By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਟੀ.ਬੀ. ਪ੍ਰਤੀ ਸੁਚੇਤ ਹੋਣ ਦੀ ਲੋੜ -ਡਾ. ਅਜੇ ਯਾਦਵ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਟੀ.ਬੀ. ਪ੍ਰਤੀ ਸੁਚੇਤ ਹੋਣ ਦੀ ਲੋੜ -ਡਾ. ਅਜੇ ਯਾਦਵ
ਹੈਲਥ ਲਾਈਨ

ਟੀ.ਬੀ. ਪ੍ਰਤੀ ਸੁਚੇਤ ਹੋਣ ਦੀ ਲੋੜ -ਡਾ. ਅਜੇ ਯਾਦਵ

ckitadmin
Last updated: October 22, 2025 1:10 pm
ckitadmin
Published: October 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਟੀ.ਬੀ. (ਟਿਊਬਰ ਕਲੌਸਿਸ) ਯਾਨੀ ਤਪਦਿਕ ਅਤੇ ਮਨੁੱਖ ਜਾਤੀ ਦਾ ਸਬੰਧ ਪੁਰਾਣੇ ਸਮੇਂ ਤੋਂ ਹੈ। ਮਨੁੱਖ ਜਾਤੀ ਵਿਚ ਟੀ.ਬੀ. ਦਾ ਜੋ ਪ੍ਰਭਾਵ ਰਿਹਾ ਹੈ ਸ਼ਾਇਦ ਹੀ ਕਿਸੇ ਹੋਰ ਬਿਮਾਰੀ ਦਾ ਰਿਹਾ ਹੋਵੇ। 1882 ਵਿਚ ਡਾਕਟਰ ਰਾਬਰਟ ਕੋਚ ਨੇ ਟੀ.ਬੀ. ਦੇ ਕੀਟਾਣੂਆਂ ਦੀ ਖੋਜ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਦੇ 130 ਸਾਲਾਂ ਦੇ ਇਤਿਹਾਸ ‘ਚ ਟੀ ਬੀ ਅਤੇ ਟੀ ਬੀ ਨਿਦਾਨ ‘ਚ ਬਹੁਤ ਸਾਰੀਆਂ ਜ਼ਿਕਰਯੋਗ ਪ੍ਰਾਪਤੀਆਂ ਹੋਈਆਂ। ਪਹਿਲਾਂ ਪਹਿਲ ਤਾਂ ਇਸ ਨੂੰ ਨਾ ਠੀਕ ਹੋਣ ਵਾਲੀ ਬਿਮਾਰੀ ਮੰਨਿਆ ਜਾਂਦਾ ਸੀ। ਟੀ ਬੀ ਮਰੀਜ਼ਾਂ ਨੂੰ ਸਮਾਜ ‘ਚੋਂ ਕੱਢ ਦਿੱਤਾ ਜਾਂਦਾ ਸੀ ਅਤੇ ਇਨ੍ਹਾਂ ਨੂੰ ਅਛੂਤ ਸਮਝਿਆ ਜਾਂਦਾ ਸੀ। 20ਵੀਂ ਸਦੀ ਦੇ ਆਰੰਭ ‘ਚ ਟੀ ਬੀ ਦੇ ਇਲਾਜ ‘ਚ ਹੋਈਆਂ ਨਵੀਆਂ ਖੋਜਾਂ ਨੇ ਇਸ ਦੇ ਇਲਾਜ ਨੂੰ ਸੌਖਾ ਬਣਾ ਦਿੱਤਾ। ਅਸਲ ‘ਚ ਟੀਬੀ ਫੇਫੜਿਆਂ ਦਾ ਗੰਭੀਰ ਰੋਗ ਹੈ ਅਤੇ ਸਹੀ ਇਲਾਜ ਨਾਲ ਹੀ ਇਸ ‘ਤੇ ਪੂਰਣ ਰੂਪ ਨਾਲ ਕਾਬੂ ਪਾਇਆ ਜਾ ਸਕਦਾ ਹੈ। ਇਸ ਪ੍ਰਤੀ ਸੁਚੇਤ ਹੋਣ ਦੀ ਗੰਭੀਰ ਲੋੜ ਹੈ। ਟੀਬੀ ਦੀਆਂ ਨਵੀਆਂ ਦਵਾਈਆਂ ਨੇ ਇਸ ਦੇ ਇਲਾਜ ਦੀ ਸਮਾਂ ਸੀਮਾ ਘੱਟ ਕਰ ਦਿੱਤੀ ਹੈ ਅਤੇ ਹੁਣ ਇਸ ਦਾ ਇਲਾਜ ਛੇ ਮਹੀਨਿਆਂ ‘ਚ ਹੀ ਸੰਭਵ ਹੋ ਗਿਆ ਹੈ। ਪਰ ਪਿਛਲੇ 30-40 ਸਾਲਾਂ ਵਿਚ ਟੀ ਬੀ ਨੇ ਤਿੱਖਾ ਰੂਪ ਧਾਰਨ ਕਰ ਲਿਆ ਹੈ। ਇਸ ਦੇ ਮੁੱਖ ਕਾਰਨ ਹਨ-

