋਂ ਰਿਹਾ ਨਾ ਗਿਆ  ਤੇ ਮੈਂ ਕਹਿ ਈ ਦੇਤਾ  ਬਾਜੀ ਕਾਕੀ ਰੋਂਦੀ ਪਈ ਈ। ਇਸ ਨੇ ਖਿਝ ਕੇ ਆਖਿਆ, ਏਸ ਚੁੜੇਲ ਦਾ ਕੀ ਈ, ਇਹ ਤੇ ਰੋਂਦੀ ਰਹਿੰਦੀ ਈ।ਮੈਂ  ਹਰੀਆਂ ਹੋਈ ਤੇ ਊਦੇ ਖਿਝਣ ਤੂੰ ਏਨੀ ਡਰੀ ਕਿ ਮੈਨੂੰ ਕੁੱਝ ਹੋਰ ਪੁੱਛਣ ਦੀ ਸੁਰਤ ਤੇ ਹੌਂਸਲਾ ਈ ਨਾ ਰੀਆ। ਇਸ ਦਿਨ ਘਰ ਆ ਕੇ ਮੈਂ ਮਾਂ ਨਾਲ਼ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਓ ਕੰਮਾਂ ਤੇ ਪ੍ਰੋਹਣਿਆਂ  ਵਿਚ ਐਸੀ ਰੁੱਝੀ ਸੀ ਕਿ ਮੇਰੇ ਦਿਲ ਦੀ ਦਿਲ ਵਿਚ ਰਹਿ ਗਈ । ਭਰਾ ਯੂਨੀਵਰਸਿਟੀ ਦਾਖ਼ਲੇ ਲਈ ਲਹੌਰ਌ ਗਿਆ ਸੀ ਤੇ ਮੈਂ ਹੋਰ ਕਿਸੇ ਨਾਲ਼ ਗੱਲ ਨਾ ਕਰ ਸਕੀ। ਇਸ ਰਾਤ ਮੈਂ ਉਸ ਬੱਚੀ ਦੀ ਬੇਬਸੀ ਉੱਤੇ ਫੁੱਟ ਫੁੱਟ ਰੋਈ ਸੀ।  ਅਗਲੇ ਦਿਨ ਪਤਾ ਨਹੀਂ ਕਿਉਂ ਮੈਂ ਆਪਾਂ ਕੋਲ਼ ਪੜ੍ਹਨ ਲਈ ਛੇਤੀ ਚਲੀ ਗਈ। ਆਪਾਂ ਨਹਾ ਰਈ ਸੀ ਤੇ ਬਾਬੂ ਰਫ਼ੀਕ ਦੀ ਵੋਹਟੀ ਕੋਠੇ ਉੱਤੇ ਲੀੜੇ ਫੋਲਣ ਗਈ ਸੀ ਬਾਕੀ ਕੁੜੀਆਂ ਖੇਲ ਰਈਆਂ ਸਨ ਪਰ ਪੰਘੂੜੇ ਵਿਚੋਂ ਹਮੇਸ਼ ਵਾਂਗੂੰ ਨਮੀ ਨਮੀ ਰੋਵਣ ਦੀ ਵਾਜ ਆ ਰਈ ਸੀ। ਮੈਂ ਹਿੰਮਤ ਕਰ ਕੇ ਪੰਘੂੜੇ ਕੋਲ਼ ਬੈਠ ਗਈ ਤੇ  ਪੰਘੂੜਾ ਹੁਲਾਰਦੀਆਂ ਬੱਚੀ ਨੂੰ ਪਹਿਲੀ ਵਾਰੀ ਗੌਹ ਨਾਲ਼ ਵੇਖਿਆ। ਓ ਇੰਜ ਮੂੰਹ ਖੋਲਦੀ ਸੀ ਜਿਵੇਂ ਕੋਈ ਪਿਆਸਾ  ਚਿੜੀ ਦਾ ਬੋਟ ਹੋਈਏ ।ਓ ਨਿੱਕੀ ਜਈ ਬੱਚੀ ਪਿਆਰ ਨੂੰ ਤਰਸੀ ਹੋਈ ਸੀ।  ਮੇਰਾ ਜੀ ਕੀਤਾ ਮੈਂ ਉਸ ਨੂੰ ਚੁੱਕ ਕੇ  ਆਪਣੇ ਘਰ ਲੈ ਜਾਵਾਂ। ਬਾਜੀ ਦੀ ਵਾਜ ਨੇਂ ਮੈਨੂੰ ਤੋਰਾ ਦਿੱਤਾ।ਤੂੰ ਏਸ ਚੁੜੇਲ ਕੋਲ਼ ਬੈਠੀ ਕੀ ਕਰ ਰਈ ਐਂ?ਮੇਰਾ ਦਿਲ ਧੜਕ ਰੀਆ ਸੀ ਪਰ ਮੈਂ ਬਿਨਾ ਸੂਚੀਆਂ ਪੁੱਛ ਲਿਆ ਤੁਸੀ ਈਨੂੰ ਚੁੜੇਲ ਕਿਉਂ ਕਹਿੰਦੇ ਓ?  ਇੰਨੇ ਮਿੱਥੇ ਤੇੜੀ ਪਾਕੇ ਘੂਰਦੀਆਂ ਹੋਈਆਂ ਆਖਿਆ ।ਨਾ ਰੰਗ ਨਾ ਰੂਪ, ਕਾਲ਼ੀ ਕਲੋਟੀ ਚੁੜੇਲ ਨੀਇਂ ਤੇ ਹੋਰ ਕੀ ਏ ? ਇਹ ਆਖਣ ਮਗਰੋਂ ਬਾਬੂ ਰਫ਼ੀਕ ਦੀ ਵੋਹਟੀ ਨੇ ਮੈਨੂੰ ਝਿੜਕ ਕੇ ਆਖਿਆ ਤੋਂ ਇਥੇ ਪੜ੍ਹਨ ਆਉਂਦੀ ਐਂ ਤੇ ਅਪਣਾ ਧਿਆਣ ਪੜ੍ਹਨ ਵਿਚ ਈ ਰੱਖਿਆ ਕਰ ਬਹੁਤੇ ਸਵਾਲ ਕਰਨ ਦੀ ਲੋੜ ਨਈਂ । ਗੱਲ ਸਮਝ ਗਈ ਐਂ ਕਿ ਫ਼ਿਰ ਸਮਝਾਵਾਂ?

