By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜਸਪ੍ਰੀਤ ਕੌਰ ਦੀਆਂ ਦੋ ਰਚਨਾਵਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਜਸਪ੍ਰੀਤ ਕੌਰ ਦੀਆਂ ਦੋ ਰਚਨਾਵਾਂ
ਕਾਵਿ-ਸ਼ਾਰ

ਜਸਪ੍ਰੀਤ ਕੌਰ ਦੀਆਂ ਦੋ ਰਚਨਾਵਾਂ

ckitadmin
Last updated: October 20, 2025 4:26 am
ckitadmin
Published: October 20, 2014
Share
SHARE
ਲਿਖਤ ਨੂੰ ਇੱਥੇ ਸੁਣੋ

(1) ਹਵਾ

ਹਵਾ ਰੂਪ ਬਦਲ ਬਦਲ ਕੇ ਆਉਂਦੀ,
ਕਦੇ ਲਿਆਵੇ ਖੁਸ਼ੀਆਂ ਖੇੜੇ,
ਕਦੇ ਗ਼ਮਾਂ ਦੇ ਸਵੇਰੇ !

ਮੈਨੂੰ ਘੁੱਟ ਘੁੱਟ ਗਲਵਕੜੀ ਪਾਉਂਦੀ,
ਜਿਵੇਂ ਆਈ ਸਦੀਆਂ ਤੋਂ ਗੇੜੇ,
ਲੱਗੇ ਅੰਦਰ ਬੜਗੀ ਮੇਰੇ !

ਦੇਖ ਦੇਖ ਕੇ ਦੁਹਾਈਆਂ ਪਾਉਂਦੀ,
ਕਿਵੇਂ ਡੁੱਬਗੀ ਜ਼ਿੰਦਗੀ ਦੇ ਬੇੜੇ,
ਲਿਆ ਜ਼ਖ਼ਮ ਸੁਕਾਵਾਂ ਤੇਰੇ !

ਮੈਨੂੰ ਗਲ ਲੱਗ ਕੇ ਪਈ ਵਰਾਉਂਦੀ,
ਕਹਿੰਦੀ ਪਤਾ ਏ ਦੋਸ਼ੀ ਜਿਹੜੇ,
ਸੁੱਟੂ ਕਦੇ ਤਾਂ ਪੈਰਾਂ ‘ਚ ਤੇਰੇ !

ਤਸੱਲੀ ਦੇ ਦੇ ਹੌਸਲਾਂ ਵਧਾਉਂਦੀ,
ਰੱਜ ਰੱਜ ਖਾਂ ਮੱਖਣ ਦੇ ਪੇੜੇ,
ਫਿਕਰ ਨਾ ਕਰ ਲਾਲ ਮੇਰੇ !

ਦੁਖੜਿਆਂ ਦੇ ਢੇਰ ਪਈ ਢਾਹੁੰਦੀ,
ਦੱਸੀ ਜੇ ਕੋਈ ਤੈਨੂੰ ਛੇੜੇ,
ਮੈਂ ਹਰ ਦਮ ਨਾਲ ਆ ਤੇਰੇ !

ਇੱਕ ਗੱਲ ਓਹ ਵੀ ਏ ਚਾਹੁੰਦੀ,
ਮੁੱਕ ਜਾਣ ਇੱਥੋਂ ਝਗੜੇ ਝੇੜੇ,
ਹੋ ਜਾਣ ਸਭ ਨੇੜੇ ਨੇੜੇ !

 

 

***
 
(2) ਬੰਦ ਮੁੱਠੀ

ਮੇਰੀ ਮੁੱਠੀ ਬੰਦ ਤਾਹੀਓ,
ਲੁਕ ਜਾਣ ਲੇਖ ਲਕੀਰਾਂ,
ਸਾਗਰ ਦੇ ਪਾਣੀ ਵਾਗੂੰ,
ਹੱਦਾਂ ਦੇ ਕੰਢੇ ਚੀਰਾਂ,

