By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
ਨਿਬੰਧ essay

ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ

ckitadmin
Last updated: October 23, 2025 10:09 am
ckitadmin
Published: October 23, 2016
Share
SHARE
ਲਿਖਤ ਨੂੰ ਇੱਥੇ ਸੁਣੋ

– ਬਲਜਿੰਦਰ ਸੰਘਾ

                  
ਸਮਾਂ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈ, ਇਹ ਕਿਸੇ ਦੇ ਆਖਿਆਂ ਰੁਕਦਾ ਨਹੀਂ ਤੇ ਨਾ ਹੀ ਕਿਸੇ ਦੇ ਆਖਿਆਂ ਇਸਦੀ ਚਾਲ ਵਿਚ ਕੋਈ ਅੰਤਰ ਆਉਂਦਾ ਹੈ। ਸ਼ਾਇਦ ਇਸ ਕਰਕੇ ਹੀ ਆਖਿਆ ਜਾਂਦਾ ਹੈ ਕਿ ਇਹ ਸਭ ਤੋ ਬਲਵਾਨ ਹੈ। ਇਹ ਆਪਣੀ ਬੁੱਕਲ ਵਿਚ ਅਨੇਕਾਂ ਤਰ੍ਹਾਂ ਦੀਆ ਮਿੱਠੀਆਂ-ਕੌੜੀਆਂ ਯਾਦਾਂ ਛੁਪਾ ਲੈਂਦਾ ਹੈ, ਜੋ ਹੌਲੀ-ਹੌਲੀ ਇਸ ਦੀ ਗਰਦ ਹੇਠ ਦੱਬੀਆ ਜਾਂਦੀਆ ਨੇ, ਪਰ ਕੁਝ ਲੋਕ ਸਿਰਫ਼ ਆਪਣੇ ਪਰਿਵਾਰ ਲਈ ਨਹੀਂ ਬਲਕਿ ਸਾਰੇ ਸਮਾਜ ਲਈ ਜਿਉਂਦੇ ਹਨ। ਇਸੇ ਕਰਕੇ ਉਹ ਅਮਰ ਹੋ ਜਾਂਦੇ ਹਨ ਤੇ ਸਮਾਜ ਦੀਆਂ ਯਾਦਾਂ ਦੀ ਲੜੀ ਵਿਚ ਪੀੜ੍ਹੀ-ਦਰ-ਪੀੜ੍ਹੀ ਤਾਰੇ ਵਾਂਗ ਚਮਕਦੇ ਰਹਿੰਦੇ ਹਨ।
                        
ਇਹੋ ਜਿਹੀ ਹੀ ਇਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ ਇਕਬਾਲ ਅਰਪਨ| ਪੇਪਰਾਂ ਅਨੁਸਾਰ ਉਨ੍ਹਾਂ ਦਾ ਜਨਮ 15 ਜੂਨ 1938 ਛੱਜਾਵਾਲ (ਲੁਧਿਆਣਾ)ਪਿੰਡ ਵਿਚ ਹੋਇਆ,ਪਰ ਅਸਲ ਵਿਚ ਉਨ੍ਹਾਂ ਦੇ ਕਹਿਣ ਮੁਤਾਬਿਕ ਉਹ ਜੈਪੁਰ ਵਿਚ ਜਨਮੇ ਤੇ ਬਾਅਦ ਵਿਚ ਆਪਣੇ ਪਿੰਡ ਵਿਚ ਆਏ ਸਨ| ਉਨ੍ਹਾਂ ਨੇ ਆਪਣੇ ਜੀਵਨ ਵਿਚ 33 ਵਰ੍ਹੇ ਪੜ੍ਹਾਇਆ , 9 ਸਾਲ ਇੰਡੀਆ, 3 ਸਾਲ ਤਨਜਾਨੀਆ, 9 ਸਾਲ ਜ਼ਾਂਬੀਆ, 5 ਸਾਲ ਜ਼ਿੰਮਬਾਵੇ ਤੇ ਸੱਤ ਸਾਲ ਸਾਮੋਆ ਵਿਚ|

 

 