ਮੈਂ ਡਰਦੀ ਪੰਘੂੜੇ ਤੋਂ ਪੂਰੇ ਹਟ ਗਈ  ਪਰ ਪਿਆਰ ਨੂੰ ਤਰਸੀ ਹੋਈ ਇਸ ਬਾਲੜੀ ਦੀ ਸ਼ਕਲ ਤੇ ਬੇਵੱਸ ਰੂਹ  ਮੇਰੀਆਂ ਸੋਚਾਂ ਵਿਚ ਰਚ ਬੱਸ ਗਈ । ਮੈਂ ਹਰ ਵੇਲੇ ਉਸ ਬਾਲੜੀ ਤੇ ਹੋਣ ਵਾਲੇ ਅਨਿਆਂ ਬਾਰੇ ਸੋਚਦੀ ਤੇ ਆਪਣੀਆਂ ਸੋਚਾਂ ਵਿਚ ਬਾਲੜੀ ਨੂੰ ਪੰਘੂੜੇ ਵਿਚੋਂ ਚੁੱਕ ਕੇ ਆਪਣੇ ਘਰ ਲਿਆਉਣ ਦੇ ਸੁਫ਼ਨੇ ਬੁਣਦੀ ਰਹਿੰਦੀ । ਪਰ ਇਹ ਨਿਰੀ ਕੁੱਝ ਈ ਦਿਨਾਂ ਦੀ ਖੇਡ ਸੀ । ਪਿਆਰ ਬਣਾ ਬਾਲੜੀ ਦਿਨੋ ਦਿਨ ਕਮਜ਼ੋਰ ਹੁੰਦੀ ਗਈ ਤੇ ਇਕ ਦਿਨ  ਪੰਘੂੜਾ ਖ਼ਾਲੀ ਸੀ।  

ਦੋ ਮੁਸਾਫ਼ਰ -ਗੁਰਨਾਮ ਗਿੱਲ
ਇੱਕ ਪਾਸਾ -ਰਮਨਦੀਪ ਕੌਰ
ਈਵਾਨ ਇਲੀਚ ਦੀ ਦੂਜੀ ਮੌਤ – ਅਜਮੇਰ ਸਿੱਧੂ
ਠੰਡੇ ਮੁਰਦਾਘਰ -ਗੋਵਰਧਨ ਗੱਬੀ
ਨੰਬਰ ਦੋ -ਗੋਵਰਧਨ ਗੱਬੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸਿਰਦਰਦ ਹੋ ਸਕਦਾ ਬ੍ਰੇਨ ਟਿਊਮਰ ਦਾ ਲੱਛਣ -ਡਾ. ਨਵੀਨ ਚਿਤਕਾਰਾ

ckitadmin
ckitadmin
June 22, 2013
ਹੁਣ ਮੈਂ ਕਦੀ ਨਿਰਾਸ਼ ਨਹੀਂ ਹੁੰਦੀ.. -ਅਮਨਦੀਪ ਹਾਂਸ
ਰੈੱਡ.ਐੱਫ਼.ਐੱਮ ਦੇ ਮਾਲਕ ਕੁਲਵਿੰਦਰ ਸੰਘੇੜਾ ਦੇ ਨਾਂ ਸ਼ਿਵ ਇੰਦਰ ਸਿੰਘ ਦਾ ਖੁੱਲ੍ਹਾ ਖ਼ਤ
ਨੋਟਬੰਦੀ ਬਨਾਮ ਕਾਲਾ ਧਨ: ਅਣਗੌਲੇ ਪੱਖ – ਸੰਦੀਪ ਕੁਮਾਰ
ਜੇ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ਼ ਨੂੰ ਨਾ ਰੋਕਿਆ ਗਿਆ ਤਾਂ ਧਰਤੀ ਦੀ ਤਬਾਹੀ ਨੂੰ ਰੋਕਣਾ ਅਸੰਭਵ? -ਹਰਚਰਨ ਸਿੰਘ ਪ੍ਰਹਾਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?