By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਿੱਕੀ ਚੂਹੀ – ਬਲਜਿੰਦਰ ਮਾਨ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਨਿੱਕੀ ਚੂਹੀ – ਬਲਜਿੰਦਰ ਮਾਨ
ਕਹਾਣੀ

ਨਿੱਕੀ ਚੂਹੀ – ਬਲਜਿੰਦਰ ਮਾਨ

ckitadmin
Last updated: October 20, 2025 6:01 am
ckitadmin
Published: August 20, 2016
Share
SHARE
ਲਿਖਤ ਨੂੰ ਇੱਥੇ ਸੁਣੋ

ਬਾਲ ਕਹਾਣੀ

                            
ਹੈਰੀ ਪੰਜਵੀਂ ਜਮਾਤ ਵਿਚ ਪੜ੍ਹਦਾ ਹੈ।ਪੜ੍ਹਾਈ ਦੇ ਨਾਲ ਨਾਲ ਘਰ ਵਿਚ ਬਾਗ ਬਗੀਚੀ ਦਾ ਵੀ ਖਾਸ ਧਿਆਨ ਰੱਖਦਾ ਹੈ।ਉਸਨੇ ਕਿਆਰੀਆਂ ਵਿਚ ਵੰਨ-ਸੁਵੰਨੇ ਫੁੱਲਾਂ ਦੇ ਬੂਟੇ ਲਗਾਏ ਹੋਏ ਹਨ।ਜਦੋਂ ਉਸਦੀ ਕਿਆਰੀ ਵਿਚ ਕਿਸੇ ਬੂਟੇ ਨੂੰ ਡੋਡੀ ਨਿੱਕਲਦੀ ਤਾਂ ਉਹ ਬਹੁਤ ਖੁਸ਼ ਹੁੰਦਾ।ਆਪਣੀ ਮੰਮੀ ਪਾਪਾ ਨੂੰ ਅਵਾਜ਼ਾਂ ਮਾਰਦਾ। ‘ਪਾਪਾ ਜੀ! ਪਾਪਾ ਜੀ! ਦੇਖੋ ਮੇਰੇ ਬੂਟਿਆਂ ਨੂੰ ਡੋਡੀਆਂ ਨਿੱਕਲ ਆਈਆਂ ਨੇ’।ਪਾਪਾ ਜੀ ਉਸਨੂੰ ਸ਼ਾਬਾਸ਼ ਦਿੰਦੇ ਅਤੇ ਆਖਦੇ ‘ਜੋ ਮਿਹਨਤ ਕਰਦਾ ਹੈ ਉਸਨੂੰ ਉਸਦਾ ਫਲ ਜ਼ਰੂਰ ਮਿਲਦਾ ਹੈ।ਤੂੰ ਇਸਨੂੰ ਇੰਨੀ ਮਿਹਨਤ ਨਾਲ ਉਗਾਇਆ,ਪਾਣੀ ਲਗਾਇਆ ,ਗੋਡੀ ਕੀਤੀ,ਫਿਰ ਇਸਦੀ ਰਾਖੀ ਕੀਤੀ।ਹੁਣ ਇਸਨੂੰ ਫਲ ਤਾਂ ਲੱਗਣਾ ਹੀ ਹੋਇਆ’।

ਇਹ ਗੱਲਾਂ ਸੁਣਕੇ ਹੈਰੀ ਦੇ ਮਨ ਵਿਚ ਫਖਰ ਹੁੰਦਾ ਕਿ ਉਸਨੇ ਕੋਈ ਚੰਗਾ ਕੰਮ ਕੀਤਾ ਹੈ।ਜਿਸ ਵਾਸਤੇ ਉਸਨੂੰ ਸ਼ਾਬਾਸ਼ ਮਿਲ ਰਹੀ ਹੈ।

ਹੈਰੀ ਦੀ ਮੰਮੀ ਬੇਲ ਬੂਟਿਆਂ ਦਾ ਖਿਲਾਰਾ ਪਸੰਦ ਨਾ ਕਰਦੀ।ਉਹ ਹਰ ਪਾਸੇ ਲਗਾਏ ਬੂਟਿਆਂ ਨੂੰ ਵੀ ਵਾਧੂ ਹੀ ਆਖ ਦਿੰਦੀ।ਇਸ ਸਭ ਦੇ ਬਾਵਜੂਦ ਹੈਰੀ ਨੇ ਸਭ ਕਿਆਰੀਆਂ ਨੂੰ ਫੁੱਲ ਬੂਟਿਆਂ ਨਾਲ ਭਰ ਦਿੱਤਾ।ਉਸ ਹੱਥੋਂ ਲੱਗਿਆ ਹਰ ਪੌਦਾ ਬੜਾ ਵਧਦਾ ਫੁੱਲਦਾ।

