By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜੋੜਾਂ ਦੇ ਦਰਦ ਯੂਰਿਕ ਐਸਿਡ ‘ਤੇ ਰੱਖੋ ਨਜ਼ਰ -ਡਾ. ਦਿਲਬੰਸ ਸਿੰਘ ਪੰਧੇਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਜੋੜਾਂ ਦੇ ਦਰਦ ਯੂਰਿਕ ਐਸਿਡ ‘ਤੇ ਰੱਖੋ ਨਜ਼ਰ -ਡਾ. ਦਿਲਬੰਸ ਸਿੰਘ ਪੰਧੇਰ
ਹੈਲਥ ਲਾਈਨ

ਜੋੜਾਂ ਦੇ ਦਰਦ ਯੂਰਿਕ ਐਸਿਡ ‘ਤੇ ਰੱਖੋ ਨਜ਼ਰ -ਡਾ. ਦਿਲਬੰਸ ਸਿੰਘ ਪੰਧੇਰ

ckitadmin
Last updated: October 22, 2025 12:58 pm
ckitadmin
Published: April 22, 2013
Share
SHARE
ਲਿਖਤ ਨੂੰ ਇੱਥੇ ਸੁਣੋ

ਜੋੜਾਂ ‘ਚ ਦਰਦ ਦਾ ਇਕ ਪ੍ਰਮੁੱਖ ਕਾਰਨ ਗਾਊਟ ਨਾਂ ਦੀ ਬਿਮਾਰੀ ਹੁੰਦੀ ਹੈ। ਇਸ ਰੋਗ ਦੀ ਅਣਦੇਖੀ ਕਰਨ ‘ਤੇ ਬਾਅਦ ‘ਚ ਜੋੜਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਿੱਥਾਂ ਵੀ ਹਨ, ਜਿਨ੍ਹਾਂ ਤੋਂ ਬਚਣ ਦੀ ਸਖਤ ਜ਼ਰੂਰਤ ਹੈ। ਆਪਣੇ ਪੱਧਰ ‘ਤੇ ਹੀ ਇਸ ਬਾਰੇ ਕਿਸੇ ਨਿਰਣੈ ‘ਤੇ ਨਹੀਂ ਪਹੁੰਚਣਾ ਚਾਹੀਦਾ।

ਕਾਰਨ
ਇਹ ਰੋਗ ਯੂਰਿਕ ਐਸਿਡ ਨਾਂ ਦੇ ਤੱਤ ਦੇ ਖੂਨ ‘ਚ ਵਧਣ ਨਾਲ ਪੈਦਾ ਹੁੰਦਾ ਹੈ। ਯੂਰਿਕ ਐਸਿਡ ਦੀ ਮਾਤਰਾ ਦੇ ਖੂਨ ‘ਚ ਇਕ ਨਿਸ਼ਚਿਤ ਪੱਧਰ ਤੋਂ ਜ਼ਿਆਦਾ ਵੱਧ ਜਾਣ ‘ਤੇ ਇਹ ਜੋੜਾਂ ‘ਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਫਲਸਰੂਪ ਜੋੜਾਂ ਨੂੰ ਨੁਕਸਾਨ ਪਹੁੰਚਾਉਣ ਲੱਗਦਾ ਹੈ। ਖਾਣ-ਪੀਣ ਅਤੇ ਜੀਵਨ-ਸ਼ੈਲੀ ਦਾ ਯੂਰਿਕ ਐਸਿਡ ਦੀ ਖੂਨ ‘ਚ ਮਾਤਰਾ ਵਧਣ ‘ਤੇ ਕਾਫੀ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਮੋਟਾਪਾ, ਸ਼ਰਾਬ ਪੀਣਾ ਅਤੇ ਮਾਸਾਹਾਰ ਗ੍ਰਹਿਣ ਕਰਨ ਨਾਲ ਸਰੀਰ ‘ਚ ਇਸਦੇ ਪੱਧਰ ‘ਚ ਵਾਧਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਲੱਛਣ
ਇਸ ਰੋਗ ਨਾਲ ਜੋੜਾਂ ‘ਚ ਸੋਜ਼ ਦੇ ਨਾਲ ਤੇਜ਼ ਦਰਦ ਹੁੰਦਾ ਹੈ।
– ਜ਼ਿਆਦਾਤਰ ਮਾਮਲਿਆਂ ‘ਚ ਇਸ ਰੋਗ ਦੀ ਤਕਲੀਫ ਪੈਰ ਦੇ ਪੰਜਿਆਂ ਤੋਂ ਹੁੰਦੀ ਹੈ।
– ਇਹ ਰੋਗ ਪੁਰਸ਼ਾਂ ‘ਚ ਜ਼ਿਆਦਾ ਹੁੰਦਾ ਹੈ।
– ਇਹ ਰੋਗ ਇਕੋ ਜੋੜ ਨੂੰ ਤੰਗ ਕਰਦਾ ਹੈ, ਨਾ ਕਿ ਪੂਰੇ ਸਰੀਰ ਨੂੰ, ਇਸ ਲਈ ਇਹ ਮੰਨ ਲੈਣਾ ਕਿ ਪੂਰੇ ਸਰੀਰ ਦੇ ਜੋੜਾਂ ‘ਚ ਦਰਦ ਯੂਰਿਕ ਐਸਿਡ ਵਧਣ ਦੀ ਵਜ੍ਹਾ ਨਾਲ ਹੁੰਦੀ ਹੈ, ਗਲਤ ਹੈ।