ਇਸ ਤੋਂ ਬਾਅਦ 1995 ਵਿਚ ਉਹ ਕੈਲਗਰੀ (ਕੈਨੇਡਾ) ਆ ਗਏ| ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਅੱਠ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ, ਜਿਹਨਾਂ ਵਿਚ ਸਨੁੱਖਾ ਦਰਦ (ਕਾਵਿ-ਸੰਗ੍ਰਹਿ), ਕਬਰ ਦਾ ਫੁੱਲ (ਕਾਵਿ-ਸੰਗ੍ਰਹਿ) , ਗੁਆਚੇ ਰਾਹ, ਮੌਤ ਦਾ ਸੁਪਨਾ, ਆਫਰੇ ਲੋਕ, ਚਾਨਣ ਦੇ ਵਣਜਾਰੇ (ਚਾਰ ਕਾਹਣੀ ਸੰਗ੍ਰਹਿ), ਪਰਾਈ ਧਰਤੀ (ਨਾਵਲ), ਪੁਸਤਕ ਚਰਚਾ (ਅਲੋਚਨਾ) ਅਤੇ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਦੀ ਕਿਤਾਬ ‘ਲਾਲਾਂ ਦੀ ਜੋੜੀ’ ਉਹਨਾਂ ਦੇ ਇਸ ਜਹਾਨ ਵਿਚ ਜਾਣ ਤੋਂ ਸਿਰਫ਼ ਥੋੜੇ ਦਿਨ ਬਾਅਦ ਆਈ,  ਇਸ ਤੋ ਇਲਾਵਾ ਅਜੇ ਤਿੰਨ ਹੋਰ ਕਿਤਾਬਾਂ ਦੇ ਖਰੜੇ ਛਪਣ ਲਈ ਤਿਆਰ ਸਨ ‘ਤੇ ਉਹ ਸਾਮੋਆ ਦੇਸ ਦੇ ਲੋਕਾਂ ਬਾਰੇ ਇਕ ਨਾਵਲ ਵੀ ਲਿਖ ਰਹੇ ਸਨ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ ਤੇ ਉਹ ਆਪਣੇ ਜਨਮ ਦਿਨ ਵਾਲੇ ਦਿਨ ਹੀ 15 ਜੂਨ 2006 ਨੂੰ ਸੰਸਾਰ ਵਿਚੋਂ ਸਰੀਰਕ ਤੌਰ ਤੇ ਅਚਾਨਕ ਆਏ ਹਾਰਟ ਅਟੈਕ ਨਾਲ ਹਮੇਸ਼ਾ ਲਈ ਚਲੇ ਗਏ |
                        
 ਅਖ਼ਬਾਰਾਂ ਵਿਚੋ ਮੇਰੀਆਂ ਰਚਨਾਵਾਂ ਪੜ੍ਹਕੇ ਉਹਨਾਂ ਮੈਨੂੰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਮਹੀਨਵਾਰ ਸਾਹਿਤਕ ਇਕੱਤਰਤਾਵਾਂ ਵਿਚ ਆਉਣ ਲਈ ਕਿਹਾ ਤੇ ਮੇਰਾ ਸਾਲ 2001ਵਿਚ ਉਹਨਾਂ ਨਾਲ ਵਾਹ-ਵਾਸਤਾ ਸ਼ੁਰੂ ਹੋਇਆ। ਬੇਸ਼ਕ ਜਿਹਨਾਂ ਕੁ ਮੈਂ ਉਹਨਾਂ ਨੂੰ ਨੇੜੇ ਤੋਂ ਦੇਖਿਆ ਉਸ ਬਾਰੇ ਦੋ ਕੁ ਪੇਜ ਦੇ ਲੇਖ ਵਿਚ ਸ਼ਾਇਦ ਮੇਰੇ ਲਈ ਲਿਖਣਾ ਅਸੰਭਵ ਹੈ ਕਿਉਂਕਿ ਉਹਨਾਂ ਦੀ ਸ਼ਖ਼ਸੀਅਤ ਨੂੰ ਭਾਗਾਂ ਵਿਚ ਵੰਡ ਕੇ ਪਰਖਣਾ ਹੋਵੇ ਤਾਂ ਹਰ ਇਕ ਪਹਿਲੂ ਬਾਰੇ ਕਈ ਸਫ਼ੇ ਲਿਖੇ ਜਾ ਸਕਦੇ ਹਨ। ਉਹ ਉਚ ਕੋਟੀ ਦੇ ਹਰ ਵਿਧਾ ਵਿਚ ਲਿਖਣ ਵਾਲੇ ਸਾਹਿਤਕਾਰ ਹੋਣ ਦੇ ਨਾਲ-ਨਾਲ ਇਕ ਜਗਿਆਸੂ, ਤਰਕਸ਼ੀਲ, ਸੁਚੇਤ ਅਤੇ ਪੂਰੀ ਦੁਨੀਆਂ ਵਿਚ ਵਰਤਦੇ ਵਰਤਾਰੇ ਬਾਰੇ ਚਦਲਦੀਆਂ ਕਰਵਟਾਂ ਤੱਕ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪੱਧਰ ਤੇ ਗਿਆਨਵਾਨ ਸਨ। ਹਰ ਵਿਸ਼ੇ ਤੇ ਬੋਲਣ ਲਈ ਉਹਨਾਂ ਕੋਲ ਬਹੁਤ ਕੁਝ ਸੀ, ਹਰ ਪਰਿਵਾਰਕ, ਸੰਸਥਾਵਾਂ ਆਦਿ ਵਿਚ ਹੁੰਦੇ ਨਿੱਕੇ ਮੋਟੇ ਜਾਂ ਗੰਭੀਰ ਝਗੜੇ ਹੱਲ ਕਰਨ ਦੇ ਗੁਣ ਸਨ, ਇਸੇ ਕਰਕੇ ਹਰ ਸਮੇਂ ਉਹਨਾਂ ਦੇ ਘਰ ਦੀ ਡੋਰ ਬਿੱਲ, ਫੋਨ ਦੀ ਘੰਟੀ ਮੈਂ ਸਾਲ 2001ਤੋਂ 2006 ਤੱਕ ਜਦੋਂ ਕਦੇ ਵੀ ਉਹਨਾਂ ਦੇ ਘਰ ਬੈਠੇ ਹੋਣਾ ਵੱਜਦੀ ਹੀ ਸੁਣੀ।ਉਹ ਇਸ ਸੋਚ ਦੇ ਹਾਮੀ ਸਨ ਕਿ ਪਰਿਵਾਰਕ ਝਗੜੇ, ਦੋ ਧਿਰਾਂ ਵਿਚ ਤਣਾਅ, ਵਖਰੇਵੇਂ ਆਪਸੀ ਸਿਆਣਪ ਨਾਲ, ਉਸਾਰੂ ਗੱਲਬਾਤ ਰਾਹੀਂ ਨਜਿੱਠਣੇ ਜ਼ਿਆਦਾ ਅਰਥਵਾਨ ਨਤੀਜੇ ਦਿੰਦੇ ਹਨ ਇਸੇ ਕਰਕੇ ਬਹੁਤੇ ਤਿੜਕਦੇ ਪਰਿਵਾਰਕ ਰਿਸ਼ਤਿਆਂ ਵਿਚ ਉਹ ਰਾਹ ਜਾਂਦੇ ਵੀ ਪੁਲ ਬਣ ਜਾਂਦੇ ਸਨ। ਕਈ ਵਾਰ ਉਹਨਾਂ ਕਹਿਣਾ ਕਿ ਸਾਡੇ ਮੱਧਵਰਗੀ ਲੋਕ ਕੈਨੇਡਾ ਵਿਚ ਆਕੇ ਆਪਸੀ ਨਿੱਕੇ-ਮੋਟੇ ਝਗੜੇ ਦਾ ਹੱਲ ਵੀ 911 (ਪੁਲਸ ਦਾ ਨੰਬਰ) ਹੀ ਸਮਝ ਲੈਂਦੇ ਹਨ ਜਦੋਂ ਕਿ ਕਾਨੂੰਨ, ਪੁਲਿਸ ਇਕ ਜ਼ਾਬਤੇ ਵਿਚ ਰਹਿਕੇ ਬੇਸ਼ਕ ਵਧੀਆ ਕੰਮ ਕਰਦੇ ਹਨ ਪਰ ਉਹਨਾਂ ਦਾ ਤੁਹਾਡੇ ਪਰਿਵਾਰ ਦੇ ਬੱਝਣ ਜਾਂ ਟੁੱਟਣ ਨਾਲ ਬਹੁਤਾ ਸਰੋਕਾਰ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਕਾਨੂੰਨ ਅਨੁਸਾਰ ਕੰਮ ਕਰਨਾ ਹੈ ਨਾ ਕਿ ਤੁਹਾਡੀਆਂ ਭਾਵਨਾਵਾਂ ਅਨੁਸਾਰ।