 

 

ਅਸਲ ਵਿਚ ਉਹ ਬੂਟਿਆਂ ਨੂੰ ਪਿਆਰ ਹੀ ਇੰਨਾ ਕਰਦਾ ਕੇ ਉਹ ਦਿਨਾਂ ਵਿਚ ਵੀ ਵੱਡੇ ਹੋ ਜਾਂਦੇ।ਉਹ ਹਰ ਰੋਜ਼ ਸਕੂਲ ਜਾਣ ਤੋਂ ਪਹਿਲਾਂ ਹਰ ਬੂਟੇ ਨੂੰ ਦੇਖਦਾ।ਉਨਾਂ ਕੋਲ ਬੈਠਦਾ।ਇੰਜ ਲਗਦਾ ਜਿਵੇਂ ਉਨ੍ਹਾਂ ਨਾਲ ਗਲਾਂ ਕਰ ਰਿਹਾ ਹੋਵੇ ਜਾਂ ਸਵੇਰ ਦੀ ਝਾਤ ਬੁਲਾ ਰਿਹਾ ਹੋਵੇ।ਜੇਕਰ ਕੋਈ ਪੱਤਾ ਪੀਲਾ ਪਿਆ ਹੁੰਦਾ ਤਾਂ ਆਪਣੇ ਵੱਡੇ ਵੀਰ ਤਨਵੀਰ ਤੋਂ ਪੁੱਛਦਾ ਕਿ ਇਹ ਪੀਲਾ ਕਿਉਂ ਪਿਆ?ਜੇਕਰ ਉਸਨੂੰ ਤਸੱਲੀਬਖਸ਼ ਜੁਆਬ ਨਾਲ ਮਿਲਦਾ ਤਾਂ ਫਿਰ ਵੱਡੀਆਂ ਭੈਣਾ ਨੀਤੂ ਤੇ ਪ੍ਰੀਤੀ ਦੇ ਖਹਿੜੇ ਪੈ ਜਾਂਦਾ।ਦੀਦੀ ਜੀ ਦੱਸੋ, ‘ਇਸਨੂੰ ਕੀ ਹੋਇਆ?ਇਹ ਪੀਲਾ ਕਿਉਂ ਪਿਆ ਹੈ’।

ਨੀਤੂ ਆਖਦੀ ,’ਇਹ ਗਰਮੀ ਕਰਕੇ ਪੀਲਾ ਪੈ ਗਿਆ’।
‘ਪਰ ਮੈ ਤਾਂ ਬਹੁਤ ਪਾਣੀ ਪਾ ਰਿਹਾਂ।ਫਿਰ ਅਜਿਹਾ ਕਿਉਂ’?

‘ਹੈਰੀ ਨਵੇਂ ਪੱਤੇ ਆਉਣ ਲਈ ਪੁਰਾਣੇ ਗਿਰਦੇ ਰਹਿੰਦੇ ਨੇ’।ਨੀਤੂ ਸਮਝਾਉਣ ਦਾ ਯਤਨ ਕਰਦੀ।ਪਰ ਉਸਦੇ ਮਨ ਨੂੰ ਤਸੱਲੀ ਫਿਰ ਵੀ ਨਾ ਹੁੰਦੀ।ਉਹ ਸਕੂਲ ਤੋਂ ਆਉਂਦਾ ਹੀ ਪਹਿਲਾਂ ਕਿਆਰੀਆਂ ਵੱਲ ਜਾਂਦਾ ਤੇ ਆਪਣੇ ਪੌਦਿਆਂ ਦਾ ਹਾਲ ਚਾਲ ਪੁੱਛਦਾ।ਉਹ ਜਿਵੇਂ ਹੀ ਬਗੀਚੀ ਵਿਚ ਵੜਦਾ ਸਾਰੇ ਪੌਦੇ ਖੁਸ਼ੀ ਵਿਚ ਝੂਮਣ ਲਗ ਪੈਂਦੇ।ਬਸ ਫਿਰ ਹੈਰੀ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਹੁੰਦੀ।ਉਹ ਲੁੱਡੀਆਂ ਪਾਉਣ ਲਗ ਪੈਂਦਾ ।ਘਰ ਆਉਣ ਵਾਲੇ ਹਰ ਮਹਿਮਾਨ ਨੂੰ ਵੀ ਆਪਣੀ ਬਗੀਚੀ ਦਿਖਾਉਣੀ ਨਾ ਭੂੱਲਦਾ।

