By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜਦੋਂ ਵਟਸਐਪ ਦੇ ਮੈਸੇਜ ਨੇ ਪਾਈਆਂ ਭਾਜੜਾਂ – ਬਿੱਟੂ ਜਖੇਪਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸੂਚਨਾ-ਤਕਨਾਲੋਜੀ > ਜਦੋਂ ਵਟਸਐਪ ਦੇ ਮੈਸੇਜ ਨੇ ਪਾਈਆਂ ਭਾਜੜਾਂ – ਬਿੱਟੂ ਜਖੇਪਲ
ਸੂਚਨਾ-ਤਕਨਾਲੋਜੀ

ਜਦੋਂ ਵਟਸਐਪ ਦੇ ਮੈਸੇਜ ਨੇ ਪਾਈਆਂ ਭਾਜੜਾਂ – ਬਿੱਟੂ ਜਖੇਪਲ

ckitadmin
Last updated: June 15, 2025 7:41 am
ckitadmin
Published: January 30, 2015
Share
SHARE
ਲਿਖਤ ਨੂੰ ਇੱਥੇ ਸੁਣੋ

ਅਜੋਕੀ ਨੌਜਵਾਨ ਪੀੜ੍ਹੀ ’ਚ ਹਰ ਐਕਟਿਵ ਇਨਸਾਨ ਇਹੀ ਚਾਹੁੰਦਾ ਹੈ ਕਿ ਉਸ ਕੋਲ ਐਂਡਰਾਇਡ ਫੋਨ ਹੋਵੇ ਤੇ ਨੈੱਟ ਚੱਲਦਾ ਹੋਵੇ। ਅੱਜ ਇੰਟਰਨੈੱਟ ਦੀ ਵਰਤੋਂ ਕਰਨ ਲਈ ਨੌਜਵਾਨਾਂ ’ਚ ਹੋੜ ਮੱਚੀ ਹੋਈ ਹੈ। ਹਰ ਕੋਈ ਫੋਨ ’ਤੇ ਨਜ਼ਰਾਂ ਟਿਕਾਈ ਰੱਖਦਾ ਹੈ ਕਿ ਕਿੱਧਰੋਂ ਕੁਝ ਆਵੇ ਤੇ ਉਹ ਨਾਲ ਦੀ ਨਾਲ ਜਵਾਬ ਦੇਣ । ਗੱਲ ਕਰਨ ਲੱਗੇ ਹਾਂ ਵਟਸਐਪ ਦੀ।

ਵਟਸਐਪ ਸਾਡੀ ਸਹੂਲਤ ਲਈ ਸ਼ੁਰੂ ਕੀਤੀ ਗਈ ਇੱਕ ਅਜਿਹੀ ਸਹੂਲਤ ਹੈ , ਜਿਸ ਰਾਹੀਂ ਸਾਡੇ ਬਹੁਤ ਸਾਰੇ ਜ਼ਰੂਰੀ ਸੁਨੇਹੇ ਆਸਾਨੀ ਨਾਲ ਇੱਕ-ਦੂਜੇ ਨੂੰ ਭੇਜੇ ਜਾ ਸਕਦੇ ਹਨ ਤੇ ਕੋਈ ਬਹੁਤਾ ਖ਼ਰਚਾ ਵੀ ਨਹੀਂ ਆਉਦਾ ਪਰ ਕੁਝ ਸ਼ਰਾਰਤੀ ਅਨਸਰ ਤੇ ਸੌੜੀ ਸੋਚ ਵਾਲੇ ਲੋਕ ਇਸ ਸਹੂਲਤ ਦੀ ਦੁਰਵਰਤੋਂ ਕਰ ਰਹੇ ਹਨ । ਜਦੋਂ ਕਿਸੇ ਨੂੰ ਵਟਸਐਪ ’ਤੇ ਕੋਈ ਮੈਸੇਜ ਆਉਂਦਾ ਹੈ ਤਾਂ ਉਹ ਉਸ ਨੂੰ ਅੱਗੇ ਦੀ ਅੱਗੇ ਭੇਜ ਦਿੰਦੇ ਹਨ। ਇਹ ਬਹੁਤ ਵਧੀਆ ਤਰੀਕਾ ਹੈ ਕਿਸੇ ਨੂੰ ਚੰਗੀ ਸਿੱਖਿਆ ਦੇਣ ਦਾ ਪਰ ਪਿਛਲੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਨੇ ਵਟਸਐਪ ’ਤੇ ਇੱਕ ਮੈਸੇਜ ਕੀਤਾ ਕਿ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ , ਜਿਸ ’ਚ 19 ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਐਮਰਜੈਂਸੀ ਖੂਨ ਦੀ ਲੋੜ ਹੈ , ਜਲਦੀ ਹਸਪਤਾਲ ਪਹੁੰਚੋ ।

 

 

