ਵੇ ਜਹਾਜ਼ਾਂ ਦੀਆਂ ਜ਼ਾਲਮਾਂ ਵੇ ਇਹ ਡਾਰਾਂ
ਕਿਹੜ੍ਹੇ ਦੇਸ ਤੋਂ ਜ਼ਾਲਮਾਂ ਵੇ ਭਰ ਆਈਆਂ
ਨੀ ਜਹਾਜ਼ਾਂ ਦੀਆਂ ਗੋਰੀਏ ਨੀ ਇਹ ਡਾਰਾਂ
ਦੇਸ ਪੰਜਾਬ ਤੋਂ ਸੋਹਣੀਏ ਨੀ ਭਰ ਆਈਆਂ
ਮੇਰੇ ਸ਼ਗਨਾਂ ਦਾ ਜਾਲਮਾਂ ਵੇ ਸਿਰ ਸਾਲੂ
ਵੇ ਰੰਗ ਮਾਣ ਕੇ ਚੰਦਰਾ ਵੇ ਛੱਡ ਗਿਆ
ਕਨੇਡਾ ਆਉਣ ਨੂੰ ਮੈਲ਼ਾ ਕੀਤਾ ਗੋਰੀਏ ਨੀ ਸਾਲੂ
ਨੀ ਏਅਰਪੋਰਟ ਤੋਂ ਗੋਰੀਏ ਨੀ ਭੱਜ ਗਿਆ
ਮੇਰੇ ਸ਼ਗਨਾਂ ਦਾ ਜ਼ਾਲਮਾਂ ਵੇ ਮੱਥੇ ਟਿੱਕਾ
ਵੇ ਹਿੱਕੜੀ ‘ਚ ਸੱਧਰਾਂ ਰੁੜ ਜਾਣਾ ਵੇ ਛੱਡ ਗਿਆ
ਤੇਰੇ ਜਿਹੀ ਹੋਰ ਗੋਰੀ ਦੇ ਨੱਥੜੀ ਨੀ ਦਿੱਤੀ ਪਾ
ਜਿਹੜੇ ਦਿਨ ਵੀਜ਼ਾ ਗੋਰੀਏ ਨੀ ਲੱਗ ਗਿਆ
ਵੇ ਪੰਜ ਦਰਿਆਵਾਂ ਦਾ ਜਾਲਮਾਂ ਵੇ ਜੂਠਾ ਕਰਕੇ ਪਾਣੀ
ਸੁੱਚੀ ਬਰਫ਼ ਵਿੱਚ ਜਾਲਮਾਂ ਵੇ ਘੋਲਣ ਲੱਗ ਗਿਆ
ਵੇ ਦਰਿਆਵਾਂ ਦਾ ਜੂਠਾ ਪਾਣੀ
ਵੇ ਤੂੰ ਜੂਠਾ ਪਾਣੀ
ਵੇ ਤੂੰ ਜੂਠਾ ਪਾਣੀ…
ਸੰਪਰਕ: 001-604-825-8053

