By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਵੇਂ ਸਾਲ ਦੇ ਸੂਰਜਾ ! – ਹਰਜਿੰਦਰ ਸਿੰਘ ਗੁਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਨਵੇਂ ਸਾਲ ਦੇ ਸੂਰਜਾ ! – ਹਰਜਿੰਦਰ ਸਿੰਘ ਗੁਲਪੁਰ
ਕਾਵਿ-ਸ਼ਾਰ

ਨਵੇਂ ਸਾਲ ਦੇ ਸੂਰਜਾ ! – ਹਰਜਿੰਦਰ ਸਿੰਘ ਗੁਲਪੁਰ

ckitadmin
Last updated: October 20, 2025 5:34 am
ckitadmin
Published: December 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਨਵੇਂ ਸਾਲ ਦੇ ਸੂਰਜਾ ਜੀ ਆਇਆਂ ,
ਤੈਨੂੰ ਮਥੇ ਲਗਾਉਣ ਦੀ ਕਾਮਨਾ ਹੈ

ਪਈ ਅੱਖਾਂ ਵਿਚ ਆਸ ਦੀ ਚਮਕ ਫਿੱਕੀ,
ਉਹੀ ਆਸ ਚਮਕਾਉਣ ਦੀ ਕਾਮਨਾ ਹੈ

ਤੇਰੇ ਸੇਕ ਨਾਲ ਜ਼ਿੰਦਗੀ ਧੜਕਦੀ ਜੋ,
ਉਹਨੂੰ ਹੋਰ ਧੜਕਉਣ ਦੀ ਕਾਮਨਾ ਹੈ

ਜਿੱਥੇ ਕਿਤੇ ਵੀ ਪਹਿਰਾ ਅਮਾਵਸਾਂ ਦਾ,
ਉਹੀ ਥਾਂ ਰੁਸ਼ਨਾਉਣ ਦੀ ਕਾਮਨਾ ਹੈ

ਤੇਰੇ ਨੱਕ ਦੇ ਹੇਠ ਜੋ ਲਹੂ ਡੁੱਲਾ,
ਉਹਦਾ ਮੁੱਲ ਪੁਆਉਣ ਦੀ ਕਾਮਨਾ ਹੈ

ਹਥ ਤੇਰੀਆਂ ਕਿਰਨਾਂ ਦਾ ਦਾਤ ਲੈਕੇ,
“ਰਾਤਾਂ”ਕਤਲ ਕਰਾਉਣ ਦੀ ਕਾਮਨਾ ਹੈ

 

 

ਅਰਬਾਂ ਸਾਲ ਹੋ ਗਈ ਐ ਉਮਰ ਤੇਰੀ,
ਤੇਰੇ ਨਾਲ ਨਿਭਾਉਣ ਦੀ ਕਾਮਨਾ ਹੈ

ਤੇਰੇ ਤੇਜ ਨੂੰ “ਧੁੰਦ”ਦੇ ਗਰਭ ਵਿਚੋਂ,
ਧਰਤੀ ਉੱਤੇ ਲਿਆਉਣ ਦੀ ਕਾਮਨਾ ਹੈ

ਜੁੜੀਆਂ ਕੂੜ ਕਹਾਣੀਆਂ ਨਾਲ ਤੇਰੇ,
ਹਵਾ ਵਿਚ ਉਡਾਉਣ ਦੀ ਕਾਮਨਾ ਹੈ

“ਰੱਬ”ਦੀਆਂ ਰੁਕਾਵਟਾਂ ਪਾਰ ਕਰਕੇ,
ਤੈਨੂੰ “ਗੁਰੂ” ਬਣਾਉਣ ਦੀ ਕਾਮਨਾ ਹੈ

ਤੇਰੇ “ਰੂਪ”ਦਾ ਧਰਤ ਤੇ ਘਾਣ ਹੁੰਦਾ,
ਤੇਰਾ ਘਾਣ ਰੁਕਵਾਉਣ ਦੀ ਕਾਮਨਾ ਹੈ

ਬੁਝ ਗਿਆਂ ਨੂੰ ਸਾਂਭ ਕੇ ਦਿਲਾਂ ਅੰਦਰ,
ਨਵੇਂ ਦੀਪ ਜਗਾਉਣ ਦੀ ਕਾਮਨਾ ਹੈ

ਝਪਟ ਮਾਰੇ ਨਾ ਬੀਤਿਆ ਕਾਲ ਮੁੜਕੇ,
ਚਾਲੂ ਯੁੱਗ ਪਲਟਾਉਣ ਦੀ ਕਾਮਨਾ ਹੈ

ਵਾਹਨ ਬਣੇ ਜੋ ਰਾਹੂਆਂ ਤੇ ਕੇਤੂਆਂ ਦੇ,
ਫੜ ਕੇ ਬੰਦੀ ਬਣਾਉਣ ਦੀ ਕਾਮਨਾ ਹੈ

ਹੰਝੂ ਡਿਗੇ ਨਾ ਕਿਸੇ ਵੀ ਅਖ ਵਿਚੋਂ,
ਸੁਖ ਚੈਨ ਵਰਤਾਉਣ ਦੀ ਕਾਮਨਾ ਹੈ
   

    ਸੰਪਰਕ: 0061 469 976214
ਗੀਤ -ਕੁਲਦੀਪ ਸਿੰਘ ਘੁਮਾਣ
ਯਥਾਰਥ –ਨਿਰਮਲ ਦੱਤ
ਆਤਮ ਹੱਤਿਆ -ਜਸਪ੍ਰੀਤ ਸਿੰਘ
ਇਸ਼ਕ -ਸੁਰਿੰਦਰ ਸ਼ਰਮਾਂ
ਹਾਇਕੂ – ਬੂਟਾ ਸਿੰਘ ਵਾਕਫ਼
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਪੰਜਾਬ ਸਰਕਾਰ ਕੰਢੀ ਖਿੱਤੇ ’ਚ ਵਿਕਾਸ ਲਈ ਖਰਚੇ ਗਏ ਪੈਸੇ ਦਾ ਲੈਣ ਲੱਗੀ ਹਿਸਾਬ

ckitadmin
ckitadmin
November 28, 2014
ਪ੍ਰਗਤੀਸ਼ੀਲ ਬਿਹਾਰ ‘ਚ ਗੰਦਗੀ ਦਾ ਆਲਮ -ਨਿਰਮਲ ਰਾਣੀ
ਹੇ ਸਬਰੀ ! – ਗਗਨਦੀਪ ਸਿੰਘ ਸੰਧੂ
ਅੱਖ – ਰਵੇਲ ਸਿੰਘ ਇਟਲੀ
ਮਨਜੀਤ ਸੰਧੂਅ ਦੀਆਂ ਦੋ ਰਚਨਾਵਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?