ਬਹੁਤੇ ਅੰਗਰੇਜ਼ੀ ਵੱਲੋਂ ਹੱਥ ਤੰਗ ਪਤੀ-ਪਤਨੀ ਜਦੋਂ ਆਪਸੀ ਕਾਨੂੰਨੀ ਲੜਾਈਆਂ ਲੜਦੇ ਤੇ ਬੱਚੇ ਸਰਕਾਰ ਦੀ ਸੁਰੱਖਿਆ ਵਿਚ ਚਲੇ ਜਾਂਦੇ ਤਾਂ ਵਕੀਲਾਂ ਦੀਆਂ ਫੀਸਾਂ ਭਰਦੇ, ਕੰਮਾਂ ਤੋਂ ਛੁੱਟੀਆਂ ਲੈ ਕੇ ਕੋਰਟਾਂ ਭੁਗਤਾਉਂਦੇ ਤਾਂ ਪਤਾ ਲਗਦਾ ਕਿ ਜ਼ਿੰਦਗੀ ਤਾਂ ਕੋਈ ਹੋਰ ਹੀ ਯੂ-ਟਰਨ ਮਾਰ ਗਈ ਹੈ ਅਜਿਹੇ ਜੋੜੇ ਬਹੁਤੀ ਵਾਰ ਉਹਨਾਂ ਕੋਲ ਆਕੇ ਮੁਫ਼ਤ ਸਲਾਹਾ ਲੈਂਦੇ ਤੇ ਫ਼ਿਰ ਸਹਿਜ ਮਈ ਪਰਿਵਾਰਕ ਚਾਲ ਫੜ੍ਹਦੇ। ਮੈਨੂੰ ਇੰਜ ਮਹਿਸੂਸ ਹੁੰਦਾ ਕਿ ਇਸ ਭੱਜਦੀ ਕੈਨੇਡੀਅਨ ਜ਼ਿੰਦਗੀ ਵਿਚ ਜਿੱਥੇ ਆਪਣੇ ਕੰਮ ਅਤੇ ਟੈਨਸ਼ਨਾਂ ਹੀ ਬੰਦੇ ਦੀ ਭੰਬੀਰੀ ਘੁੰਮਾਈ ਰੱਖਦੀਆਂ ਹਨ ਉਹ ਇਕੱਲੇ ਹੀ ਇਕ ਪਿੰਡ ਦੀ ਸਿਆਣੀ ਪੰਚਾਇਤ ਜਿਨ੍ਹਾਂ ਕੰਮ ਵਾਧੂ ਵਿਚ ਕਿਵੇਂ ਕਰੀ ਜਾਂਦੇ ਹਨ। ਹਰ ਤਰ੍ਹਾਂ ਦੇ ਪਖੰਡਾਂ ਤੋ ਉਹ ਕੋਹਾਂ ਦੂਰ ਸਨ, ਜਾਤ-ਪਾਤ ਦਾ ਉਨ੍ਹਾਂ ਦੇ ਗਿਆਨ ਦੀ ਡਿਕਸ਼ਨਰੀ ਵਿਚ ਕੋਈ ਅਰਥ ਨਹੀ ਸੀ, ਅੱਜ ਕੱਲ੍ਹ ਦੇ ਬਹੁਤੇ ਅਖੌਤੀ ਧਾਰਿਮਕ ਆਗੂਆਂ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਸੀ।

