ਰੋਹੀ ਬੀਆਬਾਨ ਦਿਸਦੀ ਏ ਉਜਾੜ ਮਿੱਤਰੋ
ਤੱਤੀ ਤੱਤੀ ਲੋਅ ਰਹੀ ਕੰਨਾਂ ਨੂੰ ਸਾੜ ਮਿੱਤਰੋ
ਦੇਖੋ ਪੱਕੀ ਰੁੱਤ ਏ ਵਿਸਾਖ ਦੀ
ਹਰ ਪਾਸੇ ਹੁਣ ਅੱਗ ਭਖ਼ ਦੀ
ਵੱਢੀ ਕਣਕ ਤੇ ਛੋਲੇ ਲਏ ਝਾੜ ਮਿੱਤਰੋ
ਤੱਤੀ ਤੱਤੀ ਲੋਅ ਰਹੀ ਕੰਨਾਂ ਨੂੰ ਸਾੜ ਮਿੱਤਰੋ …
ਦਿਸਦਾ ਨਾ ਕਿਤੇ ਪਾਣੀ ਵਾਲਾ ਝਰਨਾ
ਆ ਗਿਆ ਮਹੀਨਾ ਜੇਠ ਹਾੜ ਮਿੱਤਰੋ
ਤੱਤੀ ਤੱਤੀ ਲੋਅ ਰਹੀ ਕੰਨਾਂ ਨੂੰ ਸਾੜ ਮਿੱਤਰੋ …
ਗਰਮੀ ਨੇ ਕੀਤੇ ਲੋਕ ਪਰੇਸ਼ਾਨ ਬੇਲੀਓ
ਅੱਗ ਵਾਂਗੂੰ ਤਪਦਾ ਜਹਾਨ ਬੇਲੀਓ
ਅਮੀਰ ਤਾਂ ਕਰ ਲੈਂਦੇ ਕੋਈ ਜੁਗੜ ਮਿੱਤਰੋ
ਤੱਤੀ ਤੱਤੀ ਲੋਅ ਰਹੀ ਕੰਨਾਂ ਨੂੰ ਸਾੜ ਮਿੱਤਰੋ
ਏ ਸੀ ਕੂਲਰ ਅਮੀਰਾਂ ਦੇ ਨੇ ਚਲਦੇ
ਗਰੀਬ ਤਾਂ ਵਿਚਾਰੇ ਪੱਖੀਆਂ ਨੇ ਝੱਲੇਂਦੇ
ਰਾਤੀਂ ਲੈਣ ਕੋਠੇ ਉੱਤੇ ਮੰਜੇ ਚਾੜ ਮਿੱਤਰੋ
ਤੱਤੀ ਤੱਤੀ ਲੋਅ ਰਹੀ ਕੰਨਾ ਨੂੰ ਸਾੜ ਮਿੱਤਰੋ
ਚੜਿਆ ਮਹੀਨਾ ਸਾਉਣ ਰਾਹਤ ਮਿਲ਼ੀ ਐ
ਹੋਣ ਲੱਗੀ ਵਰਖਾ ਮੁਰਝਾਈ ਕਲੀ ਖਿਲੀ ਐ
ਸਾਰੇ ਕਹਿੰਦੇ ਹੁਣ ਰੁੱਤ ਵਰਖਾ ਦੀ ਆਈ ਐ