ਇਕ ਦਿਨ ਉਹ ਆਪਣੀਆ ਕਿਆਰੀਆਂ ਦੀ ਦੇਖ ਭਾਲ ਕਰ ਰਿਹਾ ਸੀ।ਉਸਨੇ ਦੇਖਿਆ ਕਿ ਕੁਝ ਬੂਟੇ ਕੱਟੇ ਪਏ ਹਨ।ਉਹ ਇਹ ਦੇਖ ਕੇ ਬਹੁਤ ਪਰੇਸ਼ਾਨ ਹੋ ਗਿਆ।ਕੁੱਝ ਦਿਨ ਪਹਿਲਾਂ ਇਕ ਚੂਹੀ ਨੇ ਮੰਮੀ ਦੇ ਕੀਮਤੀ ਕੱਪੜੇ ਵੀ ਕੁਤਰ ਦਿੱਤੇ ਸਨ।ਜਿਸ ਕਰਕੇ ਘਰ ਦਾ ਹਰ ਮੈਂਬਰ ਉਸ ਕੋਲੋਂ ਪਰੇਸ਼ਾਨ ਸੀ ।ਜਦ ਹੈਰੀ ਨੂੰ ਇਹ ਪਤਾ ਲਗਾ ਕਿ ਇਹ ਕੰਮ ਇਕ ਚੂਹੀ ਦਾ ਹੈ ਤਾਂ ਉਹ ਉਸਦੇ ਹਲ ਬਾਰੇ ਸੋਚਣ ਲਗਾ।ਇੰਨੇ ਨੂੰ ਹੈਰੀ ਦੇ ਪਾਪਾ ਨੇ ਚੂਹੀ ਨੂੰ ਫੜਨ ਲਈ ਕੜਿੱਕੀ ਲਿਆ ਦਿੱਤੀ।

ਕੁਝ ਦਿਨਾਂ ਬਾਅਦ ਚੂਹੀ ਕੁੜਿੱਕੀ ਵਿਚ ਫਸ ਗਈ।ਹੈਰੀ ਕੁੜਿਕੀ ਵਿਚ ਫਸੀ ਚੂਹੀ ਦੇਖ ਕੇ ਬਹੁਤ ਖੁਸ਼ ਹੋਇਆ।ਉਹ ਉਸਦੀ ਕੜਿੱਕੀ ਕੋਲ ਪੁੱਜ ਕੇ ਉਸ ਨਾਲ ਗੱਲਾਂ ਕਰਨ ਲਗ ਪਿਆ। ‘ਦੱਸ ਤੇਰੇ ਨਾਲ ਹੁਣ ਕੀ ਸਲੂਕ ਕਰਾਂ’।
ਚੂਹੀ ਦੀਆਂ ਅੱਖਾਂ ਵਿਚ ਤਰਲਾ ਸੀ।ਜਿਵੇਂ ਕਹਿ ਰਹੀ ਹੋਵੇ ‘ਹੁਣ ਉਹ ਦੋਬਾਰਾ ਅਜਿਹਾ ਨਹੀਂ ਕਰੇਗੀ’।
ਹੈਰੀ ਨੂੰ ਉਸਦੀ ਹਾਲਤ ਤੇ ਤਰਸ ਆ ਗਿਆ।ਉਸਨੇ ਚੂਹੀ ਨੂੰ ਤਾੜਨਾ ਕਰਦਿਆਂ ਕਿਹਾ, ‘ਦੱਸ ਮੁੜਕੇ ਨੁਕਸਾਨ ਤਾਂ ਨੀ ਕਰੇਂਗੀ?ਤੈਨੂੰ ਪਤਾ ਤੂੰ ਸਾਡਾ ਕਿੰਨਾ ਨੁਕਸਾਨ ਕੀਤੈ।ਤੈਨੂੰ ਸਜਾਂ ਤਾਂ ਮਿਲਣੀ ਚਾਹੀਦੀ’।

ਉਸਨੂੰ ਇੰਜ ਲਗਾ ਜਿਵੇਂ ਉਹ ਕਹਿ ਰਹੀ ਹੋਵੇ ਕਿ ਹਰ ਬੱਚਾ ਗਲਤੀ ਕਰਦਾ ਹੈ।ਤੂੰ ਵੀ ਤਾਂ ਕਈ ਵਾਰ ਗਲਤੀਆਂ ਕੀਤੀਆਂ ਨੇ।ਤੇਰੇ ਪਾਪਾ ਨੇ ਦੱਸ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ?’