ਉਹ ਧਰਮਾਂ ਦੇ ਅਸਲ ਅਰਥ ਸਮਝਣ ਅਤੇ ਮਨੁੱਖਤਾ ਦਾ ਹੋਕਾ ਹਮੇਸ਼ਾਂ ਦਿੰਦੇ| ਉਨ੍ਹਾਂ ਨੂੰ ਪੰਜਾਬੀ ਸਮਾਜ ਦੇ ਆਚਰਣਕ ਪੱਧਰ ਵਿਚ ਦਿਨੋ-ਦਿਨ ਆ ਰਹੀ ਗਿਰਾਵਟ, ਵਧ ਰਹੀ ਦਿਖਾਵਾ-ਪ੍ਰਸਤੀ, ਮੀਡੀਆ ਦੀ ਆਪਣੀ ਜ਼ਿੰਮੇਵਾਰੀ ਤੋ ਅਣਗਹਿਲੀ, ਵਿਦੇਸ਼ਾਂ ਖ਼ਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਵਿਚ ਰਹਿੰਦੇ ਪੰਜਾਬੀਆ ਦਾ ਡਾਲਰਾਂ ਨਾਲ ਹੱਦੋ ਵੱਧ ਪਿਆਰ, ਕਿਤਾਬ ਸੱਭਿਆਚਾਰ ਤੋ ਪੰਜਾਬੀ ਲੋਕਾਂ ਦੀ ਦੂਰੀ ਤੇ ਨਸ਼ਿਆ ਵਿਚ ਗਰਕ ਰਹੀ ਜਵਾਨੀ ਦਾ ਬਹੁਤ ਹੀ ਫ਼ਿਕਰ ਸੀ ਤੇ ਇਸ ਫ਼ਿਕਰ ਕਰਕੇ ਹੀ ਉਹ ‘ਪੰਜਾਬੀ ਲਿਖ਼ਾਰੀ ਸਭਾ ਕੈਲਗਰੀ’ ਤੇ ‘ਬ੍ਰਿਜ ਫਾਊਂਡੇਸ਼ਨ’ ਦੇ ਵਿਚਾਕਰ ਇਕ ਬ੍ਰਿਜ ਬਣਕੇ ਦੋਹਾਂ ਦੀ ਮਦਦ ਨਾਲ ਵੱਖ-ਵੱਖ ਵਿਸ਼ਿਆ ਤੇ ਸੈਮੀਨਾਰ  ਕਰਵਾਉਣ ਵਿਚ ਮੁੱਖ ਭੂਮਿਕਾ ਅਦਾ ਕਰਦੇ।
                    