1. ਐਚ.ਆਈ.ਵੀ. ਦਾ ਸਿਰ ਚੁੱਕਣਾ।
2. ਟੀ.ਬੀ. ਦੇ ਇਲਾਜ ਵਿਚ ਕੁਤਾਹੀ ਵਰਤਣਾ।

ਇਨ੍ਹਾਂ ਕਾਰਨਾਂ ਕਰਕੇ ਡਰੱਗ ਰਿਜਿਸਟੈਂਸ ਟੀ ਬੀ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਸਮੇਂ ਭਾਰਤ ‘ਚ 12 ਤੋਂ 14 ਲੱਖ ਟੀ ਬੀ ਦੇ ਮਰੀਜ਼ ਹਨ। ਇਨ੍ਹਾਂ ਵਿਚੋਂ ਸਾਢੇ ਤਿੰਨ ਲੱਖ ਮਰੀਜ਼ਾਂ ਦੀ ਬਲਗਮ ਵਿੱਚ ਟੀ ਬੀ ਦੇ ਕੀਟਾਣੂ ਹਨ। ਔਸਤਨ ਹਰ ਇਕ ਮਿੰਟ ਵਿਚ ਇਕ ਭਾਰਤੀ ਦੀ ਮੌਤ ਟੀਬੀ ਦੀ ਵਜ੍ਹਾ ਨਾਲ ਹੁੰਦੀ ਹੈ। ਟੀਬੀ ਦੀ ਵਜ੍ਹਾ ਔਸਤਨ ਹਰ ਸਾਲ 5 ਲੱਖ ਲੋਕ ਵਜ੍ਹਾ ਨਾਲ ਮਰ ਜਾਂਦੇ ਹਨ। 1993 ਵਿੱਚ ਭਾਰਤ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਦੀ ਸਹਾਇਤਾ ਨਾਲ ਟੀਬੀ ਦੀ ਰੋਕਥਾਮ ਲਈ ਇਕ ਮੁਹਿੰਮ ਚਲਾਈ ਜਿਸ ਨੂੰ ਆਰ.ਐਨ.ਟੀ.ਸੀ.ਪੀ. ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤਾਜ਼ਾ ਸਰਵੇਖਣ ਅਨੁਸਾਰ ਆਰ.ਐਨ.ਟੀ.ਸੀ.ਪੀ. ਦਾ ਪ੍ਰਸਾਰ ਪੂਰੇ ਭਾਰਤ ਵਿਚ ਹੈ। ਇਸਦੇ ਤਹਿਤ 70 ਫੀਸਦੀ ਟੀ ਬੀ ਦੇ ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਉਨ੍ਹਾਂ ‘ਚੋਂ 85 ਫੀਸਦੀ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਨੇੜਲੇ ਵਿਅਕਤੀ ਨੂੰ ਟੀਬੀ ਹੈ ਤਾਂ ਤੁਸੀਂ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ-

 

 