ਇਹ ਮੈਸੇਜ ਪੜ੍ਹ ਕੇ ਕੁਝ ਇਨਸਾਨੀਅਤ ਦੀ ਕਦਰ ਕਰਨ ਵਾਲੇ ਲੋਕਾਂ ਦੇ ਦਿਲ ਵਲੂੰਧਰੇ ਗਏ ਤੇ ਆਪੋ-ਆਪਣੇ ਗਰੁੱਪਾਂ ’ਚ ਮੈਸੇਜ ਕਰਦੇ ਗਏ । ਇਹ ਮੈਸੇਜ ਕੁਝ ਸਮੇਂ ’ਚ ਹਜ਼ਾਰਾਂ ਲੋਕਾਂ ਕੋਲ ਪਹੁੰਚ ਗਿਆ। ਮਾਸੂਮ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਲੋਕ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ । ਹਸਪਤਾਲ ਜਾ ਕੇ ਡਾਕਟਰਾਂ ਤੋਂ ਪੁੱਛਣ ’ਤੇ ਪਤਾ ਲੱਗਿਆ ਕਿ ਅਜਿਹੀ ਕੋਈ ਵੀ ਘਟਨਾ ਵਾਪਰੀ ਹੀ ਨਹੀਂ , ਉਂਝ ਹੀ ਕਿਸੇ ਨੇ ਮਜ਼ਾਕ ਕੀਤਾ ਹੋਣੈ। ਇਹ ਇੱਕ ਕੋਝਾ ਤੇ ਦਿਲ ਕੰਬਾਊ ਮਜ਼ਾਕ ਸੀ।

ਅਜਿਹੇ ਮੈਸੇਜ ਪੜ੍ਹ-ਸੁਣ ਕੇ ਕੁਝ ਲੋਕ ਬਹੁਤ ਸੀਰੀਅਸ ਹੋ ਜਾਂਦੇ ਹਨ ਕਿ ਖੌਰੇ ਕਿਸੇ ਦੀ ਰਿਸ਼ਤੇਦਾਰੀ ’ਚੋਂ ਕਿਸੇ ਦਾ ਬੱਚਾ ਉਸ ਬੱਸ ’ਚ ਹੋਵੇ । ਮੈਸੇਜ ਕਰਨ ਵਾਲੇ ਲਈ ਤਾਂ ਇਹ ਇੱਕ ਤਰ੍ਹਾਂ ਦਾ ਮਜ਼ਾਕ ਹੋਇਆ ਪਰ ਕਿਸੇ ਦੇ ਘਰੇ ਰੋਣਾ-ਪਿੱਟਣਾ ਪੈ ਜਾਂਦੈ। ਅਜਿਹਾ ਮੈਸੇਜ ਭੇਜਣ ਵਾਲਿਆਂ ਨਾਲ ਕਈ ਵਾਰੀ ਆਜੜੀ ਵਾਲੀ ਹੁੰਦੀ ਹੈ ਤੇ ਅੱਗੇ ਤੋਂ ਵੀ ਕੋਈ ਇਨ੍ਹਾਂ ’ਤੇ ਇਤਬਾਰ ਨਹੀਂ ਕਰਦਾ। ਇੰਟਰਨੈੱਟ ਬਣਿਆ ਤਾਂ ਚੰਗੇ ਵਾਸਤੇ ਹੈ , ਅਸੀਂ ਇਸ ਦੀ ਸੁਚੱਜੀ ਵਰਤੋਂ ਕਰੀਏ, ਨਾ ਕਿ ਕਿਸੇ ਨਾਲ ਮਜ਼ਾਕ ਜਾਂ ਗਲਤ ਮੈਸੇਜ ਕਰੀਏ। ਵਟਸਐਪ ਦੀ ਵਰਤੋਂ ਕਰਨਾ ਗਲਤ ਨਹੀਂ ਹੈ। ਕਿਸੇ ਨੂੰ ਕੁਝ ਭੇਜਣ ਤੋਂ ਪਹਿਲਾਂ ਸੌ ਵਾਰ ਸੋਚ ਲਵੋ ਕਿਉਂਕਿ ਤੁਹਾਡੇ ਵੱਲੋਂ ਭੇਜਿਆ ਜਾਂਦਾ ਮੈਸੇਜ ਕੁਝ ਕੁ ਮਿੰਟਾਂ ’ਚ ਹਜ਼ਾਰਾਂ ਕੋਲ ਪਹੁੰਚ ਜਾਂਦਾ ਹੈ ।
ਅਜਿਹਾ ਹੀ ਇੱਕ ਹੋਰ ਘਟੀਆ ਮਜ਼ਾਕ ਮੇਰੇ ਇੱਕ ਦੋਸਤ ਨੇ ਵੀ ਕੀਤਾ ਸੀ । ਉਸ ਨੇ ਦੱਸਿਆ ਕਿ ਮੇਰਾ ਕੋਈ ਨਜ਼ਦੀਕੀ ਦੋਸਤ ਸਵਰਗਵਾਸ ਹੋ ਗਿਆ, ਸੋ ਭੋਗ ’ਤੇ ਆ ਜਾਣਾ , ਪਹਿਲਾਂ ਤਾਂ ਮੈਂ ਵੀ ਹੈਰਾਨ ਹੋ ਗਿਆ ਕਿ ਅਜਿਹਾ ਕਿਵੇਂ ਹੋ ਗਿਆ। ਅਜੇ ਕੱਲ੍ਹ ਹੀ ਤਾਂ ਮੈਂ ਉਸ ਨਾਲ ਗੱਲ ਕੀਤੀ ਹੈ ।