ਉਨ੍ਹਾਂ ਦੀ ਸਾਦਗੀ, ਸੰਜੀਦਗੀ, ਨਿਮਰਤਾ ਅਤੇ ਵਿਦਵਤਾ ਹਰ ਇਕ ਨੂੰ ਪ੍ਰਭਾਵਿਤ ਕਰਦੀ ਸੀ | ਗਲਤ ਕੰਮ ਨੂੰ ਸਹੀ ਢੰਗ ਨਾਲ ਗਲਤ ਕਹਿਣ ਦਾ ਗੁਣ ਉਨ੍ਹਾਂ ਕੋਲ ਸੀ| ਅਨੇਕਾਂ ਕਿਤਾਬਾਂ ਦੀ ਉਨ੍ਹਾਂ ਨੇ ਉਸਾਰੂ ਅਲੋਚਨਾ ਕੀਤੀ ਤੇ ਰੀਵਿਊ ਵੀ ਲਿਖੇ| ਉਨ੍ਹਾਂ ਦੇ ਇਸ ਗੁਣ ਕਰਕੇ ਹੀ ਡਾ.ਸਵਰਾਜ ਸਿੰਘ ਆਖਦੇ ਹਨ ਕਿ ‘ਉਨ੍ਹਾਂ ਦੇ ਰੀਵਿਊ ਦਾ ਸਾਹਿਤਕ ਪੱਧਰ ਏਨਾ ਉੱਚਾ ਸੀ ਕਿ ਮੇਰੀ ਅੰਗਰੇਜ਼ੀ ਦੀ ਪੁਸਤਕ ‘ਕਰਾਈਸਿਸ ਇਨ ਸਿਵਲੀਜ਼ੇਸ਼ਨ ਦੇ ਸਿੱਖ ਪ੍ਰਸਪੈਕਟਿਵ’ ਦੇ ਪਬਲਿਸ਼ਰ ਨੇ ਉਨ੍ਹਾਂ ਦੇ ਰੀਵਿਊ ਨੂੰ ਇੰਟਰਨੈੱਟ ਤੇ ਪਾ ਦਿੱਤਾ ਤੇ ਇਸ ਤੋ ਇਲਾਵਾ ਮੇਰੀ ਪਹਿਲੀ ਕਿਤਾਬ ‘ਆ ਸਿੱਖ ਪੰਜਾਬ ਤੂੰ ਘਰ ਆ’ ਬਾਰੇ ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਵਿਚ ਲਿਖੇ ਰੀਵਿਊ ਨੂੰ ਪੜ੍ਹ ਕੇ ਮੈਂ ਉਨ੍ਹਾਂ ਦੀ ਵਿਦਵਤਾ ਅਤੇ ਸੰਤੁਲਿਤ ਆਲੋਚਨਾ ਦਾ ਕਾਇਲ ਹੋ ਗਿਆ’                                 
                                 
ਇਕਬਾਲ ਅਰਪਨ ਜੀ ਦੀ ਸਖ਼ਸ਼ੀਅਤ ਹੀ ਐਸੀ ਸੀ ਕਿ ਇਕ ਵਾਰ ਜੋ ਵਿਆਕਤੀ ਉਹਨਾਂ ਦੇ ਘੇਰੇ ਵਿਚ ਆ ਗਿਆ ਉਹ ਫਿਰ ਬਾਹਰ ਨਹੀ ਨਿਕਲ ਸਕਿਆ| ਜਦੋਂ ਉਹ ਬੋਲਦੇ ਤਾਂ ਉਹਨਾਂ ਦੇ ਬੋਲਾਂ ਵਿਚੋ ਸਹਿਜ,ਸਲੀਕਾ ਤੇ ਠਰੰਮਾ ਆਪ-ਮੁਹਾਰੇ ਵਹਿ ਤੁਰਦਾ, ਉਹਨਾਂ ਦੀ ਸੋਚ ਇੰਨੀ ਤੰਦਰੁਸਤ ਸੀ ਕਿ ਉਹਨਾਂ ਵੱਲੋ ਦਿੱਤਾ ਹਰ ਇਕ ਸੁਝਾ ਲੋਕ ਰਾਇ ਬਣ ਜਾਂਦਾ। ‘ਪੰਜਾਬੀ ਲਿਖਾਰੀ ਸਭਾ ਕੈਲਗਰੀ’ ਦੇ ਬਾਨੀ ਹੁੰਦਿਆ ਹੋਇਆ ਵੀ ਉਹ ਆਪਣੇ-ਆਪ ਨੂੰ ਹਮੇਸ਼ਾ ਪਿੱਛੇ ਰੱਖਦੇ ਤੇ ਹੋਰਾਂ ਨੂੰ ਅੱਗੇ ਵੱਧਣ ਦੇ ਮੌਕੇ ਦਿੰਦੇ, ਲੇਖਕਾਂ ਦੇ ਬਗੀਚੇ ਵਿਚ ਪਲ ਰਹੇ ਨਵੇਂ ਬੂਟਿਆਂ ਨੂੰ ਗੋਡੀ ਕਰਨ ਲਈ ਉਹ ਹਮੇਸ਼ਾ ਪੱਬਾ ਭਾਰ ਰਹਿੰਦੇ|
                                 
ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ‘ਪੰਜਾਬੀ ਲਿਖ਼ਾਰੀ ਸਭਾ ਕੈਲਗਰੀ’ ਅਤੇ ਉਹਨਾਂ ਨਾਲ ਦੇਸ਼-ਵਿਦੇਸ਼ ਤੋ ਜੁੜੇ ਹਰ ਵਿਆਕਤੀ ਅਤੇ ਸੰਸਥਾਂ ਨੂੰ ਅਸਿਹ ਸਦਮਾ ਲੱਗਾ, ਕਿਉਂਕਿ ਅਜੇ ਤਾਂ ਉਹ ਇਹੀ ਕਹਿੰਦੇ ਸਨ ਕਿ ਹੁਣ ਰਿਟਾਇਰਮੈਂਟ ਤੋਂ ਬਾਅਦ ਗੋਰਿਆਂ ਵਾਲਾ ਗੋਲਡਨ (ਜ਼ਿੰਦਗੀ ਦਾ ਸੁਨਿਹਰੀ ਸਮਾਂ ਜਿਸ ਵਿਚ ਤਜ਼ਰਬਾ ਵੀ ਹੈ ਅਤੇ ਸਮਾਂ ਵੀ) ਸੁਰੂ ਹੋਇਆ ਹੈ ਅਤੇ ਉਹ ਸਮਾਜਿਕ ਕੰਮਾਂ ਲਈ ਵੱਧ ਸਮਾਂ ਲਾਉਣਗੇ ਅਤੇ ਉਹਨਾਂ ਇਹ ਸ਼ੁਰੂ ਵੀ ਕਰ ਦਿੱਤਾ ਸੀ। ਜੁਲਾਈ 9,2006 ਨੂੰ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਪ੍ਰਸਿੱਧ ਕੈਨੇਡੀਅਨ ਲੇਖਕ ਸਾਧੂ ਬਿਨਿੰਗ ਦੁਆਰਾ ਇਹ ਸ਼ਬਦ ਆਖੇ ਗਏ ਕਿ ‘ਇਕਬਾਲ ਅਰਪਨ ਲਈ ਸਹੀ ਸ਼ਰਧਾਂਜਲੀ ਉਹਦੇ ਵੱਲੋ ਅਧੂਰੇ ਰਹਿ ਗਏ ਕੰਮਾਂ ਨੂੰ ਕਰਦੇ ਰਹਿਣ ਵਿਚ ਹੈ, ਜਿੱਥੇ ਸਾਨੂੰ ਉਸ ਦੇ ਸਦੀਵੀ ਵਿਛੋੜੇ ਦਾ ਸੋਗ ਮੰਨਾਉਣਾ ਚਾਹੀਦਾ ਹੈ ਉੱਥੇ ਜੀਵਨ ਦੌਰਾਨ ਉਸ ਵੱਲੋਂ ਕੀਤੇ ਕੰਮਾਂ ਦਾ ਜਸ਼ਨ ਵੀ ਮੰਨਾਉਣਾ ਚਾਹੀਦਾ ਹੈ’| ਇਸ ਸ਼ਰਧਾਂਜਲੀ ਸਮਾਗਮ ਵਿਚ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਨੇ ਉਹਨਾਂ ਬਾਰੇ ਵਿਚਾਰ ਪੇਸ਼ ਕੀਤੇ ਜਿਹਨਾਂ ਤੋਂ ਉਹਨਾਂ ਦੀ ਸ਼ਖ਼ਸੀਅਤ ਦੇ ਹੋਰ ਪੱਖ ਉਘੜਦੇ ਗਏ, ਜਿਸ ਬਾਰੇ ਲੇਖ ਦੀ ਲੰਬਾਈ ਨੂੰ ਧਿਆਨ ਵਿਚ ਰੱਖਦੇ ਅਲੱਗ ਵਿਚ ਕਦੇ ਫੇਰ ਲਿਖਾਂਗਾ।
                          
