ਨਸ਼ਿਆਂ ਨੂੰ ਕਹੋ ਬਾਏ ਬਾਏ ਬੇਲੀਓ
ਇਹ ਨੇ ਸਾਡੇ ਖੂਨ ਦੇ ਤਿਹਾਏ ਬੇਲੀਓ।
ਘਰ ਦਾ ਮਹੌਲ ਇਨ੍ਹਾਂ ਜਗ ਵਿਚ ਪੱਟਆ
ਸਾਡੀਆਂ ਹੀ ਇਜਤਾਂ ਨੂੰ ਛੱਜ ਪਾ ਕੇ ਛੱਟਿਆ।
ਹੁਣ ਆਪਣੇ ਹੀ ਬਣ ਗਏ ਪਰਾਏ ਬੇਲੀਓ…
ਲੱਭੇ ਨਾ ਜੁਆਨ ਹੁਣ ਵਿਚ ਪੰਜਾਬ ਦੇ
ਡੁੱਬ ਗਈ ਜੁਆਨੀ ਵਿਚ ਚੰਦਰੀ ਸ਼ਰਾਬ ਦੇ
ਸਾਡੇ ਵੈਰੀ ਬਣ ਬੈਠੇ ਹਮਸਾਏ ਬੇਲੀਓ…
ਸ਼ਾਨ ਅਤੇ ਜਾਨ ਸਭ ਨਸ਼ੇ ਪਏ ਲੁੱਟਦੇ
ਪੇਟੋਂ ਜੰਮੇ ਪੁੱਤ ਹੁਣ ਮਾਪਿਆਂ ਨੂੰ ਕੁੱਟਦੇ।
ਸਿਰੋਂ ਮਾਪਿਆਂ ਦੇ ਉੱਠੀ ਜਾਣ ਸਾਏ ਬੇਲੀਓ…
ਨਸ਼ਿਆਂ ਦੇ ਆਸਰੇ ਨਾ ਕੰਮ ਹੁੰਦੇ ਨੇ
ਮੂਰਖਾਂ ਨੂੰ ਲੱਗੇ ਇਹੋ ਯਮ ਹੁੰਦੇ ਨੇ।
ਬਣਕੇ ਮਨੁੱਖ ਅਸੀਂ ਆਏ ਬੇਲੀਓ…
ਆਪਣੇ ਹੀ ਪੈਰੀਂ ‘ਮਾਨ’ ਆਪ ਬੇੜੀ ਪਾਈਏ ਨਾ
ਨਸ਼ਿਆਂ ਦੇ ਨੇੜੇ ਕਦੀ ਭੁੱਲ ਕੇ ਵੀ ਜਾਈਏ ਨਾ
ਦਾਨਿਆਂ ਨੇ ਗੁਰ ਇਹ ਸਿਖਾਏ ਬੇਲੀਓ…..
ਸੰਪਰਕ: +91 98150 18947