ਬੜੀ ਟੈਂਸ਼ਨ ਤੇ ਦੁੱਖ ਹੋਇਆ। ਭੰਬਲਭੂਸੇ ’ਚ ਪਏ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ , ਕੀ ਨਾ ? ਆਖਿਰ ਜਾਣਾ ਤਾਂ ਸਭ ਨੇ ਹੈ ,ਇਹ ਸੋਚ ਕੇ ਉਸ ਮੈਸੇਜ ’ਤੇ ਯਕੀਨ ਹੋਣ ਲੱਗਿਆ । ਕਿਸੇ ਦੋਸਤ ਤੋਂ ਉਸ ਬਾਰੇ ਪਤਾ ਕਰਨ ਦਾ ਸੋਚਿਆ ।ਕਈ ਦੋਸਤਾਂ ਤੋਂ ਪਤਾ ਕਰਨ ’ਤੇ ਪਤਾ ਲੱਗਿਆ ਕਿ ਇਹ ਗੱਲ ਝੂਠੀ ਸੀ, ਦੋਸਤ ਨੇ ਮੇਰੇ ਨਾਲ ਮਜ਼ਾਕ ਕੀਤਾ ਸੀ। ਉਸ ਲਈ ਤਾਂ ਇਹ ਮਜ਼ਾਕ ਸੀ ਪਰ ਉਸ ਦੇ ਇਸ ਮਜ਼ਾਕ ਕਾਰਨ ਮੈਨੂੰ ਭਾਵਨਾਤਮਿਕ ਤੌਰ ’ਤੇ ਬੜੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਤੁਹਾਡੇ ਵੱਲੋਂ ਕੀਤਾ ਗਿਆ ਗਲਤ ਮੈਸੇਜ ਕਈ ਵਾਰ ਪਰਿਵਾਰਾਂ ’ਚ ਦਰਾੜਾਂ ਪਾ ਸਕਦੈ, ਆਪਸੀ ਰਿਸ਼ਤੇ ਵੀ ਤੁੜਵਾ ਸਕਦੈ । ਵਟਸਐਪ ਸਾਡੀ ਸਹੂਲਤ ਲਈ ਹੈ, ਬਸ ਲੋੜ ਹੈ ਤਾਂ ਸਿਰਫ ਇਸ ਦੀ ਸਹੀ ਵਰਤੋਂ ਕਰਨ ਦੀ।

ਸੰਪਰਕ: +91 85699 11132
ਇੰਟਰਨੈੱਟ ਦੀ ਲਤ -ਊਸ਼ਾ ਜੈਨ ਸ਼ੀਰੀ
ਦੋਸਤੀ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਕਾਰਗਰ ਸਾਧਨ ਸਮਾਜਿਕ ਨੈੱਟਵਰਕ ਵੈੱਬਸਾਈਟਾਂ -ਸੀ. ਪੀ. ਕੰਬੋਜ
ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਸਾਰ ਵਿੱਚ ਕੰਪਿਊਟਰ ਦਾ ਯੋਗਦਾਨ-ਸੀ. ਪੀ. ਕੰਬੋਜ
ਸੋਸ਼ਲ ਸਾਇਟਸ ਦੀਆਂ ਬੁਰਾਈਆਂ ਪ੍ਰਤੀ ਜਾਗਰੂਕਤਾ ਜ਼ਰੂਰੀ -ਅਨਾਮਿਕਾ ਸੈਣੀ
ਸਮਾਰਟ ਫੋਨ ਦੇ ਜਾਲ ਵਿੱਚ ਫਸਿਆ ਮਨੁੱਖ -ਭੁਪਿੰਦਰ ਸਿੰਘ ਬੱਤਰਾ (ਡਾ.)
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਰਾਜਨਾਥ ਜੀ, ਜੇਕਰ ਬਾਬਾ ਸਾਹਿਬ ਹੁੰਦੇ ਤਾਂ…

ckitadmin
ckitadmin
November 29, 2015
ਸਨਮਾਣ ਨਾਲ ਜਿਊਣ ਦਾ ਰਾਹ ਪੱਧਰਾ – ਗੋਬਿੰਦਰ ਸਿੰਘ ਢੀਂਡਸਾ
ਪਰਾਲੀ ਵੀ ਸੜ ਰਹੀ ਹੈ ਅਤੇ ਪੈਸਾ ਵੀ -ਪ੍ਰੋ. ਰਾਕੇਸ਼ ਰਮਨ
ਮਾਲ ਵਿਭਾਗ ਨੇ ਚਿੱਟੀ ਮੱਖੀ ਪੀੜਤਾਂ ਲਈ ਜਾਰੀ ਰਾਸ਼ੀ ’ਚੋਂ 3.05 ਲੱਖ ਰੁਪਏ ਕੀਤੇ ਗੋਲ-ਮਾਲ
ਸੁਣਿਆ ਹੈ… -ਅੰਮ੍ਰਿਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?