ਉਹਨਾਂ ਦੀ ਹਮੇਸ਼ਾ ਦਿਲੀ ਤਮੰਨਾ ਰਹੀ ਕਿ ਪਰਵਾਸੀ ਪੰਜਾਬੀ ਲੋਕ ਸਾਹਿਤਕ ਸਮਾਜ ਨਾਲ ਨੇੜੇ ਤੋਂ ਅਤੇ ਗੰਭੀਰ ਰੂਪ ਵਿਚ ਜੁੜਨ, ਪੰਜਾਬੀ ਵਿਚ ਹੋਰ ਗੰਭੀਰ ਸੰਵਾਦ ਹੋਣ, ਹਰ ਸ਼ਹਿਰ ਕਸਬੇ ਵਿਚ ਸਾਹਿਤਕ ਸੰਭਾਵਾਂ ਹੋਣ, ਖ਼ਾਸ ਕਰਕੇ ਪੰਜਾਬੀ ਵਿਦੇਸ਼ਾਂ ਵਿਚ ਆਪਣੀ ਬੋਲੀ ਅਤੇ ਸੱਭਿਆਚਾਰ ਦੇ ਨਿੱਗਰ ਰੰਗ ਜਿਉਂਦੇ ਰੱਖਣ ਲਈ ਸਾਹਿਤਕ ਇਕੱਠ ਕਰਨ, ਪੰਜਾਬੀ ਦੇ ਨਿੱਗਰ ਖ਼ਿਆਲੀ ਲੇਖਕਾਂ ਅਤੇ ਹੋਰ ਖੇਤਰਾਂ ਵਿਚ ਸ਼ੋਸਲ ਕੰਮ ਕਰਨ ਵਾਲਿਆਂ ਦਾ ਸਨਮਾਨ ਕਰਨ। ਇਸੇ ਕਰਕੇ ਉਹਨਾਂ ਸਾਲ 2000 ਵਿਚ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਹਰੇਕ ਸਾਲ ਇੱਕ ਲੇਖ਼ਕ ਦਾ ਸਨਮਾਨ ਕਰਨ ਦਾ ਕਾਰਜ ਅਰੰਭ ਕੀਤਾ ਅਤੇ ਲਗਾਤਾਰ ਚਲਾਉਣ ਲਈ ਹਮੇਸ਼ਾ ਆਖ਼ਦੇ। ਬੇਸ਼ਕ ਪੰਜਾਬੀ ਲਿਖ਼ਾਰੀ ਸਭਾ ਨੇ ਉਹਨਾਂ ਦੇ ਇਸ ਜਹਾਨੋਂ ਜਾਣ ਤੋਂ ਬਾਅਦ ਸਲਾਨਾ ਪੁਰਸਕਾਰ ਦਾ ਨਾਮ ਉਹਨਾਂ ਦੇ ਨਾਮ ਤੇ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਬਕਾਇਦਾ ਕਾਰਜਕਾਰੀ ਕਮੇਟੀ ਵਿਚ ਮਤਾ ਪਾਕੇ ਸ਼ੁਰੂ ਕੀਤਾ ਪਰ ਖੁਸ਼ੀ ਤੇ ਤਸੱਲੀ ਇਸ ਗੱਲ ਦੀ ਕਿ ਸਾਲ 2016 ਆ ਗਿਆ ਹੈ ਅਤੇ ਇਹ ਸਭਾ ਉਹਨਾਂ ਦੀ ਲਗਾਤਾਰਤਾ ਅਤੇ ਪਿਰਤ ਨੂੰ ਚਾਲੂ ਰੱਖਦਿਆਂ 17ਵੇਂ ਸਲਾਨਾ ਸਮਾਗਮ ਤੱਕ ਪਹੁੰਚ ਗਈ ਹੈ ਅਤੇ ਉਸੇ ਤਰ੍ਹਾਂ ਹਰੇਕ ਸਾਲ ਇਕ ਲੇਖਕ ਦਾ ਸਨਮਾਨ ਕਰ ਰਹੀ ਹੈ।
                        
ਪਰ ਉਹਨਾਂ ਦੀ ਆਪਣੀ ਸੋਚ ਇਹ ਸੀ ਕਿ ਉਹ ਖ਼ੁਦ ਇਨਾਮਾਂ ਪਿੱਛੇ ਸਾਰੀ ਉਮਰ ਨਹੀਂ ਭੱਜੇ, ਬੇਸ਼ਕ ਉਹਨਾਂ ਨੂੰ ਕਈ ਸਨਮਾਨ ਮਿਲੇ ਪਰ ਜੇਕਰ ਜਗਾੜੂ ਲੇਖਕ ਹੁੰਦੇ ਤਾਂ ਸਾਹਿਕਾਰਾਂ ਨੂੰ ਮਿਲਦੇ ਵੱਡੇ ਸਨਮਾਨ ਉਹਨਾਂ ਦੀ ਮੌਤ ਤੋਂ ਬਹੁਤ ਪਹਿਲਾਂ ਉਹਨਾਂ ਦੀ ਝੋਲੀ ਵਿਚ ਹੁੰਦੇ, ਉਹਨਾਂ ਦੀ ਹਰ ਲਿਖ਼ਤ ਸਨਮਾਨ ਯੋਗ ਹੈ, ਜਿਵੇਂ ਜਾਤ-ਪਾਤ ਤੇ ਲਿਖੀ ਕਹਾਣੀ ‘ਜਿਵੇਂ-ਤਿਵੇਂ’ ਇਕੱਲੀ ਹੀ ਕਈ ਸਨਮਾਨ ਜਿੱਤਣ ਦੇ ਕਾਬਿਲ ਸੀ। ਉਹਨਾਂ ਦਾ ਅਸਲੀ ਸਨਮਾਨ ਅਤੇ ਸੱਚੀ ਸ਼ਰਧਾਂਜਲੀ ਇਹੀ ਕਿ ਅੱਜ ਵੀ ਪੰਜਾਬੀ ਮਾਂ-ਬੋਲੀ ਦੇ ਉਸ ਸਰੀਰਕ ਤੌਰ ਤੇ ਵਿੱਛੜੇ ਗਿਆਨ ਦੇ ਸਮੁੰਦਰ ਦੇ ਨਾਮ ਉੱਪਰ ਹੋਰ ਸੰਸਥਾਵਾਂ ਵੀ ਲੇਖਕਾਂ ਦਾ ਸਨਮਾਨ ਕਰ ਰਹੀਆਂ ਹਨ ਅਤੇ ਅੱਜ ਵੀ ਉਹਨਾਂ ਨਾਲ ਜੁੜੇ ਲੋਕ ਹਰ ਮਹਿਫ਼ਲ ਵਿਚ ਉਹਨਾਂ ਨੂੰ ਯਾਦ ਕਰਦੇ ਹਨ। ਉਹਨਾਂ ਦਾ ਲਿਖਿਆ ਬਹੁਤ ਸਾਰਾ ਸਾਹਿਤ ਅਤੇ ਸ਼ੁਰੂ ਕੀਤੀ ‘ਪੰਜਾਬੀ ਲਿਖ਼ਾਰੀ ਸਭਾ ਕੈਲਗਰੀ’ ਸਾਡੇ ਕੋਲ ਹੈ। ਜੋ ਲਗਾਤਾਰ ਚੱਲਦੀ ਇਸ ਸਾਲ ਆਪਣੇ 17ਵੇਂ ਸਲਾਨਾ ਸਮਾਗਮ ਤੱਕ ਪਹੁੰਚ ਗਈ ਹੈ ਅਤੇ ਉਹਨਾਂ ਦੀ ਨਵੀਂ ਪਰਵਾਸੀ ਪੀੜ੍ਹੀ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦੀ ਇੱਛਾ ਅਨੁਸਾਰ ਹੁਣ ਇਕ ਹੋਰ ਸਿਰਫ਼ ਬੱਚਿਆਂ ਦਾ ‘ਪੰਜਾਬੀ ਬੋਲਣ ਦੀ ਮੁਹਾਰਤ’ ਦਾ ਪ੍ਰੋਗਰਾਮ ਸਲਾਨਾ ਕਰਦੀ ਹੈ। ਬੇਸ਼ਕ ਉਹਨਾਂ ਨੂੰ ਇਸ ਜੂਨ 2016 ਵਿਚ ਇਸ ਜ਼ਹਾਨੋਂ ਗਿਆ ਦਸ ਸਾਲ ਦਾ ਸਮਾਂ ਹੋ ਗਿਆ ਹੈ, ਪਰ ਅਹਿਜੇ ਇਨਸਾਨ ਲੋਕ ਚੇਤਿਆਂ ਵਿਚ ਹਮੇਸ਼ਾਂ ਜਿਉਂਦੇ ਰਹਿੰਦੇ ਹਨ।                                                                                                       
                                                             

