ਮੇਰੇ ਜਜ਼ਬੇ ਦਾ ਕੁਝ ਤਾਂ ਸਨਮਾਨ ਕਰੋ ।
ਬਖਸ਼ੋ ਪਾਕ ਮੁਹੱਬਤ ਕੁਝ ਅਹਿਸਾਨ ਕਰੋ ।
ਗਜ਼ਲਾਂ ਰਾਹੀਂ ਲਿਖ ਕੇ ਭੇਜਾਂ ਦਿਲ ਦੀ ਗੱਲ
ਸਿੱਧੇ ਸਾਦੇ ਸ਼ਿਅਰਾ ਨੂੰ ਪਰਵਾਨ ਕਰੋ ।
ਦਿਲ ਮੇਰੇ ਨੂੰ ਦੇਵੋ ਚਾਅ ਤੇ ਰੀਝਾਂ ਕੁਝ
ਮੇਰੇ ਨਾਂ ਇੱਕ ਮਿੱਠੀ ਜਿਹੀ ਮੁਸਕਾਨ ਕਰੋ ।
ਸੱਚੀ ਗੱਲ ਤੇ ਪਹਿਰਾ ਦੇਣਾ ਸਿੱਖ ਲਵੋ
ਝੂਠੇ ਦਾ ਨਾ ਯਾਰ ਕਦੇ ਗੁਨਗਾਨ ਕਰੋ ।
ਰੰਗੀ ਭਾਗੀਂ ਵੱਸੇ ਆਲਮ ਦਾਤਾ ਜੀ
ਖਲ਼ਕਤ ਖਾਤਿਰ ਏਦਾਂ ਦਾ ਵਰਦਾਨ ਕਰੋ ।
ਯਾਰ ਭੁਪਿੰਦਰ ਟੁੱਟ ਜਾਵੇਗਾ ਨਾਜ਼ੁਕ ਦਿਲ
ਹਰ ਇੱਕ ਗੱਲ ਤੇ ਨਾ ਅਪਮਾਨ ਕਰੋ ।
ਸੰਪਰਕ: +91 84279 11333