1. ਟੀ ਬੀ ਦਾ ਇਲਾਜ ਟੀਬੀ ਦੇ ਮਾਹਰ ਦੀ ਦੇਖਰੇਖ ਵਿਚ ਹੀ ਹੋਣਾ ਚਾਹੀਦਾ ਹੈ।
2. ਟੀ ਬੀ ਦਾ ਇਲਾਜ ਡਾਟਸ ਸੈਂਟਰ ਵਿਚ ਹੀ ਕਰਵਾਓ।
3. ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ, ਜਿਵੇਂ ਕਿ ਬਲਗਮ ਦੀ ਜਾਂਚ, ਛਾਤੀ ਦੇ ਐਕਸਰੇ ਆਦਿ।
4. ਜਿਨ੍ਹਾਂ ਮਰੀਜ਼ਾਂ ਨੂੰ ਟੀ ਬੀ ਹੋ ਚੁੱਕੀ ਹੈ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਸਲਾਹ ਲੈਣੀ ਤੇ ਦੇਣੀ ਚਾਹੀਦੀ ਹੈ।
5. ਟੀਬੀ ਦਾ ਇਲਾਜ ਜੋ ਕਿ ਅੱਜ-ਕੱਲ੍ਹ ਛੇ ਮਹੀਨੇ ਦਾ ਹੈ ਉਸਨੂੰ ਪੂਰੀ ਮਾਤਰਾ ਵਿਚ ਕਰਾਉਣਾ ਚਾਹੀਦਾ ਹੈ (ਦਵਾਈਆਂ ਦਾ ਸੇਵਨ)। ਇਸ ਨੂੰ ਵਿੱਚੋਂ ਹੀ ਨਹੀਂ ਛੱਡ ਦੇਣਾ ਚਾਹੀਦਾ।
6. ਜੇ ਟੀ ਬੀ ਦੀ ਦਵਾਈਆਂ ਨਾਲ ਕੋਈ ਹੋਰ ਸਮੱਸਿਆ (ਸਾਈਡ ਇਫੈਕਟ) ਹੋ ਜਾਵੇ ਤਾਂ ਜਲਦੀ ਡਾਕਟਰ ਨਾਲ ਸਲਾਹ ਕਰੋ।
7. ਬਲਗਮ ਦੀ ਜਾਂਚ ਤੋਂ ਬਾਅਦ ਹੀ ਡਾਕਟਰ ਦੀ ਸਲਾਹ ਨਾਲ ਦਵਾਈਆਂ ਦਾ ਸੇਵਨ ਬੰਦ ਕਰੋ।
8. ਵਿਸ਼ੇਸ਼ ਬਿਮਾਰੀਆਂ ਜਿਵੇਂ ਸ਼ੂਗਰ, ਲਿਵਰ ਜਾਂ ਕਿਡਨੀ ਦੀਆਂ ਸਮੱਸਿਆਵਾਂ, ਐਚ.ਆਈ.ਵੀ., ਡਰੱਗ ਰਿਜਿਸਟੈਂਸ ਟੀਬੀ ਆਦਿ ‘ਚ ਇਲਾਜ ਵਿੱਚ ਥੋੜਾ ਅੰਤਰ ਹੋ ਸਕਦਾ ਹੈ।
9. ਮਰੀਜ਼ ਦੇ ਤੌਰ ‘ਤੇ ਤੁਹਾਡੀ ਜ਼ਿੰਮੇਦਾਰੀ ਹੈ ਕਿ ਤੁਸੀਂ ਆਪਣੀ ਬਿਮਾਰੀ ਦੇ ਪ੍ਰਤੀ ਸੁਚੇਤ ਰਹੋ।
ਥੈਲਾਸੀਮੀਆ: ਜਾਗਰੂਕਤਾ ਹੀ ਬਚਾਅ ਹੈ –ਹਰਜੀਤ ਸਿੰਘ
ਤਿੰਨ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ
ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਪੜ੍ਹਦਿਆਂ
ਸ਼ੂਗਰ: ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ ਸੰਗਰੂਰ
ਕੋਰੋਨਾਵਾਇਰਸ ਬਾਰੇ ਜਾਣੋ: ਉਪਜ ਬਣਤਰ ਅਤੇ ਵਿਕਾਸ – ਸ਼ੁੱਭਕਰਮਦੀਪ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਾਫ਼ਿਰ ਦੀ ਇੱਕ ਨਜ਼ਮ

ckitadmin
ckitadmin
June 19, 2013
ਹਿੰਦੂਵਾਦੀਆਂ ਦੇ ਵਿਰਲਾਪ ਦੇ ਬਾਵਜੂਦ ਨੇਪਾਲ ‘ਹਿੰਦੂ ਰਾਸ਼ਟਰ’ ਨਹੀਂ ਬਣ ਸਕਿਆ -ਆਨੰਦ ਸਵਰੂਪ ਵਰਮਾ
ਸਭ ਕੁਝ ਦਿਸ਼ਾਹੀਣ ਤੇ ਅਨਿਸ਼ਚਿਤ ਹੈ -ਪ੍ਰੋ. ਤਰਸਪਾਲ ਕੌਰ
ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਦਾ ਸੰਘਰਸ਼ –ਡਾ. ਸੁਰਜੀਤ
ਪਿੱਤਰ-ਸੱਤਾ ਅਤੇ ਨਾਰੀ ਦਮਨ : ਇਤਿਹਾਸਕ ਪਰਿਪੇਖ – ਜੀਤਪਾਲ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?