ਅੱਜ ਕੋਈ ਆਇਆ ਜ਼ਿੰਦਗੀ ‘ਚ ਐਸਾ
ਪੁੰਗਰਨ ਲੱਗੇ ਨੇ ਸੁਫ਼ਨੇ ਫਿਰ ਤੋਂ
ਦਰਦਾਂ ਦੇ ਆਲਮ ਦਾ ਹੋਇਆ ਨਬੇੜਾ
ਜਾਗਣ ਲੱਗੇ ਅਰਮਾਨ ਨੇ ਫਿਰ ਤੋਂ
ਦੁੱਖਾਂ ਨੂੰ ਸੀ ਰੱਜ ਕੇ ਹੰਢਾਇਆ
ਸੁੱਖ ਦਰ ’ਤੇ ਆਣ ਲੱਗੇ ਨੇ ਫਿਰ ਤੋਂ

ਮੁੱਕਣ ਲੱਗਾ ਹੈ ਗ਼ਮਾਂ ਦਾ ਹਨੇਰਾ
ਹੋਣ ਲੱਗੀ ਪ੍ਰਭਾਤ ਹੈ ਫਿਰ ਤੋਂ
ਟੁੱਟਿਆਂ ਦਾ ਹੁਣ ਦੌਰ ਹੈ ਚੱਲਿਆ
ਸਜਨ ਲੱਗੇ ਹੁਣ ਚਾਅ ਨੇ ਫਿਰ ਤੋਂ
ਸੁੱਖਾਂ ਦੇ ਦਿਨ ਫੇਰ ਨੇ ਆਉਣੇ
ਮਹਿਕਣਗੇ ਦਿਨ ਰਾਤ ਨੇ ਫਿਰ ਤੋਂ
ਅੱਜ ਪੁੰਗਰਦਿਆਂ ਦੇ ਫਿਰ ਤੋਂ ਸਹਾਰੇ
ਦਿਨ ਬਨਣਗੇ ਤਿਉਹਾਰ ਨੇ ਫਿਰ ਤੋਂ
ਸੰਪਰਕ: +91 98154 11464