ਸੰਪਰਕ: +1 403 680 3212
ਬੁੱਘੀ ਪੁਰਾ ਪਿਛੋਕੜ ਦੇ ਕੈਨੇਡਾ ਨਿਵਾਸੀ ਨੌਜਵਾਨ ਹਰਨੂਰ ਗਿੱਲ ਦੀ ਬੱਲੇ ਬੱਲੇ
ਖੇਡਾਂ ਆਪਸੀ ਪਿਆਰ ਮੇਲ ਮਿਲਾਪ ਖਿਲਾਰ ਸਕਦੀਆਂ ਨੇ -ਡਾ. ਅਮਰਜੀਤ ਟਾਂਡਾ
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ – ਡਾ. ਨਿਸ਼ਾਨ ਸਿੰਘ ਰਾਠੌਰ
ਇੰਟਰਨੈੱਟ ਰਾਹੀਂ ਅਖ਼ਬਾਰ ਪੜ੍ਹਨ ਦਾ ਵੱਧ ਰਿਹਾ ਰੁਝਾਣ -ਸਤਵਿੰਦਰ ਕੌਰ ਸੱਤੀ
ਕਸਰ – ਸੁਖਪਾਲ ਕੌਰ ‘ਸੁੱਖੀ’
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਮਹਾਰਾਸ਼ਟਰ ਅਸੈਂਬਲੀ ’ਚ ਅੰਧ-ਵਿਸ਼ਵਾਸਾਂ ਵਿਰੁੱਧ ਬਿਲ ਪਾਸ ਹੋਣ ’ਤੇ ਦਾਭੋਲਕਰ ਪਰਿਵਾਰ ਅਤੇ ਅੰਧ ਸ਼ਰਧਾ ਸੰਮਤੀ ਵੱਲੋਂ ਸਵਾਗਤ

ckitadmin
ckitadmin
December 25, 2013
ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ ‘ਕਿੱਸਾ ਪੰਜਾਬ’ – ਬਿੰਦਰਪਾਲ ਫ਼ਤਿਹ
ਪੌੜੀ – ਲਾਲ ਸਿੰਘ ਦਸੂਹਾ
ਧਾਰਮਿਕ ਸਥਾਨਾਂ ’ਤੇ ਬੰਦ ਹੋਵੇ ਭੇਦਭਾਵ – ਗੁਰਪ੍ਰੀਤ ਸਿੰਘ ਖੋਖਰ
ਖੜੌਦੀ ਦੀ ਸਰਪੰਚ ’ਤੇ ਲੱਖਾਂ ਦੇ ਹੇਰ ਫੇਰ ਦੇ ਦੋਸ਼
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?