ਇਲਾਜ
ਇਸ ਰੋਗ ਦਾ ਇਲਾਜ ਰੋਗ ਦੀ ਅਵਸਥਾ ਮੁਤਾਬਕ ਹੁੰਦਾ ਹੈ।

ਪਹਿਲੀ ਅਵਸਥਾ
ਇਸਦੇ ਤਹਿਤ ਹਾਈਪਰਯੂਰੀਸੀਮਿਆ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਸਥਿਤੀ ‘ਚ ਖੂਨ ‘ਚ ਯੂਰਿਕ ਐਸਿਡ ਵਧਿਆ ਹੁੰਦਾ ਹੈ, ਪਰ ਜੋੜ ਦਰਦ ਦੇ ਕੋਈ ਲੱਛਣ ਪ੍ਰਗਟ ਨਹੀਂ ਹੁੰਦੇ। ਇਸ ਅਵਸਥਾ ‘ਚ ਪੀੜਤ ਵਿਅਕਤੀ ਦੇ ਖਾਣ-ਪੀਣ ‘ਚ ਸੁਧਾਰ ਕਰਨ ਅਤੇ ਦਵਾਈਆਂ ਰਾਹੀਂ ਯੂਰਿਕ ਐਸਿਡ ਨੂੰ ਕਾਬੂ ਕੀਤਾ ਜਾਂਦਾ ਹੈ।

ਦੂਜੀ ਅਵਸਥਾ
ਇਸ ਅਵਸਥਾ ‘ਚ ਯੂਰਿਕ ਐਸਿਡ ਦੇ ਕਣ ਜੋੜਾਂ ‘ਚ ਸੋਜ਼ ਅਤੇ ਦਰਦ ਪੈਦਾ ਕਰਦੇ ਹਨ। ਅਜਿਹੀ ਸਥਿਤੀ ‘ਚ ਇਸ ਨੂੰ ਕਾਬੂ ਕਰਨ ਲਈ ਦਵਾਈਆਂ ਦਾ ਇਸਤੇਮਾਲ ਹੁੰਦਾ ਹੈ।

