ਧਰਤੀ ਦਾ ਰੱਬ ਲੋਕੋ ਅੱਜ ਪੈਸਾ ਹੋ ਗਿਆ
ਏਸ ਰੱਬ ਵਿਚ ਜੱਗ ਲੱਗੇ ਸਾਰਾ ਖੋ ਗਿਆ
ਜ਼ੁਲਮ ਤੇ ਮੌਤ ਦੀ ਫਸਲ ਜੰਮੀ ਚਾਰੇ ਪਾਸੇ
ਮਾਰੂ ਹਥਿਆਰਾਂ ਵਾਲੇ ਬੀਜ ਕੋਈ ਬੋ ਗਿਆ
ਔਰਤ ਦੀ ਇਜ਼ਤ ਵੀ ਬਣੀ ਏ ਵਣਜ ਅੱਜ
ਬੇਵਸੀ ਦਾ ਨੀਰ ਕੋੜਾ ਨੈਣਾਂ ਵਿਚੋਂ ‘ਚੋ ਗਿਆ
ਰਿਸ਼ਵਤਖੋਰੀ ਨੇ ਖਰੀਦ ਸੰਵਿਧਾਨ ਲਇਆ
ਪੰਨੇ ਉਤੇ ਲਿਖਿਆ ਕਾਨੂੰਨ ਕੋਈ ਧੋ ਗਿਆ
ਧਰਤੀ ਖਰੀਦੀ ਸਾਰੀ ਸਾਧਾਂ ਸੰਤਾਂ ਡੇਰਿਆਂ ਨੇ
ਰੂਹ ਵਾਲਾ ਰੱਬ ਦਿਲ ਅੰਦਰੋਂ ਹੀ ਮੋ ਗਿਆ
ਮਿਹਨਤ ਦਾ ਮੁੱਲ ਅੱਜ ਮਿੱਟੀ ਵਿਚ ਮਿਲਿਆ
ਖਾ ਗਿਆ ਕਮਾਈ ਕੋਈ ਬੋਝਾ ਕੋਈ ਢੋ ਗਿਆ
ਕਿਰਤੀ ਵਿਚਾਰਾ ਦੋ ਰੋਟੀਆਂ ਨੇ ਰੋਲ ਦਿਤਾ
ਭੁੱਖੇ ਪੇਟ ਬਿੰਦਰਾ ਗਰੀਬ ਕੋਈ ਸੋ ਗਿਆ
ਸੰਪਰਕ: 003 93342 899610