ਕੋਈ ਬੰਧਸ਼ ਵੀ ਨਾ ਹੋਵੇ,
ਨਿਸ਼ਾਨੇ ਲੱਗਣ ਏਹ ਤੀਰਾਂ,
ਮੇਰੀ ਅੱਖ ਵੀ ਨਾ ਰੋਵੇ,
ਭਾਵੇਂ ਹੋ ਜਾਣ ਲੀਰਾਂ ਲੀਰਾਂ,

ਹੁਣ ਤੂੰ ਹੀ ਮੁਰਸ਼ਦ ਮੇਰਾ,
ਨਿਭਾਈ ਸੰਗ ਸਾਕ ਸਕੀਰਾਂ,
ਆਉਂਦੇ ਚੇਤੇ ਚੋਂ ਨਾ ਭੁੱਲੀ,
ਯਾਦ ਕਰਨਾ ਅਸੀਂ ਅਖੀਰਾਂ,

ਵਿੱਚ ਦੂਰੀ ਖੜੀ ਖਲੋਤੀ,
ਤੋੜ ਦਈਏ ਜਿਵੇਂ ਸ਼ਤੀਰਾਂ,
ਰਹਿ ਵਿੱਚ ਸ਼ਾਨ ਏ ਸ਼ੌਕਤ,
ਜਗਾਂ ਲੈ ਵਿੱਚ ਦਿਲ ਅਮੀਰਾਂ,

ਮੰਗੀਏ ਜੋਤੋ ਗੁਰ ਦੀ ਜੋਤ,
ਮਗ ਲੈਣ ਦੇ ਵਿੱਚ ਫ਼ਕੀਰਾਂ,
ਲੈਣਾ ਦੇਣਾ ਤੂੰ ਕੀ ਕਰਨਾ,
ਜੀਵਾ ਵਿੱਚ ਖੁਸ਼ੀਆ ਖੀਰਾਂ !

ਕੇ.ਐੱਸ. ਦਾਰਾਪੁਰੀ ਦੀਆਂ ਦੋ ਕਾਵਿ-ਰਚਨਾਵਾਂ
ਮੁੰਡੇ ਮੇਰੇ ਪਿੰਡ ਦੇ –ਚਰਨਜੀਤ ਸਿੰਘ ਪੰਨੂ
ਕੰਮੀਆਂ ਨੂੰ ਲਾਲ ਸਲਾਮ – ਐੱਸ ਸੁਰਿੰਦਰ ਇਟਲੀ
ਕੀ ਸਾਨੂੰ ਅਜ਼ਾਦੀ ਮਿਲੀ ਸੀ ? -ਦੀਪ ਠੂਠਿਆਂਵਾਲੀ
ਨਜ਼ਮ- ਰਾਜ਼ ਨੂਰਪੂਰੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਪੁਸਤਕ: ਸਾਡਾ ਸੰਵਿਧਾਨ ਨਾਗਰਿਕ ਅਤੇ ਬਾਲ ਅਧਿਕਾਰ

ckitadmin
ckitadmin
January 30, 2015
ਸਾਮਰਾਜੀ ਸੰਸਾਰੀਕਰਨ ਵਿਰੁੱਧ ਸਾਂਝੇ ਫਰੰਟ ਦੀ ਲੋੜ -ਡਾ. ਸਵਰਾਜ ਸਿੰਘ
ਉੱਚ ਵਿੱਦਿਆ ਦੀਆਂ ਚੁਣੌਤੀਆਂ ਅਤੇ ਸੁਝਾਅ – ਸੁਮੀਤ ਸ਼ੰਮੀ
ਸੀਮਾ ਅਜ਼ਾਦ ਦਾ ਕੇਂਦਰੀ ਮੰਤਰੀ ਐੱਮ.ਵੈਂਕਈਆ ਨਾਇਡੂ ਦੇ ਨਾਂ ਖ਼ਤ
ਕੈਨੇਡਾ ਅਤੇ ਹੋਰ ਦੇਸ਼ਾਂ ਦੀ ਮਜ਼ਦੂਰ ਯੂਨੀਅਨਾਂ ਅਤੇ ਕਮਿਊਨਿਟੀ ਸੰਸਥਾਂਵਾਂ ਦਾ ਭਾਰਤ ਦੇ ਕਿਸਾਨਾਂ ਦੇ ਸਮਰਥਨ ਵਿੱਚ ਬਿਆਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?