ਇਹ ਸੁਣ ਕੇ ਹੈਰੀ ਦੀਆਂ ਅੱਖਾਂ ਅੱਗੇ ਉਸਦੀਆਂ ਕੀਤੀਆਂ ਗਲਤੀਆਂ ਦੀਆਂ ਸਭ ਤਸਵੀਰਾਂ ਇਕ ਫਿਲਮ ਵਾਂਗ ਘੁੰਮ ਗਈਆਂ।ਫਿਰ ਨਿੱਕੀ ਚੂਹੀ ਉਸਨੂੰ ਹੱਥ ਜੋੜ ਮੁਆਫੀ ਮੰਗਦੀ ਮਹਿਸੂਸ ਹੋਈ।ਇਹ ਦੇਖ ਕੇ ਹੈਰੀ ਦਾ ਗੁੱਸਾ ਠੰਢਾ ਪੈ ਗਿਆ ।ਉਸਨੇ ਮਨ ਵਿਚ ਮੁਆਫ ਕਰਨ ਵਿਚ ਹੀ ਮਹਾਨਤਾ ਦਾ ਵਿਚਾਰ ਆ ਗਿਆ।ਹੈਰੀ ਨੇ ਚੂਹੀ ਦੀ ਬੱਚੀ ਨੂੰ ਸਮਝਾਇਆ, ‘ਤੂੰ ਅਜੇ ਬੱਚੀ ਏ ਨਾ।ਤੈਨੂੰ ਅਜੇ ਭਲੇ ਬੁਰੇ ਦਾ ਕੁੱਝ ਨੀ ਪਤਾ।ਇਸ ਕਰਕੇ ਹੁਣ ਕੰਨ ਖੋਲ ਕੇ ਸੁਣ ਲੈ।ਕਦੀ ਕਿਸੇ ਦਾ ਨੁਕਸਾਨ ਨੀ ਕਰਨਾ।ਮੈਂ ਤੈਨੂੰ ਮੁਆਫ ਕਰ ਦਿੱਤਾ’।ਇਹ ਕਹਿੰਦਿਆਂ ਹੈਰੀ ਨੇ ਉਸਨੂੰ ਕੁੜਿੱਕੀ ਚੋਂ ਛੱਡ ਦਿੱਤਾ।
                

ਸੰਪਰਕ: +91 98150 18947
ਨਿੱਕੀਆਂ ਵੱਡੀਆਂ ਧਰਤੀਆਂ -ਇਕਬਾਲ ਰਾਮੂਵਾਲੀਆ
ਮਨ ਨਿਰੰਤਰ – ਵਰਿੰਦਰ ਖੁਰਾਣਾ
ਮਨੀ ਪਲਾਂਟ -ਜਮੀਲ ਅਹਿਮਦ ਪਾਲ
ਸੁਣ ਨੀਂ ਨਵੀਂਓ ਨਵੀਂ ਜਵਾਨੀਏਂ –ਮਲਕੀਅਤ ਸਿੰਘ ਸੰਧੂ
ਰੰਗ ਦੀ ਬਾਜ਼ੀ – ਅਜਮੇਰ ਸਿੱਧੂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਸਾਹਿਤ ਦੀ ਕੈਨਵੈਸ ’ਚ ਉੱਭਰੀਆਂ ਬਹੁ ਪਰਤਾਂ ਦੀ ਪੇਸ਼ਕਾਰੀ:ਮੇਰੇ ਹਿੱਸੇ ਦਾ ਅਦਬੀ ਸੱਚ

ckitadmin
ckitadmin
November 13, 2015
ਜ਼ੁਬੈਰ ਅਹਿਮਦ ਦੀਆਂ ਕਵਿਤਾਵਾਂ
ਆਸ਼ੂਤੋਸ਼ ਮਹਾਰਾਜ: ਸਮਾਧੀ ਤੋਂ ਹੱਤਿਆ ਤੱਕ – ਗੁਰਚਰਨ ਪੱਖੋਕਲਾਂ
ਰਾਜਨਾਥ ਜੀ, ਜੇਕਰ ਬਾਬਾ ਸਾਹਿਬ ਹੁੰਦੇ ਤਾਂ…
ਉਮੀਦ -ਰੁਪਿੰਦਰ ਸੰਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?