ਗੰਭੀਰ ਅਵਸਥਾ
ਇਸ ‘ਚ ਯੂਰਿਕ ਐਸਿਡ ਦੇ ਮਾੜੇ ਪ੍ਰਭਾਵਾਂ ਨਾਲ ਜੋੜ ਸਥਾਈ ਤੌਰ ‘ਤੇ ਨੁਕਸਾਨੇ ਜਾਂਦੇ ਹਨ। ਰੋਗੀ ਦਾ ਚਲਣਾ-ਫਿਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਉਸਨੂੰ ਰੂਟੀਨ ਕੰਮ ਕਰਨ ‘ਚ ਦਿੱਕਤ ਮਹਿਸੂਸ ਹੁੰਦੀ ਹੈ। ਇਹ ਸਥਿਤੀ ਹੋਰ ਖਰਾਬ ਨਾ ਹੋਵੇ, ਇਸਨੂੰ ਰੋਕਣਾ ਇਲਾਜ ਦਾ ਇਕ ਪ੍ਰਮੁੱਖ ਪਹਿਲੂ ਹੈ। ਜਿਹੜੇ ਜੋੜ ਨੁਕਸਾਨੇ ਜਾਂਦੇ ਹਨ, ਉਨ੍ਹਾਂ ਦੀ ਸਰਜਰੀ ਕੀਤੀ ਜਾਂਦੀ ਹੈ।

ਔਲਾਦ ਪ੍ਰਾਪਤੀ ਦੇ ਰਾਹ ’ਚ ਅੜਿੱਕਾ -ਡਾ. ਲਖਵਿੰਦਰ ਸਿੰਘ
ਨਿਊ ਯਾਰਕ ਟਾਈਮਜ਼ ਦਾ 6 ਫਰਵਰੀ 2015 ਦਾ ਸੰਪਾਦਕੀ: ‘‘ਮੋਦੀ ਦੀ ਖ਼ਤਰਨਾਕ ਖ਼ਾਮੋਸ਼ੀ’’
ਟੀ.ਬੀ. ਪ੍ਰਤੀ ਸੁਚੇਤ ਹੋਣ ਦੀ ਲੋੜ -ਡਾ. ਅਜੇ ਯਾਦਵ
ਨੀਮ-ਹਕੀਮ ਦੇ ਚੱਕਰ ‘ਚ ਫਸ ਰਹੇ ਨੌਜਵਾਨ -ਡਾ. ਸ਼ਿਆਮ ਸੁੰਦਰ ਦੀਪਤੀ
ਬਣੋ ਬਿਹਤਰ ਮਾਪੇ -ਡਾ. ਗੁਰਦੇਵ ਚੌਧਰੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸਿੱਖਿਆ ਦੇ ਮੰਦਰਾਂ ‘ਚ ਲੁੱਟ ਦਾ ਸਿਲਸਿਲਾ -ਨਿਰਮਲ ਰਾਣੀ

ckitadmin
ckitadmin
May 25, 2013
ਡੁੱਬਦੀ ਖੇਤੀ -ਕਰਾਂਤੀ ਆਉਣ ਨੁੰ 50 ਸਾਲ ਲੱਗ ਜਾਂਦੇ ਨੇ – ਜਸਪ੍ਰੀਤ ਸਿੰਘ
ਪਿੰਡ ਸੁਭਾਨਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ 12 ਵਿਦਿਆਰਥੀਆਂ ਦਾ ਭਵਿੱਖ ਰੱਬ ਆਸਰੇ
ਭਾਰਤੀ-ਅਮਰੀਕੀ ਮੁਸਲਿਮ ਕਾਉਂਸਲ ਵੱਲੋਂ ਬਰਾਕ ਉਬਾਮਾ ਦੇ ਨਾਮ ਖ਼ਤ
ਪਰੋਫੈਸ਼ਨਲ ਵਿੱਦਿਅਕ ਅਦਾਰਿਆਂ ਨੂੰ ਅੰਨੀ ਲੁੱਟ ਦੀ ਖੁੱਲ੍ਹ ਕਿਉਂ – ਗੁਰਚਰਨ ਪੱਖੋਕਲਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?