ਤਿੜਕ ਗਏ ਹਾਂ ਟੁੱਟੇ ਤੇ ਨਹੀਂ
ਪਤਝੜ ਆਈ ,ਸੁੱਕੇ ਤੇ ਨਹੀਂ
ਹਾਂ ਹੈ ਯਕੀਨ ਕੱਲ੍ਹ ਤੇ ਮੈਨੂੰ
ਚੱਲਦੇ ਨੇ ਸਾਹ, ਮੁੱਕੇ ਤੇ ਨਹੀਂ
ਲੜਦੇ ਰਹੇ ਹਾ,ਲੜਦੇ ਰਹਾਂਗੇ
ਰੇਗਦੀ ਜ਼ਿੰਦਗੀ ਦੇ ਭੁੱਖੇ ਤੇ ਨਹੀਂ
ਮੁਕਾਮ ਤੇ ਪਹੁੰਚੇ, ਜਾ ਨਾ ਪਹੁੰਚੇ
ਹਟਾਣਾ ਕਦਮ ਨੂੰ ਪਿੱਛੇ ਤੇ ਨਹੀਂ
ਨਬਜ਼ ਨੂੰ ਜ਼ਰਾਂ ਪਰਖ ਲੈਣਾ
ਬਗ਼ਾਵਤ ਦੇ ਅਣੂ ਸੁੱਕੇ ਤੇ ਨਹੀਂ
‘ਨੇਰੇ ਦੇ ਸਾਥਿਓ ਸੁਣ ਲੋ ਜ਼ਰਾ
ਜੁਗਨੂੰ ਹਾਲੇ ਮੁੱਕੇ ਤੇ ਨਹੀਂ
ਸੰਪਰਕ: +91 80548 69313

