ਦਰਖ਼ਤਾਂ ਦੇ ਪੱਤਿਆਂ ‘ਚ ਕੀ ਗ਼ੁਫ਼ਤਗ਼ੂ ਹੈ
ਜੋ ਮੇਰੀ ਹੈ ਇਹਨਾ ਦੀ ਵੀ ਜੁਸਤਜੂ ਹੈ
ਸਾਹਾਂ ‘ਚ ਮਹਿਕਾਂ ਦੇ ਹੜ੍ਹ ਆ ਰਹੇ ਨੇ
ਹਵਾ ਵਿਚ ਨਵੀਂ ਤੋਂ ਨਵੀਂ ਖੁਸ਼ਬੂ ਹੈ
ਨੈਣਾ ਦਾ ਮਿਲਣਾ ਅਚੰਭਾ ਨਹੀਂ ਹੈ
ਆਦਿਮ ਦੇ ਹਊਆ ਖੜੀ ਰੂ-ਬ-ਰੂ ਹੈ
ਮਰਦ ਕੀ, ਕੀ ਔਰਤ ਨੇ ਹਿੱਕਾਂ ਦੇ ਚਰਚੇ
ਜਵਾਨੀ, ਜਵਾਨੀ, ਜਵਾਨੀ ਸ਼ੁਰੂ ਹੈ
ਰੇਤਾਂ ਦੇ ਜੰਮਿਆਂ ਦੀ ਮੁੱਕਦੀ ਹੈ ਜਾਂਦੀ
ਖੇਤਾਂ ਦੇ ਜੰਮਿਆਂ ਦੀ ਹੋਈ ਸ਼ੁਰੂ ਹੈ
ਜੁਦਾ ਨੂੰ ਖ਼ੁਦਾ ਕੋਈ ਕਰ ਕੇ ਤਾਂ ਵੇਖੇ
ਉਰਦੂ ‘ਚ ਨੁਕਤੇ ਦੀ ਡਾਢੀ ਵਜੂ ਹੈ
ਡੰਡੀਆਂ ‘ਤੇ ਤੁਰਦੇ ਨੂੰ ਕੀ ‘ਨੀਲ’ ਹੋਇਆ
ਹਵਾ ਦੇ ਕਹੇ ਇਹ ਗ਼ਜ਼ਲ ਸੁਰਖ਼ੁਰੂ ਹੈ
ਸੰਪਰਕ: +91 94184 70707

